Posts

Showing posts from August, 2016

ਬਾਬਾ ਬੀਰ ਸਿੰਘ ਲਾਇਬ੍ਰੇਰੀ ਵੱਲੋਂ ਸ.ਕੰ.ਸੀ.ਸੈ.ਸਕੂਲ ਸੈਦਪੁਰ ਵਿੱਚ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

Image
 

ਬੀ.ਐਸ.ਟੀ. ਸਕੂਲ ਸੁਜੋਕਾਲੀਆ ‘ਚ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।

Image
ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੁਜੋਕਾਲੀਆ ਦੇ ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਦੀ ਅਗਵਾਈ ਵਿੱਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ‘ਤੇ ਸਕੂਲ ਦੇ ਐਮ.ਡੀ. ਕੈਪਟਨ ਤਜਿੰਦਰ ਸਿੰਘ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ‘ਤੇ ਸ਼੍ਰੀਮਤੀ ਰਾਜਵਿੰਦਰ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ ਦੰਦੂਪੁਰ, ਮੁੱਖ ਮਹਿਮਾਨ ਦੇ ਰੂਪ ਵਿੱਚ ਪੁੱਜੇ ਤੇ ਬੱਚਿਆਂ ਦੇ ਉਕਤ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ | ਇਸ ਮੌਕੇ ‘ਤੇ ਸਕੂਲ ਦੇ ਐਮ.ਡੀ. ਕੈਪਟਨ ਤਜਿੰਦਰ ਸਿੰਘ ਖ਼ਾਲਸਾ ਤੇ ਡਾਇਰੈਕਟਰ ਜਸਵਿੰਦਰ ਸਿੰਘ ਅਲੌਦੀਪੁਰ ਨੇ ਜੇਤੂ ਬੱਚਿਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

ਪਿੰਡ ਠੱਟਾ ਨਵਾਂ ਦੇ ਬਖਸ਼ੀਸ਼ ਸਿੰਘ ਮੋਮੀ ਨੂੰ ਪਹਿਲਾਂ ਮਿਲੀ ਤਰੱਕੀ, ਤੇ ਮਗਰੋਂ ਸੇਵਾ ਮੁਕਤੀ।

Image
 

ਨੰਬਰਦਾਰ ਕਰਤਾਰ ਸਿੰਘ ਸੈਦਪੁਰ ਨਮਿਤ ਸ਼ਰਧਾਂਜਲੀ ਸਮਾਗਮ ਆਯੋਜਿਤ।

Image
ਨੇਕੀ ਦੀ ਕਿਰਤ ਕਰਨ ਵਾਲੇ ਵਿਅਕਤੀ ਜਿਹੜੇ ਆਪਣੇ ਬੱਚਿਆਂ ਸਾਹਮਣੇ ਚੰਗੇ ਆਦਰਸ਼ ਸਥਾਪਿਤ ਕਰਦੇ ਹਨ ਉਨ੍ਹਾਂ ਦੇ ਪਰਿਵਾਰ ਸਮਾਜ ਵਿਚ ਸਫਲਤਾ ਦੀ ਉਦਾਹਰਨ ਬਣ ਜਾਂਦੇ ਹਨ | ਇਹ ਸ਼ਬਦ ਉੱਘੇ ਲੇਖਕ ਪ੍ਰੋ: ਕੁਲਵੰਤ ਸਿੰਘ ਔਜਲਾ ਪ੍ਰਧਾਨ ਅੱਖਰ ਮੰਚ ਕਪੂਰਥਲਾ ਨੇ ਪਿੰਡ ਸੈਦਪੁਰ ਵਿਖੇ ਅਰਜ਼ੀ ਨਵੀਸ ਬਲਵਿੰਦਰ ਸਿੰਘ, ਨਵਜੋਤ ਸਿੰਘ, ਪਿ੍ਤਪਾਲ ਸਿੰਘ ਦੇ ਪਿਤਾ ਤੇ ਸਿਮਰਪ੍ਰੀਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਕਪੂਰਥਲਾ ਦੇ ਦਾਦਾ ਨੰਬਰਦਾਰ ਕਰਤਾਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਕਹੇ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਨੇ ਕਿਹਾ ਕਿ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਵਿੱਛੜੀ ਆਤਮਾ ਲਈ ਉਚੇਚਾ ਸ਼ੋਕ ਸੁਨੇਹਾ ਭੇਜਿਆ ਹੈ | ਉਨ੍ਹਾਂ ਦੱਸਿਆ ਕਿ ਡਾ: ਉਪਿੰਦਰਜੀਤ ਕੌਰ ਦੀ ਇਸ ਪਰਿਵਾਰ ਨਾਲ ਗਹਿਰੀ ਨੇੜਤਾ ਹੈ, ਪ੍ਰੰਤੂ ਉਹ ਜ਼ਰੂਰੀ ਰੁਝੇਵਿਆਂ ਕਾਰਨ ਚੰਡੀਗੜ੍ਹ ਗਏ ਹੋਣ ਕਾਰਨ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ | ਸੁਰਜੀਤ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਨੰਬਰਦਾਰ ਕਰਤਾਰ ਸਿੰਘ ਧਰਮ ਯੁੱਧ ਮੋਰਚੇ ਦੌਰਾਨ ਤਿੰਨ ਵਾਰ ਗਿ੍ਫ਼ਤਾਰ ਕੀਤੇ ਗਏ ਤੇ ਪੰਜਾਬ ਦੇ ਹਿਤਾਂ ਲਈ ਸੰਘਰਸ਼ ਕੀਤਾ | ਇਸ ਮੌਕੇ ਪਿ੍ੰਸੀਪਲ ਕੇਵਲ ਸਿੰਘ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਸਮਾਗਮ ਵਿਚ ਪ...

ਸ.ਸ.ਸ.ਸਕੂਲ ਟਿੱਬਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਰੁੱਖ ਲਗਾ ਕੇ ਮਨਾਈ ਐਤਵਾਰ ਦੀ ਛੁੱਟੀ।

Image
“ਵਧੇਰੇ ਰੁੱਖ ਲਗਾਓ, ਵਾਤਾਵਰਣ ਸਵੱਛ ਬਣਾਓ” ਮੁਹਿੰਮ ਤਹਿਤ 67ਵੇਂ ਵਣ ਮਹਾਂਉਤਸਵ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਅਧਿਆਪਕ ਸਮੁੰਦਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਵੱਖ ਵੱਖ ਤਰ੍ਹਾਂ ਦੇ ਦਰੱਖਤ ਲਗਾ ਕੇ ਐਤਵਾਰ ਦੀ ਛੁੱਟੀ ਨੂੰ ਮਨਾਇਆ ਗਿਆ।  

ਸੁਖਰਾਜ ਮੋਮੀ ਨੇ ਰਿਐਲਿਟੀ ਸ਼ੋਅ ‘ਨਿਡਰ ਸੀਜ਼ਨ 6’ ‘ਚ ਪ੍ਰਾਪਤ ਕੀਤਾ ਤੀਜਾ ਸਥਾਨ।

Image
ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਠੱਟਾ ਨਵਾਂ ਦੇ ਵਸਨੀਕ ਸੁਖਰਾਜ ਸਿੰਘ ਮੋਮੀ ਨੇ ਇੱਕ ਐਮ.ਐਚ-1 ਚੈਨਲ ‘ਤੇ ਚੱਲਦੇ ਰਿਐਲਿਟੀ ਸ਼ੋਅ ‘ਨਿਡਰ ਸੀਜ਼ਨ 6’ ਵਿਚ ਤੀਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਸੁਖਰਾਜ ਸਿੰਘ ਇਹ ਮਾਣ ਪ੍ਰਾਪਤ ਕਰਨ ਵਾਲੇ ਕਪੂਰਥਲਾ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਬਣਿਆ ਹੈ | ਜਿਸ ਦੀ ਪ੍ਰਾਪਤੀ ‘ਤੇ ਜਿੱਥੇ ਉਸਦੇ ਮਾਤਾ ਪਿਤਾ ਫ਼ਕਰ ਮਹਿਸੂਸ ਕਰ ਰਹੇ ਹਨ, ਉੱਥੇ ਇਲਾਕੇ ਦਾ ਵੀ ਨਾਮ ਰੌਸ਼ਨ ਹੋਇਆ ਹੈ | ਸੁਖਰਾਜ ਸਿੰਘ ਮੋਮੀ ਦੇ ਪਿਤਾ ਸ਼ਿੰਗਾਰਾ ਸਿੰਘ ਮੋਮੀ ਤੇ ਮਾਤਾ ਜਸਵਿੰਦਰ ਕੌਰ ਆਪਣੇ ਬੱਚੇ ਦੀ ਇਸ ਪ੍ਰਾਪਤੀ ‘ਤੇ ਬਹੁਤ ਖ਼ੁਸ਼ ਹਨ | ਸੁਖਰਾਜ ਸਿੰਘ ਨੂੰ ਇਹ ਇਨਾਮ ਉਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਹੱਥੋਂ ਮਿਲਣ ਦਾ ਵੀ ਮਾਣ ਪ੍ਰਾਪਤ ਹੋਇਆ | ਸੁਖਰਾਜ ਸਿੰਘ ਨੇ ਕਿਹਾ ਕਿ ਉਹ ਆਪਣੀ ਸਖ਼ਤ ਮਿਹਨਤ ਸਦਕਾ ਇਸ ਸਥਾਨ ‘ਤੇ ਪਹੁੰਚਿਆ ਹੈ ਤੇ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ |

ਕਰਤਾਰ ਸਿੰਘ ਸੈਦਪੁਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 21 ਨੂੰ।

Image
 

ਕੈਪਟਨ ਅਮਰਿੰਦਰ ਸਿੰਘ ਨੇ ਸੂਬੇਦਾਰ ਰਤਨ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

Image
ਹਿੰਦ-ਪਾਕਿ 1971 ਦੇ ਯੁੱਧ ਦੇ ਲੌਾਗੇਵਾਲਾ ਪੋਸਟ ਦੇ ਹੀਰੋ ਵੀਰ ਚੱਕਰ ਪ੍ਰਾਪਤ ਸੂਬੇਦਾਰ ਰਤਨ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਪਰਿਵਾਰ ਨਾਲ ਹਮਦਰਦੀ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਿੰਡ ਟਿੱਬਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਉਹਨਾਂ ਨੇ ਉਨ੍ਹਾਂ ਦੇ ਪੁੱਤਰ ਸਾਬਕਾ ਫ਼ੌਜੀ ਗੁਰਪਾਲ ਸਿੰਘ, ਉਨ੍ਹਾਂ ਦੀਆਂ ਪੁੱਤਰੀਆਂ ਪ੍ਰਕਾਸ਼ ਕੌਰ, ਸੰਤੋਸ਼ ਕੌਰ ਤੋਂ ਇਲਾਵਾ ਜਸਵੀਰ ਕੌਰ, ਸ਼ਰਨਜੀਤ ਕੌਰ, ਪੋਤਰਾ ਜਸਕਰਨ ਸਿੰਘ ਦੋਹਤਾ ਜਸਪ੍ਰੀਤ ਸਿੰਘ, ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਸੂਬੇਦਾਰ ਰਤਨ ਸਿੰਘ ਦੀਆਂ ਪਰਿਵਾਰ ਵੱਲੋਂ ਸੰਭਾਲੀਆਂ ਯਾਦਾਂ ਅਤੇ ਵੀਰ ਚੱਕਰ ਸਬੰਧੀ ਦਸਤਾਵੇਜ਼ਾਂ ਨੂੰ ਬੜੀ ਨੀਝ ਨਾਲ ਵੇਖਿਆ ਅਤੇ ਭਾਰਤ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੂਬੇਦਾਰ ਰਤਨ ਸਿੰਘ ਦੇ ਅੰਤਿਮ ਸਸਕਾਰ ਵੇਲੇ ਫ਼ੌਜੀ ਅਤੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ ਦੀ ਤਿੱਖੀ ਅਲੋਚਨਾ ਕੀਤੀ | ਇਸ ਮੌਕੇ ਸੁਲਤਾਨਪੁਰ ਲੋਧੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਪਰਮਿੰਦਰ ਸਿੰਘ ਪਿੰਕੀ ਐਮ.ਐਲ.ਏ. ਫ਼ਿਰੋਜਪੁਰ, ਪ੍ਰੋ: ਚਰਨ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਕੈਪਟਨ ਹਰਮਿੰਦਰ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜਕਾਰੀ, ਸਤਵੇਲ ਸਿੰਘ ਆਰ.ਸੀ...

1971 ਭਾਰਤ-ਪਾਕਿ ਜੰਗ ਦੇ ਮਹਾਂ ਨਾਇਕ ਸੂਬੇਦਾਰ ਰਤਨ ਸਿੰਘ ਟਿੱਬਾ ਨਮਿੱਤ ਸ਼ਰਧਾਂਜਲੀ ਸਮਾਗਮ ਭਲਕੇ।

Image
ਭਾਰਤ ਦੇ ਮਹਾਨ ਸਪੂਤ ਵੀਰ ਚੱਕਰ ਪ੍ਰਾਪਤ ਸੂਬੇਦਾਰ ਰਤਨ ਸਿੰਘ ਆਨਰੇਰੀ ਕੈਪਟਨ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 19 ਅਗਸਤ ਨੂੰ ਉਨ੍ਹਾਂ ਦੇ ਪਿੰਡ ਟਿੱਬਾ ਵਿਖੇ ਹੋਵੇਗਾ | ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪੱਤੀ ਸਰਕਾਰੀਆ ਟਿੱਬਾ ਵਿਖੇ ਹੋਵੇਗੀ | 1971 ਦੀ ਜੰਗ ਦੇ ਮਹਾਨ ਨਾਇਕ ਰਤਨ ਸਿੰਘ ਜਿਨ੍ਹਾਂ ਰਾਜਸਥਾਨ ਦੀ ਲੌਾਗੋਵਾਲ ਚੌਂਕੀ ਵਿਖੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਪਾਕਿਸਤਾਨ ਦੀ ਸੈਨਾ ਨੂੰ ਬਹੁਤ ਘੱਟ ਗਿਣਤੀ ਵਿਚ ਸੈਨਿਕ ਹੋਣ ਕਰਕੇ ਵੀ ਖਦੇੜ ਦਿੱਤਾ ਸੀ, ਨੂੰ ਸ਼ਰਧਾਂਜਲੀ ਦੇਣ ਵਾਸਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਾਮਿਲ ਹੋਣਗੇ |

ਪਿੰਡ ਟਿੱਬਾ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ।

Image
ਬੀਤੀ ਰਾਤ ਆਈ ਬਾਰਸ਼ ਕਾਰਨ ਪਿੰਡ ਟਿੱਬੇ ਦੀ ਦਲਿਤ ਬਸਤੀ ‘ਚ ਬਲਕਾਰ ਸਿੰਘ ਦੇ ਬਾਲਿਆਂ ਦੇ ਬਣਾਏ ਘਰ ਦੀ ਛੱਤ ਡਿੱਗਣ ਕਾਰਨ ਘਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਬੀਤੀ ਰਾਤ 2.00 ਵਜੇ ਦੇ ਕਰੀਬ ਆਈ ਬਾਰਸ਼ ਕਾਰਨ ਸਾਰਾ ਪਰਿਵਾਰ ਅੰਦਰ ਸੌਾ ਰਿਹਾ ਸੀ ਕਿ ਅਚਨਚੇਤ ਮਕਾਨ ਦੇ ਦੋ ਬਾਲਿਆਂ ਤੇ ਪੱਖੇ ਡਿੱਗ ਪਾਏ ਤੇ ਅੰਦਰ ਸੁੱਤੇ ਬਲਕਾਰ ਸਿੰਘ ਦਾ ਲੜਕਾ ਲਵਪ੍ਰੀਤ ਸਿੰਘ ਕਰਮਜੀਤ ਸਿੰਘ ਅਤੇ ਮਾਤਾ ਜੀਤੋ ਛੱਤ ਹੇਠ ਆ ਗਏ | ਛੱਤ ਡਿੱਗਣ ਦੇ ਖੜਾਕੇ ਕਾਰਨ ਆਸ-ਪਾਸ ਦੇ ਲੋਕ ਆ ਗਏ ਉਕਤ ਤਿੰਨਾਂ ਵਿਅਕਤੀਆਂ ਨੂੰ ਛੱਤ ਹੇਠੋਂ ਕੱਢਿਆ, ਜਿਨ੍ਹਾਂ ਦੇ ਮਾਮੂਲੀ ਸੱਟਾਂ ਆਉਣ ਕਾਰਨ ਗੂਆਂਢੀ ਸੁਖਦੇਵ ਸਿੰਘ, ਮੈਂਬਰ ਹਰਜਿੰਦਰ ਸਿੰਘ ਤੇ ਕੁਲਬੀਰ ਸਿੰਘ ਨੇ ਰਾਤ 2.30 ਵਜੇ ਹਸਪਤਾਲ ਟਿੱਬਾ ਵਿਖੇ ਦਾਖਲ ਕਰਵਾਇਆ | ਘਟਨਾ ਦਾ ਪਤਾ ਲੱਗਣ ‘ਤੇ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਮਾ. ਗੁਰਦੇਵ ਸਿੰਘ ਉੱਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲ, ਜਸਵਿੰਦਰ ਕੌਰ ਭਗਤ ਸਰਪੰਚ ਟਿੱਬਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ, ਗਿਆਨ ਚੰਦ, ਸੁਖਦੇਵ ਸਿੰਘ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਸੁਲਤਾਨਪੁਰ ਲੋਧੀ ਐੱਸ. ਡੀ. ਐੱਮ. ਚਾਰੂਮਿਤਾ ਨੂੰ ਕਿਹਾ ਕਿ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਤੇ ਮੁਫ਼ਤ ਇਲਾਜ ਕਰਵਾਇਆ ਜਾਵੇ |-(ਭੋਲਾ)

ਸ.ਐ.ਸਕੂਲ ਬੂਲਪੁਰ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ।

Image
ਸਰਕਾਰੀ ਐਲੀਮੈਂਟਰੀ ਸਕੂਲ ਬੂਲਪੁਰ ਵਿਖੇ ਆਜ਼ਾਦੀ ਦਿਵਸ ਦੇ ਮੌਕੇ ਤਿਰੰਗਾ ਲਹਿਰਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਸਰਪੰਚ ਬਲਦੇਵ ਸਿੰਘ ਚੰਦੀ ਨੇ ਸਮੂਹ ਗਰਾਮ ਪੰਚਾਇਤ, ਸਟਾਫ ਅਤੇ ਵਿਦਿਆਰਥੀਆਂ ਹਾਜ਼ਰੀ ‘ਚ ਕੀਤੀ | ਇਸ ਮੌਕੇ ਰਾਸ਼ਟਰੀ ਗਾਇਨ ਉਪਰੰਤ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਦਮਦਮਾ ਸਾਹਿਬ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ-ਦੇਖੋ ਤਸਵੀਰਾਂ

