Posts

Showing posts from September, 2013

ਗੁਰਦੁਆਰਾ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Image
ਚੜ੍ਹਦੀ ਕਲਾ ਦਸਤਾਰ ਅਕੈਡਮੀ ਵੱਲੋਂ ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ‘ਚ ਪਟੇਲ ਹਸਪਤਾਲ ਜਲੰਧਰ ਤੋਂ ਛਾਤੀ ਰੋਗਾਂ ਦੇ ਮਾਹਿਰ ਡਾ: ਹਰਪ੍ਰੀਤ ਸਿੰਘ ਥਿੰਦ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਇਲਾਕੇ ਭਰ ਦੀਆਂ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਨੇ ਇਸ ਮੈਡੀਕਲ ਕੈਂਪ ‘ਚ ਆਪਣਾ ਚੈੱਕਅਪ ਕਰਵਾਇਆ। ਇਸ ਮੌਕੇ ਅਕੈਡਮੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਨਪ੍ਰੀਤ ਸਿੰਘ ਥਿੰਦ, ਹਰਨੇਕ ਸਿੰਘ ਮੋਤੀ, ਗੁਰਜੀਤ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਕੈਨੇਡਾ, ਬਲਪ੍ਰੀਤ ਸਿੰਘ ਕੈਨੇਡਾ, ਤਜਿੰਦਰਪਾਲ ਸਿੰਘ, ਅਰੁਣਪ੍ਰੀਤ ਸੰਘ, ਹਰਮਨਪ੍ਰੀਤ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। (source Ajit)

ਬਾਬਾ ਬੀਰ ਸਿੰਘ ਸਪੋਰਟਸ ਕਲੱਬ ਬੂਲਪੁਰ ਨੇ ਹਿੰਦੀ ਦਿਵਸ ਮਨਾਇਆ

Image
ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਬੂਲਪੁਰ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ। ਨਹਿਰੂ ਯੁਵਕ ਕੇਂਦਰ ਕਪੂਰਥਲਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਦੀ ਅਗਵਾਈ ਵਿਚ ਤੇ ਕਲੱਬ ਪ੍ਰਧਾਨ ਗੁਰਸੇਵਕ ਸਿੰਘ ਧੰਜੂ ਦੇ ਸਾਂਝੇ ਸਹਿਯੋਗ ਨਾਲ ਮਨਾਏ ਗਏ ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸਾਬਕਾ ਬੀ.ਪੀ.ਈ.ਓ ਸਾਧੂ ਸਿੰਘ ਬੂਲਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਜਗਦੇਵ ਸਿੰਘ, ਰਾਜਬੀਰ ਸਿੰਘ, ਸਤਿੰਦਰਜੀਤ ਸਿੰਘ, ਗੁਰਸ਼ਰਨਜੀਤ ਸਿੰਘ, ਉਪਕਾਰ ਸਿੰਘ, ਪ੍ਰਭਜੋਤ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ। (source Ajit)

ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ

Image
ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ, ਤੇਰੇ ਲਾਲ ਅੰਮੜੀਏ ਗਏ ਸਿੱਖੀ ਤੋਂ ਵਾਰੇ। ਕੁੱਲ ਸਰਹੰਦ ਚੋਂ ਅੰਮੀਏ ਭਰੀ ਕਿਸੇ ਨੇ ਹਾਮੀ ਨਾ, ਸ਼ੇਰ ਮੁਹੰਮਦ ਖਾਂ ਇਕ ਮਾਰੇ ਹਾਅ ਦੇ ਨਾਅਰੇ। ਵੇਖੀਂ ਕਹਿਰ ਕਰੀਂ ਨਾ ਸੂਬੇ ਇਹਨਾਂ ਬੱਚਿਆਂ ਤੇ, ਬੇੜੀ ਡੋਬ ਦੇਣਗੇ ਪਾਪ ਦੇ ਪੱਥਰ ਭਾਰੇ। ਕਿੱਥੇ ਲਿਖਿਆ ਜੁਲਮ ਕਮਾਉਣਾ ਬਾਲ ਮਾਸੂਮਾਂ ਤੇ, ਪੜ੍ਹ ਕੇ ਗੀਤਾ ਵੇਦ ਕੁਰਾਨ ਵੇਖ ਲਉ ਸਾਰੇ। ਬੱਚੇ ਬੱਚੇ ਹੀ ਹੁੰਦੇ ਬੇਸ਼ੱਕ ਹੋਣ ਦੁਸ਼ਮਣ ਦੇ, ਛੱਡ ਦਿਓ ਨੰਨੀ੍ਆਂ ਜਿੰਦਾਂ ਕਿਉਂ ਬਣਦੇ ਹਥਿਆਰੇ। ਹੋਊ ਵੈਰ ਤੁਸਾਂ ਦਾ ਪਿਤਾ ਕਲਗੀਆਂ ਵਾਲੇ ਨਾ, ਜਾ ਕੇ ਵਿੱਚ ਮੈਦਾਨੇ ਕਰ ਲਉ ਹੱਥ ਕਰਾਰੇ। ਸੁੱਚਾ ਨੰਦ ਕਹੇ ਨਹੀਂ ਛੱਡੀਦੇ ਪੁੱਤ ਸੱਪਾਂ ਦੇ, ਵੱਡਿਆਂ ਹੋ ਕੇ ਇੋੱਕ ਦਿਨ ਇਹ ਮਾਰਨ ਫੁੰਕਾਰੇ। ਬੱਸ ਫਿਰ ਗੱਲ ਕਾਹਦੀ ਕੰਧ ਉੱਸਰਨ ਲੱਗ ਪਈ ਪਾਪਾਂ ਦੀ, ਸੋਹਣੇ ਫੁੱਲ ਦੋ ਕੋਮਲ ਨੀਹਾਂ ਵਿੱਚ ਖਲਾ੍ਰੇ। ਸੋਹਣੇ ਚੰਨ ਲੁਕੋ ਲਏ ਅੰਮੀਏ ਜੁਲਮ ਦੀ ਬੱਦਲੀ ਨੇ, ਧਰਤੀ ਛਮ ਛਮ ਰੋਈ ਅੰਬਰ ਭੁੱਬਾਂ ਮਾਰੇ। ਬੀਲ੍ਹੇ ਦੁਨੀਆਂ ਵਿੱਚ ਨਾਂ ਰੌਸ਼ਨ ਕਰ ਗਏ ਆਪਣਾ, ਰਹਿੰਦੀ ਦੁਨੀਆ ਤੀਕਰ ਜਾਣਗੇ ਉਹ ਸਤਿਕਾਰੇ।
Image
ਅੰਮੀਏ ਕੱਲ੍ਹ ਅਰਥੀ ਮੇਰੀ ਆਉਣਾ ਨਾ ਲੈਣ ਨੀਂ, ਵੇਖ ਕੇ ਲਾਸ਼ ਪੁੱਤਰ ਦੀ ਪਾਉਣੇ ਨਾ ਵੈਣ ਨੀ, ਦਾਤਾ ਤੇ ਭਗਤ ਸੂਰਮੇ ਜਿਊਂਦੇ ਜੱਗ ਰਹਿਣ ਨੀ, ਵਿੱਚੇ ਵਿੱਚ ਅਣਖ ਅਸਾਂ ਦੀ ਸਾਨੂੰ ਪਈ ਘੂਰੇ ਨੀ। ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਗਭਰੂ…….. ਤੁਲ ਗਿਆ ਵੀਰ ਸਰਾਭਾ ਫਾਂਸੀ ਤੇ ਤਖਤੇ ਤੋਂ, ਵੇਖ ਕੇ ਨਹੀਂ ਘਬਰਾਇਆ ਦੁਸ਼ਮਣ ਦਿ਼ਲ ਸਖਤੇ ਤੋਂ। ਲੰਘਣਾ ਹੈ ਅਸਾਂ ਵੀ ਅੰਮੀਏ ਓਸੇ ਹੀ ਰਸਤੇ ਤੋਂ। ਚੜ੍ਹ ਕੇ ਅਸਾਂ ਫਾਂਸੀ ਉੱਤੇ ਲਾਉਣੇ ਨੇ ਦੂਹਰੇ ਨੀ, ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਅਣਖੀ……… ਧਰਤੀ ਪੰਜਾਬ ਦੀ ਉੱਤੇ ਹੋਇਆਂ ਹਾਂ ਪੈਦਾ ਨੀ, ਮੰਨੀਏ ਕਿਉਂ ਈਨ ਕਿਸੇ ਦੀ ਪੜ੍ਹਿਆ ਨਾ ਕਾਇਦਾ ਨੀ। ਭਾਰਤ ਆਜਾਦ ਕਰਾਉਣਾ ਸਾਡਾ ਇਹ ਵਾਇਦਾ ਨੀ। ਜਕੜੀ ਹੋਈ ਵਿੱਚ ਗੁਲਾਮੀ ਭਾਰਤ ਮਾਂ ਝੂਰੇ ਨੀ, ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਸੂਰਮੇ…….. ਨਾਅਰਾ ਅਸਾਂ ਇਨਕਲਾਬ ਦਾ ਜਿਉਂਦੇ ਜੀ ਲਾਉਣਾ ਏ, ਗੋਰੀ ਸਰਕਾਰ ਦਾ ਅੰਮੀਏ ਤਖਤਾ ਪਲਟਾਉਣਾ ਏਂ। ਬੀਲ੍ਹੇ ਇਸ ਦੁਨੀਆ ਉੱਤੇ ਮੁੜਕੇ ਨਾ ਆਉਣਾ ਏ। ਕੀਤੇ ਜੋ ਪ੍ਰਣ ਅਸਾਂ ਨੇ ਕਰਨੇ ਨੇ ਪੂਰੇ ਨੀ, ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਪੰਜਾਬੀ………

ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ

Image
                 ਮਾਤਾ ਗੁਜ਼ਰੀ ਨੂੰ ਜਾ ਦੱਸਿਆ ਬੁਰਜ ਵਿੱਚ ਮੋਤੀ ਨੇ, ਤੇਰੇ ਲਾਲ ਅੰਮੜੀਏ ਗਏ ਸਿੱਖੀ ਤੋਂ ਵਾਰੇ। ਕੁੱਲ ਸਰਹੰਦ ਚੋਂ ਅੰਮੀਏ ਭਰੀ ਕਿਸੇ ਨੇ ਹਾਮੀ ਨਾ, ਸ਼ੇਰ ਮੁਹੰਮਦ ਖਾਂ ਇਕ ਮਾਰੇ ਹਾਅ ਦੇ ਨਾਅਰੇ। ਵੇਖੀਂ ਕਹਿਰ ਕਰੀਂ ਨਾ ਸੂਬੇ ਇਹਨਾਂ ਬੱਚਿਆਂ ਤੇ, ਬੇੜੀ ਡੋਬ ਦੇਣਗੇ ਪਾਪ ਦੇ ਪੱਥਰ ਭਾਰੇ। ਕਿੱਥੇ ਲਿਖਿਆ ਜੁਲਮ ਕਮਾਉਣਾ ਬਾਲ ਮਾਸੂਮਾਂ ਤੇ, ਪੜ੍ਹ ਕੇ ਗੀਤਾ ਵੇਦ ਕੁਰਾਨ ਵੇਖ ਲਉ ਸਾਰੇ। ਬੱਚੇ ਬੱਚੇ ਹੀ ਹੁੰਦੇ ਬੇਸ਼ੱਕ ਹੋਣ ਦੁਸ਼ਮਣ ਦੇ, ਛੱਡ ਦਿਓ ਨੰਨੀ੍ਆਂ ਜਿੰਦਾਂ ਕਿਉਂ ਬਣਦੇ ਹਥਿਆਰੇ। ਹੋਊ ਵੈਰ ਤੁਸਾਂ ਦਾ ਪਿਤਾ ਕਲਗੀਆਂ ਵਾਲੇ ਨਾ, ਜਾ ਕੇ ਵਿੱਚ ਮੈਦਾਨੇ ਕਰ ਲਉ ਹੱਥ ਕਰਾਰੇ। ਸੁੱਚਾ ਨੰਦ ਕਹੇ ਨਹੀਂ ਛੱਡੀਦੇ ਪੁੱਤ ਸੱਪਾਂ ਦੇ, ਵੱਡਿਆਂ ਹੋ ਕੇ ਇੋੱਕ ਦਿਨ ਇਹ ਮਾਰਨ ਫੁੰਕਾਰੇ। ਬੱਸ ਫਿਰ ਗੱਲ ਕਾਹਦੀ ਕੰਧ ਉੱਸਰਨ ਲੱਗ ਪਈ ਪਾਪਾਂ ਦੀ, ਸੋਹਣੇ ਫੁੱਲ ਦੋ ਕੋਮਲ ਨੀਹਾਂ ਵਿੱਚ ਖਲਾ੍ਰੇ। ਸੋਹਣੇ ਚੰਨ ਲੁਕੋ ਲਏ ਅੰਮੀਏ ਜੁਲਮ ਦੀ ਬੱਦਲੀ ਨੇ, ਧਰਤੀ ਛਮ ਛਮ ਰੋਈ ਅੰਬਰ ਭੁੱਬਾਂ ਮਾਰੇ। ਬੀਲ੍ਹੇ ਦੁਨੀਆਂ ਵਿੱਚ ਨਾਂ ਰੌਸ਼ਨ ਕਰ ਗਏ ਆਪਣਾ, ਰਹਿੰਦੀ ਦੁਨੀਆ ਤੀਕਰ ਜਾਣਗੇ ਉਹ ਸਤਿਕਾਰੇ।

ਸਾਡੇ ਲੀਡਰ ਮਿੱਤਰੋ ਬੜੇ ਕਮਾਲ।

Image
ਭਾਵੇਂ ਇੰਡੀਆ ਭਾਵੇਂ ਕੈਨੇਡਾ ਹਰ ਥਾਂ ਪੈਂਦਾ ਲੋਕਾਂ ਨੂੰ ਠੇਡਾ। ਚੋਣਾਂ ਤੋਂ ਪਹਿਲਾਂ ਵੱਡੇ ਵਾਧੇ ਕਰਦੇ ਜਨਤਾ ਨਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਐਸੀ ਲੋਕੋ ਜੁਗਤ ਕਰਾਂਗੇ ਬੀਸੀ ਕਰਜਾ ਮੁਕਤ ਕਰਾਂਗੇ। ਸੌਂਹ ਚੁੱਕਦਿਆਂ ਸਰਕਾਰ ਨਵੀਂ ਨੇ ਖੇਡੀ ਪੁਰਾਣੀ ਚਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਆਪਣੀ ਤਨਖਾਹ ਸਭ ਤੋਂ ਪਿਆਰੀ ਵਾਧੇ ਦੀ ਪਰੰਪਰਾ ਰੱਖੀ ਜਾਰੀ। ਕੀ ਰੂਲਿੰਗ ਤੇ ਕੀ ਆਪੋਜਿਸ਼ਨ ਫਿਰ ਰਲ ਗਏ ਦੋਨੋਂ ਨਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਕਿਸ ਨੇ ਬੋਲਣਾ ਕਿਸ ਨੇ ਕਹਿਣਾ ਬੇਸ਼ਰਮੀ ਹੈ ਇਹਨਾਂ ਦਾ ਗਹਿਣਾ। ਚੁੱਪ ਹੋ ਜਾਣ ਗੇ ਬੋਲਣ ਵਾਲੇ ਹੋ ਕੇ ਹਾਲੋਂ ਬੇਹਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ।   ਪ੍ਰੋਫੈਸਰ ਅਵਤਾਰ ਸਿੰਘ ਵਿਰਦੀ,

ਨਿੱਤ-ਨਿੱਤ ਜੰਮਦਾ ਨਹੀਂ, ਭਗਤ ਸਿੰਘ ਜਿਹਾ ਸੂਰਾ।

Image
ਰਹਿਆ ਆਪਣੀ ਚਾਲ ਚੱਲਦਾ, ਡਰਿਆ ਨਹੀਂ ਰੁਕਿਆ ਨਹੀਂ। ਪਰਬਤ ਵਾਂਗ ਸੀ ਅਡੋਲ, ਕਿਸੇ ਮੂਹਰੇ ਝੁਕਿਆ ਨਹੀਂ। ਮਜ਼ਬੂਤ ਸੀ ਇਰਾਦਾ, ਕਹਿਣੀ ਕਰਨੀ ਦਾ ਪੂਰਾ। ਨਿੱਤ-ਨਿੱਤ ਜੰਮਦਾ ਨਹੀਂ, ਭਗਤ ਸਿੰਘ ਜਿਹਾ ਸੂਰਾ। ਉਸ ਮੌਤ ਨੂੰ ਸੀ ਵਿਆਹੁਣਾ, ਤੇ ਰੱਸਾ ਸੀ ਲਾਗੀ। ਆਪ ਹੋ ਕੇ ਕੁਰਬਾਨ, ਸਾਨੂੰ ਦੇ ਗਿਆ ਆਜ਼ਾਦੀ। ਪਰ ਅੱਜ ਵੀ ਲੱਗਦਾ, ਉਹਦਾ ਖਾਬ ਆ ਅਧੂਰਾ। ਨਿੱਤ-ਨਿੱਤ ਜੰਮਦਾ ਨਹੀਂ, ਭਗਤ ਸਿੰਘ ਜਿਹਾ ਸੂਰਾ।

