Posts

Showing posts from January, 2016

ਪਿੰਡ ਟਿੱਬਾ ਵਿਖੇ 3 ਦੁਕਾਨਾਂ ‘ਚ ਚੋਰੀ

Image
(ਸੋਨੀਆ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਟਿੱਬਾ ਵਿਖੇ ਬੀਤੀ ਰਾਤ ਤਿੰਨ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਸਾਮਾਨ ਤੇ ਨਕਦੀ ਚੋਰੀ ਕਰ ਲਈ | ਪਿਆਰਾ ਸਿੰਘ ਡੀ.ਐਸ.ਪੀ. ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਚੋਰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਸਾਹਮਣੇ ਜੰਮੂ ਮੈਡੀਕਲ ਹਾਲ ਦੀ ਪਿਛਲੇ ਪਾਸੇ ਦੀ ਕੰਧ ਪਾੜ ਕੇ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਉਥੇ ਪਈ ਕੁੱਝ ਨਗਦੀ ਤੇ ਹੋਰ ਸਾਮਾਨ ਚੋਰੀ ਕੀਤਾ | ਚੋਰਾਂ ਨੇ ਦੁਕਾਨ ਵਿਚ ਪਈ ਐਲ.ਸੀ.ਡੀ., ਈ.ਸੀ.ਜੀ. ਮਸ਼ੀਨ, ਸੀ.ਡੀ., ਕੰਪਿਊਟਰ ਤੇ ਹੋਰ ਕੀਮਤੀ ਸਾਮਾਨ ਦੀ ਵੀ ਭੰਨ ਤੋੜ ਕੀਤੀ | ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਤਿੰਨ ਲੁਟੇਰਿਆਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਦੀ ਬਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ | ਲੁਟੇਰਿਆਂ ਨੇ ਬੱਗਾ ਖਾਦ ਸਟੋਰ ਤੇ ਖਿੰਡਾ ਮੈਡੀਕਲ ਸਟੋਰ ਦੇ ਵੀ ਜਿੰਦਰੇ ਤੋੜ ਕੇ ਸਾਮਾਨ ਚੋਰੀ ਕੀਤਾ |

ਪਿੰਡ ਠੱਟਾ ਨਵਾਂ ਦੇ ਮਾਸਟਰ ਪਿਆਰਾ ਸਿੰਘ ਤਲਵੰਡੀ ਚੌਧਰੀਆਂ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਨਿਯੁਕਤ

Image
(ਪਰਸਨ ਲਾਲ ਭੋਲਾ)- ਸਿੱਖਿਆ ਵਿਭਾਗ ਵੱਲੋਂ ਪਿਆਰਾ ਸਿੰਘ ਨੂੰ ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੱਥੂਪੁਰ ਤੋਂ ਪੱਦ ਉਨਤ ਕਰਕੇ ਸੈਂਟਰ ਸਕੂਲ ਤਲਵੰਡੀ ਚੌਧਰੀਆਂ ਵਿਖੇ ਨਿਯੁਕਤ ਕੀਤਾ ਗਿਆ | ਪਿਆਰਾ ਸਿੰਘ ਨੇ ਬਤੌਰ ਸੈਂਟਰ ਹੈਾਡ ਟੀਚਰ ਸੈਂਟਰ ਸਕੂਲ ਤਲਵੰਡੀ ਚੌਧਰੀਆਂ ਵਿਖੇ ਅਹੁਦਾ ਸੰਭਾਲ ਲਿਆ | ਇਸ ਨਿਯੁਕਤੀ ‘ਤੇ ਪਿਆਰਾ ਸਿੰਘ ਨਵਾਂ ਠੱਟਾ ਨੇ ਗੁਰਚਰਨ ਸਿੰਘ ਮੁਲਤਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਤੇ ਸਰਵਜੀਤ ਕੌਰ ਬੀ.ਪੀ.ਈ.ਓ. ਸੁਲਤਾਨਪੁਰ ਲੋਧੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੈਂਟਰ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸੈਂਟਰ ਦਾ ਸਾਰਾ ਕੰਮ ਸਮੇਂ ਸਿਰ ਤੇ ਵਧੀਆਂ ਢੰਗ ਨਾਲ ਕੀਤਾ ਜਾਵੇਗਾ | ਪਿਆਰਾ ਸਿੰਘ ਦੇ ਹਾਜ਼ਰ ਹੋਣ ਤੇ ਹੈਾਡ ਟੀਚਰ ਬਲਬੀਰ ਸਿੰਘ ਛੰਨਾ ਸ਼ੇਰ ਸਿੰਘ, ਹਰਵਿੰਦਰ ਸਿੰਘ ਸ਼ਿਵਦਿਆਲ, ਸਤੀਸ਼ ਕੁਮਾਰ, ਕਮਲਜੀਤ ਕੌਰ, ਲਖਬੀਰ ਕੌਰ, ਕੁਲਵਿੰਦਰ ਕੌਰ, ਗੀਤਾ ਸ਼ਰਮਾ, ਕਵਲਜੀਤ ਕੌਰ ਘੰੁਮਣ, ਪਲਵਿੰਦਰ ਕੌਰ, ਬਲਜੀਤ ਕੌਰ, ਕਵਿਤਾ ਸਵਾਗਤ ਕੀਤਾ |

ਅਕਾਲ ਚਲਾਣਾ ਸ੍ਰੀਮਤੀ ਮਾਤਾ ਬਚਨ ਕੌਰ (85) ਪਤਨੀ ਸ. ਨਿਰੰਜਣ ਸਿੰਘ ਖੋਜਾ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਬਚਨ ਕੌਰ (85) ਪਤਨੀ ਸ. ਨਿਰੰਜਣ ਸਿੰਘ ਖੋਜਾ ਵਾਸੀ ਪਿੰਡ ਠੱਟਾ ਨਵਾਂ ਬੀਤੀ ਰਾਤ 9 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ‘ਚ ਧਾਰਮਿਕ ਸਮਾਗਮ ਆਯੋਜਿਤ।

Image
 

ਸ.ਸ.ਸ.ਸਕੂਲ ਟਿੱਬਾ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ।

Image
 

ਠੱਟਾ ਟਿੱਬਾ ਇਲਾਕੇ ‘ਚ ਅੱਜ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

Image
 

ਪਿੰਡ ਟਿੱਬਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।

Image
(ਭੋਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਦਸ਼ਮੇਸ਼ ਸਪੋਰਟਸ ਕਲੱਬ ਟਿੱਬਾ ਵੱਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਪ੍ਰਲਾਸੀ ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਸਵੀਰ ਸਿੰਘ ਥਿੰਦ ਖਾਦ ਸਟੋਰ ਸੁਲਤਾਨਪੁਰ ਲੋਧੀ ਨੇ ਕੀਤਾ | ਇਸ ਮੌਕੇ ਜਸਵੀਰ ਸਿੰਘ ਥਿੰਦ ਵੱਲੋਂ ਕਲੱਬ ਨੂੰ 15 ਹਜ਼ਾਰ ਆਰਥਿਕ ਸਹਾਇਤਾ ਦਿੱਤੀ ਗਈ | ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ | ਕਬੱਡੀ 72 ਕਿੱਲੋ ਵਜਨ ਵਿਚ ਮੇਜ਼ਬਾਨ ਟਿੱਬਾ ਦੀ ਟੀਮ ਨੇ ਕਾਲੇ ਸੰਘਿਆਂ ਦੀ ਟੀਮ ਨੂੰ 19 ਦੇ ਮੁਕਾਬਲੇ 15 ਅੰਕਾਂ ਨਾਲ ਹਰਾਇਆ | ਕਬੱਡੀ ਓਪਨ ਵਿਚ ਟਿੱਬਾ, ਤਲਵੰਡੀ ਚੌਧਰੀਆਂ, ਭੁਲਾਣਾ, ਤਾਸ਼ਪੁਰ, ਜੋਗੇਵਾਲ, ਤਾਸ਼ਪੁਰ, ਗੜਕਾ, ਡਡਵਿੰਡੀ ਦੀਆਂ ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲਾ ਟਿੱਬਾ ਤੇ ਡਡਵਿੰਡੀ ਵਿਚਕਾਰ ਹੋਇਆ, ਜਿਸ ‘ਚ ਡਡਵਿੰਡੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਟਿੱਬਾ ਦੀ ਮਜ਼ਬੂਤ ਟੀਮ ਨੂੰ 24 ਦੇ ਮੁਕਾਬਲੇ 22 ਅੰਕਾਂ ਨਾਲ ਹਰਾ ਕੇ ਇਹ ਕੱਪ ਜਿੱਤਿਆ | ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਇਸ ਖੇਡ ਮੇਲੇ ਵਿਚ ਪੁੱਜੇ | ਇਸ ਮੌਕੇ ਉਨ੍ਹਾਂ ਨੇ ਦਸ਼ਮੇਸ਼ ਸਪੋਰਟਸ ਕਲੱਬ ਟਿੱਬਾ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ, ਗ੍ਰਾਮ ਪੰਚਾਇਤ, ਇਲਾਕੇ ਭਰ ਤੋਂ ਆਏ ਪੰਚਾਂ ਸਰਪੰਚਾਂ,...

ਸੈਂਟਰ ਮੁਖੀ ਬਲਵਿੰਦਰ ਕੌਰ ਨੇ ਸ.ਐ.ਸਕੂਲ ਬਿਧੀਪੁਰ ‘ਚ ਅਹੁਦਾ ਸੰਭਾਲਿਆ।

Image
(ਪਰਸਨ ਲਾਲ ਭੋਲਾ)- ਮੁੱਖ ਅਧਿਆਪਕ ਤੋਂ ਪਦ-ਉੱਨਤ ਹੋ ਕੇ ਸੈਂਟਰ ਹੈੱਡ ਟੀਚਰ ਬਣੇ ਬਲਵਿੰਦਰ ਕੌਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਹੈੱਡ ਮਾਸਟਰ ਬਖ਼ਸ਼ੀ ਸਿੰਘ, ਗੀਤਾਂਜਲੀ ਮੁੱਖ ਅਧਿਆਪਕ ਹਾਈ ਸਕੂਲ ਬਿਧੀਪੁਰ, ਪਿ੍ੰ. ਅਮਰੀਕ ਸਿੰਘ ਨੰਢਾ ਪ੍ਰਧਾਨ ਲੈਕਚਰਾਰ ਯੂਨੀਅਨ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਅਹੁਦਾ ਸੰਭਾਲਣ ਮੌਕੇ ਬਲਵਿੰਦਰ ਕੌਰ ਨੇ ਸਿੱਖਿਆ ਵਿਭਾਗ ਤੇ ਬਲਾਕ ਸਿੱਖਿਆ ਅਫ਼ਸਰ ਸੁੱਚਾ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਮਿਹਨਤ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਕਲੱਸਟਰ ਬਿਧੀਪੁਰ ਅਧੀਨ ਆਉਂਦੇ 7 ਸਕੂਲਾਂ ਵਿਚ ਵਿੱਦਿਆ ਤੇ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਬਲਜੀਤ ਕੌਰ, ਸੁਰਿੰਦਰਜੀਤ ਕੌਰ, ਬਲਜੀਤ ਸਿੰਘ ਬੱਲਾ, ਸੁਖਵਿੰਦਰ ਸਿੰਘ ਕਾਲੇਵਾਲ, ਰਮਨਦੀਪ ਕੌਰ, ਪਿੰਦਰਜੀਤ ਕੌਰ, ਸਰਬਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |

ਦੇਖੋ ਵੀਡਿਓ-ਪਹਿਲਾ ਮਹਾਨ ਕੀਰਤਨ ਦਰਬਾਰ ਠੱਟਾ ਨਵਾਂ-2015

Image
 

ਅੱਜ ਲੱਗਿਆ ਮੇਲਾ ਮਾਘੀ ਦਾ ਪਿੰਡ ਠੱਟੇ ਅੰਦਰ।

ਹਰ ਸਾਲ ਦੀ ਤਰਾਂ ਪਿੰਡ ਠੱਟਾ ਨਵਾਂ ਵਿਖੇ ਮਾਤਾ ਭਾਗ ਕੌਰ ਜੀ, ਚਾਲੀ ਮੁਕਤਿਆਂ ਅਤੇ ਮੁਕਤਸਰ ਸਾਹਿਬ ਜੀ ਦੇ ਸਮੁਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ‘ਮੇਲਾ ਮਾਘੀ’ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਿਤੀ 01 ਜਨਵਰੀ 2016 ਤੋਂ ਚੱਲੀ ਆ ਰਹੀ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਅੱਜ ਸਵੇਰੇ 10:00 ਵਜੇ ਨਿਰਵਿਘਨਤਾ ਸਹਿਤ ਪਏ। ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਦੇ ਕੀਰਤਨੀ ਜਥੇ, ਭਾਈ ਹਰਨੇਕ ਸਿੰਘ ਬੁਲੰਦਾ ਅਤੇ ਭਾਈ ਗੁਰਭੇਜ ਸਿੰਘ ਨਿਮਾਣੇ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਗੁਰੂ ਕੇ ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਜੀ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਨੇ ਨਿਭਾਈ। ਮੇਲਾ ਮਾਘੀ ਦੀਆਂ ਤਸਵੀਰਾਂ ਪਿੰਡ ਦੀ ਵੈਬਸਾਈਟ  www.thatta.in > ਗੈਲਰੀ > ਤਸਵੀਰਾਂ > ਸਮਾਗਮ > ਮੇਲਾ ਮਾਘੀ ਟੈਬ  ਵਿੱਚ ਦੇਖੀਆਂ ਜਾ ਸਕਦੀਆਂ ਹਨ ਜਾਂ ਲਿੰਕ ਤੇ ਕਲਿੱਕ ਕਰੋ:    http://wp.me/P3Q4l3-fJ

