Posts

Showing posts from October, 2017

ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਲੱਖਾ ਸਿੰਘ ਥਿੰਦ ਵਾਸੀ ਪਿੰਡ ਠੱਟਾ ਨਵਾਂ

Image
ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸ. ਕੇਵਲ ਸਿੰਘ ਥਿੰਦ ਅਤੇ ਸ. ਸਵਰਨ ਸਿੰਘ ਥਿੰਦ ਦੇ ਮਾਤਾ ਅਤੇ ਸੁਖਵਿੰਦਰ ਸਿੰਘ ਲਾਡੀ ਦੇ ਦਾਦੀ ਸ੍ਰੀਮਤੀ ਕਰਤਾਰ ਕੌਰ (95) ਪਤਨੀ ਲੱਖਾ ਸਿੰਘ ਥਿੰਦ ਵਾਸੀ ਪਿੰਡ ਠੱਟਾ ਨਵਾਂ ਅੱਜ ਸਵੇਰੇ 10:00 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਦ ਦੁਪਹਿਰ 3 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

‘ਬੇਟੀ ਬਚਾਓ-ਬੇਟੀ ਪੜ੍ਹਾਓ’ ਯੋਜਨਾ ਦੇ ਨਾਂਅ ‘ਤੇ ਠੱਗੀ ਮਾਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ-ਡੀ. ਸੀ.

Image
ਭਾਰਤ ਸਰਕਾਰ ਵਲੋਂ ਪੰਜਾਬ ਦੇ ਜ਼ਿਲ੍ਹਿਆਂ ‘ਚ ‘ਬੇਟੀ ਬਚਾਓ ਬੇਟੀ-ਬੇਟੀ ਪੜ੍ਹਾਓ’ ਨਾਂਅ ਹੇਠ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਮਾਜ ਵਿਚ ਲੜਕੀਆਂ ਦੀ ਜਨਮ ਦਰ ਵਿਚ ਵਾਧਾ ਹੋ ਸਕੇ ਤੇ ਉਨ੍ਹਾਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਠੱਟਾ ਦੀ ਵੈਬਸਾਈਟ ਦੇ ਸੰਪਾਦਕ ਹਰਜਿੰਦਰ ਸਿੰਘ ਕਰੀਰ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪਿੰਡ ਠੱਟਾ ਨਵਾਂ ਅਤੇ ਅਾਸ-ਪਾਸ ਦੇ ਪਿੰਡਾਂ ਦੇ ਲੋਕ ਉਹਨਾਂ ਕੋਲ ਆ ਕੇ ਇਸ ਯੋਜਨਾ ਦੇ ਫਾਰਮਾਂ ਦੀ ਮੰਗ ਕਰ ਰਹੇ ਸਨ। ਕਿਸੇ ਵਿਅਕਤੀ ਕੋਲੋਂ ਇਹ ਫਾਰਮ ਦੇਖਣ ਤੇ ਪਤਾ ਲੱਗਾ ਕਿ ੲਿਹ ਲੋਕਾਂ ਨਾਲ ਸਰਾਸਰ ਧੋਖਾ ਹੋ ਰਿਹਾ ਹੈ। ਕਿਉਂਕਿ ਇਸ ਫਾਰਮ ਵਿੱਚ ਬੈਂਕ ਖਾਤੇ ਦੀ ਸਾਰੀ ਜਾਣਕਾਰੀ, ਆਧਾਰ ਨੰਬਰ ਅਤੇ ਮੋਬਾਇਲ ਨੰਬਰ ਮੰਗੇ ਗਏ ਸਨ। ਜਦੋਂ ਅਸੀਂ ਇਸ ਸਾਰੀ ਜਾਣਕਾਰੀ ਇਕੱਠੇ ਰੂਪ ਵਿੱਚ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਾਡੇ ਨਾਲ ਠੱਗੀ ਹੋਣੀ ਆਸਾਨ ਹੋ ਜਾਂਦੀ ਹੈ। ਇਸ ਸਬੰਧੀ ਮੈਂ ਲੋਕਾਂ ਨੂੰ ਕਾਫੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਪਰ 2 ਲੱਖ ਰੁਪਏ ਦੇ ਲਾਲਚ ਅੱਗੇ ਮੇਰੀ ਦਲੀਲ ਅਣਸੁਣੀ ਕਰ ਦਿੱਤੀ ਗਈ। ਫਿਰ ਮੈਂ ਇਸ ਸਬੰਧੀ ਇਲਾਕੇ ਦੇ ਸਰਪੰਚਾਂ ਨਾਲ ਵੀ ਜਿਕਰ ਕੀਤਾ ਤੇ ਅਜਿਹੇ ਫਾਰਮ ਅਟੈਸਟ ਕਰਨ ਤੋਂ ਪਹਿਲਾਂ ਚੰਗੀ ਤਰਾਂ ਨਾਲ ਪੜਤਾਲ ਕਰਨ ਦੀ ਗੱਲ ਆਖੀ। ਪਰ ਕੋਈ ਖਾਸ ਧਿਆਨ ਨਾਂ ਦਿੱਤਾ ਗਿਆ। ਇਸ ਸਬੰਧੀ ਅਖਬਾਰ ਵਿੱਚ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਡਿ...

ਦਮਦਮਾ ਸਾਹਿਬ ਠੱਟਾ ਤੋਂ ਬੇਰ ਸਾਹਿਬ ਤੱਕ 17ਵੀਂ ਮਹਾਨ ਪੈਦਲ ਯਾਤਰਾ 2 ਨਵੰਬਰ ਨੂੰ

Image
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਠੱਟਾ ਟਿੱਬਾ ਬਾਹਰੇ ਇਲਾਕੇ ਦੀ ਸੰਗਤ ਵੱਲੋਂ 17ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਮਿਤੀ 2 ਨਵੰਬਰ ਨੂੰ ਸਵੇਰੇ 3 ਵਜੇ ਸਜਾਈ ਜਾਵੇਗੀ। ਪੈਦਲ ਯਾਤਰਾ ਸੈਦਪੁਰ, ਟਿੱਬਾ, ਬਿਧੀਪੁਰ, ਤਲਵੰਡੀ ਚੌਧਰੀਆਂ, ਪੱਮਣਾ, ਸ਼ਾਲਾਪੁਰ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ, ਕੁਲੀਆਂ, ਅਦਾਲਤ ਚੱਕ ਤੋਂ ਹੁੰਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇਗੀ।

ਸੰਤ ਬਾਬਾ ਖੜਗ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ 24 ਤੋਂ 28 ਅਕਤੂਬਰ ਨੂੰ

Image
 

ਦੁਰਗਾ ਭਵਾਨੀ ਨੌਜਵਾਨ ਸਭਾ ਵੱਲੋਂ ਜਾਗਰਣ ਮੌਕੇ ਨਿਊਡਲਜ਼ ਦਾ ਲੰਗਰ ਲਗਾਇਆ ਗਿਆ।

Image
ਬੀਤੇ ਦਿਨੀਂ ਪਿੰਡ ਠੱਟਾ ਨਵਾਂ ਵਿਖੇ ਮੰਦਰ ਦੁਰਗਾ ਭਵਾਨੀ ਵਿਖੇ ਜਗਰਣ ਮੌਕੇ ਦੁਰਗਾ ਭਵਾਨੀ ਨੌਜਵਾਨ ਸਭਾ ਵੱਲੋਂ ਜਾਗਰਣ ਮੌਕੇ ਨਿਊਡਲਜ਼ ਦਾ ਲੰਗਰ ਲਗਾਇਆ ਗਿਆ। ਸਭਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਅਾ ਕਿ ਸਭਾ ਨੂੰ ਆਉਣ ਵਾਲੇ ਦਿਨਾਂ ਵਿੱਚ ਰਜਿਸਟਰ ਕਰਵਾਇਆ ਜਾ ਰਿਹਾ ਹੈ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਕਮਲਜੀਤ ਵਰਮਾ, ਬਲਦੇਵ ਸਿੰਘ ਸਹੋਤਾ,  ਗੁਰਸੇਵਕ ਸਹੋਤਾ, ਸੋਨੀ, ਗੁਰਪ੍ਰੀਤ, ਮਨ ਰਾਜੋਵਾਲੀਆ, ਸਾਹਿਲ, ਰਾਣਾ ਅਤੇ ਦੀਪ ਬੱਧਣ ਹਾਜ਼ਰ ਸਨ।

ਸੰਤ ਕਰਤਾਰ ਸਿੰਘ ਜੀ ਤੇ ਸੰਤ ਤਰਲੋਚਨ ਸਿੰਘ ਜੀ ਦੀ ਬਰਸੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ

Image
ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 23ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 14ਵੀਂ ਬਰਸੀ ਬਹਤੁ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਗਈ। 15 ਅਕਤੂਬਰ ਤੋਂ 40 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੋ ਪੜਾਵਾਂ ਵਿੱਚ ਪ੍ਰਾਰੰਭ ਹੋਈ ਜਿਨ੍ਹਾਂ ਦੇ ਭੋਗ ਅੱਜ ਸਵੇਰੇ 10 ਵਜੇ ਨਿਰਵਿਘਨਤਾ ਸਹਿਤ ਪੲੇ। 16 ਅਕਤੂਬਰ ਦੀ ਰਾਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਕਾਰਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਗੁਰਜੀਤ ਸਿੰਘ ਬੈਂਕਾ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਾਲੇ ਅਤੇ ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਦਮਦਮਾ ਸਾਹਿਬ ਵਾਲਿਆ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 17 ਅਕਤੂਬਰ ਨੂੰ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਾਲਿਆਂ ਨੇ ਕਥਾ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਭਾਈ ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜਥੇ, ਭਾਈ ਭਗਵਾਨ ਸਿੰਘ ਸੂਰਵਿੰਡ ਦੇ ਕਵੀਸ਼ਰੀ ਜਥੇ, ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਬਲਵਿੰਦਰ ਸਿੰਘ ਦਮਦਮਾ ਸਾਹਿਬ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਲੰਗਰ ਸੀ ਸੇਵਾ ਗੁਰੂ ਨਾਨਕ ਸੇਵਕ...