Posts

Showing posts from September, 2015

ਸ.ਸ.ਸ.ਸਕੂਲ ਟਿੱਬਾ ‘ਚ ਮਾਪੇ ਅਧਿਆਪਕ ਮਿਲਣੀ ਅੱਜ।

Image
 

ਅਕਾਲ ਚਲਾਣਾ ਮਾਤਾ ਹਰਬੰਸ ਕੌਰ ਪਤਨੀ ਸਵ: ਮਿਸਤਰੀ ਕਰਤਾਰ ਸਿੰਘ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਹਰਬੰਸ ਕੌਰ ਪਤਨੀ ਸਵਰਗਵਾਸੀ ਮਿਸਤਰੀ ਕਰਤਾਰ ਸਿੰਘ ਸੌਂਦ ਵਾਸੀ ਪਿੰਡ ਠੱਟਾ ਨਵਾਂ ਅੱਜ ਸ਼ਾਮ 5 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

13ਵੀਂ ਮਹਾਨ ਪੈਦਲ ਯਾਤਰਾ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁ:ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਵਿਖੇ ਪਹੁੰਚੀ।

Image
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ 13ਵੀਂ ਮਹਾਨ ਪੈਦਲ ਯਾਤਰਾ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀ, ਵਿਦੇਸ਼ੀ ਵੀਰ ਅਤੇ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਪਿੰਡ ਪੁਰਾਣਾ ਠੱਟਾ, ਕਾਲੂ ਭਾਟੀਆ, ਦੰਦੂ ਪੁਰ, ਨੱਥੂ ਪੁਰ, ਮੁੰਡੀ ਮੋੜ ਤੋਂ ਹੁੰਦੀ ਹੋਈ ਗੁਰਦੁਆਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚੀ। ਸੰਗਤਾਂ ਦੇ ਸਵਾਗਤ ਲਈ ਵੱਖ-ਵੱਖ ਪਿੰਡਾਂ ਵੱਲੋਂ ਚਾਹ ਪਕੌੜਿਆਂ ਅਤੇ ਫਲਾ ਦਾ ਲੰਗਰ ਲਗਾਇਆ ਗਿਆ। ਇਸ ਪੈਦਲ ਯਾਤਰਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ।

ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਦਿਵਸ ਠੱਟੇ ਵਿੱਚ ਕੱਲ੍ਹ ਨੂੰ ਕੁੱਝ ਇਸ ਤਰਾਂ ਮਨਾਇਆ ਜਾਵੇਗਾ।

Image
 

ਸ.ਹਾ.ਸਕੂਲ ਮੰਗੂਪੁਰ ‘ਚ ਓਜ਼ੋਨ ਪਰਤ ਸਬੰਧੀ ਮੁਕਾਬਲੇ ਆਯੋਜਿਤ।

Image
 

ਜੇ ਬੋਲ ਪਵੇ ਨਾ ਵਿੱਚ ਖਾਨੇ, ਕੀ ਕਰਨਾ ਸੋਹਣੀਆਂ ਤਰਜ਼ਾਂ ਨੂੰ, ਪੱਥਰ ਦਿਲ ਹੋ ਇਨਸਾਨ ਗਏ, ਰਿਸ਼ਤੇਦਾਰ ਵੀ ਗਰਜਾਂ ਨੂੰ-ਦਲਵਿੰਦਰ ਠੱਟੇ ਵਾਲਾ

Image
                                                   ਤੇਹ ਮੋਹ ਲੱਗਦਾ ਮਰ ਗਿਆ , ਸੱਭ ਭੁੱਲ ਗਏ ਫਰਜਾ ਨੂੰ। ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ। ਇੱਕ ਦੂਜੇ ਤੇ ਜਾਨ ਵਾਰਦੇ , ਜਿਹੜੇ ਭਾਈ ਭਾਈ ਸੀ। ਪਾਸਾ ਵੱਟ ਹੁਣ ਲੰਘ ਜਾਦੇ , ਨਾ ਸਮਝ ਕੋਈ ਆਈ ਸੀ। ਰਹੇ ਤੜਫਦਾ ਅੱਖਾ ਮੂਹਰੇ , ਨਾ ਕੋਈ ਸਮਝੇ ਦਰਦਾ ਨੂੰ। ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ। ਪੈਸਾ ਪੈਸਾ ਕਰਦੀ ਦੁਨੀਆ, ਰਹਿੰਦੀ ਪੈਸੇ ਤੇ ਮਰਦੀ ਏ। ਨੇੜੇ ਹੋ ਹੋ ਸੱਭ ਬਹਿਦੇ , ਜਦ ਗੁੱਡੀ ਚੱਡ਼ਦੀ ਏ। ਫੜ ਨਬਜ਼ ਵੈਦ ਕੀ ਜਾਣੇ , ਇਹਨਾ ਗੁੱਜੀਆ ਮਰਜਾ ਨੂੰ। ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ। ਦਲਵਿੰਦਰ ਠੱਟੇ ਵਾਲਿਆ ਟੁੱਟੇ ਨਾ , ਕਦੇ ਏ ਗੰਡ ਪਿਆਰਾ ਦੀ। ਗੀਤਾ ਵਿਚੱ ਗੱਲ ਕਰਦਾ , ਉਹਨਾ ਜਿਗਰੀ ਯਾਰਾ ਦੀ। ਜੇ ਬੋਲ ਪਵੇ ਨਾ ਵਿਚੱ ਖਾਨੇ , ਕੀ ਕਰਨਾ ਸੋਹਣੀਆ ਤਰਜ਼ਾਂ ਨੂੰ। ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ। -ਦਲਵਿੰਦਰ ਠੱਟੇ ਵਾਲਾ 

ਅਲੱਗ ਤਰੀਕੇ ਨਾਲ ਮਨਾਈ ਜਾਵੇਗੀ ਇਸ ਵਾਰ ਸੰਤ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਬਰਸੀ।

Image
ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 21ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 12ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 17 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਅੱਜ ਇਲਾਕੇ ਦੇ ਪਤਵੰਤੇ ਸੱਜਣਾ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਵੇਗੀ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਪੈਣਗੇ। ਮਿਤੀ 15 ਅਕਤੂਬਰ ਦੀ ਰਾਤ ਧਾਰਮਿਕ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਕਵੀ ਜਸਪਾਲ ਸਿੰਘ ਪਾਲ ਅਤੇ ਕਵੀ ਚੰਨਣ ਸਿੰਘ ਹਰਗੋਬਿੰਦਪੁਰੀ ਧਾਰਮਿਕ ਕਵਿਤਾਵਾਂ ਸਰਵਣ ਕਰਵਾਉਣਗੇ। ਮਿਤੀ 16 ਦੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਦੀਵਾਨ ਸੱਜਣਗੇ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਬਰਨਾਲੇ ਵਾਲੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਨਸੂਰ ਵਾਲੇ ਅਤੇ ਭਾਈ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ...

ਬਣ ਕੇ ਸ਼ਾਇਰ ਦੀ ਗਜ਼ਲ, ਬਦਲਦੀ ਰਹੀ ਜ਼ਿੰਦਗੀ-ਸੁਰਜੀਤ ਕੌਰ ਬੈਲਜ਼ੀਅਮ

Image
                                                       ਬਣ ਕੇ ਸ਼ਾਇਰ ਦੀ ਗਜ਼ਲ, ਬਦਲਦੀ ਰਹੀ ਜ਼ਿੰਦਗੀ। ਖਾ ਕੇ ਠੋਕਰਾਂ ਜ਼ਮਾਨੇ ਦੀਆਂ, ਸੰਭਲਦੀ ਰਹੀ ਜ਼ਿੰਦਗੀ। ਉਮੀਦਾਂ ਝੂਠੀਆਂ ਸਹਾਰੇ ਸਦਾ, ਪਲ਼ਦੀ ਰਹੀ ਜ਼ਿੰਦਗੀ। ਜੋ ਆਇਆ ਸਬਕ ਸਿਖਾਇਆ, ਝੱਲਦੀ ਰਹੀ ਜ਼ਿੰਦਗੀ। ਖੋਹ ਕੇ ਆਪਣੀ ਪਹਿਚਾਣ, ਹੋਂਦ ਮੱਲਦੀ ਰਹੀ ਜ਼ਿੰਦਗੀ। ਅਣਮੰਨੇ ਮਨ ਨਾਲ ਵੀ ਇਹ, ਚੱਲਦੀ ਰਹੀ ਜ਼ਿੰਦਗੀ। ਅਣਚਾਹੇ ਕਈ ਤੁਫ਼ਾਨਾਂ ਤਾਈਂ, ਠੱਲ੍ਹਦੀ ਰਹੀ ਜ਼ਿੰਦਗੀ। ਫਟਿਆ ਲਾਵਾ ਵਿੱਚ ਪਹਾੜੀਂ, ਬਲਦੀ ਰਹੀ ਜ਼ਿੰਦਗੀ। ਇਹ ਮੋਹ-ਮਾਇਆ ਦਾ ਛਲਾਵਾ, ਛਲ਼ਦੀ ਰਹੀ ਜ਼ਿੰਦਗੀ। ਇਹ ਇੱਕ ਧੁੱਪ ਦਾ ਪਰਛਾਵਾਂ, ਢਲਦੀ ਰਹੀ ਜ਼ਿੰਦਗੀ। ਕਦੇ ਈਰਖਾ ਦੀ ਭੱਠੀ ਵਿੱਚ, ਜਲ਼ਦੀ ਰਹੀ ਜ਼ਿੰਦਗੀ। ਮਰਜ਼ੀ ਮਾਲਕ ਦੀ ਸਾਹਾਂ ਦੀ ਡੋਰ ਟੁੱਟੀ……ਤੇ ਫਿਰ, ਨਾ ਘੜੀ ਦੀ…. ਨਾ ਪਲ ਦੀ ਰਹੀ ਜ਼ਿੰਦਗੀ………… ਨਾ ਘੜੀ ਦੀ…. ਨਾ ਪਲ ਦੀ ਰਹੀ ਜ਼ਿੰਦਗੀ………… -ਸੁਰਜੀਤ  ਕੌਰ ਬੈਲਜ਼ੀਅਮ

ਦੇਖੋ ਵੀਡਿਓ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਵਿਸ਼ੇਸ਼ ਰਿਪੋਰਟ।

Image
 

ਜਦੋਂ ਠੱਟੇ ‘ਚ 20 ਮਿੰਟ ਦੇ ਮੀਂਹ ਨੇ ਹਿਲਾਏ ਸਭ ਦੇ ਦਿਲ: ਦੇਖੋ ਵੀਡਿਓ

Image
 

ਪਿੰਡ ਸਾਬੂਵਾਲ ਵਿੱਚ ਸਵੈ-ਸਹਾਈ ਗਰੁੱਪ ਬਣਾਇਆ ਗਿਆ।

Image
 

ਠੱਟਾ ਨਵਾਂ ‘ਚ ਲਗਾਇਆ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਸਮਾਪਤ।

Image
(ਥਿੰਦ)- ਨੌਜਵਾਨਾਂ ‘ਚ ਦਸਤਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਚ ਟਰਬਨ ਟਿਊਟਰ ਸੁਹੱਪਨਦੀਪ ਸਿੰਘ ਮੋਮੀ, ਸਰਬਜੀਤ ਸਿੰਘ ਥਿੰਦ ਤੇ ਪਵਨਦੀਪ ਸਿੰਘ ਕਾਹਨਾਂ ਦੀ ਅਗਵਾਈ ਵਿਚ ਲਗਾਏ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਵਿਚ ਇਲਾਕੇ ਦੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ | ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਭਾਗ ਲੈਣ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਜਸਬੀਰ ਕੌਰ ਨੇ ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵਿਚ ਸਿੱਖੀ ਦੀ ਸ਼ਾਨ ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਵਧੀਆ ਉਪਰਾਲਾ ਹੈ | ਇਸ ਮੌਕੇ ਸੁਹੱਪਣਦੀਪ ਸਿੰਘ, ਸਰਬਜੀਤ ਸਿੰਘ ਤੇ ਪਵਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਲਾਇਨ ਸੁਖਵਿੰਦਰ ਸਿੰਘ, ਸਰਪੰਚ ਜਸਬੀਰ ਕੌਰ, ਦਲਜੀਤ ਸਿੰਘ, ਬਿਕਰਮ ਸਿੰਘ ਮੋਮੀ, ਜੀਤ ਸਿੰਘ, ਹਰਜਿੰਦਰ ਸਿੰਘ ਕਰੀਰ, ਬਾਬਾ ਵੀਰ ਸਿੰਘ, ਸੁਖਪ੍ਰੀਤ ਸਿੰਘ, ਨਵਕੀਰਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ |

13ਵੀਂ ਮਹਾਨ ਪੈਦਲ ਯਾਤਰਾ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੋਇੰਦਵਾਲ ਸਾਹਿਬ ਤੱਕ ਮਿਤੀ 27 ਸਤੰਬਰ ਨੂੰ।

Image
 

ਵਿਆਹ ਪੁਰਬ ਤੇ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ।

Image
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋ ਗਿਆ। ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੱਖ-ਵੱਖ ਵਾਹਨਾਂ ਤੇ ਸਵਾਰ ਹੋ ਕੇ ਬਰਾਤ ਵਿੱਚ ਸ਼ਾਮਿਲ ਸੀ। ਵਾਹਨਾਂ ਦੀ ਲਾਈਨ ਸੁਲਤਾਨਪੁਰ ਲੋਧੀ ਪੁਲ ਤੋਂ ਪਿੰਡ ਮੇਵਾ ਸਿੰਘ ਵਾਲਾ ਤੱਕ  ਲੰਬੀ ਸੀ। ਸੰਗਤਾਂ ਦੇ ਸਵਾਗਤ ਲਈ ਸ਼ਹਿਰ ਅਤੇ ਰਸਤੇ ਵਿੱਚ ਆਉਂਦੇ ਅਦਾਰਿਆਂ ਅਤੇ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਤਰਾਂ ਦੇ ਲੰਗਰਾਂ ਦਾ ਇੰਤਜਾਮ ਕੀਤਾ ਹੋਇਆ ਸੀ। ਵਿਆਹ ਪੁਰਬ ਦੀ ਮਹੱਤਤਾ: ਗੁਰਦਾਸਪੁਰ ਜ਼ਿਲੇ ਅੰਦਰ ਸਥਿਤ ਸ਼ਹਿਰ ਬਟਾਲਾ ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ, ਕਿਉਂਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ। ਇਥੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਇਤਿਹਾਸਿਕ ਕੰਧ ਅੱਜ ਵੀ ਮੌਜੂਦ ਹੈ ਅਤੇ ਇਥੇ ਹਰ ਸਾਲ ਵੱਡਾ ਜੋੜ ਮੇਲਾ ਲਗਦਾ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਸਮੇਂ ਦੀ ਇਤਿਹਾਸਕ ਯਾਦਗਾਰ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਬਰਾਤ ...

ਠੱਟਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੇ ਵੰਡਿਆ 33.65 ਲੱਖ ਰੁ: ਦਾ ਮੁਨਾਫਾ।

Image
 

ਸਹਿਕਾਰੀ ਸਭਾ ਠੱਟਾ ਦਾ ਮੁਨਾਫਾ ਵੰਡ ਸਮਾਗਮ ਅੱਜ।

Image
 

ਸਟੇਟ ਐਵਾਰਡ ਮਿਲਣ ਤੇ ਪ੍ਰਿੰਸੀਪਲ ਲਖਬੀਰ ਸਿੰਘ ਦਾ ਸਨਮਾਨ।

Image
 

ਪਿੰਡ ਠੱਟਾ ਨਵਾਂ ‘ਚ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਸ਼ੁਰੂ।

Image
ਸਮੂਹ ਨਗਰ ਨਿਵਾਸੀ ਪਿੰਡ ਠੱਟਾ ਨਵਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਰਬਜੀਤ ਸਿੰਘ ਥਿੰਦ, ਪਵਨਦੀਪ ਸਿੰਘ ਕਾਹਨਾ, ਸੁਹੱਪਣਦੀਪ ਸਿੰਘ ਮੋਮੀ ਦੀ ਦੇਖ-ਰੇਖ ਹੇਠ 15 ਰੋਜ਼ਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਸ਼ੁਰੂ ਹੋਇਆ | ਇਸ ਕੈਂਪ ਦੇ ਪ੍ਰਬੰਧਕਾਂ ਤੇ ਟਰਬਨ ਟਿਊਟਰ ਸੁਹੱਪਣਦੀਪ ਸਿੰਘ ਮੋਮੀ, ਪਵਨਦੀਪ ਸਿੰਘ ਕਾਹਨਾ ਤੇ ਸਰਬਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਦੀ ਸਹੀ ਪਹਿਚਾਣ ਅਤੇ ਉਸ ਦੀ ਸਹੀ ਬਣਤਰ ਦੀ ਸਿਖਲਾਈ ਦੇ ਨੌਜਵਾਨਾਂ ਨੂੰ ਸਿੱਖੀ ਸਭਿਆਚਾਰ ਨਾਲ ਜੋੜਨਾ ਹੈ | ਇਸ ਦਸਤਾਰ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਪ੍ਰਸਿੱਧ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਤੇ ਸੁਖਵਿੰਦਰ ਸਿੰਘ ਮੋਹੀ ਨੇ ਕਿਹਾ ਕਿ ਦਸਤਾਰ ਸਿਖਲਾਈ ਕੈਂਪ ਲਗਾਉਣਾ ਵਧੀਆ ਕਦਮ ਹੈ | ਇਸ ਮੌਕੇ ਹਰਜਿੰਦਰ ਸਿੰਘ ਕਰੀਰ, ਮਲਕੀਤ ਸਿੰਘ ਮਿਸਤਰੀ, ਰਣਜੀਤ ਸਿੰਘ ਥਿੰਦ ਬੂਲਪੁਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਸੁਖਪ੍ਰੀਤ ਸਿੰਘ, ਬਲਜੀਤ ਸਿੰਘ ਥਿੰਦ, ਵਿਸ਼ਵਜੀਤ ਸਿੰਘ ਦੂਲੋਵਾਲ, ਹਰਨੇਕ ਸਿੰਘ, ਨਵਕੀਰਤ ਸਿੰਘ, ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਕੀਤਾ ਟਿੱਬਾ ਵਿਖੇ ਏਕਮ ਡੈਂਟਲ ਕਲੀਨਿਕ ਦਾ ਉਦਘਾਟਨ।

Image
 

ਪੈਸਾ-ਪੈਸਾ ਜੋੜਨ ਵਾਲਾ ਪੰਜਾਬੀ ਅਚਾਨਕ ਬਣਿਆ ‘ਕਰੋੜਪਤੀ’, ਜਾਣੋ ਪੂਰੀ ਕਹਾਣੀ

Image
ਕਪੂਰਥਲਾ (ਭੂਸ਼ਣ)-ਕਹਿੰਦੇ ਨੇ ਜੇ ਬੰਦਾ ਸੱਚਾਈ ਅਤੇ ਈਮਾਨਦਾਰੀ ਦੇ ਰਸਤੇ ‘ਤੇ ਚੱਲੇ ਤਾਂ ਰੱਬ ਉਸ ਨੂੰ ਕੋਈ ਕਸਰ ਨਹੀਂ ਛੱਡਦਾ। ਇਕ ਅਜਿਹਾ ਹੀ ਮਾਮਲਾ ਕਪੂਰਥਲਾ ‘ਚ ਸਾਹਮਣੇ ਆਇਆ ਹੈ, ਜਦੋਂ ਫੈਕਟਰੀ ‘ਚ ਕੰਮ ਕਰਕੇ ਮਿਹਨਤ ਨਾਲ ਪੈਸਾ-ਪੈਸਾ ਜੋੜਨ ਵਾਲੇ ਵਰਕਰ ਦੀ ਅਚਾਨਕ 1.75 ਕਰੋੜ ਦੀ ਲਾਟਰੀ ਨਿਕਲ ਆਈ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਵਧਾਈਆਂ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਰੇਲਟੇਕ ਗਰੁੱਪ ‘ਚ ਵਰਕਰ ਦੀ ਨੌਕਰੀ ਕਰਨ ਵਾਲੇ ਲਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਰੱਖੜੀ ਬੰਪਰ ਲਾਟਰੀ ਦਾ ਪਹਿਲਾ ਜੇਤੂ ਐਲਾਨਿਆ ਗਿਆ, ਜਿਸ ਦੀ 1.75 ਕਰੋੜ ਦੀ ਲਾਟਰੀ ਲੱਗੀ। ਇਸ ਤੋਂ ਬਾਅਦ ਲਾਲ ਸਿੰਘ ਨੇ ਵਾਹਿਗੁਰੂ ਦਾ ਸ਼ੁਕਰੀਆ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਰ ਸਦਕਾ ਹੀ ਇਹ ਸਭ ਕੁਝ ਹੋ ਸਕਿਆ ਹੈ। ਇਸ ਦੇ ਨਾਲ ਹੀ ਲਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਨੂੰ ਇੱਥੇ ਤਕ ਪਹੁੰਚਾਉਣ ਵਿਚ ਰੇਲਟੇਕ ਗਰੁੱਪ ਦੇ ਐੱਮ. ਡੀ. ਸੁਰੇਸ਼ ਜੈਨ ਦਾ ਪਿਆਰ ਅਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਕੰਮ ਆਇਆ ਹੈ । ਲਾਲ ਸਿੰਘ ਦਾ ਸ਼ੁੱਕਰਵਾਰ ਨੂੰ ਰੇਲਟੇਕ ਕੰੰਪਲੈਕਸ ਵਿਚ ਪੁੱਜਣ ‘ਤੇ ਰੇਲਟੇਕ ਗਰੁੱਪ ਦੇ ਮਾਲਕ ਸੁਰੇਸ਼ ਜੈਨ ਨੇ ਸਮੂਹ ਸਟਾਫ ਤੇ ਵਰਕਰਾਂ ਨੇ ਸ਼ਾਨਦਾਰ ਸੁਆਗਤ ਕੀਤਾ । ਇਸ ਮੌਕੇ ਲਾਲ ਸਿੰਘ ਨੇ ਕਿਹਾ ਕਿ ਭਾਵੇਂ ਮੇਰੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਮੈਂ ਫਿਰ ਵੀ ਪੂਰੀ ਉਮਰ ਰੇਲਟੇਕ ਫੈਕਟਰੀ ਵਿਚ ਕੰਮ ਕਰਦਾ ਰਹਾਂਗਾ । ਉਨ੍ਹਾਂ ਕਿਹਾ ਕਿ ਰੇਲਟੇਕ ਗਰੁੱਪ...

ਸ.ਹਾ.ਸਕੂਲ ਬੂੜੇਵਾਲ ‘ਚ ਲਾਇਨਜ਼ ਕਲੱਬ ਰਾਇਲ ਨੇ ਬੂਟੇ ਲਗਾਏ।

Image
 

ਪੋਸਟ ਆਫਿਸ ਨਵਾਂ ਠੱਟਾ ਵਿੱਚ ਰਾਖੀ ਬੰਪਰ 1 ਕਰੋੜ 75 ਲੱਖ ਜਿੱਤਣ ਵਾਲੇ ਲਾਲ ਸਿੰਘ ਸੈਦਪੁਰ ਦਾ ਸਨਮਾਨ।

Image
ਸੁਲਤਾਨਪੁਰ ਲੋਧੀ, 9 ਸਤੰਬਰ (ਥਿੰਦ, ਸੋਨੀਆ)- ਅੱਜ ਸਬ-ਪੋਸਟ ਆਫਿਸ ਨਵਾਂ ਠੱਟਾ ਵਿਚ ਡਾਕ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਪੰਜਾਬ ਸਟੇਟ ਲਾਟਰੀ ਦੇ ਰਾਖੀ ਬੰਪਰ ਦੌਰਾਨ ਪਿੰਡ ਸੈਦਪੁਰ ਦੇ ਵਾਸੀ ਲਾਲ ਸਿੰਘ ਜਿਨ੍ਹਾਂ ਨੇ ਪੌਣੇ 2 ਕਰੋੜ ਦਾ ਪਹਿਲਾ ਇਨਾਮ ਜਿੱਤਿਆ ਹੈ, ਨੂੰ ਜੇਤੂ ਟਿਕਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਪੂਰਥਲਾ ਡਾਕ ਘਰ ਦੇ ਸੁਪਰਡੈਂਟ ਮੱਖਣ ਸਿੰਘ, ਸਰਪੰਚ ਜਸਬੀਰ ਕੌਰ, ਏ. ਐਸ. ਪੀ ਹਰਜੀਤ ਸਿੰਘ, ਡਵੀਜ਼ਨ ਸਕੱਤਰ ਸੁਰਜੀਤ ਸਿੰਘ, ਪੋਸਟਮਾਸਟਰ ਮੁਲਖ ਰਾਜ, ਹਰਚਰਨ ਸਿੰਘ ਨਸੀਰਪੁਰ, ਬਲਵਿੰਦਰ ਕੁਮਾਰ ਬਿੱਟੂ, ਤਰਵਿੰਦਰ ਸਿੰਘ ਬੂੜੇਵਾਲ, ਰੇਸ਼ਮ ਸਿੰਘ ਖਾਲੂ, ਮੀਨਾ ਸ਼ਰਮਾ, ਜਗਤਾਰ ਸਿੰਘ ਟਿੱਬਾ, ਅਮਰਜੀਤ ਸਿੰਘ ਟਿੱਬਾ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ ਸੋਂਧ ਤੋਂ ਇਲਾਵਾ ਹੋਰ ਪ੍ਰਮੁੱਖ ਵਿਅਕਤੀ ਸ਼ਾਮਿਲ ਸਨ |

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਸ.ਸ.ਸ.ਸਕੂਲ ਸੈਦਪੁਰ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ ਗਈ।

Image
 

ਦੇਖੋ ਵੀਡਿਓ: ਪਿੰਡ ਸੈਦਪੁਰ ਦੇ ਨਵੇਂ ਬਣੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਮੌਕੇ ਧਾਰਮਿਕ ਸਮਾਗਮ ਦੀ।

Image
 

ਗੈਸਾ ਵੱਲੋਂ ਪ੍ਰਿੰਸੀਪਲ ਲਖਬੀਰ ਸਿੰਘ ਨੂੰ ਸਟੇਟ ਐਵਾਰਡ ਮਿਲਣ ‘ਤੇ ਪ੍ਰੋਗਰਾਮ ਆਯੋਜਿਤ

Image
 

ਸ.ਐ.ਸਕੂਲ ਸੈਦਪੁਰ ‘ਚ ਅਧਿਆਪਕ ਦਿਵਸ ਮਨਾਇਆ ਗਿਆ।

Image
 

ਪਿੰਡ ਸੈਦਪੁਰ ਦੇ ਲਾਲ ਸਿੰਘ ਦਾ ਨਿਕਲਿਆ 1 ਕਰੋੜ 75 ਲੱਖ ਦਾ ਰਾਖੀ ਬੰਪਰ।

Image
ਪਿੰਡ ਸੈਦਪੁਰ ਦੇ ਲਾਲ ਸਿੰਘ ਦਾ ਨਿਕਲਿਆ 1 ਕਰੋੜ 75 ਲੱਖ ਦਾ ਰਾਖੀ ਬੰਪਰ। ਪੰਜਾਬ ਸਰਕਾਰ ਵੱਲੋਂ ਰਾਖੀ ਬੰਪਰ 2015 ਦਾ ਪਹਿਲਾ ਇਨਾਮ ਜੋ ਕਿ 1 ਕਰੋੜ 75 ਲੱਖ ਰੁਪਏ ਦਾ ਹੈ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦਪੁਰ ਦੇ ਵਾਸੀ ਲਾਲ ਸਿੰਘ ਦਾ ਨਿਕਲਿਆ ਹੈ। ਬਹੁਤ ਹੀ ਸਾਦੇ ਢੰਗ ਨਾਲ ਜੀਵਨ ਜਿਉਣ ਵਾਲਾ ਲਾਲ ਸਿੰਘ ਜੋ ਅਖੰਡ ਪਾਠਾਂ ਵਿੱਚ ਡਿਊਟੀਆਂ ਲਗਾ ਕੇ ਅਤੇ ਇੱਕ ਪ੍ਰਾਈਵੇਟ ਫੈਕਟਰੀ ਰੇਲਟੈਕ ਵਿੱਚ ਓਪਰੇਟਰ ਦੀ ਨੌਕਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਲਗਾਤਾਰ 18 ਸਾਲ ਤੋਂ ਇਹ ਟਿਕਟ ਖਰੀਦਦਾ ਆ ਰਿਹਾ ਹੈ ਤੇ ਇਸ ਵਾਰ ਉਸ ਨੇ ਇਹ ਲਾਟਰੀ ਟਿਕਟ ਪਿੰਡ ਸੈਦਪੁਰ ਦੇ ਡਾਕਖਾਨੇ ਤੋਂ ਖਰੀਦਿਆ ਸੀ ਤੇ ਪ੍ਰਮਾਤਮਾ ਨੇ ਉਸ ਦੀ ਸੁਣ ਲਈ। ਇਹ ਖਬਰ ਸੁਣਦੇ ਸਾਰ ਹੀ ਲਾਲ ਸਿੰਘ ਦੇ ਹਮ ਜਮਾਤੀ ਹਰਜਿੰਦਰ ਸਿੰਘ ਕਰੀਰ, ਗੁਰਮੀਤ ਸਿੰਘ, ਇਕਬਾਲ ਮੁਹੰਮਦ, ਬਿੰਦੂ ਵਰਮਾ, ਸੁਖਜਿੰਦਰ ਸਿੰਘ, ਜੰਗ ਬਹਾਦਰ ਸਿੰਘ ਯੂ.ਕੇ, ਸੁਖਜਿੰਦਰ ਸਿੰਘ ਸੋਢੀ, ਪਰਮਜੀਤ ਸਿੰਘ, ਜਗਦੀਪ ਸਿੰਘ ਆਦਿ ਦੋਸਤਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸ.ਹਾ.ਸਕੂਲ ਬੂੜੇਵਾਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।

