Skip to main content

Thatta Shehar Nagina

Search This Blog

August 31, 2013
  • Get link
  • Facebook
  • X
  • Pinterest
  • Email
  • Other Apps


 

ਸਹਿਯੋਗੀ ਸੱਜਣ
  • Get link
  • Facebook
  • X
  • Pinterest
  • Email
  • Other Apps

Popular Posts

Image

ਅਕਾਲ ਚਲਾਣਾ ਪ੍ਰੋ਼. (ਡਾ.) ਬਲਬੀਰ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ

  ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪ੍ਰੋਫੈਸਰ (ਡਾਕਟਰ) ਬਲਬੀਰ ਸਿੰਘ ਮੋਮੀ (65) ਵਾਸੀ ਪਿੰਡ ਠੱਟਾ ਨਵਾਂ ਅੱਜ ਮਿਤੀ 19.06.2026 ਨੂੰ ਸ਼ਾਮ 6 ਵਜੇ ਸੰਖੇਪ ਜਿਹੀ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਪ੍ਰੋਫੈਸਰ ਸਾਹਿਬ ਦੇ ਜੀਵਨ 'ਤੇ ਸੰਖੇਪ ਜਿਹੀ ਝਾਤ   ਪ੍ਰੋ. (ਡਾ.) ਬਲਬੀਰ ਸਿੰਘ ਮੋਮੀ ਦਾ ਜਨਮ 1 ਜਨਵਰੀ 1961 ਈ ਨੂੰ ਪਿਤਾ ਸ. ਦਲੀਪ ਸਿੰਘ ਤੇ ਮਾਤਾ ਸ਼੍ਰੀਮਤੀ ਨੰਤ ਕੌਰ ਦੇ ਘਰ ਪਿੰਡ ਠੱਟਾ ਨਵਾਂ ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ ਹੋਇਆ। ਆਪ ਨੇ ਮੈਟਰਿਕ ਸ਼ਹੀਦ ਊਧਮ ਸਿੰਘ ਸਰਕਾਰੀ ਹਾਈ ਸਕੂਲ ਟਿੱਬਾ (ਕਪੂਰਥਲਾ), ਬੀ.ਏ. ਆਨਰਜ਼ ਸਰਕਾਰੀ ਕਾਲਜ ਕਪੂਰਥਲਾ, ਐਮ.ਏ. ਪੰਜਾਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਸੈਂਟਰ ਜਲੰਧਰ, ਐਮ.ਫਿਲ. ਤੇ ਪੀ.ਐੱਚ.ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਆਪ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਡੀ ਏ ਵੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਈਵਨਿੰਗ ਕਾਲਜ ਜਲੰਧਰ ਵਿੱਚ ਅਧਿਆਪਨ ਦਾ ਕਾਰਜ ਕੀਤਾ। ਇਸ ਉਪਰੰਤ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ (ਕਪੂਰਥਲਾ) ਵਿੱਚ ਲਗਭਗ 32 ਸਾਲ ਸੇਵਾ ਕਰਨ ਉਪਰੰਤ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਮੁਕਤ ਹੋ ਚੁੱਕੇ ਹਨ। ਆਪ ਨੇ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ, ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ 'ਕੈਂਠਾ ਘੜੀਂਦਾ ਸਿੰ...
Image

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ 182ਵੇਂ ਸ਼ਹੀਦੀ ਜੋੜ ਮੇਲੇ 'ਸਤਾਈਆਂ' ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਂਕ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹੱਲਾ ਸੰਤਪੁਰਾ ਤੋਂ ਪ੍ਰਾਰੰਭ ਹੋ ਕੇ ਪਿੰਡ ਭਗਤਪੁਰ, ਭਗਵਾਨਪੁਰ, ਝੁੱਗੀਆਂ ਗੁਲਾਮ, ਮਜਾਦਪੁਰ, ਕੁੱਲੀਆਂ, ਰੱਤਾ ਨੌ ਅਬਾਦ, ਕੋਲੀਆਂਵਾਲ, ਅੱਡਾ ਸਾਬੂਵਾਲ, ਦਰੀਏਵਾਲ, ਟੋਡਰਵਾਲ, ਨਵਾਂ ਠੱਟਾ, ਪੁਰਾਣਾ ਠੱਟਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਿਆ। ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚਣ ’ਤੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਨਗਰ ਕੀਰਤਨ ਦੇ ਸਮਾਪਤੀ ਦੀ ਅਰਦਾਸ ਹੋਈ। ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਦੇ ਸਫਰ ਦੌਰਾਨ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਦੀਆਂ ਸ...
Image

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਏ. ਸੀ., ਏ. ਸੀ. ਦੀਆਂ ਪਾਈਪਾਂ ਅਤੇ ਸੈਨੇਟਰੀ ਦਾ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ।  ਜਾਣਕਾਰੀ ਦਿੰਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦੇ ਸੀ.ਐੱਚ.ਟੀ. ਰਾਮ ਸਿੰਘ ਨੇ ਦੱਸਿਆ ਕਿ ਛੁੱਟੀਆਂ ਤੋਂ ਬਾਅਦ ਅੱਜ ਜਦੋਂ ਸਕੂਲ ਖੁੱਲ੍ਹੇ ਤਾਂ ਤਿੰਨ ਕਮਰਿਆਂ ਵਿੱਚ ਲੱਗੇ ਏ.ਸੀ. ਚਲਾਏ ਤਾਂ ਕਮਰੇ ਠੰਢੇ ਨਾ ਹੋਣ ਤੇ ਜਦੋਂ ਉਨ੍ਹਾਂ ਨੂੰ ਸ਼ੱਕ ਪਿਆ ਤਾਂ ਕਮਰਿਆਂ ਦੀਆਂ ਛੱਤਾਂ ’ਤੇ ਜਾ ਕੇ ਦੇਖਿਆ। ਉੱਥੇ ਇੱਕ ਏ.ਸੀ.ਦਾ ਆਊਟ ਡੋਰ ਯੂਨਿਟ ਗ਼ਾਇਬ ਸੀ ਅਤੇ ਦੂਜੇ ਦੋਵਾਂ ਏ. ਸੀਜ਼ ਦੀਆਂ ਪਾਈਪਾਂ ਚੋਰੀ ਕੀਤੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਹ ਛੁੱਟੀਆਂ ਦੌਰਾਨ ਵੀ ਸਕੂਲ ਗੇੜਾ ਮਾਰਦੇ ਸਨ ਅਤੇ 20 ਜੂਨ ਤੱਕ ਸਭ ਠੀਕ ਸੀ। ਚੋਰੀ ਦੀ ਘਟਨਾ 20 ਤੋਂ 30 ਜੂਨ ਵਿਚਕਾਰ ਹੋਈ ਜਾਪਦੀ ਹੈ। ਇਸ ਮੌਕੇ ਸਕੂਲ ਸਟਾਫ ਮੈਂਬਰਾਂ ਅੰਜੂ ਬਾਲਾ, ਹਰਜੀਤ ਕੌਰ, ਕਮਲਪ੍ਰੀਤ ਕੌਰ ਅਤੇ ਹਰਵਿੰਦਰ ਸਿੰਘ ਟੋਡਰਵਾਲ ਨੇ ਦੱਸਿਆ ਕਿ ਸਕੂਲ ਵਿੱਚ ਪਿਛਲੇ ਸਾਲ ਤਿੰਨ ਏ. ਸੀ. ਲਾਉਣ ਦੀ ਸੇਵਾ ਸੀ.ਐੱਚ.ਟੀ. ਰਾਮ ਸਿੰਘ ਵੱਲੋਂ ਕੀਤੀ ਗਈ ਸੀ ਜਿਸ ਦੀ ਮਾਪਿਆਂ ਨੇ ਖੂਬ ਪ੍ਰਸੰਸਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਏਸੀ ਚੋਰੀ ਹੋਣ ਨਾਲ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤਰੁੰਤ ਚੋਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਸਟਾਫ ਮੈਂਬਰਾਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੰਬ...
Powered by Blogger