Posts

Showing posts from March, 2018

ਪਿੰਡ ਸੈਦਪੁਰ ਵਿਖੇ 7ਵੇਂ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ-ਟੂਰਨਾਮੈਂਟ ਭਲਕੇ

Image
ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਸੈਦਪੁਰ ਵਲੋਂ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਵੀਰਾਂ ਤੇ ਗ੍ਰਾਮ ਪੰਚਾਇਤ ਸੈਦਪੁਰ ਦੇ ਸਹਿਯੋਗ ਨਾਲ ਸੰਤ ਬਾਬਾ ਬੀਰ ਸਿੰਘ, ਸੰਤ ਕਰਤਾਰ ਸਿੰਘ ਅਤੇ ਬਾਬਾ ਨਾਥ ਜੀ ਦੀ ਯਾਦ ਨੂੰ ਸਮਰਪਿਤ ਇੱਕ ਰੋਜਾ ਜੋੜ ਮੇਲਾ ਅਤੇ ਇੱਕ ਰੋਜਾ ਕਬੱਡੀ ਕੱਪ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਲਾਲ ਸਿੰਘ ਸੈਦਪੁਰ ਅਤੇ ਕਲੱਬ ਦੇ ਸੀਨੀਅਰ ਮੈਂਬਰ ਕੁਲਬੀਰ ਸਿੰਘ ਅਡਵੋਕੇਟ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਸੰਤੋਖ ਸਿੰਘ ਤੇ ਸੁਰਜੀਤ ਸਿੰਘ ਪੀ.ਟੀ.ਆਈ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ ਸੱਦੀਆਂ 8 ਟੀਮਾਂ ਭਾਗ ਲੈਣਗੀਆਂ। ਬੈਸਟ ਰੇਡਰ ਤੇ ਜਾਫੀ ਨੂੰ 32 ਇੰਚ ਐਲ.ਈ.ਡੀ. ਦਿੱਤੀਆਂ ਜਾਣਗੀਆਂ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਵਾਲੇ ਕਰਨਗੇ। 72 ਕਿਲੋਗ੍ਰਾਮ ਵਰਗ ਭਾਰ ਦੇ ਮੈਚ ਵੀ ਕਰਵਾਏ ਜਾ ਰਹੇ ਹਨ।

Sultanpur Lodhi: ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

Image
ਸੁਲਤਾਨਪੁਰ ਲੋਧੀ ਸ਼ਹਿਰ ਦੇ ਇਕ ਡਾਕਟਰ ਨੂੰ ਦੇਰ ਰਾਤ ਇਕ ਸਾਜ਼ਿਸ਼ ਤਹਿਤ ਘਰ ਤੋਂ ਅਗਵਾ ਕਰਕੇ ਨਵੀਂ ਦਿੱਲੀ ਦੇ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਕਰਵਾ ਕੇ ਹਸਪਤਾਲ ਵਿਚੋਂ ਕਥਿਤ ਤੌਰ ‘ਤੇ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਪੀੜਤ ਡਾਕਟਰ ਦੀ ਪਤਨੀ ਸਮੇਤ 5 ਵਿਅਕਤੀਆਂ ਖਿਲਾਫ਼ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਡਾ: ਅਮਨਪ੍ਰੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਨੇ ਐਸ. ਐਸ. ਪੀ. ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਐਮ. ਬੀ. ਬੀ. ਐਸ. ਡਾਕਟਰ ਹੈ ਤੇ ਸੁਲਤਾਨਪੁਰ ਲੋਧੀ ਵਿਚ ਉਸ ਦਾ ਆਪਣਾ ਹਸਪਤਾਲ ਹੈ | ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ 25-26 ਫਰਵਰੀ ਦੀ ਦੇਰ ਰਾਤ ਉਸ ਦੀ ਪਤਨੀ ਨੇ ਨਵੀਂ ਦਿੱਲੀ ਵਿਚ ਸੰਪਰਕ ਫਾਉਂਡੇਸ਼ਨ ਨਾਲ ਸਬੰਧਿਤ ਕੌਾਸਲਰ ਸੁਖਦੇਵ ਸਿੰਘ, ਫ਼ਤਿਹ ਸਿੰਘ ਸ਼ੈਂਕੀ, ਨਵਨੀਤ ਤੇ ਨੀਰਜ ਕੁਮਾਰ ਵਾਸੀ ਨਵੀਂ ਦਿੱਲੀ ਨਾਲ ਮਿਲ ਕੇ ਜਬਰੀ ਇਥੋਂ ਦੇ ਹਸਪਤਾਲ ਵਿਚ ਸਥਿਤ ਉਸ ਦੇ ਘਰ ਵਿਚੋਂ ਅਗਵਾ ਕਰ ਲਿਆ ਜਿਸ ਦੌਰਾਨ ਉਸ ਦੀ ਪਤਨੀ ਨੇ ਕਥਿਤ ਤੌਰ ‘ਤੇ ਨਸ਼ੇ ਦਾ ਇੰਜੈੱਕਸ਼ਨ ਦੇ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਉਕਤ ਪੰਜ ਦੋਸ਼ੀ ਉਸ ਨੂੰ ਦਿੱਲੀ ਦੇ ਸੰਪਰਕ ਫਾਉਂਡੇਸ਼ਨ ਨਾਂਅ ਦੇ ਨਸ਼ਾ ਛੁਡਾਓ ਕੇਂਦਰ ਵਿਚ ਲੈ ਗਏ ਜਿਥੇ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ 7 ਮਹੀਨੇ ਲਈ ਉਸ ਨੂੰ ਨਸ਼ਾ ਛੁਡ...

ਪਿੰਡ ਸੈਦਪੁਰ ਵਿਖੇ 7ਵਾਂ ਕਬੱਡੀ ਟੂਰਨਾਮੈਂਟ 1 ਅਪ੍ਰੈਲ ਦਿਨ ਐਤਵਾਰ ਨੂੰ

Image
ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਸੈਦਪੁਰ ਵਲੋਂ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਵੀਰਾਂ ਤੇ ਗ੍ਰਾਮ ਪੰਚਾਇਤ ਸੈਦਪੁਰ ਦੇ ਸਹਿਯੋਗ ਨਾਲ ਸੰਤ ਬਾਬਾ ਬੀਰ ਸਿੰਘ, ਸੰਤ ਕਰਤਾਰ ਸਿੰਘ ਅਤੇ ਬਾਬਾ ਨਾਥ ਜੀ ਦੀ ਯਾਦ ਨੂੰ ਸਮਰਪਿਤ ਇੱਕ ਰੋਜਾ ਜੋੜ ਮੇਲਾ ਅਤੇ ਇੱਕ ਰੋਜਾ ਕਬੱਡੀ ਕੱਪ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਦਿਆਂ ਕਲੱਬ ਦੇ ਸੀਨੀਅਰ ਮੈਂਬਰ ਕੁਲਬੀਰ ਸਿੰਘ ਅਡਵੋਕੇਟ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਸੰਤੋਖ ਸਿੰਘ ਤੇ ਸੁਰਜੀਤ ਸਿੰਘ ਪੀ.ਟੀ.ਆਈ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ ਸੱਦੀਆਂ 8 ਟੀਮਾਂ ਭਾਗ ਲੈਣਗੀਆਂ। ਬੈਸਟ ਰੇਡਰ ਤੇ ਜਾਫੀ ਨੂੰ 32 ਇੰਚ ਐਲ.ਈ.ਡੀ. ਦਿੱਤੀਆਂ ਜਾਣਗੀਆਂ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਵਾਲੇ ਕਰਨਗੇ। 72 ਕਿਲੋਗ੍ਰਾਮ ਵਰਗ ਭਾਰ ਦੇ ਮੈਚ ਵੀ ਕਰਵਾਏ ਜਾ ਰਹੇ ਹਨ।

ਪਿੰਡ ਬਿਧੀਪੁਰ ਵਿਖੇ ਚੌਥਾ ਮਹਾਨ ਕੀਰਤਨ ਦਰਬਾਰ 3 ਅਪ੍ਰੈਲ ਦਿਨ ਮੰਗਲਵਾਰ ਨੂੰ

Image
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਬਿਧੀਪੁਰ ਵਿਖੇ ਚੌਥਾ ਮਹਾਨ ਕੀਰਤਨ ਦਰਬਾਰ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਨਾਨਕ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ, ਐਨ.ਆਰ.ਆਈਜ਼ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਬਿਧੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ 3 ਅਪ੍ਰੈਲ, 2018 ਦਿਨ ਮੰਗਲਵਾਰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਗੁਰੂ ਨਾਨਕ ਦੇਵ ਕੀਰਤਨ ਸੇਵਾ ਸੁਸਾਇਟੀ ਦੇ ਮੈਂਬਰ ਪਲਵਿੰਦਰ ਸਿੰਘ ਬਿੱਕਾ, ਸੁਖਵਿੰਦਰ ਸਿੰਘ ਮੰਤਰੀ ਤੇ ਸਰਵਣ ਸਿੰਘ ਬਾਵਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਉਘੇ ਕਥਾਵਾਚਕ ਸਰਬਜੀਤ ਸਿੰਘ ਧੂੰਦਾ, ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਕਥਾਵਾਚਕ ਹਰਪ੍ਰੀਤ ਸਿੰਘ ਤਲਵੰਡੀ ਚੌਦਰੀਆਂ, ਕਵੀਸ਼ਰੀ ਜਥੇ ਪਹੁੰਚ ਰਹੇ ਹਨ।ਸਟੇਜ ਦਾ ਸੰਚਾਲਨ ਭਾਈ ਹਰਜੀਤ ਸਿੰਘ ਕਥਾਵਾਚਕ ਧਰਮ ਪ੍ਰਚਾਰਕ ਕਮੇਟੀ ਸੁਲਤਾਨਪੁਰ ਲੋਧੀ ਕਰਨਗੇ।

ਭਾਈ ਗੁਰਬਖਸ਼ ਸਿੰਘ-ਮੌਤ/ਆਤਮਦਾਹ ਜਾਂ ਸ਼ਹੀਦੀ-ਅਣਪਛਾਤੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ਼ VIDEO

Image
ਗੁਰਬਖਸ਼ ਸਿੰਘ ਖਾਲਸਾ ਦੇ ਪਿੰਢ ਠਸਕਾ ਅਲੀ ਤੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਪਿੰਡ ਨਾਲ ਲਗਦੀ ਸੜਕ ‘ਤੇ ਸਿੱਖ ਜਥੇਬੰਦੀਆਂ ਵਲੋਂ ਲਾਇਆ ਗਿਆ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਦੇਰ ਤਕ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਗੁਰਬਖਸ਼ ਸਿੰਘ ਨੂੰ ਛਾਲ ਮਾਰਨ ਲਈ ਕੁਝ ਪੁਲਿਸ ਮੁਲਾਜ਼ਮਾਂ ਨੂੰ ਜਿੰਮੇਵਾਰ ਦਸਦਿਆਂ ਸਿੱਖ ਜਥੇਬੰਦੀਆਂ ਵਲੋਂ ਉਪਰੋਕਤ ਮੁਲਾਜ਼ਮਾਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ, ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਇਸ ਗੱਲ ‘ਤੇ ਸਮਝੌਤਾ ਹੋਇਆ ਹੈ ਕਿ ਉਪਰੋਕਤ ਮਾਮਲੇ ਵਿਚ ਧਾਰਾ 306 (ਆਤਮਹੱਤਿਆ ਲਈ ਉਕਸਾਉਣਾ) ਅਧੀਨ ਪਰਚਾ ਦਰਜ ਕੀਤਾ ਜਾਵੇਗਾ, ਪਰ ਫਿਲਹਾਲ ਮੁੱਢਲੇ ਤੌਰ ‘ਤੇ ਕਿਸੇ ਮੁਲਾਜ਼ਮ ਦਾ ਨਾਂ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਲਈ ਤਿਆਰ ਹੋ ਗਈਆਂ ਹਨ।ਜਿਕਰਯੋਗ ਹੈ ਕਿ ਬੀਤੇ ਕੱਲ੍ਹ ਹੋਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਅੱਜ ਪਿੰਡ ਠਸਕਾ ਅਲੀ ਵਿਚ ਸਥਿਤੀ ਗੰਭੀਰ ਬਣੀ ਹੋਈ ਸੀ। ਜਿੱਥੇ ਸਥਾਨਕ ਪ੍ਰਸ਼ਾਸਨ ਗੁਰਬਖਸ਼ ਸਿੰਘ ਖਾਲਸਾ ਦਾ ਸੰਸ...

ਜਾਨਵਰ ਦੀ ਪੂਛ ਤੋਂ ਬਣੇ ਚੌਰ ਸਾਹਿਬ ਬਾਰੇ 4 ਪੀੜ੍ਹੀਆਂ ਤੋਂ ਕੰਮ ਕਰਦੇ ਕਾਰੀਗਰਾਂ ਦੀ ਹੈਰਾਨੀਜਨਕ VIDEO

Image
Chaur is a Punjabi word which refers to the tuft at the end a lion’s tail when raised to wave high over its head, or a yak’s tail waved as a fly whisk. The word chaur is related as much to the action of brushing, fanning, whisking, or waving high over head as to the object being whisked, waved, fanned, or brushed. In Sikhism, Chaur Sahib refers to a ceremonial whisk waved high over the Guru Granth Sahib, to reverently fan the scripture, by whomever is serving as an attendant.Chaur Sahib is a required article to be kept in the vicinity of where ever Guru Granth Sahib is installed. The chaur may be any size and is usually make of a yak’s hair, or tail, that is fixed to a simple or decorative wooden, or metallic, handle. In the gurdwara worship place, any Sikh man, women, or child, may perform Chaur Sahib seva at any time while the scripture is open in prakash. The History of the Chaur Sahib. In historic times, a chaur whisk would customarily have been used to fan royalty. A yak tail coul...

ਕਪੂਰਥਲਾ ਜਿਲ੍ਹੇ ਦੇ ਇਸ ਪਿੰਡ ਦਾ ਨੌਜਵਾਨ ਵੀ ਮਾਰਿਆ ਗਿਆ ਇਰਾਕ ਵਿੱਚ।

Image
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੁਰਾਰ ਦੇ ਗੋਬਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਣ ‘ਤੇ ਪਿੰਡ ਦੇ ਲੋਕ ਉਸ ਦੇ ਘਰ ਪੁੱਜਣੇ ਸ਼ੁਰੂ ਹੋ ਗਏ | ਇਸ ਮੌਕੇ ‘ਅਜੀਤ’ ਦੇ ਪੱਤਰਕਾਰ ਜਦੋਂ ਗੋਬਿੰਦਰ ਸਿੰਘ ਦੇ ਘਰ ਪੁੱਜੇ ਤਾਂ ਉੱਥੇ ਮਾਹੌਲ ਬਹੁਤ ਗਮਗੀਨ ਸੀ | ਗੋਬਿੰਦਰ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਸਾਡੀ ਤਾਂ ਦੁਨੀਆ ਹੀ ਉੱਜੜ ਗਈ |ਗੋਬਿੰਦਰ ਸਿੰਘ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਘਰੋਂ ਇਰਾਕ ਗਏ ਗੋਬਿੰਦਰ ਸਿੰਘ ਦੇ ਅਗਵਾ ਦੀ ਖ਼ਬਰ ਆਉਣ ਤੋਂ ਬਾਅਦ ਉਹ ਕਈ ਵਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ, ਪਰ ਵਿਦੇਸ਼ ਮੰਤਰੀ ਹਰ ਵਾਰ ਉਨ੍ਹਾਂ ਨਾਲ ਸੰਪਰਕ ਹੋਣ ਦਾ ਭਰੋਸਾ ਦਿੰਦੇ ਸਨ | ਪਰਿਵਾਰਕ ਮੈਂਬਰਾਂ ਨੇ ਸਰਕਾਰ ਪਾਸੋਂ ਗੋਬਿੰਦਰ ਸਿੰਘ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਬੇਨਤੀ ਕੀਤੀ | ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਗੋਬਿੰਦਰ ਸਿੰਘ ਦੇ ਪਰਿਵਾਰ ਲਈ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ | ਜੂਨ 2014 ‘ਚ ਇਰਾਕ ਤੋਂ ਅਗਵਾ ਹੋਏ 39 ਭਾਰਤੀ ਨੌਜਵਾਨਾਂ, ਜਿਨ੍ਹਾਂ ‘ਚ ਜ਼ਿਆਦਾਤਰ ਪੰਜਾਬ ਨਾਲ ਤਾਅਲੁਕ ਰੱਖਦੇ ਹਨ, ਦੇ ਜ਼ਿੰਦਾ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖਤਮ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ‘ਚ ਦੱ ਸਿਆ ਕਿ ਸਾਰੇ 39 ਭਾਰਤੀ ਨੌਜਵਾਨ ਮਾਰੇ ਗਏ ਹਨ | ਇਨ੍ਹਾਂ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਨੂੰ ਸਾਰੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਭਾਰਤ...

ਬੇਖੌਫ਼ ਚੋਰਾਂ ਨੇ ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ‘ਚ ਇੱਕੋ ਦਿਨ 4 ਘਰਾਂ ਨੂੰ ਬਣਾਇਆ ਨਿਸ਼ਾਨਾ

Image
ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ਵਿਚ ਬੀਤੀ ਰਾਤ ਚੋਰ ਬੇਖੌਫ ਹੋ ਕੇ ਘੁੰਮਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ 4 ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਫੋਲਾ ਫਰਾਲੀ ਕੀਤੀ ਅਤੇ ਸਮਾਨ, ਨਕਦੀ ਅਤੇ ਗਹਿਣੇ ਲੈ ਗਏ | ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਨੇ ਰਾਤ 1 ਵਜੇ ਤੋਂ ਤੜਕੇ 4 ਵਜੇ ਤੱਕ ਪਿੰਡ ਮੰਗੂਪੁਰ ਅਤੇ ਹੁਸੈਨਪੁਰ ਦੂਲੋਵਾਲ ਦੇ ਚਾਰ ਘਰਾਂ ਵਿਚ ਘੋਲਾ ਫਰਾਲੀ ਕੀਤੀ ਇਸ ਦੌਰਾਨ ਨਕਦੀ ਗਹਿਣੇ ਅਤੇ ਹੋਰ ਸਮਾਨ ਜੋ ਵੀ ਉਨ੍ਹਾਂ ਦੇ ਹੱਥ ਆਇਆ ਉਹ ਲੈ ਗਏ | ਸੁਖਦੇਵ ਸਿੰਘ ਪੁੱਤਰ ਸ: ਲਾਭ ਸਿੰਘ ਵਾਸੀ ਪਿੰਡ ਮੰਗੂਪੁਰ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3.45 ਵਜੇ ਜਦੋਂ ਉਸ ਦੀ ਪਤਨੀ ਚਰਨਜੀਤ ਕੌਰ ਆਪਣੇ ਕਮਰੇ ਵਿਚੋਂ ਸੁੱਤੀ ਉਠ ਕੇ ਬਾਹਰ ਆਈ ਤਾਂ ਉਸ ਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਸਟੋਰਨੁਮਾ ਕਮਰੇ ਵਿਚੋਂ ਬਾਹਰ ਭੱਜਦੇ ਦੇਖਿਆ ਅਤੇ ਰੌਲਾ ਪਾਇਆ | ਉਸ ਦਾ ਰੌਲਾ ਸੁਣ ਕੇ ਪਰਿਵਾਰਕ ਮੈਂਬਰ ਉਠੇ ਅਤੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਦੇ ਘਰੋਂ ਇਕ ਲੋਹੇ ਦਾ ਟਰੰਕ ਅਤੇ 2 ਸੂਟਕੇਸ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਏ | ਦਿਨ ਚੜ੍ਹੇ ਉਨ੍ਹਾਂ ਨੂੰ ਖੇਤਾਂ ‘ਚੋਂ ਫੋਲਾ ਫਰੋਲਾ ਕੀਤਾ ਟਰੰਕ ਅਤੇ ਦੋਵੇਂ ਸੂਟਕੇਸ ਲੱਭ ਗਏ ...

Watch LIVE Kirtan Darbar Village Jainpur | 6ਵਾਂ ਮਹਾਨ ਕੀਰਤਨ ਦਰਬਾਰ ਪਿੰਡ ਜੈਨਪੁਰ ਤੋਂ

Image
ਸ੍ਰੀ ਗੁਰੂ ਰਾਮ ਦਾਸ ਕੀਰਤਨ ਸੇਵਾ ਸੁਸਾਇਟੀ ਜੈਨਪੁਰ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਗੁਰਦੁਆਰਾ ਸਾਹਿਬ ਪਿੰਡ ਜੈਨਪੁਰ ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ 6ਵਾਂ ਮਹਾਨ ਕੀਰਤਨ ਦਰਬਾਰ 19 ਮਾਰਚ ਨੂੰ ਸ਼ਾਮ 5 ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਬੁਲਾਰਿਆਂ ਨੇ ਦੱਸਿਆ ਕਿ ਕੀਰਤਨ ਦਰਬਾਰ ‘ਚ ਭਾਈ ਸਰਬਜੀਤ ਸਿੰਘ ਧੂੰਦਾ ਕਥਾ ਵਾਚਕ, ਭਾਈ ਮਹਿਤਾਬ ਸਿੰਘ ਦਾ ਰਾਗੀ ਜਥਾ, ਬੀਬੀ ਬਲਵਿੰਦਰ ਕੌਰ ਖਹਿਰਾ ਦਾ ਡਾਡੀ ਜਥਾ ਅਤੇ ਭਾਈ ਗੁਰਪ੍ਰੀਤ ਸਿੰਘ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਮਾਸਟਰ ਜਸਬੀਰ ਸਿੰਘ ਸੂਜੋ ਕਾਲੀਆ ਨੂੰ ਸਦਮਾ-ਪਿਤਾ ਸੋਹਣ ਸਿੰਘ ਨੰਢਾ ਦਾ ਦਿਹਾਂਤ

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਮਾਸਟਰ ਜਸਬੀਰ ਸਿੰਘ ਸੂਜੋ ਕਾਲੀਆ ਦੇ ਸਤਿਕਾਰਯੋਗ ਪਿਤਾ ਰਿਟਾਇਰਡ ਤਹਿਸੀਲਦਾਰ ਸੋਹਣ ਸਿੰਘ ਨੰਢਾ (98) ਵਾਸੀ ਪਿੰਡ ਸੂਜੋ ਕਾਲੀਆ ਅੱਜ ਮਿਤੀ 18.03.2018 ਦਿਨ ਐਤਵਾਰ ਨੂੰ ਸਵੇਰੇ 9 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3:00 ਵਜੇ ਸ਼ਮਸ਼ਾਨ ਘਾਟ ਪਿੰਡ ਸੂਜੋ ਕਾਲੀਆ ਵਿਖੇ ਕੀਤਾ ਜਾਵੇਗਾ।

ਪਿੰਡ ਠੱਟਾ ਨਵਾਂ ਵਿਖੇ ਪੰਜਵਾਂ ਕਬੱਡੀ ਟੂਰਨਾਮੈਂਟ ਮਿਤੀ 30 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।

Image
ਪਿੰਡ ਠੱਟਾ ਨਵਾਂ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਚੌਥਾ ਕਬੱਡੀ ਟੂਰਨਾਮੈਂਟ ਮਿਤੀ 30 ਮਾਰਚ 2018 ਦਿਨ ਸ਼ੁੱਕਰਵਾਰ ਨੂੰ  ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਸਮੂਹ ਨੌਜਵਾਨ ਵੀਰ, ਵਿਦੇਸ਼ੀ ਵੀਰ, ਗਰਾਮ ਪੰਚਾਇਤ ਠੱਟਾ ਨਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਟੀਮਾਂ ਦਾ ਵੇਰਵਾ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਦੱਸ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨਾਲ 98763-53462, 98729-01007, 98723-45012, 98037-47124 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪਿੰਡ ਠੱਟਾ ਨਵਾਂ ਵਿਖੇ ਪੰਜਵਾਂ ਕਬੱਡੀ ਟੂਰਨਾਮੈਂਟ ਮਿਤੀ 30 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।

Image
ਪਿੰਡ ਠੱਟਾ ਨਵਾਂ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਚੌਥਾ ਕਬੱਡੀ ਟੂਰਨਾਮੈਂਟ ਮਿਤੀ 30 ਮਾਰਚ 2018 ਦਿਨ ਸ਼ੁੱਕਰਵਾਰ ਨੂੰ  ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਸਮੂਹ ਨੌਜਵਾਨ ਵੀਰ, ਵਿਦੇਸ਼ੀ ਵੀਰ, ਗਰਾਮ ਪੰਚਾਇਤ ਠੱਟਾ ਨਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਟੀਮਾਂ ਦਾ ਵੇਰਵਾ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਦੱਸ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਨਾਲ 98763-53462, 98729-01007, 98723-45012, 98037-47124 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।  

ਸ. ਜਤਿੰਦਰ ਸਿੰਘ ਮੋਮੀ, ਇਟਲੀ

Image
 

ਭੈਣਾਂ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾਂਦੇ ਭਰਾ ਦੀ ਸੜਕ ਹਾਦਸੇ ‘ਚ ਮੌਤ

Image
ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਦਾਣਾ ਮੰਡੀ ਖੈੜਾ ਦੋਨਾਂ ਦੇ ਸਾਹਮਣੇ ਅੱਜ 8 ਵਜੇ ਦੇ ਕਰੀਬ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਨਾਲ ਪੇਪਰ ਦਿਵਾਉਣ ਲਈ ਜਾਂਦੇ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਅਤੇ ਦੋ ਲੜਕੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਾਕੀ ਭੁਲਾਣਾ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਲਗਪਗ 22 ਸਾਲਾ ਸ਼ੁਭਮ ਕੁਮਾਰ ਉਰਫ਼ ਸੋਨੀ ਪੁੱਤਰ ਤਰਸੇਮ ਸਿੰਘ ਛਿੰਦਾ ਵਾਸੀ ਕੜਾਲ੍ਹ ਕਲਾਂ ਮੋਟਰਸਾਈਕਲ ਪੀ.ਬੀ. 09 ਐਲ 2518 ‘ਤੇ ਸਵਾਰ ਹੋ ਕਿ ਆਪਣੀਆਂ ਭੈਣਾਂ ਰੁਪਿੰਦਰ ਕੌਰ ਪੁੱਤਰੀ ਜਸਵੀਰ ਸਿੰਘ ਤੇ ਰਮਨਦੀਪ ਕੌਰ ਪੁੱਤਰੀ ਸੁੱਚਾ ਸਿੰਘ ਵਾਸੀ ਕੜਾਲ੍ਹ ਕਲਾਂ ਨੂੰ 10ਵੀਂ ਕਲਾਸ ਦਾ ਪੇਪਰ ਦਿਵਾਉਣ ਲਈ ਸੈਂਟਰ ਟਿੱਬਾ ਵਿਖੇ ਲੈ ਕੇ ਜਾ ਰਿਹਾ ਸੀ | ਜਦ ਦਾਣਾ ਮੰਡੀ ਖੈੜਾ ਦੋਨਾਂ ਕੋਲ ਪਹੁੰਚੇ ਤਾਂ ਸਾਹਮਣੇ ਕਪੂਰਥਲਾ ਵਲੋਂ ਆ ਰਹੇ ਐਚ.ਐਮ.ਟੀ. 5911 ਟਰੈਕਟਰ ਟਰਾਲੀ ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਝੱਲ ਬੀਬੜੀ ਚਲਾ ਰਿਹਾ ਸੀ ਨਾਲ ਟਕਰਾਅ ਗਏ | ਜਿਸ ਦੌਰਾਨ ਸ਼ੁਭਮ ਕੁਮਾਰ ਉਰਫ਼ ਸੋਨੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸਦੀਆਂ ਭੈਣਾਂ ਰੁਪਿੰਦਰ ਕੌਰ ਤੇ ਰਮਨਦੀਪ ਕੌਰ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ | ਪੁਲਿਸ ਚੌਾਕੀ ਭੁਲਾਣਾ ਨੇ ਸਿਵਲ ਹਸਪਤਾਲ ਕਪੂਰਥਲਾ ਤੋਂ ਮਿ੍ਤ...

TALWANDI CHAUDHRIAN: ਮਾਂ ਨੇ ਪ੍ਰੇਮੀ ਨਾਲ ਰਲ ਕੀਤਾ 4 ਸਾਲਾ ਪੁੱਤਰ ਦਾ ਕਤਲ

Image
 

ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਫੋਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ

Image
ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਵਰਗਵਾਸੀ ਗੁਰਮੁਖ ਸਿੰਘ (ਰਿਟਾਇਰਡ ਬੀ.ਪੀ.ਈ.ਓ.) ਦੀ ਸੱਸ ਅਤੇ ਚੈਂਚਲ ਸਿੰਘ (ਬਿੱਲਾ ਪੋਸਟਮੈਨ) ਦੀ ਨਾਨੀ ਕਰਤਾਰ ਕੌਰ (98) ਪਤਨੀ ਫੌਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ ਜੋ ਕੱਲ੍ਹ ਸ਼ਾਮ 3:30 ਵਜੇ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਅੱਜ 11 ਵਜੇ ਸ਼ਮਸ਼ਾਨ ਘਾਟ ਕਾਲੂ ਭਾਟੀਆ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।