Posts

ਸਰਕਾਰੀ ਪ੍ਰਾਇਮਰੀ ਸਕੂ਼ਲ ਦੰਦੂਪੁਰ ਵਿੱਚ ਸਲਾਨਾ ਦਿਵਸ ਮਨਾਇਆ ਗਿਆ

Image
ਸਰਕਾਰੀ ਪ੍ਰਾਇਮਰੀ ਸਕੂ਼ਲ ਦੰਦੂਪੁਰ ਸ-2 ਵਿੱਚ ਮਿਤੀ 20 ਫਰਵਰੀ 2013 ਨੂੰ ਸਲਾਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਵੇਸ਼ ਪ੍ਰੋਜੈਕਟ ਅਧੀਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ ਇੰਚਾਰਜ ਸ੍ਰੀ ਰਾਮ ਸਿੰਘ, ਸੁਖਵਿੰਦਰ ਸਿੰਘ, ਅੰਜੂ ਬਾਲਾ, ਬਲਜਿੰਦਰ ਕੌਰ ਐਸ.ਐਮ.ਸੀ. ਚੇਅਰਮੈਨ ਸੰਤੋਖ ਸਿੰਘ, ਐਸ.ਐਮ.ਸੀ. ਮੈਂਬਰ ਜੋਗਿੰਦਰ ਸਿੰਘ, ਦਰਸ਼ਨ ਸਿੰਘ, ਬਲਬੀਰ ਕੌਰ, ਬਲਜਿੰਦਰ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ, ਸੁਰਜੀਤ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।

ਜੱਗ ਬਾਣੀ ਵਿੱਚ ਲੱਗੀ ਖਬਰ ਰੰਗ ਲਿਆਈ, ਪ੍ਰਸ਼ਾਸ਼ਨ ਨੇ ਸੜ੍ਹਕ ਤੇ ਲੱਗੀ ਰੂੜੀ 5 ਘੰਟੇ ਵਿੱਚ ਚੁਕਵਾਈ

Image
 

ਠੱਟਾ ਸੁਸਾਇਟੀ ਵਿੱਚ ਚੋਰੀ ਕਰਨ ਵਾਲਿਆਂ ਦੇ ਸੁਸਾਇਟੀ ਦੇ ਕੈਮਰਿਆਂ ਵਿੱਚ ਕੈਦ ਕੀਤੇ ਗਏ ਚਿੱਤਰ।

Image
ਦੀ ਠੱਟਾ ਕੋ-ਆਪ੍ਰੇਟਿਵ ਮਲਟੀਪਰਪਸ ਸਰਵਿਸ ਸੁਸਾਇਟੀ ਠੱਟਾ ਵਿੱਚ ਮਿਤੀ 15-16 ਫਰਵਰੀ 2013 ਦੀ ਦਰਮਿਆਨੀ ਰਾਤ ਨੂੰ ਹੋਈ 2 ਲੱਖ 14 ਹਜ਼ਾਰ 135 ਦੀ ਚੋਰੀ ਕਰਨ ਵਾਲਿਆਂ ਦੇ ਸੁਸਾਇਟੀ ਦੇ ਕੈਮਰਿਆਂ ਵਿੱਚ ਕੈਦ ਕੀਤੇ ਗਏ ਚਿੱਤਰ।

ਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਸੁਸਾਇਟੀ ਦਾ ਡੀਜ਼ਲ ਪੰਪ ਬੰਦ ਹੋਣ ਕਿਨਾਰੇ।

ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਵੱਲੋਂ ਬਣਾਈਆਂ ਸਹਿਕਾਰੀ ਸਭਾਵਾਂ ਤੋਂ ਖਾਦ, ਕਰਜੇ ਅਤੇ ਖੇਤੀ ਸੰਦਾਂ ਤੋਂ ਇਲਾਵਾ ਕਿਸਾਨਾਂ ਨੂੰ ਸ਼ੁੱਧ ਅਤੇ ਪੂਰਾ ਤੇਲ ਦੇਣ ਲਈ ਇਨ੍ਹਾਂ ਸਭਾਵਾਂ ਵਿਚ ਡੀਜ਼ਲ ਪੰਪਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਸੀ, ਪਰ ਕੁੱਝ ਚਿਰ ਇਸ ਸਹੂਲਤ ਦਾ ਫਾਇਦਾ ਹੋਣ ਤੋਂ ਬਾਅਦ ਇਹ ਸਕੀਮ ਹੁਣ ਸਭਾਵਾਂ ਲਈ ਚਿੱਟਾ ਹਾਥੀ ਸਾਬਤ ਹੋਣ ਦੀ ਨੌਬਤ ਆ ਗਈ ਹੈ | ਪੰਜਾਬ ਵਿਚ ਚੱਲਦੀਆਂ ਇਨ੍ਹਾਂ ਸਭ ਸਭਾਵਾਂ ਦੇ ਡੀਜ਼ਲ ਪੰਪ ਹਾਲ ਦੀ ਘੜੀ ਬੰਦ ਹੋ ਗਏ ਹਨ | ਕੇਂਦਰ ਸਰਕਾਰ ਵੱਲੋਂ ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਤੋਂ ਬਾਅਦ ਤੇਲ ਕੰਪਨੀਆਂ ਇਨ੍ਹਾਂ ਸਹਿਕਾਰੀ ਸਭਾਵਾਂ ਦੇ ਡੀਜ਼ਲ ਪੰਪਾਂ ਨੂੰ ਤਕਰੀਬਨ 11 ਰੁਪਏ ਪ੍ਰਤੀ ਲੀਟਰ ਤੇਲ ਮਹਿੰਗਾ ਦੇਣਗੀਆਂ ਤਾਂ ਸਭਾ ਇਸ ਤੇਲ ਨੂੰ ਕਿਸਾਨਾਂ ਨੂੰ ਵੀ 11 ਰੁਪਏ ਮਹਿੰਗਾ ਦੇਵੇਗੀ | ਜਿਸ ਨੂੰ ਖਰੀਦਣ ਲਈ ਕੋਈ ਵੀ ਕਿਸਾਨ ਤਿਆਰ ਨਹੀਂ ਹੋਵੇਗਾ | ਇਸੇ ਮੁਸ਼ਕਿਲ ਦੇ ਮੱਦੇ ਨਜ਼ਰ ਪੰਜਾਬ ਭਰ ਦੀਆਂ ਸਮੂਹ ਸਹਿਕਾਰੀ ਸਭਾਵਾਂ ਨੇ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ | ਜਿਸ ਦੇ ਨਤੀਜੇ ਵਜੋਂ ਸਾਰੇ ਪੰਜਾਬ ਦੇ ਡੀਜ਼ਲ ਪੰਪ ਸੋਕੇ ਦਾ ਸ਼ਿਕਾਰ ਹੋ ਗਏ ਦੱਸੇ ਜਾਂਦੇ ਹਨ | ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਬਲਾਕ ਦੀ ਠੱਟਾ ਬਹੁਮੰਤਰੀ ਖੇਤੀਬਾੜੀ ਸਭਾ ਜ਼ਿਲ੍ਹੇ ਦੀ ਇਕਲੋਤੀ ਸਭਾ ਹੈ, ਜਿਸ ਕੋਲ ਡੀਜ਼ਲ ਪੰਪ ਸੀ, ਪਰ ਇਹ ਪੰਪ ਵੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਟ ਚੜ੍ਹ ਗਿਆ | ਸਭਾ ਦੇ ਮੈਨੇਜਰ...

ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ ਵਿਖੇ ਚੋਰੀ

  ਪਿੰਡ ਨਵਾਂ ਠੱਟਾ ਵਿੱਚ ਸਥਿੱਤ ‘ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ’ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਸੁਸਾਇਟੀ ਦੇ ਚੌਂਕੀਦਾਰ ਸ. ਕਰਤਾਰ ਸਿੰਘ ਗਿਆਨੀ ਜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਸੁਸਾਇਟੀ ਵਿੱਚ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੁਸਾਇਟੀ ਦੇ ਕਰਮਚਾਰੀ ਸ.ਜਗੀਰ ਸਿੰਘ ਮੁਤਾਬਕ ਚੋਰ ਤਕਰੀਬਨ ਅੱਧੀ ਰਾਤ ਨੂੰ ਸੁਸਾਇਟੀ ਦੇ ਪਿਛਲੇ ਪਾਸਿਓਂ ਪੌੜੀ ਲਗਾ ਕੇ ਕੰਧ ਉੱਪਰ ਲੱਗੀ ਕੰਡਿਆਲੀ ਤਾਰਾ ਨੂੰ ਕੱਟ ਕੇ ਅੰਦਰ ਦਾਖਲ ਹੋਏ। ਉਪਰੰਤ ਉਹਨਾਂ ਨੇ ਸੁਸਾਇਟੀ ਦੇ ਚੌਂਕੀਦਾਰ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਅਤੇ ਸੁਸਾਇਟੀ ਦੇ ਰਿਕਾਰਡ ਰੂਮ ਅਤੇ ਗੋਦਾਮ ਦੇ ਜਿੰਦਰੇ ਤੋੜੇ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਸੁਸਾਇਟੀ ਅੰਦਰ ਜਾ ਕੇ ਦੇਖਿਆ ਤਾਂ ਚੌਂਕੀਦਾਰ ਜਖਮੀ ਹਾਲਤ ਵਿੱਚ ਤੜਫ ਰਿਹਾ ਸੀ। ਪਿੰਡ ਵਾਸੀਆਂ ਨੇ ਸੁਸਾਇਟੀ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਤੇ ਚੌਂਕੀਦਾਰ ਨੂੰ ਸਰਕਾਰੀ ਹਸਪਤਾਲ ਟਿੱਬਾ ਵਿੱਚ ਭੇਜ ਦਿੱਤਾ। ਸੁਸਾਇਟੀ ਦੇ ਕਰਮਚਾਰੀਆਂ ਦੇ ਸਥਾਨਕ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵਿਖੇ ਇਤਲਾਹ ਕਰਨ ਉਪਰੰਤ ਐਸ.ਐਚ.ਓ. ਤਲਵੰਡੀ ਚੌਧਰੀਆਂ ਨੇ ਮੌਕਾ ਦੇਖ ਕੇ ਫਿੰਗਰ ਪ੍ਰਿੰਟ ਮਾਹਰ ਨੂੰ ਬੁਲਾਇਆ।  ਸੁਸਾਇਟੀ ਦੇ ਕਰਮਚਾਰੀ ਸ ਜਗੀਰ ਸਿੰਘ ਮੁਤਾਬਕ ਫਿੰਗਰ ਪ੍ਰਿੰਟ ਮਾਹਰਾਂ ਵੱਲੋਂ ਫਿੰਗਰ ਪ੍ਰਿੰਟ ਲੈਣ ਉਪਰੰਤ ਹੀ ਦਰਵਾਜੇ ਖੋਲ੍ਹ ਕੇ ਚੈੱਕ ਕੀਤਾ ਜਾਵੇਗਾ ਕਿ ਚੋਰਾਂ ਵੱਲੋਂ ਕੀ ਨੁਕਸਾ...

ਠੱਟਾ ਕੋਆਪ੍ਰੇਟਿਵ ਸੁਸਾਇਟੀ ਵਿੱਚ ਸੇਵਾਦਾਰ ਨੂੰ ਜਖਮੀ ਕਰਕੇ 2 ਲੱਖ 14 ਹਜ਼ਾਰ 135 ਰੁਪਏ 89 ਪੈਸੇ ਦੀ ਚੋਰੀ।

ਬੀਤੀ ਰਾਤ ਪਿੰਡ ਠੱਟਾ ਨਵਾਂ ਦੀ ਕੋਅਪਰੇਟਿਵ ਸੁਸਾਇਟੀ ਵਿੱਚੋਂ ਚੋਰਾਂ ਚੌਕੀਦਾਰ ਸੱਟਾਂ ਮਾਰਨ ਅਤੇ ਬੇਹੋਸ਼ ਕਰਨ ਮਗਰੋਂ 2 ਲੱਖ 14 ਹਜ਼ਾਰ 135 ਰੁਪਏ ਅਤੇ 89 ਪੈਸੇ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੇਂਦਿਆ ਸੁਸਾਇਟੀ ਸਕੱਤਰ ਰਤਨ ਸਿੰਘ ਬੂੜੇਵਾਲ ਨੇ ਦੱਸਿਆ ਕਿ ੬ ਵਜੇ ਮੈਨੂੰ ਟੈਲੀ ਫੋਨ ਗਿਆ ਕਿ ਚੌਕੀਦਾਰ ਬਾਥਰੂਮ ਵਿੱਚ ਅਤੇ ਚੀਕਾਂਮਾਰ ਰਿਹਾ ਹੈ । ਮੈਂ ਪਿੰਡਾਂ ਆ ਕੇ ਗੇਟ ਦਾ ਜਿੰਦਰਾ ਖੋਹਲਿਆ  ਚੌਕੀਦਾਰ ਕਰਤਾਰ ਚੰਦ ਨੂੰ  ਬਾਥਰੂਮ ਵਿੱਚ ਬੰਦ ਕੀਤਾ ਹੋਇਆ ਸੀ ਅਤੇ ਉਹ ਖੁਨ ਲੱਥ ਪੱਥ ਸੀ।ਜਦੋਂ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੇਟ ਦੇ ਅੰਦਰ ਆਏ ਦੋ ਬੰਦਿਆਂ ਨੇ ਮੇਰੀਆਂ ਬਾਹਾਂ ਫੜੀਆਂ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਪੁਲੀਸ ਨੂੰ ਇਤਲਾਹ ਦਿੱਤੀ ਡੀ.ਐਸ. ਪੀ.ਸੁਲਤਾਨ ਪੁਰ ਲੌਧੀ  ਸ. ਮਨਦੀਪ ਸਿੰਘ ਅਤੇ ਐਸ. ਐਚ.ਓ. ਸ਼ਿਵਕੰਵਰ ਸਿੰਘ ਆਪਣੀ ਪੁਲੀਸ ਫੋਰਸ ਸਮੇਤ ਮੌਕਾ ਵਾਰਦਾਤ ਤੇ ਪੁੱਜ ਗਏ ।ਪੁਲੀਸ ਨੂੰ ਅਪਣੇਰਿਪੋਰਟ ਦਰਜ ਕਰਵਾਉਦਿਆਂ ਰਟਨ ਸਿੰਘ ਨੇ ਦੱਸਿਆ ਕਿਬੀਤੀਸ   ਰਾਤ ਇੱਕ ਵਜੇ ਦੇ ਕਰੀਬ ਕੁੱਝ ਅਣ ਪਛਾਤੇ ਵਿਆਕਤੀ ਕੰਧਾਂ ਟੱਪ ਸੁਸਾਇਟੀ ਦੀ ਇਮਾਰਤ ਵਿੱਚ ਦਾਖਲ ਹੋਏ ਅਤੇ ਚੌਕੀਦਾਰ ਦੇ ਸਿਰ ਸੱਟਾਂ ਮਾਰ ਕੇ ਉਸ ਨੂੰ ਬੇਹੋਸ਼ੀ ਦੀ ਵਿੱਚ ਬਾਂਹਾਂ ਬੰਨ ਕੇ ਉਪਰ ਰਜਾਈ ਦੇ ਬਾਥਰੂਮ ਵਿੱਚ  ਬੰਦ ਕਰਕੇ ਕੈਂਚੀ ਤੇ ਤੋੜ ਕੇ ਦਫ਼ਤਰ ਦਾ ਜਿੰਦਰਾ ਤੋੜਿਆ।ਇਸ ਤੋਂ ...

ਅਕਾਲ ਚਲਾਣਾ ਸ੍ਰੀਮਤੀ ਚਰਨਜੀਤ ਕੌਰ।

  ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਚਰਨਜੀਤ ਕੌਰ ਪਤਨੀ ਸ.ਸਰਵਣ ਸਿੰਘ ਚੂਹਲਾ(ਫੋਟੋ ਗਰਾਫਰ) ਅੱਜ ਬਾਅਦ ਦੁਪਹਿਰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿੱਛੇ ਦੋ ਬੱਚੇ ਛੱਡ ਗਏ ਹਨ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਅੱਜ 5 ਸ਼ਾਮ ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