ਨਾ ਰੋਈ ਤੂੰ ਮੇਰੀ ਅੰਮੀਏ, ਮੈਂ ਫਾਸੀ ਤੇ ਚੜ੍ਹਨਾ ਏ।

ਨਾ ਰੋਈ ਤੂੰ ਮੇਰੀ ਅੰਮੀਏ, ਮੈਂ ਫਾਸੀ ਤੇ ਚੜ੍ਹਨਾ ਏ। ਗਲੋਂ ਗੁਲਾਮੀ ਲਾਹੁਣ ਦੀ ਖਾਤਰ, ਦੇਸ਼ ਲਈ ਪੈਣਾ ਮਰਨਾ ਏ। ਗੋਰਿਆਂ ਦੀ ਗੁਲਾਮੀ ਨਾਲੋਂ, ਅੰਮੀਏ ਮਰਨਾ ਚੰਗਾ ਏ। ਇਹ ਚਾਹਿੰਦੇ ਕੋਈ ਹੱਕ ਨਾਂ ਮੰਗੇ, ਸਿੱਖਿਆ ਕੰਮ ਬੇਢੰਗਾ ਏ। ਜੜ੍ਹ ਗੋਰੇ ਦੀ ਪੱਟਣੀ ਪੈਣੀ, ਏਕਾ ਕਰਨਾ ਪੈਣਾ ਏ। ਗਲੋਂ ਗੁਲਾਮੀ ਲਾਹੁਣ ਦੀ ਖਾਤਰ, ਦੇਸ਼ ਲਈ ਪੈਣਾ ਮਰਨਾ ਏ। ਮੈਂ ਕੱਲਾ ਨਹੀਂ ਲੋਕ ਅਨੇਕਾਂ, ਨਾਲ ਮੇਰੇ ਅੱਜ ਜੁੜਨੇ ਨਹੀਂ। ਇਕੱਠੇ ਹੋ ਕੇ ਲੋਕੀਂ ਸਾਰੇ, ਇੱਕੋ ਰਸਤੇ ਤੁਰਨੇ ਨਹੀਂ। ਲਾਠੀਆਂ ਗੋਲੀਆਂ ਤੇ ਤਲਵਾਰਾਂ। ਦੇ ਵਾਰਾਂ ਨੂੰ ਜਰਨਾ ਏ, ਗਲੋਂ ਗੁਲਾਮੀ ਲਾਹੁਣ ਦੀ ਖਾਤਰ, ਦੇਸ਼ ਲਈ ਪੈਣਾ ਮਰਨਾ ਏ। ਮੈਂ ਚਾਹੁੰਦਾ ਹਾਂ ਦੇਸ਼ ਮੇਰੇ ਨੂੰ, ਲੱਗੇ ਨਾਂ ਤੱਤੀ ਵਾ ਅੰਮੀਏ, ਨਜ਼ਰ ਨਾਂ ਲੱਗੇ ਦੇਸ਼ ਮੇਰੇ ਨੂੰ, ਦਿੱਤਾ ਮੈਂ ਸੱਚ ਸੁਣਾ ਅੰਮੀਏ। ਰੱਖੀਂ ਮੇਰਾ ਯਾਦ ਸੁਨੇਹਾ, ਪਊ ਗੈਰਾਂ ਨਾਲ ਲੜਨਾ ਏ। ਨਾ ਰੋਈ ਤੂੰ ਮੇਰੀ ਅੰਮੀਏ, ਮੈਂ ਫਾਸੀ ਤੇ ਚੜ੍ਹਨਾ ਏ। ਮੈਂ ਫਾਂਸੀ ਤੇ ਚੜ੍ਹਨਾ ਅੰਮੀਏ, ਕਰਕੇ ਖਤਮ ਗੱਦਾਰਾਂ ਨੂੰ, ਜੀਤ ਵੀ ਠੱਟੇ ਵਾਲੇ ਵਰਗੇ, ਲਿਖਣਗੇ ਮੇਰੀਆਂ ਵਾਰਾਂ ਨੂੰ। ਮੈਂ ਤੁਰ ਜਾਣਾ ਦੱਸ ਕੇ ਰਸਤਾ, ਰਸਤਾ ਪੈਣਾ ਫੜ੍ਹਨਾ ਏ। ਗਲੋਂ ਗੁਲਾਮੀ ਲਾਹੁਣ ਦੀ ਖਾਤਰ, ਦੇਸ਼ ਲਈ ਪੈਣਾ ਮਰਨਾ ਏ।

ਸਾਡੇ ਲੀਡਰ ਮਿੱਤਰੋ ਬੜੇ ਕਮਾਲ।

Image
ਭਾਵੇਂ ਇੰਡੀਆ ਭਾਵੇਂ ਕੈਨੇਡਾ ਹਰ ਥਾਂ ਪੈਂਦਾ ਲੋਕਾਂ ਨੂੰ ਠੇਡਾ। ਚੋਣਾਂ ਤੋਂ ਪਹਿਲਾਂ ਵੱਡੇ ਵਾਧੇ ਕਰਦੇ ਜਨਤਾ ਨਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਐਸੀ ਲੋਕੋ ਜੁਗਤ ਕਰਾਂਗੇ ਬੀਸੀ ਕਰਜਾ ਮੁਕਤ ਕਰਾਂਗੇ। ਸੌਂਹ ਚੁੱਕਦਿਆਂ ਸਰਕਾਰ ਨਵੀਂ ਨੇ ਖੇਡੀ ਪੁਰਾਣੀ ਚਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਆਪਣੀ ਤਨਖਾਹ ਸਭ ਤੋਂ ਪਿਆਰੀ ਵਾਧੇ ਦੀ ਪਰੰਪਰਾ ਰੱਖੀ ਜਾਰੀ। ਕੀ ਰੂਲਿੰਗ ਤੇ ਕੀ ਆਪੋਜਿਸ਼ਨ ਫਿਰ ਰਲ ਗਏ ਦੋਨੋਂ ਨਾਲ। ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ। ਕਿਸ ਨੇ ਬੋਲਣਾ ਕਿਸ ਨੇ ਕਹਿਣਾ ਬੇਸ਼ਰਮੀ ਹੈ ਇਹਨਾਂ ਦਾ ਗਹਿਣਾ। ਚੁੱਪ ਹੋ ਜਾਣ ਗੇ ਬੋਲਣ ਵਾਲੇ ਹੋ ਕੇ ਹਾਲੋਂ ਬੇਹਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ ਸਾਡੇ ਲੀਡਰ ਮਿੱਤਰੋ ਬੜੇ ਕਮਾਲ।   ਪ੍ਰੋਫੈਸਰ ਅਵਤਾਰ ਸਿੰਘ ਵਿਰਦੀ, ਸਰੀ, ਬੀ.ਸੀ.

ਸਿਡਨੀ ਵਿਚ ਸਾਲਾਨਾ ਗੱਤਕਾ ਮੁਕਾਬਲਾ ਸ਼ੁਰੂ

Image
ਵਿਦੇਸ਼ਾਂ ਵਿਚ ਜੰਮੇ ਪਲੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸਿੱਖੀ ਵਿਰਾਸਤ ਨਾਲ ਜੋੜਨ ਅਤੇ ਸਾਂਭਣ ਲਈ ਸਾਲਾਨਾ ਗੱਤਕਾ ਮੁਕਾਬਲਾ ਸਿਡਨੀ ਵਿਚ ਸ਼ੁਰੂ ਹੋ ਗਿਆ ਹੈ। ਸ਼ਹੀਦੀ ਫੌਜਾਂ ਗੱਤਕਾ ਅਖਾੜਾ ਵੱਲੋਂ ਕਰਵਾਏ ਜਾਂਦੇ ਇਸ ਸਾਲਾਨਾ ਪ੍ਰੋਗਰਾਮ ਵਿਚ ਸਿਡਨੀ ਤੋਂ ਇਲਾਵਾ ਮੈਲਬੌਰਨ ਅਤੇ ਹੋਰ ਕਈ ਰਾਜਾਂ ਦੀਆਂ ਗੱਤਕਾ ਟੀਮਾਂ ਇਸ ਮੁਕਾਬਲੇ ਦਾ ਸ਼ਿੰਗਾਰ ਬਣਦੀਆਂ ਹਨ। ਪ੍ਰਬੰਧਕ ਮਨਵੀਰ ਸਿੰਘ, ਕਮਲ ਕੌਰ ਅਤੇ ਗੁਰਸਾਗਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਪਾਰਕਲੀ ਵਿਚ ਤਿੰਨ ਦਿਨ ਚੱਲਣ ਵਾਲੇ ਇਸ ਗੱਤਕਾ ਮੁਕਾਬਲੇ ਦਾ ਮੁੱਖ ਮਨੋਰਥ ਨਵੀਂ ਪੀੜ੍ਹੀ ਨੂੰ ਪੱਛਮੀ ਪ੍ਰਭਾਵ ਦੇ ਬੁਰੇ ਪ੍ਰਭਾਵਾਂ ਤੋਂ ਬਚ ਕੇ ਸਿੱਖੀ ਸਰੂਪ ਵਿਚ ਰੱਖਣਾ ਹੈ। ਵਿਸ਼ੇਸ਼ ਹੈ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਸੈਂਕੜੇ ਬੱਚੇ ਆਏ ਅਤੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਦਾਨ ਕੀਤੇ ਸਿੱਖੀ ਸਰੂਪ ਵਿਚ ਸਨ। ਅੱਜ ਇਸ ਮੁਕਾਬਲੇ ਦਾ ਅਖੀਰਲਾ ਦਿਨ ਹੈ।

