Posts

Showing posts from September, 2017

ਪਿੰਡ ਟਿੱਬਾ ਵਿਖੇ ‘ਆਓ ਕੁਦਰਤੀ ਖੇਤੀ ਨਾਲ ਜੁੜੀਏ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।

Image
ਨੌਜਵਾਨ ਸਭਾ ਅਤੇ ਸ਼ਹੀਦ ਊਧਮ ਸਿੰਘ ਲਾਇਬ੍ਰ੍ਰੇਰੀ ਟਿੱਬਾ ਦੇ ਮੈਂਬਰਾਂ ਦੇ ਸਾਰਥਿਕ ਯਤਨਾਂ ਅੱਗੇ ਤੋਰਦਿਆਂ ਅੱਜ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਕੁਦਰਤੀ ਖੇਤੀ ਨਾਲ ਜੁੜੀਏ’ ਵਿਸ਼ੇ ਤੇ ਪੰਚਾਇਤ ਘਰ ਟਿੱਬਾ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਕਿਸਾਨਾਂ ਤੋਂ ਇਲਾਵਾ ਬੁੱਧੀਜੀਵੀ ਲੋਕਾਂ ਨੇ ਭਾਗ ਲਿਆ। ਸੈਮੀਨਾਰ ਵਿੱਚ ਪਹੁੰਚੇ ਮੁੱਖ ਬੁਲਾਰੇ ਮਾਸਟਰ ਜਸਬੀਰ ਸਿੰਘ ਮੁੱਖੀ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਤੇ ਜੁਆਇੰਟ ਸੈਕਟਰੀ ਖਾਲਸਾ ਕਾਲਜ ਅੰਮਿ੍ਰਤਸਰ ਨੇ ਸੈਮੀਨਾਰ ਨੂੰ ਸਬੋਧਨ ਕਰਦਿਆਂ ਕਿਹਾ ਕਿ 1964 ਤੋਂ ਬਾਅਦ ਸਾਡੇ ਦੇਸ ਦਾ ਕਿਸਾਨ ਬਦੇਸ਼ੀ ਕੰਪਨੀਆਂ ਦੇ ਕਾਬੂ ਆ ਗਿਆ। ਵਿਦੇਸ਼ੀ ਕੰਪਨੀਆਂ ਕਿਸਾਨ ਨੂੰ ਗੁੰਮਰਾਹ ਕਰਕੇ ਖਾਦਾਂ ਅਤੇ ਦਵਾਈਆਂ ਰਾਹੀਂ ਲੁੱਟ ਕਰ ਰਹੀਆਂ ਹਨ। ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਜੇਕਰ ਕਿਸਾਨ ਨੇ ਬਚਣਾ ਹੈ ਤਾਂ ਉਸ ਨੂੰ ਸਾਂਝੀ ਖੇਤੀ ਕਰਨ ਵੱਲ ਵਧਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਟਰੈਕਟਰ ਦਾ ਕੰਮ ਮਿੱਟੀ ਪੁੱਟਣਾ ਹੈ ਪਰ ਕਿਸਾਨ ਟਰੈਕਟਰ ਟਰਾਲੀ ਨੂੰ ਮੇਲੇ ਦੇਖਣ ਅਤੇ ਰੈਲੀਆਂ ਵਿੱਚ ਲੀਡਰਾਂ ਦੀ ਭੀੜ ਵਧਾਉਣ ਵਿੱਚ ਵੱਧ ਵਰਤੋਂ ਕਰਦਾ ਹੈ। ਜੇਕਰ ਕਿਸਾਨ ਆਪਣਾ ਅਤੇ ਸਮਾਜ ਦਾ ਭਲਾ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਰਸਾਇਣ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਬੰਦ ਕਰਨੀ ਪਵੇਗੀ ਅਤੇ ਕੁਦਰਤੀ ਖੇਤੀ ਵੱਲ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ। ਸਮਾਜਿਕ ...

Subscribe to our daily WHATSAPP alerts:

 

ਸੰਤ ਕਰਤਾਰ ਸਿੰਘ ਜੀ ਅਤੇ ਸੰਤ ਤਰਲੋਚਨ ਸਿੰਘ ਜੀ ਦੀ ਬਰਸੀ 16-17 ਅਕਤੂਬਰ ਨੂੰ

Image
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 23ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 14ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 16-17 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਵੇਗੀ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਪੈਣਗੇ। ਮਿਤੀ 16 ਦੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਭਾਈ ਜਾਰਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਗੁਰਜੀਤ ਸਿੰਘ ਬੈਂਕਾ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਾਲੇ ਅਤੇ ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਦਮਦਮਾ ਸਾਹਿਬ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸੱਜਣਗੇ ਜਿਸ ਵਿੱਚ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਾਲੇ ਕਥਾ ਕਰਨਗੇ। ਭਾਈ ਜੋਗਾ ਸਿੰਘ ਜੋਗੀ ਦਾ ਕਵੀਸ਼ਰੀ ਜਥਾ, ਭਾਈ ਭਗਵਾਨ ਸਿੰਘ ਸੂਰਵਿੰਡ ਦਾ ਕਵੀਸ਼ਰੀ ਜਥਾ, ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦਾ ਕਵੀਸ਼ਰੀ ਜਥਾ ਅਤੇ ਭਾਈ ਬਲਵਿੰਦਰ ਸਿੰਘ ਦਮਦਮ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤਾ ਦਸਵੀਂ/ਬਾਰ੍ਹਵੀਂ ਕੰਪਾਰਮੈਂਟ ਵਾਲਿਆਂ ਨੂੰ ‘ਵਿਸ਼ੇਸ਼ ਮੌਕਾ’

Image
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ/ 12ਵੀਂ ਸ਼ੇ੍ਰਣੀ ਦੇ ਇਸ ਸਾਲ ਦੇ ਕੰਪਾਰਟਮੈਂਟ ਅਤੇ ਰੀ-ਅਪੀਅਰ ਐਲਾਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ ਦਿੰਦੇ ਹੋਏ ਇਹ ਪ੍ਰੀਖਿਆ ਅਕਤੂਬਰ ਦੇ ਆਖਰੀ ਹਫ਼ਤੇ ਲੈਣ ਦਾ ਐਲਾਨ ਕੀਤਾ ਗਿਆ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 10ਵੀਂ /12ਵੀਂ ਪ੍ਰੀਖਿਆ ਮਾਰਚ 2017 ਦੇ ਰੈਗੂਲਰ ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ ਕੰਪਾਰਟਮੈਂਟ/ਰੀ-ਅਪੀਅਰ ਆਇਆ ਸੀ, ਪ੍ਰੰਤੂ ਉਹ ਜੂਨ/ਜੁਲਾਈ 2017 ਵਿਚ ਹੋੋਈ ਅਨੁਪੂਰਕ ਪ੍ਰੀਖਿਆ ਵਿਚ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਜਿਹੜੇ ਪ੍ਰੀਖਿਆਰਥੀ ਜੂਨ/ਜੁਲਾਈ 2017 ਦੀ ਪ੍ਰੀਖਿਆ ਲਈ ਆਪਣੇ ਪ੍ਰੀਖਿਆ ਫਾਰਮ ਨਹੀਂ ਭਰ ਸਕੇ ਹੁਣ ਬੋਰਡ ਵਲੋਂ ਅਜਿਹੇ ਪ੍ਰੀਖਿਆਰਥੀਆਂ ਨੂੰ ਮਾਰਚ 2018 ਦੀ ਪ੍ਰੀਖਿਆ ਤੋੋਂ ਪਹਿਲਾਂ ਪ੍ਰੀਖਿਆ ਪਾਸ ਕਰਨ ਲਈ ਇਕ ਵਿਸ਼ੇਸ਼ ਮੌੌਕਾ ਦਿੱਤਾ ਗਿਆ ਹੈ | ਇਸ ਪ੍ਰੀਖਿਆ ਸਬੰਧੀ ਪ੍ਰੀਖਿਆ ਫਾਰਮ ਅਤੇ ਫ਼ੀਸ ਜਮ੍ਹਾਂ ਕਰਵਾਉਣ ਸਬੰਧੀ ਬੋਰਡ ਵਲੋਂ ਜਾਰੀ ਸਮਾਂ ਸਾਰਣੀ ਅਨੁਸਾਰ 10ਵੀਂ ਸ਼ੇ੍ਰਣੀ ਲਈ ਪ੍ਰੀਖਿਆ ਫੀਸ 1050 ਰੁਪਏ, ਜਦਕਿ 12ਵੀਂ ਸ਼ੇ੍ਰਣੀ ਲਈ 1350 ਰੁਪਏ ਹੈ | ਬਿਨਾਂ ਲੇਟ ਫ਼ੀਸ ਨਾਲ ਫਾਰਮ ਭਰਨ ਅਤੇ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 29 ਸਤੰਬਰ, ਬੈੈਂਕ ਵਿਚ ਫੀਸ/ਚਲਾਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 3 ਅਕਤੂਬਰ, ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 6 ਅਕਤੂਬਰ ਰੱਖੀ ਗਈ ਹੈ | ਇਸੇ ਤਰ੍ਹਾਂ 1000 ਰੁਪਏ ਲੇਟ ਫੀਸ...

ਸਾਹਿਬ ਥਿੰਦ ਕੈਨੇਡਾ ਦੀ ਪਤਨੀ ਸੁਖਵਿੰਦਰ ਕੌਰ ਥਿੰਦ ਦਾ ਅੰਤਿਮ ਸਸਕਾਰ ਅਤੇ ਅਰਦਾਸ 17 ਨੂੰ

Image
ਪਿੰਡ ਠੱਟਾ ਦੇ ਮੂਲ ਨਿਵਾਸੀ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਦੇ ਸੰਸਥਾਪਕ ਸਾਹਿਬ ਥਿੰਦ ਦੀ ਧਰਮ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਮਿਤੀ 17 ਸਤੰਬਰ 2017 ਦਿਨ ਐਤਵਾਰ ਨੂੰ ਸਵੇਰੇ 11 ਵਜੇ ਰਿਵਰਸਾਈਡ ਫਨਰਲ ਹੋਮ, 7410 ਹੋਪਕੋਟ ਰੋਡ ਡੈਲਟਾ, ਬੀ.ਸੀ. ਵਿਖੇ ਕੀਤਾ ਜਾਵੇਗਾ। ਉਪਰੰਤ 1:30 ਵਜੇ ਬਰੁੱਕਸਾਈਡ ਗੁਰਦੁਆਰਾ ਸਾਹਿਬ, 84 ਐਵੇਨਿਊ, 140 ਸਟਰੀਟ ਸਰੀ, ਬੀ.ਸੀ. ਵਿਖੇ ਅੰਤਿਮ ਅਰਦਾਸ ਹੋਵੇਗੀ।  

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

Image
ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ ਫ਼ਸਲਾਂ ਵੱਲ ਮੁੱਖ ਮੋੜ ਰਹੇ ਹਨ ਤੇ ਕਈ ਕਿਸਾਨ ਸਬਜ਼ੀਆਂ, ਫਲਾਂ ਤੇ ਬਾਗਬਾਨੀ ਦੀ ਖੇਤੀ ਕਰਕੇ ਚੰਗਾ ਲਾਭ ਕਮਾ ਰਹੇ ਹਨ | ਕਪੂਰਥਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦੇ ਕਿਸਾਨ ਬਲਕਾਰ ਸਿੰਘ ਤੇ ਉਸ ਦੇ ਬੇਟੇ ਸੁਖਜਿੰਦਰ ਸਿੰਘ ਨੇ ਇੰਟਰਨੈੱਟ ਤੋਂ ਸਟ੍ਰਾਬੇਰੀ ਦੀ ਫ਼ਸਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ਦੀ ਖੇਤੀ ਸ਼ੁਰੂ ਕੀਤੀ ਤੇ ਸਫਲਤਾ ਪ੍ਰਾਪਤ ਕੀਤੀ ਹੈ | ਕਿਸਾਨ ਬਲਕਾਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2011 ਵਿਚ ਇੰਟਰਨੈੱਟ ਤੋਂ ਕੇਵਲ ਇਸ ਫ਼ਸਲ ਬਾਰੇ ਪੜਿ੍ਹਆ ਸੀ, ਪਰ ਇਹ ਫ਼ਸਲ ਨਾ ਦੇਖੀ ਸੀ ਤੇ ਨਾ ਇਸ ਦਾ ਸਵਾਦ ਹੀ ਦੇਖਿਆ ਸੀ, ਪਰ 2013 ਵਿਚ ਸਟ੍ਰਾਬੇਰੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਹਿਮਾਚਲ ਦੇ ਜ਼ਿਲ੍ਹਾ ਸੋਲਨ ਤੋਂ ਸਟ੍ਰਾਬੇਰੀ ਦੀ ਪਨੀਰੀ ਲਿਆ ਕੇ ਕੇਵਲ 2 ਕਨਾਲ ਜ਼ਮੀਨ ਵਿਚ ਇਸ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਚੰਗਾ ਮੁਨਾਫ਼ਾ ਕਮਾਉਣ ਤੋਂ ਬਾਅਦ ਇਸ ਦੀ ਜ਼ਿਆਦਾ ਖੇਤਰ ਵਿਚ ਬਿਜਾਈ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਫ਼ਸਲ ਦੀ ਪੈਕਿੰਗ ਕਰਨ ਵਿਚ ਜ਼ਰੂਰ ਮੁਸ਼ਕਲ ਆਈ, ਪਰ ਹੌਲੀ ਹੌਲੀ ਸਮੱਸਿਆ ਹੱਲ ਹੋ ਗਈ | ਉਨ੍ਹਾਂ ਦੱਸਿਆ ਕਿ ਪੌਸ਼ਟਿਕ ਫ਼ਸਲ ਸਟ੍ਰਾਬੇਰੀ ਦੀ ਖੇਤੀ ਮਹਿੰਗੀ ਹੈ, ਜਿਸ ਕਰਕੇ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਇਕ ਏਕੜ ਵਿਚ ਬੀਜ ...

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

Image
ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ ਫ਼ਸਲਾਂ ਵੱਲ ਮੁੱਖ ਮੋੜ ਰਹੇ ਹਨ ਤੇ ਕਈ ਕਿਸਾਨ ਸਬਜ਼ੀਆਂ, ਫਲਾਂ ਤੇ ਬਾਗਬਾਨੀ ਦੀ ਖੇਤੀ ਕਰਕੇ ਚੰਗਾ ਲਾਭ ਕਮਾ ਰਹੇ ਹਨ | ਕਪੂਰਥਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦੇ ਕਿਸਾਨ ਬਲਕਾਰ ਸਿੰਘ ਤੇ ਉਸ ਦੇ ਬੇਟੇ ਸੁਖਜਿੰਦਰ ਸਿੰਘ ਨੇ ਇੰਟਰਨੈੱਟ ਤੋਂ ਸਟ੍ਰਾਬੇਰੀ ਦੀ ਫ਼ਸਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ਦੀ ਖੇਤੀ ਸ਼ੁਰੂ ਕੀਤੀ ਤੇ ਸਫਲਤਾ ਪ੍ਰਾਪਤ ਕੀਤੀ ਹੈ | ਕਿਸਾਨ ਬਲਕਾਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ 2011 ਵਿਚ ਇੰਟਰਨੈੱਟ ਤੋਂ ਕੇਵਲ ਇਸ ਫ਼ਸਲ ਬਾਰੇ ਪੜਿ੍ਹਆ ਸੀ, ਪਰ ਇਹ ਫ਼ਸਲ ਨਾ ਦੇਖੀ ਸੀ ਤੇ ਨਾ ਇਸ ਦਾ ਸਵਾਦ ਹੀ ਦੇਖਿਆ ਸੀ, ਪਰ 2013 ਵਿਚ ਸਟ੍ਰਾਬੇਰੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਹਿਮਾਚਲ ਦੇ ਜ਼ਿਲ੍ਹਾ ਸੋਲਨ ਤੋਂ ਸਟ੍ਰਾਬੇਰੀ ਦੀ ਪਨੀਰੀ ਲਿਆ ਕੇ ਕੇਵਲ 2 ਕਨਾਲ ਜ਼ਮੀਨ ਵਿਚ ਇਸ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਚੰਗਾ ਮੁਨਾਫ਼ਾ ਕਮਾਉਣ ਤੋਂ ਬਾਅਦ ਇਸ ਦੀ ਜ਼ਿਆਦਾ ਖੇਤਰ ਵਿਚ ਬਿਜਾਈ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਫ਼ਸਲ ਦੀ ਪੈਕਿੰਗ ਕਰਨ ਵਿਚ ਜ਼ਰੂਰ ਮੁਸ਼ਕਲ ਆਈ, ਪਰ ਹੌਲੀ ਹੌਲੀ ਸਮੱਸਿਆ ਹੱਲ ਹੋ ਗਈ | ਉਨ੍ਹਾਂ ਦੱਸਿਆ ਕਿ ਪੌਸ਼ਟਿਕ ਫ਼ਸਲ ਸਟ੍ਰਾਬੇਰੀ ਦੀ ਖੇਤੀ ਮਹਿੰਗੀ ਹੈ, ਜਿਸ ਕਰਕੇ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਇਕ ਏਕੜ ਵਿਚ ਬੀਜ ...

ਸਾਹਿਬ ਥਿੰਦ ਕਨੇਡਾ ਨੂੰ ਸਦਮਾ-ਪਤਨੀ ਦਾ ਦਿਹਾਂਤ

Image
ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ ਦੇ ਮੂਲ ਨਿਵਾਸੀ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਦੇ ਸੰਸਥਾਪਕ ਸਾਹਿਬ ਥਿੰਦ ਦੀ ਧਰਮ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਅੱਜ ਮਿਤੀ 06.09.2017 ਨੂੰ ਅਕਾਲ ਚਲਾਣਾ ਕਰ ਗਏ ਹਨ। ਜਿਕਰਯੋਗ ਹੈ ਕਿ ਗਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਕਾਮਾਗਾਟਾਮਾਰੂ ਕਾਂਡ ਦੀ ਮੁਆਫੀ ਤੱਕ, ਹਰ ਕਾਰਜ ਵਿੱਚ ਉਨ੍ਹਾਂ ਦੀ ਪਤਨੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਨਜ਼ਦੀਕੀ ਜਾਣਦੇ ਕਿ ਕਿਵੇਂ ਹਰ ਚੰਗੇ ਮਾੜੇ ਸਮੇਂ ‘ਚ ਇਹ ਦੋਵੇਂ ਜੀਅ ਇਕ ਦੂਜੇ ਦੀ ਢਾਲ ਬਣੇ। ਥਿੰਦ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹਾਂ।

ਸਹਿਕਾਰੀ ਬੈਂਕ ਟਿੱਬਾ ਵਿੱਚ ਚੋਰੀ ਦੀ ਅਸਫਲ ਕੋਸ਼ਿਸ਼

Image
ਬੀਤੀ ਰਾਤ ਇੱਥੋਂ 4 ਕਿੱਲੋਮੀਟਰ ਦੂਰ ਪਿੰਡ ਟਿੱਬਾ ਦੀ ਦਾਣਾ ਮੰਡੀ ਵਿਚ ਸਥਿਤ ਸਹਿਕਾਰੀ ਬੈਂਕ ਟਿੱਬਾ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕਰਨ ਦਾ ਸਮਾਚਾਰ ਹੈ। ਬੈਂਕ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ 9.30 ਵਜੇ ਬੈਂਕ ਖੋਲਿ੍ਹਆ ਤਾਂ ਦੇਖਿਆ ਗਿਆ ਕਿ ਬਹੁਤ ਸਾਰੇ ਸਮਾਨ ਦੀ ਉਥਲ ਪੁਥਲ ਹੋਈ ਪਈ ਸੀ। ਪੌੜੀਆਂ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ। ਜਦੋਂ ਛੱਤ ‘ਤੇ ਜਾ ਕੇ ਦੇਖਿਆ ਕਿ ਕੰਡੇਦਾਰ ਤਾਰ ਕੱਟੀ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਚੋਰ ਕੰਧ ਉੱਪਰ ਦੀ ਛੱਤ ‘ਤੇ ਚੜ੍ਹੇ ਤੇ ਪੌੜੀਆਂ ਦਾ ਜਿੰਦਰਾ ਤੋੜ ਕੇ ਬੈਂਕ ਵਿਚ ਦਾਖਲ ਹੋਏ। ਚੋਰਾਂ ਵੱਲੋਂ ਸਟਰਾਂਗ ਰੂਮ ਨੂੰ ਤੋੜਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਅਖੀਰ ਉਹ ਮੌਡਮ ਲਾਹ ਕੇ ਲੈ ਗਏ। ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਗਿਆ ਕਿ ਚੋਰਾਂ ਦੀ ਗਿਣਤੀ ਚਾਰ ਸੀ ਜਿਨ੍ਹਾਂ ਦੇ ਸਿਰ ਮੋਨੇ ਹਨ ਅਤੇ ਸਾਰਿਆਂ ਦੇ ਮੂੰਹ ਬੰਨੇ ਹੋਏ ਸਨ। ਬੈਂਕ ਮੈਨੇਜਰ ਜਸਪਾਲ ਸਿੰਘ ਵੱਲੋਂ ਤੁਰੰਤ ਥਾਣਾ ਤਲਵੰਡੀ ਚੌਧਰੀਆਂ ਨੂੰ ਸੂਚਿਤ ਕੀਤਾ ਗਿਆ। ਐਸ.ਐਸ.ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਵੀ ਘਟਨਾ ਸਥਾਨ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ। ਇਸ ਮੌਕੇ ‘ਤੇ ਐਸ.ਪੀ. ਡੀ. ਜਗਜੀਤ ਸਿੰਘ ਸਰੋਆ, ਡੀ.ਐਸ.ਪੀ. ਵਰਿਆਮ ਸਿੰਘ ਖਹਿਰਾ, ਐਸ.ਐਚ.ਓ. ਸਰਵਜੀਤ ਸਿੰਘ ਸੁਲਤਾਨਪੁਰ ਲੋਧੀ, ਐਸ.ਐਚ.ਓ. ਜੋਗਿੰਦਰ ਸਿੰਘ ਕਬੀਰਪੁਰ, ਐਸ.ਐਚ. ਓ. ਪਰਮਿੰਦਰ ਸਿੰਘ ਬਾਜਵਾ ਥਾਣਾ ਫੱਤੂਢੀਂਗਾ ਵੀ ਘਟਨਾ ਸਥਾਨ ਦਾ ਜ...