Posts

Showing posts from May, 2013

ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਗਹਿਮਾ-ਗਹਿਮੀ ਸ਼ੁਰੂ।

Image
ਮੁੱਖ ਚੋਣਕਾਰ ਅਫਸਰ ਪੰਜਾਬ ਵੱਲੋਂ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਸਰਪੰਚੀ ਸੀਟ ਦੀ ਰਾਖਵਾਂਕਰਨ ਸੂਚੀ ਜ਼ਾਰੀ ਕਰ ਦਿੱਤੀ ਗਈ ਹੈ। ਰਾਖਵਾਂਕਰਨ ਸੂਚੀ ਜ਼ਾਰੀ ਹੁੰਦੇ ਸਾਰ ਹੀ ਇਲਾਕੇ ਭਰ ਦੇ ਪਿੰਡਾਂ ਵਿੱਚ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ। ਸੰਭਾਵੀ ਉਮੀਦਵਾਰਾਂ ਨੇ ਅੰਦਰ ਖਾਤੇ ਵੋਟਰਾਂ ਦੀ ਜੋੜ-ਤੋੜ ਕਰਨੀ ਸ਼ੁਰੂ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਸ ਵਾਰ ਮੁਕਾਬਲਾ ਕਾਫੀ ਰੋਮਾਂਚ ਭਰਪੂਰ ਹੋਵੇਗਾ।  ਪਿੰਡਾਂ ਦੀ ਵਾਰਡਬੰਦੀ ਹੋਣ ਨਾਲ ਵੋਟਰ ਸੀਮਿਤ ਦਾਇਰੇ ਅੰਦਰ ਵੰਡੇ ਗਏ ਹਨ। ਜਿਸ ਨਾਲ ਉਮੀਦਵਾਰ ਨੂੰ ਆਪਣੀ ਸਥਿਤੀ ਦੀ ਸ਼ਪੱਸ਼ਟਤਾ ਦਾ ਅੰਦਾਜ਼ਾ ਲਾਉਣਾ ਅਸਾਨ ਹੋ ਗਿਆ ਹੈ। ਮੁੱਖ ਚੋਣਕਾਰ ਅਫਸਰ ਪੰਜਾਬ ਵੱਲੋਂ ਜ਼ਾਰੀ ਸੂਚੀ ਵਿੱਚੋਂ ਇਲਾਕੇ ਦੇ ਪਿੰਡਾਂ ਦੀ ਰਾਖਵਾਂਕਰਨ ਸੂਚੀ ਹੇਠ ਲਿਖੇ ਅਨੁਸਾਰ ਹੈ: ਜਨਰਲ ਬਸਤੀ ਬੂਲਪੁਰ, ਬਸਤੀ ਰੰਗੀਲਪੁਰ, ਮੁੱਲਾਬਾਹਾ, ਸੈਦਪੁਰ, ਨੱਥੂਪੁਰ, ਸਾਬੂਵਾਲ, ਸ਼ਿਕਾਰਪੁਰ, ਸੂਜੋਕਾਲੀਆ, ਬਸਤੀ ਅਮਰਕੋਟ, ਬਸਤੀ ਭਗਤਪੁਰ, ਬਸਤੀ ਜਾਂਗਲਾ, ਬੂਲਪੁਰ, ਮੰਗੂਪੁਰ। ਐਸ.ਸੀ. ਟੋਡਰਵਾਲ, ਦੰਦੂਪੁਰ, ਦਰੀਏਵਾਲ, ਬਸਤੀ ਹੁਸੈਨਪੁਰ ਦੂਲੋਵਾਲ। ਐਸ.ਸੀ.(ਔਰਤ) ਕਾਲਰੂ, ਮੈਰੀਪੁਰ, ਮਸੀਤ ਨਸੀਰਪੁਰ, ਨੂਰੋਵਾਲ ਔਰਤ(ਜਨਰਲ) ਅਮਾਨੀਪੁਰ, ਬਿਧੀਪੁਰ, ਬੂੜੇਵਾਲ,ਹੁਸੈਨਪੁਰ ਦੂਲੋਵਾਲ, ਤਲਵੰਡੀ ਚੌਧਰੀਆਂ, ਠੱਟਾ ਨਵਾਂ, ਠੱਟਾ ਪੁਰਾਣਾ, ਟਿੱਬਾ।

ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਅਮਰਕੋਟ ਨੇ ਮਿੱਠੜਾ ਨੂੰ ਪਛਾੜਿਆ।

Image
ਸ਼ਹੀਦ ਊਧਮ ਸਿੰਘ ਸਪੋਰਟਸ ਤੇ ਸਭਿਆਚਾਰਕ ਕਲੱਬ ਅਮਰਕੋਟ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਅਮਰਕੋਟ ਦੀ ਟੀਮ ਨੇ ਮਿੱਠੜਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮਾਸਟਰ ਮਹਿੰਦਰ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ ਨੇ ਕੀਤੀ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇਨਾਮ ਸਤਪ੍ਰੀਤ ਸਿੰਘ ਯੂ.ਕੇ ਦੇ ਦਾਦਾ ਕਿਸ਼ਨ ਸਿੰਘ ਸਿਪਾਹੀ ਨੇ ਭੇਟ ਕੀਤਾ। ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇਨਾਮ ਪੰਚਾਇਤ ਦੀ ਤਰਫ਼ੋਂ ਦਿੱਤਾ ਗਿਆ। ਇਸ ਮੌਕੇ ਨਿਰੰਜਨ ਸਿੰਘ ਕਾਨੂੰਗੋ, ਸੰਤੋਖ ਸਿੰਘ, ਸੂਰਤ ਸਿੰਘ, ਮਾਸਟਰ ਗੁਰਮੇਲ ਸਿੰਘ, ਗੁਰਮੇਜ ਸਿੰਘ, ਗੁਰਬਚਨ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬੱਗਾ ਪ੍ਰਧਾਨ, ਦਿਲਬੀਰ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ ਭੋਲੂ, ਮੰਗਲ ਸਿੰਘ ਮੰਗਾ, ਰਾਜਵੀਰ ਸਿੰਘ, ਲਵਜੀਤ ਸਿੰਘ, ਪਰਮਜੀਤ ਸਿੰਘ ਰਾਣਾ, ਜਤਿੰਦਰ ਬੀਰ ਸਿੰਘ ਜੇ.ਬੀ, ਕਰਨਬੀਰ ਸਿੰਘ, ਵਰਿੰਦਰ ਸਿੰਘ, ਜਸਮੀਤ ਸਿੰਘ, ਗੋਲਡੀ, ਨਵਦੀਪ ਸਿੰਘ, ਕੋਮਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਬਰਸੀ ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ)

Image
ਸੰਤ ਬਾਬਾ ਜਗਤ ਸਿੰਘ ਜੀ ਦੀ 56ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ) ਦੀ 26ਵੀਂ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 29 ਮਈ 2013 ਦਿਨ ਬੁੱਧਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਮਿਤੀ 27 ਮਈ 2013 ਨੂੰ ਬਰਸੀ ਦੇ ਸਬੰਧ ਵਿੱਚ ਪ੍ਰਾਰੰਭ ਹੋਏ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦਾ ਭੋਗ ਮਿਤੀ 29 ਮਈ 2013 ਨੂੰ ਸਵੇਰੇ 11 ਵਜੇ ਪਿਆ। ਅਰਦਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।  ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਮੌਕੇ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

ਇਲਾਕੇ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਦੇ ਮੱਦੇ ਨਜ਼ਰ ਪਿੰਡ ਵਿੱਚ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ।

Image
ਇਲਾਕੇ ਭਰ ਰਾਤ ਵੇਲੇ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਦੀਆਂ ਖਬਰਾਂ ਅੱਜਕੱਲ੍ਹ ਆਮ ਹੀ ਸੁਨਣ ਨੂੰ ਮਿਲਣ ਨੂੰ ਮਿਲ ਰਹੀਆਂ ਹਨ। ਇਸੇ ਸਬੰਦ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਐਸ.ਐਚ.ਓ. ਤਲਵੰਡੀ ਚੌਧਰੀਆਂ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਪਿੰਡ ਠੱਟਾ ਨਵਾਂ ਵਿੱਚ ਮਿਤੀ 17 ਮਈ 2013 ਤੋਂ ਹਰ ਰੋਜ਼ ਰਾਤ 10:30 ਤੋਂ ਸਵੇਰੇ 4:00 ਵਜੇ ਤੱਕ ਦੋ ਟੋਲਿਆਂ ਦੇ ਰੂਪ ਵਿੱਚ ਪਹਿਰਾ ਲਗਾਇਆ ਜਾ ਰਿਹਾ ਹੈ। ਪੰਜ-ਪੰਜ ਹਥਿਆਰਬੰਦ ਬੰਦਿਆਂ ਦੇ ਰੂਪ ਵਿੱਚ ਦੋ ਟੋਲੇ ਪਿੰਡ ਦੀ ਫਿਰਨੀ ਅਤੇ ਗਲੀਆਂ ਵਿੱਚ ਜਾਗਦੇ ਰਹੋ ਦਾ ਹੋਕਾ ਦਿੰਦੇ ਹਨ। ਇਸ ਪਹਿਰੇ ਨਾਲ ਜਿੱਥੇ ਪਿੰਡ ਵਿੱਚ ਸੁਰੱਖਿਆ ਦਾ ਮਹੌਲ ਬਣ ਰਿਹਾ ਹੈ ਉੱਥੇ ਪਿੰਡ ਵਿੱਚ ਰੋਜ਼ਗਾਰ ਦਾ ਸਾਧਨ ਵੀ ਉਜਾਗਰ ਹੋਇਆ ਹੈ। ਜਿਸ ਪਰਿਵਾਰ ਕੋਲ ਪਹਿਰਾ ਦੇਣ ਲਈ ਬੰਦਾ ਨਹੀਂ ਹੈ ਉਹ 200 ਰੁਪਏ ਦਿਹਾੜੀ ਤੇ ਬੰਦਾ ਦੇ ਰਿਹਾ ਹੈ।

ਪਿੰਡ ਠੱਟਾ ਪੁਰਾਣਾ ਦੇ ਪੰਚਾਇਤ ਘਰ ਬਨਣ ਦੀ ਖੁਸ਼ੀ ਵਿੱਚ ਸਮਾਗਮ ਕਰਵਾਇਆ ਗਿਆ।

Image
  ਬੀਤੇ ਦਿਨੀਂ ਪਿੰਡ ਠੱਟਾ ਪੁਰਾਣਾ ਵਿੱਚ ਪੰਚਾਇਤ ਘਰ ਬਨਣ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪਾਠ ਦੇ ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਚਾਹ ਬਦਾਨੇ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਪਿੰਡ ਠੱਟਾ ਪੁਰਾਣਾ ਵਿਖੇ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

Image
ਬੀਤੇ ਦਿਨੀਂ ਪਿੰਡ ਠੱਟਾ ਪੁਰਾਣਾ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਪੀ.ਐਨ.ਬੀ. ਵੱਲੋਂ ਵਿਦਿਆਰਥੀਆਂ ਨੂੰ ਬੈਗ ਅਤੇ ਕਾਪੀਆਂ ਵੰਡੀਆਂ ਗਈਆਂ।

Image
ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਅਧੀਨ ਸਕੂਲ ਦੇ ਵਿਦਿਆਰਥੀਆਂ ਨੂੰ 50 ਬੈਗ ਅਤੇ 200 ਕਾਪੀਆਂ ਵੰਡੀਆਂ ਗਈਆਂ। ਬੈਂਕ ਦੇ ਬੁਲਾਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਬਹੁਤ ਹੀ ਅਨਮੁੱਲਾ ਜੀਵਨ ਹੈ। ਇਸ ਸਮੇਂ ਦੌਰਾਨ ਹੀ ਇਨਸਾਨ ਦੇ ਭਵਿੱਖ ਨੂੰ ਜਾਗ ਲੱਗਦੀ ਹੈ। ਇਸ ਮੌਕੇ ਬੈਂਕ ਦੇ ਕਰਮਚਾਰੀਆਂ ਤੋਂ ਇਲਾਵਾ ਮਾਸਟਰ ਬਲਬੀਰ ਸਿੰਘ ਝੰਡ, ਮਾਸਟਰ ਜਗਤਾਰ ਸਿੰਘ, ਹਰਜੀਤ ਸਿੰਘ ਪੀ.ਟੀ.ਆਈ., ਮਾਸਟਰ ਜੋਗਿੰਦਰ ਸਿੰਘ, ਸ.ਗੁਰਦੀਪ ਸਿੰਘ ਸਾਬਕਾ ਸਰਪੰਚ, ਸ.ਦਲਵਿੰਦਰ ਸਿੰਘ, ਸ.ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਵਿਦੇਸ਼ੀ ਦੌਰੇ ਤੇ।

Image
ਭਾਈ ਅਵਤਾਰ ਸਿੰਘ ਦੂਲ੍ਹੋਵਾਲ ਵਾਲਿਆਂ ਦਾ ਕਵੀਸ਼ਰੀ ਜਥਾ ਇਹਨੀਂ ਦਿਨੀਂ ਆਪਣੇ ਵਿਦੇਸ਼ੀ ਦੌਰੇ ਤੌਰ ਤੇ ਹੈ। ਕਵੀਸ਼ਰੀ ਜਥੇ ਦੇ ਮੈਂਬਰ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥਾ ਡੇਢ ਮਹੀਨੇ ਲਈ ਅਸਾਟ੍ਰੇਲੀਆ ਵਿਖੇ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਸ ਤੋਂ ਉਪਰੰਤ ਨਿਊਜ਼ੀਲੈਂਡ ਵਿਖੇ ਤਿੰਨ ਮਹੀਨੇ ਲਈ ਆਕਲੈਂਡ, ਅਟਾਹੂ, ਟੌਰੰਗਾ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ।

ਅਕਾਲ ਚਲਾਣਾ ਮਾਸਟਰ ਸੋਹਣ ਸਿੰਘ।

Image
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਸਟਰ ਸੋਹਣ ਸਿੰਘ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ  ਦਾ ਅੰਤਿਮ ਸਸਕਾਰ ਸਮਸ਼ਾਨ ਘਾਟ ਟਿੱਬਾ ਵਿਖੇ ਕੀਤਾ ਗਿਆ। ਇਸ ਦੌਰਾਨ ਡਾ: ਉਪਿੰਦਰਜੀਤ ਕੌਰ, ਗੁਰਪ੍ਰੀਤ ਕੌਰ ਰੂਹੀ ਤੇ ਹੋਰ ਵੱਖ-ਵੱਖ ਸਭਾਵਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਾਸਟਰ ਸੋਹਣ ਸਿੰਘ ਦੇਹ ‘ਤੇ ਦੁਸ਼ਾਲੇ ਅਤੇ ਫੁੱਲ ਮਾਲਾਵਾ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਜਿਨ੍ਹਾਂ ਵਿਚ ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਬਲਵਿੰਦਰ ਕੌਰ ਟਿੱਬਾ, ਸੁਖਵਿੰਦਰ ਸਿੰਘ ਧੰਜੂ, ਮੇਹਰ ਸਿੰਘ ਟਿੱਬਾ, ਸੁੱਚਾ ਸਿੰਘ ਮੋਮੀ ਐਡਵੋਕੇਟ, ਬਲਬੀਰ ਸਿੰਘ ਭਗਤ, ਰਤਨ ਸਿੰਘ ਟਿੱਬਾ ਕੋਚ, ਸੁਰਿੰਦਰ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਪਰਮਜੀਤ ਸਿੰਘ ਟੋਡਰਵਾਲ, ਸੂਰਤ ਸਿੰਘ ਅਮਰਕੋਟ, ਮਾਸਟਰ ਸੁੱਚਾ ਸਿੰਘ ਅਮਰਕੋਟ, ਸੰਤੋਖ ਸਿੰਘ ਸਰਪੰਚ, ਮਾਸਟਰ ਜੋਗਿੰਦਰ ਸਿੰਘ ਠੱਟਾ ਨਵਾ, ਮਲਕੀਤ ਸਿੰਘ ਭੋਰੂਵਾਲ, ਤਾਰਾ ਸਿੰਘ ਅਮਰੋਕਟ, ਮਾਸਟਰ ਮਹਿੰਦਰ ਸਿੰਘ ਸਰਪੰਚ, ਮਸਟਰ ਬਲਵੰਤ ਸਿੰਘ, ਮਾਸਟਰ ਗੁਰਬਚਨ ਸਿੰਘ, ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਮਾਸਟਰ ਸੋਹਣ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 2 ਜੂਨ ਨੂੰ ਉਨ੍ਹਾਂ ਦੇ ਨਿਵਾਸ ਅਮਰਕੋਟ ਵਿਖੇ ਹੋਵੇਗੀ।

ਬਰਸੀ ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ (ਸਤਿਨਾਮ ਜੀ)ਜੀ।

Image
ਸੰਤ ਬਾਬਾ ਜਗਤ ਸਿੰਘ ਜੀ ਦੀ 56ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ) ਦੀ 26ਵੀਂ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ  ਮਿਤੀ 29 ਮਈ 2013 ਦਿਨ ਬੁੱਧਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆ ਨੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਬਰਸੀ ਦੇ ਸਬੰਧ ਵਿੱਚ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਪ੍ਰਾਰੰਭਤਾ ਮਿਤੀ 27 ਮਈ 2013 ਨੂੰ ਸਵੇਰੇ 11 ਵਜੇ ਹੋਵੇਗੀ।  ਜਿਨ੍ਹਾਂ ਦਾ ਭੋਗ ਮਿਤੀ 29 ਮਈ 2013 ਨੂੰ ਸਵੇਰੇ 11 ਵਜੇ ਪਵੇਗਾ। ਉਪਰੰਤ ਧਾਰਮਿਕ ਦੀਵਾਨ ਸੱਜਣਗੇ। ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ  ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 9 ਅਗਸਤ 2013 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਨਾਇਆ ਜਾ ਰਿਹਾ ਹੈ।

Image
 

ਅਕਾਲ ਚਲਾਣਾ ਸ੍ਰੀਮਤੀ ਗੁਰਮੇਜ ਕੌਰ ਪਤਨੀ ਬਹਾਦਰ ਸਿੰਘ ਜੋਸਨ।

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਗੁਰਮੇਜ ਕੌਰ ਪਤਨੀ ਬਹਾਦਰ ਸਿੰਘ ਜੋਸਨ (ਕਾਲਰੂ ਵਾਲੇ) ਮਿਤੀ 20 ਮਈ 2013 ਸ਼ਾਮ 7 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਕੱਲ੍ਹ ਬਾਦ ਦੁਪਿਹਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਅਕਾਲੀ ਦਲ ਦਾ ਉਮੀਦਵਾਰ ਜੇਤੂ।

Image
ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਇੰਦਰਜੀਤ ਸਿੰਘ ਲਿਫਟਰ ਨੇ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਟੀਟਾ ਨੂੰ 40 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸੇ ਤਰਾਂ ਹੀ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਕੌਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਕੌਰ ਨੂੰ 5960 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਹਾਲ ਹੀ ਵਿੱਚ ਹੋਈਆਂ ਇਹਨਾਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਮੀਦਵਾਰ ਨੂੰ ਘੱਟ, ਪਾਰਟੀ ਦੇ ਮੂੰਹ ਨੂੰ ਵੱਧ ਵੋਟਾਂ ਪੋਲ ਹੋਈਆਂ ਹਨ। ਨਤੀਜਿਆਂ ਦਾ ਐਲਾਨ ਹੁੰਦੇ ਸਾਰ ਹੀ ਉਮੀਦਵਾਰਾਂ ਦੇ ਚਹੇਤਿਆਂ ਨੇ ਢੋਲ ਖੜਕਾ ਦਿੱਤੇ ਅਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਉਣ ਲੱਗ ਪਏ। ਇਲਾਕੇ ਭਰ ਵਿੱਚ ਖਾਸ ਕਰਕੇ ਪਿੰਡ ਟਿੱਬਾ ਵਿੱਚ ਵਿਆਹ ਵਰਗਾ ਮਹੌਲ ਬਣ ਗਿਆ ਹੈ। ਜਿਕਰਯੋਗ ਹੈ ਕਿ ਦੋਨੋਂ ਉਮੀਦਵਾਰ ਹੀ ਪਿੰਡ ਟਿੱਬਾ ਦੇ ਵਸਨੀਕ ਹਨ। ਜਿੱਥੇ ਇਲਾਕਾ ਨਿਵਾਸੀ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦੇ ਰਹੇ ਹਨ, ਉੱਥੇ ਨਾਲ ਹੀ ਪਿੰਡ ਟਿੱਬਾ ਦੇ ਸੂ੍ਝਵਾਨ ਅਤੇ ਪੜ੍ਹੇ ਲਿਖੇ ਸਰਪੰਚ ਪ੍ਰੋ. ਬਲਜੀਤ ਸਿੰਘ ਨੂੰ ਵੀ ਵਧਾਈਆਂ ਦੇ ਰਹੇ ਹਨ।

ਸਵ. ਊਧਮ ਸਿੰਘ ਦਰੀਏਵਾਲ ਦੀ ਪਹਿਲੀ ਬਰਸੀ ਮੌਕੇ ਸਮਾਗਮ

Image
ਇਫ਼ਕੋ ਦੇ ਡੈਲੀਗੇਟ ਤੇ ਸਹਿਕਾਰੀ ਸਭਾ ਠੱਟਾ ਦੇ ਸਾਬਕਾ ਸਕੱਤਰ ਅਤੇ ਕੋਆਪਰੇਟਿਵ ਵਿਭਾਗ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਸਵ: ਊਧਮ ਸਿੰਘ ਦਰੀਏਵਾਲ ਦੀ ਪਹਿਲੀ ਬਰਸੀ ਉਨ੍ਹਾਂ ਦੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਦਰੀਏਵਾਲ ਵਿਖੇ ਮਨਾਈ ਗਈ। ਇਸ ਮੌਕੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲੇ, ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲਿਆਂ ਨੇ ਕੀਰਤਨ ਕੀਤਾ। ਸੰਤ ਬਾਬਾ ਮੇਜਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਆਲੀ, ਸਤਨਾਮ ਸਿੰਘ ਬਾਜਵਾ, ਮਾਸਟਰ ਜਗੀਰ ਸਿੰਘ ਸ਼ਿਕਾਰਪੁਰ, ਸੂਬੇਦਾਰ ਪ੍ਰੀਤਮ ਸਿੰਘ ਠੱਟਾ, ਬਲਦੇਵ ਸਿੰਘ ਚੇਲਾ, ਰਤਨ ਸਿੰਘ ਸੈਕਟਰੀ, ਹਰਵਿੰਦਰ ਸਿੰਘ ਠੱਟਾ, ਮੇਜਰ ਸਿੰਘ, ਬਲਜੀਤ ਸਿੰਘ ਬਿੱਟੂ ਰਾਸ਼ਟਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਜਥੇਦਾਰ ਮਲਕੀਤ ਸਿੰਘ ਬਾਰੀਆ, ਸਮੁੰਦ ਸਿੰਘ, ਬਲਦੇਵ ਸਿੰਘ ਫੌਜੀ, ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਕਿਸਾਨ, ਹਰਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਜਿੰਦੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਰੂਬੀ ਟਿੱਬਾ, ਪਰਮਜੀਤ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ।

ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਅਮਨੋ-ਅਮਾਨ ਨਾਲ ਸੰਪੰਨ।

ਪਿੰਡ ਵਿੱਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਅੱਜ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਮੁੱਖ ਰੂਪ ਵਿੱਚ ਕਾਂਗਰਸ ਵੱਲੋਂ ਜਿਲ੍ਹਾ ਪ੍ਰੀਸ਼ਦ ਮੈਂਬਰੀ ਦੀ ਚੋਣ ਲਈ ਪਿੰਡ ਦੇ ਹੀ ਉਮੀਦਵਾਰ ਸ੍ਰੀਮਤੀ ਚਰਨਜੀਤ ਕੌਰ ਸਹੋਤਾ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਬਲਵਿੰਦਰ ਕੌਰ ਟਿੱਬਾ ਦਰਮਿਆਨ ਫਸਵਾਂ ਮੁਕਾਬਲਾ ਹੈ। ਦੂਸਰੇ ਪਾਸੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਇੰਦਰਜੀਤ ਸਿੰਘ ਲਿਫਟਰ ਅਤੇ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਟੀਟਾ ਦਰਮਿਆਨ ਮੁਕਾਬਲਾ ਹੈ। ਅੱਜ ਹੋਈਆਂ ਇਹਨਾਂ ਚੋਣਾਂ ਵਿੱਚ ਪਾਰਟੀ ਨੁਮਾਇੰਦਿਆਂ ਵਿੱਚ ਤਾਂ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਵੋਟਰਾਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਪਾਈ ਗਈ। ਪਿੰਡ ਠੱਟਾ ਨਵਾਂ ਵਿੱਚ ਕੇਵਲ 57 ਪ੍ਰਤੀਸ਼ਤ ਪੋਲਿੰਗ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਠੱਟਾ ਨਵਾਂ ਦੇ ਇੱਕ ਬੂਥ ਤੇ 851 ਵੋਟਰਾਂ ਵਿੱਚੋਂ ਕੇਵਲ 431 ਵੋਟਰਾਂ ਅਤੇ ਦੂਸਰੇ ਬੂਥ ਤੋਂ 715 ਵੋਟਰਾਂ ਵਿੱਚੋਂ 475 ਵੋਟਰਾਂ ਨੇ ਮਤਦਾਨ ਕੀਤਾ। ਪਿੰਡ ਵਿੱਚ ਚਾਰ ਪੋਲਿੰਗ ਬੂਥ ਲਗਾਏ ਗਏ। ਜਿਨਾਂ ਵਿੱਚ ਇੱਕ ਚਰਨਜੀਤ ਕੌਰ ਦੇ ਸਮੱਰਥਕਾਂ ਵੱਲੋਂ, ਦੂਸਰਾ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ, ਤੀਸਰਾ ਅਤੇ ਚੌਥਾ ਬੂਥ ਕਾਂਗਰਸ ਪਾਰਟੀ ਦੇ ਦੋ ਗਰੁੱਪਾਂ ਵੱਲੋਂ ਲਗਾਇਆ ਗਿਆ। ਮਿਤੀ 21 ਮਈ ਨੂੰ ਵੱਖ ਵੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਬਲਵਿੰਦਰ ਤੇ ਮਨਜੀਤ ਸਿੰਘ ਟੀਟਾ ਦੇ ਸਮਰਥਕਾਂ ਵੱਲੋਂ ਪਿੰਡਾਂ ਦਾ ਦੌਰਾ।

Image
ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਜ਼ੋਨ ਟਿੱਬਾ ਤੋਂ ਅਕਾਲੀ ਦਲ ਉਮੀਦਵਾਰ ਬਲਵਿੰਦਰ ਤੇ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ ਜ਼ੋਨ ਟਿੱਬਾ ਤੋਂ ਉਮੀਦਵਾਰ ਮਨਜੀਤ ਸਿੰਘ ਦੇ ਹੱਕ ਵਿਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਵੱਲੋਂ ਪਿੰਡ ਟਿੱਬਾ, ਅਮਰਕੋਟ, ਠੱਟਾ ਨਵਾ, ਠੱਟਾ ਪੁਰਾਣਾ, ਜਾਂਗਲਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆ। ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਵਿਚ ਲੱਗੇ ਮਾਸਟਰ ਸੇਵਾ ਸਿੰਘ ਟਿੱਬਾ, ਬਲਬੀਰ ਸਿੰਘ, ਭਗਤ ਟਿੱਬਾ, ਸੂਰਤ ਸਿੰਘ ਅਮਰਕੋਟ, ਬਲਵਿੰਦਰ ਸਿੰਘ ਬੱਗਾ ਅਤੇ ਹਰਚਰਨ ਸਿੰਘ ਜਾਂਗਲਾ ਨੇ ਦਾਅਵਾ ਕੀਤਾ ਕਿ ਦੋਵੇਂ ਉਮੀਦਵਾਰ ਟਿੱਬਾ ਜ਼ੋਨ ਤੋਂ ਸ਼ਾਨਦਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਦੇ ਨਾਲ ਗੁਰਦੀਪ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਕੁਲਵੰਤ ਸਿੰਘ ਦਰੀਏਵਾਲ, ਮਲਕੀਤ ਸਿੰਘ ਬਾਹੀਆ, ਰਜਵੰਤ ਸਿੰਘ ਕਾਲਾ, ਬਚਿੱਤਰ ਸਿੰਘ ਟਿੱਬਾ, ਲਾਲ ਸਿੰਘ ਲਾਲੀ, ਬਲਕਾਰ ਸਿੰਘ ਮੋਮੀ ਠੱਟਾ, ਸ਼ਿੰਗਾਰ ਸਿੰਘ ਸ਼ਹਿਰੀ ਟਿੱਬਾ, ਇੰਦਰਜੀਤ ਸਿੰਘ, ਮਾਸਟਰ ਗੁਰਮੇਲ ਸਿੰਘ ਅਮਰਕੋਟ, ਸੰਤੋਖ ਸਿੰਘ, ਗੁਰਬਚਨ ਸਿੰਘ, ਸਰੂਪ ਸਿੰਘ ਮਿਸਤਰੀ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ।

ਬਿੱਟੂ ਦਰੀਏਵਾਲ ਦੀ ਪ੍ਰੇਰਨਾ ਸਦਕਾ 11 ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ।

Image
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਅਕਾਲੀ ਉਮੀਦਵਾਰ ਬਲਵਿੰਦਰ ਕੌਰ ਅਤੇ ਪੰਚਾਇਤ ਸੰਮਤੀ ਜ਼ੋਨ ਤੋਂ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਯੂਥ ਆਗੂ ਬਲਜੀਤ ਸਿੰਘ ਬਿੱਟੂ ਦਰੀਏਵਾਲ ਦੀ ਪ੍ਰੇਰਨਾ ਸਦਕਾ ਅੰਮਿ੍ਤਪੁਰ ਤੋਂ ਗੁਰਚਰਨ ਸਿੰਘ ਨੇ 11 ਪਰਿਵਾਰਾਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਖਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਜਗਪਾਲ ਸਿੰਘ, ਸਤਨਾਮ ਸਿੰਘ, ਕਾਲਾ ਸਿੰਘ, ਕਰਤਾਰ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਰੁਲੀਆ ਸਿੰਘ ਦੇ ਨਾਂਅ ਪ੍ਰਮੁੱਖ ਹਨ। ਇਸ ਮੌਕੇ ਜੋਗਿੰਦਰ ਸਿੰਘ ਸਰਪੰਚ ਦੰਦੂਪੁਰ, ਨੰਬਰਦਾਰ ਭਜਨ ਸਿੰਘ, ਬਲਦੇਵ ਸਿੰਘ ਨੱਥੂਪੁਰ ਅਦਿ ਹਾਜਰ ਸਨ।

ਮੋਠਾਂਵਾਲ ਵਿਖੇ ਹੋਈ ਲੁੱਟ ਦੀ ਘਟਨਾ ਦੇ ਜ਼ਖ਼ਮੀਆਂ ਦੇ ਇਲਾਜ ਲਈ ਸੰਗਤਾਂ ਨੇ ਇਕ ਲੱਖ ਰੁਪਏ ਭੇਜੇ।

ਬੀਤੇ ਦਿਨੀਂ ਇਥੋਂ ਦੇ ਨੇੜਲੇ ਪਿੰਡ ਮੋਠਾਂਵਾਲਾ ਵਿਖੇ ਦੋ ਘਰਾਂ ਤੇ ਲੁਟੇਰਿਆਂ ਵੱਲੋਂ ਜਖ਼ਮੀ ਕੀਤੇ ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਹਾਲਚਾਲ ਪੁੱਛਣ ਲਈ ਸੰਤ ਗੁਰਚਰਨ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਜਲੰਧਰ ਦੇ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ। ਸੰਤ ਗੁਰਚਰਨ ਸਿੰਘ ਨੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਅਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ਲਈ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਜਸਪਾਲ ਸਿੰਘ, ਭਾਈ ਸਤਵਿੰਦਰਪਾਲ ਸਿੰਘ, ਹਰਜਿੰਦਰ ਸਿੰਘ ਕਪੂਰਥਲਾ, ਰਘਬੀਰ ਸਿੰਘ ਬੱਗਾ, ਭਾਈ ਜਰਨੈਲ ਸਿੰਘ, ਪਰਮਜੀਤ ਸਿੰਘ ਮੋਠਾਂਵਾਲਾ ਅਤੇ ਸੁਖਦੇਵ ਸਿੰਘ ਜੋਸਨ ਵੀ ਹਾਜ਼ਰ ਸਨ। ਸੰਤ ਗੁਰਚਰਨ ਸਿੰਘ ਨੇ ਉਕਤ ਹਸਪਤਾਲਾਂ ਵਿਚ ਡਾਕਟਰਾਂ ਨਾਲ ਮਰੀਜ਼ਾਂ ਬਾਰੇ ਗੱਲਬਾਤ ਵੀ ਕੀਤੀ। ਇਸ ਮੌਕੇ ਜਖ਼ਮੀ ਅਜੀਤ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਦਾਖਲ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ, ਜਦਕਿ ਸੰਤ ਗੁਰਚਰਨ ਸਿੰਘ ਵੱਲੋਂ ਜ਼ੋਰ ਪਾਉਣ ‘ਤੇ ਕਪੂਰਥਲਾ ਵਿਚ ਦਾਖਲ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਵੱਲੋਂ ਮੁਫ਼ਤ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੰਤ ਗੁਰਚਰਨ ਸਿੰਘ ਦੀ ਪ੍ਰੇਰਨਾ ਨਾਲ ਪਾਜੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਇਕੱਤਰ...

ਇੰਜ: ਸੰਪੂਰਨ ਸਿੰਘ ਨੇ ਬਤੌਰ ਐੱਸ.ਡੀ.ਓ. ਪਾਵਰਕਾਮ ਸਬ ਡਵੀਜ਼ਨ ਟਿੱਬਾ ਦਾ ਚਾਰਜ਼ ਸੰਭਾਲਿਆ।

ਇੰਜ: ਸੰਪੂਰਨ ਸਿੰਘ ਨੇ ਬਤੌਰ ਐੱਸ.ਡੀ.ਓ ਪਾਵਰਕਾਮ ਸਬ ਡਵੀਜ਼ਨ ਟਿੱਬਾ ਦਾ ਚਾਰਜ਼ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਵੰਡ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਰੂਰੀ ਰਿਪੇਅਰ ਵਾਸਤੇ 16 ਮਈ ਨੂੰ 33ਕੇਵੀ ਸਬ ਡਵੀਜ਼ਨ ਟਿੱਬਾ ਤੋਂ ਚੱਲਦੇ ਸਾਰੇ ਏ.ਪੀ ਤੇ ਅਰਬਨ ਫੀਡਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ।

ਬੀਤੇ ਦਿਨੀਂ ਆੲੀ ਤੇਜ਼ ਹਨੇਰੀ ਕਾਰਨ ਹੋਇਆ ਤਕਰੀਬਨ 3 ਲੱਖ ਦਾ ਨੁਕਸਾਨ

Image
ਬੀਤੇ ਦਿਨੀਂ ਸ਼ਾਮ ਨੂੰ ਆਈ ਹਨੇਰੀ ਨਾਲ ਪਿੰਡ ਬੂਲਪੁਰ ਦੇ ਸਰਪੰਚ ਸ.ਬਲਦੇਵ ਸਿੰਘ ਅਤੇ ਸਟੇਟ ਐਵਾਰਡੀ ਕਿਸਾਨ ਸਰਵਣ ਸਿੰਘ ਚੰਦੀ ਦੇ ਸ਼ਹਿਦ ਮੱਖੀ ਦੇ ਡੱਬੇ, ਸ਼ਿਮਲਾ ਮਿਰਚ ਦੇ ਖੇਤ ਅਤੇ ਇੱਕ ਸਬਮਰਸੀਬਲ ਮੋਟਰ ਦਾ ਬੋਰ ਨੁਕਸਾਨਿਆ ਗਿਆ। ਸ. ਸਰਵਣ ਸਿੰਘ ਚੰਦੀ ਅਨੁਸਾਰ ਇਸ ਹਨੇਰੀ ਕਾਰਨ ਉਹਨਾਂ ਦਾ ਤਕਰੀਬਨ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਪਿੰਡ ਦੇ ਹੀ ਕਿਸਾਨ ਜਗੀਰ ਸਿੰਘ ਕੌੜਾ ਦੀ 2 ਕਨਾਲ ਮੱਕੀ ਵੀ ਝੁਲਸ ਗਈ।

ਪਿੰਡ ਬੂਲਪੁਰ ਦੀ ਸ਼ਾਮਲਾਟ ਜਮੀਨ ਦੀ ਬੋਲੀ ਕਰਵਾਈ ਗਈ।

Image
ਬੀਤੇ  ਦਿਨੀਂ ਪਿੰਡ ਬੂਲਪੁਰ ਦੀ ਸ਼ਾਮਲਾਟ ਜਮੀਨ ਦੀ ਬੋਲੀ ਕਰਵਾਈ ਗਈ। ਉੱਘੇ ਕਿਸਾਨ ਸ.ਸਰਵਣ ਸਿੰਘ ਚੰਦੀ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਹਰਬਲਾਸ ਬਾਂਗਲਾ ਦੀ ਅਗਵਾਈ ਵਿੱਚ ਪੰਚਾਇਤ ਸੈਕਟਰੀ ਸ.ਰਛਪਾਲ ਸਿੰਘ ਅਤੇ ਸਰਪੰਚ ਸ.ਬਲਦੇਵ ਸਿੰਘ ਦੀ ਦੇਖ-ਰੇਖ ਹੇਠ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਇਹ ਬੋਲੀ ਕਰਵਾਈ ਗਈ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਦਾ ਕੰਮ ਜੋਰਾਂ ਸ਼ੋਰਾਂ ਤੇ

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੀ ਇਮਾਰਤ ਦਾ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਪੂਰੀ ਇਮਾਰਤ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ। ਬਣਾਈ ਜਾ ਰਹੀ ਇਸ ਤਿੰਨ ਮੰਜ਼ਿਲਾ ਇਮਾਰਤ ਦੀ ਮੀਨਾਕਾਰੀ ਦਾ ਕੰਮ ਵਿਸ਼ੇਸ਼ ਤੌਰ ਤੇ ਬੁਲਾਏ ਗਏ ਕਾਰੀਗਰਾਂ ਕੋਲੋਂ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਹਾਲ ਦੇ ਇਨਟੀਰੀਅਰ ਦਾ ਨਜ਼ਾਰਾ ਦੇਖ ਕੇ ਹੀ ਬਣਦਾ ਹੈ। ਇਸ ਸਮੁੱਚੇ ਕਾਰਜ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਆਪ ਖਾਸ ਦਿਲਚਸਪੀ ਲੈ ਕੇ ਕਰਵਾ ਰਹੇ ਹਨ। ਸੰਤ ਬਾਬਾ ਬੀਰ ਸਿੰਘ ਜੀ ਦੇ 179ਵੇਂ ਜੋੜ ਮੇਲੇ ਕਾਰਨ ਫਿਲਹਾਲ ਇਹ ਕੰਮ ਰੋਕ ਦਿੱਤਾ ਗਿਆ ਹੈ। ਉਮੀਦ ਹੈ ਕਿ ਇਸ ਸਾਲ ਵਿੱਚ ਇਹ ਕਾਰਜ ਸੰਪੰਨ ਹੋ ਜਾਵੇਗਾ।

ਟਿੱਬਾ ਜ਼ੋਨ ਤੋਂ ਉਮੀਦਵਾਰ ਬਲਵਿੰਦਰ ਕੌਰ ਤੇ ਨੀਲਮ ਦੇ ਹੱਕ ‘ਚ ਇਕੱਤਰਤਾ।

Image
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਬੀਬੀ ਬਲਵਿੰਦਰ ਕੌਰ ਤੇ ਪੰਚਾਇਤ ਸੰਮਤੀ ਪਰਮਜੀਤਪੁਰ ਤੋਂ ਮੈਡਮ ਨੀਲਮ ਦੇ ਸਨਮਾਨ ਵਿਚ ਪਿੰਡ ਪਰਮਜੀਤਪੁਰ ਵਿਖੇ ਇਕ ਇਕੱਤਰਤਾ ਪੰਚਾਇਤ ਘਰ ਵਿਖੇ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਤੇ ਨਗਰ ਵਾਸੀਆਂ ਵੱਲੋਂ ਜਿਥੇ ਦੋਹਾਂ ਉਮੀਦਵਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ, ਉਥੇ ਚੇਅਰਮੈਨ ਵੱਲੋਂ 11 ਹਜ਼ਾਰ ਰੁਪਏ ਚੋਣ ਫੰਡ ਵਜੋਂ ਵੀ ਦਿੱਤੇ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੁੱਚਾ ਸਿੰਘ ਚੌਹਾਨ, ਪੀ.ਏ ਬਲਦੇਵ ਸਿੰਘ ਖੁਰਦਾਂ, ਸਰਪੰਚ ਗੁਰਜੀਤ ਸਿੰਘ ਢਿੱਲੋਂ ਆਦਿ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਨੇ ਪਿੰਡ ਵਾਸੀਆਂ ਵੱਲੋਂ ਉਮੀਦਵਾਰਾਂ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਤੇ ਸੰਮਤੀ ਉਮੀਦਵਾਰ ਮੈਡਮ ਨੀਲਮ ਨੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ ਖੁਰਦਾਂ, ਰਾਮ ਸਿੰਘ, ਨਿਰਮਲ ਸਿੰਘ ਆੜ੍ਹਤੀ, ਐਡਵੋਕੇਟ ਵਰਿੰਦਰਜੀਤ ਸਿੰਘ ਸ਼ੈਲੀ, ਫਕੀਰ ਸਿੰਘ ਸੂਬੇਦਾਰ, ਕੁਲਬੀਰ ਸਿੰਘ, ਡਾ: ਕੁਲਵੰਤ ਸਿੰਘ, ਕਸ਼ਮੀਰ ਸਿੰਘ ਧੰਜੂ, ਨੰਬਰਦਾਰ ਮਨਜੀਤ ਸਿੰਘ, ਭੁਪਿੰਦਰ ਸਿੰਘ, ਸਾਧੂ ਸਿੰਘ, ਮੱਸਾ ਸਿੰਘ, ...

ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ 3 ਤੇ ਬਲਾਕ ਸੰਮਤੀ ਦੇ 17 ਉਮੀਦਵਾਰਾਂ ਦਾ ਐਲਾਨ।

Image
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਤੇ ਬਲਾਕ ਸੰਮਤੀ ਦੀਆਂ 17 ਦੀਆਂ 17 ਸੀਟਾਂ ਤੋਂ ਜਿੱਤ ਪ੍ਰਾਪਤ ਕਰੇਗੀ ਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਵੇਗੀ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਕਤ ਸੀਟਾਂ ਲਈ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਉਪਰੰਤ ਪੱਤਰਕਾਰਾਂ ਸਾਹਮਣੇ ਕੀਤਾ | ਇਸ ਮੌਕੇ ਵਿਧਾਇਕ ਚੀਮਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫੱਤੂਢੀਂਗਾ ਤੋਂ ਆਸਾ ਸਿੰਘ ਸਰਪੰਚ ਮਹਿਮਦਵਾਲ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਰੋਆਣਾ ਤੋਂ ਬੀਬੀ ਸੁਖਵਿੰਦਰ ਕੌਰ ਸ਼ੇਰਪੁਰ ਦੋਨਾ ਤੇ ਜ਼ੋਨ ਟਿੱਬਾ ਤੋਂ ਬੀਬੀ ਚਰਨਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਜਦਕਿ ਡੱਲਾ (ਜਨਰਲ) ਤੋਂ ਮਲਕੀਤ ਸਿੰਘ ਡੱਡਾ, ਜ਼ੋਨ ਨੰਬਰ 2 ਹੈਬਤਪੁਰ ਤੋਂ (ਐਸ.ਸੀ.) ਅਵਤਾਰ ਸਿੰਘ ਰੰਧਾਵਾ ਜੈਨਪੁਰ, ਜ਼ੋਨ 3 ਜੱਬੋਵਾਲ ਤੋਂ (ਐਸ.ਸੀ.) ਕੇਵਲ ਸਿੰਘ ਸ਼ਤਾਬਗੜ੍ਹ, ਜ਼ੋਨ 4 ਮੁਹੱਬਲੀਪੁਰ ਤੋਂ (ਐਸ.ਸੀ.) ਰਮੇਸ਼ ਸਿੰਘ ਮੇਸ਼ੀ ਡਡਵਿੰਡੀ, ਜ਼ੋਨ 5 ਰਾਮਪੁਰ ਜਗੀਰ (ਐਸ.ਸੀ. ਔਰਤ) ਤੋਂ ਜਰਨੈਲ ਕੌਰ ਸ਼ਾਹਜਹਾਨਪੁਰ, ਜ਼ੋਨ 6 ਪਰਮਜੀਤਪੁਰ (ਐਸ.ਸੀ. ਔਰਤ) ਤੋਂ ਸੁਰਜੀਤ ਕੌਰ ਨਬੀਪੁਰ, ਜ਼ੋਨ 7 ਭਰੋਆਣਾ (ਔਰਤ) ਤੋਂ ਗਿਆਨ ਕੌਰ ਸ਼ੇਰਪੁਰ ਸੰਧਾ, ਜ਼ੋਨ 8 ਕਮਾਲਪੁਰ (ਔਰਤ) ਲਖਵਿੰਦਰ ਕੌਰ ਕਮਾਲਪੁਰ, ਜ਼ੋਨ 9 ਫੱਤੋਵਾਲ (ਔਰਤ) ਕਪੂਰ ਕੌਰ ਬੂਸੋਵਾਲ, ਜ਼ੋਨ 10 ਸੂਜੋਕਾਲੀਆ (ਔਰਤ) ਸੁਖਜਿੰਦਰ ਕੌਰ ਬਿਧੀਪੁਰ, ਜ਼ੋਨ 1...