ਪਿੰਡ ਠੱਟਾ ਨਵਾਂ ਵਿਖੇ ਮੇਲਾ ਮਾਘੀ ਦਾ 14 ਜਨਵਰੀ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ।

Image
 

ਸ.ਕੁਲਦੀਪ ਸਿੰਘ ਥਿੰਦ, ਕੈਨੇਡਾ

Image
 

ਪਿੰਡ ਠੱਟਾ ਨਵਾਂ ਦੀ ਸਭ ਤੋਂ ਵੱਧ ਉਮਰ ਦੀ ਅੋਰਤ ਦਾ ਦਿਹਾਂਤ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਹੁਕਮ ਕੌਰ ਮਾਤਾ ਸਵ. ਸਾਧੂ ਸਿੰਘ ਸਾਬਕਾ ਸਰਪੰਚ ਵਾਸੀ ਪਿੰਡ ਠੱਟਾ ਨਵਾਂ ਬੀਤੇ ਦਿਨੀਂ ਮਿਤੀ 8 ਜਨਵਰੀ 2016 ਨੂੰ ਸਵੇਰੇ 10 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਮਾਤਾ ਜੀ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਠੱਟਾ ਨਵਾਂ ਵਿਖੇ ਮਿਤੀ 17 ਜਨਵਰੀ 2016 ਦਿਨ ਐਤਵਾਰ ਨੂੰ ਬਾਅਦ ਦੁਪਹਿਰ 12:00 ਵਜੇ ਹੋਵੇਗੀ। ਜ਼ਿਕਰਯੋਗ ਹੈ ਕਿ ਮਤਾ ਹੁਕਮ ਕੌਰ ਪਿੰਡ ਠੱਟਾ ਨਵਾਂ ਦੀ ਸਭ ਤੋਂ ਵੱਧ ਉਮਰ ਦੀ ਔਰਤ ਸੀ।

ਸ.ਸ.ਸ.ਸਕੂਲ ਟਿੱਬਾ ਵਿੱਚ ਕਬੱਡੀ ਤੇ ਅਥਲੈਟਿਕ ਵਿੰਗ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ।

Image
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪੇਂਡੂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਚ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਕਬੱਡੀ ਤੇ ਐਥਲੈਟਿਕਸ ਵਿੰਗ ਦੇ ਖਿਡਾਰੀਆਂ ਨੇ ਨੈਸ਼ਨਲ ਅਤੇ ਸਟੇਟ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਤੇ ਚਾਂਦੀ ਦੇ ਮੈਡਲ ਜਿੱਤੇ ਹਨ | ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਕੂਲ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸੂਰਤ ਸਿੰਘ ਅਮਰਕੋਟ ਤੇ ਸਾਬਕਾ ਸਿੱਖਿਆ ਅਧਿਕਾਰੀ ਸੇਵਾ ਸਿੰਘ ਟਿੱਬਾ ਨੇ ਵਿੰਗ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਵਜੋਂ 5000-5000 ਰੁਪਏ ਦਿੱਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਲਖਬੀਰ ਸਿੰਘ ਨੇ ਕਿਹਾ ਕਿ ਵਿੰਗ ਦੇ ਕਬੱਡੀ ਖਿਡਾਰੀ ਕਮਲਜੀਤ ਸਿੰਘ ਨੇ ਨੈਸ਼ਨਲ ਖੇਡਾਂ ਵਿਚ ਸੋਨੇ ਦਾ ਮੈਡਲ ਜਿੱਤਿਆ ਹੈ, ਇਸੇ ਤਰ੍ਹਾਂ ਮਲਕੀਤ ਸਿੰਘ ਨੇ ਪੰਜਾਬ ਸਕੂਲ ਖੇਡਾਂ ਵਿਚ ਸੋਨੇ ਤੇ ਅਮਨਦੀਪ ਸਿੰਘ ਨੇ 400 ਮੀਟਰ ਵਿਚ ਸਿਲਵਰ ਮੈਡਲ ਜਿੱਤਿਆ ਹੈ | ਇਸ ਮੌਕੇ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ, ਸਰਪੰਚ ਸੂਰਤ ਸਿੰਘ, ਬੀ.ਪੀ.ਈ.ਓ. ਸੇਵਾ ਸਿੰਘ, ਲੈਕਚਰਾਰ ਅੰਜੂ ਪਾਲ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਭਰਪੂਰ ਕੌਰ, ਲਖਵਿੰਦਰ ਸਿੰਘ, ਮਿੰਟੂ ਧੀਰ ਆਦਿ ਹਾਜ਼ਰ ਸਨ |

ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਪਰਮਜੀਤ ਸਿੰਘ ਸਹੋਤਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ।

Image
ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ  ਅਤੇ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਤੋਂ ਸਿੱਖਿਆ ਵਿਭਾਗ ਵਿਚ 37 ਸਾਲ ਦੀ ਸੇਵਾ ਉਪਰੰਤ ਮੁੱਖ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਸ੍ਰੀ ਪਰਮਜੀਤ ਸਿੰਘ ਸਹੋਤਾ ਨੂੰ ਪਿੰਡ ਵਾਸੀਆਂ, ਸਟਾਫ਼ ਤੇ ਸਕੂਲ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਸੀ.,ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸ: ਸਵਰਨ ਸਿੰਘ ਕਲਿਆਣ ਨੇ ਸ੍ਰੀ ਪਰਮਜੀਤ ਸਿੰਘ ਸਹੋਤਾ ਵੱਲੋਂ ਸਿੱਖਿਆ ਵਿਭਾਗ ਵਿਚ ਆਪਣੀ ਸੇਵਾ ਦੌਰਾਨ ਵਿਦਿਆਰਥੀਆਂ ਦੀ ਭਲਾਈ ਤੇ ਸਾਥੀ ਅਧਿਆਪਕਾਂ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਸ੍ਰੀ ਨਰਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਪਰਮਜੀਤ ਸਿੰਘ ਸਹੋਤਾ ਸਾਡੇ ਪ੍ਰੇਰਨਾ ਸਰੋਤ ਹਨ | ਇਸ ਮੌਕੇ ਸ੍ਰੀਮਤੀ ਮੀਨਾ ਕੁਮਾਰੀ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਈ, ਸ: ਬਲਦੇਵ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਸ੍ਰੀ ਸੁਰਿੰਦਰਪਾਲ ਚੀਦਾ, ਮੁੱਖ ਅਧਿਆਪਕ ਸ: ਬਲਦੇਵ ਸਿੰਘ, ਲੈਕਚਰਾਰ ਸ: ਕਸ਼ਮੀਰ ਸਿੰਘ, ਸ: ਬਰਜਿੰਦਰ ਸਿੰਘ, ਆਸ਼ਾ ਰਾਣੀ, ਡਾ: ਮਨਪ੍ਰੀਤ ਕੌਰ, ਸ੍ਰੀ ਗੁਰਮੇਜ ਲਾਲ ਹੀਰ ਜ਼ਿਲ੍ਹਾ ਪ੍ਰਧਾਨ ਜਲੰਧਰ, ਜਨਰਲ ਸਕੱਤਰ ਹਰਬੰਸ ਲਾਲ, ਸ: ਬਲਜੀਤ ਸਿੰਘ, ਸ: ਦਵਿੰਦਰ ਸਿੰਘ ਤੇ ਹੋਰ ਆਗੂਆਂ ਨੇ ਸ੍ਰੀ ਸਹੋਤਾ ਨੂੰ ਸੇਵਾ ਮੁਕਤੀ ...

ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਠੱਟਾ ਪੁਰਾਣਾ, ਠੱਟਾ ਨਵਾਂ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂਭਾਟੀਆ, ਦੰਦੂਪੁਰ, ਸੂਜੋਕਾਲੀਆ ਤੇ ਸੈਦਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ਆਲਮ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਅਤੇ ਨਗਰ ਕੀਰਤਨ ਪਿੰਡ ਪਹੁੰਚਣ ਤੇ ਸਮੂਹ ਗਰਾਮ ਪੰਚਾਇਤ ਠੱਟਾ ਨਵਾਂ ਅਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਨੌਜਵਾਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਤੇ ਗਲੀਆਂ ਬਜ਼ਾਰਾਂ ਦੀ ਸਫਾਈ ਅਤੇ ਸਜਾਵਟ ਵੀ ਕੀਤੀ ਗਈ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਅੱਜ ਮਿਤੀ 5 ਜਨਵਰੀ 2016 ਦਿਨ ਮੰਗਲਵਾਰ ਸਵੇਰੇ 5:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੀ। ਸੰਗਤਾਂ ਦੇ ਭਾਰੀ ਇਕੱਠ ਨੇ ਦਸ਼ਮੇਸ਼ ਪਿਤਾ ਦੀ ਕਵਿਤਾ ਦੇ ਰੂਪ ਵਿੱਚ ਉਸਤਤ ਕੀਤੀ। ਇੰਦਰਜੀਤ ਸਿੰਘ ਬਜਾਜ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਅਤੇ ਢਾਡੀ ਸੀਤਲ ਸਿੰਘ ਨੇ ‘ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ’, ‘ਹੁੰਦੀਆਂ ਗੱਲਾਂ ਜੱਗ ਦੇ ਉੱਤੇ ਕਲਗੀਧਰ ਅਵਤਾਰ ਦੀਆਂ’, ‘ਧੂਹ ਕੇ ਤੇਗ ਮਿਆਨੋਂ ਕਲਗੀਧਰ ਜੀ ਬੋਲਦੇ’, ‘ਇੱਕ ਸੀ ਅਜੀਤ, ਇੱਕ ਸੀ ਜੁਝਾਰ’ ਆਦਿ ਵੈਰਾਗਮਈ ਕਵਿਤਾਵਾਂ ਗਾ ਕੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪ੍ਰਭਾਤ ਫੇਰੀ ਪਹੁੰਚਣ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ  ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਜਾਂ ਹੇਠਾਂ ਲਿੰਕਸ ‘ਤੇ ਕਲਿੱਕ ਕਰੋ: ਪਹਿਲੀ ਪ੍ਰਭਾਤ ਫੇਰੀ:  http://wp.me/P3Q4l3-671 ਦੂਸਰੀ ਪ੍ਰਭਾਤ ਫੇਰੀ:  http://wp.me/P3Q4l3-674 ਤੀਸਰ...

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ ਅੱਜ ਮਿਤੀ 4 ਜਨਵਰੀ 2016 ਦਿਨ ਸੋਮਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮਿਸਤਰੀ ਸਵਰਨ ਸਿੰਘ, ਸਤਨਾਮ ਸਿੰਘ ਧੰਜਲ, ਅਰਜਣ ਸਿੰਘ ਮੋਮੀ, ਕਿੱਟੀ ਕਰੀਰ, ਗੁਰਬਚਨ ਸਿੰਘ ਕਰੀਰ, ਮਾਸਟਰ ਮਹਿੰਗਾ ਸਿੰਘ ਮੋਮੀ, ਸਵ. ਮਹਿੰਗਾ ਸਿੰਘ, ਮਲਕੀਤ ਸਿੰਘ ਸੋਢੀ, ਹਰਦੀਪ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ ਚੁੱਪ, ਮਾਸਟਰ ਜਰਨੈਲ ਸਿੰਘ ਚੁੱਪ, ਮਿਹਰ ਸਿੰਘ ਚੁੱਪ, ਮਲਕੀਤ ਸਿੰਘ ਮੋਮੀ, ਨਾਜਰ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਪ੍ਰੋ.ਬਲਬੀਰ ਸਿੰਘ ਮੋਮੀ, ਬਖਸ਼ੀਸ਼ ਸਿੰਘ ਮੋਮੀ, ਸ੍ਰੀ ਹਰ ਬਿਲਾਸ, ਸਵ. ਕੇਵਲ ਰਾਮ, ਪਿਆਰਾ ਲਾਲ, ਜੋਗਿੰਦਰ ਪਾਲ, ਜਗੀਰ ਸਿੰਘ ਨਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਡਾ. ਸ਼ਿੰਗਾਰ ਸਿੰਘ ਮਾੜ੍ਹਾ, ਮਾਸਟਰ ਪ੍ਰੀਤਮ ਸਿੰਘ ਮਾੜ੍ਹਾ, ਰਾਜਪਾਲ ਸਿੰਘ, ਸੌਂਦ, ਚਰਨਜੀਤ ਸਿੰਘ ਸੌਂਦ, ਮਲਕੀਤ ਸਿੰਘ ਸੌਂਦ, ਪਰਮਜੀਤ ਸਿੰਘ ਸੌਂਦ, ਦਲਜੀਤ ਸਿੰਘ ਸੌਂਦ, ਰੇਸ਼ਮ ਸਿੰਘ ਸੌਂਦ, ਇੰਦਰਜੀਤ ਸਿੰਘ ਸੌਂਦ, ਮੇਜਰ ਸਿੰਘ ਸੌਂਦ, ਠੇਕਦਾਰ ਸਵਰਨ ਸਿੰਘ ਸੌਂਦ, ਸੁਖਵਿੰਦਰ ਸਿੰਘ ਸੌਂਦ, ਕੇਵਲ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਰਤਨ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ, ਹਰਜਿੰਦਰ ਸਿੰਘ ਮੋਮੀ, ਮਾਸਟਰ ਚੰਨਣ ਸਿੰਘ, ਤਾਰਾ ਸਿੰਘ ਮੋਮੀ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ...

ਪਿੰਡ ਟਿੱਬਾ ਵਿਖੇ ਗੁਰਪੁਰਬ ਸਬੰਧੀ ਦਸ਼ਮੇਸ਼ ਕਲੱਬ ਟਿੱਬਾ ਦੀ ਮੀਟਿੰਗ ਆਯੋਜਿਤ।

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਅੱਜ ਮਿਤੀ 3 ਜਨਵਰੀ 2016 ਦਿਨ ਐਤਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮੈਂਬਰ ਪੰਚਾਇਤ ਜੀਤ ਸਿੰਘ ਦੁਬਈ ਵਾਲੇ, ਸ਼ਿੰਗਾਰ ਸਿੰਘ ਮੋਮੀ, ਅਰਜਣ ਸਿੰਘ ਮੋਮੀ, ਜਸਬੀਰ ਸਿੰਘ ਮੋਮੀ, ਕੁਲਵੰਤ ਸਿੰਘ ਚੂਹਲਾ, ਸਰਬਜੀਤ ਸਿੰਘ, ਮਲਕੀਤ ਸਿੰਘ, ਮਿਸਤਰੀ ਜਸਬੀਰ ਸਿੰਘ,  ਮਾਸਟਰ ਪਿਆਰਾ ਸਿੰਘ, ਸੁਖਦੇਵ ਸਿੰਘ ਚੂਹਲਾ, ਪ੍ਰਧਾਨ ਚੂਹਲਾ, ਸਰਵਣ ਸਿੰਘ ਚੂਹਲਾ, ਬਲਕਾਰ ਸਿੰਘ ਮੋਮੀ, ਗੁਰਮੁਖ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਅਰਜਣ ਸਿੰਘ ਟੇਲਰ ਮਾਸਟਰ, ਗੁਲਜਾਰ ਸਿੰਘ ਬਾਲੂ, ਸ਼ਿੰਗਾਰ ਸਿੰਘ ਬਾਲੂ, ਬਲਬੀਰ ਸਿੰਘ ਬਜਾਜ, ਬਿਕਰਮ ਸਿੰਘ ਮੋਮੀ, ਸੁਖਦੇਵ ਸਿੰਘ ਬਾਲੂ, ਸੁਰਿੰਦਰ ਸਿੰਘ ਨੰਬਰਦਾਰ, ਦਲੀਪ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਹਰਮਿੰਦਰ ਸਿੰਘ ਟੀਂਡਾ, ਮਾਸਟਰ ਹਰਬਖਸ਼ ਸਿੰਘ ਕਰੀਰ, ਰਮੇਸ਼ ਕੁਮਾਰ ਬੋਲਾ, ਜਸਬੀਰ ਸਿੰਘ ਬੰਕਾ, ਦਿਲਬਾਗ ਸਿੰਘ ਟੇਲਰ ਮਾਸਟਰ, ਅਵਤਾਰ ਸਿੰਘ ਹਲਵਾਈ, ਲੱਖਾ ਸਿੰਘ ਹਲਵਾਈ, ਪਰਮਜੀਤ ਸਿੰਘ ਹੂੰਝਣ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਮੋਮੀਆਂ ਅਤੇ ਚੂਹਲਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ ਅਤੇ ਬਾਲੂਆਂ, ਕਰੀਰਾਂ, ਮੋਮੀਆਂ ਦੇ ਸਮੂਹ ਪਰਿਵਾਰ ਵੱਲੋਂ ਕੁਲਚੇ ਛੋਲਿਆਂ ਦਾ...

ਕੁਲਚੇ-ਛੋਲਿਆਂ ਦੇ ਸ਼ੌਕੀਨ ਬੰਦਿਆਂ ਲਈ ਖੁਸ਼ਖਬਰੀ!!!

Image
 

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਅੱਜ ਮਿਤੀ 2 ਜਨਵਰੀ 2016 ਦਿਨ ਸ਼ਨੀਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਸਵ.ਪ੍ਰੀਤਮ ਸਿੰਘ ਹਲਵਾਈ, ਸਵ. ਨਰਿੰਦਰ ਸਿੰਘ ਬਜਾਜ, ਅਵਤਾਰ ਸਿੰਘ ਬਾਲੂ, ਬਚਨ ਸਿੰਘ ਮੋਮੀ, ਮੋਤਾ ਸਿੰਘ ਮੋਮੀ, ਅਨੋਖ ਸਿੰਘ ਬਾਲੂ, ਸ਼ਿਵਚਰਨ ਸਿੰਘ ਕਰੀਰ, ਮਾਸਟਰ ਪ੍ਰੀਤਮ ਸਿੰਘ, ਸੁੱਚਾ ਸਿੰਘ ਅੰਨੂੰ, ਜੀਤ ਸਿੰਘ ਮੋਮੀ, ਨਿਰੰਜਣ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਗੁਰਪ੍ਰੀਤ ਸਿੰਘ ਨਫਿਆਂ ਕੇ, ਅਮਨਦੀਪ ਸਿੰਘ ਚੀਨੀਆ, ਬਲਦੇਵ ਸਿੰਘ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਸਰਪੰਚ ਸ੍ਰੀਮਤੀ ਜਸਵੀਰ ਕੌਰ, ਦਲੀਪ ਸਿੰਘ, ਨੱਥਾ ਸਿੰਘ ਕਾਨੂੰਨਗੋ, ਮਾਸਟਰ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਮੱਸਾ ਸਿੰਘ ਭੈਲ, ਬਲਬੀਰ ਸਿੰਘ ਭੈਲ, ਮੰਗਤ ਸਿੰਘ ਦੁਕਾਨਦਾਰ, ਮਿਸਤਰੀ ਸ਼ਿੰਗਾਰ ਸਿੰਘ, ਸਵ. ਮਲਕੀਤ ਸਿੰਘ ਫੌਜੀ, ਸ਼ਿੰਗਾਰ ਸਿੰਘ ਦੁਕਾਨਦਾਰ, ਨੰਬਰਦਾਰ ਨਰਿੰਦਰ ਸਿੰਘ, ਬਾਬੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਮੋਮੀਆਂ, ਬਾਲੂਆਂ, ਅੰਨੂਆਂ, ਚੀਨੀਆਂ, ਅਮਲੀਆਂ, ਖੜਕ ਸਿੰਘ ਕੇ, ਸੁਨਿਆਰਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ ਅਤੇ ਗਜਰੇਲੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ  ਗੈਲਰੀ > ਤਸਵੀਰਾਂ ...

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 1 ਜਨਵਰੀ 2016 ਦਿਨ ਸ਼ੁੱਕਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਿੰਦਰ ਸਿੰਘ, ਸਵ. ਬਲਵੰਤ ਸਿੰਘ ਦੁਕਾਨਾਦਾਰ, ਮਲਕੀਅਤ ਸਿੰਘ ਭੋਲਾ, ਸਵ.ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਰਤਨ ਸਿੰਘ ਵਲੀਆਂ ਕੇ ਸਮੂਹ ਪਰਿਵਾਰ, ਘਪਲਿਆਂ, ਸੰਤੋਖ ਸਿੰਘ ਬੇਰੀ ਵਾਲਿਆਂ, ਝੰਡਾਂ, ਸੁਖਦੇਵ ਸਿੰਘ ਹੈਪੀ ਰਿਜ਼ੌਰਟਸ, ਅਵਤਾਰ ਸਿੰਘ ਨਿਆਣਿਆਂ ਕੇ, ਮਲਕੀਤ ਸਿੰਘ ਕਮਲਿਆਂ ਕੇ, ਸਵ. ਸਾਧੂ ਸਿੰਘ ਮੂਦਿਆਂ ਕੇ, ਦਲਜੀਤ ਸਿੰਘ ਮੈਂਬਰ ਪੰਚਾਇਤ, ਸਰਵਨ ਸਿੰਘ, ਪਰਮਿੰਦਰ ਸਿੰਘ ਖੋਜਾ, ਮਾਸਟਰ ਗੁਰਦੀਪ ਸਿੰਘ, ਸਵਰਨ ਸਿੰਘ ਖੋਜਾ, ਅਮਰਜੀਤ ਸਿੰਘ ਨੰਬਰਦਾਰ, ਬਲਕਾਰ ਸਿੰਘ ਸੱਪ, ਸਵਰਨ ਸਿੰਘ ਬੁੜਿਆਂ ਕੇ, ਚਰਨ ਸਿੰਘ ਬੁੜ੍ਹਿਆਂ ਕੇ, ਗੁਰਦੀਪ ਸਿੰਘ ਗੀਹਨਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਸੱਪਾਂ, ਝੰਡਾਂ, ਵਲੀਆਂ, ਮੂਦਿਆਂ, ਗੀਹਨਿਆਂ, ਬੁੜਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ, ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ   ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ...