Posts

Showing posts from January, 2014

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ 121 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ।

Image
 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ 1 ਫਰਵਰੀ ਨੂੰ ਬੀਬੀ ਜਗੀਰ ਕੌਰ ਵਿਦਿਆਰਥਣਾਂ ਨੂੰ ਸਾਈਕਲ ਵੰਡਣਗੇ।

Image
 

ਅਕਾਲ ਚਲਾਣਾ ਸ੍ਰੀ ਬਾਊ ਰਾਮ ਵਾਸੀ ਪਿੰਡ ਠੱਟਾ ਨਵਾਂ

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਬਾਊ ਰਾਮ ਵਾਸੀ ਪਿੰਡ ਠੱਟਾ ਨਵਾਂ ਬੀਤੇ ਦਿਨੀਂ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ।

ਟਿੱਬਾ ਬਿਜਲੀ ਘਰ ਵਿੱਚ ਚੌਂਕੀਦਾਰ ਸਮੇਤ ਪਰਿਵਾਰ ਮੌਤ ਦੇ ਸਾਏ ਹੇਠ ਰਹਿਣ ਲਈ ਮਜਬੂਰ।

Image
 

ਦੂਰ ਰਹਿ ਕੇ ਵੀ ਕਿੰਨੇ ਕਰੀਬ ਨੇ, ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ-ਜਸਵੰਤ ਮੋਮੀ

Image
                                                                  ਦੂਰ ਰਹਿ ਕੇ ਵੀ ਕਿੰਨੇ ਕਰੀਬ ਨੇ, ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ। ਜੁਗਨੂੰ ਵਾਂਗਰ ਭਾਵੇਂ ਆਪਾ ਵਾਰ ਰਿਹਾ, ਜਿੰਦਗੀ ਦੇ ਰਾਹਾਂ ਦੇ ਕੰਡੇ ਹੀ ਮੇਰੇ ਰਕੀਬ ਨੇ । ਜਿੰਦਗੀ ਦਾ ਹਰ ਪਲ ਕਿੰਨਾਂ ਹਸੀਨ ਏ, ਪਰ ਇਹ ਦੁੱਖ ਹੀ ਕਿਓਂ ਮੇਰੇ ਕਰੀਬ ਨੇ। ਹਨੇਰੀਆਂ ਉਡਾ ਲੈ ਗਈਆਂ ਵਾਂਗ ਸੁੱਕੇ ਪੱਤਰ, ਕੀ ਇਹ ਹੀ ਦੋਸਤੀ ਦੀ ਤਹਿਜੀਬ ਨੇ। ਜਿੰਦਗੀ ਦੀਆਂ ਰਾਤਾਂ ਬੇਸ਼ੱਕ ਘੁੱਪ ਹਨੇਰੀਆਂ, ਪਰ ਇਹ ਵੀ ਪੁੰਨਿਆਂ ਬਣਨ ਦੇ ਕਰੀਬ ਨੇ। ਮੈਂ ਵੀ ਫੇਰਾਗਾਂ ਜਿੰਦਗੀ ਦੇ ਵਾਲਾਂ ਵਿਚ ਉਂਗਲਾਂ, ਪਰ ਗੁੰਝਲਾਂ ਤਾਂ ਖੁਲਣ ਜੋ ਅਜੀਬ ਨੇ। ਅੱਜ ਹਵਾ ਵੀ ਸਾਜਿਸ਼ਾਂ ਘੜ੍ਹ ਰਹੀ, ਸਭ ਦੂਜੇ ਨੂੰ ਖਤਮ ਕਰਨ ਦੀ ਸੋਚ ਦੇ ਤਰਕੀਬ ਨੇ। -ਜਸਵੰਤ ਮੋਮੀ ਅਮਰੀਕਾ

ਸਰਕਾਰੀ ਪ੍ਰਾਇਮਰੀ ਸਕੂਲ ਸਾਬੂਵਾਲ ਵਿਖੇ ਪੈਰ੍ਹਾ ਰਚਨਾ ਮੁਕਾਬਲੇ ਵਿਚ ਅੱਵਲ ਰਹਿਣ ਵਾਲੀ ਵਿਦਿਆਰਥਣ ਸਨਮਾਨਿਤ

Image
 

ਦੂਰ ਰਹਿ ਕੇ ਵੀ ਕਿੰਨੇ ਕਰੀਬ ਨੇ, ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ-ਜਸਵੰਤ ਮੋਮੀ

Image
                                                                 ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ। ਜੁਗਨੂੰ ਵਾਂਗਰ ਭਾਵੇਂ ਆਪਾ ਵਾਰ ਰਿਹਾ, ਜਿੰਦਗੀ ਦੇ ਰਾਹਾਂ ਦੇ ਕੰਡੇ ਹੀ ਮੇਰੇ ਰਕੀਬ ਨੇ । ਜਿੰਦਗੀ ਦਾ ਹਰ ਪਲ ਕਿੰਨਾਂ ਹਸੀਨ ਏ, ਪਰ ਇਹ ਦੁੱਖ ਹੀ ਕਿਓਂ ਮੇਰੇ ਕਰੀਬ ਨੇ। ਹਨੇਰੀਆਂ ਉਡਾ ਲੈ ਗਈਆਂ ਵਾਂਗ ਸੁੱਕੇ ਪੱਤਰ, ਕੀ ਇਹ ਹੀ ਦੋਸਤੀ ਦੀ ਤਹਿਜੀਬ ਨੇ। ਜਿੰਦਗੀ ਦੀਆਂ ਰਾਤਾਂ ਬੇਸ਼ੱਕ ਘੁੱਪ ਹਨੇਰੀਆਂ, ਪਰ ਇਹ ਵੀ ਪੁੰਨਿਆਂ ਬਣਨ ਦੇ ਕਰੀਬ ਨੇ। ਮੈਂ ਵੀ ਫੇਰਾਗਾਂ ਜਿੰਦਗੀ ਦੇ ਵਾਲਾਂ ਵਿਚ ਉਂਗਲਾਂ, ਪਰ ਗੁੰਝਲਾਂ ਤਾਂ ਖੁਲਣ ਜੋ ਅਜੀਬ ਨੇ। ਅੱਜ ਹਵਾ ਵੀ ਸਾਜਿਸ਼ਾਂ ਘੜ੍ਹ ਰਹੀ, ਸਭ ਦੂਜੇ ਨੂੰ ਖਤਮ ਕਰਨ ਦੀ ਸੋਚ ਦੇ ਤਰਕੀਬ ਨੇ। -ਜਸਵੰਤ ਮੋਮੀ ਅਮਰੀਕਾ

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਰੈਫਰੀਜਰੇਟਰ ਭੇਂਟ ਕੀਤੀ ਗਈ।

Image
ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਵਿਹੜੇ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਕੂਲ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਰੈਫਰੀਜਰੇਟਰ ਭੇਂਟ ਕੀਤੀ ਗਈ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਦਲਜੀਤ ਸਿੰਘ ਮਾਂਗਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਵਿਦਿਆਰਥੀ ਜੀਵਨ ਦਾ ਸਮਾਂ ਬਹੁਤ ਹੀ ਵਡਮੁੱਲਾ ਸਮਾਂ ਹੈ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਹੀ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਉਹਨਾਂ ਨੇ ਸਰਕਾਰੀ ਸਕੂਲ ਦੇ ਪ੍ਰਬੰਧ, ਸਟਾਫ ਅਤੇ ਇਮਾਰਤ ਦੀ ਖੂਬ ਤਾਰੀਫ ਕੀਤੀ। ਇਸ ਮੌਕੇ ਉਹਨਾਂ ਨਾਲ ਡੀ.ਈ.ਐਮ. ਸ੍ਰੀ ਬੀ.ਐਨ ਬਾਂਸਲ, ਸ੍ਰੀ ਬੀ.ਐਸ ਰੈਣਾ ਚੇਅਰਮੈਨ ਪੰਜਾਬ ਗਰਾਮੀਣ ਬੈਂਕ, ਚੀਫ ਐਲ.ਡੀ.ਐਮ. ਅਸ਼ਵਨੀ ਕੁਮਾਰ, ਮੈਨੇਜਰ ਦੇਵ ਰਾਜ ਕੱਸ਼ਿਅਪ, ਸਮੂਹ ਸਟਾਫ ਸਰਕਾਰੀ ਹਾਈ ਸਕੂਲ ਠੱਟਾ ਨਵਾਂ, ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਨਵਾਂ, ਸਮੂਹ ਗਰਾਮ ਪੰਚਾਇਤ ਠੱਟਾ ਨਵਾਂ, ਰਮਸਾ ਅਤੇ ਪਸਵਕ ਕਮੇਟੀ ਮੈਂਬਰ ਹਾਜ਼ਰ ਸਨ।

ਕਿਸਾਨ ਭਰਾਵੋ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਹਮਲੇ ਤੋਂ ਰਹੋ ਸਾਵਧਾਨ।

Image
 

ਨਵਾਂ ਠੱਟਾ ਤੋਂ ਵਲਣੀ ਸੜ੍ਹਕ ਦੇ ਵਿਚਕਾਰ ਖੜ੍ਹਾ ਟਰਾਂਸਫਾਰਮਰ ਦੇ ਰਿਹਾ ਹਾਦਸਿਆਂ ਨੂੰ ਸੱਦਾ।

Image
 

ਹੁਣ ਮੈਰਿਜ ਰਜਿਸਟਰੇਸ਼ਨ ਸਬ ਤਹਿਸੀਲ ਤਲਵੰਡੀ ਚੌਧਰੀਆਂ ਦੇ ਤਹਿਸੀਲਦਾਰ ਕਰਨਗੇ।

Image
 

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਗਣਤੰਤਰ ਦਿਵਸ ਸਬੰਧੀ ਹੋਏ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਗਿਆ।

Image
ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਗਣਤੰਤਰ ਦਿਵਸ ਸਬੰਧੀ ਹੋਏ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਸਕੂਲ ਇੰਚਾਰਜ ਮਾਸਟਰ ਜੋਗਿੰਦਰ ਸਿੰਘ ਨੇ ਨਿਭਾਈ। ਸਮਾਗਮ ਨੂੰ ਸੰਬੋਧਨ ਕਰਦਿਆਂ ਮਾਸਟਰ ਜੋਗਿੰਦਰ ਸਿੰਘ ਨੇ ਗਣਤੰਤਰ ਦਿਵਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਮਾਪਤੀ ਤੇ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਅਕਾਲ ਚਲਾਣਾ ਸ. ਨਰਿੰਦਰ ਸਿੰਘ ਬਜਾਜ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਨਰਿੰਦਰ ਸਿੰਘ ਬਜਾਜ (ਭਰਾ ਸ. ਇੰਦਰਜੀਤ ਸਿੰਘ ਬਜਾਜ ਅਤੇ ਸ.ਬਲਬੀਰ ਸਿੰਘ ਬਜਾਜ)ਵਾਸੀ ਪਿੰਡ ਠੱਟਾ ਨਵਾਂ ਮਿਤੀ 24 ਜਨਵਰੀ 2014 ਨੂੰ ਸ਼ਾਮ 6 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਸ਼ਹਿਨਾਈਆਂ

Image
 

ਸ਼ਹਿਨਾਈਆਂ

Image

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡ ਬੂਲਪੁਰ ਵਿੱਚ ਸੈਮੀਨਾਰ।

Image
 

ਅਕਾਲ ਚਲਾਣਾ ਸ.ਗੁਰਦੀਪ ਸਿੰਘ ਨਵਿਆਂ ਕੇ

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ.ਗੁਰਦੀਪ ਸਿੰਘ ਨਵਿਆਂ ਕੇ ਵਾਸੀ ਪਿੰਡ ਠੱਟਾ ਪੁਰਾਣਾ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਵਿੱਚ ਅੱਜ ਬਾਦ ਦੁਪਹਿਰ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਸਰਕਾਰੀ ਐਲੀਮੈਂਟਰੀ ਸਕੂਲ ਬੂਲਪੁਰ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆ।

Image
 

ਟਿੱਬਾ ਸਬ ਡਵਿਜ਼ਨ ਤੋਂ ਬਿਜਲੀ ਬੰਦ ਰਹੇਗੀ।

Image
 

ਬਹਾਰ ਰੁੱਤ ਦੇ ਸੂਰਜਮੁਖੀ ਤੋਂ ਵੱਧ ਝਾੜ ਲੈਣ ਦੇ ਨੁਕਤੇ

Image
ਸੂਰਜਮੁਖੀ ਦੀ ਫਸਲ ਤੋਂ ਜ਼ਿਆਦਾ ਝਾੜ ਲੈਣ ਲਈ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਤਕਨੀਕੀ ਗਿਆਨ ਨੂੰ ਇੰਨ੍ਹ-ਬਿੰਨ੍ਹ ਅਪਣਾਉਣਾ ਚਾਹੀਦਾ ਹੈ, ਜਿਸ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ: ਉੱਨਤ ਦੋਗਲੀਆਂ ਕਿਸਮਾਂ: ਸੂਬੇ ਦੇ ਵਾਤਾਵਰਣ ਅਤੇ ਫਸਲੀ ਚੱਕਰਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸੂਰਜਮੁਖੀ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ 3 ਦੋਗਲੀਆਂ ਕਿਸਮਾਂ ਪੀ. ਐੱਸ. ਐੱਚ. 996, ਪੀ. ਐੱਸ. ਐੱਚ. 569 ਅਤੇ ਪੀ. ਐੱਸ. ਐੱਚ. ਐੱਫ. 118 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਦੋ ਕਿਸਮਾਂ (ਡੀ.ਕੇ. 3849 ਅਤੇ ਐੱਸ.ਐੱਚ. 3322) ਪ੍ਰਾਈਵੇਟ ਬੀਜ ਕੰਪਨੀਆਂ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ। ਪੀ. ਐੱਸ. ਐੱਚ. 996 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਸਭ ਤੋਂ ਨਵੀਂ ਦੋਗਲੀ ਕਿਸਮ ਹੈ ਜੋ ਕਿ ਸਾਲ 2012 ਵਿਚ ਸਿਫਾਰਿਸ਼ ਕੀਤੀ ਗਈ। ਇਹ ਇਕ ਘੱਟ ਸਮੇਂ (96 ਦਿਨ) ਵਿਚ ਪੱਕਣ ਵਾਲੀ ਅਤੇ ਵੱਧ ਝਾੜ (1951 ਕਿਲੋਗ੍ਰਾਮ ਪ੍ਰਤੀ ਹੈਕਟਰ) ਦੇਣ ਵਾਲੀ ਦੋਗਲੀ ਕਿਸਮ ਹੈ। ਪੰਜਾਬ ਵਿਚ ਥੱਲੇ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ ਪੀ. ਐੱਸ. ਐੱਚ. 996 ਪਾਣੀ ਦੀ ਬੱਚਤ ਕਰਨ ਵਿਚ ਸਹਾਈ ਹੋ ਸਕਦੀ ਹੈ ਕਿਉਂਕਿ ਛੇਤੀ ਪੱਕਣ ਕਰਕੇ ਇਸਨੂੰ ਦੂਸਰੀਆਂ ...

ਗੁਰਮਰਿਆਦਾ ਅਨੁਸਾਰ ਵਿਆਹ ਕਰਵਾਉਣ ਵਾਲੀ ਦੇ ਜੋੜੀ ਦੇ ਮਾਪੇ ਸਨਮਾਨਿਤ

Image
 

ਇੰਤਕਾਲ ਜਨਾਬ ਮੁਹੰਮਦ ਅਲੀ

ਆਪ ਸਭ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜਨਾਬ ਮੁਹੰਮਦ ਅਲੀ ਵਾਸੀ ਪਿੰਡ ਟਿੱਬਾ ਦਾ ਮਿਤੀ 19 ਜਨਵਰੀ 2014 ਨੂੰ ਇੰਤਕਾਲ ਹੋ ਗਿਆ ਹੈ। ਉਹਨਾਂ ਨੂੰ ਅੱਜ ਬਾਦ ਦੁਪਹਿਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸਪੁਰਦ-ਏ-ਖਾਕ ਕੀਤਾ ਜਾਵੇਗਾ।

ਸਰਕਾਰੀ ਪ੍ਰਾਇਮਰੀ ਸਕੂਲ ਅਮਰਕੋਟ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।

Image
 

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

Image
 

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

Image
 

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

Image
 

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

Image
 

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਨੂੰ ਅੱਜ ਮਿਤੀ 14 ਜਨਵਰੀ 2014 ਦਿਨ ਮੰਗਲਵਾਰ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਮਾਘੀ ਦੇ ਮੇਲੇ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿੱਚ ਹੋਏ ਸੰਗਤਾਂ ਦੇ ਭਾਰੀ ਇਕੱਠ ਵਿੱਚ ਲੋਕ ਅਰਪਿਤ ਕੀਤਾ। ਇਸ ਮੌਕੇ ਜਲੰਧਰ ਦੂਰਦਰਸ਼ਨ ਦੇ ਸੀਨੀਅਰ ਨਿਊਜ਼ ਰੀਡਰ ਸ. ਤੀਰਥ ਸਿੰਘ ਢਿੱਲੋਂ, ਪ੍ਰੋਡਿਉਸਰ ਸ. ਆਰ.ਪੀ.ਸਿੰਘ ਗਰੋਵਰ, ਸ. ਜਨਮੇਜਾ ਸਿੰਘ ਜੌਹਲ, ਸ. ਇਸ਼ਪਿੰਦਰ ਸਿੰਘ ਵਿਸ਼ੇਸ਼ ਤੌਰ ਹਾਜ਼ਰ ਸਨ। ਪਿੰਡ ਠੱਟਾ ਦੀ ਵੈਬਸਾਈਟ ਦੀ ਸਮੂਹ ਟੀਮ ਵੱਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਵਿੱਚ ਪਿੰਡ ਠੱਟਾ ਦਾ ਪਿਛੋਕੜ, ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੀ ਇਤਿਹਾਸਕ ਪੱਖ ਤੋਂ ਵਿਸ਼ੇਸ਼ਤਾ, ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਦਾ ਪਿਛੋਕੜ, ਸਰਕਾਰੀ ਹਾਈ ਸਕੂਲ, ਪਿੰਡ ਦੇ ਰਹਿਣ ਸਹਿਣ, ਪਿਛਲੀਆਂ ਪੰਚਾਇਤਾਂ, ਨੰਬਰਦਾਰ, ਕੋ-ਆਪ੍ਰੇਟਿਵ ਸੁਸਾਇਟੀ, ਸਭਾ ਕਮੇਟੀਆਂ, ਕਲੱਬਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗ ਦੇ ਕਰਮਚਾਰੀਆਂ, ਕਲਾਕਾਰਾਂ, ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਵੀਰਾਂ, ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਪਿੰਡ ਦੀ ਸੱਥ ਨੂੰ ਵਿਸਥਾਰ ਪੂਰਵਕ ਦਿਖਾਇਆ ਗਿਆ ਹੈ। ਪਿੰਡ ਠੱਟਾ ਦੀ ਵੈਬਸਾਈਟ ਦੇ ਐਡੀਟਰ, ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਨੂੰ ਤਿਆਰ ਕਰਤਾ ਸ....

40 ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਇਤਿਹਾਸਕ ਨਗਰ ਠੱਟਾ ਨਵਾਂ ਵਿਖੇ 14 ਜਨਵਰੀ 2014 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਜੋ ਮਿਤੀ 1 ਜਨਵਰੀ 2014 ਤੋਂ ਚੱਲੀ ਆ ਰਹੀ ਸੀ, ਦੇ ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ। ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸ. ਅਮਰੀਕ ਸਿੰਘ ਵੱਲੋਂ ਕੀਤੀ ਗਈ। ਉਪਰੰਤ 11:30 ਵਜੇ ਤੋਂ ਸ਼ਾਮ 4:30 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਢਾਡੀ ਸ਼ਿੰਗਾਰਾ ਸਿੰਘ ਬਲ ਅਤੇ ਢਾਡੀ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਸਵੇਰੇ 4:00 ਵਜੇ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਦੁਪਹਿਰ ਨੂੰ ਲੰਗਰ, ਜਿਸ ਵਿੱਚ ਮਟਰ ਪਨੀਰ, ਜਲੇਬੀ, ਦਾਲ ਅਤੇ ਮਿਕਸ ਸਬਜ਼ੀ ਦਾ ਲੰਗਰ ਲਗਾਇਆ। ਸਟੇਜ ਸੈਕਟਰੀ ਦੀ ਸੇਵਾ ਸ. ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਵੈਬਸਾਈਟ ਤੇ ਗੈਲਰੀ ਵਿੱਚ ਮੇਲਾ ਮਾਘੀ ਵਾਲੇ ਪੰਨੇ ਤੇ ਉਪਲਭਦ ਹਨ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ ਮਿਤੀ 03 ਜਨਵਰੀ 2014 ਦਿਨ ਸ਼ੁੱਕਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਿੰਦਰ ਸਿੰਘ ਮਹਿਰਾ, ਬਲਵੰਤ ਸਿੰਘ ਦੁਕਾਨਦਾਰ, ਮਲਕੀਅਤ ਸਿੰਘ ਭੋਲਾ, ਦਰਸ਼ਨ ਸਿੰਘ ਚੱਕੀ ਵਾਲੇ, ਸੱਪਾਂ, ਸਵਰਨ ਸਿੰਘ ਕਰੀਰ, ਵਲੀਆਂ, ਬੇਰੀ ਵਾਲਿਆਂ, ਝੰਡਾਂ, ਮਲਕੀਤ ਸਿੰਘ ਸ਼ਾਹ, ਰਣਜੀਤ ਸਿੰਘ ਰਾਣਾ ਕੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਝੰਡਾਂ, ਸੱਪਾਂ, ਘਪਲਿਆਂ ਅਤੇ ਮਲਕੀਤ ਸਿੰਘ, ਰਣਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y

ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।

Image
ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਤੇਰੇ ਚੋਜਾਂ ਤੋਂ ਜਾਈਏ ਬਲਿਹਾਰੇ। ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਉਹ ਘੜੀ ਸੀ ਕੁਲੱਛਣੀ, ਜਦੋਂ ਤੈਥੋਂ ਦੂਰ ਹੋ ਗਏ, ਭੁੱਖ ਹੱਥੋਂ ਸ਼ਹਿਨਸ਼ਾਹ ਅਸੀਂ ਸੀ ਮਜਬੂਰ ਹੋ ਗਏ। ਭੁੱਲਾਂ ਬਖਸ਼ੋ ਜੀ ਤੁਸੀਂ ਬਖਸ਼ਣਹਾਰੇ। ਟੁੱਟੀ ਗੰਢੋ ਸੱਚੇ ਪਾਤਸ਼ਾਹ, ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਜੇ ਤੁਸੀਂ ਵੀ ਨਾ ਫੜ੍ਹੀ, ਫੇਰ ਕੌਣ ਫੜ੍ਹੂ ਬਾਂਹ ਦਾਤਾ, ਸਾਡੇ ਉੱਤੇ ਕਰ ਦਿਓ ਰਹਿਮਤਾਂ ਦੀ ਛਾਂ ਦਾਤਾ, ਅਰਜ਼ਾਂ ਕਰਦੇ ਤੇਰੇ ਆਣ ਕੇ ਦੁਆਰੇ। ਟੁੱਟੀ ਗੰਢੋ ਸੱਚੇ ਪਾਤਸ਼ਾਹ, ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। –ਨਵੇਂ ਠੱਟੇ ਵਾਲਾ ਸੋਨੀ–

ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।

Image
ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਤੇਰੇ ਚੋਜਾਂ ਤੋਂ ਜਾਈਏ ਬਲਿਹਾਰੇ। ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਉਹ ਘੜੀ ਸੀ ਕੁਲੱਛਣੀ, ਜਦੋਂ ਤੈਥੋਂ ਦੂਰ ਹੋ ਗਏ, ਭੁੱਖ ਹੱਥੋਂ ਸ਼ਹਿਨਸ਼ਾਹ ਅਸੀਂ ਸੀ ਮਜਬੂਰ ਹੋ ਗਏ। ਭੁੱਲਾਂ ਬਖਸ਼ੋ ਜੀ ਤੁਸੀਂ ਬਖਸ਼ਣਹਾਰੇ। ਟੁੱਟੀ ਗੰਢੋ ਸੱਚੇ ਪਾਤਸ਼ਾਹ, ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। ਜੇ ਤੁਸੀਂ ਵੀ ਨਾ ਫੜ੍ਹੀ, ਫੇਰ ਕੌਣ ਫੜ੍ਹੂ ਬਾਂਹ ਦਾਤਾ, ਸਾਡੇ ਉੱਤੇ ਕਰ ਦਿਓ ਰਹਿਮਤਾਂ ਦੀ ਛਾਂ ਦਾਤਾ, ਅਰਜ਼ਾਂ ਕਰਦੇ ਤੇਰੇ ਆਣ ਕੇ ਦੁਆਰੇ। ਟੁੱਟੀ ਗੰਢੋ ਸੱਚੇ ਪਾਤਸ਼ਾਹ, ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ। –ਨਵੇਂ ਠੱਟੇ ਵਾਲਾ ਸੋਨੀ–

