ਹਾਲ ਹੀ ਵਿੱਚ ਚੁਣੀ ਗਈ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਅਧੀਨ ਪਿੰਡ ਠੱਟਾ ਨਵਾਂ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਨਾੳਣ ਦੇ ਮੰਤਵ ਨਾਲ ਕਮਾਂਡ ਸਾਂਭ ਲਈ ਗਈ ਹੈ। ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨਾਲ ਮੈਂਬਰ ਪੰਚਾਇਤ ਗੁਲਜਾਰ ਸਿੰਘ ਮੋਮੀ, ਲਵਪ੍ਰੀਤ ਸਿੰਘ ਰਾਜਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਗੁਰਮੇਜ ਕੌਰ, ਸੰਤੋਖ ਸਿੰਘ ਬਾਵਾ, ਗੁਰਜੀਤ ਸਿੰਘ ਮੋਮੀ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਸੀਮਾ ਰਾਣੀ, ਬਲਬੀਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲਈ ਇੱਕ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਉਸਾਰੀ, ਨਵਾਂ ਪਾਰਕ, ਸਰਕਾਰੀ ਸਕੂਲ ਦੀ ਗਰਾਊਂਡ ਦੇ ਨੇੜੇ ਇੰਟਰਲੌਕ ਟਾਇਲਾਂ, ਬੂਲਪੁਰ ਵੱਲੋਂ ਆਉਂਦਿਆਂ ਪਿੰਡ ਦੀ ਐਂਟਰੈਂਸ ਤੇ ਸ਼ੈੱਡ ਦੀ ਉਸਾਰੀ, ਠੱਟਾ ਨਵਾਂ ਤੋਂ ਦਰੀਏਵਾਲ ਨੂੰ ਜਾਂਦੀ ਸੜ੍ਕ ਜੋ ਪਾਣੀ ਦੇ ਵਹਾਅ ਨਾਲ ਛੱਪੜ ਕੋਲੋਂ ਟੁੱਟ ਚੁੱਕੀ ਸੀ, ਉਸ ਦੀ ਰਿਪੇਅਰ, ਸ੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੀ ਸਫਾਈ, ਪਿੰਡ ਦੇ ਆਲੇ ਦੁਆਲੇ ਦੀ ਸਾਫ-ਸਫਾਈ, ਨਾਲੀਆਂ ਦੀ ਸਾਫ-ਸਫਾਈ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ । ਆਉ ਆਪ ਜੀ ਨੂੰ ਗਰਾਮ ਪੰਚਾਇਤ ਵੱਲੋਂ ਕਰਵਾਏ ਗਏ ਕਾਰਜਾਂ ਤੇ ਇੱਕ ਨਜ਼ਰ ਮਰਵਾਉਂਦੇ ਹਾਂ।
ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਨਵੇਂ ਪਾਰਕ ਦਾ ਉਦਘਾਟਨ ਕੀਤਾ ਗਿਆ।
ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਗੱਲ ਕਰਦੇ ਹੋਏ ਦੱਸਿਆ ਕਿ ਮੇਰੇ ਜੀਵਨ ਦਾ ਮੁੱਖ ਮੰਤਵ ਪਿੰਡ ਦੇ ਸਾਂਝੇ ਵਿਕਾਸ ਕੰਮ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣਾ ਹੈ ਤਾਂ ਕਿ ਪਿੰਡ ਵਾਸੀਆਂ ਨੇ ਜੋ ਮੈਨੂੰ ਪਿਆਰ ਤੇ ਮਾਣ ਬਖ਼ਸ਼ਿਆ ਹੈ ਉਸਤੇ ਮੈਂ ਖਰਾ ਉਤਰ ਸਕਾਂ। ਇਹ ਸ਼ਬਦ ਪਿੰਡ ਠੱਟਾ ਨਵਾਂ ਦੇ ਸਰਪੰਚ ਸਿੰਘ ਸੌਂਦ ਸੋਨੂੰ ਨੇ ਪਿੰਡ ਨੂੰ ਜਾਣ ਵਾਲੇ ਬੂਲਪੁਰ ਠੱਟਾ ਮੁੱਖ ਸੜਕ ’ਤੇ ਦੋਵੇਂ ਪਾਸੇ ਫੈਲੀ ਗੰਦਗੀ ਤੇ ਮਿੱਟੀ ਨੂੰ ਜੇਸੀਬੀ ਰਾਹੀਂ ਸਾਫ ਕਰਵਾਉਣ ਦੇ ਮੌਕੇ ਗੱਲਬਾਤ ਕਰਦਿਆਂ ਕਹੇ। ਸਰਪੰਚ ਸੋਨੂੰ ਕਿਹਾ ਕਿ ਜੇ ਸਾਡੇ ਪਿੰਡ ਦਾ ਮੁੱਖ ਰਸਤਾ ਸਾਫ ਹੋਵੇਗਾ ਤਾਂ ਹੀ ਅਸੀਂ ਪਿੰਡ ਦੀ ਸਫ਼ਾਈ ਕਰਵਾ ਸਕਦੇ ਹਾਂ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਪਿੰਡ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਸਮੁੱਚੀ ਪੰਚਾਇਤ ਵੱਲੋਂ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਨਾਲ ਵੀ ਵਿਤਕਰੇ ਨਹੀਂ ਹੋਵੇਗਾ। ਇਸ ਮੌਕੇ ਮੁੱਖ ਸੜਕ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।
ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੱਟਾ ਨਵਾਂ ਤੋਂ ਦਰੀਏਵਾਲ ਸੜਕ ਵਿਚ ਪਏ ਪਾੜ ਨੂੰ ਮਿੱਟੀ ਪਾ ਕੇ ਪੂਰਿਆ ਗਿਆ।
ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੀਵਰੇਜ਼ ਦੀਆਂ ਖੁੱਲ੍ਹੀਆਂ ਪਈਆਂ ਹੌਦੀਆਂ ਨੂੰ ਬੰਦ ਕਰਵਾਇਆ ਗਿਆ।
ਸਰਪੰਚ ਸੁਖਵਿੰਦਰ ਸਿੰਘ ਸੌਂਦ ਦੇ ਸੱਦੇ ਤੇ ਗਰਾਮ ਪੰਚਾਇਤ ਦੇ ਸਾਰੇ ਪੰਚਾਂ ਦਾ ਇਕੱਠ ਹੋਇਂਆ। ਜਿਸ ਵਿਚ ਥਾਣਾ ਤਲਵੰਡੀ ਚੌਧਰੀਆਂ ਤੋਂ ਐਸ. ਐਚ.ਓ. ਅਰਜਨ ਸਿੰਘ ਆਪਣੀ ਟੀਮ ਨਾਲ ਆਏ। ਉਹਨਾ ਕਿਹਾ ਕਿ ਜੇਕਰ ਪਿੰਡ ਵਿਚ ਕਿਸੇ ਵੀ ਤਰਾਂ ਦਾ ਨਸ਼ਾ ਵਿਕਦਾ ਹੈ ਜਾ ਕੋਈ ਕਰਦਾ ਹੈ ਤਾਂ ਤੁਸੀਂ ਤੁਰੰਤ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ। ਇਸ ਮੌਕੇ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ।
ਸਰਪੰਚ ਸੁਖਵਿੰਦਰ ਸਿੰਘ ਸੌਂਦ ਅਤੇ ਸਮੂਹ ਪੰਚਾਂ ਨੇ ਮਿਤੀ 21 ਨਵੰਬਰ 2024 ਨੂੰ ਪਿੰਡ ਠੱਟਾ ਨਵਾਂ ਦੀ ਡਿਸਪੈਂਸਰੀ ਦਾ ਨਿਰੀਖਣ ਕੀਤਾ। ਡਾ.ਮਨਪ੍ਰੀਤ ਕੌਰ ਨੇ ਸਿਹਤ ਸਬੰਧੀ ਮਿਲ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਸਮੂਹ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਨਵਾਂ ਦਾ ਨਿਰੀਖਣ ਕੀਤਾ ਗਿਆ ਜਿੱਥੇ ਹੈੱਡਮਾਸਟਰ ਰਾਮ ਸਿੰਘ ਜੀ ਵੱਲੋਂ ਸਕੂਲ ਨੂੰ ਸਾਫ਼ ਸੁਥਰਾ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੂਹ ਸਟਾਫ਼ ਬਹੁਤ ਹੀ ਮਿਹਨਤ ਅਤੇ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ।






























