ਨਿੱਤ-ਨਿੱਤ ਜੰਮਦਾ ਨਹੀਂ, ਭਗਤ ਸਿੰਘ ਜਿਹਾ ਸੂਰਾ।



ਰਹਿਆ ਆਪਣੀ ਚਾਲ ਚੱਲਦਾ,

ਡਰਿਆ ਨਹੀਂ ਰੁਕਿਆ ਨਹੀਂ।
ਪਰਬਤ ਵਾਂਗ ਸੀ ਅਡੋਲ,
ਕਿਸੇ ਮੂਹਰੇ ਝੁਕਿਆ ਨਹੀਂ।
ਮਜ਼ਬੂਤ ਸੀ ਇਰਾਦਾ,
ਕਹਿਣੀ ਕਰਨੀ ਦਾ ਪੂਰਾ।
ਨਿੱਤ-ਨਿੱਤ ਜੰਮਦਾ ਨਹੀਂ,
ਭਗਤ ਸਿੰਘ ਜਿਹਾ ਸੂਰਾ।
ਉਸ ਮੌਤ ਨੂੰ ਸੀ ਵਿਆਹੁਣਾ,
ਤੇ ਰੱਸਾ ਸੀ ਲਾਗੀ।
ਆਪ ਹੋ ਕੇ ਕੁਰਬਾਨ,
ਸਾਨੂੰ ਦੇ ਗਿਆ ਆਜ਼ਾਦੀ।
ਪਰ ਅੱਜ ਵੀ ਲੱਗਦਾ,
ਉਹਦਾ ਖਾਬ ਆ ਅਧੂਰਾ।
ਨਿੱਤ-ਨਿੱਤ ਜੰਮਦਾ ਨਹੀਂ,
ਭਗਤ ਸਿੰਘ ਜਿਹਾ ਸੂਰਾ।
Previous Post Next Post