Posts

ਕੁੱਖ ਵਿੱਚ ਮਾਰਨੇ ਲਈ ਧੀ ਹੀ ਕਿਉਂ ਚੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।

Image
ਨਿੱਕੀ ਜਿਹੀ ਮਾਸੂਮ ਜਿੰਦ ਸੂਲੀ ਉੱਤੇ ਟੰਗੀ ਹੋਣੀ, ਰੋ-ਰੋ ਕੇ ਓਹਨੇ ਭੀਖ ਜ਼ਿੰਦਗੀ ਦੀ ਮੰਗੀ ਹੋਣੀ। ਲੇਖਾਂ ਦੀ ਪੂਣੀ ਦੇ ਵਿੱਚ ਗਈ ਓਹੋ ਪੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। ਟਾਹਣੀ ਨਾਲੋਂ ਟੁੱਟੀ ਕਲੀ ਵਾਂਗ ਮੁਰਜਾਈ ਸੀ, ਰੱਬ ਜਾਣੇ ਖੌਰੇ ਕੀਹਦੀ ਕੁੱਖ ਦੀ ਉਹ ਜਾਈ ਸੀ। ਨਿੱਕੇ ਨਿੱਕੇ ਹੱਥਾਂ ਉਤੇ ਲੀਕ ਵੀ ਨਾ ਖੁਣੀ ਸੀ। ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। ਗੰਦੇ ਜਿਹੇ ਚੀਥੜੇ ਪਈ ਉਹ ਲਪੇਟੀ ਸੀ, ਸਿਟਣੇ ਵਾਲੇ ਨੂੰ ਤਾਂ ਸ਼ਾਇਦ ਬੜੀ ਛੇਤੀ ਸੀ। ਸਿਰ ਤੇ ਸੀ ਟੋਪੀ ਸ਼ਾਇਦ ਵੀਰ ਲਈ ਜੋ ਬੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। ਗਿੱਲੀ ਗਿੱਲੀ ਮਿੱਟੀ ਉੱਤੇ ਲੱਗੇ ਕੁੱਝ ਪੈਰ ਸੀ, ਆਪਣੇ ਨਹੀਂ ਉਹਦੇ ਸ਼ਾਇਦ ਗੈਰ ਸੀ। ਸੁੱਟ ਗਏ ਕਸਾਈਆਂ ਵਾਂਗੂੰ, ਉਹਨਾਂ ਦੇ ਨਾਂ ਹੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। ਚੰਨ ਦਾ ਸੀ ਟੋਟਾ ਜਿਵੇਂ ਅਰਸ਼ੋਂ ਉਤਾਰਿਆ, ਜੱਟ ਦੀ ਸੀ ਕੁੜੀ ਸ਼ਾਇਦ ਏਸੇ ਗੱਲੋਂ ਮਾਰਿਆ। ਧੀ ਦੀ ਪੁਕਾਰ ਕਾਹਤੋਂ ਹੋਈ ਅਣਸੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ। ਟਿੱਬੇ ਵਾਲੇ ਰੂਬੀ ਆਇਆ ਮਨ ਚ’ ਖਿਆਲ ਇੱਕ, ਡਾਹਢੇ ਰੱਬ ਕੋਲੋਂ ਪੁੱਛਣਾ ਸਵਾਲ ਇੱਕ। ਕੁੱਖ ਵਿੱਚ ਮਾਰਨੇ ਲਈ ਧੀ ਹੀ ਕਿਉਂ ਚੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
Image
 
Image
 

ਬਦਲਦੇ ਰਿਸ਼ਤੇ

Image
ਬਦਲਦੇ ਰਿਸ਼ਤੇ ਬਹੁਤ ਰਾਤ ਗਈ ਤੱਕ, ਰੂਪ ਸੁਗੰਧੀ ਦਾ ਇੰਤਜਾਰ ਕਰਦੀ ਰਹੀ ਕਿ ਉਹ ਆ ਕੇ ਆਪ ਹੀ ਕੁੱਝ ਦੱਸੇਗੀ। ਬਹੁਤ ਦੇਰ ਤੱਕ, ਸ਼ਾਮ ਨੂੰ ਦੇਖੀ ਸੁਗੰਧੀ ਦੀ ਬੇਚੈਨ ਤਸਵੀਰ ਉਸਦੀਆਂ ਅੱਖਾਂ ਮੂਹਰੇ ਘੁੰਮਦੀ ਰਹੀ, ਜਿਵੇਂ ਕੋਈ ਆਪਣੇ ਹੀ ਅਤੀਤ ਦੀ ਐਲਬਮ ਨੂੰ ਪਲ ਦਰ ਪਲ ਫੋਲਦਾ ਰਹੇ। ਬਹੁਤ ਦੇਰ ਤੱਕ ਉਹ ਕਿਸੇ ਭਰਮ ਨੂੰ ਆਪਣੇ ਮਨ ਵਿਚੋਂ ਧੂਅ ਕੇ ਬਾਹਰ ਕੱਢਣ ਦੀ ਕੋਸ਼ਿਸ ਕਰਦੀ ਰਹੀ, ਜਿਵੇਂ ਕੋਈ ਆਪਣੇ ਮੱਥੇ ਦੀਆਂ ਮੰਦ ਲਕੀਰਾਂ ਨੂੰ ਮੁੱਢੋਂ ਹੀ ਮੇਸ ਦੇਣਾ ਚਾਹੁੰਦਾ ਹੋਵੇ। ਤੇ ਉਹ ਮੁੜ ਮੁੜ ਇੱਛਾਂਉਂਦੀ ਰਹੀ ਸੀ ਕਿ ਕਾਸ਼ ਇਹ ਸਭ ਕੁੱਝ ਉਸਦਾ ਭਰਮ ਹੀ ਹੋਵੇ, ਕਿ ਜੋ ਉਸਦੀਆ ਅੱਖਾਂ ਨੇ ਆਪ ਸੱਚ ਦੇਖਿਆ ਸੀ ਉਹ ਸੱਚ ਨਹੀਂ ਸੀ। ਪਰ ਸੱਚ ਤਾਂ ਸੱਚ ਹੀ ਹੁੰਦਾ ਹੈ। ਜੀਵਨ ਦੇ ਹਰ ਮੋੜ ਉੱਤੇ, ਮੱਥੇ ਵਿੱਚ ਪੱਥਰ ਵਾਂਗ ਠਾਹ ਕਰ ਕੇ ਵੱਜਦਾ ਸੱਚ। ਅੱਜ ਸੁਗੰਧੀ ਨੂੰ ਰੂਪ ਕੋਲ ਆਇਆਂ ਪੂਰੇ ਦੋ ਹਫਤੇ ਹੋ ਗਏ ਸਨ, ਪਰ ਉਸ ਦੇ ਚੁੱਪ ਬੁੱਲ•ਾਂ ਦਾ ਰੋਪੜੀ ਤਾਲਾ ਖੁੱਲ•ਣ ਦਾ ਨਾਂ ਤੱਕ ਨਹੀਂ ਸੀ ਲੈ ਰਿਹਾ। ਇਹ ਉਹੀ ਸੁਗੰਧੀ ਸੀ ਜੋ ਮੁਸ਼ਕਲ ਨਾਲ਼ ਉਸ ਕੋਲ ਇੱਕ ਦੋ ਰਾਤਾਂ ਠਹਿਰਣ ਤੋਂ ਬਾਅਦ ਹੀ ਆਪਣੇ ਪਤੀ ਮਨੀਕ ਕੋਲ ਜਾਣ ਲਈ ਕਾਹਲ਼ੀ ਪੈ ਜਾਂਦੀ ਸੀ। ਇਸ ਵਾਰ ਦੋ ਹਫਤੇ ਬੀਤ ਜਾਣ ਤੇ ਵੀ ਉਸ ਦਾ ਆਪਣੇ ਘਰ ਪਰਤਣ ਦਾ ਕੋਈ ਇਰਾਦਾ ਨਹੀਂ ਸੀ ਜਾਪਦਾ। ਭਾਵੇਂ ਉਸ ਨੂੰ ਸੁਗੰਧੀ ਦੇ ਕਿਸੇ ਵੀ ਵਿਵਹਾਰ ਤੋਂ ਇਹ ਅਹਿਸਾਸ ਨਹੀਂ ਸੀ ਹੋ ਰਿਹਾ ਕਿ ਜਿਵੇਂ ਉਹ ਆਪਣੇ ਪਤੀ ਨਾਲ਼ ਗੁੱਸੇ ਹੋ ਕੇ...
Image
 
Image
 

ਪਿੰਡ ਠੱਟਾ ਨਵਾਂ ਦੇ ਦੋ ਕਿਸਾਨ ਬਲਦੇਵ ਸਿੰਘ ਅਤੇ ਸ਼ਿੰਗਾਰਾ ਸਿੰਘ ਨਾਲ ਅਣਪਛਾਤੇ ਗਰੋਹ ਵੱਲੋਂ ਵੱਡੀ ਠੱਗੀ ਦੀ ਕੋਸ਼ਿਸ਼।

Image
ਕਿਸਾਨਾਂ ਦੀਆਂ ਜ਼ਮੀਨਾਂ ਬੈਂਕਾਂ ਪਾਸ ਗਹਿਣੇ ਰੱਖ ਕੇ ਠੱਗੀ ਮਾਰਨ ਦੇ ਮਾਮਲਿਆਂ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਿਸ ਕਾਰਨ ਬੈਕਿੰਗ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀ ਅਤੇ ਆਮ ਆਦਮੀ ਚਿੰਤਤ ਹਨ। ਪਿੰਡ ਠੱਟਾ ਨਵਾਂ ਦੇ ਦੋ ਕਿਸਾਨ ਬਲਦੇਵ ਸਿੰਘ ਅਤੇ ਸ਼ਿੰਗਾਰਾ ਸਿੰਘ ਦੋਵਾਂ ਭਰਾਵਾਂ ਨੇ ਦੱਸਿਆ ਕਿ ਕਿਸੇ ਠੱਗ ਗਰੋਹ ਦੇ ਮੈਂਬਰਾਂ ਨੇ ਉਨ੍ਹਾਂ ਦੀ ਪਿੰਡ ਠੱਟਾ ‘ਚ 28 ਕਨਾਲ 6 ਮਰਲੇ ਜ਼ਮੀਨ ਨੂੰ ਯੂਨੀਅਨ ਬੈਂਕ ਕਪੂਰਥਲਾ ਪਾਸ ਗਹਿਣੇ ਰੱਖ ਕੇ 30 ਲੱਖ ਰੁਪਏ ਦਾ ਹੱਦ ਕਰਜ਼ਾ ਬਣਵਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਉਨ੍ਹਾਂ ਕੁਲਦੀਪ ਸਿੰਘ ਚੰਦੀ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਜਾਣਕਾਰੀ ਦਿੱਤੀ ਹੈ ਅਤੇ ਠੱਗਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਾਸਤੇ ਥਾਣਾ ਤਲਵੰਡੀ ਚੌਧਰੀਆਂ ਵਿਚ ਦਰਖਾਸਤ ਦਿੱਤੀ ਹੈ। ਜ਼ਮੀਨ ਗਹਿਣੇ ਕਰਨ ਵਾਲੇ ਵਿਅਕਤੀਆਂ ਨੇ ਆਪਣੇ ਨਾਮ ਬਲਦੇਵ ਸਿੰਘ ਪੁੱਤਰ ਤਾਰਾ ਸਿੰਘ ਅਤੇ ਸ਼ਿੰਗਾਰਾ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਟਡੋਰਵਾਲ ਲਿਖ ਕੇ ਉਨ੍ਹਾਂ ਦੀ ਜ਼ਮੀਨ ਦੇ ਖਾਤਾ ਨੰਬਰ 59/67 ਦੇ ਨੰਬਰ ਦੇ ਕੇ ਬੈਂਕ ਦੇ ਹੱਕ ‘ਚ ਜ਼ਮੀਨ ਗਹਿਣੇ ਰੱਖਣ ਦਾ ਕਾਰਜ ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ 20 ਸਤੰਬਰ 2013 ਨੂੰ ਕਰਵਾਇਆ ਹੈ। ਜਿਸ ‘ਤੇ ਬਤੌਰ ਨੰਬਰਦਾਰ ਗਵਾਹੀ ਸ: ਜਗੀਰ ਸਿੰਘ ਨੰਬਰਦਾਰ ਤਲਵੰਡੀ ਚੌਧਰੀਆਂ ਪਾਸੋਂ ਪੁਆਈ ਗਈ ਹੈ। ਉਕਤ ਕਿਸਾਨਾਂ ਨੂੰ ਉਨ੍ਹਾਂ ਨਾਲ ਹੋਣ ਵਾਲੇ ਧੋਖੇ ਸਬੰਧੀ ਉਸ ਵੇਲੇ ਜਾਣਕਾਰੀ ਮਿਲ...