ਬਾਬਾ ਬੀਰ ਸਿੰਘ ਜੀ ਦਾ 173ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ 27ਆਂ ਸਫਲਤਾਪੂਰਵਕ ਸੰਪੰਨ-ਦੇਖੋ ਤਸਵੀਰਾਂ



ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ 173ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਮਿਤੀ 7, 8 ਅਤੇ 9 ਮਈ ਨੂੰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆ ਦੀ ਰਹਿਨੁਮਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 7 ਮਈ ਨੂੰ 44 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ਼ਾਮ ਦੇ ਕਵੀਸ਼ਰੀ ਦਰਬਾਰ ਵਿੱਚ 7 ਤੋਂ 12 ਵਜੇ ਤੱਕ ਭਾਈ ਅਵਤਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਹੀਰਾ ਸਿੰਘ ਪੰਨੂੰ, ਭਾਈ ਚਰਨਪ੍ਰੀਤ ਸਿੰਘ ਚੰਨ ਅਤੇ ਭਾਈ ਦਲਬੀਰ ਸਿੰਘ ਗਿੱਲ ਦੇ ਕਵੀਸ਼ਰੀ ਜਥੇ ਨੇ ਸੰਤ ਬਾਬਾ ਬੀਰ ਸਿੰਘ ਸ਼ਹੀਦ ਦੇ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। 8 ਮਈ ਸ਼ਾਮ ਦੇ ਕੀਰਤਨ ਦਰਬਾਰ ਵਿੱਚ 7 ਤੋਂ 12 ਵਜੇ ਤੱਕ ਗਿਆਨੀ ਸੁਖਦੇਵ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਵਾਲੇ (ਕਥਾਵਾਚਕ), ਗਿਆਨੀ ਜਤਿੰਦਰ ਸਿੰਘ ਜੀ ਨਵਾਂ ਸ਼ਹਿਰ ਵਾਲੇ (ਕੀਰਤਨੀ ਕਥਾ), ਭਾਈ ਓਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਕਾਰਜ ਸਿੰਘ ਅਤੇ ਮੀਰੀ ਪੀਰੀ ਜਗਾਧਰੀ ਵਾਲਿਆ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। 9 ਮਈ ਦਿਨ ਮੰਗਲਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੁੰਦਰ ਢਾਡੀ ਦਰਬਾਰ ਸਜਾਏ ਗਏ। ਜਿਸ ਵਿੱਚ ਬੀਬੀ ਵੀਰਪਾਲ ਕੌਰ, ਗਿਆਨੀ ਲਖਵਿੰਦਰ ਸਿੰਘ ਸੋਹਲ, ਗਿਆਨੀ ਰਾਮ ਸਿੰਘ ਰਫਤਾਰ, ਭਾਈ ਅਮਰਜੀਤ ਸਿੰਘ ਸਿੱਧਵਾਂ ਕਾਲਜ ਦਾ ਢਾਡੀ ਜਥੇ ਨੇ ਬਾਬਾ ਬੀਰ ਸਿੰਘ ਜੀ ਦੇ ਇਤਿਹਾਸ ਤੇ ਚਾਨਣਾ ਪਾਇਆ। ਸ਼ਹੀਦੀ ਦਿਹਾੜੇ ਤੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਊਨੇ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਜਗਤਾਰ ਸਿੰਘ ਗੁਰਦੁਆਰਾ ਅੰਤਰਯਾਮਤਾ ਸਾਹਿਬ ਵਾਲੇ, ਸੰਤ ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਆਤਮਾ ਨੰਦ ਬਿਧੀਪੁਰ ਵਾਲੇ, ਸੇਵਾਦਾਰ ਬਾਬਾ ਜੱਗਾ ਸਿੰਘ, ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦੀਏ ਸੁਰ ਸਿੰਘ ਵਾਲੇ, ਸੰਤ ਬਾਬਾ ਗੁਰਨਾਮ ਸਿੰਘ ਗੋਇੰਦਵਾਲ ਵਾਲੇ, ਬਾਬਾ ਘੋਲਾ ਸਿੰਘ ਸੋਹਾਵਾ ਸਾਹਿਬ ਸਰਹਾਲੀ ਵਾਲੇ, ਬਾਬਾ ਹਰਦੀਪ ਸਿੰਘ ਲਾਲੀ ਅੰਮ੍ਰਿਤਸਰ ਵਾਲੇ, ਸੰਤ ਬਾਬਾ ਮੇਹਰ ਸਿੰਘ ਨਬੀਆ ਬਾਦ ਕਰਨਾਲ ਵਾਲੇ, ਬਾਬਾ ਬਲਵਿੰਦਰ ਸਿੰਘ ਨਾਨਕਸਰ ਜਲੰਧਰ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਮਨਸੂਰ ਵਾਲੇ ਮਹਾਂਪੁਰਸ਼ ਵਿਸ਼ੇਸ ਤੌਰ ਤੇ ਪਹੁੰਚੇ। ਸਕੂਟਰ ਸਾਈਕਲਾਂ ਦੀ ਪਾਰਕਿੰਗ ਦੀ ਸੇਵਾ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਜੋੜਿਆ ਦੀ ਸੇਵਾ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਅਤੇ ਮੋਠਾਂਵਾਲ ਵੱਲੋਂ, ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜਨਰੇਟਰ ਦੀ ਸੇਵਾ ਚੰਦੀ ਪਰਿਵਾਰ ਟੋਡਰਵਾਲ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਕਰਤਾਰ ਸਿੰਘ ਯਾਦਗਾਰੀ ਕਲੱਬ ਠੱਟਾ ਪੁਰਾਣਾ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਸੈਦਪੁਰ ਵੱਲੋਂ, ਸਾਊਂਡ ਦੀ ਸੇਵਾ ਸਾਹਿਬ ਸਾਊਂਡ ਤਾਰਪੁਰ ਵੱਲੋਂ, ਲਾਈਟ ਦੀ ਸੇਵਾ ਮਨਜੀਤ ਸਿੰਘ ਨਸੀਰਪੁਰ ਵੱਲੋਂ ਅਤੇ ਸਟੇਜ ਸੈਕਟਰੀ ਦੀ ਸੇਵਾ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਕਾਲੂਭਾਟੀਆ ਦੀ ਸਮੂਹ ਸੰਗਤ ਵੱਲੋਂ ਛਬੀਲਾਂ ਵੀ ਲਗਾਈਆ ਗਈਆਂ। ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਠੱਟਾ ਦੀ ਵੈਬਸਾਈਟ ‘ਤੇ ਕੀਤਾ ਗਿਆ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।  ਤਿੰਨ ਦਿਨਾ ਸਮਾਗਮ ਦੀਆ ਤਸਵੀਰਾਂ ਦੇਖਣ ਲਈ ਵੈਬਸਾਈਟ ਦੇ ਗੈਲਰੀ – ਤਸਵੀਰਾਂ – ਸਮਾਗਮ- ਮੇਲਾ ਸਤਾਈਆਂ ‘ਤੇ ਕਲਿੱਕ ਕਰੋ ਜਾਂ ਹੇਠਾਂ ਲਿੰਕ ‘ਤੇ ਕਲਿੱਕ ਕਰੋ: http://wp.me/P3Q4l3-lx

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