Posts

Showing posts from April, 2013

ਇਲਾਕੇ ਦੇ ਚਾਰ ਪਿੰਡਾਂ ਲਈ ਰੋਟਰੀ ਕਲੱਬ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਭੇਟ।

Image
ਇਲਾਕੇ ਦੇ ਪਿੰਡ ਨੂਰੋਵਾਲ, ਮੰਗੂਪੁਰ, ਹੁਸੈਨਪੁਰ ਤੇ ਦੂਲੋਵਾਲ ਲਈ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਆਮ ਜਨਤਾ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਅਜਿਹੇ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ ਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਕਲੱਬ ਦੇ ਸੈਕਟਰੀ ਰਣਜੀਤ ਸਿੰਘ ਜੋਸਨ ਨੇ ਦੱਸਿਆ ਕਿ ਕਲੱਬ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਛੇਤੀ ਹੀ ਹੋਰ ਵੀ ਅਜਿਹੇ ਪ੍ਰਾਜੈਕਟ ਕੀਤੇ ਜਾਣਗੇ। ਸਮਾਗਮ ਵਿਚ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ, ਸੈਕਟਰੀ ਰਣਜੀਤ ਸਿੰਘ ਜੋਸਨ, ਊਧਮ ਸਿੰਘ ਚੰਦੀ, ਰਾਜਬੀਰ ਸਿੰਘ ਸਰਪੰਚ ਨੂਰੋਵਾਲ, ਹੇਮੰਤ ਧੀਰ, ਜ਼ੋਰਾਵਰ ਸਿੰਘ, ਸ਼ਸ਼ੀ ਸ਼ਰਮਾ, ਸੁਰਿੰਦਰ ਸਿੰਘ ਟਿੱਬਾ, ਸਰਬਜੀਤ ਸਿੰਘ, ਰਵੀ ਵਾਹੀ (ਸਮੂਹ ਰੋਟੇਰੀਅਨ), ਗੁਰਚਰਨ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ, ਐਡਵੋਕੇਟ ਮਲਕੀਤ ਸਿੰਘ, ਹੁਕਮ ਸਿੰਘ, ਮਾਸਟਰ ਮਹਿੰਦਰਪਾਲ ਸਿੰਘ, ਮਾਸਟਰ ਕੇਵਲ ਸਿੰਘ, ਨੰਬਰਦਾਰ ਹਰਭਜਨ ਸਿੰਘ, ਬਚਿੱਤਰ ਸਿੰਘ, ਰੇਸ਼ਮ ਸਿੰਘ, ਗੁਰਚਰਨ ਸਿੰਘ, ਗੁਰਮੇਜ ਸਿੰਘ ਮਸੀਤਾਂ ਵੀ ਹਾਜ਼ਰ ਸਨ।

ਨਿਉਯਾਰਕ ਵਿਚ 26ਵੀਂ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਗਿਆ

Image
ਦੁਨੀਆ ਦੇ ਸਭ ਤੋਂ ਵਡੇ ਸ਼ਹਿਰ ਨਿਉਯਾਰਕ ਵਿਚ ਸਥਿੱਤ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿਲ ਵਲੋਂ ਸਿੱਖਾਂ ਦੀ ਹੋਂਦ ਨੂੰ ਦਰਸਾਉਦੀ 26ਵੀਂ ਸਿੱਖ ਡੇ ਪਰੇਡ ਦਾ ਮੈਨਹਟਨ ਵਿਚ ਆਯੋਜਨ ਕੀਤਾ ਗਿਆ। ਪਿੰਡ ਤੋਂ ਨਿਊਯਾਰਕ ਵਿੱਚ ਰਹਿ ਰਹੇ ਪ੍ਰੋ.ਜਸਵੰਤ ਸਿੰਘ ਮੋਮੀ ਅਨੁਸਾਰ ਇਸ ਪਰੇਡ ਵਿੱਚ ਦੂਰ ਦੂਰ ਤੋਂ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਤੇ ਸਿੱਖ ਧਰਮ ਨੂੰ ਦਰਸਾਉਦੀਆਂ ਵੱਖ ਵੱਖ ਝਾਕੀਆਂ ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿੱਚ ਚੱਲ ਰਹੀਆਂ ਸਨ। ਇਸ ਮੌਕੇ ਤੇ ਰਾਗੀ ਢਾਡੀ ਵੀ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਥਾਂ -ਥਾਂ ਤੇ ਗੁਰੂ ਦੇ ਲੰਗਰ ਅਤੁੱਟ ਚਲ ਰਹੇ ਸਨ।

ਵਾਤਾਵਰਣ ਦਿਵਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਬੂਟੇ ਲਗਾਏ ਗਏ।

Image
ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਬੂਲਪੁਰ ਵੱਲੋਂ ਬਸਤੀ ਬੂਲਪੁਰ ਦੀ ਧਰਮਸ਼ਾਲਾ ਵਿੱਚ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਵਾਤਾਵਰਣ ਵਿਚ ਵਧ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉੱਘੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ ਅਤੇ ਰਿਟਾ. ਬੀ.ਪੀ.ਈ.ਓ. ਸ. ਸਾਧੂ ਸਿੰਘ ਬੂਲਪੁਰ ਨੇ ਮੌਜੂਦ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਨੁੱਖ ਦਾ ਰੁੱਖਾਂ ਬਿਨਾਂ ਜਿਉਂਦੇ ਰਹਿਣਾ ਬਹੁਤ ਹੀ ਮੁਸ਼ਕਿਲ ਹੈ।  ਉਹਨਾਂ ਨੇ ਕਿਹਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਦੇ ਭਲੇ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇਸ ਮੌਕੇ ਸ. ਸਾਧੂ ਸਿੰਘ ਰਿਟਾ. ਬੀ.ਪੀ.ਈ.ਓ., ਕਲੱਬ ਪ੍ਰਧਾਨ ਸਤਨਾਮ ਸਿੰਘ, ਕੁਲਦੀਪ ਸਿੰਘ, ਬਾਦਸ਼ਾਹ ਖਾਨ, ਹਰਪ੍ਰੀਤ ਸਿੰਘ, ਸ਼ਰਾਫਤ ਅਲੀ, ਸਾਹਿਲ, ਗਗਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪਿੰਡ ਬੂਲਪੁਰ ਵਿਖੇ ਖੇਤੀਬਾੜੀ ਮਾਹਰ ਡਾਕਟਰਾਂ ਦੀ ਟੀਮ ਨੇ ਕੀਤਾ ਦੌਰਾ

Image
ਬੀਤੇ ਦਿਨੀ ਪਿੰਡ ਬੂਲਪੁਰ ਵਿਖੇ ਖੇਤੀਬਾੜੀ ਮਾਹਿਰ ਡਾਕਟਰਾਂ ਦੀ ਇੱਕ ਟੀਮ ਨੇ ਦੌਰਾ ਕੀਤਾ। ਜਿਸ ਵਿੱਚ ਸੂਰਜਮੁਖੀ ਦੀ ਹੈਦਰਾਬਾਦੀ ਕਿਸਮ ਪੀ.ਸੀ.ਐਮ.996 ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਟੇਟ ਐਵਾਰਡੀ ਕਿਸਾਨ ਸ. ਸਰਵਣ ਸਿੰਘ ਚੰਦੀ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਕਿਸਾਨਾਂ ਨੂੰ ਇਹ ਬੀਜ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਗਿਆ ਸੀ।

ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਲਈ ਅਲਮਾਰੀ ਦਾਨ ਕੀਤੀ ਗਈ।

Image
ਬੀਤੇ ਦਿਨੀ ਪਿੰਡ ਬੂਲਪੁਰ ਦੇ ਜੰਮਪਲ ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਲਈ ਇੱਕ ਅਲਮਾਰੀ ਦਾਨ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।

ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਕੀਤੀ ਪਿੰਡ ਦੀ ਕਵਰੇਜ।

Image
  ਬੀਤੇ ਦਿਨੀਂ ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਪਿੰਡ ਦੇ ਵੱਖ ਵੱਖ ਸਥਾਨਾਂ ਦੀ ਕਵਰੇਜ ਕੀਤੀ

ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਂਨ ਦੀ ਬੋਲੀ ਕਰਵਾਈ ਗਈ।

Image
ਬੀਤੇ ਦਿਨੀ ਪਿੰਡ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਨ ਦੀ ਬੋਲੀ ਕਰਵਾਈ ਗਈ। ਬੀਤੇ ਦਿਨੀ ਪਿੰਡ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਨ ਦੀ ਬੋਲੀ ਕਰਵਾਈ ਗਈ।

ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 179ਵਾਂ ਸ਼ਹੀਦੀ ਜੋੜ ਮੇਲਾ 27ਆਂ-2013

Image
ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 3 ਰੋਜ਼ਾ ਜੋੜ ਮੇਲਾ 27ਆਂ ਮਿਤੀ 9 ਮਈ 2013 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਿਤੀ 7 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਹੋਵੇਗੀ। ਮਿਤੀ 8 ਮਈ 2013 ਸ਼ਾਮ ਨੂੰ ਧਾਰਮਿਕ ਕਵੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਸ਼ਪਾਲ ਸਿੰਘ ਪਾਲ, ਕੰਵਰ ਇਕਬਾਲ, ਪ੍ਰਿੰਸੀਪਲ ਚੰਨਣ ਸਿੰਘ ਹਰਗੋਬਿੰਦਪੁਰੀ, ਸੁਜਾਨ ਸਿੰਘ ਸੁਜਾਨ, ਗੁਰਦਿਆਲ ਸਿੰਘ ਕਾਂਜਲੀ, ਡਾ. ਹਰੀ ਸਿੰਘ ਜਾਚਕ, ਆਸੀ ਈਸ਼ਪੁਰੀ, ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ ਬਾਬਾ ਬੀਰ ਸਿੰਘ ਜੀ ਦਾ ਜੀਵਨ ਕਵਿਤਾ ਵਿੱਚ ਸੁਨਾਉਣਗੇ। ਮਿਤੀ 9 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਦੀਵਾਨ ਸੱਜਣਗੇ। ਜਿਸ ਵਿੱਚ ਗਿਆਨੀ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ, ਪ੍ਰੋ. ਸੁਰਜੀਤ ਸਿੰਘ ਹਰਦਾਸਪੁਰ ਦਾ ਢਾਡੀ ਜਥਾ, ਗਿਆਨੀ ਅਵਤਾਰ ਸਿੰਘ ਦੂਲੋ੍ਵਾਲ ਵਾਲਿਆਂ ਦਾ ਕਵੀਸ਼ਰੀ ਜਥਾ, ਭਾਈ ਚਰਨਜੀਤ ਸਿੰਘ ਚੰਨ ਦਾ ਕਵੀਸ਼ਰੀ ਜਥਾ ਅਤੇ ਭਾਈ ਜਸਵੰਤ ਸਿੰਘ ਸ਼ਾਂਤ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਲਾਕੇ ਦੇ ਸੰਤ ਮਹਾਂਪੁਰਸ਼ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੇ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਸਾਈਕਲਾਂ ਅਤੇ ਜੋੜਿਆਂ ਦੀ...

ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 179ਵਾਂ ਸ਼ਹੀਦੀ ਜੋੜ ਮੇਲਾ 27ਆਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 3 ਰੋਜ਼ਾ ਜੋੜ ਮੇਲਾ 27ਆਂ ਮਿਤੀ 9 ਮਈ 2013 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਿਤੀ 7 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਹੋਈ। ਮਿਤੀ 8 ਮਈ 2013 ਸ਼ਾਮ ਨੂੰ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਰਸ਼ਪਾਲ ਸਿੰਘ ਪਾਲ, ਕੰਵਰ ਇਕਬਾਲ, ਪ੍ਰਿੰਸੀਪਲ ਚੰਨਣ ਸਿੰਘ ਹਰਗੋਬਿੰਦਪੁਰੀ, ਸੁਜਾਨ ਸਿੰਘ ਸੁਜਾਨ, ਗੁਰਦਿਆਲ ਸਿੰਘ ਕਾਂਜਲੀ, ਡਾ. ਹਰੀ ਸਿੰਘ ਜਾਚਕ, ਆਸੀ ਈਸ਼ਪੁਰੀ, ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ ਬਾਬਾ ਬੀਰ ਸਿੰਘ ਜੀ ਦਾ ਜੀਵਨ ਕਵਿਤਾ ਵਿੱਚ ਸੁਨਾਇਆ। ਮਿਤੀ 9 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਦੀਵਾਨ ਸੱਜੇ। ਜਿਸ ਵਿੱਚ ਗਿਆਨੀ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ, ਪ੍ਰੋ. ਸੁਰਜੀਤ ਸਿੰਘ ਹਰਦਾਸਪੁਰ ਦਾ ਢਾਡੀ ਜਥਾ, ਗਿਆਨੀ ਅਵਤਾਰ ਸਿੰਘ ਦੂਲੋ੍ਵਾਲ ਵਾਲਿਆਂ ਦਾ ਕਵੀਸ਼ਰੀ ਜਥਾ, ਭਾਈ ਚਰਨਜੀਤ ਸਿੰਘ ਚੰਨ ਦਾ ਕਵੀਸ਼ਰੀ ਜਥਾ ਅਤੇ ਭਾਈ ਜਸਵੰਤ ਸਿੰਘ ਸ਼ਾਂਤ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਲਾਕੇ ਦੇ ਸੰਤ ਮਹਾਂਪੁਰਸ਼ਾਂ ਨੇ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸ...

ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ ਵਿਖੇ ਲੜਕੀਆਂ ਦੀ ਹਾਕੀ ਟੀਮ ਤਿਆਰ ਕਰਨ ਦਾ ਫੈਸਲਾ।

ਪ੍ਰੋ: ਚਰਨ ਸਿੰਘ ਪ੍ਰਧਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਤੇ ਮੈਂਬਰ ਵੋਮੈਨ ਹਾਕੀ ਫੈਡਰੇਸ਼ਨ ਪੈਪਸ ਨੇ ਦੱਸਿਆ ਕਿ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਹਾਕੀ ਖੇਡ ਨੂੰ ਪ੍ਰਫੁਲਿਤ ਕਰਨ ਵਾਸਤੇ ਸਕੂਲ ‘ਚ 14 ਸਾਲ ਤੋ ਘੱਟ ਉਮਰ ਵਰਗ ਦੀਆਂ ਲੜਕੀਆਂ ਦੀ ਟੀਮ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ 6ਵੀਂ ਤੋਂ 8ਵੀਂ ਜਮਾਤ ਤੱਕ 25 ਤੋਂ ਜ਼ਿਆਦਾ ਲੜਕੀਆਂ ਨੂੰ ਹਾਕੀ ਦੀ ਸਿਖਲਾਈ ਵਾਸਤੇ ਦਾਖਲ ਕਰਵਾਉਣ | ਉਨ੍ਹਾਂ ਦੱਸਿਆ ਕਿ ਸਕੂਲ ਪਾਸ ਸ਼ਾਨਦਾਰ ਹਾਕੀ ਗਰਾਊਾਡ ਮੌਜੂਦ ਹੈ | ਉਨ੍ਹਾਂ ਦੱਸਿਆ ਕਿ ਹਾਕੀ ਦੀ ਖੇਡ ‘ਚ ਰੁਚੀ ਰੱਖਣ ਵਾਲੀਆਂ ਲੜਕੀਆਂ ਦੀ ਸਕੂਲ ‘ਚ ਪੜ੍ਹਾਈ ਦੀ ਮੁਕੰਮਲ ਫ਼ੀਸ ਮੁਆਫ਼ ਹੋਵੇਗੀ ਤੇ ਪ੍ਰਬੰਧਕ ਕਮੇਟੀ ਖਿਡਾਰਨਾਂ ਨੂੰ ਰਿਫਰੈਸ਼ਮੈਂਟ ਵੀ ਦੇਵੇਗੀ |

ਪਹਿਲਾਂ 31 ਇੰਚ ਦਾ ਕੱਦੂ ਤੇ ਹੁਣ ਸਵਾ 5 ਕਿੱਲੋ ਦਾ ਚਕੰਦਰ।।

Image
ਖੇਤੀ  ਖਸਮਾਂ ਸੇਤੀ’, ਸਾਇੰਸ ਦੀ ਤਰੱਕੀ ਅਤੇ ਪੜ੍ਹੇ ਲਿਖੇ ਕਿਸਾਨਾਂ ਦੀ ਮਿਹਨਤ ਨੇ ਸ਼ਾਇਦ ਹੁਣ ਇਸ ਪੁਰਾਣੀ ਕਹਾਵਤ ਨੂੰ ਫਿੱਕਾ ਕਰ ਦਿੱਤਾ ਹੈ। ਪਹਿਲਾਂ ਤਾਂ ਕਿਸਾਨ ਬੀਜ ਦਾ ਛਿੱਟਾ ਹੱਥੀਂ ਵਾਹੇ ਖੇਤ ਵਿੱਚ ਦੇ ਕੇ ਆਸਮਾਨ ਵੱਲ ਦੇਖਦਾ ਰਹਿੰਦਾ ਸੀ ਕਿ ਕਦੋਂ ਮੀਂਹ ਪਵੇ ਤੇ ਬੀਜ ਪੁੰਗਰਨਾ ਸ਼ੁਰੂ ਹੋਵੇ। ਪਰ ਆਧੁਨਿਕਤਾ ਨੇ ਕਿਸਾਨੀ ਨੂੰ ਵੀ ਆਪਣੀ ਪਰਤ ਚੜ੍ਹਾ ਦਿੱਤੀ ਹੈ। ਪਿੰਡ ਟਿੱਬਾ ਦੇ ਕਿਸਾਨ ਸ. ਸੁਰਜੀਤ ਸਿੰਘ ਟਿੱਬਾ ਜੋ ਕਿ ਸਿੱਖਿਆ ਵਿਭਾਗ ਵਿੱਚ ਬਤੌਰ ਕਲਰਕ ਵੀ ਹਨ, ਨੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿਚ ਕਿਸਾਨੀ ਕਰਦਿਆਂ ਸਵਾ ਪੰਜ ਕਿੱਲੋ ਦੇ ਚਕੰਦਰ ਦੀ ਪੈਦਾਵਾਰ ਕਰਕੇ ਇਲਾਕੇ ਦੀ ਕਿਸਾਨੀ ਨੂੰ ਹੈਰਾਨ ਕਰ ਦਿੱਤਾ ਹੈ। ਸ. ਸੁਰਜੀਤ ਸਿੰਘ ਅਨੁਸਾਰ ਉਹਨਾਂ ਨੇ ਇਸ ਫਸਲ ਨੂੰ ਆਮ ਤਰੀਕੇ ਨਾਲ ਹੀ ਪਾਲਿਆ ਹੈ। ਦਵਾਈ, ਸਪਰੇਅ ਅਤੇ ਖਾਦ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਸ. ਸੁਰਜੀਤ ਸਿੰਘ ਦੇ ਖੇਤਾਂ ਵਿੱਚ ਪਿਛਲੇ ਦਿਨੀਂ 31 ਇੰਚ ਦੇ ਕੱਦੂ ਦੀ ਪੈਦਾਵਾਰ ਕਰਕੇ ਰਿਕਾਰਡ ਕਾਇਮ ਕੀਤਾ ਸੀ।

ਅਕਾਲ ਚਲਾਣਾ ਸ੍ਰੀਮਤੀ ਜੋਗਿੰਦਰ ਕੌਰ।

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਜੋਗਿੰਦਰ ਕੌਰ ਪਤਨੀ ਸ. ਚਰਨ ਸਿੰਘ ਚੀਨੀਆ, ਅੱਜ ਸਵੇਰੇ 11:00 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਸ਼ਾਮ 5 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਅੰਤਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਜੋੜ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮੀਟਿੰਗ ਹੋਈ

Image
ਮਹਾਨ ਸ਼ਹੀਦ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਜੋੜ ਮੇਲਾ ਸਤਾਈਆਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਮਿਤੀ 9 ਮਈ (27 ਵੈਸਾਖ) 2013 ਦਿਨ ਵੀਰਵਾਰ ਨੂੰ ਕਰਵਾਏ ਜਾ ਰਹੇ ਇਸ ਜੋੜ ਮੇਲੇ ਦੇ ਸਬੰਧ ਵਿੱਚ ਹੋਈ ਇਕੱਤਰਤਾ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਰ ਸਾਲ ਦੀ ਤਰਾਂ ਇਸ ਜੋੜ ਮੇਲੇ ਵਿੱਚ ਸੰਗਤਾਂ ਹੁੰਮ ਹੁੰਮਾ ਕੇ ਪਹੁੰਚਣ ਅਤੇ ਪਹਿਲਾਂ ਤੋਂ ਹੀ ਦਿੱਤੀ ਗਈ ਸੇਵਾ ਵਿੱਚ ਨਗਰ ਦੀਆਂ ਸੰਗਤਾਂ ਆਪਣਾ ਯੋਗਦਾਨ ਪਾਉਣ। ਮਿਤੀ 7 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਅਤੇ ਸ਼ਾਮ ਨੂੰ ਕਵੀ ਦਰਬਾਰ, ਮਿਤੀ 8 ਮਈ ਸ਼ਾਮ ਨੂੰ ਕੀਰਤਨ ਦਰਬਾਰ ਅਤੇ ਮਿਤੀ 9 ਮਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸੱਜੇਗਾ ਜਿਸ ਵਿੱਚ ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ। ਲੰਗਰ ਦੀ ਸੇਵਾ ਗੁਰੂ ਨਾਨਕ ਜਥੇ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ, ਐਸ.ਕੇ. ਟੈਂਟ ਹਾਊਸ ਉੱਚਾ ਅਤੇ ਗੁਰੂ ਨਾਨਕ ਟੈਂਟ ਹਾਊਸ ਠੱਟਾ ਨਵਾਂ ਵੱਲੋਂ, ਜੋੜਿਆਂ ਦੀ ਸੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਅਤੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅਤੇ ਸਟ...

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਫੁੱਟਬਾਲ, ਕਬੱਡੀ ਟੂਰਨਾਮੈਂਟ ਸਮਾਪਤ

Image
ਖਾਲਸੇ ਦੇ ਦਿਵਸ ਨੂੰ ਸਮਰਪਿਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵੱਲੋਂ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬਾ, ਐੱਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਅੱਜ ਸਮਾਪਤ ਹੋਇਆ | ਜਿਸ ਵਿਚ ਇਲਾਕੇ ਦੀਆਂ 3 ਟੀਮਾ ਨੇ ਭਾਗ ਲਿਆ | ਕਬੱਡੀ ਪਿੰਡ ਪੱਧਰ ਓਪਨ ਵਿਚ ਟਿੱਬਾ ਦੀ ਟੀਮ ਨੇ ਡਡਵਿੰਡੀ ਨੂੰ, 50 ਸਾਲ ਪੁਰਸ਼ਾਂ ਦੇ ਮੁਕਾਬਲੇ ਵਿਚ ਮੋਗਾ ਨੇ ਜਲੰਧਰ ਨੂੰ ਜਦਕਿ 60 ਕਿੱਲੋਗ੍ਰਾਮ ਭਾਰ ਵਰਗ ਵਿਚ ਸੁਰਖਪੁਰ ਨੇ ਖੀਰਾ ਵਾਲੀ ਨੂੰ ਹਰਾਇਆ | ਇਸ ਮੌਕੇ ਟੂਰਨਾਮੈਂਟ ਕਮੇਟੀ ਨੂੰ ਸੁਖਦੇਵ ਸਿੰਘ ਸੁੱਖਾ ਮਨੀਲਾ ਵੱਲੋਂ ਇਕ ਲੱਖ ਰੁਪਏ, ਰਾਜੂ ਭੀਲਾ ਵਾਲਾ 33 ਹਜ਼ਾਰ ਰੁਪਏ, ਸਰਵਜੀਤ ਸਿੰਘ ਸਾਬੀ ਯੂ.ਕੇ ਵੱਲੋਂ 20 ਹਜ਼ਾਰ ਰੁਪਏ, ਕਲੱਬ ਪ੍ਰਧਾਨ ਪ੍ਰੋ: ਚਰਨ ਸਿੰਘ ਵੱਲੋਂ 15 ਹਜ਼ਾਰ ਰੁਪਏ, ਸਰਪੰਚ ਬਲਜੀਤ ਸਿੰਘ 15 ਹਜ਼ਾਰ ਰੁਪਏ, ਅਨੌਖ ਸਿੰਘ ਖਹਿਰਾ 10 ਹਜ਼ਾਰ ਰੁਪਏ, ਮਨੋਹਰ ਸਿੰਘ ਖਹਿਰਾ ਵੱਲੋਂ 10 ਹਜ਼ਾਰ ਆਰਥਿਕ ਸਹਾਇਤਾ ਦਿੱਤੀ ਗਈ | ਕਬੱਡੀ ਓਪਨ ਪਿੰਡ ਪੱਧਰ ਦੀ ਜੇਤੂ ਟੀਮ ਨੂੰ ਗੁਰਦਿਆਲ ਸਿੰਘ ਪੱਡਾ ਵੱਲੋਂ 31 ਹਜ਼ਾਰ ਰੁਪਏ ਦਿੱਤੇ ਜਦਕਿ ਬਾਬਾ ਸਰੂਪ ਸਿੰਘ ਪਰਿਵਾਰ ਵੱਲੋਂ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ | 50 ਸਾਲ ਪੁਰਸ਼ਾ ਦੀ ਜੇਤੂ ਟੀਮ ਨੂੰ ਪੰਜਾਬ ਬਿਲਡਿੰਗ ਮਟੀਰੀਅਲ ਟਿੱਬਾ ਇਨਾਮ ਦਿੱਤਾ | ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਕਬੱਡੀ ਖਿਡਾਰੀ ਅ...

ਮਾਤਾ ਸੁਖਨਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

Image
ਸਾਬਕਾ ਕੌਾਸਲਰ ਤੇ ਆੜ੍ਹਤੀ ਪਰਮਿੰਦਰ ਸਿੰਘ ਚੰਦੀ ਤੇ ਰਮਿੰਦਰ ਸਿੰਘ ਜਰਮਨ ਦੇ ਮਾਤਾ ਸੁਖਨਿੰਦਰ ਕੌਰ ਚੰਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਦੇਵੀ ਤਲਾਬ ਵਿਖੇ ਕਰਵਾਇਆ ਗਿਆ | ਸ਼ਰਧਾਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਨੇ ਮਾਤਾ ਸੁਖਨਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਪਰਮਜੀਤ ਸਿੰਘ ਐਡਵੋਕੇਟ, ਹਰਬੰਸ ਸਿੰਘ ਵਾਲੀਆ, ਪਵਨ ਅਗਰਵਾਲ ਕੌਾਸਲਰ, ਹਰਦਿਆਲ ਸਿੰਘ ਝੀਤਾ ਕੌਾਸਲਰ, ਇੰਜੀ: ਛੱਜਾ ਸਿੰਘ ਕੌਾਸਲਰ, ਸੁਰਿੰਦਰਪਾਲ ਸਿੰਘ ਖ਼ਾਲਸਾ, ਇੰਦਰਬੀਰ ਸਿੰਘ ਜੁਗਨੂੰ, ਨਾਮਦੇਵ ਅਰੋੜਾ, ਓਮ ਪ੍ਰਕਾਸ਼ ਬਹਿਲ, ਹਰਿੰਦਰ ਸਿੰਘ ਨੀਟਾ, ਜੀਆ ਲਾਲ ਨਾਹਰ, ਅਜੇ ਬਬਲਾ, ਬਲਦੇਵ ਸਿੰਘ, ਅਸ਼ੋਕ ਕੁਮਾਰ ਅਗਰਵਾਲ, ਡਾ: ਰਣਬੀਰ ਕੌਸ਼ਲ, ਮਾਸਟਰ ਗੁਰਦੇਵ ਸਿੰਘ, ਬੀਬੀ ਬਲਬੀਰ ਕੌਰ ਦੇਸਲ, ਮਨੋਜ ਭਸੀਨ ਕੌਾਸਲਰ, ਗੁਰਦੀਪ ਸਿੰਘ ਬਿਸ਼ਨਪੁਰ, ਮਨਸਾ ਸਿੰਘ ਢੋਟ, ਬਲਜੀਤ ਸਿੰਘ ਬਾਜਵਾ, ਹਿੰਮਤ ਸਿੰਘ, ਮੁਖ਼ਤਿਆਰ ਸਿੰਘ ਥਿੰਦ, ਹਰਦੇਵ ਸਿੰਘ ਢੋਟ, ਬਲਦੇਵ ਸਿੰਘ, ਪਰਮਜੀਤ ਸਿੰਘ, ਨਰਿੰਦਰ ਸਿੰਘ ਜੀਰਾ, ਗੁਰਬਚਨ ਸਿੰਘ ਜੱਗੀ, ਅਮਰਬੀਰ ਸਿੰਘ ਲਾਲੀ, ਸੰਤੋਖ ਸਿੰਘ ਥਿੰਦ, ਤਜਿੰਦਰ ਸਿੰਘ ਸਹਾਏ ਤੇ ਹੋਰ ਆਗੂ ਹਾਜ਼ਰ ਸਨ |

ਚੰਦੀ ਬੀ ਫਾਰਮ ਬੂਲਪੁਰ ਵੱਲੋਂ ਅਰਜਨ ਫਾਰਮ ਕਪੂਰਥਲਾ ਵਿਖੇ ਪ੍ਰਦਰਸ਼ਨੀ ਲਗਾਈ।

ਬੀਤੇ ਦਿਨੀਂ ਖੇਤੀਬਾੜੀ ਵਿਭਾਗ ਕਪੂਰਥਲਾ ਵੱਲੋਂ ਸਾਊਣੀ ਦੀ ਫਸਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ ਅਰਜਨ ਫਾਰਮ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਆਤਮਾ ਸਕੀਮ ਤਹਿਤ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਕੀਤਾ ਤੇ ਪ੍ਰਧਾਨਗੀ ਅਲਕਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤੀ ਗਈ। ਇਸ ਮੇਲੇ ‘ਚ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਨਰੰਕਾਰ ਸਿੰਘ ਸਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ਦੌਰਾਨ  ਇਲਾਕੇ ਦੇ ਮਸ਼ਹੂਰ ਕਿਸਾਨ ਸ. ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਨੇ ਵੀ ਇਸ ਕਿਸਾਨ ਮੇਲੇ ਵਿੱਚ ਚੰਦੀ ਬੀ ਫਾਰਮ ਦਾ ਸਟਾਲ ਲਗਾਇਆ। ਜਿਸ ਵਿੱਚ ਉਹਨਾਂ ਨੇ ਤਿਆਰ ਕੀਤੇ ਗਏ ਸ਼ਹਿਦ ਦੀ ਨੁਮਾਇਸ਼ ਲਗਾਈ। ਸ੍ਰੀਮਤੀ ਅਲਕਨੰਦਾ ਦਇਆਲ, ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇਸ ਸਟਾਲ ਵਿੱਚ ਸ਼ਿਰਕਤ ਕੀਤੀ ਅਤੇ ਚੰਦੀ ਬੀ ਫਾਰਮ ਵੱਲੋਂ ਤਿਆਰ ਕੀਤੇ ਸ਼ਹਿਦ ਦੀ ਖੂਬ ਸ਼ਲਾਘਾ ਕੀਤੀ।

ਖਾਲਸੇ ਦਾ ਜਨਮ ਦਿਹਾੜਾ ਆਪਣੇ ਅੰਦਰ ਝਾਤੀ ਮਾਰਨ ਦਾ ਦਿਨ-ਭਾਈ ਬਲਦੀਪ ਸਿੰਘ

Image
ਗੁਰਦੁਆਰਾ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਵਿਖੇ ਖ਼ਾਲਸੇ ਦਾ ਜਨਮ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।  ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਊਧਮ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿਚ ਉੱਘੇ ਕੀਰਤਨੀਏ ਪਾਈ ਬਲਦੀਪ ਸਿੰਘ ਚੇਅਰਮੈਨ ਅਨਾਦਿ ਫਾਊਂਡੇਸ਼ਨ ਨੇ ਸੰਗਤਾਂ ਨੂੰ ਨਿਰਧਾਰਿਤ ਰਾਗਾਂ ਵਿਚ ਕੀਰਤਨ ਰਾਹੀਂ ਨਿਹਾਲ ਕੀਤਾ। ਭਾਈ ਬਲਦੀਪ ਸਿੰਘ ਨੇ ਕਿਹਾ ਕਿ ਖ਼ਾਲਸੇ ਦੀ ਸਾਜਨਾ ਸੰਸਾਰ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਆਪ ਵੱਲ ਝਾਤੀ ਮਾਰਨੀ ਚਾਹੀਦੀ ਹੈ ਕਿ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗਿਆਨ ਦੇ ਧਾਰਨੀ ਬਣੇ ਹਾਂ ਕਿ ਨਹੀਂ। ਧਾਰਮਿਕ ਦੀਵਾਨ ‘ਚ ਵੱਖ-ਵੱਖ ਜਥਿਆਂ ਨੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਜੀਤ ਸਿੰਘ, ਡਾ: ਦਲੀਪ ਸਿੰਘ, ਮੈਨੇਜਰ ਸਵਰਨ ਸਿੰਘ, ਖ਼ਜ਼ਾਨਚੀ ਬਖ਼ਸ਼ੀਸ਼ ਸਿੰਘ ਚਾਨਾ, ਦਰਸ਼ਨ ਸਿੰਘ, ਪ੍ਰੋ: ਚਰਨ ਸਿੰਘ ਪ੍ਰਧਾਨ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਨਿਰੰਜਨ ਸਿੰਘ ਕਾਨੂੰਗੋ, ਹਰਚਰਨ ਸਿੰਘ ਸਰਪੰਚ ਜਾਂਗਲਾ, ਤੇ ਸੰਗਤਾਂ ਹਾਜ਼ਰ ਸਨ।

ਵਿਸਾਖੀ ਨੂੰ ਸਮਰਪਿਤ ਤਿੰਨ ਰੋਜ਼ਾ ਟੂਰਨਾਮੈਂਟ ਸ਼ੁਰੂ

Image
 

ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿੱਚ ਤਿੰਨ ਰੋਜ਼ਾ ਟੂਰਨਾਮੈਂਟ ਕੱਲ੍ਹ ਤੋਂ।

Image
ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਦਰਬਾਰਾ ਸਿੰਘ ਵੱਲੋਂ ਵਿਸਾਖੀ ‘ਤੇ 11, 12 ਤੇ 13 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਵਿਚ ਕਬੱਡੀ ਓਪਨ ਦੇ ਮੁਕਾਬਲੇ ਵਿਚ ਪਹਿਲਾ ਇਨਾਮ 31 ਹਜ਼ਾਰ ਰੁਪਏ ਸ: ਗੁਰਦਿਆਲ ਸਿੰਘ ਪੱਡਾ ਨਾਰਵੇ ਵੱਲੋਂ ਦਿੱਤਾ ਜਾਵੇਗਾ, ਜਦਕਿ ਦੂਜਾ ਇਨਾਮ ਰਮਿੰਦਰਜੀਤ ਸਿੰਘ ਜੋਸਨ, ਯੂ.ਕੇ ਵਾਲੇ ਦੇਣਗੇ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬਜ਼ੁਰਗਾਂ ਦੀ ਕਬੱਡੀ ਖਿੱਚ ਦਾ ਕੇਂਦਰ ਹੋਵੇਗੀ | ਟੂਰਨਾਮੈਂਟ ਦੌਰਾਨ ਫੁੱਟਬਾਲ ਦੇ ਮੈਚਾਂ ਤੋਂ ਇਲਾਵਾ ਕਬੱਡੀ 60 ਕਿੱਲੋ ਤੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ

ਪਿੰਡ ਦੇ ਖੇਡ ਮੈਦਾਨ ਵਿੱਚ ਹੋਈਆਂ ਲਹਿਰਾਂ ਬਹਿਰਾਂ

Image
ਪਿੰਡ ਠੱਟਾ ਨਵਾਂ ਦਾ ਖੇਡ ਮੈਦਾਨ ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਮਾੜੀ ਜੂਨ ਨੂੰ ਰੋ ਰਿਹਾ ਸੀ, ਹੁਣ ਇਸਦੀ ਜੂਨ ਸੁਧਰਦੀ ਨਜ਼ਰ ਆ ਰਹੀ ਹੈ। ਇਹ ਖੇਡ ਮੈਦਾਨ ਪਿੰਡ ਦੇ ਲੈਵਲ ਤੋਂ ਬਹੁਤ ਨੀਵਾਂ ਹੋਣ ਕਰਕੇ ਅਕਸਰ ਹੀ ਬਰਸਾਤਾਂ ਵਿੱਚ ਨੇੜਲੇ ਛੱਪੜ ਦੇ ਪਾਣੀ ਨਾਲ ਭਰ ਜਾਂਦਾ ਸੀ। ਰਹਿੰਦੀ ਕਸਰ ਉਸ ਸਮੇਂ ਨਿਕਲ ਗਈ ਜਦੋਂ ਖੇਡ ਮੈਦਾਨ ਦੇ ਨੇੜੇ ਛੱਪੜ ਨੂੰ ਡੂੰਘਾ ਕੀਤਾ ਗਿਆ। ਛੱਪੜ ਨੂੰ ਡੂੰਘਾ ਕਰਨ ਸਮੇਂ ਪਹਿਲਾਂ ਇਸ ਖੇਡ ਮੈਦਾਨ ਨੂੰ ਡੂੰਘਾ ਕਰਕੇ ਛੱਪੜ ਦਾ ਪਾਣੀ ਇਸ ਵਿੱਚ ਪਾਇਆ ਗਿਆ। ਛੱਪੜ ਤਾਂ ਡੂੰਘਾ ਹੋ ਗਿਆ ਪਰ ਖੇਡ ਮੈਦਾਨ ਦੀ ਹਿੱਕ ਤੇ ਜੋ ਜਖਮ ਲੱਗੇ ਉਹ ਸਦੀਆਂ ਤੱਕ ਵੀ ਦੂਰ ਨਹੀਂ ਹੋ ਸਕਦੇ ਸਨ। ਪਿੰਡ ਦੇ ਨੌਜਵਾਨਾਂ ਨੂੰ ਰੋਜ਼ਾਨਾ 3 ਕਿਲੋਮੀਟਰ ਦੂਰ ਕਾਲਣੇ ਵਿੱਚ ਖੇਡਣ ਜਾਣਾ ਪੈਂਦਾ ਸੀ। ਨੌਜਵਾਨ ਵਰਗ ਨੇ ਇਸ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਇਸ ਦਾ ਹੱਲ ਲੱਘਣ ਲਈ ਇਕੱਤਰਤਾਵਾਂ ਕਰਨੀਆਂ ਸ਼ੁਰੂ ਕੀਤੀਆਂ। ਨੌਜਵਾਨਾਂ ਨੇ ਆਪਣੇ ਕੋਲੋਂ ਉਗਰਾਹੀ ਕਰਕੇ ਖੇਡ ਮੈਦਾਨ ਵਿੱਚ ਮਿੱਟੀ ਸੁਟਵਾਉਣੀ ਸ਼ੁਰੂ ਕੀਤੀ। ਬਾਅਦ ਵਿੱਚ ਵਿਦੇਸ਼ੀ ਵੀਰਾਂ ਨੇ ਆਰਥਿਕ ਸਹਾਇਤਾ ਕੀਤੀ ਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਕਹਿਣ ਤੇ ਨਗਰ ਵਿੱਚ ਉਗਰਾਹੀ ਕਰਕੇ ਕੰਮ ਨੂੰ ਨੇਪਰੇ ਚਾੜ੍ਹਿਆ ਗਿਆ। ਅੱਜ ਪਿੰਡ ਦਾ ਖੇਡ ਮੈਦਾਨ ਦੇਖ ਕੇ ਰੂਹ ਖੁਸ਼ ਹੋ ਗਈ ਜਦੋਂ 10 ਸਾਲ ਤੋਂ ਲੈ 30 ਸਾਲ ਤੱਕ ਦੇ ਨੌਜਵਾਨ ਇਸ ਖੇਡ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ।

ਪਿੰਡ ਬੂਲਪੁਰ ਦੇ ਸਰਕਾਰੀ ਪ੍ਰਾਇਮਰੀ ਵਿੱਚ ਸਲਾਨਾ ਦਿਵਸ ਮਨਾਇਆ ਗਿਆ।

Image
  ਬੀਤੇ ਦਿਨੀਂ ਪਿੰਡ ਬੂਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਲਾਨਾ ਦਿਵਸ ਮਨਾਇਆ ਗਿਆ

ਸਾਧੂ ਸਿੰਘ ਰਿਟਾਇਰਡ ਬੀ.ਪੀ.ਈ.ਓ. ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਨੇ ਖੇਡ ਮੈਦਾਨ ਅਤੇ ਪਿੰਡ ਵਿੱਚ 330 ਬੂਟੇ ਲਗਾਏ

Image
ਪਿੰਡ ਵਿੱਚ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਨੂੰ ਹੋਰ ਪਰਪੱਕ ਕਰਦਿਆਂ ਅੱਜ ਪਿੰਡ ਦੇ ਨੌਜਵਾਨਾਂ ਵੱਲੋਂ ਸ. ਸਾਧੂ ਸਿੰਘ ਬੂਲਪੁਰ (ਰਿਟਾਇਰਡ ਬੀ.ਪੀ.ਈ.ਓ.) ਵੱਲੋਂ ਦਾਨ ਕੀਤੇ ਗਏ 330 ਛਾਂ ਦਾਰ ਬੂਟੇ, ਪਿੰਡ ਦੇ ਖੇਡ ਮੈਦਾਨ ਵਿੱਚ ਲਗਾਏ ਗਏ। ਬੂਟੇ ਲਾਉਣ ਦਾ ਅਗਾਜ਼ ਪਿੰਡ ਦੇ ਖੇਡ ਮੈਦਾਨ ਤੋਂ ਕੀਤਾ ਗਿਆ ਅਤੇ ਪਿੰਡ ਦੀਆਂ ਹੋਰ ਸਾਂਝੀਆਂ ਥਾਵਾਂ ਤੇ ਵੀ ਇਹ ਬੂਟੇ ਲਗਾਏ ਜਾਣਗੇ। ਜਿਕਰਯੋਗ ਹੈ ਕਿ ਪਿੰਡ ਦੇ ਸਮੂਹ ਨੌਜਵਾਨਾਂ ਵੱਲੋਂ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਵੱਲੋਂ ਕੀਤੀ ਗਈ ਆਰਥਿਕ ਸਹਾਇਤਾ ਨਾਲ ਪਿੰਡ ਦੇ ਖੇਡ ਮੈਦਾਨ ਨੂੰ ਭਰਤੀ ਪਾ ਕੇ ਉੱਚਾ ਕਰਵਾਇਆ ਗਿਆ ਹੈ ਅਤੇ ਹੁਣ ਇਸ ਖੇਡ ਮੈਦਾਨ ਦੇ ਆਲੇ ਦੁਆਲੇ ਛਾਂ ਦਾਰ ਬੂਟੇ ਲਗਾਏ ਜਾ ਰਹੇ ਹਨ। ਸ. ਸਾਧੂ ਸਿੰਘ ਬੂਲਪੁਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਾਰੇ ਇਲਾਕੇ ਵਿੱਚ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।

ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ।

Image
ਬੀਤੇ ਦਿਨੀਂ ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਸ. ਬਲਵੰਤ ਸਿੰਘ ਕੌੜਾ ਦੀ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਕੀਤੀ ਗਈ। ਸਰਵਣ ਸਿੰਘ ਸਟੇਟ ਐਵਾਰਡੀ ਕਿਸਾਨ ਅਨੁਸਾਰ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਸ. ਬਲਵੰਤ ਸਿੰਘ ਕੌੜਾ ਨੂੰ ਕਮੇਟੀ ਮੈਂਬਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸ. ਬਲਵੰਤ ਸਿੰਘ ਕੌੜਾ ਪਹਿਲਾਂ ਵੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।

ਪਰਮਿੰਦਰ ਕੌਰ ਅਮਰਕੋਟ ਨੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਪਰਮਿੰਦਰ ਕੌਰ ਪੁੱਤਰੀ ਮਲਕੀਤ ਸਿੰਘ ਵਾਸੀ ਪਿੰਡ ਅਮਰਕੋਟ, ਵਿਦਿਆਰਥਣ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਐਮ.ਏ. ਪੰਜਾਬੀ ਸਮੈਸਟਰ ਪਹਿਲਾ ਵਿਚੱ 400 ਵਿੱਚੋਂ 274 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ।

ਬਾਬਾ ਨਾਥ ਸੈਦਪੁਰ ਦਾ ਸਾਲਾਨਾ ਜੋੜ ਮੇਲੇ ‘ਤੇ ਕਬੱਡੀ ਟੂਰਨਾਮੈਂਟ ਕਰਵਾਇਆ

Image
ਬਾਬਾ ਨਾਥ ਸੈਦਪੁਰ ਦਾ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਨੌਜਵਾਨ ਸਭਾ ਬਾਬਾ ਨਾਥ ਸੈਦਪੁਰ ਵੱਲੋਂ ਨਗਰ ਪੰਚਾਇਤ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਕ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ ਜਿਸ ਵਿਚ 70 ਕਿੱਲੋਗ੍ਰਾਮ ਦੀਆਂ 6 ਟੀਮਾਂ ਅਤੇ ਓਪਨ ਦੀਆਂ ਕਬੱਡੀ ਪਿੰਡ ਪੱਧਰ ਦੀਆਂ ਵੀ 8 ਟੀਮਾਂ ਨੇ ਭਾਗ ਲਿਆ | 70 ਕਿੱਲੋ ਵਰਗ ਭਾਰ ਦੇ ਫਾਈਨਲ ਮੁਕਾਬਲੇ ਵਿਚ ਟਿੱਬਾ ਦੀ ਟੀਮ ਨੇ ਪਰਮਜੀਤਪੁਰ ਦੀ ਟੀਮ ਨੂੰ, ਕਬੱਡੀ ਪਿੰਡ ਪੱਧਰ ਓਪਨ ‘ਚ ਪਰਮਜੀਤਪੁਰ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਹਰਾਇਆ | ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਆਏ ਮੁੱਖ ਮਹਿਮਾਨਾਂ ਨੂੰ ਸੁਖਵਿੰਦਰ ਸਿੰਘ ਸੁੱਖ ਨੇ ਜੀ ਆਇਆਂ ਕਿਹਾ | ਇਸ ਮੌਕੇ ‘ਤੇ ਐਡਵੋਕੇਟ ਕੁਲਬੀਰ ਸਿੰਘ, ਪਿੰ੍ਰਸੀਪਲ ਕੇਵਲ ਸਿੰਘ, ਬੀਬੀ ਦਰਸ਼ਨ ਕੌਰ, ਸਰਪੰਚ ਲਲਿਤਾ ਮੱਟੂ, ਹਰਮਿੰਦਰ ਸਿੰਘ, ਮਾਸਟਰ ਪ੍ਰੇਮ ਚੰਦ, ਬਲਵਿੰਦਰ ਸਿੰਘ ਅਰਜ਼ੀ ਨਵੀਸ, ਪ੍ਰੀਤਮ ਸਿੰਘ ਮੋਮੀ, ਨਰਿੰਦਰ ਸਿੰਘ ਨੰਬਰਦਾਰ, ਰਘਬੀਰ ਸਿੰਘ ਹਲਵਾਈ, ਸੁਰਿੰਦਰ ਕੁਮਾਰ ਭੋਲਾ, ਮਾਸਟਰ ਬਲਬੀਰ ਸਿੰਘ, ਨਰਿੰਦਰ ਸਿੰਘ ਚੰਦੀ, ਇੰਦਰਜੀਤ ਸਿੰਘ, ਗਗਨਦੀਪ ਸਿੰਘ ਦੋਵੇਂ ਐਡਵੋਕੇਟ, ਮੁਹਿੰਦਰ ਸਿੰਘ ਥਿੰਦ, ਸੁਖਜਿੰਦਰ ਸਿੰਘ ਅਤੇ ਸਮਰਪ੍ਰੀਤ ਸਿੰਘ ਸਟੇਜ ਤੇ ਹਾਜ਼ਰ ਸਨ | ਸਮਾਗਮ ਨੂੰ ਸੰਬੋਧ...