ਬਾਬਾ ਦਰਬਾਰਾ ਸਿੰਘ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ 4 ਜੁਲਾਈ ਨੂੰ।

 


(ਸੋਨੀਆ)-ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਪ੍ਰਬੰਧਕ ਕਮੇਟੀ ਦੀ ਮੀਟਿੰਗ ਪ੍ਰਧਾਨ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੰਤ ਬਾਬਾ ਦਰਬਾਰਾ ਸਿੰਘ ਦਾ ਜਨਮ ਦਿਵਸ ਮਨਾਉਣ ਸਬੰਧੀ ਵਿਚਾਰ ਚਰਚਾ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਸੇਵਾ ਸਿੰਘ ਟਿੱਬਾ ਅਤੇ ਮਾਸਟਰ ਗੁਰਬਚਨ ਸਿੰਘ ਅਮਰਕੋਟ ਨੇ ਦੱਸਿਆ ਕਿ ਜਨਮ ਦਿਵਸ 4 ਜੁਲਾਈ ਨੂੰ ਗੁਰਦੁਆਰਾ ਸਮਾਧ ਟਿੱਬਾ ਵਿਖੇ ਮਨਾਇਆ ਜਾਵੇਗਾ | 2 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ | ਜਿਨ੍ਹਾਂ ਦੇ ਭੋਗ 4 ਜੁਲਾਈ ਨੂੰ ਪੈਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਅਵਤਾਰ ਦੂਲੋਵਾਲ, ਸੁਖਵਿੰਦਰ ਸਿੰਘ ਮੋਮੀ ਦਾ ਢਾਡੀ ਜਥਾ, ਢਾਡੀ ਬੀ.ਐਸ. ਆਜ਼ਾਦ, ਐਲ.ਐਸ. ਲਹਿਰੀ ਗਿੱਦੜਪਿੰਡੀ ਦੇ ਜਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਾਉਣਗੇ | ਇਸ ਮੌਕੇ ਮੱਸਿਆ ਨੂੰ ਸਮਰਪਿਤ ਅਤੁੱਟ ਲੰਗਰ ਵਰਤੇਗਾ | ਮੀਟਿੰਗ ਵਿਚ ਜੀਤ ਸਿੰਘ ਪ੍ਰਧਾਨ, ਮਾਸਟਰ ਸੇਵਾ ਸਿੰਘ, ਮਾਸਟਰ ਗੁਰਬਚਨ ਸਿੰਘ, ਬੀਬੀ ਜਸਵਿੰਦਰ ਕੌਰ ਸਰਪੰਚ ਟਿੱਬਾ, ਸੂਰਤ ਸਿੰਘ ਸਰਪੰਚ ਅਮਰਕੋਟ, ਹਰਚਰਨ ਸਿੰਘ ਜਾਂਗਲਾ, ਡਾ. ਦਲੀਪ ਸਿੰਘ, ਮਾਸਟਰ ਗੁਰਮੇਜ ਸਿੰਘ, ਸੁਰਜੀਤ ਸਿੰਘ, ਸਵਰਨ ਸਿੰਘ ਡੇਰੇ ਵਾਲੇ, ਪਿਆਰਾ ਸਿੰਘ, ਗੁਰਮੀਤ ਸਿੰਘ ਚਾਚਾ, ਮਾਸਟਰ ਗੁਲਜ਼ਾਰ ਸਿੰਘ, ਗੁਰਦੀਪ ਸਿੰਘ, ਬਾਬਾ ਜਸਬੀਰ ਸਿੰਘ, ਬਾਬਾ ਦਰਸ਼ਨ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ |

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