Posts

Showing posts from December, 2016

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 31 ਦਸੰਬਰ 2016 ਦਿਨ ਸਨਿੱਚਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਸਵ. ਸੂਬੇਦਰ ਪ੍ਰੀਤਮ ਸਿੰਘ, ਸਵ. ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਅਮਰਜੀਤ ਸਿੰਘ ਚੇਲਾ, ਰਣਜੀਤ ਸਿੰਘ ਚੇਲਾ, ਮਲਕੀਅਤ ਸਿੰਘ ਚੇਲਾ, ਜਗੀਰ ਸਿੰਘ ਝੰਡ, ਜਗਦੀਸ਼ ਸਿੰਘ ਚੀਨੀਆ, ਸੂਬਾ ਸਿੰਘ-ਕੁਲਵੰਤ ਸਿੰਘ ਬਟੇਰੀ ਕਿਆਂ ਦੇ, ਤੇਜਿੰਦਰ ਸਿੰਘ ਬੱਬੂ, ਮਾਸਟਰ ਜਸਬੀਰ ਸਿੰਘ ਪਿਆਰੇ ਕਿਆ ਦੇ, ਮਾਸਟਰ ਦਿਲਬੀਰ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ, ਚੇਲਿਆਂ ਅਤੇ ਪਿਆਰੇ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ   ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-671

ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 31 ਦਸੰਬਰ ਤੋਂ 5 ਜਨਵਰੀ ਤੱਕ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਹਰ ਸਾਲ ਦੀ ਤਰਾਂ ਪ੍ਰਭਾਤ ਫੇਰੀਆਂ ਮਿਤੀ 31 ਦਸੰਬਰ 2016 ਤੋਂ 5 ਜਨਵਰੀ 2017 ਤੱਕ ਕੱਢੀਆਂ ਜਾਣਗੀਆਂ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ ਪੜਾਅ ਵਾਰ ਰੋਜ਼ਾਨਾ 4 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਣਗੀਆਂ ਜਿਸ ਵਿੱਚ ਸੰਗਤਾਂ ਸ਼ਬਦ ਗਾਇਣ ਕਰਦੀਆਂ ਗਲੀ ਮੁਹੱਲੇ ਵਿੱਚ ਪਹੁੰਚਣਗੀਆਂ। ਗਲੀ ਮੁਹੱਲੇ ਵਾਲਿਆਂ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ਤੇ ਫਲਾਂ ਦੇ ਲੰਗਰ ਲਗਾਏ ਜਾਣਗੇ।

ਮਾਸਟਰ ਦੇਸ ਰਾਜ ਬੂਲਪੁਰ ਦੀ ਮਾਤਾ ਕਰਤਾਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

Image
ਸਾਬਕਾ ਬੀ. ਪੀ. ਈ. ਓ. ਮਾ. ਦੇਸ ਰਾਜ ਦੇ ਮਾਤਾ ਕਰਤਾਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਲਈ ਰੱਖੇ ਗਏ ਸੁਖਮਣੀ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਬੂਲਪੁਰ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੋਗਮਈ ਕੀਰਤਨ ਭਾਈ ਸਤਿੰਦਰ ਪਾਲ ਸਿੰਘ ਦੇ ਜਥੇ ਵੱਲੋਂ ਕੀਤਾ ਗਿਆ | ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਨੇ ਮਾਤਾ ਜੀ ਦੇ ਸੱਚੇ ਸੁੱਚੇ ਜੀਵਨ ਅਤੇ ਸਮਾਜ ਪ੍ਰਤੀ ਤਹਿ ਦਿਲੋਂ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ | ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਬਾਸਕਟ ਬਾਲ ਖਿਡਾਰੀ ਉਮੀਦਵਾਰ ਆਮ ਆਦਮੀ ਪਾਰਟੀ, ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪ੍ਰਧਾਨ ਪਿ੍ੰਸੀਪਲ ਕੇਵਲ ਸਿੰਘ, ਕੇ.ਕੇ ਯੂ ਦੇ ਸੀਨੀਅਰ ਸੂਬਾ ਆਗੂ ਬਲਵਿੰਦਰ ਸਿੰਘ ਬਾਜਵਾ, ਬਸਪਾ ਸੀਨੀਅਰ ਆਗੂ ਪੰਜਾਬ ਤਰਸੇਮ ਸਿੰਘ ਡੌਲਾ, ਸੁੱਚਾ ਸਿੰਘ ਮਿਰਜ਼ਾਪੁਰ, ਡਾ. ਜੋਗਿੰਦਰ ਸਿੰਘ ਕੁਲੇਵਾਲ, ਕੈਪਟਨ ਨਰਿੰਜਣ ਸਿੰਘ, ਸਾਬਕਾ ਡੀ.ਐਸ.ਪੀ. ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸਰਪ੍ਰਸਤ ਪੈੱ੍ਰਸ ਕਲੱਬ ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਸੋਨੀਆ, ਸਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਸ.ਐਮ.ਓ. ਡਾ. ਕਿੰਦਰ ਪਾਲ ਬੰਗੜ, ਸਿਰਜਨਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਚੰਨ ਮੋਮੀ, ਸਾਬਕਾ ਬੀ.ਪੀ.ਈ.ਓ. ਸਾਧੂ ਸਿੰਘ ਅਤੇ ਸਰਵਣ ਸਿੰਘ ਚੰਦੀ ਵੀ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਸਟੇਜ...

ਪਿੰਡ ਬੂਲਪੁਰ ਵਿੱਚ ਮੁਫਤ ਦਸਤਾਰ ਸਿਖਲਾਈ ਕੈਂਪ 23 ਤੋਂ 31 ਦਸੰਬਰ ਤੱਕ ਲਗਾਇਆ ਜਾ ਰਿਹਾ ਹੈ।

Image
 

ਡਾ. ਸ਼ਿੰਗਾਰ ਸਿੰਘ ਮਾੜ੍ਹਾ ਅਤੇ ਸਵਰਨ ਸਿੰਘ ਵਪਾਰੀ ਨੂੰ ਸਦਮਾ-ਮਾਤਾ ਦਾ ਦਿਹਾਂਤ

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਡਾ. ਸ਼ਿੰਗਾਰ ਸਿੰਘ ਮਾੜ੍ਹਾ, ਸਵਰਨ ਸਿੰਘ ਵਪਾਰੀ ਅਤੇ ਮਹਿੰਦਰ ਸਿੰਘ ਮਾੜ੍ਹਾ (ਇਟਲੀ) ਦੇ ਸਤਿਕਾਰਯੋਗ ਮਾਤਾ ਗੁਰਦੀਪ ਕੌਰ (85) ਅੱਜ ਤੜ੍ਹਕ ਸਾਰ 3 ਵਜੇ  ਅਕਾਲ ਚਲਾਣਾ ਕਰ ਗਏ ਸਨ। ਆਪ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਮਾਤਾ ਜੀ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 30 ਦਸੰਬਰ 2016 ਦਿਨ ਸ਼ੁੱਕਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ।  

ਬੀ.ਡੀ.ਪੀ.ਓ. ਨੇ ਕੀਤਾ ਠੱਟਾ ਨਵਾਂ ਮੇਨ ਬਜ਼ਾਰ ਦੇ ਕੰਮ ਦਾ ਨਿਰੀਖਣ-ਪ੍ਰਗਟਾਈ ਤਸੱਲੀ

Image
 

ਮਾਤਾ ਕਰਤਾਰ ਕੌਰ ਬੂਲਪੁਰ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 21 ਦਸੰਬਰ ਨੂੰ।

Image
 

ਲਓ ਜੀ! ਜਸ਼ਨਪ੍ਰੀਤ ਸਿੰਘ ਨੇ ਫਿਰ ਇੱਕ ਵਾਰ ਚਮਕਾ ਦਿੱਤਾ ਪਿੰਡ ਠੱਟਾ ਦਾ ਨਾਮ-ਪੜ੍ਹੋ ਪੂਰੀ ਖਬਰ

Image
62ਵੀਆਂ ਪੰਜਾਬ ਰਾਜ ਸਕੂਲ ਖੇਡਾਂ ਜੋ ਜ਼ਿਲ੍ਹਾ ਸੰਗਰੂਰ ਵਿਖੇ 5 ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਵਾਰਹੀਰੋਜ਼ ਸਟੇਡੀਅਮ ਜ਼ਿਲ੍ਹਾ ਸੰਗਰੂਰ ਵਿਖੇ ਹੋਈਆਂ ਸਨ, ‘ਚ ਕਰਾਇਸਟ ਜੋਤੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਪੜ੍ਹਦੇ ਅੰਡਰ 40 ਕਿਲੋ ਵਰਗ ਭਾਰ ‘ਚ ਜਸਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਠੱਟਾ (ਸੁਲਤਾਨਪੁਰ ਲੋਧੀ, ਕਪੂਰਥਲਾ) ਨੇ ਵੀ ਸੋਨੇ ਦਾ ਤਮਗਾ ਜਿੱਤਿਆ ਹੈ | ਕਰਾਟੇ ਕੋਚ ਸੇਨਸਾਈ ਰਾਕੇਸ਼ ਰੌਸ਼ਨ ਦੀ ਅਗਵਾਈ ਅਤੇ ਪਿ੍ੰਸੀਪਲ ਸਿਸਟਰ ਐੱਗਨਟ, ਈ. ਓ. ਰੌਸ਼ਨ ਖੈੜਾ ਜੀ ਅਤੇ ਡੀ. ਈ. ਓ. ਪਰਮਜੀਤ ਸਿੰਘ ਦੀ ਯੋਗ ਸ੍ਰਪਰਸਤੀ ਵਿਚ ਸੰਗਰੂਰ ਗਈ ਟੀਮ ‘ਚ 14 ਸਾਲ ਉਮਰ ਵਿਚ ਅੰਡਰ 35 ਵਿੱਚ ਵਿਸ਼ਵਜੀਤ ਚੌਹਾਨ, 40 ਕਿੱਲੋ ‘ਚ ਪਰਮਿੰਦਰ ਸਿੰਘ, 45 ਕਿੱਲੋ ‘ਚ ਨਵਰਾਜ ਸਿੰਘ, 65 ਕਿਲੋ ‘ਚ ਅਨਮੋਲ ਸਿੰਘ, ਅੰਡਰ 50 ਕਿੱਲੋ ‘ਚ ਗੁਰਕੀਰਤ ਸਿੰਘ, 55 ਕਿੱਲੋ ‘ਚ ਹਰਵਿੰਦਰ ਸਿੰਘ ਅਤੇ ਅੰਡਰ 65 ਕਿੱਲੋ ਵਰਗ ਭਾਰ ਵਿਚ ਸ਼ੁਭਕਰਮਨ ਸਿੰਘ ਨੇ ਭਾਗ ਲਿਆ ਅਤੇ ਵਧੀਆ ਖੇਡ ਦਿਖਾਈ | ਲੋਹੀਆਂ ਖਾਸ (ਜ਼ੰਕਸ਼ਨ) ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀ ਰਾਹੀਂ ਉਤਰੇ ਇਨ੍ਹਾਂ ਹੋਣਹਾਰ ਖਿਡਾਰੀਆਂ ਦਾ ਬੱਚਿਆਂ ਦੇ ਮਾਪਿਆਂ ਜਿਨ੍ਹਾਂ ‘ਚ ਆੜਤੀਆ ਜਸਵੰਤ ਸਿੰਘ ਗੱਟੀ, ਰੋਟਰੀ ਕਲੱਬ ਦੇ ਸਾ: ਪ੍ਰਧਾਨ ਰੇਸ਼ਮ ਸਿੰਘ ਟੁਰਨਾ ਐਗਰੀਕਲਚਰ, ਭੁਪਿੰਦਰ ਸਿੰਘ ਠੱਟਾ, ਕਸ਼ਮੀਰ ਸਿੰਘ, ਗੁਰਜੀਤ ਸਿੰਘ, ਸਟੇਸ਼ਨ ਮਾਸਟਰ ਟਾਈਗਰ ਰਾਜਵੀਰ ਸਿੰਘ ਭੱਲਾ ਨੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵ...

ਪਿੰਡ ਟੋਡਰਵਾਲ ਵਿਖੇ ਧਰਮਸ਼ਾਲਾ ਤੇ ਪੰਚਾਇਤ ਘਰ ਦਾ ਉਦਘਾਟਨ

Image
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਜਿਹੜੇ ਵਾਅਦੇ ਪੰਜਾਬ ਵਾਸੀਆਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਕੇ ਵਿਖਾਇਆ ਹੈ ਤੇ ਪੰਜਾਬ ਨੂੰ ਵਿਕਾਸ ਦੇ ਰਸਤੇ ਅੱਗੇ ਵਧਾਇਆ ਹੈ | ਇਹ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਨੇ ਪਿੰਡ ਟੋਡਰਵਾਲ ਵਿਖੇ ਧਰਮਸ਼ਾਲਾ ਤੇ ਪੰਚਾਇਤ ਘਰ ਦਾ ਉਦਘਾਟਨ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ ਕਹੇ | ਉਨ੍ਹਾਂ ਇਸ ਮੌਕੇ ਪਿੰਡ ਟੋਡਰਵਾਲ ਦੇ ਵਿਕਾਸ ਕਾਰਜਾਂ ਵਾਸਤੇ ਗਰਾਂਟ ਦਾ ਚੈੱਕ ਵੀ ਪੰਚਾਇਤ ਨੂੰ ਸੌਾਪਿਆ | ਇਸ ਮੌਕੇ ਇੰਜ: ਟੀ.ਐਸ ਥਿੰਦ, ਮਾਸਟਰ ਗੁਰਦੇਵ ਸਿੰਘ, ਸੁਰਜੀਤ ਸਿੰਘ ਢਿੱਲੋਂ ਚੇਅਰਮੈਨ, ਗੁਰਨਾਮ ਸਿੰਘ, ਬਖ਼ਸ਼ੀਸ਼ ਸਿੰਘ ਮੈਂਬਰ, ਅਤਿੰਦਰਪਾਲ ਸਿੰਘ, ਮਨਜੀਤ ਕੌਰ, ਬਲਬੀਰ ਕੌਰ, ਕਰਨੈਲ ਸਿੰਘ, ਪ੍ਰਤਾਪ ਸਿੰਘ, ਪਿਆਰਾ ਸਿੰਘ, ਅਜਮੇਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ ਤੇ ਹੋਰ ਹਾਜ਼ਰ ਸਨ |

ਮਾਸਟਰ ਦੇਸ ਰਾਜ ਨੂੰ ਸਦਮਾ, ਮਾਤਾ ਦਾ ਦਿਹਾਂਤ

Image
ਸਾਬਕਾ ਬਲਾਕ ਸਿੱਖਿਆ ਅਧਿਕਾਰੀ, ਸੀਨੀਅਰ ਪੱਤਰਕਾਰ ਤੇ ਵੱਖ-ਵੱਖ ਮੁਲਾਜ਼ਮ ਕਿਰਤੀ ਜਥੇਬੰਦੀਆਂ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਮਾਸਟਰ ਦੇਸ ਰਾਜ ਦੇ ਸਤਿਕਾਰਯੋਗ ਮਾਤਾ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ | ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਾਹਿਤਕ ਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮਾਸਟਰ ਦੇਸ ਰਾਜ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲੇ, ਸੰਤ ਦਇਆ ਸਿੰਘ, ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ, ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਪ੍ਰੈੱਸ ਕਲੱਬ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਾਹਿਤ ਸਭਾ ਦੇ ਪ੍ਰਧਾਨ ਡਾ: ਸਵਰਨ ਸਿੰਘ, ਬੀ.ਪੀ.ਈ.ਓ ਸੁੱਚਾ ਸਿੰਘ, ਮੁਖ਼ਤਾਰ ਸਿੰਘ ਭਗਤਪੁਰ, ਆਸਾ ਸਿੰਘ ਵਿਰਕ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਸੰਜੀਵ ਮਰਵਾਹਾ ਆਦਿ ਸ਼ਾਮਲ ਸਨ |

ਸੁਖਰਾਜ ਮੋਮੀ ਮਿਸਟਰ ਪੰਜਾਬ ਦੇ ਪਿੰਡ ਠੱਟਾ ਨਵਾਂ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ।

