Posts

Showing posts from December, 2024

ਪਿੰਡ ਠੱਟਾ ਨਵਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਦਾ ਰੂਟ

Image
ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਮਿਤੀ 1 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਮਾਸਟਰ ਗੁਰਦੀਪ ਸਿੰਘ ਖੋਜਾ, ਦਲਜੀਤ ਸਿੰਘ ਮੂਦਾ, ਸਾਧੂ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ, ਕਸ਼ਮੀਰ ਸਿੰਘ ਅੰਨੂ, ਜਸਵੰਤ ਸਿੰਘ ਲਾਡਾ, ਬਲਬੀਰ ਕੌਰ ਚੀਨੀਆ, ਮਲਕੀਤ ਸਿੰਘ ਚੀਨੀਆ, ਬਖਸ਼ੀਸ਼ ਸਿੰਘ, ਰਣਜੀਤ ਸਿੰਘ ਚੇਲਾ, ਬਲਦੇਵ ਸਿੰਘ ਆੜ੍ਹਤੀਆ, ਭਜਨ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਕੇਵਲ ਸਿੰਘ, ਚਰਨ ਸਿੰਘ ਚੀਨੀਆ, ਬਲਬੀਰ ਸਿੰਘ ਚੀਨੀਆ, ਬਖਸ਼ੀਸ਼ ਸਿੰਘ ਚੀਨੀਆ, ਅਵਤਾਰ ਸਿੰਘ ਥਾਣੇਦਾਰ, ਹਰਮੇਲ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਚੀਨੀਆ, ਦਿਲਬਾਗ ਸਿੰਘ ਅਮਲੀਆ ਕੇ, ਨਿਰਮਲ ਸਿੰਘ ਚੀਨੀਆ, ਗੁਰਦੀਪ ਸਿੰਘ, ਰੇਸ਼ਮ ਸਿੰਘ, ਜਸਬੀਰ ਸਿੰਘ, ਸੂਬਾ ਸਿੰਘ, ਸੁਖਦੇਵ ਸਿੰਘ ਸ਼ੋਕਾ, ਮਾਸਟਰ ਜਸਬੀਰ ਸਿੰਘ, ਨਿਰਮਲ ਕੌਰ, ਪਿਆਰਾ ਸਿੰਘ ਮੂਦਾ, ਮਿਸਤਰੀ ਜਸਬੀਰ ਸਿੰਘ ਦੇਵਗੁਣ, ਗੁਰਮੀਤ ਸਿੰਘ ਅੰਨੂ, ਸ਼ਿੰਗਾਰ ਸਿੰਘ ਖੜਕ ਸਿੰਘ ਕੇ, ਮੋਹਨ ਲਾਲ, ਬਿੱਟੂ ਵਰਮਾ, ਨਰਿੰਦਰਜੀਤ ਸਿੰਘ, ਬਲਬੀਰ ਸਿੰਘ ਭੈਲ, ਰਣਜੀਤ ਸਿੰਘ ਭੈਲ, ਮਾਸਟਰ ਜਗਿੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ ਬਾਊ, ਕਸ਼ਮੀਰ ਸਿੰਘ ਮਹਿਰਾ, ਸੋਨੂੰ, ਕਾਮਰੇਡ ਜੀਤ ਸਿੰਘ, ਡਾਕਟਰ ਅਸ਼ਵਨੀ ਕੁਮਾਰ, ਤਾਜ ਮੁਹੰਮਦ, ਖੁਸ਼ੀ ਮੁਹੰਮਦ, ਨੰਬਰਦਾਰ ਨਰਿੰਦਰ ਸਿੰਘ, ਸਾਧੂ ਸਿੰਘ ਬੁੜਿਆਂ ਕੇ, ਪਰਮਿੰਦਰ ਸਿੰਘ ਖੋਜਾ, ਮਹਿੰਗਾ ਸਿੰਘ, ਸੰ...

ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ 30 ਦਸੰਬਰ ਨੂੰ

Image
ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਮਿਤੀ 30 ਦਸੰਬਰ 2024 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਰਾਜੇ ਦੇ ਘਰ ਤੋਂ ਸੁਖਦੇਵ ਸਿੰਘ ਮੋਮੀ, ਮਿਸਤਰੀ ਮਨਿੰਦਰ ਸਿੰਘ ਦੇਵਗੁਣ, ਮਿਸਤਰੀ ਮਦਨ ਸਿੰਘ ਦੇਵਗੁਣ, ਮੁਖਤਾਰ ਸਿੰਘ, ਗੁਰਦੀਪ ਸਿੰਘ ਬਾਬੇ ਕਿਆਂ ਕੇ, ਮਾਸਟਰ ਸੁਰਜੀਤ ਸਿੰਘ, ਜਗਿੰਦਰ ਸਿੰਘ ਮੋਮੀ, ਸ਼ਿੰਗਾਰ ਸਿੰਘ ਬੇਰੀ ਕਿਆਂ ਕੇ, ਡੇਰਾ-ਚੀਨੀਆਂ ਦਾ ਸੰਤੋਖ ਸਿੰਘ ਬਾਵਾ, ਫੁੰਮਣ ਸਿੰਘ ਪ੍ਰਧਾਨ, ਗੁਰਮੇਲ ਸਿੰਘ ਚੀਨੀਆ, ਰੇਸ਼ਮ ਸਿੰਘ, ਸਰਬਜੀਤ ਸਿੰਘ ਚੀਨੀਆ, ਜੀਤ ਸਿੰਘ ਚੀਨੀਆ, ਰਣਜੀਤ ਸਿੰਘ ਚੀਨੀਆ, ਹਰਭੇਜ ਸਿੰਘ ਚੇਲਾ, ਸੂਬੇਦਾਰ ਪ੍ਰੀਤਮ ਸਿੰਘ, ਨਿਰਮਲ ਸਿੰਘ ਚੇਲਾ, ਸੁਖਦੇਵ ਸਿੰਘ ਚੇਲਾ, ਦਰਸ਼ਨ ਸਿੰਘ, ਜਗੀਰ ਸਿੰਘ ਝੰਡ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਨੰਬਰਦਾਰ ਬਲਵੰਤ ਸਿੰਘ ਚੇੇਲਾ, ਬਲਦੇਵ ਸਿੰਘ ਚੇਲਾ, ਸਿੰਗਾਰ ਸਿੰਘ ਚੇਲਾ, ਬਖਸ਼ੀਸ਼ ਸਿੰਘ ਚੀਨੀਆ, ਜਗਦੀਸ਼ ਸਿੰਘ ਚੀਨੀਆ, ਮਹਿੰਗਾ ਸਿੰਘ ਚੇਲਾ, ਰਣਜੀਤ ਸਿੰਘ ਚੇਲਾ, ਮਲਕੀਤ ਸਿੰਘ ਸ਼ਾਹ, ਚਰਨਜੀਤ ਸਿੰਘ ਮੂਦਿਆਂ ਕੇ, ਮਾਸਟਰ ਦਲਬੀਰ ਸਿੰਘ, ਦੀਦਾਰ ਸਿੰਘ, ਗੁਰਮੇਲ ਸਿੰਘ, ਰੋਮੀ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਨਿਆਣਾ, ਮੱਸਾ ਸਿੰਘ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।

ਪਿੰਡ ਠੱਟਾ ਨਵਾਂ ਵਿਖੇ ਨਵੀਆਂ ਸਟਰੀਟ ਲਾਈਟਾਂ ਲਾਉਣ ਦਾ ਕੰਮ ਆਰੰਭ

Image
ਪਿੰਡ ਨੂੰ ਹਲਕੇ ਦਾ ਨੰਬਰ ਵੱਨ ਪਿੰਡ ਬਨਾਉਣ ਦਾ ਜ਼ਜ਼ਬਾ ਰੱਖਣ ਵਾਲੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਯੋਗ ਅਗਵਾਹੀ ਵਿੱਚ ਸਮੂਹ ਗਰਾਮ ਪੰਚਾਇਤ ਮੈਂਬਰ ਅਤੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਨਾਲ ਅੱਜ ਮਿਤੀ 29.12.2024 ਨੂੰ ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਸਰਪੰਚ ਸਾਹਿਬ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਆਪ ਜੀ ਨੂੰ ਲੱਗਦਾ ਹੈ ਕਿ ਪਿੰਡ ਵਿੱਚ ਕੰਮ ਹੋਣ ਵਾਲਾ ਹੈ, ਆਪਣੇ ਸੁਝਾਅ ਸਾਡੇ ਤੱਕ ਪਹੁੰਚਦੇ ਕਰੋ। ਉਹਨਾਂ ਕਿਹਾ ਕਿ ਮੇਰਾ ਇੱਕ-ਇੱਕ ਮਿੰਟ ਪਿੰਡ ਦੀ ਤਰੱਕੀ ਲਈ ਹਾਜ਼ਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਦਲਵਿੰਦਰ ਠੱਟੇ ਵਾਲਾ, ਸਤਪਾਲ, ਪਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਸੇਵਕ ਸਹੋਤਾ, ਅਕਾਸ਼ਦੀਪ ਅਤੇ ਕੰਵਰ ਸੌਂਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪਿੰਡ ਠੱਟਾ ਨਵਾਂ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ

Image
ਪਿੰਡ ਠੱਟਾ ਨਵਾਂ ਵਿਖੇ ਸੇਵਾ ਕੇਂਦਰ ਦੇ ਨੇੜੇ ਨੌਜਵਾਨਾਂ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਨੌਜਵਾਨ ਆਗੂ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਮ 5:30 ਵਜੇ ਸੇਵਾ ਕੇਂਦਰ ਦੇ ਨਜਦੀਕ ਵੱਡੀ ਸਕਰੀਨ ਤੇ ਸਾਹਿਬਜ਼ਾਦਿਆਂ ਦੀ ਫਿਲਮ ਵੀ ਦਿਖਾਈ ਜਾਵੇਗੀ। ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤਾਂ ਜੋ ਉਹ ਵੀ ਸ਼ਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ। ਇਸ ਮੌਕੇ ਸੇਵਾਦਾਰਾਂ ਵਿੱਚ ਗੁਰਸੇਵਕ, ਭਿੰਦਾ ਗਿੱਲ, ਗੋਲਡੀ, ਸੁਖਮਨ, ਜੱਸਾ, ਅਕਾਸ਼ ਬਾਬਾ, ਕਰਨ ਬਾਬਾ, ਕਰਨ, ਰਾਜਾ, ਪ੍ਰਿਥਵੀ, ਬਲਜਿੰਦਰ ਅਤੇ ਸ਼ੇਰਾ ਹਾਜ਼ਰ ਸਨ।

ਆਓ ਨਜ਼ਰ ਮਾਰੀਏ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਹੁਣ ਤੱਕ ਅਰੰਭੇ ਗਏ ਕੰਮਾਂ ਤੇ…

Image
ਹਾਲ ਹੀ ਵਿੱਚ ਚੁਣੀ ਗਈ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਅਧੀਨ ਪਿੰਡ ਠੱਟਾ ਨਵਾਂ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਨਾੳਣ ਦੇ ਮੰਤਵ ਨਾਲ ਕਮਾਂਡ ਸਾਂਭ ਲਈ ਗਈ ਹੈ। ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨਾਲ ਮੈਂਬਰ ਪੰਚਾਇਤ ਗੁਲਜਾਰ ਸਿੰਘ ਮੋਮੀ, ਲਵਪ੍ਰੀਤ ਸਿੰਘ ਰਾਜਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਗੁਰਮੇਜ ਕੌਰ, ਸੰਤੋਖ ਸਿੰਘ ਬਾਵਾ, ਗੁਰਜੀਤ ਸਿੰਘ ਮੋਮੀ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਸੀਮਾ ਰਾਣੀ, ਬਲਬੀਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲਈ ਇੱਕ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਉਸਾਰੀ, ਨਵਾਂ ਪਾਰਕ, ਸਰਕਾਰੀ ਸਕੂਲ ਦੀ ਗਰਾਊਂਡ ਦੇ ਨੇੜੇ ਇੰਟਰਲੌਕ ਟਾਇਲਾਂ, ਬੂਲਪੁਰ ਵੱਲੋਂ ਆਉਂਦਿਆਂ ਪਿੰਡ ਦੀ ਐਂਟਰੈਂਸ ਤੇ ਸ਼ੈੱਡ ਦੀ ਉਸਾਰੀ, ਠੱਟਾ ਨਵਾਂ ਤੋਂ ਦਰੀਏਵਾਲ ਨੂੰ ਜਾਂਦੀ ਸੜ੍ਕ ਜੋ ਪਾਣੀ ਦੇ ਵਹਾਅ ਨਾਲ ਛੱਪੜ ਕੋਲੋਂ ਟੁੱਟ ਚੁੱਕੀ ਸੀ, ਉਸ ਦੀ ਰਿਪੇਅਰ, ਸ੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੀ ਸਫਾਈ, ਪਿੰਡ ਦੇ ਆਲੇ ਦੁਆਲੇ ਦੀ ਸਾਫ-ਸਫਾਈ, ਨਾਲੀਆਂ ਦੀ ਸਾਫ-ਸਫਾਈ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ । ਆਉ ਆਪ ਜੀ ਨੂੰ ਗਰਾਮ ਪੰਚਾਇਤ ਵੱਲੋਂ ਕਰਵਾਏ ਗਏ ਕਾਰਜਾਂ ਤੇ ਇੱਕ ਨਜ਼ਰ ਮਰਵਾਉਂਦੇ ਹਾਂ। ਸਰਕਾਰੀ ਸਕੂਲ ਦੀ ਗਰਾਊਂਡ ਦੇ ਨੇੜੇ ਸੀਵਰੇਜ ਪਾਉਣ ਦਾ ਦ੍ਰਿਸ਼             ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਠੱ...