Posts

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ *

ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਸੰਤ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ, ਪ੍ਰਵਾਸੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗਿਆਨੀ ਸੁਰਜੀਤ ਸਿੰਘ ਫਗਵਾੜਾ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸ਼ਹੀਦ ਊਧਮ ਸਿੰਘ ਦਾ ਪ੍ਰਸੰਗ ਸੁਣਾਇਆ। ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਹਾਜ਼ਰ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।  ਤਸਵੀਰਾਂ

ਮੰਦਰ ਦੁਰਗਾ ਭਵਾਨੀ ਵਿਖੇ ਚੋਰੀ *

Image
ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੰਦਰ ਮਾਤਾ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਭਵਨ ਦੀ ਗਰਿੱਲ ਅਤੇ ਰਸੋਈ ਘਰ ਦਾ ਤਾਲਾ ਤੋੜ ਕੇ ਇੱਕ ਗੈਸ ਸਲੰਡਰ ਅਤੇ ਨਕਦੀ ਚੋਰੀ ਕਰ ਲਈ ਗਈ। ਹਰ ਰੋਜ਼ ਦੀ ਤਰਾਂ ਸ੍ਰੀ ਪੰਮ ਜਦੋਂ ਸਵੇਰੇ ਮੰਦਰ ਵਿਖੇ ਪੂਜਾ ਲਈ ਗਏ ਤਾਂ ਉਹਨਾਂ ਨੇ ਦੇਖਿਆ ਗਿਆ ਕਿ ਮੁੱਖ ਭਵਨ ਦੀ ਗਰਿੱਲ ਜੋ ਕਿ ਬਹੁਤ ਮਜਬੂਤ ਬਣਾਈ ਗਈ ਸੀ, ਨੂੰ ਤੋੜਿਆ ਹੋਇਆ ਸੀ। ਨਾਲ ਹੀ ਮਾਤਾ ਦੇ ਪੁਰਾਣੇ ਮੰਦਰ ਦਾ ਦਰਵਾਜਾ ਤੋੜ ਕੇ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ ਕੀਤੀ ਹੋਈ ਸੀ।

ਅਕਾਲ ਚਲਾਣਾ ਸ੍ਰੀ ਰੂੜ ਸਿੰਘ ਦੁਕਾਨਦਾਰ *

Image
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਰੂੜ ਸਿੰਘ ਦੁਕਾਨਦਾਰ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। ਖਬਰ ਸੁਣਦੇ ਸਾਰ ਹੀ ਨਗਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਸੂਤਰਾਂ ਮੁਤਾਬਕ ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ। ਸਮੂਹ ਮਾਰਕੀਟ ਵਲੋਂ ਪੀੜਿਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸਹਿਕਾਰੀ ਸਭਾਵਾਂ ਵਿਚ ਖਾਲੀ ਅਸਾਮੀਆਂ ਭਰਨ ਦੀ ਮੰਗ *

ਸਹਿਕਾਰਤਾ ਵਿਭਾਗ ਦੀ ਦੇਖ-ਰੇਖ ਹੇਠ ਕੰਮ ਕਰ ਰਹੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ‘ਚੋਂ ਬਹੁਤ ਸਾਰੇ ਕਰਮਚਾਰੀ ਸੇਵਾ-ਮੁਕਤ ਹੋ ਚੁੱਕੇ ਹਨ। ਨਵੀਂ ਭਰਤੀ ਦਾ ਕੰਮ ਬੰਦ ਹੋਣ ਨਾਲ ਸਹਿਕਾਰੀ ਸਭਾਵਾਂ ‘ਚ ਕਰਮਚਾਰੀਆਂ ਦੀ ਗਿਣਤੀ ਘੱਟ ਗਈ ਹੈ। ਜਿਸ ਕਰਕੇ ਸਭਾਵਾਂ ਦੇ ਕੰਮ ਕਾਜ ‘ਤੇ ਫਰਕ ਪੈਣਾ ਸ਼ੁਰੂ ਹੋ ਗਿਆ ਹੈ। ਸੁਲਤਾਨਪੁਰ ਲੋਧੀ ਬਲਾਕ ਦੀਆਂ 22 ਸਭਾਵਾਂ ‘ਚੋਂ ਬਹੁਤੀਆਂ ‘ਚ ਸਿਰਫ਼ ਇਕ-ਇਕ ਕਰਮਚਾਰੀ ਹੀ ਸਾਰੀਆਂ ਪੋਸਟਾਂ ਦਾ ਕੰਮ ਕਰ ਰਿਹਾ ਹੈ। ਜਿਸ ਕਰਕੇ ਵਸੂਲੀ ਦੇ ਟਾਇਮ ਬਹੁਤੀਆਂ ਸਭਾਵਾਂ ਸੈਕਟਰੀ ਦੇ ਬੈਂਕ ਜਾਣ ਕਾਰਨ ਬੰਦ ਹੋ ਜਾਂਦੀਆਂ ਹਨ। ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਭਾਵੇਂ ਇਨ੍ਹਾਂ ਸਭਾਵਾਂ ਵਿਚ ਭਰਤੀ ਕਰਨ ਨੂੰ ਤਿਆਰ ਹਨ, ਪਰ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਭਰਤੀ ਦਾ ਕੰਮ ਠੱਪ ਹੈ। ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਕਮੇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਭਾਵਾਂ ਵਿਚ ਭਰਤੀ ਚਾਲੂ ਕੀਤੀ ਜਾਵੇ। ਇਹ ਮੰਗ ਕਰਨ ਵਾਲਿਆਂ ਵਿਚ, ਮੋਠਾਂਵਾਲਾ, ਡਡਵਿੰਡੀ, ਬਿਧੀਪੁਰ, ਮੈਰੀਪੁਰ, ਟਿੱਬਾ, ਬੂਲਪੁਰ, ਲੱਖ ਵਰ੍ਹਿਆ, ਕਬੀਰਪੁਰ, ਹਰਨਾਮਪੁਰ, ਜੱਬੋਵਾਲ, ਸ਼ਾਹਵਾਲਾ, ਬੂਸੋਵਾਲ, ਡੱਲਾ, ਜੈਨਪੁਰ ਅਤੇ ਹੋਰ ਬਹੁਤ ਸਾਰੀਆਂ ਸਭਾਵਾਂ ਦੇ ਪ੍ਰਧਾਨ ਮੀਤ ਪ੍ਰਧਾਨ ਅਤੇ ਕਮੇਟੀ ਮੈਂਬਰ ਸ਼ਾਮਿਲ ਹਨ।

ਪੀਰ ਸ਼ਾਹ ਸਦੌਲਾ ਟੂਰਨਾਮੈਂਟ ‘ਚੋਂ ਖੀਰਾਂ ਵਾਲੀ ਕਬੱਡੀ ਟੀਮ ਜੇਤੂ *

ਨਿਹੰਗ ਸਿੰਘ ਛਾਉਣੀ ਨੇੜੇ ਪਿੰਡ ਦਰੀਏਵਾਲ ਵਿਖੇ ਪੀਰ ਬਾਬਾ ਸ਼ਾਹ ਸਦੌਲਾ ਦਾ ਸਾਲਾਨਾ ਜੋੜ ਮੇਲਾ ਛਾਉਣੀ ਮੁਖੀ ਨਿਹੰਗ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ 96 ਕਰੋੜੀ ਦਲ ਬਾਬਾ ਬੁੱਢਾ ਦਲ, ਬਾਬਾ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਬਾਬਾ ਮੇਜਰ ਸਿੰਘ ਵੱਲੋਂ ਇਲਾਕੇ ਦੀ ਮੰਗ ਅਨੁਸਾਰ ਇਸ ਵਾਰ ਵੀ ਸ਼ਾਨਦਾਰ ਕਬੱਡੀ ਓਪਨ ਪਿੰਡ ਪੱਧਰ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਲਾਕੇ ਭਰ ਦੀਆਂ ਨਾਮਵਰ 8 ਕਬੱਡੀ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਕਬੱਡੀ ਫਾਈਨਲ ਪਿੰਡ ਪੱਧਰ ਵਿਚ ਖੀਰਾਂਵਾਲੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਟਿੱਬਾ ਦੀ ਟੀਮ ਨੂੰ ਹਰਾਇਆ। 70 ਕਿੱਲੋਗਰਾਮ ਭਾਰ ਵਰਗ ਵਿਚ ਦਰੀਏਵਾਲ ਨੇ ਸਾਬੂਵਾਲ ਦੀ ਟੀਮ ਨੂੰ ਹਰਾਇਆ। ਇਸ ਮੌਕੇ ਕਬੱਡੀ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ। ਜਿਸ ਵਿਚ ਦਰੀਏਵਾਲ ਦੀ ਕਬੱਡੀ ਟੀਮ ਨੇ ਮਹਿਮਦਵਾਲ ਨੂੰ ਹਰਾਇਆ। ਮੈਚਾਂ ਨੂੰ ਨੇਪਰੇ ਚਾੜਣ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸੁਰਖਪੁਰ ਅਤੇ ਬਲਬੀਰ ਸਿੰਘ ਸੈਦਪੁਰ ਨੇ ਅਹਿਮ ਭੂਮਿਕਾ ਨਿਭਾਈ। ਖਿਡਾਰੀਆਂ ਨੂੰ ਦੇਣ ਲਈ ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਠੱਟਾ ਕਾਰ ਸੇਵਾ ਵਾਲੇ ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਲਾਲੂ ਸਾਹਿਬ, ਬਾਬਾ ਗੁਰਬਖਸ਼ ਸਿੰਘ ਛਾਉਣੀ ਤਲਵੰਡੀ ਚੌਧਰੀਆਂ, ਭਾਈ ਗਿਆਨ ਸਿੰਘ ਤੁੜ ਪ੍ਰਧਾਨ ਆਲ ਇੰਡੀਆ ਸਿੱਖ ਆਰਗ...

ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Image
 

ਪੀਰ ਬਾਬਾ ਰਾਮੂ ਸ਼ਾਹ ਦੀ ਦਰਗਾਹ ‘ਤੇ ਸਾਲਾਨਾ ਮੇਲਾ ਮਨਾਇਆ *

ਮੇਲਾ ਕਮੇਟੀ ਪੀਰ ਬਾਬਾ ਰਾਮੂ ਸ਼ਾਹ ਤਲਵੰਡੀ ਚੌਧਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਬਾਬਾ ਰਾਮੂ ਸ਼ਾਹ ਵਿਖੇ ਜੋੜ ਮੇਲਾ ਮੌਕੇ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਪਰਿਵਾਰ ਵੱਲੋਂ ਕਬੱਡੀ ਦੇ ਮੈਚ ਵੀ ਕਰਵਾਏ ਗਏ। ਚਾਦਰ ਚੜ੍ਹਾਉਣ ਅਤੇ ਝੰਡੇ ਦੀ ਰਸਮ ਮੇਲਾ ਕਮੇਟੀ ਨੇ ਸਾਂਝੇ ਤੌਰ ‘ਤੇ ਕੀਤੀ। ਉਪਰੰਤ ਪ੍ਰੇਮ ਸੋਨੂੰ ਅਤੇ ਪਾਰਟੀ ਵੱਲੋਂ ਸ਼ਾਨਦਾਰ ਸੂਫ਼ੀ ਕਲਾਮ ਰਾਹੀਂ ਦਰਗਾਹ ‘ਤੇ ਹਾਜ਼ਰੀ ਲਈ ਤੇ ਸੰਗਤਾਂ ਦੀ ਪਸੰਦ ਦੀਆਂ ਕੱਵਾਲੀਆਂ ਰਾਹੀਂ ਮਨੋਰੰਜਨ ਕੀਤਾ। ਸਟੇਜ ਤੋਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਮੇਲੇ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਪਰਿਵਾਰ ਵੱਲੋਂ ਸਾਬਕਾ ਸਰਪੰਚ ਬੀਬੀ ਜੋਗਿੰਦਰ ਕੌਰ ਦੇ ਆਸ਼ੀਰਵਾਦ ਨਾਲ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ, ਫਾਈਨਲ ਮੁਕਾਬਲਾ ਪਰਮਜੀਪੁਰ ਦੀ ਕਬੱਡੀ ਟੀਮ ਨੇ ਤਲਵੰਡੀ ਚੌਧਰੀਆਂ ਨੂੰ ਹਰਾ ਕੇ ਜਿੱਤਿਆ। ਜੇਤੂ ਟੀਮਾਂ ਨੂੰ ਵਿੱਕੀ ਟੋਹੜਾ, ਸਨੀ, ਹੈਰੀ, ਮਨਦੀਪ ਸਿੰਘ, ਸੋਨੂੰ ਨੇ ਇਨਾਮ ਤਕਸੀਮ ਕੀਤੇ। ਪ੍ਰਬੰਧਕਾਂ ਵਿਚ ਦਲਬੀਰ ਸਿੰਘ ਪ੍ਰਧਾਨ, ਕਾਲਾ, ਤੀਰਥ ਸੋਨੂੰ, ਵਰਿੰਦਰ ਕੁਮਾਰ, ਮੁਕੇਸ਼ ਕੁਮਾਰ, ਬਿੰਦਰ ਸਿੰਘ, ਗੁਰਮੇਲ ਸਿੰਘ, ਵਿਨੋਦ ਕੁਮਾਰ, ਲਖਵਿੰਦਰ ਸਿੰਘ ਬੱਬੀ, ਦਿਆਲ ਚੰਦ, ਕਸ਼ਮੀਰ ਸਿੰਘ ਪਾਵਰਕਾਮ, ਕਮਲ ਕੁਮਾਰ ਬਿੱਟੂ, ਵਿਕਰਮ ਵਿੱਕੀ, ਜਗਦੀਪ ਲਾਹੌਰੀ, ਮਨਦੀਪ ਕੁਮਾਰ, ਗਗਨਦੀਪ ਲਾਹੌਰੀ, ਨਵਕਿਰਨ, ਦੇਸ ਰਾਜ ਮਾਸਟਰ, ਜੀਤ ਸਿੰਘ ਕਬੱਡੀ ਕੋਚ, ਜਗੀਰ ਸਿੰਘ ਲੰਬੜ, ਅੰਗ...