Posts

Showing posts from March, 2013

ਵਿਸਾਖੀ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤ

Image
ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਖਾਲਸੇ ਦੇ ਜਨਮ ਦਿਵਸ ਮੌਕੇ ਕਰਵਾਏ ਜਾਣ ਵਾਲੇ ਦੋ ਰੋਜ਼ਾ ਧਾਰਮਿਕ ਸਮਾਗਮ ਦੀ ਤਿਆਰੀ ਵਾਸਤੇ ਮੀਟਿੰਗ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਖਸ਼ੀਸ਼ ਸਿੰਘ ਚਾਨਾ ਖਜ਼ਾਨਚੀ ਨੇ ਦੱਸਿਆ ਕਿ ਵਿਸਾਖੀ ਪੁਰਬ ਦੀ ਖੁਸ਼ੀ ਵਿਚ 12 ਅਪ੍ਰੈਲ ਨੂੰ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਵਿਖੇ ਸ਼ਾਮ 7 ਤੋਂ 11 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਤੇ 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ 9 ਅਪ੍ਰੈਲ ਨੂੰ ਖਾਲਸੇ ਦੇ ਜਨਮ ਦੀ ਖੁਸ਼ੀ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਮੌਕੇ ਜੀਤ ਸਿੰਘ ਪ੍ਰਧਾਨ, ਡਾ: ਦਲੀਪ ਸਿੰਘ ਭੀਲਾਂਵਾਲਾ ਮੀਤ ਪ੍ਰਧਾਨ, ਸਵਰਨ ਸਿੰਘ ਮੈਨੇਜਰ, ਬਖਸ਼ੀਸ਼ ਸਿੰਘ ਚਾਨਾ ਖਜ਼ਾਨਚੀ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਹਰਚਰਨ ਸਿੰਘ ਸਰਪੰਚ ਜਾਂਗਲਾ ਸਕੱਤਰ, ਕਾਨੂੰਗੋ ਨਿਰੰਜਨ ਸਿੰਘ ਅਮਰਕੋਟ, ਸਵਰਨ ਸਿੰਘ ਮੈਂਬਰ ਵੀ ਹਾਜ਼ਰ ਸਨ |

ਰਾਜਨਦੀਪ ਕੌਰ ਪੇਂਟਿੰਗ ਮੁਕਾਬਲੇ ‘ਚ ਰਹੀ ਅੱਵਲ

Image
ਬੀਤੇ ਦਿਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਜਲ ਦਿਵਸ ਦੇ ਸਬੰਧ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਤੇ ਪੇਟਿੰਗ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੀ.ਐਸ.ਟੀ ਸੈਕੰਡਰੀ ਸਕੂਲ ਸੂਜੋ ਕਾਲੀਆ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਰਾਜਨਦੀਪ ਕੌਰ ਪੁੱਤਰੀ ਦਿਲਬਾਗ ਸਿੰਘ ਬੂੜੇਵਾਲ ਨੇ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਕੀਤਾ | ਇਸ ਤੋਂ ਇਲਾਵਾ ਗਗਨਦੀਪ ਕੌਰ, ਹਰਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਆਇਉਸ਼ਮਨਦੀਪ ਕੌਰ, ਮਨਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਬਬਲਪ੍ਰੀਤ ਸਿੰਘ, ਜਸਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਨੇ ਭਾਗ ਲਿਆ|

ਵੱਧ ਬਿੱਲ ਉਗਰਾਹੁਣ ‘ਤੇ ਲੋਕਾਂ ਵੱਲੋਂ ਪਾਵਰਕਾਮ ਵਿਰੁੱਧ ਰੋਸ ਮੁਜ਼ਾਹਰਾ

Image
ਪਾਵਰਕਾਮ ਵੱਲੋਂ ਬਿਜਲੀ ਦੇ ਬਿੱਲਾਂ ਵਿਚ ਫੁਟਕਲ ਖਰਚੇ ਪਾ ਕੇ ਉਪਭੋਗਤਾਵਾਂ ਦੀ ਕੀਤੀ ਜਾ ਰਹੀ ਸਿੱਧੀ ਲੁੁੱਟ ਨੂੰ ਰੋਕਣ ਵਾਸਤੇ ਅੱਜ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਪਾਵਰਕਾਮ ਸਬ ਡਵੀਜ਼ਨ ਟਿੱਬਾ ਦੇ ਦਫ਼ਤਰ ਅੱਗੇ ਰੋਸ ਮੁਜਾਹਰਾ ਕੀਤਾ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੰਗ ਪੱਤਰ ਇੰਜ: ਰਾਜ ਕੁਮਾਰ ਐਸ.ਡੀ.ਓ ਪੰਜਾਬ ਰਾਜ ਬਿਜਲੀ ਬੋਰਡ ਸੌਾਪਿਆ | ਜਿਸ ਵਿਚ ਮੰਗ ਕੀਤੀ ਗਈ ਕਿ ਜੇ 27 ਮਾਰਚ ਤੱਕ ਬਿਜਲੀ ਦੇ ਬਿੱਲਾਂ ਵਿਚੋਂ ਫੁੱਟਕਲ ਖ਼ਰਚੇ ਨਾ ਕੱਢੇ ਗਏ ਤਾਂ 28 ਮਾਰਚ ਨੂੰ ਐੱਸ.ਈ ਕਪੂਰਥਲਾ ਦੇ ਦਫ਼ਤਰ ਅੱਗੇ ਮੁਜਾਹਰਾ ਕੀਤਾ ਜਾਵੇਗਾ | ਮੁਜਾਹਰਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਾਧੂ ਸਿੰਘ ਸਰਪੰਚ ਠੱਟਾ ਨਵਾਂ, ਮਾਸਟਰ ਦੇਸ ਰਾਜ ਬੂਲਪੁਰ, ਜਸਵੰਤ ਸਿੰਘ, ਸਵਰਨ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ ਮੋਮੀ, ਜੀਤ ਸਿੰਘ ਮੋਮੀ, ਮਨੀਸ਼ ਸ਼ਰਮਾ ਯੂਥ ਆਗੂ ਕਾਂਗਰਸ, ਦਰਸ਼ਨ ਸਿੰਘ, ਕਰਮਜੀਤ ਸਿੰਘ, ਚਰਨ ਸਿੰਘ, ਬਿਕਰਮਜੀਤ ਸਿੰਘ, ਮਾਸਟਰ ਮਹਿੰਗਾ ਸਿੰਘ, ਮਾਸਟਰ ਜਰਨੈਲ ਸਿੰਘ, ਸਾਧੂ ਸਿੰਘ, ਬਖਸ਼ੀਸ਼ ਸਿੰਘ, ਬਲਬੀਰ ਸਿੰਘ, ਬਚਿੱਤਰ ਸਿੰਘ, ਦੀਦਾਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਦਲੀਪ ਸਿੰਘ ਮੋਮੀ, ਸੂਬੇਦਾਰ ਪ੍ਰੀਤਮ ਸਿੰਘ, ਮੰਗਤ ਰਾਮ, ਬਲਕਾਰ ਸਿੰਘ, ਬਲਵਿੰਦਰ ਸਿੰਘ ਐਡਵੋਕੇਟ ਵੀ ਹਾਜ਼ਰ ਸਨ |

ਬਿਜਲੀ ਦੇ ਵੱਧ ਬਿੱਲ ਆਉਣ ਦੇ ਰੋਸ ਵਿੱਚ ਠੱਟਾ ਨਵਾਂ ਦੇ ਲੋਕਾਂ ਵਿੱਚ ਰੋਸ

Image
ਪਾਵਰਕਾਮ ਵੱਲੋਂ ਇਸ ਮਹੀਨੇ ਭੇਜੇ ਗਏ ਬਿਜਲੀ ਦੇ ਬਿੱਲ 3-4 ਗੁਣਾਂ ਵੱਧ ਆਉਣ ਤੇ ਪਿੰਡ ਠੱਟਾ ਨਵਾਂ ਦੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ।  ਦੋ-ਦੋ ਬਲਬਾਂ ਵਾਲੇ ਘਰਾਂ ਦੇ ਬਿੱਲ ਵੀ ਇੱਕ ਹਜ਼ਾਰ ਰੁਪਏ ਤੋਂ ਵੱਧ ਆਏ ਹਨ। ਇਸ ਸਬੰਧੀ ਕਿਸਾਨ ਆਗੂ ਗੁਰਦੀਪ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਜਦ ਉਹ ਇਸ ਸਬੰਧੀ ਟਿੱਬਾ ਫੀਡਰ ਵਿਖੇ ਅਧਿਕਾਰੀਆਂ ਕੋਲ ਪੁੱਛ ਗਿੱਛ ਕਰਨ ਗਏ ਤਾਂ ਉਹਨਾਂ ਨੇ ਫੁਟਕਲ ਖਰਚਿਆਂ ਦਾ ਜ਼ਿਕਰ ਕਰਦਿਆਂ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਮੀਟਰ ਦੀਆਂ 122 ਯੂਨਿਟਾਂ ਦੀ ਖਪਤ ਹੋਈ ਸੀ ਪਰ ਬਿੱਲ 7897 ਆ ਗਿਆ। ਇਸੇ ਤਰਾਂ ਹੀ ਪਿੰਡ ਦੇ ਬਾਕੀ ਘਰਾਂ ਦੇ ਬਿੱਲ ਵੀ ਫੁਟਕਲ ਖਰਚਿਆਂ ਨਾਲ 3-4 ਗੁਣਾ ਵੱਧ ਆਏ ਹਨ। ਪਿੰਡ ਵਾਸੀਆਂ ਨੇ ਵਿਭਾਗ ਦਾ ਕਰਮਚਾਰੀ ਜੋ ਕਿ ਮੀਟਰ ਰੀਡਿੰਗ ਲੈਣ ਆਉਂਦਾ ਹੈ, ਬਾਰੇ ਦੱਸਿਆ ਕਿ ਮੁਲਾਜ਼ਮ ਦੀ ਨਜ਼ਰ ਬਹੁਤ ਕਮਜ਼ੋਰ ਹੈ। ਸਰੀਰ ਭਾਰਾ ਹੋਣ ਅਤੇ ਮੀਟਰ ਉੱਚੇ ਬਕਸਿਆਂ ਵਿੱਚ ਲੱਗੇ ਹੋਣ ਕਰਕੇ ਅਕਸਰ ਉਹ ਰੀਡਿੰਗ ਗਲਤ ਲੈ ਜਾਂਦਾ ਹੈ।  ਪਿੰਡ ਵਾਸੀਆਂ ਨੇ ਵਿਭਾਗ ਕੋਲੋਂ ਮੰਗ ਕੀਤੀ ਕਿ ਇੱਕ ਤਾਂ ਮੀਟਰ ਰੀਡਿੰਗ ਲੈਣ ਵਾਲੇ ਕਰਮਚਾਰੀ ਨੂੰ ਬਦਲਿਆ ਜਾਵੇ ਅਤੇ ਨਾਲ ਹੀ ਮੁਫਤ ਬਿਜਲੀ ਬੰਦ ਕਰਕੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਜਿਸ ਨਾਲ ਇੱਕ ਤਾਂ ਬਿਜਲੀ ਦੀ ਦੁਰਵਰਤੋਂ ਘਟੇਗੀ ਅਤੇ ਦੂਸਰੇ ਪਾਸੇ ਕਿਸੇ ਖਾਸ ਵਰਗ ਤੇ ਵੱਧੂ ਬੋਝ...

ਪਤਨੀ ਦਾ ਕਤਲ ਕਰਕੇ ਫਰਾਰ ਹੋਇਆ ਪਤੀ ਪੁਲਿਸ ਵੱਲੋਂ ਕਾਬੂ

Image
ਬੀਤੇ ਕੁਝ ਦਿਨ ਪਹਿਲਾਂ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਾਦੇ ਪਿੰਡ ਬੂੜੇਵਾਲ ਵਿਖੇ ਕੁਲਵਿੰਦਰ ਕੌਰ ਉਰਫ਼ ਕਿੰਦਰ ਜੋ ਕਿ ਆਂਗਣਵਾੜੀ ਵਿਚ ਹੈਲਪਰ ਦੇ ਤੌਰ ਤੇ ਕੰਮ ਕਰਦੀ ਸੀ | ਉਸ ਦੇ ਪਤੀ ਗੁਰਦੀਪ ਸਿੰਘ ਉਰਫ਼ ਪੱਪੂ ਪੁੱਤਰ ਦਰਸ਼ਨ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ ਤੇ ਆਪ ਉਸੇ ਦਿਨ ਤੋਂ ਫਰਾਰ ਸੀ, ਕੁਲਵਿੰਦਰ ਕੌਰ ਦੇ ਤਿੰਨ ਲੜਕੇ ਸਨ ਜਿਨ੍ਹਾਂ ‘ਚੋਂ ਵੱਡਾ ਲੜਕਾ ਜਸਪਾਲ ਸਿੰਘ ਜਿਸ ਦੇ ਬਿਆਨਾਂ ਤੇ ਪੁਲਿਸ ਨੇ ਪਰਚਾ ਦਰਜ ਕਰਕੇ ਦੋਸ਼ੀ ਗੁਰਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਫੋਨ ਡਿਟੇਲ ਮੁਤਾਬਿਕ ਐੱਸ.ਐੱਚ.ਓ ਸ਼ਿਵਕੰਵਲ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਤੇਜ਼ ਕਰ ਦਿੱਤੀ, ਨਾਕਾਬੰਦੀ ਦੌਰਾਨ ਸ਼ਾਲਾਪੁਰ ਬੇਟ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਤਾਂ ਅਚਾਨਕ ਦੋਸ਼ੀ ਗੁਰਦੀਪ ਸਿੰਘ ਦਿਖਾਈ ਦਿੱਤਾ ਜਿਸ ਨੂੰ ਮੌਕੇ ਤੇ ਦਬੋਚ ਲਿਆ | ਪੁੱਛਗਿੱਛ ਕਰਨ ਤੇ ਉਸ ਨੇ ਮੰਨਿਆ ਕਿ ਮਾਮੂਲੀ ਜਿਹੇ ਤਕਰਾਰ ਤੋਂ ਸਾਡਾ ਝਗੜਾ ਹੋ ਗਿਆ ਜਿਸ ਨੂੰ ਮੈਂ ਜਲਦੀ ਨਵਾਂ ਮੋੜ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਬਾਲਣ ਲੈਣ ਜਾਣ ਲਈ ਮਜਬੂਰ ਕੀਤਾ, ਬਲਦੇਵ ਸਿੰਘ ਪੁੱਤਰ ਇੰਦਰ ਸਿੰਘ ਦੇ ਕਣਕ ਦੇ ਖੇਤਾਂ ਵਿਚ ਜਾ ਕੇ ਮੈਂ ਆਪਣੀ ਪਤਨੀ ਕੁਲਵਿੰਦਰ ਕੌਰ ਦਾ, ਉਸ ਦੀ ਚੁੰਨੀ ਨਾਲ ਉਸ ਗਲਾ ਘੁੱਟ ਦਿੱਤਾ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਲਾਸ਼ ਨੂੰ ਮੈਂ ਉੱਥੇ ਮੌਜੂਦ ਪਈ ਕਾਈ ਥੱਲੇ ਲੁਕਾ ਆਇਆ | ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਦੋਸ਼ੀ ਨੂ...

ਅਕਾਲ ਚਲਾਣਾ ਮਾਤਾ ਰਣਜੀਤ ਕੌਰ

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਰਣਜੀਤ ਕੌਰ ਪਤਨੀ ਸਵਰਗਵਾਸੀ ਸ. ਜੋਗਿੰਦਰ ਸਿੰਘ ਅੱਜ ਸਵੇਰੇ 8 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵੲਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।

ਟਿੱਬਾ ਵਿਖੇ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ ਗਿਆ।

Image
ਡਾ: ਨਰਿੰਦਰ ਸਿੰਘ ਐਸ.ਐਮ.ਓ. ਟਿੱਬਾ ਦੀ ਨਿਗਰਾਨੀ ਹੇਠ ਡਾ: ਰੁਪੇਸ਼ ਕੁਮਾਰ ਵੱਲੋਂ ਟਿੱਬਾ ਵਿਖੇ 10 ਤੋਂ 19 ਸਾਲਾਂ ਦੇ ਬੱਚਿਆਂ ਵਿਚ ਖੂਨ ਦੀ ਕਮੀ ਸਬੰਧੀ ਆਸ਼ਾ ਵਰਕਰਾਂ ਤੇ ਏ.ਐਨ.ਐਮ. ਦੀ ਇਕ ਦਿਨਾਂ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਮੌਕੇ ਬੋਲਦੇ ਹੋਏ ਡਾ: ਤੇਜੀ ਨੇ ਕਿਹਾ ਕਿ ਲੜਕੀਆਂ ਵਿਚ ਖੂਨ ਦੀ ਕਮੀ ਹੋਣ ‘ਤੇ ਆਇਰਨ ਦੀਆਂ ਗੋਲੀਆਂ ਵਾਧੂ ਖੁਰਾਕ ਵਜੋਂ ਦੇਣੀਆਂ ਚਾਹੀਦੀਆਂ ਹਨ | ਉਨ੍ਹਾਂ ਦੱਸਿਆ ਕਿ ਖੂਨ ਦੀ ਨਮੀ ਨੂੰ ਪੂਰਾ ਕਰਨ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਗੋਲੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਡਾ: ਤੇਜੀ ਨੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਵਿਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿਮ ਚਲਾਉਣ | ਇਸ ਮੌਕੇ ਡਾ: ਰੁਪੇਸ਼ ਕੁਮਾਰ, ਦਵਿੰਦਰ ਸਿੰਘ ਖਾਲਸਾ ਫਾਰਮਾਸਿਸਟ ਅਤੇ ਵੱਡੀ ਗਿਣਤੀ ਵਿਚ ਏ.ਐਨ.ਐਮ. ਤੇ ਆਸ਼ਾ ਵਰਕਰ ਹਾਜ਼ਰ ਸਨ |

ਪਿੰਡ ਦੇ ਵਿਕਾਸ ਦੀ ਡਗਮਗਾ ਰਹੀ ਵਿਕਾਸ ਦੀ ਕਿਸ਼ਤੀ ਨੂੰ ਕਿਨਾਰੇ ਲਗਾਇਆ

ਸਿਆਣਿਆਂ ਦਾ ਕਥਨ ਹੈ ਕਿ ਘਰ ਦੇ ਭਾਗ ਉਸ ਦੀ ਡਿਉੜੀ ਤੋਂ ਪਤਾ ਲੱਗ ਜਾਂਦੇ ਹਨ। ਪਿੰਡ ਠੱਟਾ ਨਵਾਂ ਦੇ ਵਸਨੀਕਾਂ ਦੀਆਂ ਕੋਠੀਆਂ ਤਾਂ ਅਲੀਸ਼ਾਨ ਢੰਗ ਨਾਲ ਬਣੀਆਂ ਹੋਈਆਂ ਹਨ ਪਰ ਕੁੱਝ ਲੋਕਾਂ ਦੀ ਅਣ-ਗਹਿਲੀ ਕਾਰਨ ਪਿੰਡ ਦੀ ਡਿਉੜੀ ਦੀ ਹਾਲਤ ਬਹੁਤ ਮਾੜੀ ਸੀ। ਬੂਲਪੁਰ ਤੋਂ ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਸੜ੍ਹਕ ਤੇ ਪਈ ਰੂੜੀ ਪਿੰਡ ਦੀ ਦਿੱਖ ਨੂੰ ਬਹੁਤ ਖਰਾਬ ਕਰ ਰਹੀ ਸੀ। ਪਿੰਡ ਦਾ ਖੇਡ ਮੈਦਾਨ ਕਈ ਸਾਲਾਂ ਤੋਂ ਬੇ-ਅਬਾਦ ਪਿਆ ਸੀ। ਅਕਸਰ ਹੀ ਬਰਸਾਤਾਂ ਵਿੱਚ ਇਹ ਖੇਡ ਮੈਦਾਨ ਛੱਪੜ ਦਾ ਰੂਪ ਇਖਤਿਆਰ ਕਰ ਲੈਂਦਾ ਸੀ। ਨੌਜਵਾਨ ਵਰਗ ਰੋਜ਼ਾਨਾਂ 3 ਕਿਲੋ ਮੀਟਰ ਚੱਲ ਕੇ ਦੂਸਰੇ ਪਿੰਡ ਵਿੱਚ ਖੇਡਣ ਜਾਂਦੇ ਸਨ। ਇਸ ਦਰਦ ਨੂੰ ਪਛਾਣਦਿਆਂ ਹਰਪ੍ਰੀਤ ਸਿੰਘ ਥਿੰਦ (ਹੈਪੀ ਰਿਜ਼ੌਰਟਸ) ਨੇ ਨੌਜਵਾਨਾਂ ਦਾ ਇਕੱਠ ਕਰਨਾ ਸ਼ੁਰੂ ਕੀਤਾ ਅਤੇ ਆਪਣੇ ਦਿਲ ਦਾ ਉਬਾਲ, ਜੋ ਪਿੰਡ ਦੀ ਦੁਰਗਤੀ ਦੇਖ ਕੇ ਉਹਨਾਂ ਦੇ ਮਨ ਵਿੱਚ ਉੱਬਲ ਰਿਹਾ ਸੀ, ਪ੍ਰਗਟ ਕੀਤਾ। ਨੌਜਵਾਨ ਵਰਗ ਪਿੰਡ ਦੇ ਵਿਕਾਸ ਵਿੱਚ ਕੁੱਦ ਪਿਆ। ਸ਼ੁਰੂਆਤ ਪਿੰਡ ਦੀ ਫਿਰਨੀ ਦੀ ਸਫਾਈ ਤੋਂ ਕੀਤੀ ਗਈ। ਉਪਰੰਤ ਪੁਰਾਣਾ ਠੱਟਾ ਨੂੰ ਜਾਂਦੀ ਸੜ੍ਹਕ ਅਤੇ ਸ਼ਮਸ਼ਾਨ ਘਾਟ ਦੀ ਸਫਾਈ ਕਰਵਾਈ ਗਈ। ਪਰ ਸ. ਹਰਪ੍ਰੀਤ ਸਿੰਘ ਥਿੰਦ ਨੂੰ ਅਜੇ ਵੀ ਚੈਨ ਨਹੀਂ ਸੀ ਆ ਰਿਹਾ। ਆਖਰ ਉਹਨਾਂ ਨੇ ਪਿੰਡ ਦੇ ਖੇਡ ਮੈਦਾਨ ਨੂੰ ਉੱਨਤ ਕਰਨ ਲਈ ਪਿੰਡ ਦੇ ਨੌਜਵਾਨਾਂ ਨੂੰ ਹਾਕ ਮਾਰੀ। ਪ੍ਰਸਾਸ਼ਨ ਅਤੇ ਗਰਾਮ ਪੰਚਾਇਤ ਵੱਲੋਂ ਪਾਸਾ ਵੱਟ ਲੈਣ ਤੇ ਸਮੂਹ ਨੌਜਵਾ...

ਪਿੰਡ ਬੂੜੇਵਾਲ ਦੀ ਇਕ ਵਿਆਹੁਤਾ ਔਰਤ ਦਾ ਪਤੀ ਨੇ ਕੀਤਾ ਕਤਲ

Image
ਪਿੰਡ ਬੂੜੇਵਾਲ ਦੀ ਇਕ ਵਿਆਹੁਤਾ ਔਰਤ ਤੇ ਆਂਗਨਵਾੜੀ ਹੈਲਪਰ ਵਜੋਂ ਕੰਮ ਕਰਦੀ ਕੁਲਵਿੰਦਰ ਕੌਰ (40) ਦਾ ਉਸ ਦੇ ਪਤੀ ਗੁਰਦੀਪ ਸਿੰਘ ਨੇ ਬੀਤੀ ਰਾਤ ਕਤਲ ਕਰ ਦਿੱਤਾ | ਘਟਨਾ ਦੀ ਸੂਚਨਾ ਮਿਲਣ ਉਪਰੰਤ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸ੍ਰੀ ਮਨਦੀਪ ਸਿੰਘ ਤੇ ਐੱਸ. ਐੱਚ.ਓ. ਤਲਵੰਡੀ ਚੌਧਰੀਆਂ ਸ: ਸ਼ਿਵਕਮਲ ਸਿੰਘ ਨੇ ਮਿ੍ਤਕ ਕੁਲਵਿੰਦਰ ਕੌਰ ਦੇ ਪੁੱਤਰ ਜਸਪਾਲ ਸਿੰਘ ਦੇ ਬਿਆਨਾਂ ‘ਤੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਕਥਿਤ ਦੋਸ਼ੀ ਗੁਰਦੀਪ ਸਿੰਘ ਵਿਰੁੱਧ ਧਾਰਾ 302, 201 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਡੀ. ਐੱਸ. ਪੀ. ਅਨੁਸਾਰ ਜਸਪਾਲ ਸਿੰਘ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਂ ਕੁਲਵਿੰਦਰ ਕੌਰ ਖੇਤਾਂ ਵਿਚ ਬਾਲਣ ਲੈਣ ਗਏ ਸਨ ਅਤੇ ਰਾਤ ਘਰ ਵਾਪਿਸ ਨਾ ਆਏ | ਅੱਜ ਸਵੇਰੇ ਉਨ੍ਹਾਂ ਦੇ ਪਿਤਾ ਦਾ ਫੋਨ ਆਇਆ ਕਿ ਤੁਹਾਡੀ ਮਾਂ ਮੈਂ ਮਾਰ ਦਿੱਤੀ ਹੈ ਅਤੇ ਉਸ ਦੀ ਲਾਸ਼ ਬਲਦੇਵ ਸਿੰਘ ਦੇ ਖੇਤਾਂ ਵਿਚ ਕੱਖਕਾਨ ਹੇਠ ਲਕੋਈ ਪਈ ਹੈ | ਸ਼ਿਵ ਕੇਵਲ ਸਿੰਘ ਅੱੈਸ. ਐੱਚ. ਓ ਤਲਵੰਡੀ ਚੌਧਰੀਆਂ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮੌਕੇ ‘ਤੇ ਜਾ ਕੇ ਲਾਸ਼ ਬਰਾਮਦ ਕੀਤੀ ਅਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਹੈ |

ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਕਿਸਾਨਾਂ ਦਾ ਇਕੱਠ ਭਲਕੇ

Image
ਹੁਸੈਨ ਪੁਰ ਦੂਲੋ ਵਾਲ, ਨੂਰੋਵਾਲ, ਸੂਜੋਕਾਲੀਆ ਅਤੇ ਮੰਗੂਪੁਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਸਰਪੰਚ ਸਵਰਨ ਸਿੰਘ, ਰਾਜਬੀਰ ਸਿੰਘ ਸਰਪੰਚ, ਹਰਭਜਨ ਸਿੰਘ ਸੂਜੋਕਾਲੀਆ, ਜਸਵਿੰਦਰ ਸਿੰਘ ਧੰਜੂ ਦੀ ਸਾਂਝੀ ਅਗਵਾਈ ਵਿਚ ਗੁਰਦੁਆਰਾ ਮੰਗੂਪੁਰ ਵਿਖੇ ਇਕ ਮੀਟਿੰਗ ਹੋਈ ਜਿਸ ‘ਚ ਹਾੜੀ ਦੀ ਫ਼ਸਲ ਦੀ ਲਵਾਈ ਤੇ ਬਿਜਾਈ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਵਿਚਾਰਿਆ ਗਿਆ | ਆਗੂਆਂ ਨੇ ਕਿਹਾ ਕਿ ਇਸ ਸਮੇਂ ਬਿਜਲੀ ਦੀਆਂ ਲਾਇਨਾਂ ਢਿੱਲੀਆਂ ਹਨ, ਟਰਾਂਸਫ਼ਾਰਮਰ ਓਵਰ ਲੋਡ ਹਨ, ਬਿਜਲੀ ਦੀ ਸਪਲਾਈ ਵਿਚ ਬੇਤਰਤੀਬੀ ਹੈ | ਕਿਸਾਨਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਲੈਕੇ ਬਿਜਲੀ ਪਾਵਰਕਾਮ ਕੋਈ ਬਹੁਤਾ ਗੰਭੀਰ ਨਹੀਂ ਹੈ | ਇਸ ਫ਼ਿਕਰਮੰਦੀ ਨੂੰ ਲੈ ਕੇ ਉਕਤ ਆਗੂਆਂ ਉਪਰੋਕਤ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਕਿਸਾਨ ਸਾਡੀਆਂ ਇਨ੍ਹਾਂ ਮੰਗਾਂ ਪ੍ਰਤੀ ਸੁਹਿਰਦ ਹਨ ਉਹ 16 ਮਾਰਚ ਦਿਨ ਸ਼ਨੀਵਾਰ ਸਵੇਰੇ 8 ਵਜੇ ਗੁਰਦੁਆਰਾ ਮੰਗੂਪੁਰ ਵਿਖੇ ਹਾਜ਼ਰ ਹੋਣ ਤਾਂ ਜੋ ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਪੰਰਕ ਕਰਕੇ ਇਨ੍ਹਾਂ ਦਾ ਹਲ ਕੀਤਾ ਜਾ ਸਕੇ |

ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਵਾਲੀਬਾਲ ਟੂਰਨਾਮੈਂਟ ਸਮਾਪਤ

Image
ਸਵਾਮੀ ਵਿਵੇਕਾਨੰਦ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਬੂਲਪੁਰ ਵੱਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਤੇ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਤਿੰਨ ਰੋਜ਼ਾ ਵਾਲੀਬਾਲ ਦਾ ਟੂਰਨਾਮੈਂਟ ਪਿੰਡ ਦੀ ਪੱਤੀ ਸਰਦਾਰ ਨਬੀ ਬਖ਼ਸ਼ ਦੀ ਗਰਾਉਂਡ ਵਿਚ ਕਰਵਾਇਆ ਗਿਆ | ਜਿਸ ਵਿਚ ਕੁੱਲ 11 ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਦੇ ਅੰਤਿਮ ਦਿਨ ਹੋਏ ਫਾਈਨਲ ਮੁਕਾਬਲਿਆਂ ਵਿਚ ਪੱਤੀ ਸਰਦਾਰ ਨਬੀ ਬਖ਼ਸ਼ ਦੀ ਏ ਟੀਮ ਨੇ ਅਮਰਕੋਟ ਨੂੰ, ਹਰ ਮੈਦਾਨ ਫਤਿਹ ਸਪੋਰਟਸ ਐਾਡ ਕਲਚਰਲ ਕਲੱਬ, ਪੱਤੀ ਸਰਦਾਰ ਨਬੀ ਬਖ਼ਸ਼ ਦੀ ਟੀਮ ਨੇ ਅਮਰਕੋਟ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਅੰਤਿਮ ਤੇ ਫਾਈਨਲ ਮੁਕਾਬਲਾ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਾਡ ਕਲਚਰਲ ਕਲੱਬ ਬੂਲਪੁਰ ਤੇ ਹਰ ਮੈਦਾਨ ਫ਼ਤਿਹ ਸਪੋਰਟਸ ਐਾਡ ਕਲਚਰਲ ਕਲੱਬ ਪੱਤੀ ਸਰਦਾਰ ਨਬੀ ਬਖ਼ਸ਼ ਦੀ ਟੀਮਾਂ ਵਿਚਕਾਰ ਹੋਇਆ ਜਿਸ ‘ਚ ਹਰ ਮੈਦਾਨ ਫ਼ਤਿਹ ਕਲੱਬ ਨੇ ਬਾਬਾ ਬੀਰ ਸਿੰਘ ਕਲੱਬ ਨੂੰ ਹਰਾ ਕੇ ਓਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ | ਇਸ ਮੌਕੇ ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਉ ਨੇ ਜੇਤੂ ਟੀਮਾਂ ਜਿਸ ਵਿਚ ਪਹਿਲ,ੇ ਦੂਜੇ ਤੇ ਤੀਸਰੇ ਸਥਾਨ ‘ਤ ਰਹਿਣ ਵਾਲੀਆਂ ਟੀਮਾਂ ਨੂੰ ਨਗਦ ਰਾਸ਼ੀ, ਪ੍ਰਮਾਣ ਪੱਤਰ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਤੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੌਜਵ...

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਟਿੱਬਾ ਦੀ ਮੀਟਿੰਗ

ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਟਿੱਬਾ ਦੀ ਇਕ ਵਿਸ਼ੇਸ਼ ਮੀਟਿੰਗ ਜਸਵਿੰਦਰ ਸਿੰਘ ਜ਼ੋਨ ਪ੍ਰਧਾਨ ਜਲੰਧਰ ਦੀ ਪ੍ਰਧਾਨਗੀ ਹੇਠ ਪਿੰਡ ਮੰਗੂਪੁਰ ਵਿਖੇ ਹੋਈ | ਜਿਸ ਵਿਚ ਬੀਤੇ ਦੋ ਸਾਲਾਂ ਵਿਚ ਸੁਸਾਇਟੀ ਕੀਤੇ ਕੰਮਾਂ ਸਬੰਧੀ ਵੱਖ ਵੱਖ ਆਗੂ ਨੇ ਖੁੱਲ ਕੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਤੇ ਅਗਲੇ ਦੋ ਸਾਲਾਂ ਲਈ ਜਥੇਬੰਦੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਵਸੰਮਤੀ ਨਾਲ ਸੁਰਜੀਤ ਸਿੰਘ ਟਿੱਬਾ ਨੂੰ ਤਰਕਸ਼ੀਲ ਸੁਸਾਇਟੀ ਇਕਾਈ ਟਿੱਬਾ ਦਾ ਪ੍ਰਧਾਨ ਬਣਾਉਾਦੇ ਹੋਏ ਜਥੇਬੰਧਕ ਵਿਭਾਗ ਸੌਾਪਿਆ ਗਿਆ ਅਤੇ ਵਿੱਤ ਵਿਭਾਗ ਰਾਮ ਸਿੰਘ ਨੂੰ ਦਿੱਤਾ ਗਿਆ | ਜਦ ਕਿ ਮਾਨਸਿਕ ਅਤੇ ਸਿਹਤ ਚੇਤਨਾ ਵਿਭਾਗ ਦੀ ਜਿੰਮੇਵਾਰੀ ਮਾਸਟਰ ਕਰਨੈਲ ਸਿੰਘ ਸੂਜੋਕਾਲੀਆ ਨੂੰ ਸੌਾਪੀ ਗਈ | ਜਸਬੀਰ ਸਿੰਘ ਨੂੰ ਡੈਲੀਗੇਟ ਤੇ ਮੈਗਜ਼ੀਨ ਵੰਡ ਵਿਭਾਗ ਅਮਰੀਕ ਹੁਸੈਨਪੁਰ ਦੂਲੋਵਾਲ ਨੂੰ ਸੌਾਪਿਆ ਗਿਆ | ਕਮੇਟੀ ਦੇ ਸਮੂਹ ਮੈਂਬਰਾਂ ਨੇ ਅਹਿਦ ਕੀਤਾ ਕੇ ਤਰਕਸ਼ੀਲ ਸੁਸਾਇਟੀ ਸਮਾਜ ਨੂੰ ਚੰਗੀ ਅਤੇ ਉਸਾਰੂ ਸੇਧ ਦੇਵੇਗੀ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਸੈਦਪੁਰ ਫ਼ਕੀਰ ਸਿੰਘ ਮੈਰੀਪੁਰ ਧਰਮਪਾਲ ਜਸਵਿੰਦਰ ਸਿੰਘ ਟਿੱਬਾ,ਜ਼ੋਰਾਵਰ ਸਿੰਘ ਤੇ ਸ਼ਸ਼ੀ ਸ਼ਰਮਾ ਨੂੰ ਮੈਂਬਰ ਚੁਣਿਆ ਗਿਆ |

ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਮੈਗਜ਼ੀਨ ‘ਖਿੜਦੇ ਸੁਪਨੇ’ ਜਾਰੀ

Image
ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਸਕੂਲ ਦਾ ਪਹਿਲਾ ਮੈਗਜ਼ੀਨ ‘ਖਿੜਦੇ ਸੁਪਨੇ’ਸਕੂਲ ਦੀ ਸਵੇਰ ਦੀ ਸਭਾ ਵਿਚ ਜਾਰੀ ਕੀਤਾ ਗਿਆ | ਇਸ ਵਿਚ ਵਿਸ਼ੇਸ਼ ਤੌਰ ‘ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ, ਮੈਂਬਰ ਪੰਚਾਇਤ ਰਣਜੀਤ ਸਿੰਘ, ਮੈਡਮ ਸਰਬਜੀਤ ਕੌਰ ਬੀ.ਪੀ.ਈ.ਓ ਸੁਲਤਾਨਪੁਰ ਲੋਧੀ-1 ਤੇ ਸਾਂਝ ਪ੍ਰਕਾਸ਼ਨ ਦੇ ਰਾਜੂ ਸੋਨੀ ਹਾਜ਼ਰ ਸਨ | ਇਸ ਮੌਕੇ ਰਾਜੂ ਸੋਨੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਤ ਜੀਵਨ ਦਾ ਹਿੱਸਾ ਹੈ | ਸਾਹਿਤ ਬਿਨਾਂ ਜੀਵਨ ਦਾ ਮਹੱਤਵ ਕੁਝ ਵੀ ਨਹੀਂ | ਸਾਹਿਤ ਉਹ ਵੀ ਜੋ ਨੰਨੇ ਮੰੁਨੇ ਬੱਚੇ ਰਚ ਰਹੇ ਹੋਣ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਸਕੂਲ ਲਾਇਬ੍ਰੇਰੀ ਨਾਲ ਜ਼ਰੂਰ ਜੁੜਨ ਤਾਂ ਕਿ ਉਹਨਾਂ ਦਾ ਬੋਧਿਕ ਵਿਕਾਸ ਹੋਰ ਤੇਜ਼ ਹੋ ਸਕੇ | ਰਾਜੂ ਸੋਨੀ ਨੇ ਕਿਹਾ ਕਿ ਕੋਈ ਵੀ ਬਾਬਾ ਜਾਂ ਜੋਤਿਸ਼ੀ ਸਾਡੀ ਜ਼ਿੰਦਗੀ ਨੂੰ ਸਫਲ ਜਾਂ ਅਸਫਲ ਨਹੀਂ ਬਣਾ ਸਕਦਾ | ਇਸ ਲਈ ਕੋਸ਼ਿਸ਼ ਤੇ ਕੰਮ ਕਰਨਾ ਪੈਂਦਾ ਹੈ | ਉਨ੍ਹਾਂ ਬੱਚਿਆਂ ਨੂੰ ਵਿਗਿਆਨਿਕ ਸੋਚ ਅਪਣਾਉਣ ਲਈ ਕਿਹਾ | ਇਸ ਮੌਕੇ ‘ਤੇ ਉਨ੍ਹਾਂ ਸਕੂਲ ਦੇ ਸਟਾਫ਼ ਨੂੰ ਤੇ ਸੰਪਾਦਕ ਸੁਰਜੀਤ ਟਿੱਬਾ ਨੂੰ ਸਕੂਲ ਦਾ ਪਹਿਲਾ ਮੈਗਜ਼ੀਨ ਕੱਢਣ ਲਈ ਮੁਬਾਰਕਬਾਦ ਦਿੱਤੀ | ਮੁੱਖ ਅਧਿਆਪਕ ਜਸਵੀਰ ਸਿੰਘ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ‘ਤੇ ਸੁਖਦੇਵ ਸਿੰਘ, ਸਤਨਾਮ ਸਿੰਘ, ਪ੍ਰਭਜੀਤ ਕੌਰ, ਨਿਧੀ, ਗੁਰਭੇਜ ਸਿੰਘ, ਮਾਸਟਰ ਕਰਨੈਲ ਸਿੰਘ ਮਲਕੀਤ ਸਿੰਘ, ਸੁਰਿੰਦਰ ਸਿ...

