Posts

ਸੰਤ ਕਰਤਾਰ ਸਿੰਘ ਜੀ ਸੰਤ ਤਰਲੋਚਨ ਸਿੰਘ ਜੀ ਦੀ ਬਰਸੀ ਸਬੰਧੀ ਧਾਰਮਿਕ ਸਮਾਗਮ ਕਰਵਾਏ ਗਏ।

Image
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 24ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 15ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 15-16-17 ਅਕਤੂਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਗਈ। ਮਿਤੀ 13 ਅਕਤੂਬਰ ਨੂੰ 17 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਈ, ਜਿਨ੍ਹਾਂ ਦੇ ਭੋਗ ਮਿਤੀ 15 ਅਕਤੂਬਰ ਨੂੰ ਨਿਰਵਿਘਨਤਾ ਸਹਿਤ ਪਏ।   ਮਿਤੀ 15 ਅਕਤੂਬਰ ਨੂੰ 15 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਈ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਨਿਰਵਿਘਨਤਾ ਸਹਿਤ ਪਏ।   ਮਿਤੀ 16 ਦੀ ਰਾਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,   ਭਾਈ ਗੁਰਜੀਤ ਸਿੰਘ ਬੈਂਕਾ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਾਲੇ, ਭਾਈ ਜਤਿੰਦਰਪਾਲ ਸਿੰਘ ਹਜੂਰੀ ਰਾਗੀ ਦਮਦਮਾ ਸਾਹਿਬ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।   ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਾਲਿਆਂ ਨੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।   ਭਾਈ ਫੌਜਾ ਸਿੰਘ ਸਾਗਰ ਦਾ ਢਾਡੀ ਜਥਾ, ਭਾਈ ਹਰਨੇਕ ਸਿੰਘ ਬੁਲੰਦਾ ਦਾ ਢਾ...

ਤਖਤ ਸ੍ਰੀ ਪਟਨਾ ਵਿਖੇ ਜਾਰੀ ਕੀਤਾ ਹੁਕਮਨਾਮਾ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਇਲਾਕੇ ਦੀ ਸੰਗਤ ਦੀ ਹਾਜ਼ਰੀ ‘ਚ ਰੱਦ

Image
ਅੱਜ ਮਿਤੀ 01.06.2019 ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਦੀ ਸੰਗਤ ਦਾ ਬਹੁਤ ਵੱਡਾ ਇਕੱਠ ਹੋਇਆ। ਇਸ ਇਕੱਠ ਵਿੱਚ ਮਿਤੀ 08.02.2019 ਨੂੰ ਮਤਾ ਨੰਬਰ ਤਪਸ/ਹ/73/2019 ਅਧੀਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਰਸੀ ਸਮਾਗਮਾਂ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖਾਲਸਾ ਵੱਲੋਂ ਭਾਈ ਜਸਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦਾ ਉੱਤਰਾਧਿਕਾਰੀ ਨਿਯੁਕਤ ਕੀਤਾ ਗਿਆ ਸੀ, ਉਪਰੋਕਤ ਮਤੇ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਅੱਜ ਇਲਾਕੇ ਦੀ ਸੰਗਤ ਦੀ ਹਾਜ਼ਰੀ ‘ਚ ਮੂਲੋਂ ਰੱਦ ਕਰ ਦਿੱਤਾ ਗਿਆ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਇਸ ਮਤੇ ਨੂੰ ਰੱਦ ਕਰਦਿਆ ਕਿਹਾ ਕਿ ਮੇਰੇ ਜੀਵਨ ਕਾਲ ਦੌਰਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਪ੍ਰਬੰਧ ਨੂੰ ਪਹਿਲਾਂ ਦੀ ਤਰਾਂ ਉਹ ਖੁਦ ਚਲਾਉਣਗੇ ਅਤੇ ਮੇਰਾ ਕੋਈ ਵੀ ਉੱਤਰਾਧਿਕਾਰੀ ਨਹੀਂ ਹੋਵੇਗਾ। ਮੇਰੇ ਬਾਅਦ ਵਿੱਚ ਇਲਾਕੇ ਦੇ ਮਹਾਂਪੁਰਸ਼ਾਂ ਅਤੇ ਇਲਾਕਾ ਬਾਹਰਾ ਦੀ ਸੰਗਤ ਇਸ ਬਾਰੇ ਕੋਈ ਵੀ ਫੈਸਲਾ ਲੈ ਸਕਦੀ ਹੈ। ਜਿਕਰਯੋਗ ਹੈ ਕਿ ਇਸ ਸਬੰਧੀ ਪਹਿਲਾਂ ਵੀ ਮਿਤੀ 20.05.2019 ਨੂੰ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ, ਸੰਤ ਬਾਬਾ ਅਮਰੀਕ ਸਿੰ...

ਅਕਾਲ ਚਲਾਣਾ ਜਰਨੈਲ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਜਰਨੈਲ ਸਿੰਘ (72) ਪੁੱਤਰ ਸਰੂਪ ਸਿੰਘ ਵਾਸੀ ਪਿੰਡ ਠੱਟਾ ਪੁਰਾਣਾ ਅੱਜ ਮਿਤੀ 31.05.2019 ਦਿਨ ਸ਼ੁੱਕਰਵਾਰ ਨੂੰ ਸਵੇਰੇ 7:00 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕੁੱਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12:00 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।  

ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਦੀ ਬਰਸੀ 30 ਮਈ ਨੂੰ

Image
ਸੱਚਖੰਡ ਵਾਸੀ ਸੰਤ ਬਾਬਾ ਜਗਤ ਸਿੰਘ ਜੀ ਦੀ 62ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ ਦੀ 32ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ (ਕਪੂਰਥਲਾ) ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। ਇਸ ਸਬੰਧੀ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 26 ਮਈ ਤੋਂ 28 ਤੱਕ 14 ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਤ ਜਪੁਜੀ ਸਾਹਿਬ ਦੇ ਪਾਠਾਂ ਨਾਲ ਹੋਈ ਗਈ ਹੈ, ਜਿਨਾਂ ਦੇ ਭੋਗ ਮਿਤੀ 28 ਮਈ ਨੂੰ ਸਵੇਰੇ 9 ਵਜੇ ਪੈਣਗੇ। ਮਿਤੀ 28 ਮਈ ਨੂੰ 14 ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਤ ਜਪੁਜੀ ਸਾਹਿਬ ਦੇ ਪਾਠਾਂ ਨਾਲ ਹੋਵੇਗੀ, ਜਿਨਾਂ ਦੇ ਭੋਗ ਮਿਤੀ 30 ਮਈ ਨੂੰ ਸਵੇਰੇ 9 ਵਜੇ ਪੈਣਗੇ। ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਦੇ ਮਹਾਨ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਸਕੂਟਰ, ਮੋਟਰ-ਸਾਈਕਲਾਂ ਦੀ ਸੇਵਾ ਸਰਕਾਰੀ ਸਕੂਲ ਟਿੱਬਾ ਅਤੇ ਸੈਦਪੁਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਅਤੇ ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਵੱਲੋਂ ਨਿਭਾਈ ਜਾਵੇਗੀ। ਗੁਰੂ ਕੇ ਲੰਗਰ ਅਤੁੱਟ ਵਰਤੇਗਾ। ਸਮਾਗਮ ਦੀਆਂ ਤਸਵੀਰਾਂ ਅਤੇ ਵੀਡਿਓ ਪਿੰਡ ਦੀ ਵੈਬਸਾਈਟ ‘ਤੇ ਦੇਖੀਆਂ ਜਾ ਸਕਦੀਆਂ ਹਨ।

ਪਿੰਡ ਬੂਲਪੁਰ ਦੇ ਮਿਹਨਤੀ ਕਿਸਾਨਾਂ ਨੇ ਕਾਇਮ ਕੀਤੀ ਮਿਸਾਲ; 1-1 ਪਿਆਜ਼ ਦਾ ਵਜ਼ਨ 1 ਕਿੱਲੋ ਨਾਲੋਂ ਵੱਧ

Image
ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਦੇ ਦੋ ਸੂਝਵਾਨ ਤੇ ਮਿਹਨਤੀ ਕਿਸਾਨਾਂ ਨੇ ਆਪਣੇ ਖੇਤਾਂ ਚ ਨਵੀਨਤਮ ਤਰੀਕੇ ਨਾਲ ਪਿਆਜ ਦੀ ਰਿਕਾਰਡ ਪੈਦਾਵਾਰ ਕਰਕੇ ਭਾਰਤ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ । ਹੋਰ ਵੀ ਰੌਚਕ ਤੱਥ ਇਹ ਹੈ ਕਿ ਇੱਕ ਇੱਕ ਪਿਆਜ ਦਾ ਭਾਰ ਇੱਕ ਕਿਲੋ ਤੋ ਵੀ ਵੱਧ ਹੈ । ਪਿੰਡ ਬੂਲਪੁਰ ਦੇ ਕਿਸਾਨ ਸੁਰਜੀਤ ਸਿੰਘ ਥਿੰਦ ਨੇ ਆਪਣੇ ਖੇਤਾਂ ਚ 1ਕਿੱਲੋ 225 ਗ੍ਰਾਮ ਦਾ ਇੱਕ ਪਿਆਜ ਤੇ ਕਿਸਾਨ ਰਣਜੀਤ ਸਿੰਘ ਥਿੰਦ ਬੂਲਪੁਰ ਨੇ 1 ਕਿੱਲੋ 150 ਗ੍ਰਾਮ ਦਾ ਇੱਕ ਪਿਆਜ ਪੈਂਦਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ । ਏਨੇ ਵੱਡੇ ਵੱਡੇ ਪਿਆਜਾਂ ਨੂੰ ਵੇਖਣ ਲਈ ਗੁਆਂਢੀ ਪਿੰਡਾਂ ਦੇ ਕਿਸਾਨ ਉਨ੍ਹਾਂ ਦੇ ਖੇਤਾਂ ਚ ਆ ਰਹੇ ਹਨ ਤੇ ਖੇਤੀਬਾੜੀ ਮਾਹਿਰ ਵੀ ਉਨ੍ਹਾਂ ਦੇ ਨਵੇਂ ਤਰੀਕੇ ਤੋਂ ਪ੍ਰਭਾਵਿਤ ਹਨ । ਇਹ ਦੋਵੇ ਕਿਸਾਨ ਪਿਛਲੇ ਕਈ ਦਹਾਕਿਆਂ ਤੋ ਸ਼ਬਜੀਆ ਦੀ ਕਾਸ਼ਤ ਕਰਦੇ ਆ ਰਹੇ ਹਨ ।ਵਰਨਣਯੋਗ ਹੈ ਕਿ ਕਿਸਾਨ ਰਣਜੀਤ ਸਿੰਘ ਥਿੰਦ ਨੇ ਸੰਨ 2012 ਵਿੱਚ 990 ਗਰਾਮ ਤੇ ਕਿਸਾਨ ਸੁਰਜੀਤ ਸਿੰਘ ਥਿੰਦ ਨੇ ਸੰਨ 2017 ਵਿੱਚ 900 ਗਰਾਮ ਭਾਰੇ ਪਿਆਜ ਪੈਂਦਾ ਕੀਤੇ ਸਨ। ਕਿਸਾਨਾਂ ਨੇ ਦੱਸਿਆ ਕਿ ਇਹ ਪਿਆਜ ਜਾਪਾਨੀ ਬੀਜ ਤੋ ਤਿਆਰ ਕੀਤੇ ਗਏ ਹਨ ਤੇ ਇਹਨਾਂ ਪਿਆਜਾਂ ਵਿੱਚ ਕੁੜੱਤਣ ਬਿਲਕੁਲ ਵੀ ਨਹੀਂ ਹੈ । ਇਸ ਦੀ ਵਰਤੋਂ ਸਲਾਦ ਵਿੱਚ ਸਭ ਤੋਂ ਜਿਆਦਾ ਕੀਤੀ ਜਾਂਦੀ ਹੈ । ਕੀ ਕਹਿਣਾ ਹੈ ਕਿਸਾਨ ਰਣਜੀਤ ਸਿੰਘ ਥਿੰਦ ਦਾ :- ਇਸ ਸੰਬੰਧੀ ਕਿਸਾਨ ਰਣਜੀਤ ਸਿੰਘ ...

ਪਿੰਡ ਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਕੁੱਝ ਇਸ ਤਰਾਂ ਮਨਾਇਆ ਗਿਆ-ਦੇਖੋ ਤਸਵੀਰਾਂ

Image
ਪਿੰੰਡ ਬੂਲਪੁਰ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਮਿਤੀ 15 ਮਈ 2016 ਦਿਨ ਐਤਵਾਰ ਨੂੰ  ਹਰ ਸਾਲ ਦੀ ਤਰਾਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ 31 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗਿਆਨੀ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਲਖਵਿੰਦਰ ਸਿੰਘ ਲਹਿਰੀ ਦੇ ਢਾਡੀ ਜਥੇ  ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ।  ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੀਆਂ ਤਸਵੀਰਾਂ ਪਿੰਡ ਠੱਟਾ ਦੀ ਵੈਬਸਾਈਟ ‘ਤੇ ਉਪਲਭਦ ਹਨ।

ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ ਦਾ ਜਥਾ ਆਸਟਰੇਲੀਆ ਦੌਰੇ ਤੋਂ ਵਤਨ ਵਾਪਸ ਪਰਤਿਆ

Image
ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ, ਸੁਖਵਿੰਦਰ ਸਿੰਘ ਐਮ.ਏ., ਭਾਈ ਸਤਨਾਮ ਸਿੰਘ ਸੰਧੂ ਦਾ ਕਵੀਸ਼ਰੀ ਜਥਾ ਆਸਟਰੇਲੀਆ ਦੌਰੇ ਤੋਂ ਅੱਜ ਸਵੇਰੇ ਵਤਨ ਵਾਪਸ ਪਰਤ ਆਇਆ ਹੈ। ਜਿਕਰਯੋਗ ਹੈ ਕਿ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗਲੈਨਵੁੱਡ ਵਿਖੇ ਪਿਛਲੇ ਦਿਨਾਂ ਤੋਂ ਸਮਾਗਮ ਚੱਲ ਰਹੇ ਸਨ। ਇਸੇ ਸਬੰਧ ਵਿਚ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਅਵਤਾਰ ਸਿੰਘ ਦੂਲੋਵਾਲ ਦਾ ਵਿਸ਼ੇਸ਼ ਤੌਰ ‘ਤੇ ਪਹੁੰਚਿਆ ਸੀ। ਭਾਈ ਅਵਤਾਰ ਸਿੰਘ ਦੂਲੋਵਾਲ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਇਹ ਜਥਾ ਸਿਡਨੀ ਦੇ ਨਾਲ-ਨਾਲ ਮੈਲਬੌਰਨ, ਬਿ੍ਸਬੇਨ ਆਦਿ ਗੁਰੂ ਘਰਾਂ ਵਿਚ ਪਿਛਲੇ ਇਕ ਮਹੀਨੇ ਤੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ। ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਵਲੋਂ ਕਵੀਸ਼ਰੀ ਜਥੇ ਦੀਆਂ ਸੇਵਾਵਾਂ ਅਤੇ ਸੰਗਤ ਨੂੰ ਗੁਰੂ ਲੜ ਲਾਉਣ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸੈਕਟਰੀ ਜਸਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਵੀਸ਼ਰੀ ਜਥੇ ਵਲੋਂ ਗੁਰੂ ਸਾਹਿਬ ਅਤੇ ਸਿੱਖਾਂ ਨਾਲ ਸਬੰਧਿਤ ਵਿਸ਼ੇਸ਼ ਵਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਸਿੱਖਾਂ ਅਤੇ ਮੁਗਲਾਂ ਦੀ ਲੜਾਈ ਨੂੰ ਵਾਰਾਂ ਦੇ ਰੂਪ ਵਿਚ ਲੜੀਵਾਰ ਗਾਇਨ ਕੀਤਾ। ਕਵੀਸ਼ਰੀ ਜਥਾ ਸਿਡਨੀ ਦੇ ਗੁਰੂਘਰ ਵਿਖੇ ਆਖ਼ਰੀ ਦੀਵਾਨ ਤੋਂ ਬਾਅਦ ਪੰਜਾਬ ਵਾਪਸ ਪਰਤ ਆਇਆ ਹੈ।