Posts

Showing posts from April, 2019

ਪਿੰਡ ਟਿੱਬਾ ਦੇ 25 ਸਾਲਾ ਪੁਲਿਸ ਮੁਲਾਜਮ ਦੀ ਆਪਣੀ ਰਾਈਫਲ ਦੀ ਗੋਲੀ ਲੱਗਣ ਨਾਲ ਮੌਤ

Image
ਪਿੰਡ ਟਿੱਬਾ ਦੇ 25 ਸਾਲਾ ਪੁਲਿਸ ਮੁਲਾਜਮ ਦੀ ਆਪਣੀ ਰਾਈਫਲ ਦੀ ਗੋਲੀ ਲੱਗਣ ਨਾਲ ਮੌਤ ਸ਼ਾਹਕੋਟ/ਨਕੋਦਰ,(ਅਰੁਣ ਚੋਪੜਾ) : ਸ਼ਾਹਕੋਟ ਦੇ ਕਾਵਾਂ ਵਾਲੇ ਪੱਤਣ (ਸਤਲੁਜ ਦਰਿਆ ਉਤੇ ਬਣੇ ਪੁਲ) ਨੇੜੇ ਨਾਕੇ ‘ਤੇ ਤਾਇਨਾਤ ਪੁਲਸ ਮੁਲਾਜ਼ਮ ਨੂੰ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਕਾਵਾਂ ਵਾਲੇ ਪੱਤਣ ਨੇੜੇ ਸ਼ਾਹਕੋਟ ਪੁਲਸ ਵਲੋਂ ਲਗਾਏ ਗਏ ਨਾਕੇ ‘ਤੇ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ (25) ਪੁੱਤਰ ਹਰਭਜਨ ਸਿੰਘ ਨੂੰ ਦੇਰ ਰਾਤ ਉਸ ਦੀ ਰਾਈਫਲ ਤੋਂ ਹੀ ਚੱਲੀ ਗੋਲੀ ਲੱਗ ਗਈ। ਜਿਸ ਨੂੰ ਤੁਰੰਤ ਸਾਥੀ ਮੁਲਾਜ਼ਮਾਂ ਵਲੋਂ ਇਲਾਜ਼ ਲਈ ਸਿਵਲ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ, ਜਿਥੋਂ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਸ ਦੀ ਮੌਤ ਹੋਣ ਦੀ ਸੂਚਨਾ ਹੈ।ਥਾਣਾ ਮੁਖੀ ਨੇ ਦੱਸਿਆ ਕਿ ਹਰਪ੍ਰੀਤ ਤਲਵੰਡੀ ਚੌਧਰੀਆਂ ਦੇ ਪਿੰਡ ਟਿੱਬਾ ਦਾ ਨਿਵਾਸੀ ਸੀ। ਪੁਲਸ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਕੁਲਵੰਤ ਸਿੰਘ ਹੀਰ ਐੱਸ. ਪੀ. ਜਲੰਧਰ ਦਿਹਾਤੀ ਤੇ ਡੀ. ਐੱਸ. ਪੀ. ਸਣੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਦੀ ਭੈਣ ਤੇ ਪਤਨੀ ਵੀ ਪੁਲਸ ਮੁਲਾਜ਼ਮ ਹਨ ਤੇ ਉਸ ਦਾ ਡੇਢ ਸਾਲ ਦਾ ਬੇਟਾ ਵੀ ਹੈ।  

ਪਿੰਡ ਠੱਟਾ ਨਵਾਂ ‘ਚ ਅੱਗ ਨਾਲ 5 ਏਕੜ ਕਣਕ ਸੜੀ

Image
ਜੱਗਬਾਣੀ: ਥਾਣਾ ਤਲਵੰਡੀ ਚੌਧਰੀਆਂ ਦੇ ਖੇਤਰ ‘ਚ ਪਿੰਡ ਠੱਟਾ ਨਵਾਂ ਨੇੜੇ ਬੁੱਧਵਾਰ ਸਵੇਰੇ 9.30 ਵਜੇ ਦੇ ਕਰੀਬ ਬਿਜਲੀ ਦਾ ਸਰਕਟ ਸ਼ਾਟ ਹੋਣ ਕਾਰਨ ਲੱਗੀ ਅੱਗ ਨਾਲ ਕਿਸਾਨਾਂ ਦੀ 5 ਏਕੜ ਪੱਕੀ ਕਣਕ ਸੜ ਜੇ ਰਾਖ ਹੋਣ ਦੀ ਖਬਰ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ‘ਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਅਤੇ ਕਣਕ ਦੇ ਅੱਗ ਲੱਗੇ ਖੇਤ ਦਾ ਆਲਾ-ਦੁਆਲਾ ਤਵੀਆਂ ਅਤੇ ਹਲ ਆਦਿ ਨਾਲ ਵਾਹ ਦਿੱਤਾ, ਜਿਸ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਮੇਂ ਕਿਸਾਨ ਗੁਰਮੁਖ ਸਿੰਘ ਦੀ ਤਿੰਨ ਏਕੜ ਅਤੇ ਸੁਖਦੇਵ ਸਿੰਘ ਦੀ ਦੋ ਏਕੜ ਕਣਕ ਪੂਰੀ ਤਰ੍ਹਾਂ ਰਾਖ ਹੋਣ ਦੀ ਖਬਰ ਹੈ। ਸੁਲਤਾਨਪੁਰ ਲੋਧੀ ‘ਚ ਕੋਈ ਵੀ ਫਾਇਰ ਬ੍ਰਿਗੇਡ ਨਾਂ ਹੋਣ ਕਾਰਨ ਲੋਕਾਂ ‘ਚ ਭਾਰੀ ਰੋਸ ਹੈ। ਅਜੀਤ: ਬਲਾਕ ਸੁਲਤਾਨਪੁਰ ਦੇ ਪਿੰਡ ਠੱਟਾ ਨਵਾਂ ‘ਚ ਅੱਜ ਅਚਾਨਕ ਅੱਗ ਲੱਗਣ ਨਾਲ ਦੋ ਕਿਸਾਨਾਂ ਦੀ 5 ਏਕੜ ਕਣਕ ਦੀ ਫ਼ਸਲ ਸੜ ਗਈ। ਇਲਾਕੇ ਦੇ ਲੋਕਾਂ ਵਲੋਂ ਭਾਰੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇੰਨਾ ਹੀ ਨਹੀਂ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਪਿੰਡ ਮਸੀਤਾਂ ‘ਚ ਵੀ ਦੋ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।  

ਗੁ: ਦਮਦਮਾ ਸਾਹਿਬ ਠੱਟਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ 8-9-10 ਮਈ ਨੂੰ

Image
ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ 175ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਵਲੋਂ 10 ਮਈ (ਮੁਤਾਬਿਕ 27 ਵਿਸਾਖ) ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ’ਚ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਲਾਕੇ ਭਰ ਦੀਆਂ ਸੰਗਤਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ 6 ਮਈ ਦਿਨ ਸੋਮਵਾਰ ਨੂੰ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 8 ਮਈ ਨੂੰ ਪੈਣਗੇ, ਦੂਜੀ ਲੜੀ 8 ਮਈ ਦਿਨ ਬੁੱਧਵਾਰ ਨੂੰ ਆਰੰਭ ਹੋਵੇਗੀ ਤੇ 10 ਮਈ ਨੂੰ ਜੋੜ ਮੇਲੇ ਵਾਲੇ ਦਿਨ ਸਵੇਰੇ 9.30 ਵਜੇ ਭੋਗ ਪੈਣਗੇ ਅਤੇ ਤੀਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 10 ਮਈ ਨੂੰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਮਈ ਨੂੰ ਸਵੇਰੇ 9.30 ਵਜੇ ਪੈਣਗੇ। ਉਨ੍ਹਾਂ ਦੱਸਿਆ ਕਿ ਮਿਤੀ 8 ਮਈ ਸ਼ਾਮ ਦੇ ਦੀਵਾਨ ਸੱਜਣਗੇ, ਜਿਸ ਵਿੱਚ ਭਾਈ ਜਤੰਦਰ ਸਿੰਘ ਦਾ ਰਾਗੀ ਜਥਾ ਅਤੇ ਭਾਈ ਦਿਲਬਾਗ ਸਿੰਘ ਵਲਟੋਹਾ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਮਿਤੀ 9 ਮਈ ਨੂੰ ਸ਼ਾਮ ਦੇ ਕੀਰਤਨ ਦਰਬਾਰ ਵਿੱਚ ਭਾਈ ਗੁਰਜੀਤ ਸਿੰਘ ਗੌਰੀ ਦਾ ਢਾਡੀ ਜਥਾ ...

ਨੱਥਾ ਸਿੰਘ ਕਾਨੂੰਗੋ ਨਮਿੱਤ ਪਾਠ ਦਾ ਭੋਗ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ 7 ਅਪ੍ਰੈਲ ਨੂੰ

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸਾਡੇ ਸਤਿਕਾਰਯੋਗ ਪਿਤਾ ਸਰਦਾਰ ਨੱਥਾ ਸਿੰਘ ਜੀ ਰਿਟਾਇਰਡ ਕਾਨੂੰਗੋ ਮਿਤੀ 28.03.2019 ਦਿਨ ਵੀਰਵਾਰ ਨੂੰ ਵਾਹਿਗੁਰੂ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 7 ਅਪ੍ਰੈਲ 2019, ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਸਾਡੇ ਗ੍ਰਹਿ ਪਿੰਡ ਠੱਟਾ ਨਵਾਂ ਜਿਲ੍ਹਾ ਕਪੂਰਥਲਾ ਵਿਖੇ ਪਵੇਗਾ। ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੁਪਹਿਰ 12:00 ਤੋਂ 2:00 ਵਜੇ ਤੱਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਜਿਲ੍ਹਾ ਕਪੂਰਥਲਾ ਵਿਖੇ ਹੋਵੇਗਾ। ਆਪ ਜੀ ਨੇ ਅੰਤਿਮ ਅਰਦਾਸਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।

ਪਿੰਡ ਠੱਟਾ ਨਵਾਂ ਵਿਖੇ ਛੇਵਾਂ ਕਬੱਡੀ ਟੂਰਨਾਮੈਂਟ 3 ਅਪ੍ਰੈਲ ਬੁੱਧਵਾਰ ਨੂੰ

Image
ਪਿੰਡ ਠੱਟਾ ਨਵਾਂ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਛੇਵਾਂ ਕਬੱਡੀ ਟੂਰਨਾਮੈਂਟ ਮਿਤੀ 3 ਅਪ੍ਰੈਲ 2019 ਦਿਨ ਬੁੱਧਵਾਰ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਸਮੂਹ ਨੌਜਵਾਨ ਵੀਰ, ਵਿਦੇਸ਼ੀ ਵੀਰ, ਗਰਾਮ ਪੰਚਾਇਤ ਠੱਟਾ ਨਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਨਾਮੈਂਟ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨਾਲ 98763-53462, 98729-01007, 98723-45012, 98037-47124 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।