ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਕੱਢੀ ਗਈ।



ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਅੱਜ ਮਿਤੀ 5 ਜਨਵਰੀ 2016 ਦਿਨ ਮੰਗਲਵਾਰ ਸਵੇਰੇ 5:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੀ। ਸੰਗਤਾਂ ਦੇ ਭਾਰੀ ਇਕੱਠ ਨੇ ਦਸ਼ਮੇਸ਼ ਪਿਤਾ ਦੀ ਕਵਿਤਾ ਦੇ ਰੂਪ ਵਿੱਚ ਉਸਤਤ ਕੀਤੀ। ਇੰਦਰਜੀਤ ਸਿੰਘ ਬਜਾਜ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਅਤੇ ਢਾਡੀ ਸੀਤਲ ਸਿੰਘ ਨੇ ‘ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ’, ‘ਹੁੰਦੀਆਂ ਗੱਲਾਂ ਜੱਗ ਦੇ ਉੱਤੇ ਕਲਗੀਧਰ ਅਵਤਾਰ ਦੀਆਂ’, ‘ਧੂਹ ਕੇ ਤੇਗ ਮਿਆਨੋਂ ਕਲਗੀਧਰ ਜੀ ਬੋਲਦੇ’, ‘ਇੱਕ ਸੀ ਅਜੀਤ, ਇੱਕ ਸੀ ਜੁਝਾਰ’ ਆਦਿ ਵੈਰਾਗਮਈ ਕਵਿਤਾਵਾਂ ਗਾ ਕੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪ੍ਰਭਾਤ ਫੇਰੀ ਪਹੁੰਚਣ ਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ  ਪੰਨੇ ਤੇ ਉਪਲਭਦ ਹਨ।

ਜਾਂ ਹੇਠਾਂ ਲਿੰਕਸ ‘ਤੇ ਕਲਿੱਕ ਕਰੋ:

ਪਹਿਲੀ ਪ੍ਰਭਾਤ ਫੇਰੀ: http://wp.me/P3Q4l3-671

ਦੂਸਰੀ ਪ੍ਰਭਾਤ ਫੇਰੀ: http://wp.me/P3Q4l3-674

ਤੀਸਰੀ ਪ੍ਰਭਾਤ ਫੇਰੀ: http://wp.me/P3Q4l3-676

ਚੌਥੀ ਪ੍ਰਭਾਤ ਫੇਰੀ: http://wp.me/P3Q4l3-65A

ਪੰਜਵੀਂ ਪ੍ਰਭਾਤ ਫੇਰੀ: http://wp.me/P3Q4l3-67h

ਛੇਵੀਂ ਪ੍ਰਭਾਤ ਫੇਰੀ: http://wp.me/P3Q4l3-69l

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