ਉੱਘੇ ਪੰਜਾਬੀ ਗਾਇਕ ਸਤਨਾਮ ਧੰਜਲ ਨੂੰ ਸਦਮਾ, ਪਿਤਾ ਅਜੀਤ ਸਿੰਘ ਧੰਜਲ ਦਾ ਦਿਹਾਂਤ।



ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਅਜੀਤ ਸਿੰਘ ਧੰਜਲ (ਪਿਤਾ ਉੱਘੇ ਪੰਜਾਬੀ ਗਾਇਕ ਸਤਨਾਮ ਧੰਜਲ) ਵਾਸੀ ਪਿੰਡ ਠੱਟਾ ਨਵਾਂ ਮਿਤੀ 12 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 3:00 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਮਿਤੀ 12 ਅਪ੍ਰੈਲ 2016 ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਸ਼ਮਸ਼ਾਨ ਘਾਟ ਠੱਟਾ ਨਵਾਂ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਬਾਪੂ ਜੀਤ ਸਿੰਘ ਧੰਜਲ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 21 ਅਪ੍ਰੈਲ 2016 ਦਿਨ ਵੀਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ।


Previous Post Next Post