Posts

ਇਲਾਕੇ ਦੇ ਚਾਰ ਪਿੰਡਾਂ ਲਈ ਰੋਟਰੀ ਕਲੱਬ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਭੇਟ।

Image
ਇਲਾਕੇ ਦੇ ਪਿੰਡ ਨੂਰੋਵਾਲ, ਮੰਗੂਪੁਰ, ਹੁਸੈਨਪੁਰ ਤੇ ਦੂਲੋਵਾਲ ਲਈ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਆਮ ਜਨਤਾ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਅਜਿਹੇ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ ਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਕਲੱਬ ਦੇ ਸੈਕਟਰੀ ਰਣਜੀਤ ਸਿੰਘ ਜੋਸਨ ਨੇ ਦੱਸਿਆ ਕਿ ਕਲੱਬ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਛੇਤੀ ਹੀ ਹੋਰ ਵੀ ਅਜਿਹੇ ਪ੍ਰਾਜੈਕਟ ਕੀਤੇ ਜਾਣਗੇ। ਸਮਾਗਮ ਵਿਚ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ, ਸੈਕਟਰੀ ਰਣਜੀਤ ਸਿੰਘ ਜੋਸਨ, ਊਧਮ ਸਿੰਘ ਚੰਦੀ, ਰਾਜਬੀਰ ਸਿੰਘ ਸਰਪੰਚ ਨੂਰੋਵਾਲ, ਹੇਮੰਤ ਧੀਰ, ਜ਼ੋਰਾਵਰ ਸਿੰਘ, ਸ਼ਸ਼ੀ ਸ਼ਰਮਾ, ਸੁਰਿੰਦਰ ਸਿੰਘ ਟਿੱਬਾ, ਸਰਬਜੀਤ ਸਿੰਘ, ਰਵੀ ਵਾਹੀ (ਸਮੂਹ ਰੋਟੇਰੀਅਨ), ਗੁਰਚਰਨ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ, ਐਡਵੋਕੇਟ ਮਲਕੀਤ ਸਿੰਘ, ਹੁਕਮ ਸਿੰਘ, ਮਾਸਟਰ ਮਹਿੰਦਰਪਾਲ ਸਿੰਘ, ਮਾਸਟਰ ਕੇਵਲ ਸਿੰਘ, ਨੰਬਰਦਾਰ ਹਰਭਜਨ ਸਿੰਘ, ਬਚਿੱਤਰ ਸਿੰਘ, ਰੇਸ਼ਮ ਸਿੰਘ, ਗੁਰਚਰਨ ਸਿੰਘ, ਗੁਰਮੇਜ ਸਿੰਘ ਮਸੀਤਾਂ ਵੀ ਹਾਜ਼ਰ ਸਨ।

ਨਿਉਯਾਰਕ ਵਿਚ 26ਵੀਂ ਸਿੱਖ ਡੇ ਪਰੇਡ ਦਾ ਆਯੋਜਨ ਕੀਤਾ ਗਿਆ

Image
ਦੁਨੀਆ ਦੇ ਸਭ ਤੋਂ ਵਡੇ ਸ਼ਹਿਰ ਨਿਉਯਾਰਕ ਵਿਚ ਸਥਿੱਤ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿਲ ਵਲੋਂ ਸਿੱਖਾਂ ਦੀ ਹੋਂਦ ਨੂੰ ਦਰਸਾਉਦੀ 26ਵੀਂ ਸਿੱਖ ਡੇ ਪਰੇਡ ਦਾ ਮੈਨਹਟਨ ਵਿਚ ਆਯੋਜਨ ਕੀਤਾ ਗਿਆ। ਪਿੰਡ ਤੋਂ ਨਿਊਯਾਰਕ ਵਿੱਚ ਰਹਿ ਰਹੇ ਪ੍ਰੋ.ਜਸਵੰਤ ਸਿੰਘ ਮੋਮੀ ਅਨੁਸਾਰ ਇਸ ਪਰੇਡ ਵਿੱਚ ਦੂਰ ਦੂਰ ਤੋਂ ਹਜ਼ਾਰਾਂ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਤੇ ਸਿੱਖ ਧਰਮ ਨੂੰ ਦਰਸਾਉਦੀਆਂ ਵੱਖ ਵੱਖ ਝਾਕੀਆਂ ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿੱਚ ਚੱਲ ਰਹੀਆਂ ਸਨ। ਇਸ ਮੌਕੇ ਤੇ ਰਾਗੀ ਢਾਡੀ ਵੀ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਥਾਂ -ਥਾਂ ਤੇ ਗੁਰੂ ਦੇ ਲੰਗਰ ਅਤੁੱਟ ਚਲ ਰਹੇ ਸਨ।

ਵਾਤਾਵਰਣ ਦਿਵਸ ਮੌਕੇ ਪਿੰਡ ਦੇ ਨੌਜਵਾਨਾਂ ਵੱਲੋਂ ਬੂਟੇ ਲਗਾਏ ਗਏ।

Image
ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਬੂਲਪੁਰ ਵੱਲੋਂ ਬਸਤੀ ਬੂਲਪੁਰ ਦੀ ਧਰਮਸ਼ਾਲਾ ਵਿੱਚ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਵਾਤਾਵਰਣ ਵਿਚ ਵਧ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉੱਘੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ ਅਤੇ ਰਿਟਾ. ਬੀ.ਪੀ.ਈ.ਓ. ਸ. ਸਾਧੂ ਸਿੰਘ ਬੂਲਪੁਰ ਨੇ ਮੌਜੂਦ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਨੁੱਖ ਦਾ ਰੁੱਖਾਂ ਬਿਨਾਂ ਜਿਉਂਦੇ ਰਹਿਣਾ ਬਹੁਤ ਹੀ ਮੁਸ਼ਕਿਲ ਹੈ।  ਉਹਨਾਂ ਨੇ ਕਿਹਾ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਦੇ ਭਲੇ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇਸ ਮੌਕੇ ਸ. ਸਾਧੂ ਸਿੰਘ ਰਿਟਾ. ਬੀ.ਪੀ.ਈ.ਓ., ਕਲੱਬ ਪ੍ਰਧਾਨ ਸਤਨਾਮ ਸਿੰਘ, ਕੁਲਦੀਪ ਸਿੰਘ, ਬਾਦਸ਼ਾਹ ਖਾਨ, ਹਰਪ੍ਰੀਤ ਸਿੰਘ, ਸ਼ਰਾਫਤ ਅਲੀ, ਸਾਹਿਲ, ਗਗਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪਿੰਡ ਬੂਲਪੁਰ ਵਿਖੇ ਖੇਤੀਬਾੜੀ ਮਾਹਰ ਡਾਕਟਰਾਂ ਦੀ ਟੀਮ ਨੇ ਕੀਤਾ ਦੌਰਾ

Image
ਬੀਤੇ ਦਿਨੀ ਪਿੰਡ ਬੂਲਪੁਰ ਵਿਖੇ ਖੇਤੀਬਾੜੀ ਮਾਹਿਰ ਡਾਕਟਰਾਂ ਦੀ ਇੱਕ ਟੀਮ ਨੇ ਦੌਰਾ ਕੀਤਾ। ਜਿਸ ਵਿੱਚ ਸੂਰਜਮੁਖੀ ਦੀ ਹੈਦਰਾਬਾਦੀ ਕਿਸਮ ਪੀ.ਸੀ.ਐਮ.996 ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਟੇਟ ਐਵਾਰਡੀ ਕਿਸਾਨ ਸ. ਸਰਵਣ ਸਿੰਘ ਚੰਦੀ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਕਿਸਾਨਾਂ ਨੂੰ ਇਹ ਬੀਜ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਗਿਆ ਸੀ।

ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਲਈ ਅਲਮਾਰੀ ਦਾਨ ਕੀਤੀ ਗਈ।

Image
ਬੀਤੇ ਦਿਨੀ ਪਿੰਡ ਬੂਲਪੁਰ ਦੇ ਜੰਮਪਲ ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਲਈ ਇੱਕ ਅਲਮਾਰੀ ਦਾਨ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।

ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਕੀਤੀ ਪਿੰਡ ਦੀ ਕਵਰੇਜ।

Image
  ਬੀਤੇ ਦਿਨੀਂ ਪਿੰਡ ਬੂਲਪੁਰ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਪਿੰਡ ਦੇ ਵੱਖ ਵੱਖ ਸਥਾਨਾਂ ਦੀ ਕਵਰੇਜ ਕੀਤੀ

ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਂਨ ਦੀ ਬੋਲੀ ਕਰਵਾਈ ਗਈ।

Image
ਬੀਤੇ ਦਿਨੀ ਪਿੰਡ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਨ ਦੀ ਬੋਲੀ ਕਰਵਾਈ ਗਈ। ਬੀਤੇ ਦਿਨੀ ਪਿੰਡ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਦੀ ਜਮੀਨ ਦੀ ਬੋਲੀ ਕਰਵਾਈ ਗਈ।