Posts

Showing posts from August, 2018

ਚੱਲਦੇ ਮੋਟਰਸਾਇਕਲ ‘ਤੇ ਸੋਹਣੀ ਦਸਤਾਰ ਸਜਾ ਕੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ ਕਰਨੈਲ ਸਿੰਘ ਖਿੰਡਾ VIDEO

Image
ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖਾਂ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਦਰਪੇਸ਼ ਵੱਖ-ਵੱਖ ਚੁਣੌਤੀਆਂ ਵਿਚ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਮੀਡੀਆ ਵਿਚ ਸਮੇਂ-ਸਮੇਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਸਾਡੇ ਸਾਰੇ ਗੁਰੂ ਸਾਹਿਬਾਨ ਦਸਤਾਰ ਧਾਰਨ ਕਰਦੇ ਸਨ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਦੇ ਪਾਵਨ ਅਵਸਰ ‘ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਦਸਤਾਰ ਨੂੰ ਸਿੱਖਾਂ ਦੇ ਅਤਿ ਜ਼ਰੂਰੀ ਪਹਿਰਾਵੇ ਦਾ ਅੰਗ ਬਣਾ ਦਿੱਤਾ। ਦਸਤਾਰ ਹੀ ਹੈ ਜਿਹੜੀ ਪੰਜਾਂ ਕਕਾਰਾਂ ਵਿਚੋਂ ਕੇਸਾਂ ਦੀ ਸੰਭਾਲ ਲਈ ਪਹਿਨਣ ਵਾਲੇ ਬਸਤਰਾਂ ਵਿਚ ਅਹਿਮ ਸਥਾਨ ਰੱਖਦੀ ਹੈ। ਦਸਤਾਰ ਤੋਂ ਬਿਨਾਂ ਸਿੱਖ ਦਾ ਸਰੂਪ ਕਿਆਸਿਆ ਵੀ ਨਹੀਂ ਜਾ ਸਕਦਾ। ਸੌਣ ਸਮੇਂ ਜਾਂ ਆਰਾਮ ਕਰਨ ਸਮੇਂ ਨਿੱਕੀ ਦਸਤਾਰ ਸਜਾਉਣਾ ਸਿੱਖ ਲਈ ਲਾਜ਼ਮੀ ਹੈ, ਜਿਸ ਨੂੰ ਕੇਸਕੀ ਦਾ ਨਾਂਅ ਦਿੱਤਾ ਗਿਆ ਹੈ। ਆਮ ਤੌਰ ‘ਤੇ ਅੰਮ੍ਰਿਤਧਾਰੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਸਜਾਉਂਦੇ ਹਨ। ਏਸ਼ੀਆ ਦੇ ਕੁਝ ਦੇਸ਼ਾਂ ਵਿਚ ਸਿਰ ਨੂੰ ਢਕਣ ਲਈ ਮੁੱਢਕਦੀਮ ਤੋਂ ਹੀ ਪਗੜੀ ਦੀ ਵਰਤੋਂ ਹੁੰਦੀ ਆਈ ਹੈ। ਆਰੀਆ ਲੋਕਾਂ ਵਿਚ ਵੀ ਪਗੜੀ ਬੰਨ੍ਹਣ ਦਾ ਰਿਵਾਜ ਹੈ।  ਪੰਜਾਬ ਵਿਚ ਮੁੱਢਕਦੀਮ ਤੋਂ ਹੀ ਦਸਤਾਰ ਸਜਾਉਣੀ ਸਾਡੇ ਸਮਾਜ ਅਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਹਰ ਧਰਮ ਅਤੇ ਜਾਤ ...

BST ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਪਗੜੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ

Image
ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਵਿਦਿਆਰਥੀਆਂ ਦੇ ਪੱਗੜੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਪੱਗੜੀ ਮੁਕਾਬਲੇ ਸੁਹਪਨ ਸਿੰਘ ਡੀ. ਪੀ. ਤੇ ਹਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਸੀਨੀਅਰ ਗਰੁੱਪ ਵਿਚ ਅਰਸ਼ਦੀਪ ਸਿੰਘ ਬਾਰ੍ਹਵੀਂ ਨੇੇ ਪਹਿਲਾ, ਸਿਮਰਤਪਾਲ ਸਿੰਘ ਬਾਰ੍ਹਵੀਂ ਨੇ ਦੂਜਾ, ਤੇ ਪ੍ਰਭਸਿਮਰਨ ਬਾਰ੍ਹਵੀਂ ਨੇ ਵੱਟਾਂ ਵਾਲੀ ਪੱਗ ‘ਚ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਪੇਚਾਂ ਵਾਲੀ ਪੱਗ ਬੰਨਣ ਵਿਚ ਸੁਖਪਾਲ ਸਿੰਘ 10ਵੀਂ ਨੇ ਪਹਿਲਾ, ਰਣਜੀਤ ਸਿੰਘ ਬਾਰ੍ਹਵੀਂ ਤੇ ਸਾਹਿਬਪ੍ਰੀਤ ਸਿੰਘ 10ਵੀਂ ਨੇ ਦੂਜਾ ਤੇ ਖੁਸ਼ਲੀਨ ਸਿੰਘ ਬਾਰ੍ਹਵੀਂ ਤੇ ਜੋਬਨਪ੍ਰੀਤ ਸਿੰਘ ਬਾਰ੍ਹਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਰਣਇਕਬਾਲ ਸਿੰਘ 8ਵੀਂ ਨੇ ਪਹਿਲਾ, ਰੁਪਿੰਦਰ ਕੌਰ 9ਵੀਂ ਨੇ ਦੂਜਾ ਅਤੇ ਹਰਪ੍ਰੀਤ ਕੌਰ 9ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮਹਿੰਦੀ ਮੁਕਾਬਲੇ ਜੋ ਕੇ ਸ਼ਰਨਜੀਤ ਕੌਰ ਤੇ ਰਮਨਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਏ ਗਏ |  ਜੂਨੀਅਰ ਗਰੁੱਪ ਵਿਚ ਐਸਮੀਨ ਕੌਰ 6ਵੀਂ ਨੇ ਪਹਿਲਾ, ਅਕਾਸ਼ਦੀਪ ਕੌਰ 8ਵੀਂ ਜਮਾਤ ਤੇ ਸੁਭਪ੍ਰੀਤ ਕੌਰ ਨੇ ਦੂਜਾ, ਸੁਭਪ੍ਰੀਤ ਕੌਰ 6ਵੀਂ ਤੇ ਅਰਪਨਦੀਪ ਕੌਰ 7ਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ ਸੰਦੀਪ ਕੌਰ ਬਾਰ੍ਹਵੀਂ ਨੇ ਪਹਿਲਾ, ਵੰਸ਼ੀਕਾ ਸ਼ਰਮਾ 10ਵੀਂ ਨੇ ਦੂਜਾ ਤੇ ਸਿਮਰਨਜੀਤ ਕੌਰ ਗਿਆਰ੍ਹਵੀਂ ਤੇ ਏਕਮਦੀਪ ਕੌਰ ਬਾਰ੍ਹਵੀਂ ਨੇ ਤੀਸ...

ਬਾਬਾ ਬੀਰ ਸਿੰਘ ਜੀ ਦਾ 250 ਸਾਲਾ ਜਨਮ ਦਿਹਾੜਾ ਅੱਜ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਨਾਇਆ ਜਾ ਰਿਹਾ ਹੈ

Image
ਮਹਾਨ ਸ਼ਹੀਦ ਸੰਤ ਬੀਰ ਸਿੰਘ ਜੀ ਦਾ ਪਿਛੋਕੜ-ਜਨਮ ਤੇ ਜੀਵਨ ਕਥਾ:  ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਸ਼੍ਰੀ ਤਰਨਤਾਰਨ ਤੋਂ ਤਕਰੀਬਨ 8 ਕੋਹਾਂ ਦੀ ਵਿੱਥ ਤੇ ਗਗੋਬੂਆ ਨਗਰ ਵਿੱਚ ਜੱਟ ਬਿਰਾਦਰੀ ਦੇ ਢਿੱਲੋਂ ਖਾਨਦਾਨ ਵਿੱਚ ਬਿਕਰਮੀ ਸੰਮਤ 1825 ਵਿੱਚ ਹੋਇਆ। ਉਸ ਵੇਲੇ ਸ਼ੁਕਲਾ ਪੱਖ ਤਿਥੀ ਤੀਜੀ ਮਹੀਨਾ ਸਾਵਣ ਸੀ। ਸਵਾ ਪਹਿਰ ਰਾਤ ਰਹਿੰਦੀ ਆਪ ਜੀ ਦਾ ਜਨਮ ਮਾਤਾ ਧਰਮ ਕੌਰ ਜੀ ਦੀ ਕੁੱਖ ਵਿੱਚੋ ਹੋਇਆ। ਆਪ ਜੀ ਦੇ ਪਿਤਾ ਦਾ ਸ਼ੁੱਭ ਨਾਮ ਸਰਦਾਰ ਸੇਵਾ ਸਿੰਘ ਸੀ। ਇਸ ਘਰਾਣੇ ਬਾਬਤ ਸੀਨੇ ਬਸੀਨੇ ਇਹ ਸਰੋਤ ਚਲੀ ਆ ਰਹੀ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋ ਸ਼੍ਰੀ ਤਰਨਤਾਰਨ ਸਰੋਵਰ ਦੀ ਸੇਵਾ ਕਰਵਾਈ ਸੀ ਤਾਂ ਇਹਨਾ ਦੇ ਵਡੇਰਿਆਂ ਨੇ ਤਨ, ਮਨ, ਧੰਨ ਕਰਕੇ ਅਟੁੱਟ ਸੇਵਾ ਕੀਤੀ ਸੀ ਜਿਸਤੇ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਨੇ ਇਹ ਵਰਦਾਨ ਬਖਸ਼ਿਆ ਸੀ ਕਿ ਜਾਹ ਭਾਈ ਗੁਰੂ ਸਿੱਖਾ! ਜੈਸੇ ਤੁਸੀਂ ਤਨ, ਮਨ, ਧੰਨ ਕਰਕੇ ਨਿਸ਼ਕਾਮ ਸੇਵਾ ਕੀਤੀ ਹੈ ਤੈਸੇ ਹੀ ਤੁਹਾਡੀ ਕੁਲ ਵਿੱਚ ਤੱਤਵੇਤਾ, ਬ੍ਰਹਮ ਗਿਆਨੀ, ਮੀਰੀ ਪੀਰੀ ਦਾ ਮਾਲਿਕ, ਸ਼ਕਤੀ ਸੰਪਨ ਸਾਡਾ ਸਿੱਖ ਪੈਦਾ ਹੋਵੇਗਾ।  ਜੋ ਪ੍ਰਿਥਵੀ ਸਮਾਨ ਧੀਰਜ ਵਾਨ, ਸਮੇਰੂ ਪਰਬਤ ਸਮਾਨ ਅਡੋਲ ਤੇ ਅਚੱਲ ਨਿਸ਼ਚੇ ਵਾਲਾ ਮਹਾਂਪੁਰਖ ਹੋਵੇਗਾ। ਦੂਜੀ ਸਾਖੀ ਇਹ ਵੀ ਪ੍ਰਚਲਤ ਹੈ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਸ਼ਿਕਾਰ ਕਰਨ ਲਈ ਇੱਕ ਵੇਰ ਗਗੋਬੂਆ ਪਿੰਡ ਨੇੜੇ ਆਏ ਤਾਂ ਸੰਤਾਂ ਦੇ ਵੱਡੇ ਵਡੇਰਿਆਂ ਨੇ ਖੂਬ...

ਪਾਠ ਦਾ ਭੋਗ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ: ਸ੍ਰੀਮਤੀ ਮਨਜੀਤ ਕੌਰ, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ

Image
  ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸ੍ਰੀਮਤੀ ਮਨਜੀਤ ਕੌਰ ਪਤਨੀ ਸਵਰਨ ਸਿੰਘ (ਰਿਟਾ. ਇਸਪੈਕਟਰ ਪੀ.ਆਰ.ਟੀ.ਸੀ.) ਮਾਸਟਰ ਹਰਬਖਸ ਸਿੰਘ ਕਰੀਰ, ਸੁਖਦੇਵ ਸਿੰਘ ਕਰੀਰ ਅਤੇ ਸ਼ਿਵਚਰਨ ਸਿੰਘ ਕਰੀਰ ਦੇ ਵੱਡੇ ਭੈਣ ਜੀ, ਵਾਸੀ ਮੁਹੱਲਾ ਸਿੱਖਾਂ ਸੁਲਤਾਨਪੁਰ ਲੋਧੀ ਮਿਤੀ 8 ਅਗਸਤ 2018 ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਵਜੇ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 15 ਅਗਸਤ 2018 ਦਿਨ ਬੁੱਧਵਾਰ ਨੂੰ ਉਹਨਾਂ ਦੇ ਗ੍ਰਹਿ ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ ਵਿਖੇ ਪਵੇਗਾ।ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ ਵਿਖੇ ਦੁਪਹਿਰ 12:00 ਤੋਂ 2:00 ਵਜੇ ਤੱਕ ਹੋਵੇਗਾ। ਸੋ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਅਕਾਲ ਪੁਰਖ ਦੇ ਭਾਣੇ ਵਿੱਚ: ਸਮੂਹ ਅਠਵਾਣੀਆ ਪਰਿਵਾਰ: 98154-13411, 98881-56701, 98727-35102 ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅ...

ਦੋਸਤੋ! ਸਾਡੇ ਬਹੁਤ ਹੀ ਸਤਿਕਾਰਯੋਗ ਭੂਆ ਜੀ ਅੱਜ ਸਵੇਰੇ 7 ਵਜੇ ਅਕਾਲ ਚਲਾਣਾ ਕਰ ਗਏ

Image
ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭੂਆ ਜੀ ਸ੍ਰੀਮਤੀ ਮਨਜੀਤ ਕੌਰ (75 ਸਾਲ)ਪਤਨੀ ਸਵਰਨ ਸਿੰਘ (ਰਿਟਾ. ਇਸਪੈਕਟਰ ਪੀ.ਆਰ.ਟੀ.ਸੀ.) ਮਾਸਟਰ ਹਰਬਖਸ ਸਿੰਘ ਕਰੀਰ, ਸੁਖਦੇਵ ਸਿੰਘ ਕਰੀਰ ਅਤੇ ਸ਼ਿਵਚਰਨ ਸਿੰਘ ਕਰੀਰ ਦੇ ਵੱਡੇ ਭੈਣ ਜੀ, ਵਾਸੀ ਮੁਹੱਲਾ ਸਿੱਖਾਂ ਸੁਲਤਾਨਪੁਰ ਲੋਧੀ ਅੱਜ ਸਵੇਰੇ 7 ਵਜੇ ਵਜੇ ਅਕਾਲ ਚਲਾਣਾ ਕਰ ਗਏ ਹਨ।ਆਪ ਜੀ ਥੋੜ੍ਹੇ ਕੁ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਭੂਆ ਜੀ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 1 ਵਜੇ ਸ਼ਮਸ਼ਾਨਘਾਟ, ਨੇੜੇ ਗੁਰੁਦਆਰਾ ਸੰਤ ਘਾਟ, ਸੁਲਤਾਨਪੁਰ ਲੋਧੀ ਵਿਖੇ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਦੇ ਸੰਪਰਕ ਨੰਬਰ: 98154-13411, 98727-35102 ਸਿਰੀਰਾਗੁ ਮਹਲਾ ੧ ਘਰੁ ੨ ॥ ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥   

Ludhiana ‘ਚ ਦਰਿੰਦਗੀ: ਮਾਂ ਸਮੇਤ ਇਹਨਾਂ 2 ਬੱਚਿਆਂ ਦਾ ਹਥੌੜਾ ਮਾਰ ਕੇ ਕਤਲ

Image
ਸ਼ਹਿਰ ਦੇ ਤਾਜਪੁਰ ਰੋਡ ‘ਤੇ ਤੀਹਰੇ ਕਤਲ ਦੀ ਘਟਨਾ ਵਾਪਰਨ ਨਾਲ ਸਨਸਨੀ ਫੈਲ ਗਈ। ਤਾਜਪੁਰ ਰੋਡ ਦੇ ਕਿਸ਼ੋਰ ਨਗਰ ਵਿੱਚ ਘਟਨਾ ਵਾਪਰੀ ਹੈ ਅਤੇ ਮ੍ਰਿਤਕਾਂ ਵਿੱਚ ਇੱਕ ਔਰਤ ਤੇ ਦੋ ਬੱਚੇ ਸ਼ਾਮਲ ਹਨ। ਪੁਲਿਸ ਨੂੰ ਮਾਮਲਾ ਚੋਰੀ ਦਾ ਜਾਪਦਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ-4 ਰਾਜਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕਾ ਗੁਰਵਿੰਦਰ ਕੌਰ ਦਾ ਰਿਸ਼ਤੇ ਵਿੱਚ ਭਰਾ ਉਸ ਦੇ ਘਰ ਆਉਂਦਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਜਾਣਦਾ ਸੀ ਕਿ ਘਰ ਵਿੱਚ 40-50 ਹਜ਼ਾਰ ਰੁਪਏ ਪਏ ਹੁੰਦੇ ਸਨ। ਸ਼ੁੱਕਰਵਾਰ ਨੂੰ ਉਸ ਨੇ ਚੋਰੀ ਕਰਨੀ ਚਾਹੀ ਤਾਂ ਬੱਚਿਆਂ ਨੇ ਉਸ ਨੂੰ ਦੇਖ ਲਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਨਾਨੀ ਤੇ ਉਸ ਦੀ ਦੋਹਤੀ ਮਨਦੀਪ ਕੌਰ ਤੇ ਉਸ ਦੇ ਭਰਾ ਦੇ ਸਿਰ ਵਿੱਚ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਸਬੂਤ ਇਕੱਠੇ ਕਰ ਕੇ ਮੁਲਜ਼ਮ ਦੀ ਭਾਲ ਵਿੱਚ ਰੁੱਝ ਗਈ ਹੈ। ਫਿਲਹਾਲ ਚੋਰੀ ਦੀ ਰਕਮ ਦਾ ਬਾਰੇ ਸਹੀ ਜਾਣਕਾਰੀ ਨਹੀਂ ਹੈ।

PSEB ਦਾ ਨਵਾਂ ਕਾਰਨਾਮਾ: +2 ਦੇ ਹਿਸਟਰੀ ਸਿਲੇਬਸ ‘ਚ ਜੈਨ ਸੰਤਾਂ ਬਾਰੇ ਵਰਤੀ ਭੱਦੀ ਸ਼ਬਦਾਵਲੀ

Image
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਬੀਤੀ 1 ਅਗਸਤ ਨੂੰ ਜਾਰੀ ਕੀਤੇ ਗਏ +2 ਕਲਾਸ ਦੇ ਹਿਸਟਰੀ ਸਿਲੇਬਸ ਦੇ ਚੈਪਟਰ ਨੰਬਰ 1 ‘ਚ ਜੈਨ ਸੰਤਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਬੋਰਡ ਦੀ ਇਸ ਘਿਨੌਣੀ ਹਰਕਤ ਨਾਲ ਉੱਤਰੀ ਭਾਰਤ ਦੇ ਸਮੁੱਚੇ ਜੈਨ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸ. ਐੱਸ. ਜੈਨ ਮਹਾਸਭਾ ਪੰਜਾਬ ਉੱਤਰੀ ਭਾਰਤ ਦੇ ਸਰਪ੍ਰਸਤ ਸੇਠ ਰੋਹਤਾਸ਼ ਜੈਨ ਅਤੇ ਲਾਲਾ ਰਵਿੰਦਰ ਨਾਥ ਜੈਨ ਅਤੇ ਐੱਸ. ਐੱਸ. ਜੈਨ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਰਾਕੇਸ਼ ਜੈਨ ਬਬਲਾ ਨੇ ਐਜੂਕੇਸ਼ਨ ਬੋਰਡ ਦੇ ਇਸ ਕਾਰਨਾਮੇ ‘ਚ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਐਜੂਕੇਸਨ ਬੋਰਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਧਰਮਾਂ ਦਾ ਸਨਮਾਨ ਕਰ ਕੇ ਬੱਚਿਆਂ ਨੂੰ ਧਰਮ ਗੁਰੂਆਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਮਾਰਗ ਦਰਸ਼ਨ ਕਰੇ ਪਰ ਇਸਦੇ ਉਲਟ ਐਜੂਕੇਸ਼ਨ ਬੋਰਡ ਜੈਨ ਸੰਤਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਅਪਮਾਨਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਜੈਨ ਸੰਤਾਂ ਦਾ ਤਿਆਗ ਅਤੇ ਤਪੱਸਿਆ ਵਿਸ਼ਵ ਪ੍ਰਸਿੱਧ ਹੈ। ਜੈਨ ਧਰਮ  (ਸੰਸਕ੍ਰਿਤ: जैन धर्मः) ਭਾਰਤ ਦੀ ਸ਼ਰਮਣ ਪਰੰਪਰਾ ਤੋਂ ਨਿਕਲਿਆ ਧਰਮ ਅਤੇ ਦਰਸ਼ਨ ਹੈ। ਪ੍ਰੋਫੈਸਰ ਮਹਾਵੀਰ ਸਰਨ ਜੈਨ ਦਾ ਅਭਿਮਤ ਹੈ ਕਿ ਜੈਨ ਧਰਮ ਦੀ ਭਗਵਾਨ ਮਹਾਵੀਰ ਦੇ ਪੂਰਵ ਜੋ ਪਰੰਪਰਾ ਪ੍ਰਾਪਤ ਹੈ, ਉਸ ਦੇ ਵਾਚਕ ਨਿਗੰਠ ਧੰਮ (ਨਿਰਗਰੰਥ ...

Lohian Khas ਦੇ ਇਸ ਪਿੰਡ ਦੇ 36 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ

Image
ਅਮਰੀਕਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਖ਼ਬਰ ਹੈ। ਮ੍ਰਿਤਕ ਤਰਸੇਮ ਸਿੰਘ ਚੰਦੀ (36) ਜਲੰਧਰ ਦੇ ਨੇੜਲੇ ਪਿੰਡ ਦੋਨੇਵਾਲ, ਬਲਾਕ ਲੋਹੀਆਂ ਖ਼ਾਸ ਸੀ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਦਾ ਇੱਕ ਪਹਿਲੂ ਹੋਰ ਵੀ ਦੁਖਦਾਈ ਹੈ ਕਿ ਇਸ ਮ੍ਰਿਤਕ ਨੌਜਵਾਨ ਦੇ ਪਿਤਾ ਤਾਰਾ ਸਿੰਘ ਦੀ ਮੌਤ ਵੀ ਹਾਦਸੇ ‘ਚ ਹੋਈ ਸੀ। ਸਮੁੱਚੇ ਪਿੰਡ ‘ਚ ਨੌਜਵਾਨ ਦੀ ਮੌਤ ਦੀ ਖਬਰ ਨਾਲ ਸੋਗ ਦੀ ਲਹਿਰ ਹੈ।  ਅਮਰੀਕਾ ਬਾਰੇ ਜਾਣਕਾਰੀ:  ਤਕਰੀਬਨ 15,000 ਵਰ੍ਹਿਆਂ ਤੋਂ ਵੀ ਪਹਿਲਾਂ ਉੱਤਰੀ ਅਮਰੀਕਾ ‘ਚ ਵਸਣ ਵਾਲ਼ੇ ਲੋਕ ਬੇਰਿੰਗ ਧਰਤ-ਜੋੜ ਰਾਹੀਂ ਸਾਈਬੇਰੀਆ ਤੋਂ ਆਏ ਸਨ।  ਪੂਰਵ-ਕੋਲੰਬੀਆਈ ਮਿੱਸੀਸਿੱਪੀ ਸੱਭਿਆਚਾਰ ਵਰਗੀਆਂ ਰਹਿਤਲਾਂ ਨੇ ਉੱਨਤ ਖੇਤੀਬਾੜੀ, ਸ਼ਾਨਦਾਰ ਉਸਾਰੀ-ਕਲਾ ਅਤੇ ਮੁਲਕ-ਪੱਧਰੀ ਸਮਾਜਾਂ ਦਾ ਵਿਕਾਸ ਕਰ ਲਿਆ ਸੀ। ਯੂਰਪੀ ਖੋਜੀਆਂ ਅਤੇ ਵਪਾਰੀਆਂ ਨਾਲ਼ ਪਹਿਲੀ ਛੋਹ ਮਗਰੋਂ ਅਮਰੀਕਾ ਦੀ ਜੱਦੀ ਅਬਾਦੀ ਘਟਣੀ ਸ਼ੁਰੂ ਹੋ ਗਈ ਜਿਹਨਾਂ ਦੇ ਕਾਰਨਾਂ ਵਿੱਚ ਚੀਚਕ ਅਤੇ ਧਰੱਸ ਵਰਗੇ ਰੋਗ  ਅਤੇ ਧੱਕਾ-ਵਧੀਕੀ  ਵੀ ਸ਼ਾਮਲ ਸਨ। ਬਸਤੀਕਰਨ ਜਾਂ ਨੌਅਬਾਦਕਾਰੀ ਦੇ ਅਗੇਤੇ ਦਿਨਾਂ ਵਿੱਚ ਅਬਾਦਕਾਰਾਂ ਨੂੰ ਅਨਾਜ ਦੀ ਥੁੜ੍ਹ, ਰੋਗਾਂ ਅਤੇ ਜੱਦੀ ਅਮਰੀਕੀਆਂ ਦੇ ਹੱਲਿਆਂ ਦਾ ਸਾਮ੍ਹਣਾ ਕਰਨਾ ਪਿਆ। ਕਈ ਵਾਰ ਤਾਂ...