Image
 

ਪਿੰਡ ਠੱਟਾ ਪੁਰਾਣਾ ਵਿਖੇ ਮਾਲ ਡੰਗਰ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ।

Image
ਪਿੰਡ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਰਹਿਨੁਮਾਈ ਹੇਠ ਗਰਾਮ ਪੰਚਾਇਤ ਠੱਟਾ ਪੁਰਾਣਾ, ਸਮੂਹਨਗਰ ਨਿਵਾਸੀ, ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ, ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਮਾਲ ਡੰਗਰ ਅਤੇ ਸਰਬੱਤ ਭਲੇ ਦੇ ਲਈ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਪੁਰਾਣਾ ਵਿਖੇ ਪਰਸੋਂ ਰੋਜ਼ ਤੋਂ ਪ੍ਸ੍ਰੀਰਾਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਜਿਸ ਵਿੱਚ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਸਟੇਟ ਐਵਾਰਡ ਪ੍ਰਾਪਤ ਕਰਕੇ ਪਿ੍ੰ. ਲਖਬੀਰ ਸਿੰਘ ਨੇ ਸਿੱਖਿਆ ਖੇਤਰ ‘ਚ ਕਪੂਰਥਲਾ ਦਾ ਸਿਰ ਉੱਚਾ ਕੀਤਾ।

Image
ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਪਿ੍ੰਸੀਪਲ ਲਖਬੀਰ ਸਿੰਘ ਨੂੰ ਅਧਿਆਪਕ ਦਿਵਸ ‘ਤੇ 5 ਸਤੰਬਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਨਾਲ ਕਪੂਰਥਲਾ ਜ਼ਿਲ੍ਹੇ ਦਾ ਸਿੱਖਿਆ ਖੇਤਰ ਵਿਚ ਹੋਰ ਸਿਰ ਉੱਚਾ ਹੋਇਆ ਹੈ | ਸ. ਲਖਬੀਰ ਸਿੰਘ ਨੇ 2009 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਚ ਪਿ੍ੰਸੀਪਲ ਵਜੋਂ ਤਾਇਨਾਤ ਹੋਏ ਤੇ ਉਨ੍ਹਾਂ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ, ਅਧਿਆਪਕਾਂ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲ ਦੀ ਕਾਇਆਕਲਪ ਦੇ ਨਾਲ-ਨਾਲ ਸਕੂਲ ਵਿਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਵੀ ਵਿਸ਼ੇਸ਼ ਭੂਮਿਕਾ ਅਦਾ ਕੀਤੀ | ਪਿ੍ੰਸੀਪਲ ਟਿੱਬਾ ਨੇ ਦੱਸਿਆ ਕਿ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਉਨ੍ਹਾਂ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਨੂੰ ਇਕ ਚੁਣੌਤੀ ਵਜੋਂ ਲਿਆ, ਜਿਸ ਕਾਰਨ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਿਚ 15 ਫੀਸਦੀ ਤੋਂ ਵੱਧ ਵਾਧਾ ਹੋਇਆ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਕੂਲ ਨੂੰ ਹਰਿਆ ਭਰਿਆ ਰੱਖਣ ਦਾ ਸਵਾਲ ਹੈ, ਉਨ੍ਹਾਂ ਸਕੂਲ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਏ ਤੇ ਬੱਚਿਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਉਨ੍ਹਾਂ ਆਪਣੇ ਆਲੇ-ਦੁਆਲੇ ਨੂੰ ਖ਼ੂਬਸੂਰਤ ਬਣਾਇਆ | ਖੇਡਾਂ ਦੇ ਖੇਤਰ ਵਿਚ ਵੀ ਸਰਕਲ ਸਟਾਈਲ ਕਬੱਡੀ ਅੰਡਰ 17 ਵਿਚ ਟਿੱਬਾ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਵਿਚੋਂ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ ਤੇ ਟਿੱਬਾ ਸਕੂਲ ਦੇ ਦੋ ਖਿਡਾਰੀ ਗੋਲਡ ਮੈਡਲ ਲੈਣ ਵਿਚ ਵੀ ਸਫ਼ਲ ਰਹੇ | ਸਮੇਂ-ਸ...

ਕਿਉਂ ਜੀਤ ਭਲਾ ਐਨਾ ਤੂੰ ਸੋਚੇਂ ਇਸ ਹੱਸ ਦੰਦਾ ਦੇ ਪਿਆਰ ਨੂੰ, ਖਾਲੀ ਹੱਥ ਤੁਰ ਜਾਣਾ ਵੇ ਅੜਿਆ ਸਭ ਛੱਡ ਕੇ ਨਕਦ ਉਧਾਰ ਨੂੰ।

Image
                                                 ਸਮਝ ਨਾ ਆਵੇ ਜੱਗ ਚੰਦਰਾ ਏਨੇ ਇਮਤਿਹਾਨ ਕਿਉਂ ਲੈਂਦਾ ਏ, ਕੋਈ ਤਾਂ ਭੈੜਾ ਹਮਰਾਜ਼ ਬਣੇ ਕਿਉਂ ਹਰ ਕੋਈ ਰੁੱਸ-ਰੁੱਸ ਬਹਿੰਦਾ ਏ। ਕਿਉਂ ਹਰ ਕੋਈ ਨੱਸਦਾ ਰਹਿੰਦਾ ਏ…. ਉਡਾਣ ਕਦੇ ਖ਼ੁਦ ਭਰ ਨਾ ਪਾਏ ਉਡਾਰੀ ਹੋਰ ਕਿਸੇ ਦੀ ਹੀ ਬਣ ਜਾਈਏ, ਹਾੜ੍ਹਾ !ਇਹ ਸਧਰ ਇੱਕ ਪੂਰੀ ਹੋਏ ਬਿਨ ਨਾ ਕੂਚ ਜਹਾਨੋਂ ਕਰ ਜਾਈਏ। ਪਾਣੀ ਦਾ ਇੱਕ ਬਲਬੁਲਾ ਜ਼ਿੰਦਗੀ ਬਸ ਇਹੋ ਡਰ ਜਿਹਾ ਰਹਿੰਦਾ ਏ… ਕੋਈ ਤਾਂ ਭੈੜਾ ਹਮਰਾਜ਼ ਬਣੇ …………………………………………. ਅੱਖਾਂ ਦੇ ਵਿੱਚ ਅੱਥਰ ਭਰਕੇ ਅਸਾਂ ਹੱਥ ਬੰਨ ਅਰਜ਼ ਗੁਜ਼ਾਰੀ ਆ, ਬੋਲ ਬੇਰਹਿਮ ਬੇਦਰਦੀ ਦੁਨੀਆਂ ਦੇ ਸਾਡੇ ਸੀਨੇ ਫੇਰ ਗਏ ਆਰੀ ਆ। ਨਾ ਕਿਸੇ ਨੂੰ ਨਜ਼ਰ ਹੀ ਆਵੇ ਨਾ ਪੀੜ ਕਲੇਜਾ ਸਹਿੰਦਾ ਏ…. ਕੋਈ ਤਾਂ ਭੈੜਾ ਹਮਰਾਜ਼ ਬਣੇ …………………………………………. ਤਾਰੇ ਸਾਜਨ ਦੇ ਬਣ ਜਾਣ ਸਾਥੀ ਅੰਬਰ ਵਿੱਚ ਮੁਸਕਾਏ ਉਹ, ਇਤਰ-ਗੁਲਾਲ ਘੁਲ਼ ਜਾਵੇ ਹਵਾ ਵਿੱਚ ਜਿੱਧਰੋਂ ਵੀ ਲੰਘ ਜਾਏ ਉਹ। ਸੋਚ ਸਾਡੀ ਵਿੱਚ ਹਰ ਵੇਲੇ ਅਹਿਸਾਸ ਓਸੇ ਦਾ ਹੀ ਰਹਿੰਦਾ ਏ…. ਕੋਈ ਤਾਂ ਭੈੜਾ ਹਮਰਾਜ਼ ਬਣੇ ……………………………………… ਆਪਣੇ ਬੋਲਾਂ ਨਾਲ ਭਾਂਵੇ ਉਹ ਸਾਨੂੰ ਨਿੱਤ ਟਕੋਰਾਂ ਲਾਉਂਦਾ ਏ, ਸਮਝ ਨਾ ਆਵੇ ਕਿਹੜੀ ਗੱਲੋਂ ਖ਼ਰੀਆਂ ਆਖ ਸੁਣਾਉਂਦਾ ਏ। ਜੱਗ ਜ਼ਾਹਿਰ ਵੀ ਕਰ ਨਾ ਸਕਦੇ...

ਮਾਸਟਰ ਰਣਜੀਤ ਸਿੰਘ ਬਣੇ ਸਰਬਸੰਮਤੀ ਨਾਲ ਸਹਿਕਾਰੀ ਸਭਾ ਬਿਧੀਪੁਰ ਦੇ ਪ੍ਰਧਾਨ।

Image
 

ਸ.ਐ.ਸਕੂਲ ਸਾਬੂਵਾਲ ਨੂੰ ਪ੍ਰਵਾਸੀ ਭਾਰਤੀ ਨੇ ਵਾਟਰ ਕੂਲਰ ਭੇਂਟ ਕੀਤਾ।

Image
 

ਪਿੰਡ ਸੂਜੋ ਕਾਲੀਆ ਵਿਖੇ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਦਾ ਸੰਤ ਮਹਾਂਪੁਰਸ਼ਾਂ ਨੇ ਰੱਖਿਆ ਨੀਂਹ ਪੱਥਰ।

Image