ਤੇਰਾ ਦਸਤੂਰ

Image
ਹੱਸਦਾ ਰੱਬ ਬੰਦੇ ‘ਤੇ ਜਦ ਬੰਦਾ ਅਰਦਾਸਾਂ ਰੋ-ਰੋ ਕਰਦਾ ਰੱਬਾ ਕੀ ਜ਼ਿੰਦਗੀ ਹੈ ਦਿੱਤੀ ਨਾ ਮੈਂ ਜਿਇਂਦਾ ਨਾ ਮੈਂ ਮਰਦਾ। ਰੱਬ ਕਹਿੰਦਾ ਮੈਂ ਰਾਜ਼ ਖੁਸ਼ੀ ਦਾ ਤੇਰੇ ਜਿਸਮ ਦੇ ਵਿੱਚ ਸਮਾਇਆ। ਸਿੱਦਾ ਜਿਹਾ ਇਲਾਜ ਦੁੱਖਾਂ ਦਾ ਪਰ ਤੂੰ ਇਸ ਦਾ ਭੇਦ ਨਾ ਪਾਇਆ। ਦੋ ਕੰਨ, ਇੱਕ ਮੂੰਹ ਦਿੱਤਾ ਤੈਨੂੰ ਤਾਂ ਕਿ ਸੁਣੇ ਜਿਆਦਾ, ਬੋਲੇਂ ਘੱਟ। ਸੁਣਦਾ ਹੈ ਨਹੀਂ ਤੂੰ ਕਿਸੇ ਦੀ ਫਿਰ ਵੱਜਦੀ ਤੇਰੇ ਡਾਡ੍ਹੀ ਸੱਟ। ਦੋ ਹੱਥ, ਇੱਕ ਮੂੰਹ ਦਿੱਤਾ ਤੈਨੂੰ ਤਾਂ ਕਿ ਮਿਹਨਤ ਕਰੇਂ ਤੇ ਥੋੜ੍ਹਾ ਖਾਵੇਂ ਮਜਬੂਰੀ ਵਿੱਚ ਕੰਮ ਤੂੰ ਕਰਦਾ ਬੈਠਾ ਖਾ-ਖਾ ਢਿੱਡ ਵਧਾਵੇਂ। ਦੋ ਅੱਖਾਂ ਤੇ ਇੱਕ ਮੂੰਹ ਦਿੱਤਾ ਵੇਖ, ਸਮਝ ਪਰ ਥੋੜ੍ਹਾ ਬੋਲ। ਬੜ-ਬੜ ਕਰਦਾ ਸਾਹ ਨਾ ਲੈਂਦਾ ਪੈਂਦੀਆਂ ਫਿਰ ਜਿਵੇਂ ਵੱਜਦਾ ਢੋਲ। ਦਿਲ, ਸੀਨੇ ਦਿਮਾਗ ਸਿਖਰ ‘ਤੇ ਫੇਸਲੇ ਲੈ ਤੂੰ ਸੋਚ ਵਿਚਾਰ ਤੂੰ ਕਰਦਾ ਸਿਰਫ ਆਪਣੇ ਦਿਲ ਦੀ ਤਾਹੀਓਂ ਤਾਂ ਤੂੰ ਖਾਵੇਂ ਮਾਰ। ਦਿਮਾਗ ਹੈ ਰਾਜਾ, ਦਿਲ ਵਜੀਰ ਅੰਤਿਮ ਫੈਸਲੇ ਰਾਜੇ ਤੋਂ ਲੈ ਵੇਖ, ਸੁਣ, ਸਮਝ ਫਿਰ ਬੋਲ ਸ਼ਾਨ ਨਾਲ ਰਾਜਾ ਬਣ ਕੇ ਰਹਿ। ਬੰਦੇ ਨੂੰ ਫਿਰ ਸੋਝੀ ਆਈ ਕਹਿੰਦਾ ਸਾਰਾ ਮੇਰਾ ਕਸੂਰ ਹਰ ਕੋਈ ਹੋ ਸਕਦਾ ਹੈ ਸੁਖੀ ਜੇ ਮੰਨੇ ਤੇਰਾ ਦਸਤੂਰ ਜੇ ਮੰਨੇ ਤੇਰਾ ਦਸਤੂਰ। ਪ੍ਰੋ.ਅਵਤਾਰ ਸਿੰਘ ਵਿਰਦੀ ਸਰੀ, ਬੀ.ਸੀ.

ਨਵੇਂ ਲਗਾਏ ਰੁੱਖਾਂ ਦੀ ਸੰਭਾਲ ਲਈ ਪ੍ਰਸ਼ਾਸਨ ਸਖ਼ਤ ਕਦਮ ਚੁੱਕੇ-ਕਲੱਬ ਪ੍ਰਧਾਨ

Image
ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਦੇਖਣ ਲਈ ‘ਅਜੀਤ ਹਰਿਆਵਲ ਲਹਿਰ’ ਵੱਡਾ ਯੋਗਦਾਨ ਪਾ ਰਹੀ ਹੈ, ਉੱਥੇ ਸਮਾਜ ਸੇਵੀ ਜਥੇਬੰਦੀਆਂ ਗਰਾਮ ਪੰਚਾਇਤ ਅਤੇ ਜੰਗਲਾਤ ਵਿਭਾਗ ਪੰਜਾਬ ਦੀ ਵੱਡੀ ਪੱਧਰ ‘ਤੇ ਰੁੱਖ ਲਗਾ ਰਹੇ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਲਹਿਰ ਨੂੰ ਸਫਲ ਬਣਾਉਣ ਵਿਚ ਪ੍ਰਸ਼ਾਸਨ ਅਤੇ ਲੋਕ ਪੂਰੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ | ਇਸ ਅਣਗਹਿਲੀ ਸਬੰਧੀ ਏਕਤਾ ਦਲ ਸਪੋਰਟਸ ਐਾਡ ਯੂਥ ਕਲੱਬ ਬੂੜੇਵਾਲ ਦੇ ਮੈਂਬਰਾਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਧੁੱਸੀ ਬੰਨ੍ਹ ‘ਤੇ ਬੂਟੇ ਲਗਾਏ ਗਏ ਹਨ, ਪਰ ਉਨ੍ਹਾਂ ਦੀ ਸਾਂਭ ਸੰਭਾਲ ਦੀ ਬਜਾਏ ਪਿੰਡਾਂ ਦੇ ਲੋਕਾਂ ਵੱਲੋਂ ਵੱਡੇ ਰੁੱਖਾਂ ਨਾਲ ਪਸ਼ੂ ਬੰਨ੍ਹ ਕੇ ਜਾਂ ਫਿਰ ਪਸ਼ੂਆਂ ਨੂੰ ਛੱਡ ਕੇ ਇਨ੍ਹਾਂ ਨਵੇਂ ਲਗਾਏ ਬੂਟਿਆਂ ਨੂੰ ਉਜਾੜ ਦਿੱਤਾ ਜਾ ਰਿਹਾ ਹੈ | ਸ੍ਰੀ ਲਾਡੀ ਨੇ ਦੱਸਿਆ ਕਿ ਅਸੀਂ ਕਲੱਬ ਮੈਂਬਰ ਪਸ਼ੂ ਮਾਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਹੈ, ਪਰ ਉਹ ਅੱਗੋਂ ਮਾੜਾ ਚੰਗਾ ਬੋਲਦੇ ਹਨ | ਕਲੱਬ ਮੈਂਬਰਾਂ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਪਾਸੋਂ ਮੰਗ ਕੀਤੀ ਕਿ ਅਜਿਹੇ ਲੋਕ ਜੋ ਦਰਖ਼ਤਾਂ ਦਾ ਨੁਕਸਾਨ ਕਰਦੇ ਹਨ, ਉਨ੍ਹਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਹਰਿਆਵਲ ਲਹਿਰ ਵਿਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਗਰਾਮ ਪੰਚਾਇਤਾਂ ਅਤੇ ਵਿਭਾਗ ਨਿਰਾਸ਼ ਨਾ ਹੋਵੇ | (source Ajit)

ਉੱਘੇ ਕਬੱਡੀ ਖਿਡਾਰੀ ਸੁਖਦੇਵ ਸਿੰਘ ਸੋਖੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

Image
ਉੱਘੇ ਕਬੱਡੀ ਖਿਡਾਰੀ ਤੇ ਕੋਚ ਸ: ਸੁਖਦੇਵ ਸਿੰਘ ਸੋਖੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਿੰਡ ਜਾਂਗਲਾ ਵਿਖੇ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਸ਼ਬਦ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੁਲਾਰਿਆਂ ਕਿਹਾ ਕਿ ਸੋਖੀ ਦਾ ਅਚਨਚੇਤ ਚਲੇ ਜਾਣਾ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ‘ਚ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ: ਨਵਤੇਜ ਸਿੰਘ ਚੀਮਾ, ਪ੍ਰੋ: ਚਰਨ ਸਿੰਘ ਜਨਰਲ ਸਕੱਤਰ ਪੀ.ਪੀ.ਸੀ, ਕੈਪਟਨ ਹਰਮਿੰਦਰ ਸਿੰਘ ਸੀਨੀਅਰ ਕਾਂਗਰਸ ਆਗੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਲਬੀਰ ਸਿੰਘ, ਕਾਮਰੇਡ ਨਿਰੰਜਨ ਸਿੰਘ ਉੱਚਾ ਸਕੱਤਰ ਸੀ.ਪੀ.ਆਈ, ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਜਥੇਦਾਰ ਪਿਆਰਾ ਸਿੰਘ ਟਿੱਬਾ ਸੀਨੀਅਰ ਅਕਾਲੀ ਆਗੂ, ਪਨੂੰ ਰਾਮ ਸੁਮਨ ਬਲਾਕ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਮਾਸਟਰ ਬੂਟਾ ਸਿੰਘ ਸਾਬਕਾ ਸਰਪੰਚ ਚੁਲੱਧਾ, ਸੁਖਵਿੰਦਰ ਸਿੰਘ ਧੰਜੂ ਪੀ.ਏ, ਬਲਕਾਰ ਸਿੰਘ ਪ੍ਰਧਾਨ ਸ਼ੇਰੇ ਪੰਜਾਬ ਕਲੱਬ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਤੁੜ, ਮਾਸਟਰ ਸੁੱਚਾ ਸਿੰਘ ਸਕੱਤਰ ਪੈਨਸ਼ਨਰ ਐਸ...

ਸਰਬਸੰਮਤੀ ਨਾਲ ਚੁਣੀ ਪੰਚਾਇਤ ਭਾਈਚਾਰਕ ਸਾਂਝ ਵਧਾਉਂਦੀ ਹੈ-ਡਾ: ਉਪਿੰਦਰਜੀਤ ਕੌਰ

Image
ਜਿਸ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇ ਉਸ ਪਿੰਡ ਵਿਚ ਭਾਈਚਾਰਕ ਸਾਂਝ ਵਧਦੀ ਹੈ। ਇਹ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਅੱਜ ਪਿੰਡ ਮੰਗੂਪੁਰ ਦੇ ਸਮੂਹ ਲੋਕਾਂ ਵੱਲੋਂ ਪਿੰਡ ਦੇ ਵੱਡੇ-ਵਡੇਰਿਆਂ, ਸੰਤ ਬਾਬਾ ਬੀਰ ਸਿੰਘ ਦਮਦਮਾ ਸਾਹਿਬ ਅਤੇ ਸੰਤ ਬਾਬਾ ਕਰਤਾਰ ਸਿੰਘ ਦੀ ਯਾਦ ‘ਚ ਅਤੇ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਦੀ ਖ਼ੁਸ਼ੀ ਵਿਚ ਰੱਖੇ ਅਖੰਡ ਪਾਠਾਂ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਗੁਰਦੁਆਰਾ ਸਾਹਿਬ ਵਿਖੇ ਕਹੇ। ਇਸ ਮੌਕੇ ਡਾ: ਉਪਿੰਦਰਜੀਤ ਕੌਰ ਨੇ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ 10 ਪੰਚਾਇਤਾਂ ਢੁੱਡੀਆਂਵਾਲ, ਗੋਪੀਪੁਰ, ਜਹਾਂਗੀਰਪੁਰ, ਦੇਸਲ ਅਤੇ ਮਹਿਮਦਵਾਲ ਨੂੰ ਇਕ ਇਕ ਲੱਖ ਦੇ ਚੈਕ ਤਕਸੀਮ ਕੀਤੇ। ਸਮਾਗਮ ਨੂੰ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਸੁਖਵਿੰਦਰ ਸਿੰਘ ਧੰਜੂ ਪੀ ਏ ਨੇ ਵੀ ਸੰਬੋਧਨ ਕੀਤਾ। ਮਾਸਟਰ ਬੂਟਾ ਸਿੰਘ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਲਾਭ ਸਿੰਘ, ਸੁਬੇਗ ਸਿੰਘ ਲੋਕ ਸੰਪਰਕ ਅਫ਼ਸਰ, ਅਮਰ ਸਿੰਘ, ਗਿਆਨ ਸਿੰਘ, ਗੁਰਮੇਜ ਸਿੰਘ, ਅਨੋਖ ਸਿੰਘ ਭਰੋਆਣੀਆਂ, ਮਹਿੰਦਪਾਲ ਸਿੰਘ ਬਾਜਵਾ, ਮਹਿੰਦਰ ਸਿੰਘ ਨੂਰੋਵਾਲ, ਨਾਜ਼ਰ ਸਿੰਘ, ਸਵਰਨ ਸਿੰਘ, ਪ੍ਰੀਤਮ ਸਿੰਘ, ਹਰਭਜਨ ਸਿੰਘ, ਤਾਰਾ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਗੁਰਦ...
Image
 
Image
 
Image
 
Image
 
Image
 
Image
 
Image
 
Image
 
Image
 
Image
 
Image
 

ਕੀਤਾ ਮਤਰੇਈ ਮਾਂ ਵਾਲਾ ਸਦਾ ਹੀ ਸਲੂਕ, ਸਾਡੇ ਪੰਜਾਬ ਨਾਲ।

Image
ਇੱਕ ਪਾਸੇ ਦਿੱਤੇ ਹੱਕ ਮੰਗਣ ਦੇ ਹੱਕ, ਜੇ ਆਵਾਜ਼ ਉਠਾਈ ਤਾਂ ਦਿੱਤਾ ਜੇਲ੍ਹੀਂ ਡੱਕ। ਸਾਡੇ ਕੋਮਲ ਅਰਮਾਨ ਪੈਰਾਂ ਚ’ ਲਿਤਾੜਤੇ, ਜ਼ੁਲਮਾਂ ਦੀ ਦਾਬ ਨਾਲ। ਕੀਤਾ ਮਤਰੇਈ ਮਾਂ ਵਾਲਾ ਸਦਾ ਹੀ ਸਲੂਕ, ਸਾਡੇ ਪੰਜਾਬ ਨਾਲ। ਉਹ ਤਾਂ ਸੀ ਗੈਰ, ਜਿਨ੍ਹਾਂ ਬਾਗ ਵਿੱਚ ਕਹਿਰ ਕਮਾਇਆ, ਤੁਸੀਂ ਤਾਂ ਸੀ ਆਪਣੇ। ਫੇ ਕਿਉਂ ਤਖਤ ਸਾਡਾ ਢਾਹਿਆ। ਸੰਤ ਜਰਨੈਲ ਸਿੰਘ ਜਿਹਾ ਹੀਰਾ ਸਾਥੋਂ ਖੋਹ ਲਿਆ, ਚਾਲ ਦਗਾਬਾਜ਼ ਨਾਲ। ਕੀਤਾ ਮਤਰੇਈ ਮਾਂ ਵਾਲਾ ਸਲੂਕ, ਸਾਡੇ ਪੰਜਾਬ ਨਾਲ। ਵਾੜਾਂ ਖੇਤਾਂ ਦੀਆਂ ਕੀਤੀਆਂ, ਦੱਸੋ ਕੈਸੀਆਂ ਨਿਗਰਾਨੀਆਂ, ਅੱਤਵਾਦ ਲੇਖੇ ਪਾਈਆਂ , ਸਾਡੀਆਂ ਕੀਮਤੀ ਜਵਾਨੀਆਂ। ਕਈ ਪੁਲਿਸ ਨੇ ਮੁਕਾਬਲੇ ਚ’ ਮਾਰ ਤੇ, ਪੁਰਾਣੀ ਲਾਗਡਾਠ ਨਾਲ। ਕੀਤਾ ਮਤਰੇਈ ਮਾਂ ਵਾਲਾ ਸਲੂਕ, ਸਾਡੇ ਪੰਜਾਬ ਨਾਲ।

ਉੱਘੇ ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਮੌਤ ‘ਤੇ ਖੇਡ ਜਗਤ ‘ਚ ਉਦਾਸੀ

Image
ਕਬੱਡੀ ਦੇ ਧਨਾਤਰ ਤੇ ਕੋਚ ਸੁਖਦੇਵ ਸਿੰਘ ਸੋਖੀ ਦੀ ਹੋਈ ਅਚਨਚੇਤ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਰਤਨ ਸਿੰਘ ਟਿੱਬਾ, ਸ਼ਹੀਦ ਊਧਮ ਸਿੰਘ ਕਲੱਬ ਟਿੱਬਾ ਦੇ ਚੇਅਰਮੈਨ ਸੇਵਾ ਸਿੰਘ, ਪ੍ਰਧਾਨ ਬਲਬੀਰ ਸਿੰਘ ਭਗਤ, ਸਕੱਤਰ ਗੁਰਚਰਨ ਸਿੰਘ ਅਮਰਕੋਟ, ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਬਲਵਿੰਦਰ ਸਿੰਘ ਤੁੜ, ਪਾਲ ਸਿੰਘ ਜਾਰਜਪੁਰ, ਸਕੱਤਰ ਜਰਨੈਲ ਸਿੰਘ ਮੋਠਾਂਵਾਲਾ, ਪਰਸਨ ਲਾਲ ਭੋਲਾ, ਸਰਪੰਚ ਹਰਜਿੰਦਰ ਸਿੰਘ ਘੁਮਾਣ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਪ੍ਰਮੋਦ ਕੁਮਾਰ, ਕੁਲਵਿੰਦਰ ਸਿੰਘ ਸੰਧਾ ਜੇ.ਈ., ਪ੍ਰਧਾਨ ਬਖ਼ਸ਼ੀਸ਼ ਸਿੰਘ ਚਾਨਾ, ਅਮਰਜੀਤ ਸਿੰਘ ਜੇ.ਈ. ਟਿੱਬਾ, ਬਲਜੀਤ ਸਿੰਘ ਬੱਬਾ, ਪ੍ਰਧਾਨ ਜਗਦੀਪ ਲਾਹੌਰੀ, ਗੁਰਨਾਮ ਸਿੰਘ ਤੇ ਮਾਸਟਰ ਪੂਰਨ ਸਿੰਘ, ਮਾਸਟਰ ਬੂਟਾ ਸਿੰਘ ਚੁਲੱਧਾ, ਪੀ.ਟੀ.ਆਈ. ਸੁਰਜੀਤ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਸ਼ਾਮਾਂ, ਜਗਤਜੀਤ ਸਿੰਘ ਪੰਛੀ, ਚਰਨਜੀਤ ਸਿੰਘ ਬਿਧੀਪੁਰ, ਪਰਮਜੀਤ ਸਿੰਘ ਤੇ ਸੁਖਦੇਵ ਸਿੰਘ ਡੀ.ਪੀ.ਈ., ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ ਦੇ ਪ੍ਰਧਾਨ ਬਖ਼ਸ਼ੀ ਸਿੰਘ, ਸੁਰਿੰਦਰ ਸਿੰਘ ਭੋਲਾ ਸੈਦਪੁਰ ਅਤੇ ਲਾਭ ਸਿੰਘ ਕਬੱਡੀ ਕਲੱਬ ਸਿੱਧਪੁਰ ਨੇ ਕਿਹਾ ਕਿ ਕਬੱਡੀ ਖੇਤਰ ਵਿਚ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੁਖਦੇਵ ਸਿੰਘ ਸੋਖੀ ਜਿੱਥੇ ਆਪ ਇਕ ਚੰਗਾ ਖਿਡਾਰੀ ਸੀ ਉੱਥੇ ਆਪਣੇ ਕੋਚਿੰਗ ਵਿਚ ਜ਼ਿਲ੍ਹਾ ਕਪੂਰਥਲਾ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ। ...

