Posts

Showing posts from June, 2014

ਪਹਿਲਾ ਬੂਲਪੁਰ, ਫਿਰ ਠੱਟਾ ਤੇ ਹੁਣ ਸਹਿਕਾਰੀ ਸਭਾ ਡਡਵਿੰਡੀ ਵਿੱਚ ਚੋਰੀ-ਤਰੀਕਾ ਓਹੀ ਪੁਰਾਣਾ-ਚੌਂਕੀਦਾਰ ਦੀ ਕੁੱਟਮਾਰ ਤੋਂ ਬਾਅਦ ਚੋਰਾਂ ਨੇ ਨਕਦੀ ਵਾਲਾ ਸੇਫ ਕੀਤਾ ਚੋਰੀ।

Image
 

ਅਕਾਲ ਚਲਾਣਾ ਸ. ਲੱਖਾ ਸਿੰਘ ਹਲਵਾਈ ਵਾਸੀ ਪਿੰਡ ਠੱਟਾ ਨਵਾਂ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਲੱਖਾ ਸਿੰਘ ਹਲਵਾਈ ਅੱਜ ਸ਼ਾਮ 5:15 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਮਿਤੀ 30 ਜੂਨ 2014 ਨੂੰ ਬਾਅਦ ਦੁਪਹਰਿ 12 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਅਕਾਲ ਚਲਾਣਾ ਸ੍ਰੀਮਤੀ ਕਰਤਾਰ ਕੌਰ ਪਤਨੀ ਸਵਰਗਵਾਸੀ ਸ. ਜਗਤ ਸਿੰਘ ਚੁੱਪ

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਕਰਤਾਰ ਕੌਰ ਪਤਨੀ ਸਵਰਗਵਾਸੀ ਸ. ਜਗਤ ਸਿੰਘ ਚੁੱਪ (ਮਾਤਾ ਸ. ਗੁਰਦੀਪ ਸਿੰਘ ਚੁੱਪ ਅਤੇ ਮਾਸਟਰ ਜਰਨੈਲ ਸਿੰਘ ਚੁੱਪ) ਅੱਜ ਸ਼ਾਮ 8 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਮਿਤੀ 30 ਜੂਨ 2014 ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

ਬੀ.ਐਸ.ਟੀ.ਸਕੂਲ ਸੂਜੋਕਾਲੀਆ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।

Image
 

ਕਈ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ

Image
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਹੋਰਨਾਂ ਵਿਧੀਆਂ ਨਾਲੋਂ ਕਾਫ਼ੀ ਲਾਹੇਵੰਦ ਮੰਨੀ ਜਾ ਰਹੀ ਹੈ | ਝੋਨੇ ਦੀ ਸਿੱਧੀ ਬਿਜਾਈ ਦਾ ਢੰਗ ਬਹੁਤ ਪੁਰਾਣਾ ਹੈ, ਜਿਸ ਨੂੰ ਕਈ ਹੋਰ ਦੇਸ਼ਾਂ ਵਿਚ ਵੀ ਅਪਣਾਇਆ ਜਾਂਦਾ ਹੈ | ਪੰਜਾਬ ਅੰਦਰ ਇਸ ਢੰਗ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਪ੍ਰਚਲਿਤ ਹੋਈ ਸੀ | ਜਿੱਥੇ ਸਾਲ 1997 ਦੌਰਾਨ ਖੇਤੀਬਾੜੀ ਵਿਭਾਗ ਨੇ ਇਕ ਏਕੜ ਰਕਬੇ ਵਿਚ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਵਾ ਕੇ ਇਸ ਮੁਹਿੰਮ ਦਾ ਤਜਰਬਾ ਕੀਤਾ ਸੀ | ਇਸ ਉਪਰੰਤ ਸਾਲ 2002 ਦੌਰਾਨ ਇਸੇ ਜ਼ਿਲ੍ਹੇ ਵਿਚ ਦਰਜਨ ਦੇ ਕਰੀਬ ਕਿਸਾਨਾਂ ਨੂੰ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਵਾਈ ਗਈ, ਜਿਸ ਦੇ ਕਾਫੀ ਸਾਰਥਿਕ ਨਤੀਜੇ ਵੀ ਸਾਹਮਣੇ ਆਏ | ਇਸ ਤਹਿਤ ਕਿਸਾਨਾਂ ਦਾ ਰੁਝਾਨ ਇਸ ਵਿਧੀ ਵੱਲ ਹੋਣ ਕਾਰਨ 2011 ਵਿਚ ਪੰਜਾਬ ਅੰਦਰ ਕਰੀਬ 2000 ਹੈਕਟੇਅਰ ਰਕਬਾ ਇਸ ਵਿਧੀ ਨਾਲ ਬੀਜੇ ਝੋਨੇ ਹੇਠ ਸੀ, ਜਦੋਂ ਕਿ 2012 ‘ਚ ਇਹੀ ਰਕਬਾ ਵਧ ਕੇ 20 ਹਜ਼ਾਰ ਹੈਕਟੇਅਰ ਤੱਕ ਪਹੁੰਚ ਗਿਆ | ਇਸ ਵਿਧੀ ਨਾਲ ਬੀਜੇ ਗਏ ਝੋਨੇ ਦੀ ਚੰਗੀ ਪੈਦਾਵਾਰ ਮਿਲਣ ਕਾਰਨ ਪਿਛਲੇ ਸਾਲ ਪੰਜਾਬ ਭਰ ਅੰਦਰ ਕਰੀਬ 50 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ | ਇਸ ਸਾਲ ਇਸ ਵਿਧੀ ਰਾਹੀਂ 3 ਲੱਖ 21 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਤੋਂ ਇਸ...

ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਬੱਚੇਦਾਨੀ ‘ਚੋਂ 8 ਕਿੱਲੋ ਦੀ ਰਸੌਲੀ ਕੱਢ ਕੇ ਔਰਤ ਦੀ ਜਾਨ ਬਚਾਈ।

Image
 

ਪਾਠ ਦਾ ਭੋਗ ਅਤੇ ਅੰਤਿਮ ਅਰਦਾਸ-ਮਾਤਾ ਸੁਰਜੀਤ ਕੌਰ ਪੁਰਾਣਾ ਠੱਟਾ

Image
 

ਸਤਵਿੰਦਰ ਸਿੰਘ ਪਿੰਡ ਸਾਬੂਵਾਲ ਦੇ ਨੰਬਰਦਾਰ ਨਿਯੁਕਤ।

Image
 

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੀ ਸਕੂਲ ਮੈਨੇਜਮੈਂਟ ਕਮੇਟੀ ਦਾ ਪੁਨਰਗਠਨ।

Image
 

ਪਿੰਡ ਟਿੱਬਾ ਵਿਖੇ ਦੂਸਰਾ ਕ੍ਰਿਕਟ ਟੂਰਨਾਮੈਂਟ ਸ਼ੁਰੂ-ਬੀਬੀ ਜਸਵਿੰਦਰ ਕੌਰ ਸਰਪੰਚ ਨੇ ਕੀਤਾ ਉਦਘਾਟਨ

Image
 

ਝੋਨੇ ਦਾ ਪੂਰਾ ਝਾੜ ਲੈਣ ਲਈ ਤੁਸੀਂ ਹੁਣ ਕੀ ਕਰਨਾ ਹੈ?

Image
  ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ, ਜੋ ਪੰਜਾਬ ਵਿਚ ਅੱਜ ਤੋਂ ਲੱਗਣੀ ਸ਼ੁਰੂ ਹੈ। ਝੋਨੇ ਦੀ ਆਮ ਲੁਆਈ ਖੇਤ ਮਜ਼ਦੂਰਾਂ ਰਾਹੀਂ ਪਨੀਰੀ ਹੱਥੀਂ ਪੁੱਟ ਕੇ ਕੀਤੀ ਜਾਵੇਗੀ। ਬਹੁਤ ਕਿਸਾਨਾਂ ਨੇ ਖੇਤ ਮਜ਼ਦੂਰ ਪਹਿਲਾਂ ਹੀ ਬੁੱਕ ਕੀਤੇ ਹੋਏ ਹਨ। ਪੰਜਾਬ ਰਾਜ ਬਿਜਲੀ ਨਿਗਮ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਰੋਸ ਪ੍ਰਗਟਾਵੇ ਕੀਤੇ ਜਾਣ ਉਪਰੰਤ ਉਨ੍ਹਾਂ ਨਾਲ ਸਹਿਮਤੀ ਬਣਾ ਕੇ ਟਿਊਬਵੈੱਲਾਂ ਲਈ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਪ੍ਰਤੀ ਦਿਨ ਬਿਜਲੀ ਮੁਹੱਈਆ ਕਰਨ ਲਈ ਵਚਨਬੱਧ ਹੈ। ਝੋਨੇ ਦੀ ਅੱਜ ਲੁਆਈ ਸ਼ੁਰੂ ਹੁੰਦਿਆਂ ਦੋ ਮੁੱਖ ਪਹਿਲੂ ਸਾਹਮਣੇ ਨਜ਼ਰ ਆ ਰਹੇ ਹਨ। ਇਕ ਤਾਂ ਖੇਤ ਮਜ਼ਦੂਰਾਂ ਦੀ ਘਾਟ, ਦੂਜੇ ਬਿਜਲੀ ਦਾ ਸਮਾਂਬੱਧ ਟਿਊਬਵੈੱਲਾਂ ਲਈ ਨਾ ਮਿਲਣਾ। ਅਜਿਹਾ ਰਕਬਾ ਬਹੁਤ ਘੱਟ ਹੋਵੇਗਾ, ਜੋ ਸਿੱਧੀ ਬਿਜਾਈ ਜਾਂ ਪੈਡੀ ਟਰਾਂਸਪਲਾਂਟਰਾਂ (ਝੋਨਾ ਲਾਉਣ ਦੀਆਂ ਮਸ਼ੀਨਾਂ) ਦੀ ਵਰਤੋਂ ਕਰਕੇ ਬੀਜਿਆ ਜਾਵੇ। ਪੂਰਾ ਝਾੜ ਲੈਣ ਲਈ ਝੋਨੇ ਦੀ ਸਿਹਤਮੰਦ ਪਨੀਰੀ ਦਾ ਹੋਣਾ ਜ਼ਰੂਰੀ ਹੈ। ਝੋਨੇ ਦੀ ਪਨੀਰੀ ‘ਚ ਨਦੀਨਾਂ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਪਨੀਰੀ ਦੀ ਉਮਰ ਬਹੁਤੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ। ਝੋਨੇ ਦੀਆਂ ਆਮ ਕਿਸਮਾਂ ਦੀ ਪਨੀਰੀ ਜਦੋਂ 30 ਦਿਨਾਂ ਦੀ ਹੋ ਜਾਵੇ ਤਾਂ ਪੁੱਟ ਕੇ ਲਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਥੋੜ੍ਹੇ ਸਮੇਂ ‘ਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ.ਆਰ. 115, ਪੂਸਾ 6 (1612) ਅਤੇ ਪੂਸਾ ਬਾਸਮਤੀ 1509 ਆਦਿ ਦੀ ਪਨੀਰੀ ਲਵਾਈ ਸਮੇਂ 20-25 ਦਿਨ ਤੋਂ ਵ...

ਪਿੰਡ ਬੂਲਪੁਰ ਦੀ ਟੀਮ ਨੇ ਬਿਧੀਪੁਰ ਨੂੰ ਹਰਾ ਕੇ ਕ੍ਰਿਕਟ ਟੂਰਨਾਮੈਂਟ ਜਿੱਤਿਆ।

Image
 

ਪਿੰਡ ਬੂਲਪੁਰ ਵਿਖੇ ਬੀ.ਐਸ.ਅੈਨ.ਐਲ. ਐਕਸਚੇਂਜ ਦੀ ਕਾਰਗੁਜ਼ਾਰੀ ਤੋਂ ਇਲਾਕੇ ਦੇ ਲੋਕ ਪ੍ਰੇਸ਼ਾਨ।

Image
 

ਅਕਾਲ ਚਲਾਣਾ ਮਾਤਾ ਸੁਰਜੀਤ ਕੌਰ ਪਤਨੀ ਸਵਰਗਵਾਸੀ ਹਜ਼ਾਰਾ ਸਿੰਘ ਫੌਜੀ ਵਾਸੀ ਪਿੰਡ ਠੱਟਾ ਪੁਰਾਣਾ।

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਸੁਰਜੀਤ ਕੌਰ ਪਤਨੀ ਸਵਰਗਵਾਸੀ ਹਜ਼ਾਰਾ ਸਿੰਘ ਫੌਜੀ ਵਾਸੀ ਪਿੰਡ ਠੱਟਾ ਪੁਰਾਣਾ ਕੱਲ੍ਹ ਸਵੇਰੇ 3 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਰਿ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਮਾਤਾ ਸੁਰਜੀਤ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਪੁਰਾਣਾ ਵਿਖੇ ਮਿਤੀ 17 ਜੂਨ ਨੂੰ ਬਾਅਦ ਦੁਪਹਿਰ 1:30 ਵਜੇ ਪਵੇਗਾ।

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਬਾਰੇ ਵਿਸ਼ੇਸ਼ ਪ੍ਰੋਗਰਾਮ ਡੀ.ਡੀ. ਪੰਜਾਬੀ ਤੇ ਅੱਜ ਸਵੇਰੇ 9:15 ਤੇ-ਸ.ਤੀਰਥ ਸਿੰਘ ਢਿੱਲੋਂ ਕਰਨਗੇ ਸੰਚਾਲਨ

Image
 

ਪਿੰਡ ਬੂਲਪੁਰ ਵਿਖੇ ਕ੍ਰਿਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਸ਼ੁਰੂ।

Image
 

ਸੁਲਤਾਨਪੁਰ ਲੋਧੀ ਵਿਖੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ 8 ਜੂਨ ਨੂੰ-ਹੈਡਮਾਸਟਰ ਸੁਰਜਨ ਸਿੰਘ ਸੈਦਪੁਰ

Image
 

ਸਹਿਕਾਰੀ ਸਭਾ ਟਿੱਬਾ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸੰਪੰਨ-ਪ੍ਰਧਾਨ ਦੀ ਚੋਣ 20 ਜੂਨ ਤੋਂ ਪਹਿਲਾਂ ਹੋ ਜਾਵੇਗੀ

Image
 

ਦਸਵੀਂ ਜਮਾਤ ਦੇ ਨਤੀਜਿਆ ਵਿੱਚ ਵਿਦਿਆਰਥੀਆਂ ਦੀ ਚੰਗੀ ਪ੍ਰਾਪਤੀ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਜ਼ਿਲ੍ਹੇ ਵਿੱਚ ਫਿਰ ਛਾਇਆ।

Image
 

ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦਾ ਨਤੀਜਾ 100 ਫੀਸਦੀ ਰਿਹਾ

Image
 

ਸਰਕਾਰੀ ਐਲੀਮੈਂਟਰੀ ਸਕੂਲ ਬੂਲਪੁਰ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਹੋਈ-ਬਲਵਿੰਦਰ ਕੌਰ ਬਣੇ ਚੇਅਰਪਰਸਨ

Image
 

ਡਾ. ਕਿੰਦਰਪਾਲ ਬੰਗੜ ਨੇ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁਦਾ ਸੰਭਾਲਿਆ

Image
 

ਝੋਨੇ ਦੀ ਸਿੱਧੀ ਬਿਜਾਈ ਕਿਉਂ ਅਤੇ ਕਿਵੇਂ

ਝੋਨਾ ਦੱਖਣੀ ਏਸ਼ਿਆਈ ਦੇਸ਼ਾਂ ਦੇ ਕਰੋੜਾਂ ਪੇਂਡੂ ਅਤੇ ਸ਼ਹਿਰੀ ਲੋਕਾਂ ਦੇ ਅਨਾਜ ਪੂਰਤੀ ਲਈ ਇਕ ਮਹੱਤਵਪੂਰਨ ਕਾਰਜ ਨਿਭਾਉਂਦਾ ਹੈ ਅਤੇ ਕਰੋੜਾਂ ਭਾਰਤੀ ਲੋਕਾਂ ਦੇ ਗੁਜ਼ਾਰੇ ਦਾ ਕਾਰਨ ਹੋਣ ਕਰਕੇ, ਪਿਛਲੇ ਚਾਰ ਦਹਾਕਿਆ ਵਿਚ ਭਾਰਤ ਵਿਚ ਝੋਨੇ ਥੱਲੇ ਰਕਬਾ 40 ਲੱਖ ਹੈਕਟੇਅਰ ਤੋਂ ਵੱਧ ਕੇ 123 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਦੇ ਲਗਾਤਾਰ ਵਧਦੇ ਉਤਪਾਦਨ ਦੇ ਦੋ ਮੁੱਖ ਕਾਰਨ ਹਨ- ਇਕ ਤਾਂ ਝੋਨੇ ਥੱਲੇ ਜ਼ਿਆਦਾ ਰਕਬੇ ਦਾ ਹੋਣਾ ਅਤੇ ਦੂਜਾ ਵਧੀਆ ਕਿਸਮਾਂ, ਖਾਦ, ਰਸਾਇਣਾਂ ਦੀ ਵਰਤੋਂ ਅਤੇ ਵਧੀਆ ਕਾਸ਼ਤਕਾਰੀ ਤਕਨੀਕਾਂ ਆਦਿ। ਆਉਣ ਵਾਲੇ ਜ਼ਮੀਨੀ ਪਾਣੀ ਸੰਕਟ ਨੂੰ ਦੇਖਦੇ ਹੋਏ ਅਮਰੀਕਾ, ਰੂਸ ਅਤੇ ਜਪਾਨ ਵਰਗੇ ਕਈ ਵਿਕਸਿਤ ਮੁਲਕਾਂ ਨੇ ਚੰਦ ਅਤੇ ਮੰਗਲ ਵਰਗੇ ਗ੍ਰਹਿਆਂ ‘ਤੇ ਵੀ ਪਾਣੀ ਦੀ ਹੋਂਦ ਨੂੰ ਲੱਭਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ। ਪਰ ਹੁਣ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੇਕਰ ਇਸ ਪਾਣੀ ਨੂੰ ਸੂਚਾਰੂ ਢੰਗ ਨਾਲ ਨਾ ਵਰਤਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਪੀਣ ਲਈ ਪਾਣੀ ਨੂੰ ਤਰਸੇਗਾ। ਜਦੋਂ-ਜਦੋਂ ਵਿਗਿਆਨੀਆਂ ਦੁਆਰਾ ਜ਼ਮੀਨੀ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਝੋਨੇ ਦੀ ਕਾਸ਼ਤ ਵਿਚ ਪਾਣੀ ਦੀ ਦੁਰਵਰਤੋਂ ਦਾ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਹੈ। ਕਿਉਂਕਿ ਪਨੀਰੀ ਨਾਲ ਲਗਾਏ ਗਏ ਝੋਨੇ ਲਈ ਖੇਤ ਨੂੰ ਖੜ੍ਹੇ ਪਾਣੀ ਵਿਚ ਕੱਦੂ ਕੀਤਾ ਜਾਂਦਾ ਅਤੇ ਬਾਅਦ ਵਿਚ ਇਸ ਨੂੰ 15 ਦਿਨ ਪਾਣੀ ਵਿਚ ਖੜ੍ਹਾ ਰੱਖਿਆ ਜਾ...

ਭੋਗ ਤੇ ਵਿਸ਼ੇਸ਼-ਜਥੇਦਾਰ ਮੋਹਣ ਸਿੰਘ ਤਲਵੰਡੀ ਚੌਧਰੀਆਂ

Image
 

ਕ੍ਰਿਕਟ ਟੂਰਨਾਮੈਂਟ ਦੇ ਫਾਨਈਲ ਮੈਚ ਵਿੱਚ ਠੱਟਾ ਨਵਾਂ ਨੇ ਅਮਰਕੋਟ ਨੂੰ ਹਰਾਇਆ

Image
 

ਸਿਡਨੀ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ (ਪਾਰਕਲੀ) ਤੋਂ ਭਾਈ ਦਰਸ਼ਨ ਸਿੰਘ ਦਿੱਲੀ ਵਾਲਿਆਂ ਦੇ ਜੱਥੇ ਨੂੰ ਵਿਦਾਇਗੀ

Image
ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਸਿਡਨੀ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ (ਪਾਰਕਲੀ) ਵਿਖੇ ਪਿਛਲੇ 6 ਮਹੀਨੇ ਤੋਂ ਹਜ਼ੂਰੀ ਰਾਗੀ ਦੇ ਤੌਰ ‘ਤੇ ਕੀਰਤਨ ਦੀ ਸੇਵਾ ਨਿਭਾਅ ਰਹੇ ਭਾਈ ਦਰਸਨ ਸਿੰਘ ਨਿਰਮਲ ਦਿੱਲੀ ਵਾਲੇ ਹਾਜੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਅਤੇ ਉਨ੍ਹਾਂ ਦੇ ਸਾਥੀ ਜੱਥੇ ਨੂੰ ਗੁਰੂ ਘਰ ਦੀ ਕਮੇਟੀ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਦਿੱਤੀ ਵਿਦਾਇਗੀ ਮੌਕੇ ਸ਼ਾਮ ਦੇ ਦੀਵਾਨ ਸਜਾਏ ਗਏ। ਇਸ ਮੌਕੇ ‘ਤੇ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸੰਗਤ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕੀਤੇ ਗਏ। ਇਸ ਮੌਕੇ ਗੁਰੂ ਘਰ ਦੇ ਸੈਕਟਰੀ ਜਸਬੀਰ ਸਿੰਘ ਥਿੰਦ ਨੇ ਸਾਰਿਆਂ ਧੰਨਵਾਦ ਕੀਤਾ।

ਪਾਵਰਕਾਮ ਸਬ-ਸਟੇਸ਼ਨ ਟਿੱਬਾ ਵਿਖੇ 20 ਐਮ.ਬੀ. ਦਾ ਨਵਾਂ ਟਰਾਂਸਫਾਰਮਰ ਲਗਾਇਆ

Image
 

ਪਿੰਡ ਸੂਜੋ ਕਾਲੀਆ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।

Image
 

ਸਿਡਨੀ ‘ਚ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ

Image
ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)—ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, 1 ਜੂਨ ਦਿਨ ਐਤਵਾਰ ਨੂੰ ਗੁਰੂ ਘਰ ਪਾਰਕਲੀ ਸਿਡਨੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਅਰਜਨ ਦੇਵ ਜੀ ਨੂੰ ਸਿੱਖ ਧਰਮ ‘ਚ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਹਰ ਸਿੱਖ ਨੂੰ ਉਨ੍ਹਾਂ ਦੇ ਫਰਜ਼ ਚੇਤਾ ਕਰਾਉਂਦੀ ਹੈ ਅਤੇ ਸਿਖਾਉਂਦੀ ਹੈ ਕਿ ਆਪਣੇ ਤੋਂ ਗਰੀਬ ਦੀ ਬਾਂਹ ਫੜ੍ਹਨੀ ਅਤੇ ਉਸ ਦੀ ਖ਼ਾਤਰ ਜੇਕਰ ਜਾਨ ਵੀ ਤਲੀ ‘ਤੇ ਰੱਖਣੀ ਪੈ ਜਾਏ ਜਾਏ ਤਾਂ ਡੋਲਣਾ ਨਹੀਂ। ਗੁਰੂ ਅਰਜਨ ਦੇਵ ਜੀ ਆਪਣੀ ਸ਼ਹੀਦੀ ਰਾਹੀਂ ਅਜਿਹੇ ਪੂਰਨੇ ਪਾ ਗਏ ਕਿ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਕੁਰਬਾਨੀ ਮਨੁੱਖਤਾ ਦੇ ਦਿਲ ‘ਚ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਦੀ ਰਹੇਗੀ। ਉਨ੍ਹਾ ਦੇ ਇਸ ਸ਼ਹੀਦੀ ਦਿਵਸ਼ ‘ਤੇ ਸਿਡਨੀ ਦੇ ਗੁਰੂ ਘਰ ਪਾਰਕਲੀ ਵਿਚ ਸੁੰਦਰ ਦੀਵਾਨ ਸਜਾਏ ਗਏ, ਜਿਸ ਵਿਚ ਸਵੇਰੇ 10 ਵਜੇ ਸ੍ਰੀ ਅੰਖਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਸ ਉਪਰੰਤ ਭਾਈ ਦਰਸਨ ਸਿੰਘ ਨਿਰਮਲ ਜੀ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਅਤੇ ਭਾਈ ਫੌਜ਼ਾ ਸਿੰਘ ਸਾਗਰ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਜ਼ਾਰਾ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਮੱਥੇ ਟੇਕੇ। ਗੁਰਦੁਆਰਾ ਦੇ ਸੈਕਟਰੀ ਜਸਬੀਰ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਜੀ ਦੇ ਇਸ ਬਲਿਦਾਨ ਦਿਵਸ ਤ...