Posts

ਪਿੰਡ ਸੈਦਪੁਰ ‘ਚ ਅਣਪਛਾਤੇ ਵਿਅਕਤੀ ਦਾ ਕਤਲ; ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ‘ਚ

Image
 

ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦਾ ਟਰਾਲਾ ਰਵਾਨਾ

Image
 

ਸੁੱਖੀ ਭੈਣ ਦੀ ਮੌਤ ਨਾਲ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ-ਸੁੱਖ ਧਾਲੀਵਾਲ

Image
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕਨੇਡਾ ਦੇ ਪ੍ਰਧਾਨ ਸਾਹਿਬ ਥਿੰਦ ਦੀ ਧਰਮ ਸੁਪਤਨੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਜੋ ਬੀਤੇ ਦਿਨੀਂ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਕਨੇਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਸਮਾਗਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿਚ ਹਿੱਸਾ ਲਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫਲੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਕਨੇਡਾ ਬੀ.ਸੀ. ਦੇ ਐਮ.ਪੀ. ਸੁੱਖ ਧਾਲੀਵਾਲ ਬੋਲਦੇ-ਬੋਲਦੇ ਭਾਵੁਕ ਹੋ ਗਏ। ਉਹਨਾਂ ਸੁੱਖੀ ਥਿੰਦ ਨੂੰ ਇਕ ਬਹੁਤ ਹੀ ਹਰਮਨ ਪਿਆਰੇ ਰਿਸ਼ਤੇਦਾਰ ਅਤੇ ਨੇਕ ਦਿਲ ਇਨਸਾਨ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਨੇ ਕਨੇਡਾ ਦੀ ਧਰਤੀ ਰਹਿੰਦਿਆਂ ਹਜ਼ਾਰਾਂ ਲੋੜਵੰਦ ਪ੍ਰਵਾਸੀ ਪੰਜਾਬੀਆਂ ਦੀ ਖੁੱਲ ਕੇ ਮਦਦ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ‘ਚ ਹਮੇਸ਼ਾ ਨਾ ਭੁਲਣ ਵਾਲਾ ਯੋਗਦਾਨ ਦਿਤਾ। ਉਹਨਾਂ ਨੇ ਭਾਵੁਕ ਹੁੰਦਿਆਂ ਜਿਕਰ ਕੀਤਾ ਕਿ ਉਹਨਾਂ ਦੀ ਇਹ ਪਰਿਵਾਰਕ ਸਾਂਝ 1999 ਤੋਂ ਹੈ। ਸੁੱਖੀ ਭੈਣ ਜੀ ਦਿਲ ਦੇ ਬਹੁਤ ਹੀ ਨਰਮ ਅਤੇ ਨਿੱਘੇ ਸੁਭਾਅ ਦੇ ਮਾਲਕ ਸ...

ਪਿੰਡ ਠੱਟਾ ਨਾਲ ਸਬੰਧਿਤ ਇਸ ਵਿਅਕਤੀ ਨੇ ਕੱਢ ਮਾਰੀ ਕਨੇਡਾ ਦੀ ਸਿਟੀਜ਼ਨਿਸ਼ਪ ਕਿਤਾਬ ਵਿੱਚ ਅਹਿਮ ਗਲਤੀ

Image
 

ਪਿੰਡ ਠੱਟਾ ਨਵਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Image
ਪਿੰਡ ਠੱਟਾ ਨਵਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੁਰਗਾ ਭਵਾਨੀ ਨੌਜਵਾਨ ਸਭਾ ਠੱਟਾ ਨਵਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿਚ ਡਾ. ਅਸ਼ਵਨੀ ਕੁਮਾਰ, ਡਾ. ਮਨੀਸ਼ ਕੁਮਾਰ ਵਰਮਾ, ਡਾ. ਕਮਲਜੀਤ ਕੁਮਾਰ ਵਰਮਾ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਪੰਡਿਤ ਲਾਲ ਚੰਦ, ਬਲਦੇਵ ਸਿੰਘ ਸਹੋਤਾ, ਗੁਰਸੇਵਕ ਸਿੰਘ ਸਹੋਤਾ, ਸੋਨੀ, ਸੱਤਾ, ਮਾਨੋ ਰਾਜੋਵਾਲੀਆ, ਦੀਪਕ ਬੱਧਣ, ਮੰਨੂ ਸਹੋਤਾ, ਰਾਕੇਸ਼ ਕੁਮਾਰ ਨੇ ਅਹਿਮ ਯੋਗਦਾਨ ਪਾਇਆ

ਪਿੰਡ ਬੂਲਪੁਰ: ਸਰਵਣ ਸਿੰਘ ਚੰਦੀ ਲਵਲੀ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀ ਦੇ ਮੈਂਬਰ ਨਿਯੁਕਤ।

Image
ਲਵਲੀ ਯੂਨੀਵਰਸਿਟੀ ਫਗਵਾੜਾ ਨੇ ਰਾਜ ਪੁਰਸਕਾਰੀ ਕਿਸਾਨ ਸਰਵਣ ਸਿੰਘ ਚੰਦੀ ਨੂੰ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀ ਦਾ ਮੈਂਬਰ ਨਿਯੁਕਤ ਕੀਤਾ ਹੈ।| ਆਪਣੀ ਨਿਯੁਕਤੀ ‘ਤੇ ਸਰਵਣ ਸਿੰਘ ਚੰਦੀ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਰਮੇਸ਼ ਮਿੱਤਲ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਯੂਨੀਵਰਸਿਟੀ ਵਲੋਂ ਬੋਰਡ ਆਫ਼ ਸਟੱਡੀ ਦੇ ਮੈਂਬਰ ਦੀ ਜੋ ਜ਼ਿੰਮੇਵਾਰੀ ਸੌਾਪੀ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਖੇਤੀਬਾੜੀ ਨਾਲ ਸਬੰਧਿਤ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਹਿਦ, ਮੱਖੀ ਪਾਲਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਇੱਥੇ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਸਰਵਣ ਸਿੰਘ ਚੰਦੀ ਲਵਲੀ ਯੂਨੀਵਰਸਿਟੀ ਵਿਚ ਸ਼ਹਿਦ ਤਿਆਰ ਕਰਨ ਤੇ ਮੱਖੀ ਪਾਲਣ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਰਹੇ ਹਨ।

ਅਕਾਲ ਚਲਾਣਾ ਬਾਪੂ ਤਾਰਾ ਸਿੰਘ ਮੁੱਤੀ ਵਾਸੀ ਪਿੰਡ ਠੱਟਾ ਪੁਰਾਣਾ

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਬਾਪੂ ਤਾਰਾ ਸਿੰਘ ਮੁੱਤੀ (86) ਵਾਸੀ ਪਿੰਡ ਠੱਟਾ ਪੁਰਾਣਾ ਮਿਤੀ 29.01.2018 ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਸ਼ਮਸ਼ਾਨ ਘਾਟ ਠੱਟਾ ਵਿਖੇ ਕਰ ਦਿੱਤਾ ਗਿਆ। ਬਾਪੂ ਤਾਰਾ ਸਿੰਘ ਮੁੱਤੀ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਪੁਰਾਣਾ ਵਿਖੇ ਮਿਤੀ 7 ਫਰਵਰੀ 2018 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਹੋਵੇਗਾ।