Posts

Showing posts from November, 2018

18ਵੀਂ ਮਹਾਨ ਪੈਦਲ ਯਾਤਰਾ-ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁ: ਸ੍ਰੀ ਬੇਰ ਸਾਹਿਬ ਤੱਕ 18 ਨਵੰਬਰ ਨੂੰ।

Image
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਠੱਟਾ ਟਿੱਬਾ ਬਾਹਰੇ ਇਲਾਕੇ ਦੀ ਸੰਗਤ ਵੱਲੋਂ 18ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਮਿਤੀ 18 ਨਵੰਬਰ ਨੂੰ ਸਵੇਰੇ 3 ਵਜੇ ਸਜਾਈ ਜਾਵੇਗੀ। ਪੈਦਲ ਯਾਤਰਾ ਸੈਦਪੁਰ, ਟਿੱਬਾ, ਬਿਧੀਪੁਰ, ਤਲਵੰਡੀ ਚੌਧਰੀਆਂ, ਪੱਮਣਾ, ਸ਼ਾਲਾਪੁਰ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ, ਕੁਲੀਆਂ, ਅਦਾਲਤ ਚੱਕ ਤੋਂ ਹੁੰਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇਗੀ।