Posts

ਸੰਤ ਬਾਬਾ ਕਰਤਾਰ ਸਿੰਘ ਜੀ ਦੀ 17ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 8ਵੀਂ ਬਰਸੀ

ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 17ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 8ਵੀਂ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 17 ਅਕਤੂਬਰ 2011, ਦਿਨ ਸੋਮਵਾਰ ਨੂੰ ਮਨਾਈ ਗਈ। ਜਿਸ ਵਿੱਚ ਗਿਆਨੀ ਬਲਦੇਵ ਸਿੰਘ ਬੈਂਕਾ ਦਾ ਕਵੀਸ਼ਰੀ ਜੱਥਾ, ਗਿਆਨੀ ਜਰਨੈਲ ਸਿੰਘ ਤੂਫਾਨ ਦਾ ਢਾਡੀ ਜੱਥਾ, ਗਿਆਨੀ ਸਤਨਾਮ ਸਿੰਘ ਅਰਸ਼ੀ ਦਾ ਕਵੀਸ਼ਰੀ ਜੱਥਾ, ਗਿਆਨੀ ਅਵਤਾਰ ਸਿੰਘ ਦੂਲੋ੍ਵਾਲ ਦਾ ਕਵੀਸ਼ਰੀ ਜੱਥਾ, ਕਵੀ ਪਿ੍ੰਸੀਪਲ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਅਤੇ ਭਾਈ ਸਤਿੰਦਰਪਾਲ ਸਿੰਘ ਦਾ ਰਾਗੀ ਜੱਥਾ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ।  ਤਸਵੀਰਾਂ

11ਵਾਂ ਸਲਾਨਾ ਜਾਗਰਣ ਮਿਤੀ 15 ਅਕਤੂਬਰ 2011 ਦਿਨ ਮੰਗਲਵਾਰ ਨੂੰ

11ਵਾਂ ਸਲਾਨਾ ਜਾਗਰਣ ਮੰਦਰ ਦੁਰਗਾ ਭਵਾਨੀ ਕਮੇਟੀ ਅਤੇ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਮਿਤੀ 15 ਅਕਤੂਬਰ ਦਿਨ ਮੰਗਲਵਾਰ ਨੂੰ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਅਸਲਮ ਸਿੱਧੂ ਐਂਡ ਪਾਰਟੀ, ਇਮਰਾਨ ਖਾਨ ਅਤੇ ਫਿਲਮੀ ਕਲਾਕਾਰਾਂ ਨੇ ਮਹਾਂਮਾਈ ਦਾ ਗੁਣਗਾਣ ਕੀਤਾ। ਮੰਦਰ ਦੁਰਗਾ ਭਵਾਨੀ ਵਿਖੇ ਗੁੰਮਟ ਅਤੇ ਇਮਾਰਤ ਦੀ ਸੇਵਾ ਚੱਲ ਰਹੀ ਹੈ। ਆਪ ਜੀ ਵੱਲੋਂ ਸਹਿਯੋਗ ਦੀ ਲੋੜ ਹੈ। ਜਾਗਰਣ ਦੀਆ ਤਸਵੀਰਾਂ ਅਤੇ ਵੀਡੀਓ, ਪਿੰਡ ਦੀ ਵੈਬਸਾਈਟ ਤੇ ਉਪਲਭਦ ਹਨ।

ਅਕਾਲ ਚਲਾਣਾ ਸ੍ਰੀ ਚਤਰ ਸਿੰਘ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਚਤਰ ਸਿੰਘ, ਮਿਤੀ 01.10.2011 ਦਿਨ ਸ਼ਨੀਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

ਵੈਬਸਾਈਟ ਲਈ ਸ. ਹਰਜਿੰਦਰ ਸਿੰਘ ਦਾ “ਮਾਂ ਬੋਲੀ ਪੰਜਾਬੀ ਦੀ ਸ਼ਾਨ”ਐਵਾਰਡ ਨਾਲ ਸਨਮਾਨ

Image
  ਵੈਬਸਾਈਟ ਲਈ ਸ. ਹਰਜਿੰਦਰ ਸਿੰਘ ਦਾ "ਮਾਂ ਬੋਲੀ ਪੰਜਾਬੀ ਦੀ ਸ਼ਾਨ"ਐਵਾਰਡ ਨਾਲ ਸਨਮਾਨ

ਕਿਸਾਨ ਮੇਲੇ ਵਿੱਚ ਸ. ਸਰਵਣ ਸਿੰਘ ਚੰਦੀ ਸਨਮਾਣਤ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿੱਚ ਮਿਤੀ 22-23 ਸਤੰਬਰ ਨੂੰ ਹੋਏ ਕਿਸਾਨ ਮੇਲੇ ਵਿੱਚ ਚੰਦੀ ਹਨੀ ਬੀ ਫਾਰਮ ਨੇ ਸ਼ਹਿਦ ਦੀ ਗੁਣਵੱਤਾ ਵਿੱਚ ਸਪੈਸ਼ਲ ਇਨਾਮ, ਭਿੰਡੀ ਦੀ ਗੁਣਵੱਤਾ ਵਿੱਚ ਪਹਿਲਾ ਇਨਾਮ, ਹਲਵਾ ਕੱਦੂ ਦੀ ਗੁਣਵੱਤਾ ਵਿੱਚ ਪਹਿਲਾ ਅਤੇ ਬੈਂਗਣ ਦੀ ਗੁਣਵੱਤਾ ਵਿੱਚ ਦੂਸਰਾ ਇਨਾਮ ਪ੍ਰਾਪਤ ਕੀਤਾ। ਸ. ਸਰਵਣ ਸਿੰਘ ਚੰਦੀ ਅਨੁਸਾਰ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਡਾ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ. ਮਨੋਹਰ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਕੁਲਵਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਖੇਤੀ ਮਾਹਿਰਾਂ ਨੂੰ ਜਾਂਦਾ ਹੈ। ਤਸਵੀਰਾਂ—- 1 —- 2

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਅਮਨ-ਅਮਾਨ ਨਾਲ ਹੋਈਆਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮਿਤੀ 18 ਸਤੰਬਰ-2011 ਦਿਨ ਐਤਵਾਰ ਨੂੰ ਬੜੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਇਹ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਈਆਂ ਜਿਸ ਵਿੱਚ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੇ ਵਾਸੀਆਂ ਵੱਲੋਂ ਬੜੇ ਚਾਅ ਨਾਲ ਹਿੱਸਾ ਲਿਆ ਗਿਆ। ਪ੍ਰਮੁੱਖ ਤੌਰ ਤੇ ਅਜ਼ਾਦ ਉਮੀਦਵਾਰ-ਸ. ਦਵਿੰਦਰ ਸਿੰਘ ਢਪੱਈ, ਪੰਥਕ ਮੋਰਚੇ ਦੇ ਉਮੀਦਵਾਰ-ਸ. ਜਗੀਰ ਸਿੰਘ ਵਡਾਲਾ ਅਤੇ ਅਕਾਲੀ ਦਲ ਅਤੇ ਸੰਤ ਸਮਾਜ ਸਾਂਝੇ ਉਮੀਦਵਾਰ ਸ. ਜਰਨੈਲ ਸਿੰਘ ਡੋਗਰਾਂਵਾਲਾ ਦੇ ਹੱਕ ਵਿੱਚ ਬੂਥ ਲਗਾਏ ਗਏ। ਸਾਰੇ ਪਾਰਟੀ ਵਰਕਰਾਂ ਨੇ ਬਿਨਾਂ ਕਿਸੇ ਵੈਰ-ਵਿਰੋਧ ਦੇ ਕੰਮ ਕੀਤਾ। ਕੁੱਲ੍ਹ 705 ਵੋਟਾਂ ਵਿੱਚੋਂ 535 ਵੋਟ ਪੋਲ ਹੋਈ। ਜਿਨ੍ਹਾਂ ਵਿੱਚੋਂ 4 ਵੋਟਾਂ ਕੈਂਸਲ ਹੋਈਆਂ। ਨਤੀਜਾ ਸ.ਦਵਿੰਦਰ ਸਿੰਘ ਢਪੱਈ-ਚੋਣ ਨਿਸ਼ਾਨ ਮੋਰ-170 ਵੋਟਾਂ ਸ.ਜਗੀਰ ਸਿੰਘ ਵਡਾਲਾ-ਚੋਣ ਨਿਸ਼ਾਨ ਟਰੱਕ-126 ਵੋਟਾਂ ਸ.ਜਰਨੈਲ ਸਿੰਘ ਡੋਗਰਾਂਵਾਲਾ-ਚੋਣ ਨਿਸ਼ਾਨ ਟ੍ਰੈਕਟਰ-235 ਵੋਟਾਂ ਤਸਵੀਰਾਂ ਦੇਖਣ ਲਈ ਉਮੀਦਵਾਰ ਦੇ ਨਾਮ ਤੇ ਕਲਿੱਕ ਕਰੋ—–>  ਸ. ਦਵਿੰਦਰ ਸਿੰਘ ਢਪੱਈ  ———–  ਸ. ਜਗੀਰ ਸਿੰਘ ਵਡਾਲਾ  ———–  ਸ. ਜਰਨੈਲ ਸਿੰਘ ਡੋਗਰਾਂਵਾਲਾ

ਪੰਜਵੀਂ ਮਹਾਨ ਪੈਦਲ ਯਾਤਰਾ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਪੰਜਵੀਂ ਮਹਾਨ ਪੈਦਲ ਯਾਤਰਾ ਮਿਤੀ 12.09.2011 ਦਿਨ ਸੋਮਵਾਰ, ਸਵੇਰੇ 3:00 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰਕੇ ਠੱਟਾ, ਕਾਲੂ ਭਾਟੀਆ, ਦੰਦੂਪੁਰ, ਮੁੰਡੀਮੋੜ ਅਤੇ ਅੰਮਿ੍ਤਪੁਰ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬਉਲੀ ਸਾਹਿਬ ਗੋਇੰਦਵਾਲ ਪਹੁੰਚੀ।