Posts

Showing posts from January, 2025

ਪਿੰਡ ਠੱਟਾ ਨਵਾਂ ਸਮੇਤ 40 ਪਿੰਡਾਂ ਦੀ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਫਾਈ ਕੀਤੀ ਗਈ।

Image
 

ਕਸ਼ਮੀਰ ਸਿੰਘ ਬੱਬਾ

Image
 

ਪਿੰਡ ਠੱਟਾ ਨਵਾਂ ਵਿਖੇ ‘ਮਾਘੀ ਦਾ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ

Image
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ, ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਮਿਤੀ 01 ਜਨਵਰੀ 2025 ਤੋਂ ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਦੇ ਰਾਗੀ ਜਥੇ, ਭਾਈ ਮਨਜੀਤ ਸਿੰਘ ਦੇ ਰਾਗੀ ਜਥੇ, ਭਾਈ ਸੀਤਲ ਸਿੰਘ ਸੀਤਲ ਦੇ ਢਾਡੀ ਜਥੇ, ਭਾਈ ਜਤਿੰਦਰ ਸਿੰਘ ਨੂਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਗੁਰੂ ਕੇ ਲੰਗਰਾਂ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਵਲੋਂ ਨਿਭਾਈ ਗਈ।

ਦਸ਼ਮੇਸ਼ ਪਿਤਾ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਕੱਲ੍ਹ

Image
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਮਿਤੀ 12 ਜਨਵਰੀ 2017 ਨੂੰ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਪ੍ਰਾਰੰਭ ਹੋਵੇਗਾ। ਇਸ ਸਬੰਧੀ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਰ ਸਾਲ ਦੀ ਤਰਾਂ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰਕੇ ਪਿੰਡ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ, ਦੰਦੂਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸੰਗਤਾਂ ਲਈ ਚਾਹ ਪਕੌੜਿਆਂ ੳਤੇ ਫਲਾਂ ਦਾ ਲੰਗਰ ਵੀ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲਾਂ ਤੇ ਹਾਜ਼ਰੀ ਲਗਵਾਉਂਦੀਆਂ ਹਨ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਦਸ਼ਮਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਬਾਬਾ ਹਰਜੀਤ ਸਿੰਘ ਜੀ ਅਤੇ ਬਾਬਾ ਜੈ ਸਿੰਘ ਜੀ ਮਹਿਮਦਵਾਲ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਗੁਰਦੁਆਰਾ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਪਿੰਡ ਠੱਟਾ ਪੁਰਾਣਾ, ਠੱਟਾ ਨਵਾਂ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ, ਦੰਦੂਪੁਰ, ਬੂੜੇਵਾਲ, ਸੂਜੋ ਕਾਲੀਆ, ਮੰਗੂਪੁਰ, ਸੈਦਪੁਰ, ਬੂਲਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪਹੁੰਚਿਆ। ਇਲਾਕਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ। ਥਾਂ-ਥਾਂ ਤੇ ਚਾਹ ਪਕੌੜਿਆਂ, ਮਠਿਆਈਆਂ, ਫਲ-ਫਰੂਟ ਦਾ ਲੰਗਰ ਲਗਾਇਆ ਗਿਆ। ਨਗਰ ਕੀਰਤਨ ਵਿੱਚ ਗਤਕੇ ਦੇ ਜੌਹਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸੈਂਕੜੈ ਦੀ ਤਾਦਾਦ ਵਿੱਚ ਟਰੈਕਰ-ਟਰਾਲੀਆਂ, ਕਾਰਾਂ, ਮੋਟਰਸਾਈਕਲਾਂ ਆਦਿ ‘ਤੇ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਭਾਗ ਲਿਆ। ਨੌਜਵਾਨ ਅਤੇ ਬੱਚੇ ਕੇਸਰੀ ਦਸਤਾਰਾਂ ਸਜਾ ਕੇ ਨਗਰ ਕੀਰਤਨ ਵਿੱਚ ਗੁਰਬਾਣੀ ਦਾ ਜਾਪ ਕਰ ਰਹੇ ਸਨ।  

ਲਓ ਜੀ! ਪਿੰਡ ਠੱਟਾ ਨਵਾਂ ਵਿਖੇ ਸਰਪੰਚ ਸਾਹਿਬ ਨੇ ਕਰ ਦਿੱਤਾ ਇੱਕ ਹੋਰ ਪਾਰਕ ਦਾ ਉਦਘਾਟਨ

Image
ਪਿੰਡ ਠੱਟਾ ਨਵਾਂ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਨਾਉਣ ਲਈ ਯਤਨਸ਼ੀਲ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਅਤੇ ਉਹਨਾਂ ਦੀ ਟੀਮ ਨੇ ਪਿੰਡ ਠੱਟਾ ਨਵਾਂ ਵਿਖੇ ਇੱਕ ਹੋਰ ਪਾਰਕ ਦਾ ਉਦਘਾਟਨ ਕਰ ਦਿੱਤਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਆਧੁਨਿਕ ਕਿਸਮ ਦੇ ਪਾਰਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸਰਪੰਚ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਾਰਕ ਵਿੱਚ ਇੰਟਰਲੌਕ ਟਾਇਲ ਲਗਾ ਕੇ ਪਿੰਡ ਵਾਸੀਆਂ ਦੇ ਬੈਠਣ ਲਈ ਵਧੀਆ ਕਿਸਮ ਦੇ ਬੈਂਚ ਲਗਾਏ ਜਾਣਗੇ। ਜਿਕਰਯੋਗ ਹੈ ਕਿ ਪਿੰਡ ਠੱਟਾ ਨਵਾਂ ਦੀ ਸਮੂਹ ਗਰਾਮ ਪੰਚਾਇਤ ਵੱਲੋਂ ਜੋ ਪਿੰਡ ਦੇ ਵਿਕਾਸ ਦਾ ਕੰਮ ਕੀਤੇ ਜਾ ਰਹੇ ਹਨ, ਇਹਨਾਂ ਕੰਮਾਂ ਦੀ ਇਲਾਕੇ ਦੇ ਪਿੰਡਾਂ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਨਾਲ ਮੈਂਬਰ ਪੰਚਾਇਤ ਗੁਲਜ਼ਾਰ ਸਿੰਘ ਮੋਮੀ, ਮੈਂਬਰ ਪੰਚਾਇਤ ਸੰਤੋਖ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਲਾਲ ਸਿੰਘ, ਪੰਮੀ ਮੋਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪਿੰਡ ਠੱਟਾ ਨਵਾਂ ਵਿਖੇ ‘ਮੇਲਾ ਮਾਘੀ’ 14 ਜਨਵਰੀ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ।

Image
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਮਿਤੀ 01 ਜਨਵਰੀ 2025 ਤੋਂ ਅਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਦਾ ਰਾਗੀ ਜਥਾ, ਭਾਈ ਮਨਜੀਤ ਸਿੰਘ ਦਾ ਰਾਗੀ ਜਥਾ, ਭਾਈ ਸੀਤਲ ਸਿੰਘ ਸੀਤਲ ਦਾ ਢਾਡੀ ਜਥਾ, ਭਾਈ ਜਤਿੰਦਰ ਸਿੰਘ ਦਾ ਢਾਡੀ ਜਥਾ, ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਜਾਵੇਗੀ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਵਲੋਂ ਨਿਭਾਈ ਜਾਵੇਗੀ।

ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਪ੍ਰਭਾਤ ਫੇਰੀ ਦਾ ਰੂਟ

Image
ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਪ੍ਰਭਾਤ ਫੇਰੀ ਮਿਤੀ 4 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਰਤਨ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਕੇਵਲ ਸਿੰਘ, ਮਿਸਤਰੀ ਮਲਕੀਤ ਸਿੰਘ ਸੌਂਦ, ਮਿਸਤਰੀ ਮੋਹਨ ਸਿੰਘ ਸੌਂਦ, ਤਾਰਾ ਸਿੰਘ ਮੋਮੀ, ਮਿਸਤਰੀ ਰਾਜਪਾਲ ਸਿੰਘ ਸੌਂਦ, ਮਿਸਤਰੀ ਚਰਨਜੀਤ ਸਿੰਘ ਸੌਂਦ, ਮਿਸਤਰੀ ਪਰਮਜੀਤ ਸਿੰਘ ਸੌਂਦ, ਮਿਸਤਰੀ ਇੰਦਰਜੀਤ ਸਿੰਘ ਸੌਂਦ, ਮਿਸਤਰੀ ਦਲਜੀਤ ਸਿੰਘ ਸੌਂਦ, ਮਿਸਤਰੀ ਮੇਜਰ ਸਿੰਘ ਸੌਂਦ, ਮਿਸਤਰੀ ਜਸਬੀਰ ਸਿੰਘ ਸੌਂਦ, ਮਿਸਤਰੀ ਸਵਰਨ ਸਿੰਘ ਸੌਂਦ, ਡੇਰਾ-ਜਗੀਰ ਸਿੰਘ ਖੋਜਾ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।

ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਦਾ ਰੂਟ

Image
ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਮਿਤੀ 3 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਸਤਨਾਮ ਸਿੰਘ ਧੰਜਲ, ਮਲਕੀਤ ਸਿੰਘ ਧੰਜਲ, ਰੇਸ਼ਮ ਸਿੰਘ ਧੰਜਲ, ਨਛੱਤਰ ਸਿੰਘ ਧੰਜਲ, ਸਵਰਨ ਸਿੰਘ ਧੰਜਲ, ਰਣਜੀਤ ਸਿੰਘ ਲਾਲੀ, ਬਲਵਿੰਦਰ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਮਿਸਤਰੀ ਬਲਦੇਵ ਸਿੰਘ ਧੰਜਲ, ਅਵਤਾਰ ਸਿੰਘ ਬਾਵੀ ਕੇ, ਸਵਰਨ ਸਿੰਘ ਮੋਮੀ, ਮਲਕੀਤ ਸਿੰਘ ਕਰੀਰ, ਮੇਹਰ ਸਿੰਘ ਕਰੀਰ, ਮਨੀ ਕਰੀਰ, ਮਾਸਟਰ ਮਹਿੰਗਾ ਸਿੰਘ ਮੋਮੀ, ਸੁੱਚਾ ਸਿੰਘ ਸ਼ਾਹ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਜਸਬੀਰ ਕੌਰ ਪੰਚਾਂ ਕੇ, ਮਲਕੀਤ ਸਿੰਘ ਸੋਢੀ, ਬਲਵੰਤ ਸਿੰਘ, ਮਨਜੀਤ ਸਿੰਘ ਪੰਚਾਂ ਕੇ, ਸੁਖਦੇਵ ਸਿੰਘ ਦੇਬਾ, ਜਸਬੀਰ ਸਿੰਘ ਜੱਸਾ ਕਰੀਰ, ਮੋਹਨ ਲਾਲ, ਮਾਸਟਰ ਜਰਨੈਲ ਸਿੰਘ, ਮਲਕੀਤ ਸਿੰਘ ਮੋਮੀ, ਨਾਜਰ ਸਿੰਘ ਮੋਮੀ, ਜਗਤਾਰ ਸਿੰਘ ਸ਼ਾਹ, ਸੁਖਦੇਵ ਸਿੰਘ ਸ਼ਾਹ, ਗੁਰਵਿੰਦਰ ਸਿੰਘ ਸ਼ਾਹ, ਬਲਬੀਰ ਸਿੰਘ ਮੋਮੀ, ਥਾਣੇਦਾਰ ਸਵਰਨ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਪ੍ਰੋ. ਬਲਬੀਰ ਸਿੰਘ ਮੋਮੀ, ਜਸਵੰਤ ਸਿੰਘ ਮੈਂਬਰ ਪੰਚਾਇਤ, ਹਰਬਿਲਾਸ, ਨਿਰਮਲਾ, ਜਗੀਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਕੌਰ, ਮਾਸਟਰ ਨਿਰੰਜਣ ਸਿੰਘ, ਬਲਵਿੰਦਰ ਸਿੰਘ ਪੰਚਾਂ ਕੇ, ਬਲਦੇਵ ਸਿੰਘ, ਪਰਮਜੀਤ ਕੌਰ, ਫੁੰਮਣ ਸਿੰਘ, ਸਵਰਨ ਸਿੰਘ ਮਾੜ੍ਹਾ, ਡਾ. ਸ਼ਿੰਗਾਰ ਸਿੰਘ, ਸਾਧੂ ਸਿੰਘ ਮਾੜ੍ਹਾ, ਲਾਲ ਸਿੰਘ, ਅਮਰਜੀਤ ਕੌਰ, ਮਾਸਟਰ ਪ੍ਰੀਤਮ ਸਿੰਘ ਨੰਬਰਦਾਰ, ਜਸ...

ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਦਾ ਰੂਟ

Image
ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਮਿਤੀ 2 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਜੀਤ ਸਿੰਘ ਦੁਬਈ ਵਾਲੇ, ਨਿਰਮਲ ਸਿੰਘ, ਸ਼ਿੰਗਾਰ ਸਿੰਘ ਮੋਮੀ, ਜਸਬੀਰ ਸਿੰਘ ਮੋਮੀ, ਸਰਬਜੀਤ ਸਿੰਘ, ਬਖਸ਼ੀਸ਼ ਸਿੰਘ ਚੂਹਲਾ, ਸੁਖਦੇਵ ਸਿੰਘ ਚੂਹਲਾ, ਕੁਲਵੰਤ ਸਿੰਘ ਚੂਹਲਾ, ਸਾਹਬੀ ਚੀਨੀਆ, ਮਲਕੀਤ ਸਿੰਘ, ਜਗਜੀਤ ਸਿੰਘ ਸੋਨਾ, ਬਲਬੀਰ ਸਿੰਘ ਬੂੜੇਵਾਲ, ਮਿਸਤਰੀ ਜਗਤਾਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ, ਸਰਵਣ ਸਿੰਘ ਚੂਹਲਾ, ਸ਼ਿੰਗਾਰ ਸਿੰਘ, ਬਲਕਾਰ ਸਿੰਘ ਮੋਮੀ, ਗੁਰਮੁਖ ਸਿੰਘ, ਅਰਜਨ ਸਿੰਘ ਸ਼ਾਹ, ਗੁਲਜਾਰ ਸਿੰਘ ਬਾਲੂ, ਬਲਜੀਤ ਸਿੰਘ ਬਾਲੂ, ਇੰਦਰਜੀਤ ਸਿੰਘ ਬਜਾਜ, ਬਲਬੀਰ ਕੌਰ ਭੈਣ ਜੀ, ਮਾਸਟਰ ਪਿਆਰਾ ਸਿੰਘ, ਬਿਕਰਮ ਸਿੰਘ ਮੋਮੀ, ਦਵਿੰਦਰ ਸਿੰਘ ਸੋਢੀ, ਬਲਬੀਰ ਸਿੰਘ ਬਜਾਜ, ਸੁਖਦੇਵ ਸਿੰਘ ਬਾਲੂ, ਜਸਵਿੰਦਰ ਸਿੰਘ ਬਾਲੂ, ਹਰਜਿੰਦਰ ਸਿੰਘ ਬਾਲੂ, ਨੰਬਰਦਾਰ ਸੁਰਿੰਦਰ ਸਿੰਘ ਮੋਮੀ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਹਰਮਿੰਦਰ ਸਿੰਘ ਟੀਂਡਾ, ਕਸ਼ਮੀਰ ਸਿੰਘ ਅੰਨੂ, ਮਾਸਟਰ ਹਰਬਖਸ਼ ਸਿੰਘ ਕਰੀਰ, ਜਸਬੀਰ ਸਿੰਘ ਬੰਕਾ, ਰਮੇਸ਼ ਕੁਮਾਰ, ਬਲਜਿੰਦਰ ਸਿੰਘ ਕਰੀਰ, ਸੁਖਦੇਵ ਸਿੰਘ ਸੁੱਖਾ ਕਰੀਰ, ਜਸਬੀਰ ਸਿੰਘ ਅੰਨੂ, ਮੁਖਤਾਰ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਭਾਜੀ, ਐਡਵੋਕੇਟ ਜੀਤ ਸਿੰਘ ਮੋਮੀ, ਸੁੱਚਾ ਸਿੰਘ ਅੰਨੂ, ਮਾਸਟਰ ਪ੍ਰੀਤਮ ਸਿੰਘ ਅੰਨੂ, ਸ਼ਿਵਚਰਨ ਸਿੰਘ ਕਰੀਰ...

ਪਿੰਡ ਠੱਟਾ ਨਵਾਂ ਵਿਖੇ ਦਸਤਾਰ ਸਿਖਲਾਈ ਕੈਂਪ 10 ਤੋਂ 14 ਜਨਵਰੀ ਨੂੰ ਸ਼ਾਮ 5-6 ਵਜੇ ਤੱਕ ਲਗਾਇਆ ਜਾਵੇਗਾ।

Image