Posts

Showing posts from December, 2018

ਸਰਪੰਚੀ ਠੱਟਾ ਨਵਾਂ-2018: ਪੰਚਾਇਤ ਚੋਣਾਂ ਤੇ ਇੱਕ ਨਜ਼ਰ: ਤਸਵੀਰਾਂ ਦੀ ਜ਼ੁਬਾਨੀ

Image
ਅੱਜ ਪਿੰਡ ਠੱਟਾ ਨਵਾਂ ਵਿੱਚ ਸਰਪੰਚ ਦੀ ਚੋਣ ਲਈ ਚੋਣਾਂ ਪੂਰੀ ਅਮਨੋ-ਅਮਾਨ ਨਾਲ ਚੱਲ ਰਹੀਆਂ ਹਨ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਵਿੱਚ ਪੂਰੇ ਨਗਰ ਦੇ ਵੋਟਰ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਸਰਪੰਚੀ ਦੀ ਦਾਅਵੇਦਾਰ ਬੀਬੀ ਬਲਵਿੰਦਰ ਕੌਰ ਅਤੇ ਬੀਬੀ ਮਨਦੀਪ ਕੌਰ ਦੇ ਸਪੋਟਰਾਂ ਵਿੱਚ ਸਭ ਤੋਂ ਵਧੀਆਂ ਗੱਲ ਇਹ ਦੇਖਣ ਵਿੱਚ ਮਿਲ ਰਹੀ ਹੈ ਕਿ ਉਹਨਾਂ ਵਿਚ ਪੂਰਾ ਭਾਈਚਾਰਾ ਕਾਇਮ ਹੈ। ਕਿਸੇ ਪਾਸੇ ਵੀ ਕਿਸੇ ਕਿਸਮ ਦੀ ਖਿੱਚੋਤਾਣ ਨਜ਼ਰ ਨਹੀਂ ਆ ਰਹੀ। ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਵੇਗੀ। ਸੰਭਾਵੀ ਜੇਤੂ ਉਮੀਦਵਾਰ ਦੇ ਸਪੋਟਰਾਂ ਵੱਲੋਂ ਜਸ਼ਨ ਦੀਆਂ ਤਿਆਰੀਆਂ ਵੀ ਖਿੱਚੀਆਂ ਜਾ ਰਹੀਆਂ ਹਨ। 

ਸ੍ਰੀਮਤੀ ਬਲਵਿੰਦਰ ਕੌਰ ਬਣੇ ਪਿੰਡ ਠੱਟਾ ਨਵਾਂ ਦੇ ਸਰਪੰਚ…

Image
ਅੱਜ ਪਿੰਡ ਠੱਟਾ ਨਵਾਂ ਵਿੱਚ ਸਰਪੰਚ ਦੀ ਚੋਣ ਲਈ ਚੋਣਾਂ ਪੂਰੀ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਵਿੱਚ ਪੂਰੇ ਨਗਰ ਦੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ 8 ਵਜੇ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਪੂਰੇ ਨਗਰ ਦੀਆਂ 1591 ਵੋਟਾਂ ਵਿੱਚੋਂ 1230 (77.3) ਫੀਸਦੀ ਵੋਟਾਂ ਪੋਲ ਹੋਈਆਂ। ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਸ਼ੁਰੂ ਹੋਈ ਤੇ 6:30 ਵਜੇ ਚੋਣ ਨਤੀਜੇ ਬਾਹਰ ਆ ਗਏ। ਸ੍ਰੀਮਤੀ ਬਲਵਿੰਦਰ ਕੌਰ ਨੇ ਸ੍ਰੀਮਤੀ ਮਨਦੀਪ ਕੌਰ ਨੂੰ 25 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਠੱਟਾ ਨਵਾਂ ਦੇ ਸਰਪੰਚ ਬਣੇ। ਜਦਕਿ 29 ਵੋਟਾਂ ਰਿਜੈਕਟ ਹੋ ਗਈਆਂ। ਵਾਰਡ ਨੰਬਰ-1 ਤੋਂ ਸ੍ਰੀ ਨਛੱਤਰ ਸਿੰਘ, ਵਾਰਡ ਨੰਬਰ-2 ਤੋਂ ਸ੍ਰੀਮਤੀ ਚਰਨਜੀਤ ਕੌਰ ਪਤਨੀ ਸ੍ਰੀ ਤਰਸੇਮ ਸਿੰਘ, ਵਾਰਡ ਨੰਬਰ-3 ਤੋਂ ਸ੍ਰੀਮਤੀ ਪਰਮਿੰਦਰ ਕੌਰ ਪਤਨੀ , ਵਾਰਡ ਨੰਬਰ-4 ਤੋਂ ਸ੍ਰੀਮਤੀ ਬਲਵਿੰਦਰ ਕੌਰ ਪਤਨੀ ਸ੍ਰੀ ਗੁਲਜ਼ਾਰ ਸਿੰਘ ਬਾਲੂ, ਵਾਰਡ ਨੰਬਰ-5 ਤੋਂ ਸ੍ਰੀਮਤੀ ਗੁਰਮੀਤ ਕੌਰ ਪਤਨੀ ਸ੍ਰੀ ਗੁਰਦੀਪ ਸਿੰਘ ਬਾਬੇ ਕਿਆ ਕੇ, ਵਾਰਡ ਨੰਬਰ-6 ਤੋਂ ਸ੍ਰੀ ਸੁਖਵਿੰਦਰ ਸਿੰਘ ਮੋਮੀ, ਵਾਰਡ ਨੰਬਰ-7 ਤੋਂ ਸ੍ਰੀ ਸੁਖਦੇਵ ਸਿੰਘ ਦੇਬਾ, ਵਾਰਡ ਨੰਬਰ-8 ਤੋਂ ਸ੍ਰੀ ਬਲਜਿੰਦਰ ਸਿੰਘ ਕਰੀਰ ਅਤੇ ਵਾਰਡ ਨੰਬਰ-9 ਤੋਂ ਸ੍ਰੀ ਸਵਰਨ ਸਿੰਘ ਮਾੜ੍ਹਾ ਨੂੰ ਸਰਬ-ਸੰਮਤੀ ਨਾਲ ਮੈਂਬਰ ਪੰਚਾਇਤ ਚੁਣਿਆ ਗਿਆ। ਪਿੰਡ ਠੱਟਾ ਨਵ...

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 28 ਦਸੰਬਰ 2017 ਦਿਨ ਵੀਰਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਿੰਦਰ ਸਿੰਘ, ਸਵ. ਬਲਵੰਤ ਸਿੰਘ ਦੁਕਾਨਾਦਾਰ, ਮਲਕੀਅਤ ਸਿੰਘ ਭੋਲਾ, ਸਵ. ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਰਤਨ ਸਿੰਘ ਵਲੀਆਂ ਕੇ ਸਮੂਹ ਪਰਿਵਾਰ, ਘਪਲਿਆਂ, ਸੰਤੋਖ ਸਿੰਘ ਬੇਰੀ ਵਾਲਿਆਂ, ਝੰਡਾਂ, ਸੁਖਦੇਵ ਸਿੰਘ ਚੇਲਾ, ਅਵਤਾਰ ਸਿੰਘ ਨਿਆਣਿਆਂ ਕੇ, ਮਲਕੀਤ ਸਿੰਘ ਕਮਲਿਆਂ ਕੇ, ਮਾਸਟਰ ਦਲਬੀਰ ਸਿੰਘ ਢਾਡੀ ਕਿਆਂ ਦੇ ਅਤੇ ਗੁਰਮੇਲ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਸੱਪਾਂ, ਝੰਡਾਂ, ਵਲੀਆਂ, ਢਾਡੀ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ, ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ   ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਗੈਲਰੀ ‘ਤੇ ਸਿੱਧੇ ਜਾਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ: https://wp.me/P3Q4l3-674

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 27 ਦਸੰਬਰ 2017 ਦਿਨ ਬੁੱਧਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਚਨ ਸਿੰਘ ਚੀਨੀਆ, ਅਮਰੀਕ ਸਿੰਘ ਚੀਨੀਆ, ਫੁੰਮਣ ਸਿੰਘ ਚੀਨੀਆ, ਗੁਰਮੇਲ ਸਿੰਘ ਚੀਨੀਆ, ਬਾਵਾ ਚੀਨੀਆ, ਸਵ. ਸੂਬੇਦਰ ਪ੍ਰੀਤਮ ਸਿੰਘ, ਸਵ. ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਅਮਰਜੀਤ ਸਿੰਘ ਚੇਲਾ, ਰਣਜੀਤ ਸਿੰਘ ਚੇਲਾ, ਮਲਕੀਅਤ ਸਿੰਘ ਚੇਲਾ, ਜਗੀਰ ਸਿੰਘ ਝੰਡ, ਜਗਦੀਸ਼ ਸਿੰਘ ਚੀਨੀਆ, ਸੂਬਾ ਸਿੰਘ-ਕੁਲਵੰਤ ਸਿੰਘ ਬਟੇਰੀ ਕਿਆਂ ਦੇ, ਤੇਜਿੰਦਰ ਸਿੰਘ ਬੱਬੂ, ਮਾਸਟਰ ਜਸਬੀਰ ਸਿੰਘ ਪਿਆਰੇ ਕਿਆ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ, ਚੇਲਿਆਂ ਅਤੇ ਪਿਆਰੇ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ   ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਗੈਲਰੀ ‘ਤੇ ਸਿੱਧੇ ਜਾਣ ਲਈ ਹੇਠਾਂ ਲਿੰਕ ਤੇ ਕਲਿੱਕ ਕਰੋ: https://wp.me/P3Q4l3-671

ਗੈਰ ਕਾਨੂੰਨੀ ਤਰੀਕੇ ਨਾਲ ਇਟਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀ ਦੀ ਮੌਤ

Image
ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ ਇਕ ਨੌਜਵਾਨ ਵੀਰਪਾਲ ਸਿੰਘ (23) ਪੁੱਤਰ ਕਰਮ ਸਿੰਘ ਦੀ ਸਰਬੀਆ-ਕਰੋਸ਼ੀਆ ਦੀ ਸਰਹੱਦ ‘ਤੇ ਪੈਂਦੀ ਨਦੀ ਪਾਰ ਕਰਦਿਆਂ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਮ੍ਰਿਤਕ ਦੇ ਪਿਤਾ ਕਰਮ ਸਿੰਘ ਧੰਜੂ ਪੁੱਤਰ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਫਿਲੌਰ ਦੇ ਇਕ ਏਜੰਟ ਨਾਲ ਪਿੰਡ ਦੇ ਇਕ ਦੂਸਰੇ ਏਜੰਟ ਰਾਹੀਂ ਲੱਗਭੱਗ ਸਾਢੇ 9 ਲੱਖ ਰੁਪਏ ਨਗਦ ਦੇ ਕੇ ਇਟਲੀ ਜਾਣਾ ਤਹਿ ਕੀਤਾ ਸੀ। ਵੀਰਪਾਲ ਘਰੋਂ 5 ਨਵੰਬਰ 2017 ਨੂੰ ਦਿੱਲੀ ਤੋਂ ਸਰਬੀਆ ਲਈ ਰਵਾਨਾ ਹੋਇਆ ਸੀ। ਉਨ੍ਹਾਂ ਦੀ ਵੀਰਪਾਲ ਨਾਲ ਵਟਸਐੱਪ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ 1 ਦਸੰਬਰ ਦੀ ਰਾਤ ਦੇ ਤੜਕੇ ਆਖਰੀ ਵਾਰ ਗੱਲਬਾਤ ਹੋਈ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਏਜੰਟ ਸਾਨੂੰ ਧੱਕੇ ਨਾਲ ਸਰਬੀਆ ਤੋਂ ਕਰੋਸ਼ੀਆ ਵਾਸਤੇ ਨਦੀ ਰਾਹੀਂ ਤੈਰ ਕੇ ਜਾਣ ਲਈ ਮਜ਼ਬੂਰ ਕਰ ਰਹੇ ਹਨ ਪਰ ਅਸੀਂ ਨਹੀਂ ਜਾਣਾ ਚਾਹੁੰਦੇ। ਉਸ ਤੋਂ ਅਗਲੇ ਦਿਨ ਹੀ ਵੀਰਪਾਲ ਸਿੰਘ ਦਾ ਫੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ 9 ਤੇ 10 ਦਿਨ ਦੀ ਚਿੰਤਾ ਤੋਂ ਬਾਅਦ ਆਖੀਰ ਸਾਡੇ ਨਾਲ ਵੀ ਧੋਖਾ ਹੋਣ ਦਾ ਸੁਨੇਹਾ ਮਿਲਿਆ। ਜਦੋਂ ਫਿਰੋਜ਼ਪੁਰ ਦੇ ਦੋ ਨੌਜਵਾਨਾਂ ਜੋ ਵੀਰਪਾਲ ਨਾਲ ਨਦੀ ਪਾਰ ਕਰ ਰਹੇ ਸਨ ਨੇ, ਆਪਣੇ ਘਰ ਫੋਨ ਕਰਕੇ ਦੱਸਿਆ ਕਿ ਗਿੱਦੜ ਪਿੰਡੀ ਦੇ ਵੀਰਪਾਲ ਸਿੰਘ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵ...

ਅੱਖਾਂ ਦੇ ਡਾ.ਪਰਮਿੰਦਰ ਸਿੰਘ ਥਿੰਦ ਦੀ ਮਾਤਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 17 ਦਸੰਬਰ ਨੂੰ

Image
ਮੌਤ ਇੱਕ ਅਟੱਲ ਸੱਚਾਈ ਹੈ ਪ੍ਰੰਤੂ ਜੀਵਨ ਨੂੰ ਪ੍ਰਮਾਤਮਾ ਦੀ ਅਦੁੱਤੀ ਦਾਤ ਮੰਨ ਕੇ ਗੁਜ਼ਾਰਿਆ ਜਾਵੇ ਤਾਂ ਉਹ ਪਰਿਵਾਰ ਅਤੇ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਜਿਸ ਨੂੰ ਸਾਕਾਰ ਕੀਤਾ ਮਾਤਾ ਸੁਖਜੀਤ ਕੌਰ ਜੀ ਨੇ, ਜੋ ਬੀਤੇ ਦਿਨੀਂ 11.12.2017 ਅਕਾਲ ਪੁੱਰਖ ਵੱਲੋਂ ਬਖਸ਼ੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸੁਖਜੀਤ ਕੌਰ ਜੀ ਦਾ ਜਨਮ 1 ਫਰਵਰੀ 1936 ਨੂੰ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਅਤੇ ਦੇਸ਼ ਦੀ ਵੰਡ ਉਪਰੰਤ ਪਰਿਵਾਰ ਸਮੇਤ ਪਰਮਜੀਤ ਪੁਰ ਨੇੜੇ ਸੁਲਤਾਨਪੁਰ ਲੋਧੀ ਵਿਖੇ ਆ ਕੇ ਵੱਸ ਗਏ। ਆਪ ਜੀ ਸਕੂਲੀ ਵਿੱਦਿਆ ਤੋਂ ਬੇਸ਼ੱਕ ਸੱਖਣੇ ਸਨ ਪ੍ਰੰਤੂ ਪੰਜਾਬੀ ਪੜ੍ਹਨੀ ਅਤੇ  ਲਿਖਣੀ ਸਿੱਖਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਅਤੇ ਲੇਖ ਬੜੀ ਦਿਲਚਪਸੀ ਨਾਲ ਪੜ੍ਹਦੇ ਸਨ। ਆਪ ਜੀ ਦੀ ਸ਼ਾਦੀ ਪਿੰਡ ਅਮਰਕੋਟ (ਟਿੱਬਾ) ਦੇ ਸਿਰਕੱਢ ਜ਼ੈਲਦਾਰ ਪਰਿਵਾਰ ਦੇ ਸਰਦਾਰ ਨਰੰਜਣ ਸਿੰਘ ਪਟਵਾਰੀ ਨਾਲ ਹੋਈ। ਆਪ ਜੀ ਦੇ 2 ਸਪੁੱਤਰ ਬਲਜਿੰਦਰ ਸਿੰਘ (ਬਿਜਲੀ ਬੋਰਡ ਵਿੱਚੋਂ ਉੱਚ ਅਹੁਦੇ ਤੋਂ ਰਿਟਾਇਰ) ਅਤੇ ਡਾ. ਪਰਮਿੰਦਰ ਸਿੰਘ ਥਿੰਦ (ਥਿੰਦ ਅੱਖਾਂ ਦਾ ਹਸਪਤਾਲ ਜਲੰਧਰ ਵਾਲੇ) ਨੇ ਜਨਮ ਲਿਆ। ਆਪ ਜੀ ਪਿੰਡ ਦੇ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਆਪ ਜੀ ਹਰ ਕੰਮ ਵਿੱਚ ਮੋਢੀ ਬਣ ਕੇ ਕੰਮ ਕਰਦੇ ਜਿਸ ਕਾਰਨ ਕਾਫ਼ੀ ਸਮਾਂ ਮੈਂਬਰ ਪੰਚਾਇਤ ਅਤੇ ਫਿਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਵੀ ਰਹੇ। ਉਹ ਬ...

ਇਸ ਮਹਿਲਾ ਕਿਸਾਨ ਨੇ ਚਮਕਾਇਆ ਵਿਸ਼ਵ ਪੱਧਰ ‘ਤੇ ਪਿੰਡ ਬੂਲਪੁਰ ਦਾ ਨਾਮ-ਹੋਈ ਰਾਸ਼ਟਰੀ ਪੁਰਸਕਾਰ ਲਈ ਚੋਣ

Image
ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਤੇ ਦੂਰਦਰਸ਼ਨ ਦੇ ਕਿਸਾਨ ਚੈਂਨਲ ਵਲੋੰ ਸਾਂਝੇ ਤੌਰ ਤੇ ਦੇਸ਼ ਦੀਆਂ 114 ਉੱਦਮੀ ਮਹਿਲਾ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਚੋਣ ਕੀਤੀ ਗਈ ਹੈ। ਸ਼ਹਿਦ ਫਾਰਮਿੰਗ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਤੇ ਪੰਜਾਬ ਦੇ ਕਿਸਾਨਾਂ ਲਈ ਮਿਸਾਲ ਬਣੇ ਬੂਲਪੁਰ ਦੇ ਚੰਦੀ ਬੀ ਫਾਰਮ ਨੂੰ ਰਾਸ਼ਟਰੀ ਪੱਧਰ ਤੇ ਸਨਮਾਨ ਮਿਲਣ ਜਾ ਰਿਹਾ ਹੈ। ਪੰਜਾਬ ‘ਚ 4 ਮਹਿਲਾ ਕਿਸਾਨ ਚੁਣੀਆਂ ਗਈਆਂ ਹਨ ਜਿਨ੍ਹਾਂ ਵਿੱਚ ਚੰਦੀ ਬੀ ਫਾਰਮ ਬੀਬੀ ਅਮਰਜੀਤ ਕੌਰ ਚੰਦੀ ਧਰਮ ਸੁਪਤਨੀ ਸਰਵਣ ਸਿੰਘ ਚੰਦੀ ਪਿੰਡ ਬੂਲਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿੱਲ੍ਹਾ ਕਪੂਰਥਲਾ ਨੂੰ ਪਹਿਲੇ ਨੰਬਰ ਤੇ ਚੁਣਿਆ ਗਿਆ ਹੈ। ਲੰਮੇ ਸਮੇਂ ਸ਼ਹਿਦ ਉਤਪਾਦਨ ਤੌਰ ਤੇ ਜ਼ਿੱਲ੍ਹਾ ਕਪੂਰਥਲਾ ਵਿੱਚ ਜਾਣੇ ਜਾਂਦੇ ਚੰਦੀ ਬੀ ਫਾਰਮ ਨੂੰ ਖੁਦ ਆਪ ਦੇਖਦੀ ਹੈ। ਬੀਬੀ ਅਮਰਜੀਤ ਕੌਰ ਚੰਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਪਤੀ ਸਵਰਨ ਸਿੰਘ ਚੰਦੀ ਨੂੰ ਵੀ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੀਬੀ ਅਮਰਜੀਤ ਕੌਰ ਚੰਦੀ ਨੂੰ ਰਾਸ਼ਟਰੀ ਪੁਰਸਕਾਰ ਮਿਲਣ ਤੇ ਜਿਥੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ ਉਥੇ ਵੱਖ ਵੱਖ ਕਿਸਾਨ ਕਲੱਬਾਂ, ਸੇਲਫ ਹੈਲਫ ਗਰੁੱਪਾਂ, ਕਿਸਾਨ ਕਲੱਬਾਂ ਨੇ ਵੀ ਸਵਾਗਤ ਕੀਤਾ ਹੈ। ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਵਿਨੈ ਕੁਮਾਰ, ਬਲਾਕ ਖੇਤੀਬਾੜੀ ਅਫਸਰ ਜਸਬੀਰ ਸਿੰਘ ਖਿੰਡਾ, ਡਾ. ਪਰਮਿੰਦਰ ਸਿੰਘ, ਡਾ. ਜਸਪਾਲ ਸਿੰਘ ਧੰਜੂ, ਸਰਪ...

ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਾਬਾ ਗੁਰਚਰਨ ਸਿੰਘ ਜੀ ਨੂੰ ‘ਸ਼੍ਰੋਮਣੀ ਸੇਵਾ ਰਤਨ’ ਨਾਲ ਕੀਤਾ ਜਾਵੇਗਾ ਸਨਮਾਨਤ

Image
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਾਬਾ ਗੁਰਚਰਨ ਸਿੰਘ ਜੀ ਨੂੰ ‘ਸ਼੍ਰੋਮਣੀ ਸੇਵਾ ਰਤਨ’ ਨਾਲ ਕੀਤਾ ਜਾਵੇਗਾ ਸਨਮਾਨਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ (ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ, ਕਪੂਰਥਲਾ) ਵਾਲਿਆਂ ਨੂੰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ‘ਸ਼੍ਰੋਮਣੀ ਸੇਵਾ ਰਤਨ’ ਦਾਸਨਮਾਨ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆਂ ਤੇ ਵਾਇਰਲ ਹੋਏ ਤਖਤ ਸ੍ਰੀ ਪਟਨਾ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਖਾਲਸਾ ਵੱਲੋਂ ਤਖਤ ਸ੍ਰੀ ਹਰਮੰਦਿਰ ਸਾਹਿਬ ਪਟਨਾ ਸਾਹਿਬ ਦੇ ਅਧਿਕਾਰਤ ਲੈਟਰ ਪੈਡ ਮੁਤਾਬਕ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮਿਤੀ 29 ਨਵੰਬਰ 2018 ਨੂੰ ਪੰਜ ਪਿਆਰਿਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਜੀ ਦੀਆਂ ਅਦੁੱਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪੋਹ ਸੁਦੀ ਸਤਵੀਂ ਮੁਤਾਬਕ 11, 12 ਅਤੇ 13 ਜਨਵਰੀ 2019 ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਜੀ ਨੂੰ ‘ਸ਼੍ਰੋਮਣੀ ਸੇਵਾ ਰਤਨ’ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੰਤ ਬਾਬਾ ਗੁਰਚਰਨ ਸ...