Posts

Showing posts from December, 2015

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 31 ਦਸੰਬਰ 2015 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਭਜਨ ਸਿੰਘ-ਬਚਨ ਸਿੰਘ ਚੀਨੀਆਂ ਦੇ ਡੇਰੇ, ਸਵ. ਸੂਬੇਦਰ ਪ੍ਰੀਤਮ ਸਿੰਘ, ਸਵ. ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਅਮਰਜੀਤ ਸਿੰਘ ਚੇਲਾ, ਰਣਜੀਤ ਸਿੰਘ ਚੇਲਾ, ਮਲਕੀਅਤ ਸਿੰਘ ਚੇਲਾ, ਜਗੀਰ ਸਿੰਘ ਝੰਡ, ਜਗਦੀਸ਼ ਸਿੰਘ ਚੀਨੀਆ, ਸੁਬਾ ਸਿੰਘ-ਕੁਲਵੰਤ ਸਿੰਘ ਬਟੇਰੀ ਕਿਆਂ ਦੇ, ਤੇਜਿੰਦਰ ਸਿੰਘ ਬੱਬੂ, ਮਾਸਟਰ ਜਸਬੀਰ ਸਿੰਗ ਪਿਆਰੇ ਕਿਆ ਦੇ, ਮਾਸਟਰ ਦਿਲਬੀਰ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ, ਚੇਲਿਆਂ ਅਤੇ ਪਿਆਰੇ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ, ਗਜਰੇਲੇ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ  ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ  ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ:  http://wp.me/P3Q4l3-9Y

ਗ਼ਰੀਬੂ ਨੂੰ ਭਰ ਪੇਟ ਰੋਟੀ ਇਸ ਆਸ ਦੇ ਨਾਮ ਤੇ…..ਨਵਾਂ ਸਾਲ ਮੁਬਾਰਕ ਦੋਸਤੋ……!!!-ਸੁਰਜੀਤ ਕੌਰ ਬੈਲਜ਼ੀਅਮ

Image
ਨਵਾਂ ਸਾਲ ਮੁਬਾਰਕ ਦੋਸਤੋ…!!! ਚੰਨ ਦੀ ਮਦਹੋਸ਼ ਚਾਨਣੀ ਤਾਰਿਆਂ ਦੀ ਨਿੰਮੀ-ਨਿੰਮੀ ਲੋਅ ਤੇ ਸੂਰਜ ਦੀ ਅਪਾਰ ਰੌਸ਼ਨੀ ਦੇ ਰੂਪ ਵਿੱਚ ਬਿਨਾਂ ਕਿਸੇ ਵੀ ਭੇਦ-ਭਾਵ ਦੇ ਰੁਸ਼ਨਾਉਂਦੀਆਂ ਨੇ ਜੋ ਧਰਤ ਦੇ ਕਣ-ਕਣ ਨੂੰ ਗਰਮਾਉਂਦੀਆਂ ਨੇ ਜੋ ਠੰਢੀਆਂ ਉਮੀਦਾਂ ਨੂੰ ਉਹਨਾਂ ਕਿਰਨਾਂ ਦੇ ਨਾਮ ਤੇ….. ਨਵਾਂ ਸਾਲ ਮੁਬਾਰਕ ਦੋਸਤੋ…..!!! ਵੱਡੇ-ਵੱਡੇ ਤੂਫ਼ਾਨਾਂ ਨਾਲ…. ਨਿਧੜਕ ਟਕਰਾ ਜਾਵੇ ਕਈ ਜਵਾਰਭਾਟਿਆਂ ਨੂੰ…. ਅੰਦਰ ਸਮਾ ਲਵੇ ਜੋ ਲੋੜ ਪੈਣ ਤੇ …. ਰਾਣੀ ਝਾਂਸੀ ਬਣ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਵੇ ਸਾਗਰ ਦੀ ਉਸ ਨੰਨੀ ਲਹਿਰ …. ਨਾਰੀ ਦੇ ਨਾਮ ਤੇ….. ਨਵਾਂ ਸਾਲ ਮੁਬਾਰਕ ਦੋਸਤੋ…..!!! ਮਜ਼ਹਬਾਂ ਦੇ ਰੌਲ਼ੇ ਤੇ ਧਰਮਾਂ ਦੇ ਫ਼ਤਵਿਆਂ ਦੌਰਾਨ ਭਰ ਜਵਾਨੀ ਵਿੱਚ…. ਵਿਧਵਾ ਹੋ ਗਈ ਜੋ ਤੇ ਜੀਵਨ ਦੀ ਹਰੇਕ ਰੁੱਤ ਨੂੰ…. ਇਸ ਆਸ ਤੇ ਹੰਢਾਉਂਦੀ ਆਈ ਕਿ ਇੱਕ ਦਿਨ ‘ਪੁੱਤ ਉੱਠੂ ਤੇ ਦਾਲ਼੍ਹਦ ਟੁੱਟੂ’ ਉਸ ਮਾਂ ਦੇ ਸਿਦਕ ਦੇ ਨਾਮ ਤੇ….. ਨਵਾਂ ਸਾਲ ਮੁਬਾਰਕ ਦੋਸਤੋ……!!! ਕਰ ਗੁਜ਼ਰਨ ਦੀ ਚਾਹ ਨਾਲ ਰੋਜ਼ੀ-ਰੋਟੀ ਦੇ ਵਾਹ ਨਾਲ ਘਰੋਂ ਬੇਘਰ ਹੋਏ ਜੋ…. ਨਿੱਕੀਆਂ-ਨਿੱਕੀਆਂ ਖੁਸ਼ੀਆਂ ਤੋਂ ਵਾਂਝੇਂ ਕਰੀਬੀ ਗ਼ਮਾਂ ਵਿੱਚ ਸ਼ਰੀਕ ਹੋਣ ਤੋਂ ਸੱਖਣੇ ਹਰ ਤੰਗੀ-ਤਰੋਸ਼ੀ ਨੂੰ ਤਨ ਤੇ ਝੱਲਣ ਵਾਲੇ ਪਰ ਮਨ ਵਿੱਚ….. ਵਤਨ ਪ੍ਰੇਮ ਦੀ ਲਾਟ ਬਲਦੀ ਰੱਖਣ ਵਾਲੇ ਤਮਾਮ ਪ੍ਰਦੇਸੀਆਂ ਦੇ ਨਾਮ ਤੇ….. ਨਵਾਂ ਸਾਲ ਮੁਬਾਰਕ ਦੋਸਤੋ……!!! ਨਹੀਂ ਬਦਲਣਗੇ ਸਿਰਫ਼….. ਕੰਧਾਂ ਤੇ ਕੈਲੰਡਰ ਹੀ ਇਸ ਸਾਲ ਵੀ ਬਦਲ ਜਾਣਗੇ…. ਕਿਰਤੀ...

ਪਿੰਡ ਠੱਟਾ ਲਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ ਸਾਲ 2015-ਦੇਖੋ ਵੀਡਿਓ

Image
 

ਸ.ਸ.ਸ.ਸਕੂਲ ਟਿੱਬਾ ‘ਚ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।

Image
 

ਗਰਾਮ ਪੰਚਾਇਤ ਬਸਤੀ ਬੂਲਪੁਰ ਨੇ ਵੱਖ-ਵੱਖ ਥਾਵਾਂ ‘ਤੇ ਬੈਂਚ ਲਗਵਾਏ।

Image
 

ਪਿੰਡ ਬਿਧੀਪੁਰ ਵਿਖੇ ਦੂਸਰਾ ਕੀਰਤਨ ਦਰਬਾਰ ਸਫਲਤਾਪੂਰਵਕ ਸੰਪੰਨ।

Image
ਪਿੰਡ ਬਿਧੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿਚ ਦੂਜਾ ਕੀਰਤਨ ਦਰਬਾਰ ਕਰਵਾਇਆ ਗਿਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਦੇ ਕੀਰਤਨੀਏ ਜਥੇ ਵੱਲੋਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਸੰਗਤਾਂ ਨਾਲ ਆਪਣੇ ਪ੍ਰਵਚਨਾਂ ਨਾਲ ਸਾਂਝ ਪਾਈ | ਇਸ ਮੌਕੇ ਸੰਤ ਆਤਮਾ ਨੰਦ ਜੀ ਬਿਧੀਪੁਰ ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ | ਰਾਤਰੀ ਦੇ ਧਾਰਮਿਕ ਸਮਾਗਮਾਂ ਵਿਚ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਭਾਈ ਹਰਮਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਮੰਦਿਰ ਸਾਹਿਬ ਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣੇ ਸ਼ਬਦ ਗਾਇਣ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਕਥਾਵਾਚਕ ਵੱਲੋਂ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਿੱਖ ਸਿੱਖੀ ਤੋਂ ਦੂਰ ਜਾ ਰਿਹਾ ਹੈ | ਸਿੱਖੀ ਅਸੂਲਾਂ ਤੇ ਸਿਧਾਂਤਾਂ ਦੀ ਪਾਲਣਾ ਕਰਨਾ ਸਿੱਖ ਦਾ ਫ਼ਰਜ਼ ਹੈ, ਤੇ ਪਤਿਤ ਹੋ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦਿਆਂ ਸਿੱਖੀ ਦੇ ਬੂਟੇ ਦੀ ਪਾਲਣਾ ਕਰਨੀ ਚਾਹੀਦੀ ਹੈ |

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸ਼ਹੀਦਾਂ ਦੀ ਯਾਦ ‘ਚ ਗੁਰਮਤਿ ਸਮਾਗਮ ਕਰਵਾਇਆ ਗਿਆ।

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਪੂਰਨਮਾਸ਼ੀ ਮੌਕੇ ਦਸਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਦੀਵਾਨ ਸਜਾਏ ਗਏ ਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਅੰਮਿ੍ਤ ਛਕਣ ਅਤੇ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ | ਇਸ ਉਪਰੰਤ ਭਾਈ ਜਤਿੰਦਰਪਾਲ ਸਿੰਘ ਹੈੱਡ ਗ੍ਰੰਥੀ ਯੂ.ਪੀ ਦਾ ਕਵੀਸ਼ਰੀ ਜਥਾ, ਭਾਈ ਮਨਦੀਪ ਸਿੰਘ ਖ਼ਾਲਸਾ ਦਾ ਕਵੀਸ਼ਰੀ ਜਥਾ, ਭਾਈ ਗੁਰਦੇਵ ਸਿੰਘ ਕਵੀਸ਼ਰ, ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ, ਭਾਈ ਸਤਨਾਮ ਸਿੰਘ ਅਰਸ਼ੀ ਤੇ ਭਾਈ ਹਰਜੀਤ ਸਿੰਘ ਪ੍ਰਚਾਰਕ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਭਾਈ ਹਰਮਨਦੀਪ ਸਿੰਘ ਤੇ ਭਾਈ ਇੰਦਰਜੀਤ ਸਿੰਘ ਬਜਾਜ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ | ਸਮਾਗਮ ਦੌਰਾਨ ਸੰਤ ਬਾਬਾ ਕਰਤਾਰ ਸਿੰਘ, ਜਥੇਦਾਰ ਸਵਰਨ ਸਿੰਘ, ਸੂਬਾ ਸਿੰਘ, ਦਿਲਬਾਗ ਸਿੰਘ, ਸੁੱਚਾ ਸਿੰਘ, ਸੰਤੋਖ ਸਿੰਘ ਪੰਚਾਇਤ ਅਫ਼ਸਰ, ਸੁਰਜੀਤ ਸਿੰਘ, ਬਲਵੀਰ ਸਿੰਘ ਆਦਿ ਵੱਲੋਂ ਸੰਗਤਾਂ ਲਈ ਅਤੁੱਟ ਲੰਗਰ ਲਗਾਇਆ ਗਿਆ |

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਅਵਤਾਰ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 31 ਦਸੰਬਰ ਤੋਂ 5 ਜਨਵਰੀ ਤੱਕ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਹਰ ਸਾਲ ਦੀ ਤਰਾਂ ਪ੍ਰਭਾਤ ਫੇਰੀਆਂ ਮਿਤੀ 31 ਦਸੰਬਰ 2015 ਤੋਂ 5 ਜਨਵਰੀ 2016 ਤੱਕ ਕੱਢੀਆਂ ਜਾਣਗੀਆਂ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ ਪੜਾਅ ਵਾਰ ਰੋਜ਼ਾਨਾ 4 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਣਗੀਆਂ ਜਿਸ ਵਿੱਚ ਸੰਗਤਾਂ ਸ਼ਬਦ ਗਾਇਣ ਕਰਦੀਆਂ ਗਲੀ ਮੁਹੱਲੇ ਵਿੱਚ ਪਹੁੰਚਣਗੀਆਂ। ਗਲੀ ਮੁਹੱਲੇ ਵਾਲਿਆਂ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ਤੇ ਫਲਾਂ ਦੇ ਲੰਗਰ ਲਗਾਏ ਜਾਣਗੇ।

ਬਾਬਾ ਬੀਰ ਸਿੰਘ ਲਾਇਬਰੇਰੀ ਬੂਲਪੁਰ ਵੱਲੋਂ ਸ.ਹ.ਸ.ਮੰਗੂਪੁਰ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

Image
ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਕਰਵਾਈ ਜਾਂਦੀ ਮਹੀਨਾਵਾਰ ਆਮ ਗਿਆਨ ਪ੍ਰਤੀਯੋਗਤਾ ਇਸ ਵਾਰ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਲਾਇਬ੍ਰੇਰੀ ਸੰਸਥਾਪਕ ਸ੍ਰੀ ਸਾਧੂ ਸਿੰਘ ਬੂਲਪੁਰ ਰਿਟਾਇਰਡ ਬਲਾਕ ਸਿੱਖਿਆ ਅਫ਼ਸਰ ਤੇ ਸ੍ਰੀ ਪਰਮਜੀਤ ਸਿੰਘ ਹੈੱਡ ਮਾਸਟਰ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਸ੍ਰੀ ਸੁਰਜੀਤ ਸਿੰਘ ਟਿੱਬਾ ਨੇ ਇਸ ਪ੍ਰਤੀਯੋਗਤਾ ਮੌਕੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਤਰੱਕੀ ਕਰਨ ਲਈ ਆਮ ਗਿਆਨ ਵਿਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਹੋਰ ਚੰਗੇਰਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦੋ ਗਰੁੱਪਾਂ ਵਿਚ ਹੋਏ ਮੁਕਾਬਲੇ ਵਿਚ ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਮੱਲਿਆ | ਦੂਜੇ ਗਰੁੱਪ ਵਿਚ ਹਰਪ੍ਰੀਤ ਕੌਰ, ਬਲਜੀਤ ਕੌਰ ਤੇ ਆਕਾਸ਼ ਨੇ ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਬਾਜ਼ੀ ਮਾਰ ਲਈ | ਜੇਤੂ ਬੱਚਿਆਂ ਨੂੰ ਸ੍ਰੀ ਸਾਧੂ ਸਿੰਘ ਬੂਲਪੁਰ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ ਨੇ ਨਕਦ ਰਾਸ਼ੀ ਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ | ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪਰਮਜੀਤ ਸਿੰਘ ਨੇ ਸਕੂਲ ਵਿਚ ਇਹ ਪ੍ਰਤੀਯੋਗਤਾ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲਾਇਬ੍ਰੇਰੀ ਦੇ ਸੰਸਥਾਪਕ ਸ੍ਰੀ ਸਾਧ...

ਦਸ਼ਮੇਸ਼ ਪਿਤਾ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ 5 ਜਨਵਰੀ ਨੂੰ

Image
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਮਿਤੀ 5 ਜਨਵਰੀ ਨੂੰ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਪ੍ਰਾਰੰਭ ਹੋਵੇਗਾ। ਇਸ ਸਬੰਧੀ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰਕੇ ਪਿੰਡ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ੳਤੇ ਫਲਾਂ ਦਾ ਲੰਗਰ ਵੀ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲਾਂ ਤੇ ਹਾਜ਼ਰੀ ਲਗਵਾਉਂਦੀਆਂ ਹਨ।

ਠੱਟਾ ਟਿੱਬਾ ਇਲਾਕੇ ਦੇ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਕੀਤੀ ਵਿਤਕਰੇਬਾਜ਼ੀ ਦੀ ਜਾਂਚ ਦੀ ਮੰਗ।

Image
 

ਦਿਲਬੀਰ ਸਿੰਘ ਸੈਂਟਰ ਹੈੱਡ ਟੀਚਰ ਨੂੰ ਸੇਵਾਮੁਕਤੀ ਮੌਕੇ ਸਨਮਾਨਿਤ ਕੀਤਾ ਗਿਆ।

Image
ਦਿਲਬੀਰ ਸਿੰਘ ਸੈਂਟਰ ਹੈੱਡ ਟੀਚਰ ਬਿਧੀਪੁਰ ਦੀ ਸੇਵਾ ਮੁਕਤੀ ਮੌਕੇ ਕਲੱਸਟਰ ਬਿਧੀਪੁਰ ਦੇ ਸਮੂਹ ਅਧਿਆਪਕਾਂ ਵੱਲੋਂ ਸ਼੍ਰੀ ਦਲਬੀਰ ਸਿੰਘ ਸੀ.ਐਚ.ਟੀ ਨੂੰ ਵਿਦਾਇਗੀ ਪਾਰਟੀ ਦੇਣ ਲਈ ਬਲਾਕ ਸਿੱਖਿਆ ਅਫ਼ਸਰ ਸ਼੍ਰੀ ਸੁੱਚਾ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਵਿਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ ਸ਼੍ਰੀ ਦਲਬੀਰ ਸਿੰਘ, ਉਨ੍ਹਾਂ ਦੀ ਧਰਮ-ਪਤਨੀ ਸ਼੍ਰੀਮਤੀ ਨਰਿੰਦਰ ਕੌਰ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ | ਇਸ ਮੌਕੇ ਸ਼੍ਰੀ ਸੁੱਚਾ ਸਿੰਘ ਬਲਾਕ ਸਿੱਖਿਆ ਅਫ਼ਸਰ ਨੇ ਦਲਬੀਰ ਸਿੰਘ ਦੀਆਂ ਸ਼ਾਨਦਾਰ ਅਧਿਆਪਨ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਵਿਅਕਤੀਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਸੇਵਾ ਮੁਕਤੀ ਦੀ ਵਧਾਈ ਦਿੱਤੀ | ਇਸ ਤੋਂ ਇਲਾਵਾ ਸਰਪੰਚ ਇੰਦਰਜੀਤ ਸਿੰਘ ਬਿਧੀਪੁਰ ਨੇ ਵੀ ਦਲਬੀਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸ਼੍ਰੀ ਜੋਗਿੰਦਰ ਸਿੰਘ ਅਮਾਨੀਪੁਰ, ਸੁਖਚੈਨ ਸਿੰਘ ਬੱਧਣ, ਬਲਦੇਵ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਕੰਵਲਪ੍ਰੀਤ ਕੌੜਾ ਨੇ ਵੀ ਸ਼੍ਰੀ ਦਲਬੀਰ ਸਿੰਘ ਦੀ ਸਮਾਜ ਸੇਵਾ ਪ੍ਰਤੀ ਆਪਣੇ ਵਿਚਾਰ ਹਾਜ਼ਰ ਸਰੋਤਿਆ ਨਾਲ ਸਾਂਝੇ ਕੀਤੇ | ਇਸ ਮੌਕੇ ਕਲੱਸਟਰ ਬਿਧੀਪੁਰ ਦੇ ਸਮੂਹ ਸਟਾਫ਼ ਅਤੇ ਸਕੂਲ ਬਿਧੀਪੁਰ ਦੇ ਸਟਾਫ਼ ਵੱਲੋਂ ਉਨ੍ਹਾਂ ਦਾ ਤੋਹਫ਼ੇ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸ਼੍ਰੀ ਸੁੱਚਾ ਸਿੰਘ ਬਲਾਕ ਸਿੱਖਿਆ ਅਫ਼ਸਰ, ਬਲਦੇਵ ਸਿੰਘ ਮਨ...

ਤਖਤ ਸ੍ਰੀ ਪਟਨਾ ਸਾਹਿਬ ‘ਚ ਪ੍ਰਕਾਸ਼ ਪੁਰਬ ‘ਤੇ ਅਤੁੱਟ ਲੰਗਰ ਲਗਾਏ ਜਾਣਗੇ-ਸੰਤ ਬਾਬਾ ਗੁਰਚਰਨ ਸਿੰਘ ਜੀ

Image
 

ਧੰਨ ਬਾਜ਼ਾਂ ਵਾਲਿਆ ਤੂੰ ਤੇ ਧੰਨ ਤੇਰਾ ਜਿਗਰਾ, ਹਿੱਕ ਧਰਤ ਦੀ ਪਾਟੀ ਤੇ ਧਾਹੀਂ ਅੰਬਰ ਰੋਇਆ-ਸੁਰਜੀਤ ਕੌਰ

Image
ਬਾਲ ਉਮਰਾਂ ਦੇ ਵਿੱਚ ਉਹ ਲੈ ਕੇ ਆਏ, ਸਿਖਰ ਸਿਦਕ ਦੇ ਤੇ ਬੜੇ ਖਿਆਲ ਭਾਰੇ। ਬਾਬਾ ਅਜੀਤ, ਜੁਝਾਰ, ਜ਼ੋਰਾਵਰ ਤੇ ਸਿੰਘ ਫਤਿਹ, ਸਰਬੰਸ ਦਾਨੀ ਗੋਬਿੰਦ ਪਿਤਾ ਦੇ ਲਾਲ ਚਾਰੇ। ਈਨ ਮੰਨ ਕੇ ਧਰਮ ਨਾ ਹਾਰਿਆ ਜਿਹਨਾਂ, ਠੇਡੇ ਦੌਲਤ, ਸ਼ੌਹਰਤ ਤੇ ਹੀਰੇ ਮੋਤੀਆਂ ਨੂੰ ਮਾਰੇ। ਪਰਲੋ ਤੀਕਰਾਂ ਜੱਗ ਤੇ ਉਹ ਸਦਾ ਰਹਿਣੇ, ਕਹਿਰ ਸੂਬੇ ਨੇ ਜੋ ਲਾਲਾਂ ਦੇ ਨਾਲ ਗੁਜ਼ਾਰੇ। ਅਣਖੀ ਲਾਲ ਧਰਮੀ ਦਸ਼ਮੇਸ਼ ਪਿਤਾ ਜੀ ਦੇ, ਕਰਨੀ ਪਿਤਾ ਤੋਂ ਕੌਮ ਦੀ ਇਬਾਦਤ ਸਿੱਖੀ। ਸਿਦਕ ਆਪਣੇ ਤੋਂ ਕਿੱਦਾਂ ਭਲਾ ਡੋਲ ਜਾਂਦੇ, ਦੇਣੀ ਬਾਬੇ ਤੋਂ ਜਿਹਨਾਂ ਸ਼ਹਾਦਤ ਸਿੱਖੀ। ਪਲ-ਪਲ ਗੁਜ਼ਰਦੀ ਦਾਦੀ ਦੀ ਗੋਦ ਬਹਿ ਕੇ, ਜ਼ੁਲਮ ਹਾਕਮ ਦੇ ਦਾ ਪੂਰਾ ਬਿਰਤਾਂਤ ਸੁਣਿਆਂ। ਪਿਤਾ ਬਾਬੇ ਦੇ ਵੱਲ ਨੂੰ ਜਿਹਨਾਂ ਮਾਰ ਝਾਤੀ, ਅੱਗ ਜ਼ੁਲਮ ਦੀ ਨੂੰ ਕਰਨਾ ਕਿੱਦਾਂ ਸ਼ਾਂਤ ਸੁਣਿਆ। ਸੀਅ ਨਾ ਉਚਰੀ ਮੁੱਖਾਂ ਚੋਂ ਇੱਕ ਵੀ ਵਾਰੀ, ਤਸੀਹੇ ਵੈਰੀ ਦੇ ਹੱਸ ਸਹਾਰ ਗਏ ਲਾਲ, ਸਵਾ-2ਲੱਖ ਦੇ ਡਟੇ ਮੂਹਰੇ ਵੱਡੇ ਫੜ ਤਲਵਾਰ, ਜਿੰਦਾਂ ਗੜ੍ਹੀ ਚਮਕੌਰ ਦੀ ਵਿੱਚ ਵਾਰ ਗਏ ਲਾਲ। ਕਹਿਰ ਦੀ ਸਰਦੀ, ਲੰਮੀਆਂ ਰਾਤਾਂ, ਠੰਢੇ ਬੁਰਜ਼ ਵਿੱਚ ਸੂਬੇ, ਨਿੱਘ ਦਾਦੀ ਦੀ ਗੋਦ ਦਾ ਮਾਨਣ ਲਈ ਛੋਟੇ ਨਜ਼ਰਬੰਦ ਕੀਤੇ। ਮੂਲ ਨਾਲੋਂ ਕਹਿੰਦੇ ਵਿਆਜ ਪਿਆਰਾ, ਪਰ ‘ਧੰਨ ਮਾਂ ਗਜ਼ਰੀ’ ਹੌਸਲੇ ਪੋਤਿਆਂ ਦੇ ਧਰਮ ਲਈ ਜਿਹਨੇਂ ਹੱਥੀਂ ਬੁਲੰਦ ਕੀਤੇ। ਜੁੱਤੀ ਦੀ ਨੋਕ ਤੇ ਕੀਤਾ ਪ੍ਰਵੇਸ਼ ਲਾਲਾਂ ਕਚਿਹਰੀ ਵਿੱਚ, ਪਰ ਦਰ ਜ਼ੁਲਮ ਦਾ ਝੁਕ ਕੇ ਨਹੀਂਓ ਪਾਰ ਕੀਤਾ। ਹੱਕਾ-ਬੱਕਾ ਹੋਇਆ ਰਹਿ ...

ਪ੍ਰਿੰਸੀਪਲ ਲਖਬੀਰ ਸਿੰਘ ਟਿੱਬਾ ਦਾ ਡਾ.ਉਪਿੰਦਰਜੀਤ ਕੌਰ ਵੱਲੋਂ ਸਨਮਾਨ।

Image
 

ਸ.ਸ.ਸ.ਸਕੂਲ ਟਿੱਬਾ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

Image
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਚ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਦੀ ਅਗਵਾਈ ਹੇਠ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ‘ਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵੱਖ-ਵੱਖ ਵੰਨਗੀਆਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ | ਕੁਇਜ਼ ਮੁਕਾਬਲੇ ਵਿਚ ਝਨਾਬ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਰਬਜੀਤ ਕੌਰ ਤੇ ਪਰਮਿੰਦਰ ਸਿੰਘ ਦੀ ਦੇਖ-ਰੇਖ ਵਿਚ ਕਰਵਾਏ ਸੱਭਿਆਚਾਰਕ ਗੀਤਾਂ ਵਿਚ ਰਮਨੀਤ ਕੌਰ, ਵੰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਪਿ੍ੰਸੀਪਲ ਲਖਬੀਰ ਸਿੰਘ ਨੇ ਕਿਹਾ ਕਿ ਅਮੀਰ ਸੱਭਿਆਚਾਰ ਚੰਗੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ | ਸੱਭਿਆਚਾਰ ਬੱਚਿਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਂਦਾ ਹੈ | ਇਸ ਮੌਕੇ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ, ਸ੍ਰੀਮਤੀ ਅੰਜੂ ਘਈ, ਭਰਪੂਰ ਕੌਰ, ਮਿੰਟਾ ਧੀਰ, ਨਿੰਦਰ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਸਿੰਘ ਟਿੱਬਾ, ਕੁਲਦੀਪ ਕੌਰ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਭਾਈ ਸੀਤਲ ਸਿੰਘ, ਭਾਈ ਕੇਵਲ ਸਿੰਘ ਦਾ ਢਾਡੀ ਜਥਾ ਅਮਰੀਕਾ ਦੌਰੇ ਤੋਂ ਵਾਪਸ ਪਰਤਿਆ।

Image
ਪਿੰਡ ਠੱਟਾ ਨਵਾਂ ਦੇ ਸਾਰੰਗੀ ਮਾਸਟਰ ਭਾਈ ਸੀਤਲ ਸਿੰਘ ਤੇ ਭਾਈ ਕੇਵਲ ਸਿੰਘ ਦਾ ਢਾਡੀ ਜਥਾ ਜੋ ਪਿਛਲੇ ਦਿਨੀਂ ਆਪਣੇ ਅਮਰੀਕਾ ਦੌਰੇ ਤੇ ਸੀ, ਬੀਤੇ ਦਿਨੀਂ ਵਾਪਸ ਪਰਤ ਆਇਆ ਹੈ। ਇਸ ਸਬੰਧੀ ਭਾਈ ਸੀਤਲ ਸਿੰਘ ਨੇ ਨਿੱਜੀ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਢਾਡੀ ਜਥੇ ਨੇ ਨਿਊਯੌਰਕ, ਨਿਊ ਜਰਸੀ, ਬੋਸਟਨ, ਕੈਲੇਫਰਨੀਆ, ਟਰਲਕ, ਐਲਸਅਪਰਟੇ, ਮੈਜਿਸਟੋ, ਟਰੇਸੀ, ਟਰੇਲੀ, ਸੈਨਹੋਜ਼ੇ ਅਤੇ ਫਰਿਮੋਂਟ ਦੇ ਗੁਰੂ ਘਰਾਂ ਵਿਖੇ ਸੰਗਤਾਂ ਨੂੰ ਬੀਰ ਰਸ ਸਰਵਣ ਕਰਵਾਇਆ, ਜਿਥੇ ਉਹਨਾਂ ਦੇ ਜਥੇ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ।

ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

Image
ਸਕੂਲ ਰੱਬ ਦੇ ਘਰ ਵਰਗਾ ਸਥਾਨ ਹਨ, ਜਿਸ ਤਰ੍ਹਾਂ ਚੰਗੀ ਫ਼ਸਲ ਵਾਸਤੇ ਖੇਤ ਵਿਚ ਚੰਗੇ ਬੀਜ ਦੀ ਲੋੜ ਹੈ ਉਸੇ ਤਰ੍ਹਾਂ ਸਕੂਲ ਵਿਚ ਅਧਿਆਪਕ ਬਾਲ ਮਨਾਂ ਵਿਚ ਸੋਹਣੇ ਅੱਖਰ ਅਤੇ ਚੰਗੇ ਸ਼ਬਦਾਂ ਦਾ ਸੰਚਾਰ ਕਰਦਾ ਹੈ | ਇਹ ਸ਼ਬਦ ਉੱਘੇ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਨੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਹੇ | ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੋ੍ਰ. ਚਰਨ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਭਿਆਚਾਰਕ ਤੇ ਇਨਾਮ ਵੰਡ ਸਮਾਗਮ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡਣ ਉਪਰ ਉਨ੍ਹਾਂ ਕਿਹਾ ਕਿ ਮਾਪਿਆਂ ਤੋਂ ਬਾਅਦ ਸਕੂਲ ਦਾ ਬੱਚਿਆਂ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਬਹੁਤ ਵੱਡਾ ਯੋਗਦਾਨ ਹੈ | ਇਸ ਮੌਕੇ ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਜਰਨੈਲ ਸਿੰਘ ਸ਼ਾਲਾਪੁਰ ਬੇਟ ਦੇ ਪਰਿਵਾਰ ਦੀ ਤਰਫ਼ੋਂ 15ਵੇਂ ਨਿਰੰਜਨ ਸਿੰਘ ਨੂਰ ਯਾਦਗਾਰੀ ਅਵਾਰਡ ਦੇ ਨਾਲ ਅਗਾਂਹਵਧੂ ਪੰਜਾਬੀ ਸ਼ਾਇਰ ਅਤੇ ਲੇਖਕ ਜਸਵੰਤ ਜ਼ਫ਼ਰ ਨੂੰ ਸਨਮਾਨਿਤ ਕੀਤਾ | ਸ਼੍ਰੀ ਜਸਵੰਤ ਜ਼ਫ਼ਰ ਨੇ ਪ੍ਰਵਾਸੀ ਭਾਰਤੀ ਸ਼ਾਇਰ ਨਿਰੰਜਨ ਸਿੰਘ ਨੂਰ ਅਵਾਰਡ ਹਾਸਲ ਕਰਨ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ਼੍ਰੀ ਨੂਰ ਨੇ ਸਾਰੀ ਉਮਰ ਮਿਹਨਤਕਸ਼ਾਂ ਅਤੇ ਦੁਨੀਆ ਦੇ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ | ਸਮਾਗਮ ਦੌਰਾਨ ਡਾ. ਬਲਜੀਤ ਕੌਰ ਸੇਵਾ ਮੁਕਤ...

ਛੱਡ ਦੇ ਮਨ ਆਈਆਂ, ਤੂੰ ਗੁਰੂ ਲੜ ਲੱਗ, ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ।

Image
ਪੰਤਾਲੀਆਂ ਤੋ ਟੱਪਿਆ ਪਰ ਮੇਰੇ ਵਿਚ ਆਕੀ ਏ, ਸਭ ਕੁੱਝ ਪਾ ਲਿਆ, ਗੁਰੂ ਵਾਲਾ ਹੋਣਾ ਬਾਕੀ ਏ। ਕਿੰਨਾ ਚਿਰ ਹੋਰ ਏਥੇ, ਬੈਠੇ ਰਹਿਣਾ ਭੋਲਿਆ, ਅੱਖਾਂ ਮੂਹਰੇ ਘੁੰਮੇ ਮੇਰੇ, ਮੌਤ ਵਾਲੀ ਝਾਕੀ ਏ। ਦੌਲਤਾਂ ਤੇ ਸ਼ੌਹਰਤਾਂ ਤਾਂ, ਸੱਭ ਏਥੇ ਰਹਿ ਜਾਣੀਆਂ, ਉੱਥੇ ਧਨ ਜੋੜ ਜਿੱਥੇ, ਕਰਨੀ ਨਾ ਰਾਖੀ ਏ। ਜੱਗ ਤੇ ਬਥੇਰੇ ਲੋਕ, ਮੂਰਖ ਬਣਾਏ ਹੋਣੇ, ਪਰ ਉਥੇ ਤੇਰੀ ਨਾ, ਕੋਈ ਚੱਲਣੀ ਚਲਾਕੀ ਏ। ਇਕੱਲਾ ਆਇਆ ਤੇ ਇਕੱਲਾ, ਹੀ ਜਾਣਾ ਪੈਣਾ ਤੈਨੂੰ, ਕਿਸੇ ਨਾ ਸਾਥ ਦੇਣਾ, ਤੇਰੇ ਜੋ ਅੰਗੀ ਸਾਕੀ ਏ। ਛੱਡ ਦੇ ਮਨ ਆਈਆ, ਤੂੰ ਗੁਰੂ ਲੜ ਲੱਗ, ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ। ਸੱਚੀ ਗੱਲ ਦਲਵਿੰਦਰ ਨੇ, ਦਿਲ ਵਾਲੀ ਆਖੀ ਏ। -ਦਲਵਿੰਦਰ ਠੱਟੇ ਵਾਲਾ

ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ‘ਚ 3 ਰੋਜ਼ਾ ਸਪੋਰਟਸ ਮੀਟ ਸੰਪੰਨ।

Image
 

ਕਿਤੇ ਕੁੱਖ ਦੇ ਵਿੱਚ ਮਰਦੀ ਆ, ਕਿਤੇ ਬਲੀ ਦਾਜ ਦੀ ਚੜ੍ਹਦੀ ਆ, ਓਦਾਂ ਜੱਗ-ਜਨਨੀ, ਜੱਗ ਦੀ ਵਾਲੀ ਆ…ਮੇਰੇ ਸ਼ਹਿਰ ਵਿੱਚ।

Image
ਘਰ, ਘਰ ਨਹੀਂ ਮਕਾਨ ਆ, ਜੰਗਲ ਬੀਆਬਾਨ ਆ। ਓਦਾਂ ਸਭ ਹਰਿਆਲੀ ਆ………ਮੇਰੇ ਸ਼ਹਿਰ ਵਿੱਚ। ਜਿੰਨੇ ਪੁੰਨ ਤੋਂ ਪਰ੍ਹੇ ਆ, ਓਨੇ ਹੀ ਉਹ ਖ਼ਰੇ ਆ, ਬਾਕੀ ਸਭ ਜਾਅਲੀ ਆ……..ਮੇਰੇ ਸ਼ਹਿਰ ਵਿੱਚ। ਕੂੜ ਦਾ ਉਜਾਲਾ ਆ, ਸੱਚ ਦੇ ਮੂੰਹ ਤੇ ਤਾਲਾ ਆ, ਪਰ ਜਨਤਾ ਕਰਮਾਂ ਵਾਲੀ ਆ……..ਮੇਰੇ ਸ਼ਹਿਰ ਵਿੱਚ। ਪੱਥਰ ਤੇ ਲਕੀਰ ਆ, ਲੀਡਰੀ ਗ਼ਰੀਬਾਂ ਦੀ ਅਮੀਰ ਆ, ਪਰ ਅੰਨਦਾਤਾ ਇੱਥੋਂ ਦਾ ਹਾਲੀ ਆ…..ਮੇਰੇ ਸ਼ਹਿਰ ਵਿੱਚ। ਸਸਤਾ ਦੀਨ ਤੇ ਇਮਾਂਨ ਆ, ਪੈਸਾ ਹੀ ਭਗਵਾਨ ਆ, ਓਦਾਂ ਹਰ ਧਰਮ ਦੀ ਰਖਵਾਲੀ ਆ…..ਮੇਰੇ ਸ਼ਹਿਰ ਵਿੱਚ। ਬੇਬਸੀ ਦਾ ਰੁਝਾਨ ਆ, ਚਿਹਰੇ ਤੇ ਝੂਠੀ ਮੁਸਕਾਨ ਆ, ਬਸ ਬਾਕੀ ਸਭ ਖੁਸ਼ਹਾਲੀ ਆ…..ਮੇਰੇ ਸ਼ਹਿਰ ਵਿੱਚ। ਬੜਾ ਸੁੱਖ-ਚੈਨ ਆ, ਜੋਰੂ ਤਕੜੇ ਦੀ ਸਭਦੀ ਭੈਣ ਆ, ਪਰ ਭਾਬੀ ਮਾੜੇ ਦੇ ਘਰਵਾਲੀ ਆ…..ਮੇਰੇ ਸ਼ਹਿਰ ਵਿੱਚ। ਕਿਤੇ ਕੁੱਖ ਦੇ ਵਿੱਚ ਮਰਦੀ ਆ, ਕਿਤੇ ਬਲੀ ਦਾਜ ਦੀ ਚੜ੍ਹਦੀ ਆ, ਓਦਾਂ ਜੱਗ-ਜਨਨੀ, ਜੱਗ ਦੀ ਵਾਲੀ ਆ……ਮੇਰੇ ਸ਼ਹਿਰ ਵਿੱਚ। ਲੰਬੀ ਰਾਤ ਤੇ ਛੋਟੀ ਸਵੇਰ ਆ, ਬਾਹਲ਼ਾ ਹੀ ਹਨ੍ਹੇਰ ਆ, ਪਰ ਡੁੱਬਦੇ ਸੂਰਜ ਦੀ ਲਾਲੀ ਆ…..ਮੇਰੇ ਸ਼ਹਿਰ ਵਿੱਚ। ਮੇਰੇ ਸ਼ਹਿਰ ਤੋਂ S.K.ਦੂਰ ਆ, ਖੁਸ਼ ਆ ਜਾਂ ਮਜ਼ਬੂਰ ਆ, ਗੀਤ-ਗਜ਼ਲਾਂ ਤੇਗਿਲੇ-ਸ਼ਿਕਵੇ,ਕਲਮ ਦੇ ਸੰਗ ਭਿਆਲੀ ਆ। ਮੇਰੇ ਸ਼ਹਿਰ ਵਿੱਚ……………….. ਹਾਂ , ਮੇਰੇ ਸ਼ਹਿਰ ਵਿੱਚ। -ਸੁਰਜੀਤ ਕੌਰ ਬੈਲਜ਼ੀਅਮ

ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ।

Image
 

ਸ.ਕੰ.ਸੀ.ਸੈ.ਸਕੂਲ ਸੈਦਪੁਰ ਵਿਖੇ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ।

Image
 

ਗੁਰਬਾਣੀ ਅਤੇ ਗੁਰਸਿੱਖੀ ਜੀਵਨ ਨਾਲ ਜੁੜਨ ਦਾ ਸੰਦੇਸ਼ ਦਿੰਦਾ ਹੋਇਆ ਠੱਟਾ ਨਵਾਂ ਦਾ ਪਲੇਠਾ ਕੀਰਤਨ ਦਰਬਾਰ ਸੰਪੰਨ।

ਬੀਤੀ ਰਾਤ ਪਿੰਡ ਠੱਟਾ ਨਵਾਂ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪਰਤੀ ਹੇਠ ਗੁਰੂ ਨਾਨਕ ਸੇਵਾ ਸੁਸਾਇਟੀ, ਗਰਾਮ ਪੰਚਾਇਤ, ਇਲਾਕਾ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਲੇਠਾ ਕੀਰਤਨ ਦਰਬਾਰ ਬਹੁਤ ਹੀ ਸਫਲਤਾ ਪੂਰਵਕ ਸੰਪੰਨ ਹੋ ਗਿਆ। ਸਰਕਾਰੀ ਹਾਈ ਸਕੂਲ ਠੱਟਾ ਦੇ ਖੇਡ ਮੈਦਾਨ ਵਿੱਚ ਖੁਲ੍ਹੇ ਸੁੰਦਰ ਪੰਡਾਲ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਤਿੰਦਰਪਾਲ ਸਿੰਘ ਦਮਦਮਾ ਸਾਹਿਬ ਵਾਲੇ, ਭਾਈ ਗੁਰਜੰਟ ਸਿੰਘ ਕਥਾਵਾਚਕ, ਭਾਈ ਸੋਹਣ ਸਿੰਘ ਕਥਾਵਾਚਕ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਅਤੇ  ਬਾਬਾ ਬਖਸ਼ੀਸ਼ ਸਿੰਘ ਦੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਦੇ ਭਾਰੀ ਇਕੱਠ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ ਵਿਸ਼ੇਸ ਤੌਰ ਤੇ ਪਹੁੰਚੇ । ਗੁਰੂ ਕਾ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਜੋੜਿਆਂ ਦੀ ਸੇਵਾ ਇੱਛਾ ਪੂਰਵਕ ਸੇਵਾ ਸੁਸਾਇਟੀ ਮੋਠਾਂਵਾਲਾ ਵੱਲੋਂ, ਸਕੂਟਰਾਂ ਮੋਟਰ ਸਾਈਕਲਾਂ ਦੀ ਸੇਵਾ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱ...

ਪਿੰਡ ਠੱਟਾ ਨਵਾਂ ਵਿਖੇ ਪਹਿਲਾ ਮਹਾਨ ਕੀਰਤਨ ਦਰਬਾਰ ਅੱਜ।

Image
ਪਿੰਡ ਠੱਟਾ ਨਵਾਂ ਵਿਖੇ ਅੱਜ ਹੋਣ ਜਾ ਰਹੇ ਪਹਿਲੇ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਗਰਾਮ ਪੰਚਾਇਤ ਠੱਟਾ ਨਵਾਂ, ਸਮੂਹ ਵਿਦੇਸ਼ੀ ਵੀਰ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਇਹ ਕੀਰਤਨ ਦਰਬਾਰ ਅੱਜ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਸਰਕਾਰੀ ਹਾਈ ਸਕੂਲ ਠੱਟਾ ਦੇ ਖੇਡ ਮੈਦਾਨ ਵਿੱਚ ਖੁਲ੍ਹੇ ਸੁੰਦਰ ਪੰਡਾਲ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਈ ਦਵਿੰਦਰ ਸਿੰਘ ਸੋਢੀ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਜੰਟ ਸਿੰਘ ਕਥਾਵਾਚਕ ਅਤੇ ਭਾਈ ਸਤਿੰਦਰਪਾਲ ਸਿੰਘ ਦਮਦਮਾ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਇਸ ਮੌਕੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਬੂੜੇਵਾਲ ਵਾਲੇ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਗੁਰੂ ਕਾ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਜੋੜਿਆਂ ਦੀ ਸੇਵਾ ਇੱਛਾ ਪੂਰਵਕ ਸੇਵਾ ਸੁਸਾਇਟੀ ਮੋਠਾਂਵਾਲਾ ਵੱਲੋਂ, ਸਕੂਟਰਾਂ ਮੋਟਰ ਸਾਈਕਲਾਂ ਦੀ ਸੇਵਾ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠ...

ਬੱਸ ਕੁੱਝ ਕੁ ਪਲਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਠੱਟਾ ਨਵਾਂ ਵਿਖੇ ‘ਪਹਿਲਾ ਮਹਾਨ ਕੀਰਤਨ ਦਰਬਾਰ’।

Image
 

ਪਿੰਡ ਠੱਟਾ ਨਵਾਂ ਵਿਖੇ ਪਹਿਲੇ ਕੀਰਤਨ ਦਰਬਾਰ ਦਾ ਸੰਗਤਾਂ ਵਿੱਚ ਭਾਰੀ ਉਤਸ਼ਾਹ-ਤਿਆਰੀਆਂ ਮੁਕੰਮਲ

Image
ਪਿੰਡ ਠੱਟਾ ਨਵਾਂ ਵਿਖੇ ਹੋਣ ਜਾ ਰਹੇ ਪਹਿਲੇ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਗਰਾਮ ਪੰਚਾਇਤ ਠੱਟਾ ਨਵਾਂ, ਸਮੂਹ ਵਿਦੇਸ਼ੀ ਵੀਰ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਇਹ ਕੀਰਤਨ ਦਰਬਾਰ ਮਿਤੀ 5 ਦਸੰਬਰ ਦੀ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਸਰਕਾਰੀ ਹਾਈ ਸਕੂਲ ਠੱਟਾ ਦੇ ਖੇਡ ਮੈਦਾਨ ਵਿੱਚ ਖੁਲ੍ਹੇ ਸੁੰਦਰ ਪੰਡਾਲ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਈ ਦਵਿੰਦਰ ਸਿੰਘ ਸੋਢੀ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਜੰਟ ਸਿੰਘ ਕਥਾਵਾਚਕ ਅਤੇ ਭਾਈ ਸਤਿੰਦਰਪਾਲ ਸਿੰਘ ਦਮਦਮਾ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਇਸ ਮੌਕੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਬੂੜੇਵਾਲ ਵਾਲੇ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਗੁਰੂ ਕਾ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਜੋੜਿਆਂ ਦੀ ਸੇਵਾ ਪਰਉਪਕਾਰ ਸੇਵਾ ਸੁਸਾਇਟੀ ਵੱਲੋਂ, ਸਕੂਟਰਾਂ ਮੋਟਰ ਸਾਈਕਲਾਂ ਦੀ ਸੇਵਾ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣ...