ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ‘ਚ ਕੰਪਿਊਟਰ ਮਾਡਲ ਪ੍ਰਾਜੈਕਟ ਬਣਾਉਣ ਦੇ ਮੁਕਾਬਲੇ



ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਕੰਪਿਊਟਰ ਅਧਿਆਪਕ ਪ੍ਰਦੀਪ ਕੌਰ ਐਮ. ਐਸ. ਸੀ. ਆਈ ਟੀ., ਐਮ.ਸੀ.ਏ. ਦੀ ਅਗਵਾਈ ‘ਚ ਵਿਦਿਆਰਥੀਆਂ ਦੇ ਕੰਪਿਊਟਰ ਮਾਡਲ ਤੇ ਪ੍ਰਾਜੈਕਟ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ। ਮਾਡਲ ਬਣਾਉਣ ਦੇ ਮੁਕਾਬਲੇ ‘ਚ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਰੁਪਿੰਦਰ ਕੌਰ ਤੇ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦਸਵੀਂ ਜਮਾਤ ਦੀ ਜੈਸਮੀਨ ਦੂਜੇ ਸਥਾਨ ‘ਤੇ ਰਹੀ। ਬਾਰ੍ਹਵੀਂ ਜਮਾਤ ਆਰਟਸ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਤੇ ਮਨਪ੍ਰੀਤ ਕੌਰ ਨੂੰ ਤੀਜਾ ਸਥਾਨ ਮਿਲਿਆ | ਕੰਪਿਊਟਰ ਪ੍ਰਾਜੈਕਟ ਤਿਆਰ ਕਰਨ ਵਾਲੇ ਵਿਦਿਆਰਥੀਆਂ ‘ਚੋਂ ਦਸਵੀਂ ਜਮਾਤ ਦੇ ਨਵਿੰਦਰ ਸਿੰਘ ਨੂੰ ਪਹਿਲਾ ਤੇ ਗੁਰਜੀਤਪਾਲ ਸਿੰਘ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਪ੍ਰਾਜੈਕਟ ਬਣਾਉਣ ਦੀ ਅਗਵਾਈ ਮੈਡਮ ਰਵਿੰਦਰ ਕੌਰ ਨੇ ਕੀਤੀ।  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਚਰਨ ਸਿੰਘ, ਪਿ੍ੰਸੀਪਲ ਹਰੀਸ਼ ਚੰਦਰ, ਸਤਿੰਦਰਪਾਲ, ਕਮਲਜੀਤ, ਦਲਜੀਤ, ਗੁਰਪ੍ਰੀਤ, ਤਨਵੀਰ, ਹਰਵਿੰਦਰ, ਪਵਨਦੀਪ ਆਦਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। (source Ajit)

Popular posts from this blog

ਕਪੂਰਥਲਾ ਤੋਂ ਗੁ: ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੇ ਮਹਾਨ ਨਗਰ ਕੀਰਤਨ ਦਾ ਨਿੱਘਾ ਸਵਾਗਤ

ਅਕਾਲ ਚਲਾਣਾ ਪ੍ਰੋ਼. (ਡਾ.) ਬਲਬੀਰ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ

ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ’ਚੋਂ ਏ.ਸੀ. ਤੇ ਸੈਨੇਟਰੀ ਦਾ ਸਾਮਾਨ ਚੋਰੀ