ਪੰਜਾਬ ਖੇਤੀ ਵਿਚ ਥਰੈਸ਼ਰ ਦੀ ਸ਼ੁਰੂਆਤ ਸਮੇਂ ਬਹੁਗਿਣਤੀ ਵਿਚ ਹਾਦਸੇ ਵਾਪਰੇ, ਜਿਸ ਨਾਲ ਕਾਮਿਆਂ ਦੇ ਹੱਥਾਂ-ਬਾਹਵਾਂ ਦਾ ਸਰੀਰਕ ਨੁਕਸਾਨ ਹੋਇਆ। ਇਸ ਦੇ ਸਿੱਟੇ ਵਜੋਂ ਥਰੈਸ਼ਰ ਸੁਰੱਖਿਆ ਉੱਪਰ ਕੰਮ ਸ਼ੁਰੂ ਹੋਇਆ ਅਤੇ ਸੁਰੱਖਿਅਤ ਪਰਨਾਲੇ ਸਮੇਤ ਕਈ ਉਪਰਾਲੇ ਈਜ਼ਾਦ ਕੀਤੇ ਗਏ, ਜਿਸ ਕਰਕੇ ਹਾਦਸੇ ਕਾਫ਼ੀ ਗਿਣਤੀ ਵਿਚ ਘਟ ਗਏ। ਮੌਜੂਦਾ ਸਮੇਂ ਵਿਚ ਵੀ ਥਰੈਸ਼ਰ ਹਾਦਸੇ ਕਾਫ਼ੀ ਵਾਪਰ ਰਹੇ ਹਨ, ਜਿਨ੍ਹਾਂ ਦੇ ਮੁੱਖ ਕਾਰਨ ਇਸ ਤਰ੍ਹਾਂ ਹਨ: ਮਨੁੱਖੀ ਕਾਰਨ : ਮਸ਼ੀਨ ‘ਤੇ ਦਿਨ-ਰਾਤ ਲਗਾਤਾਰ ਕੰਮ ਕਰਨ ਨਾਲ ਥਕਾਵਟ ਅਤੇ ਉਨੀਂਦਰੇ ਦੀ ਹਾਲਤ ਪੈਦਾ ਹੁੰਦੀ ਹੈ, ਜਿਸ ਨਾਲ ਸਰੀਰਕ ਸੰਤੁਲਨ ਵਿਗੜਦਾ ਹੈ ਅਤੇ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਰੁੱਗ ਲਾਉਣ ਵਾਲਾ ਵਿਅਕਤੀ ਤਜਰਬੇਕਾਰ ਨਾ ਹੋਵੇ ਜਾਂ ਉਹ ਅਣਗਹਿਲੀ ਨਾਲ ਕੰਮ ਕਰਦਾ ਹੈ ਜਾਂ ਆਲੇ-ਦੁਆਲੇ ਖੜ੍ਹੇ ਲੋਕਾਂ ਨਾਲ ਗੱਲਾਂ ਵਿਚ ਰੁੱਝ ਜਾਂਦਾ ਹੈ ਤਾਂ ਹਾਦਸੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਨਸ਼ਿਆਂ ਦੀ ਵਰਤੋਂ ਕਰਨ ਨਾਲ ਵਿਅਕਤੀ ਦਾ ਆਪਣੇ ਸਰੀਰਕ ਅੰਗਾਂ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਰਹਿੰਦਾ ਅਤੇ ਉਹ ਜਲਦੀ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਥਰੈਸ਼ਰ ‘ਤੇ ਕੰਮ ਕਰਦਿਆਂ ਖੁੱਲ੍ਹੇ ਕੱਪੜੇ, ਕੜਾ, ਘੜੀ ਆਦਿ ਵੀ ਕਈ ਵਾਰ ਰੁੱਗ ਨਾਲ ਫਸ ਜਾਂਦੇ ਹਨ ਅਤੇ ਸਿੱਟੇ ਵਜੋਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਕਾਮਿਆਂ ਵੱਲੋਂ ਪਿੜ ਵਿਚ ਬੀੜੀ, ਸਿਗਰਟ, ਮਾਚਿਸ ਆਦਿ ਦੀ ਵਰਤੋਂ ਨਾਲ ਵੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਮਸ਼ੀਨੀ...