Posts

Showing posts from October, 2016

ਪਿੰਡ ਦੰਦੂਪੁਰ ਵਿਖੇ ਬਾਬਾ ਖੜਕ ਸਿੰਘ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸ਼ੁਰੂ।

Image
ਸੱਚ ਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਦੀ ਯਾਦ ‘ਚ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਜਨਮ ਅਸਥਾਨ ਨਜ਼ਦੀਕ ਪਿੰਡ ਦਾਊਦਪੁਰ ਵਿਖੇ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਜਗੀਰ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 25 ਅਕਤੂਬਰ ਨੂੰ 30 ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 27 ਅਕਤੂਬਰ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ | ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ | ਜਿਸ ਦੌਰਾਨ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ, ਢਾਡੀ ਭਾਈ ਫੌਜਾ ਸਿੰਘ ਸਾਗਰ ਤੇ ਕੀਰਤਨੀ ਜਥਾ ਭਾਈ ਗੁਰਦੀਪ ਸਿੰਘ ਖਜ਼ੁਰਲੇ ਵਾਲੇ ਆਈ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ | ਇਸ ਮੌਕੇ ਸੰਤ ਬਾਬਾ ਲੀਡਰ ਸਿੰਘ, ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਬਾਬਾ ਅਵਤਾਰ ਸਿੰਘ ਸੁਰਜੀਤ ਸਿੰਘ ਵਾਲੇ, ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ ਵਿਸ਼ੇਸ਼ ਤੌਰ ‘ਤੇ ਸੰਗਤ ‘ਚ ਹਾਜ਼ਰੀ ਭਰਨਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਸੰਤ ਬਾਬਾ ਸਪੋਰਟਸ ਕਲੱਬ ਦੰਦੂਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ...

ਬਾਬਾ ਛੱਜੋ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ।

Image
 

ਸ.ਸ.ਸ.ਸਕੂਲ ਟਿੱਬਾ ਵਿਖੇ ਪੰਜਾਬੀ ਪਹਿਰਾਵੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਹੋਵੇਗਾ ਯਾਦਗਾਰੀ।

Image
 

ਸੰਤ ਕਰਤਾਰ ਸਿੰਘ ਜੀ ਅਤੇ ਸੰਤ ਤਰਲੋਚਨ ਸਿੰਘ ਜੀ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ।

Image
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 22ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 13ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 16-17 ਅਕਤੂਬਰ ਨੂੰ ਮਨਾਈ ਗਈ।  ਮਿਤੀ 16 ਦੀ ਰਾਤ ਮਨੋਹਰ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਭਾਈ ਭਗਵਾਨ ਸਿੰਘ ਜੌਹਲ, ਬਾਬਾ ਗੁਰਮੀਤ ਸਿੰਘ ਜੀ ਇੰਗਲੈਂਡ ਵਾਲਿਆਂ ਨੇ  ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 17 ਅਕਤੂਬਰ ਨੂੰ 37 ਸ੍ਰੀ ਅਖੰਡ ਪਾਠ ਸਾਹਿਬ ਦੇ ਨਿਰਵਿਘਨਤਾ ਸਹਿਤ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸੱਜਾਏ ਗਏ, ਜਿਸ ਵਿੱਚ ਭਾਈ ਅਵਤਾਰ ਸਿੰਘ ਅਣਖੀ ਦੇ ਢਾਡੀ ਜਥੇ, ਭਾਈ ਭਗਵੰਤ ਸਿੰਘ ਸੂਰਵਿੰਡ ਦੇ ਕਵੀਸ਼ਰੀ ਜਥੇ, ਭਾਈ ਚਰਨਨਪ੍ਰੀਤ ਸਿੰਘ ਚੰਨ ਦੇ ਕਵੀਸ਼ਰੀ ਜਥੇ, ਭਾਈ ਬਲਵਿੰਦਰ ਸਿੰਘ ਦਮਦਮਾ ਸਾਹਿਬ ਵਾਲਿਆਂ ਦੇ ਕਵੀਸ਼ਰੀ ਜਥੇ ਅਤੇ ਭਾਈ ਅਵਤਾਰ ਸਿੰਘ ਦੂਲ੍ਹੋਵਾਲ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਇੰਗਲੈਂਡ ਵਾਲਿਆਂ ਵੱਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ 30 ਪ੍ਰਾਣੀ ਗੁਰੂ ਵਾਲੇ ਬਣੇ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜੋੜਿਆਂ ਅਤੇ ਸਾਈਕਲ/ਸਕੂਟਰਾਂ ਦੀ ਪਾਰਕਿੰਗ ਦੀ ਸੇਵਾ ਸ.ਹਾ.ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਵਿਦਿਆਰਥੀਆਂ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟ...

ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ-ਨੰਬਰਦਾਰ ਅਮਰਜੀਤ ਸਿੰਘ

Image
ਨੰਬਰਦਾਰ ਅਮਰਜੀਤ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਅੱਜ ਮਿਤੀ 15 ਅਕਤੂਬਰ 2016 ਦਿਨ ਸਨਿੱਚਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ। ਜਿਕਰਯੋਗ ਹੈ ਕਿ ਨੰਬਰਦਾਰ ਅਮਰਜੀਤ ਸਿੰਘ ਬੀਤੇ ਦਿਨੀਂ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਆਪ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਨੰਬਰਦਾਰ ਅਮਰਜੀਤ ਸਿੰਘ ਜੀ ਦਾ ਜਨਮ 11 ਸਤੰਬਰ 1955 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਆਪ ਜੀ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਏ। ਆਪ 1987 ਵਿੱਚ ਪਿੰਡ ਠੱਟਾ ਦੇ ਨੰਬਰਦਾਰ ਬਣੇ।

ਪਿੰਡ ਠੱਟਾ ਨਵਾਂ ਵਿਖੇ ਬੱਚਿਆਂ ਵੱਲੋਂ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਇੰਝ ਮਨਾਇਆ-ਦੇਖੋ ਵੀਡਿਓ

Image
ਅੱਜ ਸ਼ਾਮ ਪਿੰਡ ਠੱਟਾ ਨਵਾਂ ਦੇ ਬੱਚਿਆਂ ਵੱਲੋਂ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋਂ ਆਪਣੇ ਜੇਬ ਖਰਚ ਵਿੱਚੋਂ ਸਜਾਵਟ ਦਾ ਸਮਾਨ ਅਤੇ ਪਟਾਕੇ ਲਿਆ ਕੇ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ। ਸ਼ਾਮ 6:00 ਵਜੇ ਮਸਜਿਦ ਨੇੜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰਾਂ ਗੁਰਦੁਆਰਾ ਸਾਹਿਬ ਨੇੜੇ ਤਕਰੀਬਨ 6:30 ਵਜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਪ੍ਰਬੰਧਕਾਂ ਵੱਲੋਂ ਪੁਤਲੇ ਸਾੜਨ ਉਪਰੰਤ ਬੱਚਿਆਂ ਨੂੰ ਟੌਫੀਆਂ ਵੰਡੀਆਂ ਗਈਆਂ।

ਪਿੰਡ ਠੱਟਾ ਨਵਾਂ ਵਿਖੇ ਸਾਲਾਨਾ ਜਾਗਰਣ 15 ਅਕਤੂਬਰ ਨੂੰ-ਤਿਆਰੀਆਂ ਮੁਕੰਮਲ

Image
 

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਮਹੀਨਾਵਾਰ ਆਮ ਗਿਆਨ ਮੁਕਾਬਲੇ ਕਰਵਾਏ ਗਏ।

