ਪਿੰਡ ਸੈਦਪੁਰ ਵਿਖੇ 7ਵੇਂ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ-ਟੂਰਨਾਮੈਂਟ ਭਲਕੇ



ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਸੈਦਪੁਰ ਵਲੋਂ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਵੀਰਾਂ ਤੇ ਗ੍ਰਾਮ ਪੰਚਾਇਤ ਸੈਦਪੁਰ ਦੇ ਸਹਿਯੋਗ ਨਾਲ ਸੰਤ ਬਾਬਾ ਬੀਰ ਸਿੰਘ, ਸੰਤ ਕਰਤਾਰ ਸਿੰਘ ਅਤੇ ਬਾਬਾ ਨਾਥ ਜੀ ਦੀ ਯਾਦ ਨੂੰ ਸਮਰਪਿਤ ਇੱਕ ਰੋਜਾ ਜੋੜ ਮੇਲਾ ਅਤੇ ਇੱਕ ਰੋਜਾ ਕਬੱਡੀ ਕੱਪ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਲਾਲ ਸਿੰਘ ਸੈਦਪੁਰ ਅਤੇ ਕਲੱਬ ਦੇ ਸੀਨੀਅਰ ਮੈਂਬਰ ਕੁਲਬੀਰ ਸਿੰਘ ਅਡਵੋਕੇਟ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਸੰਤੋਖ ਸਿੰਘ ਤੇ ਸੁਰਜੀਤ ਸਿੰਘ ਪੀ.ਟੀ.ਆਈ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ ਸੱਦੀਆਂ 8 ਟੀਮਾਂ ਭਾਗ ਲੈਣਗੀਆਂ। ਬੈਸਟ ਰੇਡਰ ਤੇ ਜਾਫੀ ਨੂੰ 32 ਇੰਚ ਐਲ.ਈ.ਡੀ. ਦਿੱਤੀਆਂ ਜਾਣਗੀਆਂ। ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਦਮਦਮਾ ਸਾਹਿਬ ਵਾਲੇ ਕਰਨਗੇ। 72 ਕਿਲੋਗ੍ਰਾਮ ਵਰਗ ਭਾਰ ਦੇ ਮੈਚ ਵੀ ਕਰਵਾਏ ਜਾ ਰਹੇ ਹਨ।

Previous Post Next Post