Image
 

ਅਕਾਲ ਚਲਾਣਾ ਸ.ਰੂੜ ਸਿੰਘ ਖਿੰਡਾ ਵਾਸੀ ਪਿੰਡ ਠੱਟਾ ਪੁਰਾਣਾ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ.ਰੂੜ ਸਿੰਘ ਖਿੰਡਾ ਵਾਸੀ ਪਿੰਡ ਠੱਟਾ ਪੁਰਾਣਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਅੰਤਿਮ ਸਸਕਾਰ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸ.ਰੂੜ ਸਿੰਘ ਖਿੰਡਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 17 ਅਗਸਤ 2016 ਦਿਨ ਬੁੱਧਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਪੁਰਾਣਾ ਵਿਖੇ ਹੋਵੇਗਾ।  

ਘਣੀਕੇ ਕੈਮਰੇ ਲਗਾਉਣ ਵਾਲਾ ਪੰਜਾਬ ਦਾ ਬਣਿਆ ਪਹਿਲਾ ਪਿੰਡ-ਜਲਦ ਬਣੇਗੀ ਪਿੰਡ ਦੀ ਵੈਬਸਾਈਟ

Image
 

ਬੀ.ਐਸ.ਟੀ. ਸਕੂਲ ਸੂਜੋਕਾਲੀਆ ‘ਚ ਕਲਾਸ ਰੂਮ ਡੈਕੋਰੇਸ਼ਨ ਤੇ ਸਾਇੰਸ ਪ੍ਰਤੀਯੋਗਤਾ ਕਰਵਾਈ ਗਈ।

Image
 

ਵੀਰ ਚੱਕਰ ਵਿਜੇਤਾ ਸੂਬੇਦਾਰ ਰਤਨ ਸਿੰਘ ਟਿੱਬਾ ਦਾ ਅੰਤਿਮ ਸਸਕਾਰ ਕੀਤਾ ਗਿਆ।

Image
 

ਹਿੰਦ ਪਾਕਿ ਜੰਗ ਦੇ ਹੀਰੋ ਸੂਬੇਦਾਰ ਰਤਨ ਸਿੰਘ ਟਿੱਬਾ ਦਾ ਦਿਹਾਂਤ-ਅੰਤਿਮ ਸਸਕਾਰ ਅੱਜ

Image
 

ਪਿੰਡ ਠੱਟਾ ਨਵਾਂ ਵਿਖੇ ਗੁਲਜ਼ਾਰ ਸਿੰਘ ਰਣੀਕੇ ਅਤੇ ਬੀਬੀ ਉਪਿੰਦਰਜੀਤ ਕੌਰ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ

Image
ਸ਼ੋ੍ਮਣੀ ਅਕਾਲੀ ਦਲ ਭਾਜਪਾ ਦੀ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਸਾਢੇ 9 ਸਾਲ ਦੀਆਂ ਪ੍ਰਾਪਤੀਆਂ ਤੇ ਗ਼ਰੀਬ ਲੋਕਾਂ ਦੀ ਸੇਵਾ ਲਈ ਕੀਤੇ ਕਾਰਜਾਂ ਦਾ ਲੇਖਾ ਜੋਖਾ ਦੱਸਣ ਲਈ ਜਨਤਾ ਦੇ ਕੋਲ ਖ਼ੁਦ ਪਹੁੰਚ ਕੇ ਹਿਸਾਬ ਕਿਤਾਬ ਦੱਸ ਰਹੀ ਹੈ, ਜਦਕਿ ਦਲਿਤ ਭਾਈਚਾਰੇ ਤੇ ਗ਼ਰੀਬ ਜਨਤਾ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਪਾਸੋਂ ਵੀ 50 ਸਾਲਾ ਦੇ ਰਾਜ ਦਾ ਲੇਖਾ ਪੁੱਛਣ | ਇਹ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਦੀ ਅਗਵਾਈ ਵਿਚ ਐਸ.ਐਸ ਫਾਰਮ ਠੱਟਾ ਨਵਾਂ ਵਿਖੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਐਸ.ਸੀ ਵਰਕਰਾਂ ਦੀ ਹੋਈ ਵਿਸ਼ਾਲ ਮੀਟਿੰਗ ਜੋ ਵੱਡੀ ਕਾਨਫ਼ਰੰਸ ਬਣ ਗਈ, ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐਸ.ਸੀ ਵਿੰਗ ਅਕਾਲੀ ਦਲ ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਹੋਇਆ ਕਹੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਸ਼ਗਨ ਸਕੀਮ ਦੇ ਤਹਿਤ ਸਾਢੇ 14 ਕਰੋੜ ਰੁਪਏ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨਾ ਕੇਵਲ ਲਾਰੇ ਹੀ ਲਗਾਏ ਹਨ, ਜਦਕਿ ਮੌਜੂਦਾ ਪੰਜਾਬ ਸਰਕਾਰ 300 ਕਰੋੜ ਰੁਪਏ ਦੀ ਲਾਗਤ ਨਾਲ ਅੰਮਿ੍ਤਸਰ ਵਿਖੇ ਭਗਵਾਨ ਵਾਲਮੀਕ ਮੰਦਿਰ ਤੇ ਇੱਥੇ ਇਕ ਅਜੂਬੇ ਦਾ ਨਿਰਮਾਣ ਕਰਵਾ ਰਹੀ ਹੈ | ਇਸ ਮੌਕੇ ਡਾ: ਉਪਿੰਦਰਜੀਤ ਕੌਰ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਦਲਿਤ ਭਾਈਚਾਰੇ...

ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

ਕੈਨੇਡਾ ‘ਚ ਪੰਜਾਬੀਆਂ ਦੇ ਗੜ• ਸਰੀ ਸ਼ਹਿਰ ਦੇ ਬੀਅਰ ਕਰੀਕ ਪਾਰਕ ‘ਚ ਲੱਗਿਆ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ‘ਚ ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ਯੋਧਿਆਂ ਨੂੰ ਸਿਜਦਾ ਕੀਤਾ ਗਿਆ | ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਲੈ ਕੇ ਪੁੱਜੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਸਾਹਿਬ ਸਿੰਘ ਥਿੰਦ, ਸਾਥੀਆਂ ਅਤੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ, ਜੋ ਕੈਨੇਡਾ ਸਰਕਾਰ ਵਲੋਂ ਪਾਰਲੀਮੈਂਟ ‘ਚ ਮਾਫ਼ੀ ਮੰਗਣ ਦੀ ਮੰਗ ‘ਤੇ ਅੜੇ ਰਹੇ ਅਤੇ ਸਫਲ ਰਹੇ | ਕਾਮਾਗਾਟਾਮਾਰੂ ਕਾਂਡ ਦੀ ਮੁਆਫ਼ੀ ਮੰਗਣ ਵਾਸਤੇ ਜਦ ਮੇਲੇ ਦੇ ਪ੍ਰਬੰਧਕਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਧੰਨਵਾਦ ਲਈ ਮਤਾ ਲਿਆਂਦਾ ਤਾਂ ਇਕੱਠ ਨੇ ਹੱਕ ‘ਚ ਬਾਂਹਾਂ ਖੜ•੍ਹੀਆਂ ਕਰਕੇ ਜਵਾਬ ਦਿੱਤਾ | ਟਰਾਂਟੋ ਤੋਂ ਉਚੇਚੇ ਤੌਰ ‘ਤੇ ਪੁੱਜੇ ਬਲਜਿੰਦਰ ਸਿੰਘ ਸੇਖਾ ਨੇ ਯਾਦਗਾਰੀ ਚਿੱਤਰ ਰੱਖਿਆ ਮੰਤਰੀ ਨੂੰ ਭੇਟ ਕੀਤਾ | ਇਸ ਮੌਕੇ ਕੇਂਦਰੀ, ਸੂਬਾਈ ਅਤੇ ਸ਼ਹਿਰੀ ਸਿਆਸਤ ਨਾਲ ਸਬੰਧਿਤ ਰਾਜਸੀ ਆਗੂਆਂ ਅਤੇ ਬਹੁਤ ਸਾਰੇ ਹੋਰ ਪਤਵੰਤਿਆਂ ਨੇ ਮੁੱਖ ਸਟੇਜ ਅੱਗੇ ਜੁੜੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ | ਇਨਕਲਾਬੀ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਰਾਜ ...

ਪਿੰਡ ਟਿੱਬਾ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਨਾਟਕ ਦਾ ਮੰਚਨ ਕੀਤਾ ਗਿਆ।

Image
 

ਸ.ਹਾ.ਸਕੂਲ ਮੰਗੂਪੁਰ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ।

Image
 

ਸੋਮਵਾਰ 1 ਅਗਸਤ 2016 (17 ਸਾਵਣ ਸੰਮਤ 548 ਨਾਨਕਸ਼ਾਹੀ)

Image
  ਸੋਮਵਾਰ 1 ਅਗਸਤ 2016 (17 ਸਾਵਣ ਸੰਮਤ 548 ਨਾਨਕਸ਼ਾਹੀ) ਟੋਡੀ ਮਹਲਾ ੫ ॥ ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥  {ਅੰਗ   714} ਅਰਥ :  ਹੇ ਭਾਈ !   ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ  ( ਨਿੰਦਾ ਕਰਨ ਤੋਂ )   ਹਟ ਜਾਂਦਾ ਹੈ।  ( ਜਿਸ ਨਿੰਦਕ ਉਤੇ )   ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ ,   ਕਲਿਆਣ – ਸਰੂਪ ਹਰਿ ਦੇ ਨਾਮ – ਤੀਰ ਨਾਲ  ( ਗੁਰੂ ਉਸ ਦਾ )   ਸਿਰ ਕੱਟ ਦੇਂਦਾ ਹੈ  ( ਉਸ ਦੀ ਹਉਮੈ ਨਾਸ ਕਰ ਦੇਂਦਾ ਹੈ ) । ੧।ਰਹਾਉ।  ( ਹੇ ਭਾਈ !   ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ )   ਉਸ ਮਨੁੱਖ ਨੂੰ ਆਤਮਕ ਮੌਤ ,   ਮਾਇਆ ਦਾ ਜਾਲ ,   ਮੌਤ ਦਾ ਡਰ  ( ਕੋਈ ਭੀ )   ਤੱਕ ਭੀ ਨਹੀਂ ਸਕਦਾ , ( ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ )   ਸਦਾ – ਥਿਰ ਹਰਿ – ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ।  ਉਹ ਮਨੁੱਖ ਪਰਮਾਤਮਾ ਦਾ ਰਤਨ  (...

ਸੁਖਬੀਰ ਬਾਦਲ ਦਾ ਠੱਟਾ ਨਵਾਂ ਦੌਰਾ ਰੱਦ, ਹੁਣ ਰਣੀਕੇ ਕਰਨਗੇ ਇਕੱਠ ਨੂੰ ਸੰਬੋਧਨ।

Image
  ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ 4 ਅਗਸਤ ਦਾ ਸੁਲਤਾਨਪੁਰ ਲੋਧੀ ਹਲਕੇ ਦਾ ਪ੍ਰੋਗਰਾਮ ਕੁੱਝ ਕਾਰਨਾ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ 4 ਅਗਸਤ ਨੂੰ 1.30 ਵਜੇ ਐਸ.ਐਸ. ਫਾਰਮ ਨਵਾਂ ਠੱਟਾ ਵਿਚ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਅਨੁਸੂਚਿਤ ਵਿੰਗ ਦੇ ਕੌਮੀ ਪ੍ਰਧਾਨ ਸ: ਗੁਲਜ਼ਾਰ ਸਿੰਘ ਰਣੀਕੇ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ, ਪਿੰਡਾਂ ਦੇ ਪੰਚਾਂ ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਪ੍ਰਧਾਨ ਅਨੁਸੂਚਿਤ ਜਾਤੀ ਵਿੰਗ ਨੇ ਹਲਕੇ ਦੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਆਗੂ ਤੇ ਵਰਕਰਾਂ ਨੂੰ ਇਸ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ |