ਪਹਿਲਾਂ 31 ਇੰਚ ਦਾ ਕੱਦੂ ਤੇ ਹੁਣ ਸਵਾ 5 ਕਿੱਲੋ ਦਾ ਚਕੰਦਰ।।



ਖੇਤੀ ਖਸਮਾਂ ਸੇਤੀ’, ਸਾਇੰਸ ਦੀ ਤਰੱਕੀ ਅਤੇ ਪੜ੍ਹੇ ਲਿਖੇ ਕਿਸਾਨਾਂ ਦੀ ਮਿਹਨਤ ਨੇ ਸ਼ਾਇਦ ਹੁਣ ਇਸ ਪੁਰਾਣੀ ਕਹਾਵਤ ਨੂੰ ਫਿੱਕਾ ਕਰ ਦਿੱਤਾ ਹੈ। ਪਹਿਲਾਂ ਤਾਂ ਕਿਸਾਨ ਬੀਜ ਦਾ ਛਿੱਟਾ ਹੱਥੀਂ ਵਾਹੇ ਖੇਤ ਵਿੱਚ ਦੇ ਕੇ ਆਸਮਾਨ ਵੱਲ ਦੇਖਦਾ ਰਹਿੰਦਾ ਸੀ ਕਿ ਕਦੋਂ ਮੀਂਹ ਪਵੇ ਤੇ ਬੀਜ ਪੁੰਗਰਨਾ ਸ਼ੁਰੂ ਹੋਵੇ। ਪਰ ਆਧੁਨਿਕਤਾ ਨੇ ਕਿਸਾਨੀ ਨੂੰ ਵੀ ਆਪਣੀ ਪਰਤ ਚੜ੍ਹਾ ਦਿੱਤੀ ਹੈ। ਪਿੰਡ ਟਿੱਬਾ ਦੇ ਕਿਸਾਨ ਸ. ਸੁਰਜੀਤ ਸਿੰਘ ਟਿੱਬਾ ਜੋ ਕਿ ਸਿੱਖਿਆ ਵਿਭਾਗ ਵਿੱਚ ਬਤੌਰ ਕਲਰਕ ਵੀ ਹਨ, ਨੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿਚ ਕਿਸਾਨੀ ਕਰਦਿਆਂ ਸਵਾ ਪੰਜ ਕਿੱਲੋ ਦੇ ਚਕੰਦਰ ਦੀ ਪੈਦਾਵਾਰ ਕਰਕੇ ਇਲਾਕੇ ਦੀ ਕਿਸਾਨੀ ਨੂੰ ਹੈਰਾਨ ਕਰ ਦਿੱਤਾ ਹੈ। ਸ. ਸੁਰਜੀਤ ਸਿੰਘ ਅਨੁਸਾਰ ਉਹਨਾਂ ਨੇ ਇਸ ਫਸਲ ਨੂੰ ਆਮ ਤਰੀਕੇ ਨਾਲ ਹੀ ਪਾਲਿਆ ਹੈ। ਦਵਾਈ, ਸਪਰੇਅ ਅਤੇ ਖਾਦ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਸ. ਸੁਰਜੀਤ ਸਿੰਘ ਦੇ ਖੇਤਾਂ ਵਿੱਚ ਪਿਛਲੇ ਦਿਨੀਂ 31 ਇੰਚ ਦੇ ਕੱਦੂ ਦੀ ਪੈਦਾਵਾਰ ਕਰਕੇ ਰਿਕਾਰਡ ਕਾਇਮ ਕੀਤਾ ਸੀ।

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਗੁ: ਦਮਦਮਾ ਸਾਹਿਬ ਠੱਟਾ ਵਿਖੇ 15 ਅਗਸਤ ਨੂੰ