ਬਾਬਾ ਦੀਵਾਨ ਸਿੰਘ ਦੀ ਬਰਸੀ ‘ਤੇ ਟੂਰਨਾਮੈਂਟ ਕਰਵਾਇਆ

Image
ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਦੀਵਾਨ ਸਿੰਘ ਸੂਜੋਕਾਲੀਆ ਦੀ 42ਵੀਂ ਬਰਸੀ ‘ਤੇ ਗੁਰਦੁਆਰਾਾ ਪ੍ਰਬੰਧਕ ਕਮੇਟੀ, ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾ ਇਆ ਗਿਆ | ਟੂਰਨਾਮੈਂਟ ਵਿਚ ਇਲਾਕੇ ਦੀਆਂ ਨਾਮਵਰ 6 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦਘਾਟਨ ਕੁਲਦੀਪ ਸਿੰਘ ਚੰਦੀ ਐਸ. ਡੀ. ਐਮ. ਸੁਲਤਾਨਪੁਰ ਲੋਧੀ ਨੇ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਲਈ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਪੁੱਜੇ | ਇਸ ਮੌਕੇ ਬੋਲਦਿਆਂ ਡਾ: ਉਪਿੰਦਰਜੀਤ ਕੌਰ ਨੇ ਬਾਬਾ ਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਮੂਹ ਖਿਡਾਰੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ | ਫਾਈਨਲ ਮੈਚ ਵਿਚ ਟਿੱਬਾ ਦੀ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਡਡਵਿੰਡੀ ਦੀ ਟੀਮ ਨੂੰ 30 ਦੇ ਮੁਕਾਬਲੇ 26 ਅੰਕਾਂ ਨਾਲ ਹਰਾਇਆ, ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿਚ ਸੁਲਤਾਨਪੁਰ ਲੋਧੀ ਦੀ ਟੀਮ ਨੇ ਨਵੇਂ ਪਿੰਡ ਦੋਨੇ ਨੂੰ ਹਰਾਇਆ | ਜੇਤੂ ਟੀਮਾਂ ਨੂੰ ਇਨਾਮ ਡਾਕਟਰ ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਤਕਸੀਮ ਕੀਤੇ | ਪ੍ਰਬੰਧਕ ਕਮੇਟੀ ਵੱਲੋਂ ਡਾ: ਕੌਰ ਨੂੰ ਸ਼ਾਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ. ਡੀ. ਐਮ. ਕੁਲਦੀਪ ਸਿੰਘ ਚੰਦੀ, ਸਵਰਨ ਸਿੰਘ ਐਕਸੀਅਨ ਪੰਜਾਬ ਰਾਜ ਪਾਵਰਕਾਮ, ਜਸਵੀਰ ਸਿੰਘ ਪ੍ਰਧਾਨ, ਸੂਰਤ...

ਮੰਗੂਪੁਰ ਸਕੂਲ ਦੀ ਚਾਰਦੀਵਾਰੀ ਨਾਲ ਲੱਗੀਆਂ ਰੂੜੀਆਂ ਦੇ ਰਹੀਆਂ ਨੇ ਬੀਮਾਰੀਆਂ ਨੂੰ ਸੱਦਾ

Image
  ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਮੰਗੂਪੁਰ ਜ਼ਿਲ੍ਹੇ ਦੇ ਗਿਣਤੀ ਦੇ ਸਕੂਲਾਂ ਵਿਚ ਆਉਂਦਾ ਹੈ, ਸੁੰਦਰ ਇਮਾਰਤ ਤੇ ਚਾਰਦੀਵਾਰੀ ਦੇਖਣਯੋਗ ਹੈ | ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਜਿੰਨੀ ਸੁੰਦਰਤਾ ਅੰਦਰ ਹੈ, ਉਨੀ ਵੱਡੀ ਗੰਦਗੀ ਸਕੂਲ ਦੀ ਖੇਡ ਗਰਾਊਾਡ ਸਕੂਲ ਦੀ ਪੱਛਮੀ ਬਾਹੀ ਵਾਲੇ ਪਾਸੇ | ਪਿੰਡ ਦੀ ਸਾਰੀ ਅਬਾਦੀ ਦਾ ਗੰਦਾ ਪਾਣੀ ਇਥੇ ਹੀ ਪੈਂਦਾ ਹੈ | ਗੰਦੇ ਪਾਣੀ ਤੇ ਰੂੜੀਆਂ ਆਦਿ ਦੀ ਬਦਬੂ, ਮੱਛਰ, ਮੱਖੀਆਂ ਸਕੂਲੀ ਬੱਚਿਆਂ ਲਈ ਖ਼ਤਰਾ ਬਣੇ ਹੋਏ ਹਨ | ਪਿੰਡ ਦੇ ਬਹੁਤੇ ਘਰਾਂ ਦੇ ਬੱਚੇ ਪਬਲਿਕ ਸਕੂਲ ਜਾਂ ਫਿਰ ਅਕੈਡਮੀਆਂ ਆਦਿ ਵਿਚ ਪੜ੍ਹਦੇ ਹਨ | ਇਥੇ ਸਾਰੇ ਬੱਚੇ ਗਰੀਬ ਪਰਿਵਾਰਾਂ ਦੇ ਹੀ ਪੜ੍ਹਦੇ ਹਨ | ਸਕੂਲ ਦਾ ਪੜ੍ਹਾਈ ਵਿਚ ਚੰਗਾ ਰੁਤਬਾ ਹੈ, ਪਰ ਬਾਹਰਲੀ ਸਫ਼ਾਈ ਸਕੂਲ ਲਈ ਮੁਸੀਬਤ ਬਣੀ ਹੋਈ ਹੈ, ਜਿਥੇ ਪਿੰਡ ਦਾ ਪਾਣੀ ਪੈਂਦਾ ਹੈ, ਉਹ ਥਾਂ ਪਿੰਡ ਨੂਰੋਵਾਲ ਦੀ ਹੈ | ਪਿਛਲੇ ਸਮੇਂ ਵਿਚ ਬੱਚਿਆਂ ਤੇ ਸਕੂਲ ਦੀ ਬੇਹਤਰੀ ਨੂੰ ਮੁੱਖ ਰੱਖਦਿਆਂ ਸਰਪੰਚ ਨੂਰੋਵਾਲ ਤੇ ਸਮੁੱਚੀ ਪੰਚਾਇਤ ਨੇ ਮੰਗੂਪੁਰ ਨਿਵਾਸੀਆਂ ਨੂੰ ਕਿਹਾ ਸੀ ਕਿ ਮਿੱਟੀ ਪਾ ਕੇ ਇਹ ਥਾਂ ਪੱਧਰਾ ਕਰਕੇ ਸਕੂਲ ਦੀ ਗਰਾਉਂਡ ਆਦਿ ਲਈ ਵਰਤੋਂ ਕਰ ਅਸੀਂ ਕੋਈ ਹੱਕ ਨਹੀਂ ਜਤਾਵਾਂਗੇ, ਪਰ ਮੰਗੂਪੁਰ ਨਿਵਾਸੀਆਂ ਨੇ ਨਾ ਗੰਦਾ ਪਾਣੀ ਬੰਦ ਕੀਤਾ ਹੈ ਤੇ ਨਾ ਹੀ ਆਪਣੇ ਕਿਸੇ ਛੱਪੜ ਪ੍ਰਤੀ ਅਜੇ ਤੱਕ ਗੰਭੀਰਤਾ ਦਿਖਾਈ ਹੈ | ਬੱਚਿਆਂ ਦੇ ਮਾਪਿਆਂ ਦੀ ਮੰਗ ਹੈ ਕਿ ਇਸ ਥਾਂ ਦੀ ਗੰਦਗੀ ਹਟਾਈ ਜਾਵੇ ਤੇ ਗ...

ਪਿੰਡ ਵਿੱਚ ਹਰਪ੍ਰੀਤ ਸਿੰਘ ਚੇਲਾ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਅਧੀਨ ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਗਈ

Image
ਪਿੰਡ ਵਿੱਚ ਨੌਜਵਾਨ ਆਗੂ ਹਰਪ੍ਰੀਤ ਸਿੰਘ ਚੇਲਾ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿੱਚ ਠੱਟਾ ਨਵਾਂ ਤੋਂ ਪੁਰਾਣਾ ਠੱਟਾ ਸੜ੍ਹਕ ਅਤੇ ਸ਼ਮਸ਼ਾਨ ਘਾਟ ਦੀ ਸਫਾਈ ਕਰਵਾਈ ਗਈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਗਈ। ਪਿੰਡ ਦੇ ਵਿਕਾਸ ਲਈ ਤਤਪਰ ਨੌਜਵਾਨ ਹਰਪ੍ਰੀਤ ਸਿੰਘ ਚੇਲਾ ਦਾ ਕਹਿਣਾ ਹੈ ਕਿ ਸਾਡਾ ਸੁਪਨਾ ਹੈ ਕਿ ਪਿੰਡ ਨੂੰ ਇੱਕ ਮਾਡਲ ਦਿੱਖ ਪ੍ਰਦਾਨ ਕਰਵਾਈ ਜਾਵੇ ਜਿਸ ਵਿੱਚ ਪਿੰਡ ਤੋਂ ਸੀਵਰੇਜ ਪਾ ਕੇ ਸਾਰਾ ਗੰਦਾ ਪਾਣੀ ਕਾਲਣੇ ਵਿੱਚ ਸੁੱਟਿਆ ਜਾਵੇਗਾ ਅਤੇ ਛੱਪੜਾਂ ਨੂੰ ਪੂਰ ਕੇ ਵਧੀਆ ਪਾਰਕ ਬਣਾਏ ਜਾਣਗੇ। ਨੌਜਵਾਨਾਂ ਲਈ ਖੇਡ ਮੈਦਾਨ ਦੀ ਸਾਫ ਸਫਾਈ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਲਗਾਈਆ ਜਾਣਗੀਆਂ ਅਤੇ ਪਿਡ ਪੱਧਰ ਤੇ ਹੀ ਹਥਿਆਰਬੰਦ ਦੋ ਸਕਿਉਰਿਟੀ ਗਾਰਡ, ਇੱਕ ਇਲੈਕਟ੍ਰੀਸ਼ੀਅਨ ਅਤੇ ਸਫਾਈ ਕਰਮਚਾਰੀ ਦੀ ਭਰਤੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਪਿੰਡ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਗ੍ਰਾਮੀਣ ਬੈਂਕ ਠੱਟਾ ਵੱਲੋਂ ਸੈਮੀਨਾਰ ਕਰਵਾਇਆ ਗਿਆ

Image
ਨਬਾਰਡ ਦੇ ਸਹਿਯੋਗ ਨਾਲ ਗਰਾਮੀਣ ਬੈਂਕ ਠੱਟਾ ਨਵਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗ੍ਰਾਹਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਵਾਸਤੇ ਸੈਮੀਨਾਰ ਕੀਤਾ ਗਿਆ | ਜਿਸ ਨੂੰ ਡੀ.ਡੀ.ਐਮ ਨਬਾਰਡ ਤਰਵਿੰਦਰ ਜੈਸਵਾਲ ਨੇ ਸੰਬੋਧਨ ਕੀਤਾ | ਨਿੱਜੀ ਸਮਾਵੇਸ਼ ਸਬੰਧੀ ਲਗਾਈ ਰੁਜ਼ਗਾਰ ਆਰੰਭ ਕਰਨ ਵਾਸਤੇ ਸਵੈ ਸਹਾਇਤਾ ਗਰੁੱਪ ਬਹੁਤ ਹੀ ਕਾਰਗਰ ਸਾਬਤ ਹੋਏ ਹਨ | ਸਮਾਗਮ ਨੂੰ ਰਿਜ਼ਨਲ ਮੈਨੇਜਰ ਗਰਾਮੀਣ ਬੈਂਕ ਪੀ.ਐਸ ਘੁੰਮਣ, ਜ਼ਿਲ੍ਹਾ ਕੋਆਰਡੀਨੇਟਰ ਦਵਿੰਦਰ ਸ਼ਰਮਾ, ਮਨੋਹਰ ਸਿੰਘ, ਰਵੀ ਗੁਪਤਾ, ਸਾਧੂ ਸਿੰਘ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ, ਬਖ਼ਸ਼ੀਸ਼ ਸਿੰਘ ਟੋਡਰਵਾਲ, ਜੀਤ ਸਿੰਘ ਮੋਮੀ ਐਡਵੋਕੇਟ, ਮਾਸਟਰ ਮਹਿੰਗਾ ਸਿੰਘ, ਚਰਨ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ |