Posts

Showing posts from May, 2015

ਮੋਮੀਆਂ ਪੰਜਾਬੀਆਂ ਦੇ ਗੀਤ ਲਿਖੀ ਚੱਲ ਤੂੰ, ਸਮੇਂ ਨੂੰ ਵਿਚਾਰ ਰੁਕੀ ਵੀ ਨਾ ਪਲ ਤੂੰ।

Image
ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ, ਸਾਹਵੇਂ ਇਹ ਮੌਤ ਦੇ ਕਦੇ ਵੀ ਨਾ ਡੋਲਦੇ। ਤਵਾਰੀਖ ਇਹਦੀ ਸਾਨੂੰ ਦੱਸਦੀ ਪੁਰਾਣੀ ਏ, ਸ਼ਹੀਦੀਆਂ ਮੁਹੱਬਤਾਂ ਦੀ ਛਾਂ ਏਨੇ ਮਾਣੀ ਏ। ਸੁੱਚੇ ਸੁੱਚੇ ਮੋਤੀਆਂ ਨੂੰ ਰਹਿੰਦੇ ਇਹ ਟੋਲਦੇ, ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ। ਵਾਰਿਸ ਪੰਜਾਬੀ ਦੇ ਵਡਮੁੱਲੇ ਹੀਰੇ ਨੇ, ਚੜ੍ਹ ਚੜ੍ਹ ਚਰਖੀ ‘ਤੇ ਗਏ ਇਹ ਚੀਰੇ ਨੇ। ਸਾਹਵੇਂ ਇਹ ਮੌਤ ਦੇ ਅਣਖ ਨਾ ਰੋਲਦੇ, ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ। ਪੁੱਛਦਾ ਨਾ ਜੀਹਨੂੰ ਕੋਈ ਲੈਂਦੇ ਕਲਾਵੇ ਏ, ਮਾੜਿਆਂ ਦੇ ਯਾਰ ਇਹ ਹੀ ਅਖਵਾਵੇ ਏ। ਸੱਚ ਦੇ ਵਪਾਰੀ ਇਹ ਸੱਚ ਨੂੰ ਹੀ ਤੋਲਦੇ, ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ। ਪਿਆਰ ਦਾ ਪੰਜਾਬੀਆਂ ਦੇ ਦਿਲ ਵਿੱਚ ਵਾਸ ਆ, ਜੀਹਦੇ ਨਾਲ ਜਿਊਂਦਾ ਹਰ ਮਨ ਦਾ ਸਵਾਸ ਆ। ਪਿਆਰ ਤੇ ਮੁਹੱਬਤ ਦੀ ਕੁੰਡੀ ਇਹ ਖੋਲ੍ਹਦੇ, ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ। ਮੋਮੀਆਂ ਪੰਜਾਬੀਆਂ ਦੇ ਗੀਤ ਲਿਖੀ ਚੱਲ ਤੂੰ, ਸਮੇਂ ਨੂੰ ਵਿਚਾਰ ਰੁਕੀ ਵੀ ਨਾ ਪਲ ਤੂੰ। ਏਕਤਾ ਦਾ ਵਾਸ ਕਿਉਂ ਨਹੀਂ ਸੱਥਾਂ ਵਿੱਚ ਫੋਲਦੇ। -ਕਵੀਸ਼ਰ ਸੁਖਵਿੰਦਰ ਸਿੰਘ ਮੋਮੀ (ਐਮ.ਏ.)

ਜਿਸ ਪਿੰਡ ਬਣਨਾ ਚਾਹੁੰਦਾ ਨਹੀਂ, ਕੋਈ ਬਾਪ ਏ ਧੀਆਂ ਦਾ, ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ।

Image
ਜਿਸ ਪਿੰਡ ਬਣਨਾ ਚਾਹੁੰਦਾ ਨਹੀਂ, ਕੋਈ ਬਾਪ ਏ ਧੀਆਂ ਦਾ। ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ। ਵੀਰ ਵਿਆਹਵਣ ਵੇਲੇ ਵੀਰ ਦੀ ਘੋੜੀ ਗਾਊਗੀ, ਬੈਠ ਤ੍ਰਿੰਝਣੀ ਇਕੱਠੀਆਂ ਹੋ ਕੇ ਚਰਖਾ ਡਾਹੂਗੀ। ਕੀ ਹਾਲ ਫਿਰ ਹੋਣਾ ਪਿੰਡ ਦੀਆਂ ਸੁੰਨੀਆਂ ਵੀਹਾਂ ਦਾ, ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ। ਸੁੰਨੀਆਂ ਪਿੱਪਲੀ ਪੀਂਘਾਂ ਕੌਣ ਝੂਟਣ ਆਊਗੀ, ਰੱਖੜੀ ਵਾਲੇ ਦਿਨ ਭੈਣ ਤਾਂ ਚੇਤੇ ਆਊਗੀ। ਫਿੱਕਾ ਪਊ ਸੁਆਦ ਸਾਉਣ ਦੇ ਵਰਦੇ ਮੀਹਾਂ ਦਾ, ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ। ਦਲਵਿੰਦਰ ਠੱਟੇ ਵਾਲੇ ਸਭ ਨੂੰ ਸੋਚੀਂ ਪਾ ਦਿੱਤਾ, ਉਹ ਵੀ ਤਾਂ ਇੱਕ ਧੀ ਸੀ ਜਿਸ ਨੇ ਸਾਨੂੰ ਸਾਹ ਦਿੱਤਾ। ਜਿਸ ਟੱਬਰ ਵਿੱਚ ਧੀ ਕੋਈ ਹੈ ਨਹੀਂ, ਕੀ ਕਰਨਾ ਪੰਜ ਸੱਤ ਜੀਆਂ ਦਾ, ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ। ਉਸ ਪਿੰਡ ਲੱਗੂ ਸੁੰਨਾ ਇੱਕ ਦਿਨ, ਮੇਲਾ ਤੀਆਂ ਦਾ। -ਦਲਵਿੰਦਰ ਠੱਟੇ ਵਾਲਾ

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤਾਂ ਦੀ ਬਰਸੀ ਸਬੰਧੀ ਗੁਰਮਤਿ ਸਮਾਗਮ ਸਫਲਤਾਪੂਰਵਕ ਸੰਪੰਨ।

Image
 

ਟੂਣੇ ਟਪਰੇ ਜੰਤਰ ਮੰਤਰ ਵਾਧੂ ਨੇ, ਵਧ ਗੀ ਗਿਣਤੀ ਪੂਜਾ ਪਾਠਾਂ ਜੱਗਾਂ ਦੀ-ਗੱਟੀ ਵਾਲਾ ਗੋਪੀ

Image
ਜਿੱਥੇ ਕਿਸੇ ਨੇ ਆਖਿਆ ੳੁਥੇ ਤੁਰ ਚੱਲੇ, ਸੁਣਿਆ ਸਾਡੀ ਜਾਤ ਹੈ ਲਾਈਲੱਗਾਂ ਦੀ। ਅਾਪਣਾ ਕੱਟਾ ਕਹਿੰਦੇ ਦੂਰੋਂ ਦਿਸ ਪੈਂਦਾ, ਹੋਵੇ ਜਿੰਨੀ ਮਰਜੀ ਗਿਣਤੀ ਵੱਗਾਂ ਦੀ। ਅੰਦਰ ਬਾਹਰ ਹਰ ਥਾਂ ਚੌਧਰ ਪੈਸੇ ਦੀ, ਕਦਰ ਕੋਈ ਨੀ ਹੁਸਨਾਂ ਅਕਲਾਂ ਕੱਦਾਂ ਦੀ। ੲੇਧਰ ਉਧਰ ਧੱਕੇ ਖਾਂਦੇ ਫਿਰਦੇ ਨੇ, ਹੋਈ ਨਾ ਪਹਿਚਾਣ ਅੰਦਰਲੀਆਂ ਅੱਗਾਂ ਦੀ। ਟੂਣੇ ਟਪਰੇ ਜੰਤਰ ਮੰਤਰ ਵਾਧੂ ਨੇ, ਵਧ ਗੀ ਗਿਣਤੀ ਪੂਜਾ ਪਾਠਾਂ ਜੱਗਾਂ ਦੀ। ਪੈਰ ਪੈਰ ‘ਤੇ ਲੁੱਟਣ ਵਾਲੇ ਬੈਠੇ ਨੇ, ਗੋਪੀ ਸਿੰਹਾਂ ਇਹ ਦੁਨੀਆਂ ਚੋਰਾਂ ਠੱਗਾਂ ਦੀ। -ਗੁਰਪ੍ਰੀਤ ਸਿੰਘ

ਦਲਵਿੰਦਰ ਠੱਟੇ ਵਾਲੇ ਦਾ ਅੱਜ ਕੋਈ ਦਰਦੀ ਨਾ, ਹੁੰਦਾ ਨਾ ਏ ਹਾਲ ਮਾਏ ਜੇਕਰ ਤੂੰ ਮਰਦੀ ਨਾ।

Image
                                                                        ਜੇ ਨਾ ਕਰਦੇ ਛਾਵਾਂ, ਕੌਣ ਪੁੱਛਦਾ ਪਿੱਪਲਾ ਤੇ ਬੋਹੜਾਂ ਨੂੰ, ਮਾਂ ਬਾਜੋ ਕੀ ਹਾਲ ਏ, ਪੁੱਛੋ ਮਾਂ ਮਾਂਸ਼ੋਰਾ ਨੂੰ। ਭੁੱਖੇ ਰਹੇ ਕਈ ਵਾਰੀ, ਫਾਕੇ ਕੱਟਣੇ ਪੈਂਦੇ ਨੇ, ਕੋਈ ਨਾ ਪੁੱਛਦਾ ਰੋਟੀ, ਸੱਚ ਸਿਆਣੇ ਕਹਿੰਦੇ ਨੇ। ਹੱਥ ਪਾੳੁਂਦੇ ਜਾ ਛਾਬੇ, ਕਹਿੰਦੇ ਮਾਰੋ ਚੋਰਾਂ ਨੂਂੰ। ਮਾਂ ਬਾਜੋ ਕੀ ਹਾਲ ਏ ਪੁੱਛੋ , ਮਾਂ ਮਾਂਸ਼ੋਰਾ ਨੂਂੰ। ਮਤਲਬ ਨਾਲ ਹੀ ਕਹਿੰਦੇ, ਚਾਚੇ ਤਾਏ ਪੁੱਛਦੇ ਨੇ , ਬਾਹਰੋਂ ਕਰਦੇ ਹੇਜ਼, ਤੇ ਅੰਦਰੋਂ ਰਹਿੰਦੇ ਧਖਦੇ ਨੇ। ਜੋ ਤੇਹ ਹੁੰਦਾ ਮਾਂ ਨੂਂੰ, ਨਾ ਹੁੰਦਾ ਹੋਂਰਾ ਨੂਂੰ, ਮਾਂ ਬਾਜੋ ਕੀ ਹਾਲ ਏ, ਪੁੱਛੋ ਮਾਂ ਮਾਂਸ਼ੋਰਾ ਨੂੰ। ਰਿਸ਼ਤੇਦਾਰ ਵੀ ਮਿਲਦੇ, ਅੱਜਕਲ ਆਪਣੀਂਆ ਲੋੜਾਂ ਨੂਂੰ, ਮਾਂ ਬਾਜੋ ਕੀ ਹਾਲ ਏ, ਪੁੱਛੋ ਮਾਂ ਮਾਂਸ਼ੋਰਾ ਨੂੰ। ਦਲਵਿੰਦਰ ਠੱਟੇ ਵਾਲੇ ਦਾ, ਅੱਜ ਕੋਈ ਦਰਦੀ ਨਾ, ਹੁੰਦਾ ਨਾ ਏ ਹਾਲ, ਮਾਂਏ ਜੇ ਕਰ ਤੂੰ ਮਰਦੀ ਨਾ, ਰਿਸ਼ਤੇਦਾਰ ਵੀ ਮਿਲਦੇ, ਅੱਜਕਲ ਆਪਣੀਆ ਲੋੜਾਂ ਨੂੰ, ਮਾਂ ਬਾਜੋ ਕੀ ਹਾਲ ਏ, ਪੁੱਛੋ ਮਾਂ ਮਾਂਸ਼ੋਰਾ ਨੂਂੰ।   -ਦਲਵਿੰਦਰ ਠੱਟੇ ਵਾਲਾ

ਯੂੰ ਤੋ ਜ਼ਿੰਦਗੀ ਹਮਾਰੀ ਦਗਾਬਾਜ਼ ਨਾ ਥੀ, ਖਮੋਸ਼ੀ ਸੇ ਤੋ ਪੁਕਾਰਾ ਉਨਹੋਂਨੇ ਰੋਜ਼ ਹਮਕੋ।

Image
                                                         ਜ਼ਾਲਿਮ ਜ਼ਮਾਨੇ ਨੇ ਫਿਤਰਤ ਦਿਖਾ ਦੀ ਅਪਨੀ, ਯੂੰ ਤੋ ਜ਼ਿੰਦਗੀ ਹਮਾਰੀ ਦਗਾਬਾਜ਼ ਨਾ ਥੀ…. ਖਮੋਸ਼ੀ ਸੇ ਤੋ ਪੁਕਾਰਾ ਉਨਹੋਂਨੇ ਰੋਜ਼ ਹਮਕੋ, ਮਗਰ ਲਬੋਂ ਸੇ ਕਬੀ ਆਵਾਜ਼ ਨਾ ਦੀ….. ਖੁਦ ਕੀ ਚਾਹਤ ਮੇਂ ਮਿਟਕਰ ਐ ਜ਼ਿੰਦਗੀ, ਬਤਾ ਤੋ ਸਹੀ ਮੁਸਕਰਾਨਾ ਕਿਸੇ ਕਹਤੇ ਹੈਂ…. ਖਾ ਕਰ ਠੋਹਕਰੇਂ ਜ਼ਾਲਿਮ ਜ਼ਮਾਨੇ ਮੇਂ ਸੇ, ਗੁਲ ਮਹਿਫ਼ਲ ਮੇਂ ਖਿਲਾਨਾ ਕਿਸੇ ਕਹਤੇ ਹੈਂ….. ਉਦਾਸ ਲਮਹੋਂ ਸੇ ਪਲ ਉਧਾਰ ਲੇ ਕਰ, ਹਮ ਤੋ ਮਹਿਫ਼ਲ ਮੇਂ ਦੀਆ ਜਲਾਨੇ ਚਲੇ ਥੇ… ਯੂੰ ਹੀ ਰੂਠ ਗਈ ਕੰਮਬਖ਼ਤ ਜ਼ਿੰਦਗੀ ਹਮਾਰੀ, ਟੂਟੇ ਦਿਲ ਕਾ ਆਸ਼ਿਆਨਾ ਬਸਾਨੇ ਚਲੇ ਥੇ…. ਮਹਿਫ਼ਲ ਦੋਸਤੋਂ ਕੀ, ਹੁਆ ਕਰਤੇ ਥੇ ਹਮ ਸ਼ਾਨ ਕਬੀ, ਉਨ ਹਸੀਂ ਯਾਦੋਂ ਨੇ ਗੁਨਗੁਨਾਨਾ ਸਿਖਲਾ ਦੀਆ…. ਯੂੰ ਤੋ ਹਮ ਬੀ ਲੇਤੇ ਨਾ ਥੇ ਇਤਨੇ ਹਲਕੇ ਮੇਂ, ਐ ਜ਼ਿੰਦਗੀ!!! ਜ਼ਮਾਨੇ ਕੀ ਠੋਹਕਰੋਂ ਨੇ ਮੁਸਕਰਾਨਾ ਸਿਖਲਾ ਦੀਆ….. ਕੁਛ ਲੋਗ ਚਾਹ ਕਰ ਬੀ ਨਹੀਂ ਪੜਨਾ ਚਾਹਤੇ ਹਮਾਰੀ ਮੁਹੱਬਤ ਮੇਂ, ਕਹਤੇ ਹੈਂ ਤੁਮ ਦਿਲ ਮੇਂ ਹੀ ਨਹੀਂ ਰੂਹ ਮੇਂ ਸਮਾ ਜਾਤੇ ਹੋ….. ਬਹੁਤ ਅਜ਼ੀਬ ਸੀ ਹੋਤੀ ਹੈਂ ਬੰਦਿਸ਼ੇਂ ਮੁਹੱਬਤ ਕੀ, ਕੋਈ ਕਿਸੀ ਕੋ ਟੂਟ ਕਰ ਚਾਹਤਾ ਹੈ , ਔਰ ਕੋਈ ਬਸ ਚਾਹ ਕਰ ਟੂਟ ਜਾਤਾ ਹੈ….. ਸੈਲਾਬ ਦਰਦ ...

ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜੰਮਦੀਅਾਂ ਧੀਅਾਂ ਨੇ-ਰੂਬੀ ਟਿੱਬੇ ਵਾਲਾ

Image
                                                  ਓੲੇ ਲੋਕੋ ਪੁਠੀ ਮੱਤ ਵੀਸਾਰੋ ਕੁੱਖ ਦੇ ਅੰਦਰ ਧੀ ਨਾ ਮਾਰੋ, ਧੀ ਮੁਕ ਜਾਣੀ ਜੱਗ ਮੁੱਕ ਜ਼ਾਣਾ ਸ਼ੁੰਞੀਅਾਂ ਹੋਣੀਅਾਂ ਵੀਹਾਂ ਨੇ, ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜੰਮਦੀਅਾਂ ਧੀਅਾਂ ਨੇ। ਜੰਮਦੀ ਨੂੰ ਕਹਿਣ ਪਰਾੲੀ ਦੱਸੋ ਧੀ ਦਾ ਘਰ ਕਿਹੜਾ, ਪਰ ਜਿਥੇ ਵੀ ਪੈਰ ਰੱਖਣ ਓਹ ਮਹਿਕ ਜਾਵੇ ਵਿਹੜਾ, ਕੀ ਲੈ ਜਾਣਾ ਜੱਗ ਤੋਂ ਇਹਨਾਂ ਰੱਬ ਦੇ ਜੀਆਂ ਨੇ, ਕਿਸਮਤ ਵਾਲੇ ਲੋਕ ਹੁੰਦੇ ਜਿਨਾਂ ਘਰ ਜੰਮਦੀਅਾਂ ਧੀਅਾਂ ਨੇ । ਬਸ ਧੀਅਾਂ ਦਾ ਹੁੰਦਾ ਜ਼ਜ਼ਬਾ ਟੁੱਟੀਅਾਂ ਗੰਢਣ ਦਾ, ਨਹੀ ਹੁੰਦਾ ਕੋੲੀ ਦਿਲ ਵਿਚ ਲਾਲਚ ਚੀਜ਼ਾਂ ਵੰਡਣ ਦਾ, ਓਸੇ ਰਾਹੇ ਤੁਰਨ ਮਾਪੇ ਜ਼ੋ ਦੱਸਦੇ ਲੀਹਾਂ ਨੇ, ਕਿਸਮਤ ਵਾਲੇ ਲੋਕ ਹੁੰਦੇ ਜਿਨਾਂ ਘਰ ਜ਼ੰਮਦੀਅਾਂ ਧੀਅਾਂ ਨੇ। ਟਿੱਬੇ ਦੇ ਰੂਬੀ ਕਿਓ ਨਾਂ ਸਮਝੇਂ ਮੱਤ ਗੁਰਬਾਣੀ ਨੂੰ, ਹਰ ਕੋੲੀ ਤੋੜਨਾਂ ਚਹੁੰਦਾ ਫੁੱਲਾ ਲੱਦੀ ਟਾਹਣੀ ਨੂੰ, ਨਾਂ ਗੁੱਟ ਤੇ ਸੱਜ਼ਣੀ ਰੱਖੜੀ ਤੇ ਨਾਂ ਲੱਗਣੀਅਾਂ ਤੀਅਾਂ ਨੇ, ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜ਼ੰਮਦੀਅਾਂ ਧੀਅਾਂ ਨੇ। ਕਿਸਮਤ ਵਾਲੇ ਲੋਕ ਹੁੰਦੇ ਜਿੰਨਾਂ ਘਰ ਜ਼ੰਮਦੀਅਾਂ ਧੀਅਾਂ ਨੇ। -ਰੂਬੀ ਟਿੱਬੇ ਵਾਲਾ

ਚਾਰ ਸਾਹਿਬਜ਼ਾਦੇ ਫਿਲਮ ਕੱਲ੍ਹ ਸ਼ਾਮ 8 ਵਜੇ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਜਾਵੇਗੀ।

Image
 

ਅਸੀ ਪੰਛੀਆ ਦੇ ਵਾਂਗੂੰ, ਮਾਰੀ ਦੂਰ ਦੀ ਓਡਾਰੀ। ਪਿਆ ੳੱਥੇ ਜਾ ਚੁਗਣਾ, ਰੱਬ ਜਿੱਥੇ ਚੋਗ ਖਲਾਰੀ-ਦਲਵਿੰਦਰ ਠੱਟੇ ਵਾਲਾ

Image
                                                                           ਅਸੀ ਪੰਛੀਆ ਦੇ ਵਾਂਗੂੰ, ਮਾਰੀ ਦੂਰ ਦੀ ਓਡਾਰੀ। ਪਿਆ ੳੱਥੇ ਜਾ ਚੁਗਣਾ, ਰੱਬ ਜਿੱਥੇ ਚੋਗ ਖਲਾਰੀ। ਹੁੰਦੀ ਦਿਲ ਨੂੰ ਨਹੀਂ ਤਸੱਲੀ, ਤਾਹੀਓਂ ਨਹੀ ਟਿਕ ਕਿਤੇ ਬਹੇ। ਕਦੇ ਮਿਲਾਂਗੇ ਤੈਨੂੰ ਆ ਕੇ, ਜੇ ਜਿਉਂਦੇ ਅਸੀਂ ਰਹੇ। -ਦਲਵਿੰਦਰ ਠੱਟੇ ਵਾਲਾ

ਰੱਖੇ ਹਰ ਥਾਂ ਤੇ ਖ਼ੈਰ, ਉੱਤੇ ਰੁੱਖ ਥੱਲੇ ਨਹਿਰ, ਉਹਦਾ ਕਿਸੇ ਨਾ ਨਹੀਂ ਵੈਰ, ਚਾਹੇ ਪਿੰਡ ਚਾਹੇ ਸ਼ਹਿਰ-ਸੁਰਜੀਤ ਕੌਰ ਬੈਲਜ਼ੀਅਮ

Image
                                                                       ਰੱਖੇ ਹਰ ਥਾਂ ਤੇ ਖ਼ੈਰ, ਉੱਤੇ ਰੁੱਖ ਥੱਲੇ ਨਹਿਰ… ਉਹਦਾ ਕਿਸੇ ਨਾ ਨਹੀਂ ਵੈਰ, ਚਾਹੇ ਪਿੰਡ ਚਾਹੇ ਸ਼ਹਿਰ… ਫਿਰ ਤੂੰ ਵੀ ਠੱਗੀ ਤਾਂ ਨਾ ਮਾਰ ਬੰਦਿਆ… ਸਭ ਠੀਕ ਹੋ ਜਾਣਾ। ਕਰ ਰੱਬ ਨਾਲ ਲੈ ਤੂੰ ਪਿਆਰ ਬੰਦਿਆ… ਸਭ ਠੀਕ ਹੋ ਜਾਣਾ। ਦਿਨ ਰਾਤ ਪਾਪਾਂ ਵਿੱਚ ਨਾ ਗੁਜ਼ਾਰ ਬੰਦਿਆ… ਸਭ ਠੀਕ ਹੋ ਜਾਣਾ, ਸਤਿਨਾਮ-ਵਾਹਿਗੁਰੂ ਮੁੱਖ ਚੋਂ ਉਚਾਰ ਬੰਦਿਆ… ਸਭ ਠੀਕ ਹੋ ਜਾਣਾ। ਉਹਦੀ ਨਹੀਓਂ ਦੂਜ-ਤੀਜ, ਉਹਨੂੰ ਸਭ ਨੇ ਅਜ਼ੀਜ਼… ਸ਼ਹਿਨਸ਼ਾਹ ਜਾਂ ਕਨੀਜ਼, ਦੇਵੇ ਸਭ ਨੂੰ ਤਹਿਜ਼ੀਬ… ਪੂਰੀ ਕਾਇਨਾਤ ਵਿੱਚ ਕੋਈ ਨਾ ਉਹਦੇ ਤੁੱਲ ਬੰਦਿਆ… ਸਭ ਠੀਕ ਹੋ ਜਾਣਾ। ਪਾ ਲੈ ਰਹਿਮਤਾਂ ਉਹਦੀਆਂ ਦਾ ਮੁੱਲ ਬੰਦਿਆ… ਸਭ ਠੀਕ ਹੋ ਜਾਣਾ, ਪੈ ਕੇ ਝੂਠ ਤੇ ਫ਼ਰੇਬ ਵਿੱਚ ਦਿਲੋਂ ਉਹਨੂੰ ਨਾ ਤੂੰ ਭੁੱਲ ਬੰਦਿਆ ਸਭ ਠੀਕ ਹੋ ਜਾਣਾ। ਸਾਧੂਆਂ ਪਾਖੰਡੀਆਂ ਦੇ ਉੱਤੇ ਨਾ ਤੂੰ ਡੁੱਲ ਬੰਦਿਆ… ਸਭ ਠੀਕ ਹੋ ਜਾਣਾ। ਉਹ ਹੀ ਰਾਮ ਤੇ ਰਹੀਮ, ਉਹ ਹੀ ਵੈਦ ਤੇ ਹਕੀਮ… ਉਹ ਹੀ ਮਹਿਮਾ ਤੇ ਗ਼ਰੀਮ, ਉਹ ਹੀ ਮੁੱਢ ਤੇ ਕਦੀਮ…. ਉਹ ਹੀ ਪਾਰ ਲਊ ਹੋਰ ਨਾ ਕੋਈ ਬੰਦਿਆ… ਸਭ ਠੀਕ ਹੋ ਜਾਣਾ। ਓੜ ਤੂੰ ਵੀ ਲੈ ਪਿਆਰ ਦੀ ਲੋਈ ...

ਨੇਕ ਨਿਮਾਂਣੇ ਸ਼ੇਰਗਿੱਲ ਦੀ ਕਲਮ ਨੇ ਸੱਚ ਹੀ ਕਹਿਣਾ, ਨਾਂ ਮਜਲੂਮ ਤੇ ਜੁਲਮ ਕਰੇਂਦੀ ਤੇ ਨਾਂ ਮਜਲੂਮ ਨਾ ਖਹਿਣਾਂ।

Image
                                                   ਕੲੀ ਦੇਖੇ ਮੈਂ ਰਾਜੇ ਰਾਣੇ ਧਨ ਦਾ ਪਤਾ ਨੲੀ ਚੱਲਦਾ, ਜੋ ਮੁਰਸਦ ਦਾ ਲਿਖਿਅਾ ਹੁੰਦਾ ਕਦੇ ਨੲੀ ਸੱਜਣੋ ਟਲਦਾ, ਰੋਟੀ ਤੋਂ ਕੲੀ ਤੰਗ ਤੰਗ ਵੲੀ ਰੰਗ ਮੌਲਾ ਦੇ ਰੰਗ ਰੰਗ.. ਹਰ ਕੋੲੀ ਚਾਹੁੰਦਾ ਦੁਨੀਅਾ ਦੇ ਵਿਚ ਅਮਨ ਸ਼ਾਂਤੀ ਹੋਵੇ, ਬਿੰਨਾਂ ਖੌਫ ਸਭ ਘੁੰਮਣ ਧੀਅਾਂ ਸੁੱਖ ਦੀ ਨੀਂਦਰ ਸੌਂਵੇ, ਬੁਰਾ ਵਕਤ ਜਦ ਚਲਦਾ ਸੱਜਣੋਂ ਲੱਗ ਜਾਦੀ ਫਿਰ ਜੰਗ, ਰੰਗ ਮੌਲਾ ਦੇ ਰੰਗ ਰੰਗ.. ਗੁਰੂ ਪੀਰ ਤੇ ਮੌਲਾ ਠਾਕੁਰ ਸਾਡੇ ਨੇ ਸਭ ਸਾਂਝੇ , ਵੈਰ ਵਿਰੋਧ ਨੂੰ ਕੱਢ ਕੇ ਸੱਜਣੋਂ ਦਿਲਾਂ ਚ ਫੇਰੀੲੇ ਮਾਂਝੇ, ੲੇਹੋ ਤਾਂ ਸਾਡੀ ਮੰਗ ਮੰਗ ਵੲੀ ਰੰਗ ਮੌਲਾ ਦੇ ਰੰਗ ਰੰਗ.. ਨੇਕ ਨਿਮਾਂਣੇ ਸ਼ੇਰਗਿੱਲ ਦੀ ਕਲਮ ਨੇ ਸੱਚ ਹੀ ਕਹਿਣਾਂ, ਨਾਂ ਮਜਲੂਮ ਤੇ ਜੁਲਮ ਕਰੇਂਦੀ ਤੇ ਨਾਂ ਮਜਲੂਮ ਨਾ ਖਹਿਣਾਂ, ਕੰਮਕਾਰ ਜਦ ਕਰੇ ਨਾਂ ਕੋੲੀ ਤਾਂ ਭੁਜ ਦੀ ੳੁਥੇ ਭੰਗ, ਰੰਗ ਮੌਲਾ ਦੇ ਰੰਗ ਰੰਗ ਵੲੀ ਰੰਗ ਮੌਲਾ ਦੇ ਰੰਗ,  -ਨੇਕ ਨਿਮਾਣਾਂ ਸ਼ੇਰਗਿੱਲ ਮੋਬਾੲਿਲ : 0097470234426

ਠੱਟੇ ਵਾਲਾ ਸੱਚ ਆਖਦਾ, ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ।

Image
                                                             ਵਿੱਚ ਨਸ਼ਿਆਂ ਦੇ ਡੋਬ ਲਈ ਜਵਾਨੀ, ਫਿਰ ਦੱਸੋ ਕੀ ਬਣੂ ਆਪਦਾ। ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ। ਅੱਖਾਂ ਮੂਹਰੇ ਹੁੰਦਿਆਂ ਜਵਾਨ ਵੇਖ ਪੁੱਤ, ਮਾਵਾਂ ਲਈ ਆਸਾਂ ਬੰਨ੍ਹੀਆਂ। ਪੁੱਤਾਂ ਦੇ ਵਿਯੋਗ ਵਿੱਚ ਵੇਖੀਆਂ, ਮੈਂ ਕਈ ਹੋਣ ਮਾਵਾਂ ਅੰਨੀਆਂ। ਕਹਿਣ ਰੱਬਾ ਸਾਨੂੰ ਵੀ ਜਹਾਨ ਉੱਤੋਂ ਚੁੱਕ ਲੈ, ਜੱਗ ਸੁੰਨਾ-ਸੁੰਨਾ ਜਾਪਦਾ। ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ। ਪੁੱਤ ਸਾਰਿਆਂ ਦੇ ਹੋਣ ਵਾਂਗ ਸਰਵਣ, ਜੱਗ ਉੱਤੇ ਕੋਈ ਥੋੜ ਨਾ। ਕਦੇ ਪੈਣ ਨਾ ਕਿਸੇ ਨੂੰ ਘਰੋਂ ਧੱਕੇ, ਤੀਰਥਾਂ ਦੀ ਕੋਈ ਲੋੜ ਨਾ। ਜੀਂਦੇ ਜੀਅ ਜਿੰਨ੍ਹਾਂ ਸੇਵਾ ਨਾ ਕੀਤੀ, ਉਹ ਕੀ ਕਰੂ ਸਿਵਿਆਂ ਦੀ ਰਾਖ ਦਾ। ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ। ਸੁੱਖਾਂ ਸੁੱਖਦੀਆਂ ਰਹਿਣ ਸਦਾ ਭੈਣਾਂ, ਜੁੱਗ ਜੁੱਗ ਜੀਣ ਜੋੜੀਆਂ, ਰੱਬਾ ਵੇ ਦੇਈਂ ਪੁੱਤ ਮੇਰੇ ਵੀਰ ਨੂੰ, ਮੈਂ ਆਉਂਦੇ ਸਾਲ ਵੰਡਾਂ ਲੋਹੜੀਆਂ। ਵੀਰ ਭੈਣਾਂ ਲਈ ਹੁੰਦੇ ਸਦਾ ਮਾਪੇ, ਠੱਟੇ ਵਾਲਾ ਸੱਚ ਆਖਦਾ। ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ। ਦਲਵਿੰਦਰ ਠੱਟੇ ਵਾਲਾ 00966...

ਪਿੰਡ ਅਮਰਕੋਟ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ਵਿੱਚ ਮੇਜ਼ਮਾਨ ਟੀਮ ਨੇ ਕੀਤਾ ਟਰਾਫੀ ‘ਤੇ ਕਬਜ਼ਾ।

Image
 

ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ-ਨੇਕ ਨਿਮਾਣਾਂ ਸ਼ੇਰਗਿੱਲ

Image
                                                      ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ, ਬੋਲਦੇ ਓ ਪੰਜਾਬੀ ਪਰ ਪੰਜਾਬੀ ਕਲਮ ਚਲਾੳੁਂਦੇ ਨਹੀ, ਮੁੱਦਤਾਂ ਬੀਤ ਗੲੀਅਾਂ ਜੋ ਗੲੇ ਵਿਦੇਸ਼ੋਂ ਵਾਪਸ ਅਾੲੇ ਨਾਂ, ਮਾਂ ਬਾਪ ਦੀ ਸੇਵਾ ਕਰਕੇ ਅਾਪਣੇ ਫਰਜ ਨਿਭਾੲੇ ਨਾਂ, ਰਸਤਾ ਦੇਖਣ ਬੇਬੇ ਬਾਪੂ ਨਜਰੀਂ ਕਦੇ ਵੀ ਭਾੳੁਂਦੇ ਨਹੀ, ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ। ਕੲੀਅਾਂ ਨੂੰ ਤਾਂ ਮਾਂ ਬੋਲੀ ਪੰਜਾਬੀ ਭੁੱਲਦੀ ਜਾਂਦੀ ਅਾ, ਜਿੰਦਗੀ ੳੁਨਾਂ ਦੀ ਵਿੱਚ ਭਾਸ਼ਾ ਹੋਰ ਹੀ ਘੁੱਲਦੀ ਜਾਂਦੀ ਅਾ, ਖੁਸ਼ੀਅਾਂ ਵੇਲੇ ਸੱਜਣਾਂ ਦੇ ਨਾਲ ਢੋਲ ਤੇ ਲੁੱਡੀਅਾ ਪਾੳੁਂਦੇ ਨਹੀ, ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ। ਬਚਪਨ ਦੇ ਵਿੱਚ ਕੀਤੀਅਾਂ ਮੌਜ ਮਸਤੀਅਾਂ ਯਾਦ ਤਾਂ ਹੋਣਗੀਅਾਂ, ਵਿੱਚ ਬੁਢੇਪੇ ਅਾ ਕੇ ਸੱਜਣੋ ਜਾਨਾਂ ਕੲੀ ਪਛਤਾੳੁਣਗੀਅਾਂ, ਯਾਰਾਂ ਮਿੱਤਰਾਂ ਦੇ ਨਾਲ ਟੋਬਿਅਾਂ ਵਿੱਚ ਜੋ ਚੁੱਬੀਅਾਂ ਲਾੳੁਂਦੇ ਨਹੀ, ਕਾਹਦੇ ਓ ਪੰਜਾਬੀ ਜੋ ਪੰਜਾਬ ਦੇਖਣਾਂ ਚਾੰਹੁਦੇ ਨਹੀ। ਸੁਣ ਕੇ ਮੇਰੇ ਗੀਤ ਨੂੰ ਸੱਜਣੋ ਕੁਝ ਤਾਂ ਸੋਚ ਵਿਚਾਰੋਂਗੇ, ਹੁਸੈਨਪੁਰ ਦੂਲੋਵਾਲ ਵਾਲੇ ਦੀ ਕਦੇ ਤਾਂ ਗੱਲ ਨਿਤਾਰੋਂਗੇ, ਨੇਕ ਨਿਮਾਂਣੇ ਸ਼ੇਰਗਿੱਲ ਦੁੱਖੀਅਾਂ ਕੋਲ ਦਰਦ ਵੰਡਾੳੁਦੇ ਨ...