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 9ਵੀਂ ਮਹਾਨ ਪੈਦਲ ਯਾਤਰਾ ਕੱਢੀ ਗਈ।

Image
ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 9ਵੀਂ ਮਹਾਨ ਪੈਦਲ ਯਾਤਰਾ ਮਿਤੀ 19 ਸਤੰਬਰ 2013 ਦਿਨ ਵੀਰਵਾਰ ਨੂੰ ਸਵੇਰੇ 3 ਵਜੇ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੇ ਉੱਦਮ ਸਦਕਾ, ਇਲਾਕਾ ਨਿਵਾਸੀਆਂ ਦੇ ਸਹਿਯੋਗ ਅਤੇ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਵਿਸ਼ੇਸ਼ ਉਪਰਾਲੇ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਚੱਲ ਕਰਕੇ ਠੱਟਾ ਪੁਰਾਣਾ, ਕਾਲੂਭਾਟੀਆ, ਦੰਦੂਪੁਰ, ਨੱਥੂਪੁਰ, ਮੁੰਡੀ ਮੋੜ, ਅੰਮ੍ਰਿਤਪੁਰ ਛੰਨਾਂ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਪਹੁੰਚੀ।

ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ‘ਚ ਵਿਸ਼ੇਸ਼ ਪ੍ਰਦਰਸ਼ਨੀ 22 ਨੂੰ

  ਸ਼ਕਤੀਮਾਨ ਰੋਟਾਵੇਟਰ ਕੰਪਨੀ ਵੱਲੋਂ 22 ਸਤੰਬਰ ਐਤਵਾਰ ਨੂੰ ਸਫ਼ਰੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ‘ਚ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ। ਜਿਸ ਵਿਚ ਕਿਸਾਨਾਂ ਨੂੰ ਇਨਾਮ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਨਿਊ ਪ੍ਰੋਡਕਟ ਹੈੱਡ ਸ੍ਰੀ ਅਸ਼ੋਕ ਪਟੇਲ ਨੇ ਦੱਸਿਆ ਕਿ ਬੀਤੇ ਦਿਨੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਗਏ ਸਾਲਾਨਾ ਮੇਲੇ ਵਿਚ ਸ਼ਕਤੀਮਾਨ ਰੋਟਾਵੇਟਰ ਬੁੱਕ ਕਰਵਾਉਣ ਵਾਲਿਆਂ ਦੇ ਲੱਕੀ ਡਰਾਅ ਕੱਢੇ ਗਏ ਸਨ, ਜਿਨ੍ਹਾਂ ਵਿਚ ਜ਼ਿਲ੍ਹਾ ਕਪੂਰਥਲਾ ਵਿਚੋਂ ਥਿੰਦ ਮਸ਼ੀਨਰੀ ਸੈਂਟਰ ਵੱਲੋਂ ਕੱਢੇ ਗਏ ਲੱਕੀ ਡਰਾਅ ‘ਚ ਕਿਸਾਨ ਸੰਤ ਬਾਬਾ ਲੀਡਰ ਸਿੰਘ ਸੈਫ਼ਲਾਬਾਦ ਅਤੇ ਦਵਿੰਦਰ ਸਿੰਘ ਕੁਲੀਆਂ ਦੇ ਬੁਲੇਟ ਮੋਟਰਸਾਈਕਲ ਦੇ ਡਰਾਅ ਨਿਕਲੇ ਸਨ, ਜੋ ਛੇਤੀ ਹੀ ਦਿੱਤੇ ਜਾਣਗੇ। ਇਸ ਮੌਕੇ ਦੀਪ ਕੁਮਾਰ, ਮਨਦੀਪ ਸਿੰਘ, ਗੁਰਮੇਲ ਸਿੰਘ, ਚੇਅਰਮੈਨ ਥਿੰਦ ਮਸ਼ੀਨਰੀ ਸਟੋਰ ਜੱਗਾ ਸਿੰਘ, ਐਮ.ਡੀ ਰਵਨੀਤ ਸਿੰਘ ਆਦਿ ਵੀ ਹਾਜ਼ਰ ਸਨ |

ਉੱਘੇ ਕਬੱਡੀ ਕੋਚ ਮਾਸਟਰ ਸੁਖਦੇਵ ਸਿੰਘ ਸੋਖੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

  ਉੱਘੇ ਕਬੱਡੀ ਖਿਡਾਰੀ ਅਤੇ ਕੋਚ ਸੁਖਦੇਵ ਸਿੰਘ ਸੋਖੀ ਪੀ.ਟੀ.ਆਈ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦਾ ਸਸਕਾਰ ਉਨ੍ਹਾਂ ਦੇ ਪਿੰਡ ਜਾਂਗਲਾ ਵਿਖੇ ਕੀਤਾ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਕੈਨੇਡਾ ਤੋਂ ਪਰਤੇ ਪੁੱਤਰ ਬਲਪ੍ਰੀਤ ਸਿੰਘ ਨੇ ਵਿਖਾਈ। ਕਬੱਡੀ ਦੇ ਖੇਤਰ ‘ਚ ਧਾਂਕ ਜਮਾਉਣ ਵਾਲੇ ਸੁਖਦੇਵ ਸਿੰਘ ਸੋਖੀ ਦੀ ਅੰਤਿਮ ਯਾਤਰਾ ਵਿਚ ਉਨ੍ਹਾਂ ਦੇ ਭਰਾ ਇੰਸ: ਜੀਤ ਸਿੰਘ ਐਸ.ਐਚ.ਓ, ਸੇਵਾ ਸਿੰਘ ਸਾਬਕਾ ਬਲਾਕ ਸਿੱਖਿਆ ਅਫ਼ਸਰ, ਹਰਚਰਨ ਸਿੰਘ ਝੰਡ ਸਰਪੰਚ ਜਾਂਗਲਾ, ਤਰਸੇਮ ਸਿੰਘ ਮੋਮੀ, ਹਰਨੇਕ ਸਿੰਘ, ਜਗਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਕੇਵਲ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ, ਜਗੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰੌਸ਼ਨ ਖੈੜਾ, ਸੁਖਦੇਵ ਸਿੰਘ ਬੂਲਪੁਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਿਕੰਦਰ, ਰਣਜੀਤ ਸਿੰਘ ਸੈਦਪੁਰ, ਸੁਰਜੀਤ ਸਿੰਘ ਪੀ.ਟੀ.ਆਈ, ਜਗਜੀਤ ਸਿੰਘ ਪੰਛੀ, ਗੁਰਚਰਨ ਸਿੰਘ ਸ਼ਾਮਾ ਵਾਈਸ ਪ੍ਰਧਾਨ, ਨਰਿੰਦਰ ਸਿੰਘ ਬਾਜਵਾ, ਮਾਸਟਰ ਮਨੋਜ ਕੁਮਾਰ, ਹਰਪ੍ਰੀਤਪਾਲ ਸਿੰਘ ਅਤੇ ਵੱਡੀ ਗਿਣਤੀ ‘ਚ ਸਨੇਹੀ ਹਾਜ਼ਰ ਸਨ। ਡਾ: ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਪ੍ਰਧਾਨ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ, ਰਣਧੀਰ ਸਿੰਘ ਧੀਰਾ, ਗਿਆਨੀ ਜਰਨੈਲ ਸਿੰਘ ਮੋਠਾਂਵਾਲਾ, ਮਾਸਟਰ ਸੁੱਚਾ ਸਿੰਘ ਪ੍ਰਧਾਨ ਡੀ.ਟੀ.ਐਫ, ਜਰਨੈਲ ਸਿੰਘ ਤਲਵੰਡੀ, ਮਾਸਟਰ ਪਰਸਨ ਲਾਲ ਭੋਲਾ, ਬਲਵਿ...

20 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਿੰਡ ਬੂਲਪੁਰ ਦੀਆਂ ਪੰਚਾਇਤੀ ਦੁਕਾਨਾਂ ਦੀ ਬੋਲੀ ਐਲੀਮੈਂਟਰੀ ਸਕੂਲ ਪਿੰਡ ਬੂਲਪੁਰ ਵਿਖੇ ਹੋਵੇਗੀ। ਚਾਹਵਾਨ ਸੱਜਣ ਮੌਕੇ ਦਾ ਫਾਇਦਾ ਉਠਾਉਣ। ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ।

20 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਿੰਡ ਬੂਲਪੁਰ ਦੀਆਂ ਪੰਚਾਇਤੀ ਦੁਕਾਨਾਂ ਦੀ ਬੋਲੀ ਐਲੀਮੈਂਟਰੀ ਸਕੂਲ ਪਿੰਡ ਬੂਲਪੁਰ ਵਿਖੇ ਹੋਵੇਗੀ। ਚਾਹਵਾਨ ਸੱਜਣ ਮੌਕੇ ਦਾ ਫਾਇਦਾ ਉਠਾਉਣ। ਸ਼ਰਤਾਂ ਮੌਕੇ ਤੇ ਦੱਸੀਆਂ  ਜਾਣਗੀਆਂ।

ਪਿੰਡ ਬੂਲਪੁਰ ਅਤੇ ਬਸਤੀ ਬੂਲਪੁਰ ਦੇ ਰਾਸ਼ਨ ਕਾਰਡ ਮਿਤੀ 19 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਵਿਖੇ ਕੀਤੇ ਜਾਣਗੇ। ਜਿਹੜੇ ਜਿਹੜੇ ਸੱਜਣਾਂ ਦੇ ਪਹਿਲਾਂ ਰਾਸ਼ਨ ਕਾਰਡ ਆਨਲਾਈਨ ਹੋਣ ਤੋਂ ਰਹਿ ਗਏ ਹੋਣ ਉਹ ਇਸ ਦਿਨ ਆਪਣੇ ਰਾਸ਼ਨ ਕਾਰਡ ਆਨਲਾਈਨ ਕਰਵਾ ਸਕਦੇ ਹਨ।

