ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ ਵਿਖੇ ਚੋਰੀ

 ਪਿੰਡ ਨਵਾਂ ਠੱਟਾ ਵਿੱਚ ਸਥਿੱਤ ‘ਦੀ ਠੱਟਾ ਮਲਟੀਪਰਪਸ ਐਗਰੀਕਲਰ ਸੇਵਾ ਸੁਸਾਇਟੀ ਲਿਮ. ਠੱਟਾ’ ਵਿੱਚ ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਸੁਸਾਇਟੀ ਦੇ ਚੌਂਕੀਦਾਰ ਸ. ਕਰਤਾਰ ਸਿੰਘ ਗਿਆਨੀ ਜੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਸੁਸਾਇਟੀ ਵਿੱਚ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੁਸਾਇਟੀ ਦੇ ਕਰਮਚਾਰੀ ਸ.ਜਗੀਰ ਸਿੰਘ ਮੁਤਾਬਕ ਚੋਰ ਤਕਰੀਬਨ ਅੱਧੀ ਰਾਤ ਨੂੰ ਸੁਸਾਇਟੀ ਦੇ ਪਿਛਲੇ ਪਾਸਿਓਂ ਪੌੜੀ ਲਗਾ ਕੇ ਕੰਧ ਉੱਪਰ ਲੱਗੀ ਕੰਡਿਆਲੀ ਤਾਰਾ ਨੂੰ ਕੱਟ ਕੇ ਅੰਦਰ ਦਾਖਲ ਹੋਏ। ਉਪਰੰਤ ਉਹਨਾਂ ਨੇ ਸੁਸਾਇਟੀ ਦੇ ਚੌਂਕੀਦਾਰ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਅਤੇ ਸੁਸਾਇਟੀ ਦੇ ਰਿਕਾਰਡ ਰੂਮ ਅਤੇ ਗੋਦਾਮ ਦੇ ਜਿੰਦਰੇ ਤੋੜੇ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਸੁਸਾਇਟੀ ਅੰਦਰ ਜਾ ਕੇ ਦੇਖਿਆ ਤਾਂ ਚੌਂਕੀਦਾਰ ਜਖਮੀ ਹਾਲਤ ਵਿੱਚ ਤੜਫ ਰਿਹਾ ਸੀ। ਪਿੰਡ ਵਾਸੀਆਂ ਨੇ ਸੁਸਾਇਟੀ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਤੇ ਚੌਂਕੀਦਾਰ ਨੂੰ ਸਰਕਾਰੀ ਹਸਪਤਾਲ ਟਿੱਬਾ ਵਿੱਚ ਭੇਜ ਦਿੱਤਾ। ਸੁਸਾਇਟੀ ਦੇ ਕਰਮਚਾਰੀਆਂ ਦੇ ਸਥਾਨਕ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵਿਖੇ ਇਤਲਾਹ ਕਰਨ ਉਪਰੰਤ ਐਸ.ਐਚ.ਓ. ਤਲਵੰਡੀ ਚੌਧਰੀਆਂ ਨੇ ਮੌਕਾ ਦੇਖ ਕੇ ਫਿੰਗਰ ਪ੍ਰਿੰਟ ਮਾਹਰ ਨੂੰ ਬੁਲਾਇਆ।  ਸੁਸਾਇਟੀ ਦੇ ਕਰਮਚਾਰੀ ਸ ਜਗੀਰ ਸਿੰਘ ਮੁਤਾਬਕ ਫਿੰਗਰ ਪ੍ਰਿੰਟ ਮਾਹਰਾਂ ਵੱਲੋਂ ਫਿੰਗਰ ਪ੍ਰਿੰਟ ਲੈਣ ਉਪਰੰਤ ਹੀ ਦਰਵਾਜੇ ਖੋਲ੍ਹ ਕੇ ਚੈੱਕ ਕੀਤਾ ਜਾਵੇਗਾ ਕਿ ਚੋਰਾਂ ਵੱਲੋਂ ਕੀ ਨੁਕਸਾਨ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਦੀ ਉਡੀਕ ਕੀਤੀ ਜਾ ਰਹੀ ਸੀ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