ਸ.ਪਰਮਿੰਦਰ ਸਿੰਘ ਥਿੰਦ

Image
 

‘ਠੱਟਾ ਸ਼ਹਿਰ ਨਗੀਨਾ’ ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਦਾ ਲੋਕ ਅਰਪਣ ਸਮਾਰੋਹ 14 ਜਨਵਰੀ ਨੂੰ।

Image
 

ਪਿੰਡ ਟਿੱਬਾ ਵਿਖੇ ਚੈੱਕਅਪ ਕੈਂਪ ਦੌਰਾਨ ਕੀਤਾ 502 ਮਰੀਜ਼ਾਂ ਦਾ ਮੁਫਤ ਚੈੱਕਅਪ।

Image
 

ਆਧਾਰ ਕਾਰਡ ਬਨਾਉਣ ਸੰਬੰਧੀ ਕੈਂਪ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਲਗਾਇਆ ਜਾ ਰਿਹਾ ਹੈ।

Image
ਪਿੰਡ ਠੱਟਾ ਨਵਾਂ ਵਿਖੇ ਆਧਾਰ ਕਾਰਡ ਬਨਾਉਣ ਲਈ ਇੱਕ ਵਿਸ਼ੇਸ਼ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਠੱਟਾ ਨਵਾਂ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੇ ਆਧਾਰ ਕਾਰਡ ਬਨਣ ਤੋਂ ਰਹਿ ਗਏ ਸਨ ਜਾਂ ਕੋਈ ਗਲਤੀ ਆ ਗਈ ਸੀ, ਉਹ ਇਸ ਸਬੰਧੀ ਮਿਤੀ 12 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਰੁਸਤ ਕਰਵਾ ਸਕਦੇ ਹਨ।

ਪਿੰਡ ਟਿੱਬਾ ਵਿਖੇ ਆਯੂਸ਼ ਸਪੈਸ਼ਲ ਆਊਟ ਰੀਚ ਕੈਂਪ ਅੱਜ

Image
 

ਸਰਕਾਰੀ ਪ੍ਰਾਇਮਰੀ ਸਕੂਲ ਸਾਬੂਵਾਲ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।

Image
 

ਪਿੰਡ ਟਿੱਬਾ ਵਿਖੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ।

ਪਾਰਕਲੀ ਗੁਰੂਘਰ ਵਿਖੇ ਸ਼ਰਧਾ ਨਾਲ ਮਨਾਇਆ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ

Image
ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਗੁਰਦੁਆਰਾ ਪਾਰਕਲੀ ‘ਚ ਸਿਡਨੀ ਦੀਆਂ ਸੰਗਤਾ ਨੇ ਮਿਲ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਭਾਰੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਗਿਆਨੀ ਮਨਵੀਰ ਸਿੰਘ ਅਤੇ ਭਾਰਤ ਤੋਂ ਉਚੇਚੇ ਤੌਰ ‘ਤੇ ਪਹੁੰਚੇ ਪ੍ਰਸਿੱਧ ਭਾਈ ਦਰਸ਼ਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਕੀਰਤਨੀ ਜੱਥੇ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਸਿੱਖੀ ਸਿਧਾਂਤਾਂ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਚਰਨਜੀਤ ਸਿੰਘ, ਭਾਈ ਮਨਜੀਤ ਸਿੰਘ ਫੁੱਲ ਅਤੇ ਸਿਮਰਨਜੀਤ ਸਿੰਘ ਦੇ ਜੱਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਵਿਸਮਾਦ ਦਾ ਹੁਲਾਰ ਦਿੱਤਾ। ਇਸ ਮੌਕੇ ਗੁਰੂ ਘਰ ਦੇ ਸਕੱਤਰ ਜਸਬੀਰ ਸਿੰਘ ਨੇ ਹਰ ਸਿੱਖ ਨੂੰ ਗੁਰੂ ਵਾਲੇ ਬਣਨ, ਦਸਤਾਰ ਦੀ ਮਹੱਤਤਾ ਅਤੇ ਸ਼ਬਦ ਗੁਰੂ ਦੀ ਸਿੱਖਿਆ ਦੇ ਧਾਰਨੀ ਹੋਣ ਲਈ ਪ੍ਰੇਰਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਗੁਰਦੁਆਰਾ ਮਾਨਸਰੋਵਰ ਸਾਹਿਬ ਐਮਸਟਡਮ (ਹਾਲੈਂਡ) ਵਿਖੇ ਦਸ਼ਮੇਸ਼ ਪਿਤਾ ਦਾ ਆਗਮਨ ਪੁਰਬ ਮਨਾਇਆ ਗਿਆ।

ਪੰਥ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਮਾਨਸਰੋਵਰ ਸਾਹਿਬ ਐਮਸਟਡਮ (ਹਾਲੈਂਡ) ਵਿਖੇ ਦਸ਼ਮੇਸ਼ ਪਿਤਾ ਦਾ ਆਗਮਨ ਪੁਰਬ ਬੜੀ ਹੀ ਧੂਮਧਾਮ ਨਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿੰਡ ਠੱਟਾ ਨਵਾਂ ਤੋਂ ਹਾਲੈਂਡ ਵਿੱਚ ਪੱਕੇ ਤੌਰ ਤੇ ਰਹਿ ਰਹੇ ਸ. ਮੇਜਰ ਸਿੰਘ ਥਿੰਦ ਨੇ ਈਮੇਲ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ। ਜਿਸ ਵਿੱਚ ਕੀਰਤਨੀ, ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾਇਆ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਬੜੀ ਹੀ ਧੂਮਧਾਮ  ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਰੱਖੇ ਗਏ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਪਰੰਤ ਸ੍ਰੀਮਤੀ ਕਮਲਜੀਤ ਕੌਰ ਪਤਨੀ ਸ. ਕੁਲਦੀਪ ਸਿੰਘ (ਪੁੱਤਰੀ ਸ.ਬਲਬੀਰ ਸਿੰਘ ਭੈਲ) ਕਨੇਡਾ ਵਾਸੀ ਵੱਲੋਂ ਛੋਲੇ ਭਠੂਰਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਸਬ-ਸਟੇਸ਼ਨ ਪਾਵਰਕਾਮ ਟਿੱਬਾ ਵਿਖੇ ਅੱਜ ਬਿਜਲੀ ਬੰਦ ਰਹੇਗੀ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਮਿਤੀ 06 ਜਨਵਰੀ 2013 ਦਿਨ ਸੋਮਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮਿਸਤਰੀ ਅਵਤਾਰ ਸਿੰਘ, ਗੁਰਦੀਪ ਸਿੰਘ ਬਾਬੇ ਕਿਆਂ ਕੇ, ਤਰਖਾਣਾਂ ਕੇ ਘਰਾਂ, ਸਵਰਨ ਸਿੰਘ ਮੋਮੀ, ਮਾਸਟਰ ਮਹਿੰਗਾ ਸਿੰਘ ਮੋਮੀ, ਮਲਕੀਤ ਸਿੰਘ ਸੋਢੀ, ਗੁਰਦੀਪ ਸਿੰਘ ਚੁੱਪ, ਜਰਨੈਲ ਸਿੰਘ ਚੁੱਪ, ਮੇਹਰ ਸਿੰਘ ਚੁੱਪ, ਸਵਰਨ ਸਿੰਘ ਮੋਮੀ, ਬਲਬੀਰ ਸਿੰਘ ਮੋਮੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾੜ੍ਹਿਆਂ ਕੇ ਘਰਾਂ, ਤਰਖਾਣਾਂ ਦੇ ਘਰਾਂ, ਬਾਵੀ ਕੇ ਦਿਆਂ ਘਰਾਂ ਤੋਂ ਹੁੰਦੀ ਹੋਈ ਗੁਰਦੁਆਰਾ ਦਮਦਮਾ ਸਾਹਿਬ ਅਤੇ ਫਿਰ ਵਾਪਸ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ ਪਹੁੰਚੀ। ਇਸ ਮੌਕੇ ਚੁੱਪਾਂ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ, ਮਾੜਿਆਂ ਦੇ ਸਮੂਹ ਪਰਿਵਾਰ ਵੱਲੋਂ ਫਲਾਂ ਦਾ ਲੰਗਰ ਅਤੇ ਤਰਖਾਣਾਂ ਦੇ ਸਮੂਹ ਪਰਿਵਾਰ ਵੱਲੋਂ ਗਰਮਾ-ਗਰਮ ਗੁਲਾਬ ਜਾਮੁਨ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਪ੍ਰਭਾਤ ਫੇਰੀ ਦੀਆਂ ਸਾਰੇ ਦਿਨਾਂ ਦੀਆਂ ਤਸਵੀਰਾਂ ਅਤੇ ਵੀਡੀਓ, ਵੈਬਸਾਈਟ ਦੇ ਗੈਲਰੀ ਵਾਲੇ ਪੰਨੇ ਤੇ ਉਪਲਭਦ ਹਨ।

ਪਿੰਡ ਬੂਲਪੁਰ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ ਤੋਂ।

Image
 

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਮਿਤੀ 05 ਜਨਵਰੀ 2013 ਦਿਨ ਐਤਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਜੀਤ ਸਿੰਘ ਮੋਮੀ, ਅਰਜਣ ਸਿੰਘ ਮੋਮੀ, ਸ਼ਿੰਗਾਰ ਸਿੰਘ ਮੋਮੀ, ਚੂਹਲਿਆਂ ਕੇ ਘਰਾਂ, ਮਾਸਟਰ ਪਿਆਰਾ ਸਿੰਘ ਮੋਮੀ, ਬਲਕਾਰ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਬਲਜੀਤ ਸਿੰਘ ਬੱਲੀ, ਅਨੋਖ ਸਿੰਘ ਬਾਲੂ, ਅਵਤਾਰ ਸਿੰਘ ਬਾਲੂ, ਨਰਿੰਦਰਜੀਤ ਸਿੰਘ ਬਜਾਜ, ਬਿਕਰਮ ਸਿੰਘ ਮੋਮੀ, ਬਲਬੀਰ ਸਿੰਘ ਬਜਾਜ, ਸੁਖਦੇਵ ਸਿੰਘ ਬਾਲੂ, ਦਲੀਪ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਮਾਸਟਰ ਹਰਬਖਸ਼ ਸਿੰਘ ਕਰੀਰ, ਅਵਤਾਰ ਸਿੰਘ ਹਲਵਾਈ, ਲੱਖਾ ਸਿੰਘ ਹਲਵਾਈ, ਸ਼ਿੰਗਾਰ ਸਿੰਘ ਮਿਸਤਰੀ, ਬਲਬੀਰ ਸਿੰਘ ਭੈਲ, ਮੱਸਾ ਸਿੰਘ ਭੈਲ, ਮਾਸਟਰ ਜੋਗਿੰਦਰ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਗਿਆਨੀ ਹਰਬਚਨ ਸਿੰਘ ਤਹਿਸੀਲਦਾਰ, ਮਹਿੰਗਾ ਸਿੰਘ ਬਾਬੇ ਕਿਆਂ ਦੇ, ਬਹਾਦਰ ਸਿੰਘ ਬਾਬੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੂਹਲਿਆਂ, ਬਾਲੂਆਂ, ਛੀਂਬਿਆਂ, ਖੜਕ ਸਿੰਘ ਕੇ, ਭੈਲਾਂ ਕੇ ਸਮੂਹ ਮਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਗਰਮਾ-ਗਰਮ ਗਜਰੇਲੇ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ। ਦੇਖਣ ਲਈ ਲਿੰਕ ਤੇ ਕਲਿੱਕ ਕਰੋ:

ਕੀ ਗੂਗਲ ਕਰੋਮ ਤੇ ਪੰਜਾਬੀ ਪੜ੍ਹਨ ਸਮੇਂ ਡੱਬੀਆਂ ਨਜ਼ਰ ਆਉਂਦੀਆਂ ਨੇ?

Image
 

ਪਿੰਡ ਟਿੱਬਾ ਵਿਖੇ ਕਬੱਡੀ ਟੂਰਨਾਮੈਂਟ 5 ਜਨਵਰੀ 2014 ਤੋਂ।

Image
 

ਪਨੀਰ ਦੇ ਗਰਮਾ-ਗਰਮ ਪਕੌੜੇ, ਗਰਮਾ-ਗਰਮ ਗਜਰੇਲਾ, ਚਾਹ, ਸੰਤਰੇ ਅਤੇ ਕੇਲੇ ਰਹੇ ਅੱਜ ਦੀ ਤੀਸਰੀ ਪ੍ਰਭਾਤ ਫੇਰੀ ਦਾ ਖਿੱਚ ਦਾ ਕੇਂਦਰ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਮਿਤੀ 04 ਜਨਵਰੀ 2014 ਦਿਨ ਸ਼ਨੀਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਸ਼ਿਵਚਰਨ ਸਿੰਘ ਕਰੀਰ, ਪ੍ਰੀਤਮ ਸਿੰਘ ਅੰਨੂ, ਸੁੱਚਾ ਸਿੰਘ ਅੰਨੂ, ਗੁਰਦੀਪ ਸਿੰਘ ਗੀਹਨਾ, ਚਰਨ ਸਿੰਘ, ਸਵਰਨ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਬਲਕਾਰ ਸਿੰਘ ਸੱਪਾਂ ਕੇ, ਬਲਦੇਵ ਸਿੰਘ ਖੌਜਾ, ਪਰਮਿੰਦਰ ਸਿੰਘ ਖੋਜਾ, ਸਾਧੂ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਮੈਂਬਰ ਪੰਚਾਇਤ, ਸਵਰਗਵਾਸੀ ਉਜਾਗਰ ਸਿੰਘ ਨਫਾ, ਚੀਨੀਆਂ ਕੇ ਘਰਾਂ, ਬਲਦੇਵ ਸਿੰਘ ਚੀਨੀਏ, ਗੁਰਦੀਪ ਸਿੰਘ, ਸਾਹਿਬ ਥਿੰਦ, ਦਲੀਪ ਸਿੰਘ, ਕੁਲਵੰਤ ਸਿੰਘ ਸੁਖਵਿੰਦਰ ਸਿੰਘ ਲਾਡੀ, ਨੱਥਾ ਸਿੰਘ ਪਟਵਾਰੀ, ਸੂਬਾ ਸਿੰਘ ਬਟੇਰੀ ਕੇ, ਤਜਿੰਦਰ ਸਿੰਘ ਬੱਬੂ, ਦਲੀਪ ਸਿੰਘ, ਸੀਤਲ ਸਿੰਘ, ਜਸਬੀਰ ਸਿੰਘ ਨੱਕਾ, ਬਿੱਲਿਆਂ ਕੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਗੀਹਨਿਆਂ, ਸੱਪਾਂ, ਖੋਜਿਆਂ ਅਤੇ ਮੂਦਿਆਂ ਦੇ ਸਮੂਹ ਪਰਿਵਾਰ ਵੱਲੋਂ ਪਨੀਰ ਦੇ ਪਕੌੜਿਆਂ, ਫਲਾਂ ਅਤੇ ਚਾਹ, ਚੀਨੀਆਂ, ਅਮਲੀਆਂ ਕੇ ਸਮੂਹ ਪਰਿਵਾਰ ਵੱਲੋਂ ਗਰਮ ਗਜਰੇਲੇ ਅਤੇ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y

ਸਹਿਕਾਰੀ ਸਭਾ ਸੈਦਪੁਰ ਦੇ ਅਹੁਦੇਦਾਰਾਂ ਦੀ ਚੋਣ

Image
 

ਲੱਗਦੈ ਬਈ ਹੁਣ ਬਦਲ ਜਾਵੇਗੀ ਪਿੰਡ ਠੱਟਾ ਨਵਾਂ ਦੀ ਨੁਹਾਰ।

ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਵਿੱਚ ਪਿੰਡ ਠੱਟਾ ਨਵਾਂ ਦੇ ਸੂਝਵਾਨ ਵਿਅਕਤੀਆਂ ਵੱਲੋਂ ਪਿੰਡ ਦੀ ਵਾਗਡੋਰ ਨੌਜਵਾਨ ਹੱਥਾਂ ਵਿੱਚ ਦੇਣ ਸਮੇਂ ਜੋ ਸੁਪਨਾ ਦੇਖਿਆ ਸੀ, ਲੱਗਦਾ ਹੁਣ ਉਹ ਸਾਕਾਰ ਹੋ ਰਿਹਾ ਹੈ। ਹਾਲ ਹੀ ਵਿੱਚ ਸਰਵਸੰਮਤੀ ਨਾਲ ਚੁਣੀ ਗਈ ਸਰਪੰਚ ਸ੍ਰੀਮਤੀ ਜਸਵੀਰ ਕੌਰ ਜੀ ਦੀ ਅਗਵਾਈ ਵਿੱਚ ਸਮੂਹ ਨੌਜਵਾਨ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਵਿਕਾਸ ਦੀ ਗੱਡੀ ਨੂੰ ਸਹਿਜੇ ਹੀ ਤੋਰ ਲਿਆ ਹੈ। ਸ਼ੁਰੂਆਤੀ ਦੌਰ ਵਿੱਚ ਉਹਨਾਂ ਪਿੰਡ ਦੇ ਆਲੇ ਦੁਆਲੇ ਦੀ ਸਾਫ-ਸਫਾਈ ਕਰਵਾ ਕੇ ਪਿੰਡ ਦੀ ਫਿਰਨੀ ਤੇ ਚਾਰੇ ਪਾਸੇ ਲਾਈਟਾਂ ਲਗਵਾ ਦਿੱਤੀਆਂ ਗਈਆਂ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਮੇਨ ਬਜ਼ਾਰ ਠੱਟਾ ਨਵਾਂ ਵਿੱਚ ਬਹੁਤ ਹੀ ਲੰਬੇ ਸਮੇਂ ਤੋਂ ਨਜ਼ਇਜ਼ ਤੌਰ ਤੇ ਪਏ ਸਮਾਨ ਨੂੰ ਆਪਸੀ ਸਹਿਮਤੀ ਨਾਲ ਚੁਕਵਾ ਕੇ ਖੁੱਲ੍ਹਾ ਡੁੱਲਾ ਕਰਵਾ ਦਿੱਤਾ ਗਿਆ ਹੈ।

ਦਮਦਮਾ ਸਾਹਿਬ ਠੱਟਾ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸੰਤ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਦੇਖ ਰੇਖ ਹੇਠ ਸਜਾਏ ਨਗਰ ਕੀਰਤਨ ਦੇ ‘ਚ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਯੁਵਕ ਸੇਵਾਵਾਂ ਕਲੱਬ ਠੱਟਾ ਪੁਰਾਣਾ, ਗਰਾਮ ਪੰਚਾਇਤ ਠੱਟਾ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਰਵਾਂ ਸਹਿਯੋਗ ਦਿੱਤਾ । ਨਗਰ ਕੀਰਤਨ ਠੱਟਾ ਪੁਰਾਣਾ, ਠੱਟਾ ਨਵਾਂ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਦਮਦਮਾ ਵਿਖੇ ਸੰਪਨ ਹੋਇਆ, ਨੇ ਸੰਗਤਾਂ ਨੂੰ ਹਰ ਜਸ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਬਾਬਾ ਬੀਰ ਸਿੰਘ ਗਤਕਾ ਪਾਰਟੀ ਨੇ ਸੰਗਤ ਨੂੰ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਵਿਚ ਗੁਰਦਿਆਲ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਕਲੱਬ, ਸੁਖਦੇਵ ਸਿੰਘ, ਸਰਪੰਚ ਬਲਬੀਰ ਕੌਰ, ਹਰਿੰਦਰ ਸਿੰਘ, ਇੰਦਰਜੀਤ ਸਿੰਘ ਸਾਬਕਾ ਸਰਪੰਚ ਠੱਟਾ ਨਵਾਂ, ਗੁਰਨਾਮ ਸਿੰਘ ਸਰਪੰਚ ਟੋਡਰਵਾਲ, ਸੁੱਚਾ ਸਿੰਘ, ਸਵਰਨ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਜੋਗਾ ਸਿੰਘ, ਹਰਮਿੰਦਰ ਸਿੰਘ, ਸੂਬਾ ਸਿੰਘ, ਭਜਨ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਨਿਰਵੈਰ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ, ਬਿਕਰਮਜੀਤ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ਵਿਚ ਸੰਗ...

ਪਿੰਡ ਦੰਦੂਪੁਰ ਦੇ ਨੌਜਵਾਨ ਦੀ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ।

Image
 

ਸਿਡਨੀ ‘ਚ ਨਵੇਂ ਸਾਲ ਦਾ ਹੋਇਆ ਸ਼ਾਨਦਾਰ ਆਗਾਜ਼

Image
ਸਿਡਨੀ ‘ਚ ਨਵੇਂ ਸਾਲ ‘2014’ ਦਾ ਹਰ ਵਿਅਕਤੀ ਨੇ ਆਪਣੇ ਅੰਦਾਜ਼ ਵਿਚ, ਨਵੀਂਆਂ ਉਮੀਦਾਂ ਨਾਲ ਸੁਆਗਤ ਕੀਤਾ ਅਤੇ ਦੁਆ ਕੀਤੀ ਕਿ ਇਹ ਸਾਲ ਖੁਸ਼ੀਆਂ ਭਰਿਆ ਹੋਵੇ। ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿਚ ਨਵੇਂ ਸਾਲ ਦਾ ਸੁਆਗਤ ਆਤਿਸ਼ਬਾਜ਼ੀ, ਜਸ਼ਨ ਅਤੇ ਵਧਾਈਆਂ ਨਾਲ ਕੀਤਾ ਗਿਆ। ਲੋਕ ਨਵੇਂ ਸਾਲ ਦੇ ਮੌਕੇ ਸਿਡਨੀ  ਦੇ ਮੁੱਖ ਬਜ਼ਾਰਾਂ, ਸ਼ਾਪਿੰਗ ਮਾਲ ਅਤੇ ਹੋਰ ਥਾਵਾਂ ‘ਤੇ ਘੁੰਮਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ 2014 ਦਾ ਸੁਆਗਤ ਕੀਤਾ। ਹਰ ਪਾਸੇ ਪਾਰਟੀਆਂ ਦਾ ਦੌਰ ਰਿਹਾ।  ਨਵੇਂ ਸਾਲ ਲਈ ਸਿਡਨੀ ਪੁਲਸ ਨੇ ਆਵਾਜਾਈ, ਸੁਰੱਖਿਆ ਅਤੇ ਹੋਰ ਚੀਜ਼ਾਂ ਦਾ ਉਚਿਤ ਢੰਗ ਨਾਲ ਪ੍ਰਬੰਧ ਕੀਤਾ ਸੀ। ਇਸ ਮੌਕੇ ਭਾਰਤੀ ਭਾਈਚਾਰੇ ਵਲੋਂ ਵੀ ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਵਿੱਚ ਆਉਣ ਵਾਲੇ ਸਾਲ ਦਾ ਸੁਆਗਤ ਕਰਨ ਲਈ ਵੱਡੀ ਗਿਣਤੀ ‘ਚ ਹਾਜ਼ਰੀ ਲਗਵਾਈ ਗਈ। (source Jag Bani)

ਦੀ ਬੂ਼ਲਪੁਰ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ‘ਤੇ ਕਾਂਗਰਸ ਦਾ ਕਬਜ਼ਾ।

Image
 

ਸੁਲਤਾਨਪੁਰ ਲੋਧੀ ਵਿਖੇ ਕੀਰਤਨ ਦਰਬਾਰ ਵਿੱਚ ਸਾਧੂ ਸਿੰਘ ਰਿਟਾ. ਬੀ.ਪੀ.ਈ.ਓ. ਦਾ ਵਿਸ਼ੇਸ਼ ਸਨਮਾਨ।

Image
 

ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਇਲਾਕੇ ਦੀਆਂ ਸੰਗਤਾਂ ਦਸ਼ਮੇਸ਼ ਪਿਤਾ ਦਾ ਅਵਤਾਰ ਪੁਰਬ ਮਨਾਉਣ ਲਈ ਸ੍ਰੀ ਪਟਨਾ ਸਾਹਿਬ ਰਵਾਨਾ।

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਮਿਤੀ 02 ਜਨਵਰੀ 2014 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਝੰਡਾਂ ਵਾਲੀ ਗਲੀ, ਬੇਰੀ ਵਾਲਿਆ ਦੇ ਘਰਾਂ, ਸੂਬੇਦਰ ਪ੍ਰੀਤਮ ਸਿੰਘ, ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਜਗੀਰ ਸਿੰਘ ਝੰਡ, ਮਾਸਟਰ ਦਲਬੀਰ ਸਿੰਘ ਪਿਆਰੇ ਕਿਆਂ, ਜਸਬੀਰ ਸਿੰਘ ਦੇਵਗਨ, ਮੋਹਨ ਸਿੰਘ ਪਨਾਹਗੀਰ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੇਲਿਆਂ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y

ਪਿੰਡ ਟਿੱਬਾ ਵਿੱਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 4 ਜਨਵਰੀ ਤੋਂ

Image