ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।



ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਪੰਜਵੀਂ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਮੇਨ ਬਜ਼ਾਰ ਵਿੱਚ ਮੋਮੀਆਂ ਦੇ ਘਰਾਂ, ਸ਼ਿਵਚਰਨ ਸਿੰਘ ਕਰੀਰ, ਮਾਸਟਰ ਪ੍ਰੀਤਮ ਸਿੰਘ ਅੰਨੂੰ, ਜਸਬੀਰ ਸਿੰਘ ਨਿੱਕਾ, ਮਾੜ੍ਹਿਆਂ ਦੇ ਪਰਿਵਾਰਾਂ ਦੇ ਘਰਾਂ, ਤਰਖਾਣ ਸਿੰਘਾਂ ਦੇ ਘਰਾਂ, ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ ਪਹੁੰਚੀ। ਇਸ ਮੌਕੇ ਚਾਹ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਸਾਰੇ ਦਿਨਾਂ ਦੀਆਂ ਤਸਵੀਰਾਂ ਦੇਖਣ ਲਈ : ਵੈਬਸਾਈਟ ਦੇ ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਸਮਾਗਮ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Yਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