ਪਿੰਡ ਟਿੱਬਾ ਦੀ ਇਸ ਧੀ ਨੇ ਕੈਨੇਡਾ ਵਿੱਚ ਸਰਕਾਰੀ ਆਈ ਟੀ ਅਫ਼ਸਰ ਬਣ ਕੇ ਚਮਕਾਇਆ ਇਲਾਕੇ ਦਾ ਨਾਮ



ਨਜ਼ਦੀਕੀ ਪਿੰਡ ਟਿੱਬਾ ਦੀ ਜੰਮਪਲ ਧੀ ਪਵਨਪ੍ਰੀਤ ਕੌਰ ਰਤਨਪਾਲ ਸਪੁੱਤਰੀ ਇੰਟਰਨੈਸ਼ਨਲ ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਅਤੇ ਹਰਵਿੰਦਰ ਕੌਰ (ਸਵਰਗਵਾਸੀ ਗੁਰਮੇਲ ਸਿੰਘ ਲਾਲੇਕਿਆ਼ਂ ਦੀ ਪੋਤਰੀ ) ਨੇ ਕੈਨੇਡਾ ਵਿੱਚ ਵਿੱਚ ਸਖ਼ਤ ਮਿਹਨਤ ਕਰਦਿਆਂ ਉੱਚ ਪੱਧਰ ਦੀ ਪ੍ਰੀਖਿਆ ਪਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਹਾਈਡਰੋ ਬਿਜਲੀ ਵਿਭਾਗ ਵਿੱਚ ਆਈ ਟੀ ਅਫ਼ਸਰ ਦਾ ਗਜ਼ਟਿਡ ਅਹੁਦਾ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਵਨਪ੍ਰੀਤ ਕੌਰ ਰਤਨਪਾਲ ਨੇ ਬੀ ਟੈਕ ਦੀ ਪੜ੍ਹਾਈ ਅਨੰਦ ਕਾਲਜ ਆਫ ਇੰਜੀਨੀਅਰਿੰਗ ਆਰ.ਸੀ.ਐਫ ਕਪੂਰਥਲਾ ਅਤੇ ਐਮ ਟੈਕ ਦੀ ਪੜ੍ਹਾਈ ਉਂਟਾਰੀਓ ਯੂਨੀਵਰਸਿਟੀ ਕੈਨੇਡਾ ਤੋਂ ਪ੍ਰਾਪਤ ਕੀਤੀ। ਪਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਸਹੁਰਾ ਸੁਖਵਿੰਦਰ ਸਿੰਘ ਰਤਨਪਾਲ ਹਨੂੰਮਾਨਗੜ੍ਹ ਅਤੇ ਪਤੀ ਇੰਜਨੀਅਰ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਵਨਪ੍ਰੀਤ ਕੌਰ ਰਤਨਪਾਲ ਦੇ ਆਈ ਟੀ ਅਫ਼ਸਰ ਵਜੋਂ ਨਿਯੁਕਤ ਹੋਣ ਦੀ ਖਬਰ ਸੁਣਦੇ ਸਾਰ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

Post a Comment

Previous Post Next Post