ਪਿੰਡ ਬੂਲਪੁਰ ਵਿਖੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਨੇ ਕੀਤੀ ਸਫ਼ਾਈ।



ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਤਹਿਤ ਦੂਜੇ ਪੜਾਅ ਦੀ ਸਫ਼ਾਈ ਮੁਹਿੰਮ ਤਹਿਤ ਪਿੰਡ ਬੂਲਪੁਰ ਵਿਖੇ ਸਫ਼ਾਈ ਮੁਹਿੰਮ ਵਿਚ ਹਿੱਸਾ ਲਿਆ | ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਬਲਦੇਵ ਸਿੰਘ ਚੰਦੀ ਨੇ ਡਾ: ਦਲਜੀਤ ਸਿੰਘ ਖਹਿਰਾ ਪਿ੍ੰਸੀਪਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦਾ ਇਸ ਮੁਹਿੰਮ ਲਈ ਅਤੇ ਪਿੰਡ ਦੀ ਸਫ਼ਾਈ ਲਈ ਧੰਨਵਾਦ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸਫ਼ਾਈ, ਨਸ਼ਿਆਂ ਵਿਰੁੱਧ, ਭਰੂਣ ਹੱਤਿਆ ਅਤੇ ਪਾਣੀ ਦੀ ਸੰਭਾਲ ਬਾਰੇ ਇਕ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਸਰਵਨ ਸਿੰਘ ਚੰਦੀ ਕੰਵਲਪ੍ਰੀਤ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Post a Comment

Previous Post Next Post