Posts

Showing posts from July, 2016

ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

Image
ਸਰੀ ਦੇ ਬੀਅਰ ਕਰੀਕ ਪਾਰਕ ‘ਚ 31 ਜੁਲਾਈ ਨੂੰ ਲੱਗਣ ਵਾਲਾ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਇਸ ਵਾਰ ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਵਾਉਣ ਲਈ ਨਹੀਂ ਬਲਕਿ ਕੈਨੇਡਾ ਸਰਕਾਰ ਵੱਲੋਂ ਮੰਗੀ ਮੁਆਫ਼ੀ ਲਈ ਵਰਿ•੍ਹਆਂ ਤੋਂ ਸਹਿਯੋਗ ਦੇ ਰਹੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਨ ਲਈ ਰਲ ਮਿਲ ਕੇ ਮਨਾਇਆ ਜਾਵੇਗਾ, ਜਿਸ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ਯੋਧਿਆਂ ਨੂੰ ਸਮਰਪਿਤ ਇਸ ਮੇਲੇ ਬਾਰੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਅਹੁਦੇਦਾਰਾਂ ਰਾਜ ਪੱਡਾ, ਕਿਰਨਪਾਲ ਸਿੰਘ ਗਰੇਵਾਲ, ਸਰਬਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਖਹਿਰਾ ਮੁਤਾਬਿਕ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਵਾਰ ਮੇਲੇ ਦੇ ਮੁੱਖ ਮਹਿਮਾਨ ਹੋਣਗੇ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੁਨੇਹਾ ਭਾਈਚਾਰੇ ਨਾਲ ਸਾਂਝਾ ਕਰਨਗੇ | ਯਾਦ ਰਹੇ ਕਿ ਪਿਛਲੇ ਸਾਲ ਇਸ ਹੀ ਸਟੇਜ ਤੋਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਚੋਣਾਂ ਤੋਂ ਪਹਿਲਾਂ ਪੰਜਾਬੀ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡੀਅਨ ਪਾਰਲੀਮੈਂਟ ‘ਚ ਖੜ੍ਹ• ਕੇ ਕਾਮਾਗਾਟਾਮਾਰੂ ਤਰਾਸਦੀ ਦੀ ਮੁਆਫ਼ੀ ਮੰਗਣਗੇ ਤੇ ਉਨ੍ਹਾਂ ਅਜਿਹਾ ਕਰ ਵਿਖਾਇਆ | ਮੇਲੇ ਦੀ ਰੂਹੇ-ਰਵਾਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਹਾਜ਼ਰੀਨਾਂ ਦੇ ਮਨੋਰੰਜਨ ਲਈ ਸੱਚੀਆਂ ਸੁ...

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।

Image
ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਐਨ.ਆਰ.ਆਈ ਵੀਰ, ਗਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੁੰਦਰ ਦੀਵਾਨ ਸਜਾਏ ਗਏ। ਜਿਸ ਵਿੱਚ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਸੁਖਬੀਰ ਸਿੰਘ ਭੌਰ ਦੇ ਢਾਡੀ ਜਥੇ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸ਼ਹੀਦ ਊਧਮ ਸਿੰਘ ਦੀ ਵਾਰਾਂ ਸਰਵਣ ਕਰਵਾ ਕੇ ਦੇਸ਼ ਅਤੇ ਕੌਮ ਪ੍ਰਤੀ ਜ਼ਜ਼ਬਾ ਦ੍ਰਿੜ ਕਰਵਾਇਆ। ਕਲੱਬ ਦੇ ਅਹੁਦੇਦਾਰਾਂ ਵੱਲੋਂ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਾਹ ਪਕੌੜਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਠੱਟਾ ਪੁਰਾਣਾ ਤੋਂ ਭਾਈ ਤਾਰਾ ਸਿੰਘ ਦੇ ਅਮਰੀਕਾ ਵਿੱਚ ਰਹਿ ਰਹੇ ਪੁੱਤਰ ਸੁੱਖਾ ਸਿੰਘ ਮੁੱਤੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਮਾਰਕ ਬਣਵਾਇਆ ਹੋਇਆ ਹੈ। ਜੋ ਕਿ ਪੂਰੇ ਇਲਾਕੇ ਵਿੱਚ ਬੜੇ ਮਾਣ ਵਾਲੀ ਗੱਲ ਹੈ।

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ।

Image
ਸ਼ਹੀਦ ਊਧਮ ਸਿੰਘ ਦਾ 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਦੀ ਅਗਵਾਈ ਵਿਚ ਕਰਵਾਏ ਜਾਣਗੇ | ਭਾਈ ਜੋਗਾ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਲਈ ਜਿੱਥੇ ਹਰ ਸਾਲ ਪ੍ਰਵਾਸੀ ਭਾਰਤੀ ਵਡਮੁੱਲਾ ਯੋਗਦਾਨ ਪਾਉਂਦੇ ਹਨ ਉੱਥੇ ਹੀ ਅਮਰੀਕਾ ਵੱਸਦੇ ਸੁੱਖਾ ਸਿੰਘ ਪੁੱਤਰ ਤਾਰਾ ਸਿੰਘ ਮਿਸਤਰੀ ਨੇ ਪਿੰਡ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਦੀ ਸੇਵਾ ਕਰਵਾਈ ਹੈ | ਖ਼ਜ਼ਾਨਚੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬੁਲਾਰੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਉਣਗੇ | ਇਸ ਮੌਕੇ ਗੁਰਦਿਆਲ ਸਿੰਘ, ਜੋਰਾ ਸਿੰਘ, ਨਿਰਮਲ ਸਿੰਘ, ਅਪਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਗਰਾਮ ਪੰਚਾਇਤ ਠੱਟਾ ਪੁਰਾਣਾ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

Image
ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਗਰਾਮ ਪੰਚਾਇਤ ਅਤੇ ਸਮੂਹ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸ਼ਹੀਦ ਦੇ ਸਮਾਰਕ ‘ਤੇ ਅੱਜ ਹੋਏ ਸੰਖੇਪ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਦੇਸ਼-ਕੌਮ ਲਈ ਹਰ ਕੁਰਬਾਨੀ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਚਾਹ ਪਕੌੜਿਆ ਲੰਗਰ ਅਤੁੱਟ ਵਰਤਾਇਆ ਗਿਆ। ਉਪਰੰਤ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਹੀਦ ਊਧਮ ਸਿੰਘ ਦੇ ਸਮਾਰਕ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜ਼ਿਕਰਯੋਗ ਹੈ ਕਿ ਪਿੰਡ ਠੱਟਾ ਪੁਰਾਣਾ ਤੋਂ ਭਾਈ ਤਾਰਾ ਸਿੰਘ ਦੇ ਅਮਰੀਕਾ ਵਿੱਚ ਰਹਿ ਰਹੇ ਪੁੱਤਰ ਸੁੱਖਾ ਸਿੰਘ ਮੁੱਤੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸਮਾਰਕ ਬਣਵਾਇਆ ਹੋਇਆ ਹੈ। ਜੋ ਕਿ ਪੂਰੇ ਇਲਾਕੇ ਵਿੱਚ ਬੜੇ ਮਾਣ ਵਾਲੀ ਗੱਲ ਹੈ।

ਪਿੰਡ ਟਿੱਬਾ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ 30 ਨੂੰ ਕਰਵਾਇਆ ਜਾ ਰਿਹਾ ਹੈ।

Image
 

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਆਮ ਜਾਣਕਾਰੀ ਮੁਕਾਬਲੇ ਕਰਵਾਏ ਗਏ।

Image
  (ਭੋਲਾ)-ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਮਹੀਨਾਵਾਰ ਆਮ ਜਾਣਕਾਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਪਿ੍ੰਸੀਪਲ ਸੁਖਦੇਵ ਸਿੰਘ ਸੰਧੂ ਤੇ ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ ਦੀ ਅਗਵਾਈ ਵਿਚ ਕਰਵਾਈ ਗਈ | ਇਸ ਪ੍ਰਤੀਯੋਗਤਾ ਦੀ ਸਮੁੱਚੀ ਦੇਖ ਰੇਖ ਹੇਠ ਸਾਇੰਸ ਮਾਸਟਰ ਹਰਭਜਨ ਸਿੰਘ ਨੇ ਕੀਤੀ | ਛੇਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਰਾਜਬੀਰ ਸਿੰਘ ਪੁੱਤਰ ਮੇਜਰ ਸਿੰਘ ਸੱਤਵੀਂ ਦੇ ਫ਼ਸਟ, ਗੁਰਪ੍ਰਕਾਸ਼ ਸਿੰਘ ਪੁੱਤਰ ਹਰਨੇਕ ਸਿੰਘ 7ਵੀਂ ਏ ਸੈਕੰਡ, ਪਵਨਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ 8ਵੀਂ ਤੀਜਾ ਸਥਾਨ ਪ੍ਰਾਪਤ ਕੀਤਾ | 9ਵੀਂ ਤੇ 11ਵੀ ਦੇ ਗਰੁੱਪ ਵਿਚ ਪ੍ਰੀਆ ਪੁੱਤਰੀ ਪਹਿਲਾ, ਆਰਤੀ ਦੂਜਾ, ਰੀਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਗਮ ਵਿਚ ਪਿ੍ੰਸੀਪਲ ਸੁਖਦੇਵ ਸਿੰਘ ਸੰਧੂ ਤੇ ਸਾਇੰਸ ਮਾਸਟਰ ਹਰਭਜਨ ਸਿੰਘ ਨੇ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ ਵੱਲੋਂ ਲਾਇਬ੍ਰੇਰੀ ਦੇ ਇਸ ਚੰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਸੂਬਾ ਸਿੰਘ, ਬਲਵਿੰਦਰ ਕੌਰ, ਨੀਲਮ ਜੈਨ, ਮਨਜੀਤ ਕੌਰ, ਕਾਂਤਾ, ਨਵਜੋਤ ਕੌਰ, ਪਲਵਿੰਦਰ ਕੌਰ, ਬਲਬੀਰ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਬੂਲਪੁਰ, ਸਰੂਚੀ ਆਦਿ ਵੀ ਹਾਜ਼ਰ ਸਨ |

ਸੁਖਬੀਰ ਬਾਦਲ ਦਾ ਠੱਟਾ ਨਵਾਂ ਪਹੁੰਚਣ ‘ਤੇ ਸ਼ਾਹੀ ਸਵਾਗਤ ਕੀਤਾ ਜਾਵੇਗਾ।

Image
 

ਮਾਨਯੋਗ ਉੱਪ-ਮੁੱਖ ਮੰਤਰੀ ਪੰਜਾਬ, ਸ. ਸੁਖਬੀਰ ਸਿੰਘ ਬਾਦਲ 4 ਅਗਸਤ ਨੂੰ ਆਉਣਗੇ ਪਿੰਡ ਠੱਟਾ ਨਵਾਂ ਵਿਖੇ।

Image
 

ਅਕਾਲ ਚਲਾਣਾ ਸ.ਅਰਜਨ ਸਿੰਘ ਚੰਦੀ ਵਾਸੀ ਪਿੰਡ ਬੂਲਪੁਰ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ.ਅਰਜਨ ਸਿੰਘ ਚੰਦੀ (95) ਵਾਸੀ ਪਿੰਡ ਬੂਲਪੁਰ ਅੱਜ ਸ਼ਾਮ 4.15 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 26 ਜੁਲਾਈ 2016 ਦਿਨ ਮੰਗਲਵਾਰ ਨੂੰ 11 ਵਜੇ ਸ਼ਮਸ਼ਾਨ ਘਾਟ ਬੂਲਪੁਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ 27, 28 ਜੁਲਾਈ ਨੂੰ।

Image
ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਰਕ ਮੇਲਾ ਮਿਤੀ 27 ਅਤੇ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਤੋਂ ਇੱਕ ਦਿਨ ਦਿਨ ਪਹਿਲਾਂ ਮਿਤੀ 27 ਜੁਲਾਈ ਦੀ ਰਾਤ 8 ਤੋਂ 9 ਵਜੇ ਤੱਕ ਕੱਵਾਲ ਅਤੇ 9 ਤੋਂ ਰਾਤ 12 ਵਜੇ ਤੱਕ ਨਕਲੀਏ ਆਪਣੀ ਕਲਾ ਦਾ ਪ੍ਰਦਰਸ਼ਣ ਕਰਨਗੇ। ਮਿਤੀ 28 ਜੁਲਾਈ ਨੂੰ ਸਵੇਰੇ 10 ਵਜੇ ਸਮੂਹ ਨਗਰ ਨਿਵਾਸੀਆਂ ਵੱਲੋਂ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੇ ਦਾਲ ਫੁਲਕੇ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ।

Image
  (ਥਿੰਦ)-ਸ਼ਹੀਦ ਊਧਮ ਸਿੰਘ ਦਾ 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਦੀ ਅਗਵਾਈ ਵਿਚ ਕਰਵਾਏ ਜਾਣਗੇ | ਭਾਈ ਜੋਗਾ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਲਈ ਜਿੱਥੇ ਹਰ ਸਾਲ ਪ੍ਰਵਾਸੀ ਭਾਰਤੀ ਵਡਮੁੱਲਾ ਯੋਗਦਾਨ ਪਾਉਂਦੇ ਹਨ ਉੱਥੇ ਹੀ ਅਮਰੀਕਾ ਵੱਸਦੇ ਸੁੱਖਾ ਸਿੰਘ ਪੁੱਤਰ ਤਾਰਾ ਸਿੰਘ ਮਿਸਤਰੀ ਨੇ ਪਿੰਡ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਦੀ ਸੇਵਾ ਕਰਵਾਈ ਹੈ | ਖ਼ਜ਼ਾਨਚੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬੁਲਾਰੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਉਣਗੇ | ਇਸ ਮੌਕੇ ਗੁਰਦਿਆਲ ਸਿੰਘ, ਜੋਰਾ ਸਿੰਘ, ਨਿਰਮਲ ਸਿੰਘ, ਅਪਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਆਮ ਆਦਮੀ ਦੀ ਟਿਕਟ ਲਈ ਸੁਲਤਾਨਪੁਰ ਲੋਧੀ ਹਲਕੇ ਤੋਂ 8 ਦਾਅਵੇਦਾਰਾਂ ਨੇ ਫਾਰਮ ਭਰੇ।

Image
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਬਣਨ ਦੇ ਚਾਹਵਾਨਾਂ ਵਿਚ ਕਸ਼ਮਕਸ਼ ਸ਼ੁਰੂ ਹੋ ਗਈ ਹੈ | ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰਾਂ ਨੂੰ ਟਿਕਟ ਦੇਣ ਲਈ ਵਲੰਟੀਅਰਾਂ ਦੀ ਵੋਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਇਸੇ ਸਬੰਧ ਵਿਚ ਹੀ ਬੀਤੇ ਦਿਨ ਖਡੂਰ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ 14 ਉਮੀਦਵਾਰਾਂ ਦੇ ਹੱਕ ਵਿਚ ਉਨ੍ਹਾਂ ਨਾਲ ਗਏ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਸੈਕਟਰ ਅਬਜ਼ਰਵਰ ਮਨੀਸ਼ ਹੁੱਡਾ ਤੇ ਜ਼ੋਨਲ ਇੰਚਾਰਜ ਰੋਮੀ ਭਾਟੀ ਦੀ ਅਗਵਾਈ ਵਿਚ ਆਈ ਟੀਮ ਸਾਹਮਣੇ ਆਪਣੇ ਮਨਪਸੰਦ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਿੰਗ ਕੀਤੀ | ਇਸ ਮੌਕੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਇਕ ਸਰਕਲ ਨੂੰ ਛੱਡ ਕੇ ਬਾਕੀ ਸਾਰੇ ਸਰਕਲਾਂ ਦੇ ਇੰਚਾਰਜਾਂ ਤੇ ਹਲਕੇ ਦੇ ਵਲੰਟੀਅਰਾਂ ਨੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋਏ ਐਸ.ਪੀ ਸੱਜਣ ਸਿੰਘ ਚੀਮਾ ਦੇ ਉਮੀਦਵਾਰ ਬਣਨ ਦੇ ਦਾਅਵੇ ‘ਤੇ ਇਤਰਾਜ਼ ਪ੍ਰਗਟ ਕੀਤਾ | ਇਨ੍ਹਾਂ ਵਲੰਟੀਅਰਾਂ ਨੇ ਸੈਕਟਰ ਅਬਜ਼ਰਵਰ ਨੂੰ ਆਪਣੇ ਦਸਤਖ਼ਤਾਂ ਹੇਠ ਦਿੱਤੇ ਹਲਫ਼ੀਆ ਬਿਆਨ ਵਿਚ ਸੇਵਾ ਮੁਕਤ ਐਸ.ਪੀ ਬਾਰੇ ਕਿਹਾ ਕਿ ਉਹ ਲੰਬੇ ਅਰਸੇ ਤੋਂ ਜਲੰਧਰ ਜ਼ਿਲ੍ਹੇ ਵਿਚ ਰਹਿ ਰਹੇ ਹਨ ਤੇ ਬਾਦਲ ਪਰਿਵਾਰ ਨਾਲ ਉਨ੍ਹਾਂ ਦੇ ਕਰੀਬੀ ਸਬੰਧ ਹਨ | ਇਸ ਲਈ ਉਨ੍ਹਾਂ ਨੂੰ ਅੱਜ ਦੀ ਵੋਟਿੰਗ ਵਿਚ ਸ਼ਾਮਲ ਨਾ ਕੀਤਾ ਜਾਵੇ | ਇਨ੍ਹਾਂ ਆਗੂਆਂ ਨੇ ਸੇਵਾ ਮੁਕਤ ਐਸ.ਐਸ.ਪੀ ‘ਤੇ ਹੋਰ ਵੀ ਕਈ ...

ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਡੇਂਗੂ ਮਹੀਨਾ ਮਨਾਇਆ ਗਿਆ।

Image
 

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ।

Image
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਿਤੀ 31 ਜੁਲਾਈ ਦਿਨ ਐਤਵਾਰ ਨੂੰ ਸੰਤ ਬਾਬਾ ਗੁਰਚਰਨ ਸਿੰਘ ਦੀ ਸਰਪ੍ਰਸਤੀ ਹੇਠ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਵੱਲੋਂ ਗਰਾਮ ਪੰਚਾਇਤ ਠੱਟਾ ਪੁਰਾਣਾ, ਐਨ.ਆਰ.ਆਈ ਵੀਰ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦਿਆਲ ਸਿੰਘ, ਜੋਗਾ ਸਿੰਘ, ਅਪਿੰਦਰ ਸਿੰਘ, ਨਿਰਮਲ ਸਿੰਘ ਖ਼ਜ਼ਾਨਚੀ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ, ਕਰਨੈਲ ਸਿੰਘ, ਬਚਿੱਤਰ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ |

ਅੱਜ ਸ਼ਾਮ 8 ਵਜੇ ਦੇਖੋ ਸੁਖਰਾਜ ਮੋਮੀ ਨੂੰ MH1 ਚੈਨਲ ਦੇ Nidarr S-6 Ramp Walk Episode ਵਿੱਚ।

Image
ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸਖਰਾਜ ਮੋਮੀ MH1 ਚੈਨਲ ਦੇ Reality Show Nidarr Season 6 ਦੇ Mega Auditions ਨੂੰ ਸਫਲਤਾ ਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਗਏ ਹਨ। ਇਸ ਚੈਨਲ ਵੱਲੋਂ ਅੱਜ ਮਿਤੀ 14.07.2016 ਨੂੰ ਸ਼ਾਮ 8 ਵਜੇ Studio Round Ramp Walk-Episode-2ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੁਖਰਾਜ ਮੋਮੀ ਪਿੰਡ ਠੱਟਾ ਨਵਾਂ ਦਾ ਜੰਮਪਲ ਹੈ ਅਤੇ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਇੱਕੋ-ਇੱਕ Contestant ਹੈ। ਇਸ ਮੁੱਛ-ਫੁੱਟ ਗੱਭਰੂ ਨੇ ਪਹਿਲਾਂ PTC Punjabi ਦੇ Reality Show: ‘Mr. Punjab’ ਵਿੱਚ Quartrer Finalist ਰਹਿ ਕੇ ਆਪਣਾ ਅਤੇ ਇਲਾਕੇ ਕਾਫੀ ਨਾਮ ਰੌਸ਼ਨ ਕੀਤਾ। ਹੁਣ ਇਹ ਨੌਜਵਾਨ MH1 ਚੈਨਲ ਦੇ Reality Show: Nidarr Season 6 ਦੇ Mega Auditions ਨੂੰ ਸਫਲਤਾਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਕੇ ਇਲਾਕੇ ਭਰ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਵੀਰ ਲਈ ਦੁਆਵਾਂ ਕਰੀਏ ਤਾਂ ਜੋ ਪਿੰਡ ਠੱਟਾ ਨਵਾਂ ਦਾ ਇਹ ਗੱਭਰੂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇ।

ਨੇ ਰੌਣਕ ਵਿਹੜਿਆਂ ਦੀ ਤੇ ਘਰਾਂ ਦੇ ਭਾਗ ਨੇ ਧੀਆਂ, ਸਦਾ ਤਹਿਜ਼ੀਬ ਦੇ ਦੁੱਧਾਂ ਨੂੰ ਅੰਮ੍ਰਿਤ ਜਾਗ ਨੇ ਧੀਆਂ।

Image
ਇਨਸਾਨ ਨੇ ਤਾਂ ਬੋਲ-ਬੋਲ ਦੁੱਖਾਂ ਨੂੰ ਸੁਣਾ ਦਿੱਤਾ, ਬੇਜੁਬਾਨ ਜਿਹੜੇ ਪੰਛੀ ਖਿਆਲ ਉਹਨਾ ਦਾ ਕਰਵਾ ਦਿੱਤਾ, ਮਰਦੇ ਪਏ ਨੂੰ ਗੋਤਾ ਪਾਣੀ ‘ਚ ਲਵਾ ਦਿੱਤਾ, ਪੰਛੀਆਂ ਦਾ ਦੁੱਖ ਜੂਣ ਬੋਲ ਕੇ ਹੰਡਾ ਦਿੱਤਾ। ਸੁੱਖਾਂ ਦੀ ਉਹ ਜ਼ਿੰਦਗੀ ਦਾ ਲਾਰਾ ਲਾ ਹੀ ਰੱਖਿਆ, ਦੁੱਖਾਂ ਨਾਲ ਸਾਂਝ ਪਾ ਕੇ ਰੱਬ ਚੇਤੇ ਰੱਖਿਆ, ਹੁੰਦਾ ਨਾ ਜੇ ਦੁੱਖ ਲੋਕ ਰੱਬ ਕਿਹਨੂੰ ਮੰਨਦੇ, ਜਾਣੇ-ਅਣਜਾਣੇ ਵਿੱਚ ਮੋਹ ਸਭ ਚੱਖਿਆ। ਪਰਮਿੰਦਰ ਕਰਦਾ ਸੀ ਯਾਦ ਉਹਨਾ ਗੁਰੂਆਂ ਦੀ ਬਾਣੀ, ਆਉਣ ਵਾਲੇ ਸਮੇਂ ਦਾ ਇਤਿਹਾਸ ਜਿਹਨਾਂ ਰਚਿਆ, ਆਉਣ ਜਾਣ ਲੱਗੀ ਹੋਈ ਭੁੱਲ ਗਏ ਲੱਖਾਂ ਨੂੰ, ਯਾਦ ਕਰੋ ਉਹਨੂੰ ਜੋ ਆਪਾ ਸਮੇਂ ਤੋ ਹੀ ਸਿੱਖਿਆ। ਧਰਮਾ ਦੀ ਬੋਲੀ ਲਾਉਂਦੇ ਉਹੀ ਸਭ ਸੋਦੇਬਾਜ਼, ਜੋ ਜ਼ਿੰਦਗੀ ਦੇ ਸੱਚ ਤੋਂ ਕੋਹਾ ਦੂਰ ਭੱਜਿਆ , ਅੱਤ ਦਾ ਮੋਹ ਮਾਂ-ਬਾਪ ਦੇ ਪਿਆਰ ਵਿਚ, ਜਿਹਨਾ ਜ਼ਿੰਦਗੀ ਤੋਂ ਪਾਠ ਕੁਰਬਾਨੀ ਦਾ ਹੀ ਸਿੱਖਿਆ।

ਮੇਲਾ ਗਦਰੀ ਬਾਬਿਆ ਦਾ ਬੇਅਰ ਕਰੀਰ ਪਾਰਕ ਸਰੀ, ਕਨੇਡਾ ਵਿਖੇ 31 ਜੁਲਾਈ ਨੂੰ।

Image
 

ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕਾਰਜ ਸ਼ੁਰੂ।

Image
ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕਾਰਜ ਸ਼ੁਰੂ ਕਰਨ ਲਈ ਅੱਜ ਗੁਰਦੁਆਰਾ ਸਾਹਿਬ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਉਪਰੰਤ ਪੁਰਾਣੀ ਇਮਾਰਤ ਨੂੰ ਉਦੇੜ੍ਹਨਾ ਸ਼ੁਰੂ ਕਰ ਦਿੱਤਾ ਗਿਆ। ਪੁਰਾਣੀ ਇਮਾਰਤ ਨੂੰ ਉਦੇੜ੍ਹ ਕੇ ਨਕਸ਼ੇ ਮੁਤਾਬਿਕ ਬਹੁਤ ਹੀ ਆਧੁਨਿਕ ਤਰੀਕੇ ਨਾਲ ਨਵੀਂ ਇਮਾਰਤ ਤਿਆਰ ਕਰਵਾਈ ਜਾਵੇਗੀ। ਸੰਤ ਬਾਬਾ ਗੁਰਚਰਨ ਸਿੰਘ ਜੀ, ਗਰਾਮ ਪੰਚਾਇਤ ਠੱਟਾ ਨਵਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਆਪ ਸਭ ਨੂੰ ਬੇਨਤੀ ਹੈ ਕਿ ਧਰਮ ਦੇ ਇਸ ਸ਼ੁੱਭ ਕਾਰਜ ਵਿੱਚ ਤਨ, ਮਨ ਅਤੇ ਧਨ ਨਾਲ ਵਧ-ਚੜ੍ਹ ਕੇ ਹਿੱਸਾ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਚਰਨ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਯੂ.ਪੀ. ਵਾਲੇ, ਇੰਦਰਜੀਤ ਸਿੰਘ ਬਜਾਜ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਪ੍ਰੀਤਮ ਸਿੰਘ, ਬਿਕਰਮ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਸੂਬਾ ਸਿੰਘ, ਬਲਬੀਰ ਸਿੰਘ ਬਜਾਜ,  ਕਰਮਜੀਤ ਸਿੰਘ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਗਗਨਦੀਪ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਖੇਡ ਵਿੰਗ ਲਈ ਟਰਾਇਲ 13 ਜੁਲਾਈ ਨੂੰ ਹੋਣਗੇ।

Image
 

ਸੈਂਟਰ ਹੈੱਡ ਟੀਚਰ ਪਿਆਰਾ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦਾ ਚਾਰਜ ਸੰਭਾਲਿਆ।

Image
 

ਪਿੰਡ ਠੱਟਾ ਨਵਾਂ ਦੇ ਸਮੂਹ ਦੁਕਾਨਦਾਰਾਂ ਵੱਲੋਂ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

Image
ਪਿੰਡ ਠੱਟਾ ਨਵਾਂ ਦੇ ਸਮੂਹ ਦੁਕਾਨਦਾਰਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਣ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਉਪਰੰਤ ਸਾਰਾ ਦਿਨ ਛੋਲੇ-ਕੜਾਹ ਪ੍ਰਸ਼ਾਦ ਦਾ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਚਲਾਈ ਗਈ। ਇਸ ਮੌਕੇ ਸਮੂਹ ਦੁਕਾਨਦਾਰਾਂ ਅਤੇ ਛੋਟੇ-ਛੋਟੇ ਬੱਚਿਆਂ ਨੇ ਪੂਰੀ ਤਨਦੇਹੀ ਨਾਲ ਛਬੀਲ ਦੀ ਸੇਵਾ ਨਿਭਾਈ।

ਪਿੰਡ ਜੈਨਪੁਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਇਟਲੀ ਵਿੱਚ ਡੁੱਬਣ ਨਾਲ ਮੌਤ।

Image
 

ਅੱਜ ਸ਼ਾਮ 8 ਵਜੇ ਦੇਖੋ ਸੁਖਰਾਜ ਮੋਮੀ ਨੂੰ MH1 ਚੈਨਲ ਦੇ Reality Show: Nidarr Season 6 ਵਿੱਚ।

Image
ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸਖਰਾਜ ਮੋਮੀ MH1 ਚੈਨਲ ਦੇ Reality Show Nidarr Season 6 ਦੇ Mega Auditions ਨੂੰ ਸਫਲਤਾ ਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਗਏ ਹਨ। ਇਸ ਚੈਨਲ ਵੱਲੋਂ ਅੱਜ ਮਿਤੀ 08.07.2016 ਨੂੰ ਸ਼ਾਮ 8 ਵਜੇ Studio Round ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੁਖਰਾਜ ਮੋਮੀ ਪਿੰਡ ਠੱਟਾ ਨਵਾਂ ਦਾ ਜੰਮਪਲ ਹੈ ਅਤੇ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਇੱਕੋ-ਇੱਕ Contestant ਹੈ। ਇਸ ਮੁੱਛ-ਫੁੱਟ ਗੱਭਰੂ ਨੇ ਪਹਿਲਾਂ PTC Punjabi ਦੇ Reality Show: ‘Mr. Punjab’ ਵਿੱਚ Quartrer Finalist ਰਹਿ ਕੇ ਆਪਣਾ ਅਤੇ ਇਲਾਕੇ ਕਾਫੀ ਨਾਮ ਰੌਸ਼ਨ ਕੀਤਾ। ਹੁਣ ਇਹ ਨੌਜਵਾਨ MH1 ਚੈਨਲ ਦੇ Reality Show: Nidarr Season 6 ਦੇ Mega Auditions ਨੂੰ ਸਫਲਤਾਪੂਰਵਕ ਪਾਰ ਕਰਕੇ Studio Round ਵਿੱਚ ਪਹੁੰਚ ਕੇ ਇਲਾਕੇ ਭਰ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਵੀਰ ਲਈ ਦੁਆਵਾਂ ਕਰੀਏ ਤਾਂ ਜੋ ਪਿੰਡ ਠੱਟਾ ਨਵਾਂ ਦਾ ਇਹ ਗੱਭਰੂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਸਕੇ।

ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 14 ਅਗ: ਨੂੰ ਗੁ:ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਨਾਇਆ ਜਾ ਰਿਹਾ ਹੈ।

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਮਿਤੀ 14 ਅਗਸਤ 2016 ਦਿਨ ਐਤਵਾਰਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲੇ ਦਮਦਮਾ ਸਾਹਿਬ ਨੇ ਦੱਸਿਆ ਕਿ 12 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਣਗੇ ਅਤੇ 14 ਅਗਸਤ ਨੂੰ ਸਵੇਰੇ 8 ਵਜੇ ਭੋਗ ਪੈਣਗੇ। ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸੱਜਣਗੇ। ਜਿਸ ਵਿੱਚ ਉੱਚ ਕੋਟੀ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਗੁਰੂ ਜਸ ਸਰਵਣ ਕਰਵਾਉਣਗੇ। ਇਸ ਮੌਕੇ ਪਹੁੰਚ ਰਹੇ ਸੰਤ ਮਹਾਂਪੁਰਸ਼ਾਂ ‘ਚ ਸੰਤ ਬਾਬਾ ਗੁਰਰਾਜਪਾਲ ਸਿੰਘ ਰਾਜ ਅੰਮਿ੍ਤਸਰ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਹਰਜੀਤ ਸਿੰਘ ਨੋਰੰਗਾਬਾਦੀ ਅਤੇ ਸੰਤ ਬਾਬਾ ਸੁਰਿੰਦਰ ਸਿੰਘ ਗੱਗੋ ਬੂਆ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾਵੇਗੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਅਤੇ ਸਟੇਜ ਸਕੱਤਰ ਦੀ ਸੇਵਾ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਕੀਤੀ ਜਾਵੇਗੀ। ਇਸ ਸਾਰੇ ਸਮਾਗਮ ਦੀਆਂ ਤਸਵੀਰ...

ਸੈਂਟਰ ਹੈੱਡ ਟੀਚਰ ਪਿਆਰਾ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦਾ ਚਾਰਜ ਸੰਭਾਲਿਆ।

Image
ਪਿੰਡ ਠੱਟਾ ਪੁਰਾਣਾ ਦੇ ਸਮੂਹ ਨੌਜਵਾਨਾਂ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲਾ 5 ਰੋਜ਼ਾ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਜਿਸ ਵਿਚ ਇਲਾਕੇ ਭਰ ਤੋਂ ਉਘੀਆਂ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। ਫਾਈਨਲ ਦੇ ਮੁਕਾਬਲੇ ’ਚ ਮੇਜਬਾਨ ਟੀਮ ਠੱਟਾ ਪੁਰਾਣਾ ਨੂੰ ਠੱਟਾ ਨਵਾਂ ਦੀ ਟੀਮ ਨੇ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 6100 ਰੁਪਏ ਨਕਦ ਇਨਾਮ ਅਤੇ ਟਰਾਫੀ ਦਿੱਤੀ ਗਈ, ਜਦਕਿ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 5100 ਰੁਪਏ ਅਤੇ ਟਰਾਫੀ ਦਿੱਤੀ ਗਈ। ਇਨਾਮਾਂ ਦੀ ਵੰਡ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਕੀਤੀ ਗਈ। ਕ੍ਰਿਕਟ ਮੈਚ ਦੇ ਆਯੋਜਕ ਸੁਖਵਿੰਦਰ ਸਿੰਘ ਨੇ ਆਏ ਹੋਏ ਸਮੂਹ ਖਿਡਾਰੀਆਂ ਅਤੇ ਕਲੱਬਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਜੋਗਾ ਸਿੰਘ, ਹਰਜੀਤ ਸਿੰਘ, ਤੀਰਥ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਸੋਢੀ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਰਾਜਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।