Image
ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਦੁਆਰਾ ਕਰਵਾਈ ਜਾਂਦੀ ਮਹੀਨਾਵਾਰ ਆਮ ਗਿਆਨ ਮੁਕਾਬਲੇ ਇਸ ਵਾਰ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਚ ਲਾਇਬੇ੍ਰਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਸਾਬਕਾ ਬਲਾਕ ਸਿੱਖਿਆ ਅਫ਼ਸਰ ਦੀ ਅਗਵਾਈ ਤੇ ਸਕੂਲ ਮੁਖੀ ਅਵਿਨਾਸ਼ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਹ ਮੁਕਾਬਲੇ ਦੋ ਗਰੁੱਪਾਂ ਛੇਵੀਂ ਤੋ ਅੱਠਵੀਂ ਤੇ ਨੌਵੀਂ ਤੋ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਵਿਚ ਹੋਈ | ਦੋਹਾਂ ਗਰੁੱਪਾਂ ਚੋ ਜੇਤੂ ਵਿਦਿਆਰਥੀਆਂ ਨੂੰ ਲਾਇਬੇ੍ਰਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਤੇ ਉਹਨਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ, ਸਕੂਲ ਮੁਖੀ ਅਵਿਨਾਸ਼ ਕੌਰ ਨੇ ਸਾਂਝੇ ਤੌਰ ‘ਤੇ ਨਗਦ ਰਾਸ਼ੀ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ |ਸਨਮਾਨਿਤ ਕਰਨ ਉਪਰੰਤ ਸਾਧੂ ਸਿੰਘ ਬੂਲਪੁਰ ਨੇ ਕਿਹਾ ਕਿ ਬਾਬਾ ਬੀਰ ਸਿੰਘ ਲਾਇਬੇ੍ਰਰੀ ਬੂਲਪੁਰ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਹਿਤ ਪ੍ਰਤੀ ਜੋੜਨਾ ਹੈ | ਇਸ ਮੌਕੇ ‘ਤੇ ਸਾਧੂ ਸਿੰਘ ਬੂਲਪੁਰ, ਕੁਲਵਿੰਦਰ ਕੌਰ ਬੂਲਪੁਰ, ਅਵਿਨਾਸ਼ ਕੌਰ, ਸੁਰਜੀਤ ਸਿੰਘ ਟਿੱਬਾ, ਸੁਖਦੇਵ ਸਿੰਘ, ਨਿਧੀ ਵਰਮਾ, ਗੁਰਭੇਜ ਸਿੰਘ, ਜਗਦੀਪ ਸਿੰਘ, ਦੇਸ ਰਾਜ ਸਾਬਕਾ ਸਰਪੰਚ, ਸਤਨਾਮ ਸਿੰਘ ਆਦਿ ਅਧਿਆਪਕ ਹਾਜ਼ਰ ਸਨ |

ਜਰਨੈਲ ਸਿੰਘ ਹਲਵਾਈ

Image
 

ਅਕਾਲ ਚਲਾਣਾ ਨੰਬਰਦਾਰ ਅਮਰਜੀਤ ਸਿੰਘ ਵਾਸੀ ਪਿੰਡ ਠੱਟਾ ਨਵਾਂ।

Image
ਅਕਾਲ ਚਲਾਣਾ ਨੰਬਰਦਾਰ ਅਮਰਜੀਤ ਸਿੰਘ ਵਾਸੀ ਪਿੰਡ ਠੱਟਾ ਨਵਾਂ। ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਨੰਬਰਦਾਰ ਅਮਰਜੀਤ ਸਿੰਘ ਵਾਸੀ ਪਿੰਡ ਠੱਟਾ ਨਵਾਂ ਬੀਤੀ ਰਾਤ 8:45 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਆਪ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਨੰਬਰਦਾਰ ਅਮਰਜੀਤ ਸਿੰਘ ਜੀ ਦਾ ਜਨਮ 11 ਸਤੰਬਰ 1955 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਆਪ ਜੀ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਏ। ਆਪ 1987 ਵਿੱਚ ਪਿੰਡ ਠੱਟਾ ਦੇ ਨੰਬਰਦਾਰ ਬਣੇ।

ਪਿੰਡ ਠੱਟਾ ਨਵਾਂ ਦੀ 12 ਸਾਲ ਦੀ ਲੜਕੀ ਅਰਚਨਾ ਦੀ ਟਰਾਲੀ ਹੇਠਾਂ ਆਉਣ ਨਾਲ ਦਰਦਨਾਕ ਮੌਤ।

Image
ਅੱਜ ਸਵੇਰੇ 7:30 ਵਜੇ ਦੇ ਕਰੀਬ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਇੱਕ 12 ਸਾਲ ਦੇ ਗ਼ਰੀਬ ਪ੍ਰਵਾਰ ਦੀ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ  ਜੱਦ ਕਿ ਉੁਸ ਦੀ ਮਾਂ ਗੰਭੀਰ ਰੂਪ ਜ਼ਖਮੀ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲੀਸ ਨੂੰ ਜਸ਼ਨਪ੍ਰੀਤ ਸਿੰਘ ਨੇ ਆਪਣੇ ਬਿਆਨ ਦਰਜ਼ ਕਰਾਉਂਦਿਆਂ ਕਿਹਾ ਕਿ ਮੈਂ ਤੇ ਮੇਰੀ ਛੋਟੀ ਭੈਣ ਅਰਚਨਾ ਆਪਣੀ ਮਾਤਾ ਨਾਲ ਆਪਣੀ ਮਾਸੀ ਦੀ ਲੜਕੀ ਦਾ ਵਿਆਹ ਦੇਖ ਕੇ ਆਪਣੇ ਮੋਟਰ ਸਾਈਕਲ ਤੇ ਰਹੇ ਸਾਂ। ਜਦੋਂ ਅਸੀਂ ਪਿੰਡ ਬੂਲਪੁਰ ਠੱਟਾ ਨਵਾਂ ਸੜਕ ਤੋਂ ਬੂਲਪੁਰ ਤੋਂ 200 ਮੀਟਰ ਅੱਗੇ ਗਏ ਤਾਂ ਝੋਨੇ ਦੀ ਲੱਧੀ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਜੋ ਕਿ ਠੱਟਾ ਨਵਾਂ ਵਲੋਂ ਆ ਰਹੀ ਨਾਲ ਟਕਰਾ ਗਿਆ। ਜਿਸ ਕਾਰਨ ਉਕਤ ਹਾਦਸਾ ਵਾਪਰਿਆ ਜਿਸ ਵਿੱਚ ਮੇਰੀ ਭੈਣ ਅਰਚਨਾ ਦੀ ਮੌਕੇ ਤੇ ਮੋਤ ਹੋ ਗਈ ਅਤੇ ਮੇਰੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜੋ ਸਿਵਲ ਹਸਪਤਾਲ ਟਿੱਬਾ ਵਿਖੇ ਜੇਰੇ ਇਲਾਜ ਹੈ। ਮੌਕੇ ਤੇ ਟਰੈਕਟਰ ਡਰਾਇਵਰ ਫਰਾਰ ਹੋ ਗਿਆ। ਜਿਸ ਦੇ ਰੋਹ ਵਜੋਂ ਸਥਿਤੀ ਤਣਾਪੂਰਨ ਹੋ ਗਈ ਅਤੇ ਲੋਕਾਂ ਨੇ ਧਰਨਾ ਲੋ ਕੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ਤੇ ਬਸਪਾ ਆਗੂ ਤਰਸੇਮ ਸਿੰਘ ਡੌਲਾ ਕੁਆਰਡੀਨੇਟਰ ਜਲੰਧਰ ਡਵੀਜ਼ਨ, ਡਾ. ਜਸਵੰਤ ਸਿੰਘ, ਪਿਆਰ ਲਾਲ, ਤਰਸੇਮ ਸਿੰਘ ਠੱਟਾ ਮਜ਼ਬੀ ਸਿੰਘ ਮੋਰਚਾ ਅਤੇ ਡੀ.ਐਮ.ਐਫ. ਪੰਜਾਬ (ਕਪੂਰਥਲਾ) ਕਰਮ ਸਿੰਘ, ਅਸ਼ਵਨੀ ਟਿੱਬਾ ਤੇ ਬਲਬੀਰ ਸਿੰਘ ਨੇ ਮੰਗ ਕਰ ਰਹੇ ਸਨ ਕੇ ...

ਅਕਾਲ ਚਲਾਣਾ ਸ੍ਰੀਮਤੀ ਸ਼ਿੰਦਰ ਕੌਰ ਪਤਨੀ ਮੁਖਤਾਰ ਸਿੰਘ ਮਾੜ੍ਹਾ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਸ਼ਿੰਦਰ ਕੌਰ ਪਤਨੀ ਮੁਖਤਾਰ ਸਿੰਘ ਮਾੜ੍ਹਾ ਵਾਸੀ ਪਿੰਡ ਠੱਟਾ ਨਵਾਂ ਕੱਲ੍ਹ ਮਿਤੀ 5 ਅਕਤੂਬਰ 2016 ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 6 ਅਕਤੂਬਰ 2016 ਨੂੰ 11 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਸਹਿਕਾਰੀ ਸਭਾ ਟਿੱਬਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ।

Image
ਸਹਿਕਾਰੀ ਸਭਾ ਟਿੱਬਾ ਵਿਖੇ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਅਮਰਕੋਟ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿਚ ਸਭਾ ਦੇ ਮੈਂਬਰਾਂ ਨੂੰ 2 ਲੱਖ 65 ਹਜ਼ਾਰ 744 ਰੁਪਏ ਦਾ ਮੁਨਾਫ਼ਾ ਵੰਡਿਆ | ਇਸ ਮੌਕੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਮੈਂਬਰਾਂ ਦੇ ਸਹਿਯੋਗ ਤੇ ਅਧਿਕਾਰੀਆਂ ਦੀ ਯੋਗ ਅਗਵਾਈ ਸਦਕਾ ਸੁਸਾਇਟੀ ਮੁਨਾਫ਼ੇ ਵਿਚ ਹੈ ਤੇ ਇਸ ਸਾਲ 43 ਲੱਖ 84 ਹਜ਼ਾਰ 871 ਰੁਪਏ ਮੁਨਾਫ਼ਾ ਕਮਾਇਆ ਹੈ ਜਿਸ ਦਾ 20 ਪ੍ਰਤੀਸ਼ਤ ਮੈਂਬਰਾਂ ਨੂੰ ਵੰਡਿਆ ਹੈ | ਸਭਾ ਵੱਲੋਂ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਸਸਤੇ ਵਿਆਜ ‘ਤੇ ਕਰਜ਼ੇ ਦੇਣ ਤੋਂ ਇਲਾਵਾ ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ, ਸਸਤੇ ਕਿਰਾਏ ‘ਤੇ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਜਾਂਦੇ ਹਨ | ਸਮਾਗਮ ਦਾ ਸੰਚਾਲਨ ਸੈਕਟਰੀ ਗੁਰਦੀਪ ਸਿੰਘ ਨੇ ਕੀਤਾ | ਇਸ ਮੌਕੇ ਜਸਵਿੰਦਰ ਕੌਰ ਸਰਪੰਚ, ਸੁਰਿੰਦਰ ਸਿੰਘ ਸੈਕਟਰੀ, ਬਚਿੱਤਰ ਸਿੰਘ ਥਿੰਦ, ਸਤਨਾਮ ਸਿੰਘ, ਸਰੂਪ ਸਿੰਘ, ਵੀਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਸੂਰਤ ਸਿੰਘ ਸਰਪੰਚ ਅਮਰਕੋਟ, ਕੁਲਵਿੰਦਰ ਸਿੰਘ, ਕਰਮਵੀਰ ਸਿੰਘ, ਹਰਚਰਨ ਸਿੰਘ ਝੰਡ ਤੇੇ ਹੋਰ ਨਗਰ ਨਿਵਾਸੀ ਹਾਜ਼ਰ ਸਨ |

ਸੰਤ ਮਹਾਂਪੁਰਸ਼ਾਂ ਨੇ ਰੱਖਿਆ ਠੱਟਾ ਨਵਾਂ ਦੇ ਗੁਰੂ ਘਰ ਦੀ ਇਮਾਰਤ ਦਾ ਨੀਂਹ ਪੱਥਰ।

Image
ਪਿੰਡ ਠੱਟਾ ਨਵਾਂ ਦੀ ਸਮੂਹ ਸੰਗਤ ਵੱਲੋਂ ਪਿੱਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ ਕਾਫ਼ੀ ਪੁਰਾਣੀ ਹੋ ਗਈ ਸੀ ਅਤੇ ਕਾਫ਼ੀ ਛੋਟੀ ਵੀ ਸੀ, ਦੀ ਜਗ੍ਹਾ ਇੱਕ ਸੁੰਦਰ ਤੇ ਵਿਸ਼ਾਲ ਇਮਾਰਤ ਬਣਾਉਣ ਦਾ ਸੰਕਲਪ ਲਿਆ ਗਿਆ ਸੀ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਤ ਬਾਬਾ ਗੁਰਚਰਨ ਸਿੰਘ ਵੱਲੋਂ ਅਰਦਾਸ ਉਪਰੰਤ ਜੈਕਾਰਿਆ ਦੀ ਗੂੰਜ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਅਤੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੀ ਮੌਜੂਦਗੀ ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਜਿਕਰਯੋਗ ਹੈ ਕਿ ਵਧ ਰਹੀ ਸੰਗਤ ਦੀਆਂ ਲੋੜਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਪਿੰਡ ਵਾਸੀਆਂ ਵੱਲੋਂ ਬੜੇ ਉਤਸ਼ਾਹ ਨਾਲ਼ ਇਸ ਮੁਬਾਰਕ ਮੌਕੇ ‘ਤੇ ਆਪਣਾ ਯੋਗਦਾਨ ਪਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਅਾਰਾ ਸਾਹਿਬ ਦੀ ਨਵੀਂ ਬਣ ਰਹੀ ਇੱਕ ਮੰਜਲਾ ਇਮਾਰਤ ਦਾ ਆਕਾਰ  72 ਫੁੱਟ ਲੰਬਾਈ ਅਤੇ 62 ਫੁੱਟ ਚੌੜਾਈ ਵਿੱਚ ਤਿਆਰ ਕਰਵਾਇਆ ਜਾਵੇਗਾ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਬਜਾਜ, ਮਾਸਟਰ ਜੋ...

ਸੰਤ ਕਰਤਾਰ ਸਿੰਘ ਜੀ ਦੀ 22ਵੀਂ-ਸੰਤ ਤਰਲੋਚਨ ਸਿੰਘ ਜੀ ਦੀ 13ਵੀਂ ਬਰਸੀ 16-17 ਅਕਤੂਬਰ ਨੂੰ ਮਨਾਈ ਜਾਵੇਗੀ।

Image
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 22ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 13ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 16-17 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਵੇਗੀ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਪੈਣਗੇ। ਮਿਤੀ 16 ਦੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਭਗਵਾਨ ਸਿੰਘ ਜੌਹਲ, ਬਾਬਾ ਗੁਰਮੀਤ ਸਿੰਘ ਜੀ ਇੰਗਲੈਂਡ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸੱਜਣਗੇ ਜਿਸ ਵਿੱਚ ਭਾਈ ਅਵਤਾਰ ਸਿੰਘ ਅਣਖੀ ਦਾ ਢਾਡੀ ਜਥਾ, ਭਾਈ ਭਗਵੰਤ ਸਿੰਘ ਸੂਰਵਿੰਡ ਦਾ ਕਵੀਸ਼ਰੀ ਜਥਾ, ਭਾਈ ਚਰਨਨਪ੍ਰੀਤ ਸਿੰਘ ਚੰਨ ਦਾ ਕਵੀਸ਼ਰੀ ਜਥਾ, ਭਾਈ ਬਲਵਿੰਦਰ ਸਿੰਘ ਦਮਦਮਾ ਸਾਹਿਬ ਵਾਲਿਆਂ ਦਾ ਕਵੀਸ਼ਰੀ ਜਥਾ ਅਤੇ ਭਾਈ ਅਵਤਾਰ ਸਿੰਘ ਦੂਲ੍ਹੋਵਾਲ ਵਾਲਿਆਂ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਮਿਤੀ 17 ਅਕਤੂਬਰ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਅੰਮ੍ਰਿਤ ਅਭਿਲਾਸ਼ੀ ਕੇਸੀ ਇਸ਼ਨਾ...