ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਦਾ ਰੂਟ



ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ ਮਿਤੀ 6 ਜਨਵਰੀ 2019 ਦਿਨ ਐਤਵਾਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਨੇ ਦੱਸਿਆ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਇਹ ਦੂਸਰੀ ਪ੍ਰਭਾਤ ਫੇਰੀ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਨਰਿੰਦਰਜੀਤ ਸਿੰਘ, ਵਰਿੰਦਰ ਸਿੰਘ ਕਰੀਰ, ਮਲਕੀਅਤ ਸਿੰਘ ਭੋਲਾ, ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਚਰਨ ਸਿੰਘ ਸੱਪ, ਰੇਸ਼ਮ ਸਿੰਘ ਸੱਪ, ਬਲਦੇਵ ਸਿੰਘ ਵਲੀਆਂ ਕੇ, ਸਰਬਜੀਤ ਸਿੰਘ ਵਲੀਆਂ ਕੇ, ਮਲਕੀਅਤ ਸਿੰਘ ਕਮਲਿਆਂ ਕੇ, ਰੇਸ਼ਮ ਸਿੰਘ ਸ਼ਹੀਦ, ਸੰਤੋਖ ਸਿੰਘ ਬੇਰੀ ਵਾਲਿਆਂ, ਸ਼ਿੰਗਾਰ ਸਿੰਘ ਝੰਡ, ਨਿਰੰਜਣ ਸਿੰਘ ਝੰਡ, ਮਹਿੰਦਰ ਸਿੰਘ ਘਪਲਿਆਂ ਕੇ, ਭਜਨ ਸਿੰਘ ਬੇਰੀ ਵਾਲੇ, ਤਰਸੇਮ ਸਿੰਘ ਝੰਡ, ਗੁਰਮੇਜ ਸਿੰਘ ਬੇਰੀ ਵਾਲੇ, ਜਰਨੈਲ ਸਿੰਘ ਬੇਰੀ ਵਾਲੇ, ਬਤਨ ਸਿੰਘ ਝੰਡ, ਸੁਖਦੇਵ ਸਿੰਘ ਚੇਲਾ, ਬਲਵੰਤ ਸਿੰਘ ਬੇਰੀ ਵਾਲੇ, ਕਸ਼ਮੀਰ ਸਿੰਘ ਬੇਰੀ ਵਾਲੇ, ਪ੍ਰੀਤਮ ਸਿੰਘ ਸੱਪ, ਪਰਮਜੀਤ ਸਿੰਘ ਕਮਲਿਆ ਕੇ, ਬਲਬੀਰ ਸਿੰਘ ਝੰਡ, ਜਸਵਿੰਦਰ ਸਿੰਘ ਸੱਪ, ਸਵਰਨ ਸਿੰਘ ਜੰਮੂ, ਮਲਕੀਤ ਸਿੰਘ ਸੱਪ, ਸਵਰਨ ਸਿੰਘ ਸੱਪ, ਮਲਕੀਤ ਸਿੰਘ ਕਮਲਿਆਂ ਕੇ, ਅਵਤਾਰ ਸਿੰਘ, ਬਲਕਾਰ ਸਿੰਘ ਸੱਪ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਕਰਤਾਰ ਸਿੰਘ ਅੰਨੂੰ, ਜਗਦੀਪ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਸਵਰਨ ਸਿੰਘ, ਕੁਲਵਿੰਦਰ ਸਿੰਘ ਦੇ ਘਰਾਂ ਤੋਂ ਵਾਪਸ ਗੁਰਦੁਆਰਾ ਸਾਹਿਬ ਪਹੁੰਚੇਗੀ। ਉਹਨਾਂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਪ੍ਰਭਾਤ ਫੇਰੀ ਅਤੇ ਸੰਗਤ ਦੇ ਸਨਮਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਲੀ-ਮੁਹੱਲਿਆਂ ਦੀ ਸਾਫ-ਸਫਾਈ ਕੀਤੀ ਜਾਵੇ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਦੀ ਵੈਬਸਾਈਟ ਤੇ ਨਾਲੋ-ਨਾਲ ਦੇਖੀਆਂ ਜਾ ਸਕਣਗੀਆਂ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