ਪਿੰਡ ਬੂਲਪੁਰ ਅਤੇ ਬਸਤੀ ਬੂਲਪੁਰ ਦੇ ਰਾਸ਼ਨ ਕਾਰਡ ਮਿਤੀ 19 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਵਿਖੇ ਕੀਤੇ ਜਾਣਗੇ। ਜਿਹੜੇ ਜਿਹੜੇ ਸੱਜਣਾਂ ਦੇ ਪਹਿਲਾਂ ਰਾਸ਼ਨ ਕਾਰਡ ਆਨਲਾਈਨ ਹੋਣ ਤੋਂ ਰਹਿ ਗਏ ਹੋਣ ਉਹ ਇਸ ਦਿਨ ਆਪਣੇ ਰਾਸ਼ਨ ਕਾਰਡ ਆਨਲਾਈਨ ਕਰਵਾ ਸਕਦੇ ਹਨ।

ਗਾਜਰ ਘਾਹ-ਇਕ ਖ਼ਤਰਨਾਕ ਨਦੀਨ

Image
ਗਾਜਰ ਘਾਹ ਇਕ ਗਾਜਰ ਜਿਹਾ ਦਿਖਣ ਵਾਲਾ ਨਦੀਨ ਹੈ ਜਿਸਦਾ ਵਿਗਿਆਨਿਕ ਨਾਂਅ ‘ਪਾਰਥੇਨਿਅਮ ਹਿਮਟੋਫੋਰਸ’ ਹੈ। ਇਸ ਨਦੀਨ ਦਾ ਮੂਲ ਜਨਮ ਸਥਾਨ ਵੈਸਟ ਇੰਡੀਜ਼ ਅਤੇ ਉੱਤਰੀ ਅਮਰੀਕਾ ਮੰਨਿਆ ਜਾਂਦਾ ਹੈ। ਭਾਰਤ ਵਿਚ ਸਭ ਤੋਂ ਪਹਿਲਾਂ ਇਹ ਘਾਹ ਸੰਨ 1956 ਵਿਚ ਪੂਨਾ (ਮਹਾਰਾਸ਼ਟਰ) ਵਿਚ ਦੇਖਿਆ ਗਿਆ। ਅੱਜ ਪੂਰੇ ਭਾਰਤ ਵਿਚ ਲਗਭਗ 35 ਹਜ਼ਾਰ ਮਿਲੀਅਨ ਹੈਕਟੇਅਰ ਰਕਬੇ ਵਿਚ ਇਹ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਗਾਜਰ ਘਾਹ ਨੂੰ ਪਾਰਥੀਨੀਅਮ/ ਸਫੈਦ ਟੋਪੀ/ ਕਾਂਗਰਸ ਘਾਹ/ ਗੰਦੀ ਬੂਟੀ/ ਚੱਤਕ ਚਾਂਦਨੀ ਆਦਿ ਵੀ ਕਿਹਾ ਜਾਂਦਾ ਹੈ । ਇਹ ਖੁੱਲ੍ਹੇ ਥਾਵਾਂ ‘ਤੇ ਪਾਇਆ ਜਾਣ ਵਾਲਾ ਮੁੱਖ ਨਦੀਨ ਹੈ । ਇਹ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਕੁਦਰਤੀ ਸੋਮਿਆਂ ਦਾ ਨੁਕਸਾਨ ਕਰਨ ਤੋਂ ਇਲਾਵਾ ਇਹ ਨਦੀਨ ਕਾਫ਼ੀ ਆਰਥਿਕ ਨੁਕਸਾਨ ਵੀ ਕਰਦਾ ਹੈ । ਇਸ ਦੀ ਰੋਕਥਾਮ ਵਿਚ ਲਾਪ੍ਰਵਾਹੀ ਦੇ ਕਾਰਨ, ਇਹ ਨਦੀਨ ਪਿਛਲੇ 15-20 ਸਾਲਾਂ ਤੋਂ ਸਾਰੇ ਜਡੋਨਕਧਕ ਵਿਚ ਖਾਲੀ ਥਾਂਵਾਂ, ਸੜਕਾਂ ਦੇ ਆਲੇ-ਦੁਆਲੇ, ਨਹਿਰਾਂ ਦੀਆਂ ਪਟੜੀਆਂ, ਰੇਲ ਦੀਆਂ ਲਾਈਨਾਂ ਦੇ ਦੁਆਲੇ, ਰਿਹਾਇਸ਼ੀ ਕਾਲੋਨੀਆਂ, ਸ਼ਾਮਲਾਟ ਜ਼ਮੀਨਾਂ, ਪੱਕੀਆਂ ਵੱਟਾਂ ਅਤੇ ਹੋਰ ਖੁੱਲ੍ਹੀਆਂ ਥਾਂਵਾਂ ਵਿਚ ਪਾਇਆ ਜਾਂਦਾ ਹੈ । ਇਹ ਨਦੀਨ ਜੋ ਕਿ ਸਿਰਫ਼ ਖਾਲੀ ਥਾਵਾਂ ‘ਤੇ ਹੀ ਉੱਗਦਾ ਸੀ, ਅੱਜਕਲ੍ਹ ਬਹੁਤ ਸਾਰੀਆਂ ਫ਼ਸਲਾਂ ਅਤੇ ਬਾਗਾਂ ਵਿਚ ਵੀ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਇਸ ਲਈ ਮਨੁੱਖਾਂ ਅਤੇ ਪਸ਼ੂਆਂ ਦੀ ਚੰਗੀ ...

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 9ਵੀਂ ਪੈਦਲ ਯਾਤਰਾ 19 ਨੂੰ

Image
ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ 9ਵੀਂ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 19 ਸਤੰਬਰ ਨੂੰ ਸੰਤ ਗੁਰਚਰਨ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਹੇਠ ਤੜਕੇ ਤਿੰਨ ਵਜੇ ਚੱਲੇਗੀ। ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੈਦਲ ਯਾਤਰਾ ਠੱਟਾ ਪੁਰਾਣਾ ਤੋਂ ਕਾਲੂ ਭਾਟੀਆ, ਦੰਦੂਪੁਰ, ਨੱਥੂਪੁਰ ਅੱਡਾ, ਮੁੰਡੀ ਮੋੜ, ਅੰਮਿ੍ਤਪੁਰ ਹੁੰਦੀ ਹੋਈ ਗੋਇੰਦਵਾਲ ਸਾਹਿਬ ਵਿਖੇ ਸਮਾਪਤ ਹੋਵੇਗੀ।

ਪਿੰਡ ਅਮਰਕੋਟ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨੂੰ ਜਿੰਮ ਦਾ ਸਾਮਾਨ ਦਿੱਤਾ ਗਿਆ।

Image
ਸਾਡੇ ਦੇਸ਼ ਦੀ 70 ਪ੍ਰਤੀਸ਼ਤ ਆਬਾਦੀ ਨੌਜਵਾਨਾਂ ਦੀ ਹੈ, ਜਿਸ ਨੂੰ ਸਹੀ ਸੇਧ ਦੇ ਕੇ ਦੇਸ਼ ਨੂੰ ਵਿਕਾਸ ਦੇ ਖੇਤਰ ਵਿਚ ਦੁਨੀਆ ਦਾ ਨੰਬਰ-1 ਸੂਬਾ ਬਣਾਇਆ ਜਾ ਸਕਦਾ ਹੈ। ਇਹ ਸ਼ਬਦ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਅਮਰਕੋਟ ਦੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨੂੰ ਜਿੰਮ ਦਾ ਸਾਮਾਨ ਦੇਣ ਮੌਕੇ ਉਨ੍ਹਾਂ ਦੇ ਮਾਣ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 65 ਲੱਖ ਨੌਜਵਾਨਾਂ ਬੇਰੁਜ਼ਗਾਰ ਹਨ, ਜਿਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਕਾਂਗਰਸੀ ਆਗੂ ਪ੍ਰੋ: ਚਰਨ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਵਿਚ ਕਾਮਯਾਬ ਹੁੰਦੀਆਂ ਹਨ, ਉਹੀ ਤਰੱਕੀ ਕਰਦੀਆਂ ਹਨ। ਇਸ ਮੌਕੇ ਸੂਰਤ ਸਿੰਘ ਸਰਪੰਚ ਤੇ ਹੋਰ ਨਗਰ ਨਿਵਾਸੀਆਂ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ: ਬਲਜੀਤ ਸਿੰਘ ਸਾਬਕਾ ਸਰਪੰਚ ਟਿੱਬਾ, ਇੰਦਰਜੀਤ ਸਿੰਘ ਲਿਫਟਰ ਮੈਂਬਰ ਬਲਾਕ ਸੰਮਤੀ, ਮੁਖ਼ਤਿਆਰ ਸਿੰਘ ਭਗਤਪੁਰ, ਜਸਪਾਲ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਹੈਪੀ, ਪਰਮਜੀਤ ਸਿੰਘ ਮਸੀਤਾਂ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਕੱਤਰ ਸਪੋਰਟਸ ਕਲੱਬ, ਬਲਵਿੰਦਰ ਸਿੰਘ ਬੱਗਾ ਪ੍ਰਧਾਨ, ਪਰਮਜੀਤ ਸਿੰਘ ਰਾਣਾ, ਰਾਜਵੀਰ ਸਿੰਘ, ਤਾਰਾ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਮੰਗਤ ਸਿੰਘ, ਬਖ਼ਸ਼ਾ ਸਿੰਘ, ਸਵਰਨ ਸ...

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਬਲਾਕ ਸੁਲਤਾਨਪੁਰ ਲੋਧੀ-2 ਦੀਆਂ 35ਵੀਂਆਂ ਮਿੰਨੀ ਪ੍ਰਾਇਮਰੀ ਖੇਡਾਂ ਸਮਾਪਤ

Image
ਬਲਾਕ ਸੁਲਤਾਨਪੁਰ ਲੋਧੀ-2 ਦੇ ਪ੍ਰਾਇਮਰੀ ਸਕੂਲਾਂ ਦੀਆਂ 35ਵੀਂ ਮਿੰਨੀ ਖੇਡਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ‘ਚ ਸਮਾਪਤ ਹੋਈਆਂ। ਦੋ ਰੋਜ਼ਾ ਖੇਡਾਂ ਦੇ ਆਖ਼ਰੀ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਸ੍ਰੀਮਤੀ ਬਲਬੀਰ ਕੌਰ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਟੂਰਨਾਮੈਂਟ ਵਿਚ ਆਏ ਸਮੂਹ ਬੱਚਿਆਂ ਅਤੇ ਅਧਿਆਪਕਾਂ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਸਰਬਜੀਤ ਕੌਰ ਪੰਛੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜੀ ਆਇਆ ਕਿਹਾ। ਕੁਆਰਡੀਨੇਟਰ ਸ: ਜੋਗਿੰਦਰ ਸਿੰਘ ਅਮਾਨੀਪੁਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਦੇ ਇਨਾਮ ਵੰਡ ਸਮਾਗਮ ‘ਚ ਸਰਵਸ੍ਰੀ ਸਤਨਾਮ ਸਿੰਘ ਡੀ.ਆਰ.ਪੀ, ਸੁਖਦੇਵ ਸਿੰਘ, ਮੈਡਮ ਕਮਲਜੀਤ ਕੌਰ, ਬਲਬੀਰ ਸਿੰਘ ਕਾਲਰੂ, ਕੰਵਰਦੀਪ ਸਿੰਘ, ਸੁਖਦੀਪ ਸਿੰਘ, ਹਰਬਿੰਦਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਕੌਰ ਮਸੀਤਾਂ, ਰਮਨਦੀਪ ਕੌਰ, ਵਿਵੇਕ ਸ਼ਰਮਾ, ਮਾਸਟਰ ਪ੍ਰੇਮ, ਬਲਜੀਤ ਸਿੰਘ ਬੱਬਾ, ਕਮਲਜੀਤ ਕੌਰ, ਸ: ਦਿਲਬੀਰ ਸਿੰਘ, ਕੇ.ਡੀ ਸੈਦਪੁਰ, ਮਨਜੀਤ ਸਿੰਘ, ਸੁਖਚੈਨ ਸਿੰਘ, ਅਸ਼ਵਨੀ ਕੁਮਾਰ ਟਿੱਬਾ, ਜਗਜੀਤ ਸਿੰਘ, ਮੈਡਮ ਕਿਰਨ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਖੇਡਾਂ ਨੂੰ ਸਫਲ ਬਣਾਉਣ ‘ਚ ਪਿਆਰਾ ਸਿੰਘ ਸਰਪੰਚ ਸੈਦਪੁਰ, ਪਿ੍ੰਸੀਪਲ ਲਖਬੀਰ ਸਿੰਘ, ਰਣਜੀਤ ਸਿੰਘ ਪੀ.ਟੀ.ਏ. ਪ੍ਰਧਾਨ, ਪ੍ਰੇਮ ਚੰਦ ਸ਼ਰਮਾ, ਪ੍ਰਭਦਿਆਲ ਸਿੰਘ ਜੋਸ਼ਨਬਲ...

ਬਲਾਕ ਸੁਲਤਾਨਪੁਰ ਲੋਧੀ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੈਦਪੁਰ ‘ਚ ਸ਼ੁਰੂ

Image
ਬਲਾਕ ਸੁਲਤਾਨਪੁਰ ਲੋਧੀ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ਵਿਖੇ ਬੀ.ਪੀ.ਈ.ਓ. ਸਰਬਜੀਤ ਕੌਰ ਪੰਛੀ ਦੀ ਅਗਵਾਈ ਹੇਠ ਸ਼ੁਰੂ ਹੋ ਗਈਆਂ। 37ਵੀਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰੀਰਕ ਅਤੇ ਬੋਧਿਕ ਵਿਕਾਸ ਲਈ ਖੇਡਾਂ ਜ਼ਰੂਰੀ ਹਨ। ਇਸ ਮੌਕੇ ਉਨ੍ਹਾਂ ਟੂਰਨਾਮੈਂਟ ਕਮੇਟੀ ਨੂੰ 5100 ਰੁਪਏ ਹੌਾਸਲਾ ਅਫਜਾਈ ਲਈ ਦਿੱਤੇ। ਇਸ ਮੌਕੇ ਬੋਲਦਿਆਂ ਬਲਾਕ ਸਿੱਖਿਆ ਅਫ਼ਸਰ ਸਰਬਜੀਤ ਕੌਰ ਪੰਛੀ ਨੇ ਕਿਹਾ ਕਿ ਖੇਡਾਂ ਬੱਚੇ ਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਖੇਡਾਂ ਦਾ ਬਹੁਤ ਮਹੱਤਵ ਹੈ। ਇਸ ਮੌਕੇ ਸ: ਰਣਜੀਤ ਸਿੰਘ ਪੀ.ਟੀ.ਆਈ. ਅਤੇ ਸ: ਬਲਵੀਰ ਸਿੰਘ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਪਹਿਲੇ ਦਿਨ ਹੋਏ ਮੁਕਾਬਲਿਆਂ ਮੌਕੇ ਕਬੱਡੀ ‘ਚ ਟਿੱਬਾ ਨੇ ਮੁਹੱਬਲੀਪੁਰ ਨੂੰ , ਬਿਧੀਪੁਰ ਨੇ ਸੁਲਤਾਨਪੁਰ ਲੋਧੀ ਨੂੰ ਹਰਾਇਆ। 100 ਮੀਟਰ ਦੌੜ ‘ਚ ਜੋਗਾ ਸਿੰਘ ਬਿਧੀਪੁਰ ਸੈਂਟਰ ਪਹਿਲੇ, ਪਵਨਪ੍ਰੀਤ ਸਿੰਘ ਟਿੱਬਾ ਸੈਂਟਰ ਦੂਜੇ ਸਥਾਨ ‘ਤੇ ਰਿਹਾ। 200 ਮੀਟਰ ਵਿਚ ਟਿੱਬਾ ਸੈਂਟਰ ਪਹਿਲੇ ਤੇ ਡਡਵਿੰਡੀ ਸੈਂਟਰ ਦੂਜੇ ਸਥਾਨ ‘ਤੇ ਰਹੇ। ਇਸ ਮੌਕੇ ਸ: ਦਲਬੀਰ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਕਰਨੈਲ ਸਿੰਘ, ਬਲਬੀਰ ਸਿੰਘ, ਪਿਆਰਾ ਸਿੰਘ ਸਰਪੰਚ, ਪ੍ਰਧਾਨ ਸੁਖਚੈਨ ਬੱਧਨ, ਬੀਰ ਕਬੱਡੀ ਕੋਚ, ਵਿਵੇਕ ਸ਼ਰਮਾ ਆਦ...

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਠੱਟਾ ਨਵਾਂ ਗੁਰਦੁਆਰਾ ਸਾਹਿਬ ਵਿਵਾਦ ਸਬੰਧੀ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ

Image
ਪਿੰਡ ਨਵਾਂ ਠੱਟਾ ਵਿਖੇ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਬਣਾਈ ਗਈ ਨਵੀਂ ਇਮਾਰਤ ਸਬੰਧੀ ਚੱਲ ਰਹੇ ਵਿਵਾਦ ਦੇ ਹੱਲ ਲਈ ਅੱਜ ਸਥਾਨਕ ਕਚਿਹਰੀ ਕੰਪਲੈਕਸ ਵਿਚ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ਪਰ ਇਹ ਵਿਵਾਦ ਸੁਲਝ ਨਹੀਂ ਸਕਿਆ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੇ ਆਗੂਆਂ ਨੇ ਡੀ.ਸੀ. ਦਫ਼ਤਰ ਵਿਖੇ ਸੁਪਰਡੈਂਟ ਨੂੰ ਮੰਗ ਪੱਤਰ ਸੌਾਪਿਆ ਤੇ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਪੂਰੀ ਜਾਂਚ ਕਰਕੇ ਸਹੀ ਫੈਸਲਾ ਕੀਤਾ ਜਾਵੇ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਇਸ ਮੌਕੇ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਮੁੱਛਲ, ਭਾਈ ਸੁਖਜੀਤ ਸਿੰਘ ਖੋਸੇ, ਤਰਲੋਕ ਸਿੰਘ, ਗੁਰਸੇਵਕ ਸਿੰਘ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਨਿੰਦਰ ਸਿੰਘ, ਫੁੰਮਣ ਸਿੰਘ, ਸ਼ਾਮ ਸਿੰਘ, ਜਤਿੰਦਰ ਸਿੰਘ, ਬਲਕਾਰ ਸਿੰਘ, ਗੁਰਜੀਤ ਸਿੰਘ, ਜਗੀਰ ਸਿੰਘ, ਮਨਦੀਪ ਸਿੰਘ, ਕਰਤਾਰ ਸਿੰਘ, ਸੇਵਕ ਸਿੰਘ ਤੇ ਹੋਰ ਹਾਜ਼ਰ ਸਨ।
Image