Image
ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸੁਖਰਾਜ ਸਿੰਘ ਮੋਮੀ ਪੀ.ਟੀ.ਸੀ. ਮਿਸਟਰ ਪੰਜਾਬ 2016 ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਵਿੱਚ ਗਰਾਮ ਪੰਚਾਇਤ ਅਤੇ ਸਮੂਹ ਨੌਜਵਾਨਾਂ ਵੱਲੋਂ ਸੁਖਰਾਜ ਮੋਮੀ ਨੂੰ ਸਨਮਾਨ ਚਿੰਨ ਪ੍ਰਦਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪੀ.ਟੀ.ਸੀ. ਚੈਨਲ ਵੱਲੋਂ ਮਿਸਟਰ ਪੰਜਾਬ 2016 ਵਿੱਚ ਸੁਖਰਾਜ ਮੋਮੀ ਜਿੱਤ ਦੇ ਝੰਡੇ ਗੱਡਦੇ ਹੋੲੇ ਫਸਟ-ਰਨਰ-ਅੱਪ ਰਹੇ ਸਨ। ਸੁਖਰਾਜ ਮੋਮੀ ਦੀ ਜਿੱਤਣ ਦੀ ਖਬਰ ਮਿਲਣ ‘ਤੇ ਪਿੰਡ ਵਿੱਚ ਜਸ਼ਨ ਵਰਗਾ ਮਾਹੌਲ ਬਣ ਗਿਆ। ਇਸ ਮੌਕੇ ਪ੍ਰਮੁੱਖ ਬੁਲਾਰਿਆਂ ਨੇ ਸੁਖਰਾਜ ਮੋਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਇਸ ਨੌਜਵਾਨ ਨੇ ਨਿੱਕੀ ਜਿਹੀ ਉਮਰ ਵਿੱਚ ਹੀ ਇਹ ਕਾਰਨਾਮਾ ਕਰ ਕੇ ਆਪਣਾ, ਆਪਣੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ ਨੇ ਕਿਹਾ ਕਿ ਪਿੰਡ ਠੱਟਾ ਦੀ ਧਰਤੀ ਦੇ ਇਸ ਪੁੱਤਰ ਨੇ ਵਿਸ਼ਵ ਪੱਧਰ ਤੇ ਆਪਣਾ ਤੇ ਆਪਣੇ ਪਿੰਡ ਦਾ ਨਾਮ ਚਮਕਾਉਣ ਦਾ ਕੰਮ ਕੀਤਾ ਹੈ ਜੋ ਕਿ ਬਹੁਤ ਹੀ ਵੱਡੀ ਗੱਲ ਹੈ। ਮਿਸਟਰ ਪੰਜਾਬ ਸੁਖਰਾਜ ਸਿੰਘ ਮੋਮੀ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਮਾਤਮਾ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਆਸ਼ੀਰਵਾਦ ਸਦਕਾ ਹੀ ਉਹ ਇਸ ਮੁਕਾਮ ਤੇ ਪਹੁੰਚੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦਾ ਤਿਆਗ ਕਰਨ ਅਤੇ ਆਪਣੇ ਅ...

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ।

Image
ਪਿੰਡ ਠੱਟਾ ਪੁਰਾਣਾ ਵਿਖੇ ਸੁੱਖਾ ਸਿੰਘ ਮੁੱਤੀ ਅਮਰੀਕਾ ਨਿਵਾਸੀ ਵੱਲੋਂ ਬਣਵਾਏ ਗਏ ਸ਼ਹੀਦ ਊਧਮ ਸਿੰਘ ਦੇ ਸਮਾਰਕ ਵਿਚ ਸ਼ਹੀਦ ਦੇ ਬੁੱਤ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦਿਆਲ ਸਿੰਘ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਮੰਗਲਵਾਰ ਦੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸ਼ਹੀਦ ਦੇ ਬੁੱਤ ਦੇ ਇਕ ਹੱਥ ਵਿਚ ਫੜ੍ਹੇ ਪਿਸਤੌਲ ਨਾਲ ਭੰਨ ਤੋੜ ਭੰਨ ਕੀਤੀ ਗਈ। ਇਸ ਹਰਕਤ ਨਾਲ ਉਨ੍ਹਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਜਿਹੇ ਯੋਧਿਆਂ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਸ਼ਰਾਰਤੀ ਅਨਸਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਅਜਿਹੇ ਘਿਨੌਣੇ ਅਪਰਾਧ ਕਰ ਰਹੇ ਹਨ। ਸਰਕਾਰ ਨੂੰ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ। ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਠੱਟਾ ਟਿੱਬਾ, ਸੈਦਪੁਰ, ਟੋਡਰਵਾਲ ਦਰੀਏਵਾਲ, ਮੰਗੂਪੁਰ, ਸੂਜੋਕਾਲੀਆ ਇਲਾਕੇ ‘ਚ ਅੱਜ ਬਿਜਲੀ ਬੰਦ ਰਹੇਗੀ।

Image
 

ਸਾਡੇ ਸਤਿਕਾਰਯੋਗ ਮਾਤਾ ਜੀ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 10 ਦਸੰਬਰ ਨੂੰ।

Image
ਸਰਦਾਰਨੀ ਅਮਰਜੀਤ ਕੌਰ ਦਾ ਜਨਮ 15 ਅਗਸਤ 1947 ਈਸਵੀ ਨੂੰ ਪਿਤਾ ਸ. ਤੇਜਾ ਸਿੰਘ ਅਤੇ ਮਾਤਾ ਸਰੱਸਤ ਕੌਰ ਦੇ ਘਰ ਮੁਹੱਲਾਂ ਸਿੱਖਾਂ, ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿੱਚ ਹੋਇਆ। ਆਪ ਜੀ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿੱਚ ਪੂਰੀ ਕੀਤੀ। ਮਿਤੀ 8 ਫਰਵਰੀ 1968  ਈ. ਵਿੱਚ ਆਪ ਦੀ ਸ਼ਾਦੀ ਪਿੰਡ ਠੱਟਾ ਨਵਾਂ ਵਿਖੇ ਮਾਸਟਰ ਹਰਬਖਸ਼ ਸਿੰਘ ਕਰੀਰ ਨਾਲ ਹੋਈ। ਆਪ ਜੀ ਨੇ 3 ਸਪੁੱਤਰਾਂ ਸੁਖਵਿੰਦਰ ਸਿੰਘ ਕਰੀਰ, ਦਲਵਿੰਦਰ ਸਿੰਘ ਕਰੀਰ ਅਤੇ ਹਰਜਿੰਦਰ ਸਿੰਘ ਕਰੀਰ ਨੂੰ ਜਨਮ ਦਿੱਤਾ। ਆਪ ਜੀ ਨੇ ਅਨੇਕਾਂ ਤੰਗੀਆਂ ਸਹਿੰਦੇ ਹੋਏ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਵਾਈ ਅਤੇ ਸਮੇਂ ਦੇ ਹਾਣੀ ਬਣਾਇਆ। ਆਪ ਜੀ ਬਹੁਤ ਹੀ ਇਮਾਨਦਾਰ, ਮਿਲਣਸਾਰ ਤੇ ਠੰਢੇ ਸੁਭਾਅ ਦੇ ਮਾਲਕ ਸਨ ਤੇ ਨੇਕੀ ਕਰੋ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਸੀ। ਜੋ ਵੀ ਵਿਅਕਤੀ ਇੱਕ ਵਾਰ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਉਹ ਸਦਾ ਲਈ ਉਨ੍ਹਾਂ ਦਾ ਹੋ ਕੇ ਰਹਿ ਗਿਆ। ਉਨ੍ਹਾਂ ਵੱਲੋਂ ਕੀਤੇ ਉੱਤਮ ਕਾਰਜਾਂ ਕਰਕੇ ਉਹ ਹਮੇਸ਼ਾਂ ਲੋਕ ਮਨਾਂ ਵਿੱਚ ਵੱਸਦੇ ਰਹਿਣਗੇ।ਮਿਤੀ 30 ਨਵੰਬਰ 2016 ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ...