ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਦੂਸਰੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਬਲਵੰਤ ਸਿੰਘ ਦੁਕਾਨਦਾਰ, ਮਲਕੀਅਤ ਸਿੰਘ ਭੋਲਾ, ਅਮਰਦੀਪ ਸਿੰਘ ਚੱਕੀ ਵਾਲੇ, ਸੱਪਾਂ ਕੇ, ਵਲੀਆਂ ਕੇ, ਘਪਲਿਆਂ ਕੇ, ਬੇਰੀ ਵਾਲਿਆਂ ਕੇ, ਝੰਡਾਂ ਕੇ, ਸੱਪਾਂ ਕੇ, ਕਮਲਿਆਂ ਕੇ, ਨਿਆਣਿਆਂ ਦੇ ਪਰਿਵਾਰਾਂ ਦੇ ਘਰਾਂ ਤੋਂ ਹੁੰਦੀ ਹੋਈ ਗੀਹਨਿਆਂ ਕੀ ਗਲੀ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ-ਕੌਫੀ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।ਤਸਵੀਰਾਂ ਦੇਖਣ ਲਈ : ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Yਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