Posts

Showing posts from November, 2017

ਅੱਜ ਸੇਵਾ ਮੁਕਤੀ ‘ਤੇ ਵਿਸ਼ੇਸ਼-ਮਾਸਟਰ ਜਸਬੀਰ ਸਿੰਘ ਸੰਧਾ

Image
ਜਸਬੀਰ ਸਿੰਘ ਸੰਧਾ ਸਿੱਖਿਆ ਵਿਭਾਗ ‘ਚ 30 ਸਾਲ ਤੋਂ ਵੱਧ ਸਮੇਂ ਤੱਕ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ 30 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। 25 ਨਵੰਬਰ 1957 ਨੂੰ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਠੱਟਾ ਨਵਾਂ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਜਨਮੇ ਜਸਬੀਰ ਸਿੰਘ ਸੰਧਾ ਨੇ ਮੁਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ, ਮਿਡਲ ਸਕੂਲ ਠੱਟਾ ਨਵਾਂ ਅਤੇ ਹਾਈ ਸਕੂਲ ਟਿੱਬਾ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਅਤੇ ਐਮ.ਏ. ਇਕਨਾਮਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਤੋਂ ਅਤੇ ਬੀ ਐੱਡ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ ਤੇ 1987 ‘ਚ ਸਰਕਾਰੀ ਸਕੂਲ ਨਵਾਂ ਪਿੰਡ ਦੋਨੇਵਾਲ-ਟੁਰਨਾ ਤੋਂ ਸਰਕਾਰੀ ਸੇਵਾ ਦਾ ਸਫ਼ਰ ਸ਼ੁਰੂ ਕੀਤਾ। 3 ਦਸੰਬਰ 1997 ਨੂੰ ਪਦਉਨਤ ਹੋ ਕੇ ਬਤੌਰ ਐੱਸ.ਐੱਸ. ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਨਿਯੁਕਤ ਹੋਏ ਅਤੇ ਹੁਣ ਤੱਕ ਸ਼ਾਨਦਾਰ ਸੇਵਾ ਨਿਭਾਉਂਦੇ ਆਏ ਹਨ। ਸੇਵਾ ਕਾਲ ਦੌਰਾਨ ਉਹ ਆਪਣੇ ਸਾਥੀ ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਤਤਪਰ ਰਹੇ। ਅੱਜ 30 ਨਵੰਬਰ ਨੂੰ ਉਹ ਆਪਣੀ 30 ਸਾਲ ਤੋਂ ਵੱਧ ਸਮੇਂ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਰਹੇ ਹਨ , ਦੀ ਸੇਵਾ ਮੁਕਤੀ ‘ਤੇ ਸਕੂਲ ਦੇ ਸਮੂਹ ਵਿਦਿਆਰਥੀਆਂ, ਪੀ.ਟੀ.ਏ. ਕਮੇਟੀ, ਮੈਨੇਜ...

ਲੋਹੀਆਂ ਵਿਖੇ 9ਵਾਂ ਹਰਿ ਜਸ ਕੀਰਤਨ ਦਰਬਾਰ 2 ਅਤੇ 3 ਦਸੰਬਰ ਨੂੰ ਸ਼ਾਮ 7 ਤੋਂ 12 ਵਜੇ ਤੱਕ

Image
‘ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਇਲਾਕਾ ਲੋਹੀਆਂ ਖਾਸ’ ਵਲੋਂ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੀ ਸਰਪ੍ਰਸਤੀ ਹੇਠ ਲੋਹੀਆਂ ਵਿਖੇ ਕਰਵਾਇਆ ਜਾਂਦਾ ਸਲਾਨਾ ‘ਹਰਿ ਜੱਸ ਕੀਰਤਨ ਦਰਬਾਰ’ ਐਤਕਾਂ 2 ਅਤੇ 3 ਦਸੰਬਰ, ਦਿਨ ਸ਼ਨੀ ਅਤੇ ਐਤਵਾਰ ਨੂੰ ਸ਼ਾਮ 7 ਤੋਂ 12 ਵਜੇ ਰਾਤ ਤੱਕ ਹੋਵੇਗਾ। ਇਸ ਸਬੰਧੀ ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਪ੍ਰਚਾਰ ਕਰਨ ਹਿੱਤ ਇਲਾਕੇ ਦੇ ਗੁਰਦੁਆਰਿਆਂ ਅਤੇ ਹੋਰ ਸਭਾ ਸੁਸਾਇਟੀਆਂ ਤੱਕ ਪਹੰਚ ਕਰ ਰਹੇ ਹਨ। ਇਸ ਮੌਕੇ ਸਮਾਗਮ ਦਾ ਪੋਸਟਰ ਜਾਰੀ ਕਰਨ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਕਰ੍ਹਾ, ਬਲਜੀਤ ਸਿੰਘ ਸਰਪੰਚ, ਮੰਗਤ ਸਿੰਘ ਕੌੜਾ, ਮੰਗਲ ਸਿੰਘ ਤਾਰਪੁਰ, ਬਲਬੀਰ ਸਿੰਘ, ਰੂੜ ਸਿੰਘ ਸੇਵਾਦਾਰਾਂ ਨੇ ਦੱਸਿਆ ਕਿ ‘ਹਰਿ ਜੱਸ ਕੀਰਤਨ ਦਰਬਾਰ’ ਮੌਕੇ ਕਥਾ ਵਾਚਕ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ, ਕੀਰਤਨੀਏ ਭਾਈ ਗੁਰਦੇਵ ਸਿੰਘ, ਭਾਈ ਕਰਨੈਲ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਸਾਰੇ ਹਜ਼ੂਰੀ ਰਾਗੀ, ਭਾਈ ਗਗਨਦੀਪ ਸਿੰਘ ਸ਼੍ਰੀ ਗੰਗਾਨਗਰ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਸੰਗਤ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਮੁਤਾਬਕ 2 ਦਸੰਬਰ ਨੂੰ ਪਰਵਰਿਸ਼ ਦਾ ਕੈਂਪ ਅਤੇ ਦਸਤਾਰ ਮੁਕਾਬਲੇ, 3 ਦਸੰਬਰ ਨੂੰ ਅੱਖਾਂ ਦਾ ਚੈੱਕਅੱਪ ਕੈਂਪ ਅਤੇ ਬੱਚਿਆਂ ਦੇ ਢਾਡੀ, ਕੀਰਤਨ ਤੇ ਭਾਸ਼ਨ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ 4 ਦਸੰੰਬਰ ਨੂੰ ਅੰਮਿ੍ਤ ਸੰਚਾਰ ਹੋਵੇਗਾ।  

ਤਲਵੰਡੀ ਚੌਧਰੀਆਂ ਵਿਖੇ ਕੀਰਤਨ ਦਰਬਾਰ ਅੱਜ; talwandichaudhrian.com ‘ਤੇ ਦੇਖੋ LIVE

Image
ਸ੍ਰੀ ਗੁਰੂ ਨਾਨਕ ਦੇਵ ਜੀ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਠਵਾਂ ਕੀਰਤਨ ਦਰਬਾਰ ਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿਖੇ ਅੱਜ 18 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਸਮਾਗਮ ਦੀਆਂ ਮੁਕੰਮਲ ਤਿਆਰੀਆਂ ਵਜੋਂ ਕੀਤੀ ਗਈ ਮੀਟਿੰਗ ਉਪਰੰਤ ਸੁਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਬਿੱਕਾ ਨੇ ਦੱਸਿਆ ਕਿ ਇਸ ਰਾਤਰੀ ਸਮਾਗਮ ਵਿਚ ਸੰਤ ਮਹਾਂਪੁਰਸ਼ ਜਗਜੀਤ ਸਿੰਘ ਹਰਖੋਵਾਲ ਤੇ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਵਾਲਿਆਂ ਤੋਂ ਇਲਾਵਾ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਭਾਈ ਹਰਜੀਤ ਸਿੰਘ ਤੇ ਰਾਗੀ ਭਾਈ ਦਵਿੰਦਰ ਸਿੰਘ ਸੋਢੀ ਅਤੇ ਭਾਈ ਰਵਿੰਦਰ ਸਿੰਘ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ ਤੇ ਕਈ ਹੋਰ ਰਾਗੀ ਜਥੇ ਪੁੱਜ ਰਹੇ ਹਨ। ਇਸ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਆਫਿਸ਼ੀਅਲ ਵੈਬਸਾਈਟ sultanpurlodhi.in ਦਾ ਰਸਮੀ ਉਦਘਾਟਨ ਭਾਈ ਦਵਿੰਦਰ ਸਿੰਘ ਸੋਢੀ, ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਰਵਿੰਦਰ ਸਿੰਘ ਜੀ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਜਾਵੇਗਾ। ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਤਲਵੰਡੀ ਚੌਧਰੀਆਂ ਦੀ ਵੈਬਸਾਈਟ talwandichaudhrian.com ‘ਤੇ ਅੱਜ ਸ਼ਾਮ 6 ਵਜੇ...

ਅੱਜ ਭੋਗ ‘ਤੇ ਵਿਸ਼ੇਸ਼-24 ਸਾਲਾ ਫੌਜੀ ਗਗਨਦੀਪ ਸਿੰਘ ਤਲਵੰਡੀ ਚੌਧਰੀਆਂ

Image
  ਇਹ ਸੀ ਨਿੱਕੀ ਜਿਹੀ ਜਿੰਦਗੀ ਫੌਜੀ ਗਗਨਦੀਪ ਸਿੰਘ ਦੀ  ਜੁੰਮੇਵਾਰ ਬੱਚਿਆਂ ਦਾ ਸਾਥ ਕਿਸਮਤ ਨਾਲ ਹੀ ਮਿਲਦਾ ਹੈ ਮਾਪਿਆਂ ਨੂੰ ਤੇ ਕਈ ਵਾਰ ਇਹ ਸਾਥ ਬਦਨਸੀਬੀ ਵੀ ਹੋ ਨਿਬੜਦਾ ਹੈ। ਪਿਤਾ ਬਲਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਆਪਣੀ ਨਿੱਕੀ ਜਿਹੀ ਜਿੰਦਗੀ ਦੇ ਸਾਢੇ 23 ਸਾਲ ਗੁਜਾਰਨ ਉਪਰੰਤ ਸਾਡਾ ਸਾਥ ਛੱਡ ਜਾਵੇਗਾ। ਗਗਨਦੀਪ ਸਿੰਘ ਦਾ ਜਨਮ 17.10.1993 ਨੂੰ ਤਲਵੰਡੀ ਚੌਧਰੀਆਂ ਵਿਖੇ ਹੋਇਆ। ਆਪਣੀ ਮੁੱਢਲੀ ਪੜ੍ਹਾਈ ਗਗਨਦੀਪ ਸਿੰਘ ਨੇ ਗੁਰੂ ਨਾਨਕ ਪਬਲਿਕ ਸਕੂਲ ਟਿੱਬਾ ਤੋਂ ਕੀਤੀ।+1 ਅਤੇ +2 ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਤੋਂ ਕੀਤੀ। ਚੰਗੇ ਸੁਭਾਅ ਦੇ ਮਾਲਕ ਤੇ ਮਾਪਿਆਂ ਦੇ ਇਸ ਸਰਵਣ ਪੁੱਤਰ ਨੇ ਗਗਨਦੀਪ ਸਿੰਘ ਨੇ ਆਪਣੇ ਨਿੱਜ ਨੂੰ ਹਮੇਸ਼ਾ ਰੁਝੇਵੇਂ ਵਿੱਚ ਰੱਖਿਆ ਤੇ ਯਾਰਾਂ ਦੋਸਤਾਂ ਨਾਲ ਯਾਰੀ ਵੀ ਨਿਭਾਈ ਅਤੇ ਮਾਪਿਆਂ ਨੂੰ ਕਿਸੇ ਤਰ੍ਹਾਂ ਦਾ ਉਲਾ੍ਹਮਾ ਵੀ ਨਾ ਦਿਵਾਇਆ। ਜਵਾਨੀ ਨੇ ਅਜੇ ਦਸਤਕ ਦਿੱਤੀ ਹੀ ਸੀ ਕਿ ਹੋਣਹਾਰ ਬੱਚੇ ਨੇ ਆਪਣੇ ਬਾਪ ਆਮਦਨ ਅਤੇ ਆਰਥਿਕਤਾ ਨੂੰ ਸਮਝਿਆ ਅਤੇ ਕੰਮ ਦੀ ਭਾਲ ਸ਼ੁਰੂ ਕੀਤੀ। ਉੱਚਾ ਲੰਮਾ ਕੱਦ ਹੋਣ ਕਰਕੇ ਗਗਨਦੀਪ ਨੇ ਪਹਿਲੀ ਕੋਸ਼ਿਸ਼ 14.10.2014 ਨੂੰ ਫੌਜ ਦੀ ਭਰਤੀ ਦੀ ਕੀਤੀ ਜਿਸ ਵਿੱਚ ਉਹ ਸਫਲ ਹੋਇਆ। ਬਲਜੀਤ ਸਿੰਘ ਬਿੱਟੂ ਅਤੇ ਮਨਜੀਤ ਕੌਰ ਨੂੰ ਆਪਣੀ ਔਲਾਦ ਦੀ ਇਹ ਪਹਿਲੀ ...

ਤਲਵੰਡੀ ਚੌਧਰੀਆਂ ਦੇ 24 ਸਾਲਾ ਫੌਜੀ ਜਵਾਨ ਦੀ ਮੌਤ-ਅੰਤਿਮ ਸਸਕਾਰ ਅੱਜ 10 ਵਜੇ

Image
ਮਾਤਾ ਮਨਜੀਤ ਕੌਰ ਅਤੇ ਪਿਤਾ ਬਲਜੀਤ ਸਿੰਘ ਬਿੱਟੂ ਦਾ ਅੰਬਰੀਂ ਚਮਕਦਾ ਸਿਤਾਰਾ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਾ ਟੁੱਟ ਗਿਆ। ਗਗਨਦੀਪ ਸਿੰਘ ਦੀ ਮੌਤ ਦੀ ਖ਼ਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਹੱਸਦੇ ਵੱਸਦੇ ਪ੍ਰਵਾਰ ਦੇ ਜੀਆਂ ਦਾ ਰੋਣਾ ਨਹੀਂ ਸੀ ਦੇਖਿਆ ਜਾ ਰਿਹਾ।ਪਿੰਡ ਵਾਸੀਆਂ ਨੇ 24 ਸਾਲਾ ਗਗਨਦੀਪ ਦੀ ਮੌਤ ਦੀ ਖ਼ਬਰ ਸੁਣਦੇ ਮੱਥੇ ਨੂੰ ਹੱਥ ਮਾਰੇ। ਨੇੜੇ ਦੇ ਪ੍ਰਵਾਰਿਕ ਸੂਤਰਾਂ ਨੇ ਦੱਸਿਆ ਕਿ ਗਗਨਦੀਪ ਨੂੰ ਫੌਜ ਵਿੱਚ ਭਰਤੀ ਹੋਏ ਨੂੰ ਅਜੇ 3 ਸਾਲ ਹੀ ਹੋਏ ਸਨ ਜੱਦ ਕਿ ਦੂਸਰਾ ਭਰਾ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ {ਅਮਰੀਕਾ) ਚਲਾ ਗਿਆ ਸੀ। ਗਗਨਦੀਪ ਸਿੰਘ ਆਸ਼ਾਮ ਦੀਆਂ ਸਰਹੱਦਾਂ ਤੇ ਆਪਣੀ ਡਿਊਟੀ ਤੇ ਤਾਇਨਾਤ ਸੀ ਅਚਨਚੇਤ ਅਟੈਕ ਹੋਇਆ। ਜਿਸ ਕਰਕੇ ਉਸ ਨੂੰ ਆਸ਼ਾਮ ਹੀ ਦਾਖਲ ਕਰਵਾਇਆ ਗਿਆ ਪਰ ਹਾਲਤ ਨਾ ਸੁਧਰਦੀ ਦੇਖ ਕਲਕੱਤਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਮੌਤ ਨਾਲ ਸੰਘਰਸ਼ ਕਰਦਾ 20 ਦਿਨਾਂ ਬਾਅਦ ਗਗਨਦੀਪ ਸਿੰਘ ਪ੍ਰਵਾਰ ਨੂੰ 8 ਨਵੰਬਰ 2017 ਨੂੰ ਸਦਾ ਲਈ ਵਿਛੋੜਾ ਦੇ ਗਿਆ।ਉਸ ਦਾ ਅੰਤਿਮ ਸਸਕਾਰ ਅੱਜ 11 ਨਵੰਬਰ 2017 ਨੂੰ 10 ਵਜੇ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

3 ਮੌਤਾਂ ਨਾਲ ਪਿੰਡ ਠੱਟਾ ਨਵਾਂ ਵਿੱਚ ਦਹਿਸ਼ਤ ਦਾ ਮਹੌਲ: ਪੂਰਾ ਪਿੰਡ ਸਦਮੇ ‘ਚ

Image
ਆਪ ਜੀ ਨੂੰ ਬਹੁਤ ਹੀ ਦੁਖਦਾਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਮਿਤੀ 01.11.2017 ਦਿਨ ਬੁੱਧਵਾਰ ਨੂੰ ਮੁਖਤਾਰ ਸਿੰਘ ਮਾੜ੍ਹਾ ਪੁੱਤਰ ਚਰਨ ਸਿੰਘ ਮਾੜ੍ਹਾ, ਬਲਦੇਵ ਸਿੰਘ ਲਾਲੀ ਮਾੜ੍ਹਾ ਪੁੱਤਰ ਚਾਨਣ ਸਿੰਘ ਮਾੜ੍ਹਾ ਅਤੇ ਮਲਕੀਤ ਸਿੰਘ ਸਹੋਤਾ ਪੁੱਤਰ ਪੂਰਨ ਸਿੰਘ ਸਹੋਤਾ ਅਕਾਲ ਚਲਾਣਾ ਕਰ ਗਏ ਹਨ। ਮੁਖਤਾਰ ਸਿੰਘ ਅਤੇ ਬਲਦੇਵ ਸਿੰਘ ਜਲੰਧਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਜਿਕਰਯੋਗ ਹੈ ਕਿ ਬਲਦੇਵ ਸਿੰਘ ਲਾਲੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਬਲਦੇਵ ਸਿੰਘ ਅਤੇ ਮਲਕੀਤ ਸਿੰਘ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਸ਼ਮਸ਼ਾਨਘਾਟ ਠੱਟਾ ਵਿਖੇ ਕੀਤਾ ਜਾਵੇੇਗਾ ਪਰ ਮੁਖਤਾਰ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੀ ਭੈਣ ਦੇ ਅਮਰੀਕਾ ਤੋਂ ਵਾਪਸ ਆਉਣ ‘ਤੇ ਕੀਤਾ ਜਾਵੇਗਾ।

17ਵੀਂ ਮਹਾਨ ਪੈਦਲ ਯਾਤਰਾ: ਗੁਰਦੁਆਰਾ ਦਮਦਮਾ ਸਾਹਿਬ ਠੱਟਾ ਤੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚੀ

Image
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਠੱਟਾ ਟਿੱਬਾ ਬਾਹਰੇ ਇਲਾਕੇ ਦੀ ਸੰਗਤ ਵੱਲੋਂ 17ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀ। ਪੈਦਲ ਯਾਤਰਾ ਵਿੱਚ ਇਲਾਕੇ ਭਰ ਵਿੱਚੋਂ ਤਕਰੀਬਨ 1000 ਦੇ ਕਰੀਬ ਸੰਗਤ ਨੇ ਸ਼ਮੂਲੀਅਤ ਕੀਤੀ। ਪੈਦਲ ਯਾਤਰਾ ਸੈਦਪੁਰ, ਟਿੱਬਾ, ਬਿਧੀਪੁਰ, ਤਲਵੰਡੀ ਚੌਧਰੀਆਂ, ਪੱਮਣਾ, ਸ਼ਾਲਾਪੁਰ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ, ਕੁਲੀਆਂ, ਅਦਾਲਤ ਚੱਕ ਤੋਂ ਹੁੰਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀ। ਰਸਤੇ ਵਿੱਚ ਆਉਂਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਚਾਹ ਪਕੌੜਿਆਂ, ਫਰੂਟ ਅਤੇ ਮਠਿਆਈਆਂ ਦਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ।

ਪਿੰਡ ਠੱਟਾ ਨਵਾਂ ਲਈ ਬਹੁਤ ਹੀ ਦੁਖਦਾਈ ਖਬਰ-ਅੱਜ ਹੋਈਆਂ 2 ਮੌਤਾਂ

Image
ਆਪ ਜੀ ਨੂੰ ਬਹੁਤ ਹੀ ਦੁਖਦਾਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਅੱਜ ਮਿਤੀ 01.11.2017 ਦਿਨ ਬੁੱਧਵਾਰ ਨੂੰ ਮੁਖਤਾਰ ਸਿੰਘ ਮਾੜ੍ਹਾ ਪੁੱਤਰ ਚਰਨ ਸਿੰਘ ਮਾੜ੍ਹਾ ਅਤੇ ਬਲਦੇਵ ਸਿੰਘ ਲਾਲੀ ਮਾੜ੍ਹਾ ਪੁੱਤਰ ਚਾਨਣ ਸਿੰਘ ਮਾੜ੍ਹਾ ਸਵੇਰੇ 10 ਵਜੇ ਅਕਾਲ ਚਲਾਣਾ ਕਰ ਗਏ ਹਨ। ਇਹ ਦੋਨੋਂ ਵਿਅਕਤੀ ਜਲੰਧਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਜਿਕਰਯੋਗ ਹੈ ਕਿ ਸ. ਬਲਦੇਵ ਸਿੰਘ ਲਾਲੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਬਲਦੇਵ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਸ਼ਮਸ਼ਾਨਘਾਟ ਠੱਟਾ ਵਿਖੇ ਕੀਤਾ ਜਾਵੇੇਗਾ ਪਰ ਮੁਖਤਾਰ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੀ ਭੈਣ ਦੇ ਅਮਰੀਕਾ ਤੋਂ ਵਾਪਸ ਆਉਣ ‘ਤੇ ਕੀਤਾ ਜਾਵੇਗਾ।