ਪਿੰਡ ਠੱਟਾ ਨਵਾਂ ਦਾ ਤੀਸਰਾ ਕਬੱਡੀ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ-ਮੇਜ਼ਬਾਨ ਟੀਮ ਠੱਟਾ ਨਵਾਂ ਰਹੀ ਜੇਤੂ



ਨੌਜਵਾਨ ਸਭਾ ਪਿੰਡ ਠੱਟਾ ਨਵਾਂ ਵੱਲੋਂ ਐਨ.ਆਰ.ਆਈ. ਵੀਰ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਯਾਦਗਾਰੀ ਤੀਸਰਾ ਕਬੱਡੀ ਟੂਰਨਾਮੈਂਟ ਪਿੰਡ ਠੱਟਾ ਨਵਾਂ ਦੇ ਹਾਈ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਇਸ ਟੂਰਨਾਮੈਨਟ ਵਿੱਚ 8 ਪਿੰਡ ਪੱਧਰ ਦੀਆਂ ਕਬੱਡੀ ਕਲੱਬਾਂ ਅਤੇ 75 ਕਿਲੋਗਰਾਮ ਵਜਨ ਦੀਆਂ 4 ਟੀਮਾਂ ਨੇ ਭਾਗ ਲਿਆ। ਕਬੱਡੀ ਦਾ ਫਾਈਨਲ ਮੁਕਾਬਲਾ ਤਲਵੰਡੀ ਚੌਧਰੀਆਂ ਅਤੇ ਮੇਜਬਾਨ ਟੀਮ ਠੱਟਾ ਨਵਾਂ ਵਿਚਕਾਰ ਹੋਇਆ ਅਤੇ ਠੱਟਾ ਨਵਾਂ ਦੀ ਟੀਮ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ 19.5 ਦੇ ਮੁਕਾਬਲੇ 28 ਅੰਕਾਂ ਨਾਲ ਭਾਰੀ ਸ਼ਿਰਕਤ ਦਿੱਤੀ। 75 ਕਿਲੋਗਰਾਮ ਵਜਨ ਵਿੱਚ ਤਲਵੰਡੀ ਚੌਧਰੀਆਂ ਨੇ ਡਡਵਿੰਡੀ ਨੂੰ ਹਰਾਇਆ। ਬੈਸਟ ਰੇਡਰ ਦਿਲਬਾਗ ਬਾਗੀ ਅਤੇ ਬੈਸਟ ਜਾਫੀ ਬਿੰਦਾ ਨੂੰ ਐਲਾਨਿਆ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨ ਬੌਡੀ ਬਿਲਡਰ ਸੁਖਰਾਜ ਮੋਮੀ ਅਤੇ ਰਾਜਾ ਠੱਟਾ ਨੇ ਵੀ ਆਪਣੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਆਨੰਦਿਤ ਕੀਤਾ। ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਡਾ.ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਨੌਜਵਾਨ ਸਭਾ, ਐਨ.ਆਰ.ਆਈ. ਵੀਰ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਟੂਰਨਾਮੈਂਟ ਦੀ ਸਫਲਤਾ ਦੀ ਵਧਾਈ ਦਿੱਤੀ।

Previous Post Next Post