Posts

Showing posts from January, 2017

ਡਿਪਟੀ ਡੀ. ਈ. ਓ. (ਸੈ.) ਮਲਕੀਤ ਸਿੰਘ ਟਿੱਬਾ ਦਾ ਦਿਹਾਂਤ।

Image
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਸ: ਮਲਕੀਤ ਸਿੰਘ ਟਿੱਬਾ (55) ਦਾ ਅੱਜ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ | ਉਹ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਚੱਲੇ ਆ ਰਹੇ ਸਨ | ਇੱਥੇ ਵਰਨਣਯੋਗ ਹੈ ਕਿ ਸ: ਮਲਕੀਤ ਸਿੰਘ ਟਿੱਬਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਈ ਵਿਚ ਪਿ੍ੰਸੀਪਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਾਲ ਨਿਭਾਈਆਂ | ਉਹ ਆਪਣੇ ਪਿੱਛੇ ਵਿਧਵਾ ਪਤਨੀ ਤੇ ਦੋ ਲੜਕੇ ਛੱਡ ਗਏ | ਇਸੇ ਦੌਰਾਨ ਹੀ ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੰਢਾ, ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਡੈਮੋਕਰੈਟਿਕ ਟੀਚਰ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁੱਚਾ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਚੀਮਾ, ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਸ: ਮਲਕੀਤ ਸਿੰਘ ਟਿੱਬਾ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

ਪਿੰਡ ਠੱਟਾ ਵਿੱਚ ਚਾਲੀ ਮੁਕਤਿਆਂ ਦੀ ਯਾਦ ‘ਚ ਮੇਲਾ ਮਾਘੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Image
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਮਿਤੀ 01 ਜਨਵਰੀ 2017 ਤੋਂ ਚੱਲੀ ਆ ਰਹੀ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਤੀਰਥ ਸਿੰਘ ਦੇ ਰਾਗੀ ਜਥੇ, ਢਾਡੀ ਰਾਮ ਸਿੰਘ ਰਫਤਾਰ ਅਤੇ ਢਾਡੀ ਬਲਬੀਰ ਸਿੰਘ ਪਾਰਸ ਬੀਬੀਆਂ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਟਰਬਨ ਪ੍ਰਾਈਡ ਦਸਤਾਰ ਅਕੈਡਮੀ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿੱਚ ਬੱਚਿਆਂ ਨੇ ਵੱਖ-ਵੱਖ ਗਰੁੱਪਾਂ ਵਿੱਚ ਭਾਗ ਲਿਆ। ਪ੍ਰਬੰਧਕਾਂ ਵੱਲੋਂ ਜੇਤੂ ਬੱਚਿਆਂ ਨੂੰ ਯਾਦਗਾਰੀ ਚਿੰਨ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵਲੋਂ ਨਿਭਾਈ ਗਈ। ਮੇਲਾ ਮਾਘੀ ਦੀਆਂ ਤਸਵੀਰਾਂ ਦੇਖਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ ਜੀ: http://wp.me/P3Q4l3-fJ

ਅਕਾਲ ਚਲਾਣਾ ਭਜਨ ਸਿੰਘ ਚੀਨੀਆਂ ਕੇ (ਡੇਰੇ ਵਾਲੇ) ਵਾਸੀ ਪਿੰਡ ਠੱਟਾ ਨਵਾਂ

Image
  ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸ. ਭਜਨ ਸਿੰਘ ਚੀਨੀਆਂ ਕੇ (ਡੇਰੇ ਵਾਲੇ) ਵਾਸੀ ਪਿੰਡ ਠੱਟਾ ਨਵਾਂ ਅੱਜ ਸ਼ਾਮ 3:30 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 13 ਜਨਵਰੀ 2017 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ‘ਚ ਪਹੁੰਚਣ ‘ਤੇ ਕੀਤਾ ਗਿਆ ਨਿੱਘਾ ਸਵਾਗਤ-ਦੇਖੋ ਤਸਵੀਰਾਂ

Image
  ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਪ੍ਰੇਰਨਾ ਸਦਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਠੱਟਾ ਪੁਰਾਣਾ, ਠੱਟਾ ਨਵਾਂ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂਭਾਟੀਆ, ਦੰਦੂਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਨਗਰ ਕੀਰਤਨ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ਤੇ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਚਾਹ ਪਕੌੜਿਆਂ ਅਤੇ ਫਲਾਂ ਦੇ ਲੰਗਰ ਲਗਾਏ ਗਏ। ਛੋਟੇ ਛੋਟੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਦੇ ਸਵਾਗਤ ਲਈ ਨੌਜਵਾਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਤੇ ਗਲੀਆਂ ਬਜ਼ਾਰਾਂ ਦੀ ਸਫਾਈ ਅਤੇ ਸਜਾਵਟ ਵੀ ਕੀਤੀ ਗਈ। ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ  ਵੈਬਸਾਈਟ ਦੇ ਗੈਲਰੀ-ਤਸਵੀਰਾਂ-ਸਮਾਗਮ-ਨਗਰ ਕੀਰਤਨ ਦਮਦਮਾ ਸਾਹਿਬ ਪੰਨੇ  ‘ਤੇ ਕਲਿੱਕ ਕਰੋ ਜਾਂ ਸਿੱਧੇ ਜਾਣ ਲਈ ਹੇਠਾਂ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-7vk

Thind Bathroom Makers

Image
 

ਪਿੰਡ ਠੱਟਾ ਨਵਾਂ ਵਿਖੇ ਮੇਲਾ ਮਾਘੀ 14 ਜਨਵਰੀ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

Image
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਿਤੀ 01 ਜਨਵਰੀ 2017 ਤੋਂ ਚੱਲੀ ਆ ਰਹੀ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਮਿਤੀ 14 ਜਨਵਰੀ 2017 ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਪੈਣਗੇ। ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਢਾਡੀ ਰਾਮ ਸਿੰਘ ਰਫਤਾਰ ਅਤੇ ਢਾਡੀ ਬਲਬੀਰ ਸਿੰਘ ਪਾਰਸ ਬੀਬੀਆਂ ਦਾ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਸ ਮੌਕੇ ਟਰਬਨ ਪ੍ਰਾਈਡ ਦਸਤਾਰ ਅਕੈਡਮੀ ਵੱਲੋਂ 10 ਜਨਵਰੀ ਤੋਂ 14 ਜਨਵਰੀ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਵੇਗਾ ਅਤੇ ਮਿਤੀ 14 ਜਨਵਰੀ 2017 ਨੂੰ ਸਵੇਰੇ 8 ਵਜੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਜਾਵੇਗੀ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵਲੋਂ ਨਿਭਾਈ ਜਾਵੇਗੀ। ਮੇਲਾ ਮਾਘੀ ਦੀਆਂ ਤਸਵੀਰਾਂ ਅਤੇ ਵੀਡਿਓ ਵੈਬਸਾਈਟ ‘ਤੇ ਉਪਲਭਦ ਹੋਣਗੀਆਂ।

ਅਕਾਲ ਚਲਾਣਾ ਮਿਸਤਰੀ ਜੋਗਿੰਦਰ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਿਸਤਰੀ ਜੋਗਿੰਦਰ ਸਿੰਘ ਮੋਮੀ ਪੁੱਤਰ ਭੋਲਾ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 10 ਜਨਵਰੀ 2017 ਦਿਨ ਮੰਗਲਵਾਰ ਨੂੰ 11 ਵਜੇ ਸ਼ਮਸ਼ਾਨ ਘਾਟ ਠੱਟਾ ਨਵਾਂ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।  

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਅੱਜ ਮਿਤੀ 5 ਜਨਵਰੀ 2017 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਡਾ. ਸ਼ਿੰਗਾਰ ਸਿੰਘ ਮਾੜ੍ਹਾ, ਮਾਸਟਰ ਪ੍ਰੀਤਮ ਸਿੰਘ ਮਾੜ੍ਹਾ, ਰਾਜਪਾਲ ਸਿੰਘ, ਸੌਂਦ, ਚਰਨਜੀਤ ਸਿੰਘ ਸੌਂਦ, ਮਲਕੀਤ ਸਿੰਘ ਸੌਂਦ, ਪਰਮਜੀਤ ਸਿੰਘ ਸੌਂਦ, ਦਲਜੀਤ ਸਿੰਘ ਸੌਂਦ, ਰੇਸ਼ਮ ਸਿੰਘ ਸੌਂਦ, ਇੰਦਰਜੀਤ ਸਿੰਘ ਸੌਂਦ, ਮੇਜਰ ਸਿੰਘ ਸੌਂਦ, ਠੇਕਦਾਰ ਸਵਰਨ ਸਿੰਘ ਸੌਂਦ, ਸੁਖਵਿੰਦਰ ਸਿੰਘ ਸੌਂਦ, ਕੇਵਲ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਰਤਨ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ, ਹਰਜਿੰਦਰ ਸਿੰਘ ਮੋਮੀ, ਮਾਸਟਰ ਚੰਨਣ ਸਿੰਘ, ਤਾਰਾ ਸਿੰਘ ਮੋਮੀ ਦੇ ਘਰਾਂ ਤੋਂ ਹੁੰਦੀ ਹੋਈ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੀ। ਸੰਗਤਾਂ ਦੇ ਭਾਰੀ ਇਕੱਠ ਨੇ ਦਸ਼ਮੇਸ਼ ਪਿਤਾ ਦੀ ਕਵਿਤਾ ਦੇ ਰੂਪ ਵਿੱਚ ਉਸਤਤ ਕੀਤੀ। ਇੰਦਰਜੀਤ ਸਿੰਘ ਬਜਾਜ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਅਤੇ ਢਾਡੀ ਸੀਤਲ ਸਿੰਘ ਨੇ ‘ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ’, ‘ਹੁੰਦੀਆਂ ਗੱਲਾਂ ਜੱਗ ਦੇ ਉੱਤੇ ਕਲਗੀਧਰ ਅਵਤਾਰ ਦੀਆਂ’, ‘ਧੂਹ ਕੇ ਤੇਗ ਮਿਆਨੋਂ ਕਲਗੀਧਰ ਜੀ ਬੋਲਦੇ’, ‘ਇੱਕ ਸੀ ਅਜੀਤ, ਇੱਕ ਸੀ ਜੁਝਾਰ’ ਆਦਿ ਵੈਰਾਗਮਈ ਕਵਿਤਾਵਾਂ ਗਾ ਕੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪ੍ਰਭਾ...

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ ਅੱਜ ਮਿਤੀ 4 ਜਨਵਰੀ 2017 ਦਿਨ ਬੁੱਧਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮਿਸਤਰੀ ਸਵਰਨ ਸਿੰਘ, ਸਤਨਾਮ ਸਿੰਘ ਧੰਜਲ, ਅਰਜਣ ਸਿੰਘ ਮੋਮੀ, ਕਿੱਟੀ ਕਰੀਰ, ਗੁਰਬਚਨ ਸਿੰਘ ਕਰੀਰ, ਮਾਸਟਰ ਮਹਿੰਗਾ ਸਿੰਘ ਮੋਮੀ, ਸਵ. ਮਹਿੰਗਾ ਸਿੰਘ, ਮਲਕੀਤ ਸਿੰਘ ਸੋਢੀ, ਹਰਦੀਪ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ ਚੁੱਪ, ਮਾਸਟਰ ਜਰਨੈਲ ਸਿੰਘ ਚੁੱਪ, ਮਿਹਰ ਸਿੰਘ ਚੁੱਪ, ਮਲਕੀਤ ਸਿੰਘ ਮੋਮੀ, ਨਾਜਰ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਪ੍ਰੋ.ਬਲਬੀਰ ਸਿੰਘ ਮੋਮੀ, ਬਖਸ਼ੀਸ਼ ਸਿੰਘ ਮੋਮੀ, ਸ੍ਰੀ ਹਰ ਬਿਲਾਸ, ਸਵ. ਕੇਵਲ ਰਾਮ, ਪਿਆਰਾ ਲਾਲ, ਜੋਗਿੰਦਰ ਪਾਲ, ਜਗੀਰ ਸਿੰਘ ਨਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ ਅੰਨੂੰ, ਮਾਸਟਰ ਪ੍ਰੀਤਮ ਸਿੰਘ,  ਸ਼ਿਵਚਰਨ ਸਿੰਘ ਕਰੀਰ, ਅਨੋਖ ਸਿੰਘ ਬਾਲੂ, ਅਵਤਾਰ ਸਿੰਘ ਬਾਲੂ, ਮੋਤਾ ਸਿੰਘ ਮੋਮੀ, ਬਚਨ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਇਹਨਾਂ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ  ਗੈਲਰੀ > ਤਸਵੀਰਾਂ > ਸਮਾਗਮ ...

ਟਰਬਨ ਪਰਾਈਡ ਦਸਤਾਰ ਅਕੈਡਮੀ ਵੱਲੋਂ ਪਿੰਡ ਬੂਲਪੁਰ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।

Image
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਬਾ ਬੀਰ ਸਿੰਘ ਸੇਵਾ ਸੁਸਾਇਟੀ ਬੂਲਪੁਰ ਵੱਲੋਂ ਦਸ ਰੋਜ਼ਾ ਦਸਤਾਰ ਸਿਖਲਾਈ ਕੈਪ ਤੇ ਪਲੇਠੇ ਦਸਤਾਰ ਮੁਕਾਬਲੇ ਗੁਰਦੁਆਰਾ ਬਾਬਾ ਬੀਰ ਸਿੰਘ ਬੂਲਪੁਰ ਵਿਖੇ ਕਰਵਾਏ ਗਏ | ਜਿਸ ਵਿਚ ਪਹਿਲੇ ਦਸ ਦਿਨ ਦਸਤਾਰ ਸਿਖਲਾਈ ਕੈਪ ਵਿਚ ਟਰਬਨ ਪਰਾਈਡ ਅਕੈਡਮੀ ਵਾਲੇ ਟਿਊਟਰ ਸੁਹੱਪਣਦੀਪ ਸਿੰਘ ਮੋਮੀ ਤੇ ਪਵਨਦੀਪ ਸਿੰਘ ਕਾਹਨਾ ਨੇ ਨੌਜਵਾਨਾਂ ਨੂੰ ਪਟਿਆਲਾ ਸ਼ਾਹੀ ਦਸਤਾਰ, ਮੋਰਨੀ, ਦੁਮਾਲਾ ਆਦਿ ਬੰਨ੍ਹਣ ਦੀ ਸਿਖਲਾਈ ਦਿੱਤੀ | ਦਸਤਾਰ ਸਿਖਲਾਈ ਕੈਪ ਦੇ ਅੰਤਿਮ ਦਿਨ ਦਸਤਾਰ ਮੁਕਾਬਲੇ ਗੁਰਦੁਆਰਾ ਬਾਬਾ ਬੀਰ ਸਿੰਘ ਬੂਲਪੁਰ ਵਿਖੇ ਹੋਏ | ਜਿਸ ਵਿਚ ਦੁਮਾਲੇ ਦੇ ਮੁਕਾਬਲੇ ਵਿਚ ਸਹਿਜਦੀਪ ਸਿੰਘ ਪਹਿਲੇ, ਅਨੁਰੀਤ ਕੌਰ ਦੂਜੇ, ਸਹਿਲੀਨ ਕੌਰ ਤੀਜੇ, ਜੂਨੀਅਰ ਗਰੁੱਪ ਦਸਤਾਰ ਮੁਕਾਬਲੇ ਵਿਚ ਗੁਰਨੂਰ ਸਿੰਘ ਪਹਿਲੇ, ਜਸ਼ਨਪ੍ਰੀਤ ਸਿੰਘ ਦੂਜੇ, ਸਵੀਤੋਜ ਸਿੰਘ ਤੀਜੇ, ਸੀਨੀਅਰ ਗਰੁੱਪ ਵਿਚ ਅਰਸ਼ਦੀਪ ਸਿੰਘ ਠੱਟਾ ਨਵਾਂ ਪਹਿਲੇ, ਇੰਦਰਜੀਤ ਸਿੰਘ ਦੂਜੇ, ਨਵਕੀਰਤ ਸਿੰਘ ਤੇ ਅਰਸ਼ਦੀਪ ਸਿੰਘ ਸਾਂਝੇ ਤੌਰ ਤੇ ਤੀਸਰੇ ਸਥਾਨ ਤੇ ਰਹੇ | ਜੇਤੂ ਨੌਜਵਾਨਾਂ ਨੂੰ ਤੇ ਟਰਬਨ ਪਰਾਈਡ ਅਕੈਡਮੀ ਵਾਲੇ ਟਿਊਟਰ ਸੁਹੱਪਣਦੀਪ ਸਿੰਘ ਮੋਮੀ ਤੇ ਪਵਨਦੀਪ ਸਿੰਘ ਕਾਹਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੂਰਨ ਸਿੰਘ ਥਿੰਦ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਦਸਤਾਰ ਸਿਖਲਾਈ ਕੈਪ ਨੂੰ ਸਫਲ ਬਣਾਉਣ ਵਿਚ ਲਖਵਿੰਦਰ ਸਿੰਘ ਮਰ...

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਅੱਜ ਮਿਤੀ 2 ਜਨਵਰੀ 2017 ਦਿਨ ਸੋਮਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਨਿਰੰਜਣ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਗੁਰਦੀਪ ਸਿੰਘ ਗੀਹਨਾ, ਸਵਰਨ ਸਿੰਘ ਬੁੜ੍ਹਿਆਂ ਕੇ, ਅਮਰਜੀਤ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਖੋਜਾ, ਦਿਲਜੀਤ ਸਿੰਘ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਨਫਿਆਂ ਕੇ, ਅਮਨਦੀਪ ਸਿੰਘ ਚੀਨੀਆ, ਬਲਦੇਵ ਸਿੰਘ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਸਰਪੰਚ ਸ੍ਰੀਮਤੀ ਜਸਵੀਰ ਕੌਰ, ਦਲੀਪ ਸਿੰਘ, ਨੱਥਾ ਸਿੰਘ ਕਾਨੂੰਨਗੋ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ ਅਤੇ ਅਮਲੀਆਂ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ‘ਤੇ  ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ  ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਸਿੱਧੇ ਜਾਣ ਲਈ ਲਿੰਕ ਤੇ ਕਲਿੱਕ ਕਰੋ:  http://wp.me/P3Q4l3-676

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ।

Image
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 1 ਜਨਵਰੀ 2017 ਦਿਨ ਐਤਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਿੰਦਰ ਸਿੰਘ, ਸਵ. ਬਲਵੰਤ ਸਿੰਘ ਦੁਕਾਨਾਦਾਰ, ਮਲਕੀਅਤ ਸਿੰਘ ਭੋਲਾ, ਸਵ.ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਰਤਨ ਸਿੰਘ ਵਲੀਆਂ ਕੇ ਸਮੂਹ ਪਰਿਵਾਰ, ਘਪਲਿਆਂ, ਸੰਤੋਖ ਸਿੰਘ ਬੇਰੀ ਵਾਲਿਆਂ, ਝੰਡਾਂ, ਸੁਖਦੇਵ ਸਿੰਘ ਹੈਪੀ ਰਿਜ਼ੌਰਟਸ, ਅਵਤਾਰ ਸਿੰਘ ਨਿਆਣਿਆਂ ਕੇ, ਮਲਕੀਤ ਸਿੰਘ ਕਮਲਿਆਂ ਕੇ, ਬਲਕਾਰ ਸਿੰਘ ਸੱਪ, ਸਵਰਨ ਸਿੰਘ ਬੁੜਿਆਂ ਕੇ, ਚਰਨ ਸਿੰਘ ਬੁੜ੍ਹਿਆਂ ਕੇ, ਗੁਰਦੀਪ ਸਿੰਘ ਗੀਹਨਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਸੱਪਾਂ, ਝੰਡਾਂ, ਵਲੀਆਂ, ਮੂਦਿਆਂ, ਗੀਹਨਿਆਂ, ਬੁੜਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ, ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ   ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ   ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਸਿੱਧੇ ਜਾਣ ਲਈ ਲਿੰਕ ‘ਤੇ ਕਲਿੱਕ ਕਰੋ: http://wp.me/P3Q4l3-674